ਸੂਹੀ ਮਹਲਾ ੧ ॥
soohee mahalaa 1 |
Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.
ਜਿਨ ਕਉ ਭਾਂਡੈ ਭਾਉ; ਤਿਨਾ ਸਵਾਰਸੀ ॥
jin kau bhaanddai bhaau; tinaa savaarasee |
Sant Singh KhalsaThose whose minds are filled with love of the Lord, are blessed and exalted.
Manmohan SinghThey, within whose vessel (mind) is the Lord's love; them the Lord regenerates.
Manmohan Singh (Punjabi)ਜਿਨ੍ਹਾ ਦੇ ਬਰਤਨ (ਮਨ) ਵਿੱਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ-ਜੀਵਨ ਬਖਸ਼ਦਾ ਹੈ।
Fareedkot Teekaਜਿਨੋਂ ਕੇ ਅੰਤਸਕਰਨ ਰੂਪੀ ਭਾਂਡੇ ਮੇਂ ਪ੍ਰੇਮ ਹੈ ਤਿਨਾਂ ਕੋ ਸਵਾਰੇਗਾ॥
Prof. Sahib Singh(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।ਪਦ ਅਰਥ ਜਿਨ ਕਉ = ਜਿਨ੍ਹਾਂ (ਜੀਵਾਂ) ਨੂੰ। ਭਾਂਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਸਵਾਰਸੀ = ਸਵਾਰੇਗਾ, ਸੋਹਣਾ ਬਣਾਏਗਾ।
SikhNet (Spanish)Aquéllos en cuya mente está el Amor del Señor, bendecidos son con el Éxtasis
ਸੂਖੀ ਕਰੈ ਪਸਾਉ; ਦੂਖ ਵਿਸਾਰਸੀ ॥
sookhee karai pasaau; dookh visaarasee |
Sant Singh KhalsaThey are blessed with peace, and their pains are forgotten.
Manmohan SinghHe gives them the gift of peace and makes them forget distress.
Manmohan Singh (Punjabi)ਉਹ ਉਨ੍ਹਾਂ ਨੂੰ ਠੰਢ ਚੈਨ ਦੀ ਦਾਤ ਦਿੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ।
Fareedkot Teekaਵਾਹਿਗੁਰੂ ਉਨਾਂ ਕੋ ਸੁਖਾਂ ਕੀ ਦਾਤ ਕਰੇਗਾ ਦੁਖਾਂ ਕੋ ਵਿਸਾਰੇਗਾ ਦੂਰ ਕਰੇਗਾ॥
Prof. Sahib Singhਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ।ਪਦ ਅਰਥ ਸੂਖੀ = ਸੁਖਾਂ ਦੀ। ਪਸਾਉ = ਪ੍ਰਸਾਦੁ, ਬਖ਼ਸ਼ਸ਼। ਵਿਸਾਰਸੀ = ਵਿਸਾਰ ਦੇਵੇਗਾ, ਭੁਲਾ ਦੇਂਦਾ ਹੈ।
SikhNet (Spanish)y anuladas son sus aflicciones.
ਸਹਸਾ ਮੂਲੇ ਨਾਹਿ; ਸਰਪਰ ਤਾਰਸੀ ॥੧॥
sahasaa moole naeh; sarapar taarasee |1|
Sant Singh KhalsaHe will undoubtedly, certainly save them. ||1||
Manmohan SinghThere is absolutely no doubt, that He will assuredly save them.
Manmohan Singh (Punjabi)ਅਸਲੋਂ ਹੀ ਕੋਈ ਸੰਦੇਹ ਨਹੀਂ ਕਿ ਉਹ ਨਿਸਚਿਤ ਹੀ ਉਨ੍ਹਾਂ ਦਾ ਪਾਰ ਉਤਾਰਾ ਕਰ ਦੇਵੇਗਾ।
Fareedkot Teekaਇਸ ਮੇਂ (ਮੂਲੇ) ਕਦਾਚਿਤ ਸੰਦੇਹ ਨਹੀਂ ਨਿਸਚੇ ਕਰ ਕੇ ਤਾਰੇਗਾ॥੧॥
Prof. Sahib Singhਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ਪਦ ਅਰਥ ਸਹਸਾ = ਸਹਿਮ, ਸ਼ੱਕ। ਸਰਪਰ = ਜ਼ਰੂਰ ॥੧॥
SikhNet (Spanish)No tienen duda alguna de que van a ser redimidos. (1)
ਤਿਨੑਾ ਮਿਲਿਆ ਗੁਰੁ ਆਇ; ਜਿਨ ਕਉ ਲੀਖਿਆ ॥
tinaa miliaa gur aae; jin kau leekhiaa |
Sant Singh KhalsaThe Guru comes to meet those whose destiny is so pre-ordained.
Manmohan SinghThe Guru comes to meet those, for whom such destiny is recorded.
Manmohan Singh (Punjabi)ਗੁਰੂ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਵਾਸਤੇ ਇਹੋ ਜਿਹੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਜਿਨ ਕੋ ਉਤਮ ਲੇਖ ਲਿਖਾ ਹੈ, ਤਿਨ ਕੋ ਗੁਰੂ ਆਇ ਮਿਲਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ।ਪਦ ਅਰਥ ਲੀਖਿਆ = (ਬਖ਼ਸ਼ਸ਼ ਦਾ) ਲੇਖਾ।
SikhNet (Spanish)Es por un Destino escrito por Dios Mismo que uno llega al encuentro con el Guru.
ਅੰਮ੍ਰਿਤੁ ਹਰਿ ਕਾ ਨਾਉ; ਦੇਵੈ ਦੀਖਿਆ ॥
amrit har kaa naau; devai deekhiaa |
Sant Singh KhalsaHe blesses them with the Teachings of the Ambrosial Name of the Lord.
Manmohan SinghHe blesses them with the instruction of the God's Nectar-Name.
Manmohan Singh (Punjabi)ਉਹ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ।
Fareedkot Teekaਪੁਨਾ ਤਿਨ ਕੋ ਹਰੀ ਨਾਮ ਅੰਮ੍ਰਿਤ ਕੀ ਗੁਰੂ ਦੀਖਿਆ ਦੇਤੇ ਹੈਂ॥
Prof. Sahib Singhਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ।ਪਦ ਅਰਥ ਦੀਖਿਆ = ਸਿੱਖਿਆ।
SikhNet (Spanish)Así uno es bendecido con el Nombre Ambrosial del Señor,
ਚਾਲਹਿ ਸਤਿਗੁਰ ਭਾਇ; ਭਵਹਿ. ਨ ਭੀਖਿਆ ॥੨॥
chaaleh satigur bhaae; bhaveh. na bheekhiaa |2|
Sant Singh KhalsaThose who walk in the Will of the True Guru, never wander begging. ||2||
Manmohan SinghThey who walk in the True Guru's will never wander begging.
Manmohan Singh (Punjabi)ਜੇ ਸੱਚੇ ਗੁਰਾਂ ਦੇ ਭਾਣੇ ਅੰਦਰ ਟੁਰਦੇ ਹਨ, ਉਹ ਕਦਾਚਿਤ ਮੰਗਦੇ ਪਿੰਨਦੇ ਨਹੀਂ ਫਿਰਦੇ।
Fareedkot Teekaਪੁਨਾ ਸੋ ਸਤਿਗੁਰੋਂ ਕੇ ਅਨੁਸਾਰ ਚਲਤੇ ਹੈਂ ਪੁਨਾ ਵਹੁ (ਭੀਖਿਆ) ਜੂਨੋਂ ਮੇਂ ਭਵਦੇ ਨਹੀਂ॥੨॥
Prof. Sahib Singhਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ॥੨॥ਪਦ ਅਰਥ ਸਤਿਗੁਰ ਭਾਇ = ਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ। ਭੀਖਿਆ = ਭਿੱਖਿਆ ਵਾਸਤੇ ॥੨॥
SikhNet (Spanish)y caminando en la Voluntad del Guru, no vaga más pidiendo limosnas de beatitud. (2)
ਜਾ ਕਉ ਮਹਲੁ ਹਜੂਰਿ; ਦੂਜੇ ਨਿਵੈ ਕਿਸੁ ॥
jaa kau mehal hajoor; dooje nivai kis |
Sant Singh KhalsaAnd one who lives in the Mansion of the Lord's Presence, why should he bow down to any other?
Manmohan SinghHe, who lives close to his Lord's mansion; why should he bow to another?
Manmohan Singh (Punjabi)ਜੇ ਆਪਣੇ ਸਾਹਿਬ ਦੇ ਮੰਦਰ ਦੇ ਨੇੜੇ ਵਸਦਾ ਹੈ, ਉਹ ਹੋਰਸ ਕਿਸੇ ਨੂੰ ਕਿਉਂ ਨਕਸਕਾਰ ਕਰੇ?
Fareedkot Teekaਜਿਨਾਂ ਕੋ ਸ੍ਵਰੂਪ ਸਾਖ੍ਯਾਤ ਹੋਇਆ ਹੈ ਵਹੁ ਦੂਸਰੇ ਕਿਸ ਕੇ ਆਗੇ ਨਿਵੈਂ॥
Prof. Sahib Singh(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ।ਪਦ ਅਰਥ ਮਹਲੁ = ਟਿਕਾਣਾ। ਹਜੂਰਿ = ਪ੍ਰਭੂ ਦੀ ਹਜ਼ੂਰੀ ਵਿਚ।
SikhNet (Spanish)Aquél que vive en la Presencia del Señor, ¿por qué debe postrarse ante otro?
ਦਰਿ ਦਰਵਾਣੀ; ਨਾਹਿ ਮੂਲੇ ਪੁਛ ਤਿਸੁ ॥
dar daravaanee; naeh moole puchh tis |
Sant Singh KhalsaThe gate-keeper at the Lord's Gate shall not stop him to ask any questions.
Manmohan SinghThe porter at the Lord's gate, asks him absolutely no question.
Manmohan Singh (Punjabi)ਪ੍ਰਭੂ ਦੇ ਦੁਆਰੇ ਦਾ ਦੁਆਰਪਾਲ, ਉਸ ਨੂੰ ਅਸਲੋਂ ਹੀ ਕੋਈ ਸੁਆਲ ਨਹੀਂ ਪੁੱਛਦਾ।
Fareedkot Teekaਔਰ ਜੋ ਪਰਮੇਸ੍ਵਰ ਕੇ (ਦਰਿ) ਦਰਵਾਜੇ ਕੇ ਦਰਵਾਣੀ ਦ੍ਵਾਰਪਾਲ ਹੈ, ਉਨ ਕੋ ਹਿਸਾਬ ਕਦਾਚਿਤ ਕੋਈ ਪੁਛਤਾ ਨਹੀਂ॥
Prof. Sahib Singhਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ,ਪਦ ਅਰਥ ਦਰਿ = ਦਰਵਾਜ਼ੇ ਤੇ। ਦਰਵਾਣੀ = ਦਰਬਾਨਾਂ ਦੀ। ਨਾਹਿ ਮੂਲੇ = ਬਿਲਕੁਲ ਨਹੀਂ।
SikhNet (Spanish)Desde la Puerta del Señor él es escoltado hasta Su Corte.
ਛੁਟੈ ਤਾ ਕੈ ਬੋਲਿ; ਸਾਹਿਬ ਨਦਰਿ ਜਿਸੁ ॥੩॥
chhuttai taa kai bol; saahib nadar jis |3|
Sant Singh KhalsaAnd one who is blessed with the Lord's Glance of Grace - by his words, others are emancipated as well. ||3||
Manmohan SinghOne is redeemed at the bidding of him on whom is the Lord's grace.
Manmohan Singh (Punjabi)ਪ੍ਰਾਣੀ ਉਸ ਦੇ ਆਖਣ ਤੇ ਬੰਦਖਲਾਸ ਹੋ ਜਾਂਦਾ ਹੈ ਜਿਸ ਉਤੇ ਪ੍ਰਭੂ ਦੀ ਰਹਿਮਤ ਹੈ।
Fareedkot Teekaਜਿਸ ਪਰ ਸਾਹਿਬ ਕੀ ਕ੍ਰਿਪਾ ਦ੍ਰਿਸਟ ਹੈ ਤਿਨਕੌ ਬਚਨ ਕਰ ਛੁਟੀਤਾ⁽¹⁾ ਹੈ॥੩॥
Prof. Sahib Singhਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ॥੩॥ਪਦ ਅਰਥ ਤਾ ਕੈ ਬੋਲਿ = ਉਸ (ਗੁਰੂ) ਦੇ ਬਚਨ ਦੀ ਰਾਹੀਂ ॥੩॥
SikhNet (Spanish)Uno es redimido a través de la Palabra del Shabd de aquel ser que tiene la Gracia de Dios consigo. (3)
ਘਲੇ ਆਣੇ ਆਪਿ; ਜਿਸੁ. ਨਾਹੀ ਦੂਜਾ ਮਤੈ ਕੋਇ ॥
ghale aane aap; jis. naahee doojaa matai koe |
Sant Singh KhalsaThe Lord Himself sends out, and recalls the mortal beings; no one else gives Him advice.
Manmohan SinghThe Lord Himself sends and recalls the mortals. There is none else to counsel Him.
Manmohan Singh (Punjabi)ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਅਤੇ ਵਾਪਸ ਬੁਲਾਉਂਦਾ ਹੈ। ਹੋਰ ਕੋਈ ਉਸ ਨੂੰ ਮਸ਼ਵਰਾ ਦੇਣ ਵਾਲਾ ਨਹੀਂ।
Fareedkot Teekaਉਹ ਵਾਹਿਗੁਰੂ ਕੈਸਾ ਸਮਰਥ ਹੈ ਇਸ ਲੋਕ ਮੇਂ ਆਪ ਹੀ (ਆਣੇ) ਲਿਆਵਤਾ ਹੈ ਔਰ ਆਪ ਹੀ ਪਰਲੋਕ ਕੋ ਜੀਵਾਂ ਕੋ (ਘਲੇ) ਭੇਜਤਾ ਹੈ। ਫੇਰ ਕੈਸਾ ਹੈ? ਸੁਤੰਤ੍ਰ ਹੈ, ਜਿਸ ਕੋ ਦੂਸਰਾ ਸਲਾਹ ਦੇਨੇ ਵਾਲਾ ਕੋਈ ਨਹੀਂ ਹੈ॥
Prof. Sahib Singhਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ।ਪਦ ਅਰਥ ਆਣੇ = ਲਿਆਉਂਦਾ ਹੈ, ਵਾਪਸ ਬੁਲਾ ਲੈਂਦਾ ਹੈ। ਦੂਜਾ ਕੋਇ ਮਤੈ ਨਾਹਿ = ਕੋਈ ਦੂਜਾ ਮੱਤਾਂ ਨਹੀਂ ਦੇ ਸਕਦਾ।
SikhNet (Spanish)El Señor es Quien nos manda al mundo y haciéndolo, no toma consejo de nadie más.
ਢਾਹਿ ਉਸਾਰੇ ਸਾਜਿ; ਜਾਣੈ ਸਭ ਸੋਇ ॥
dtaeh usaare saaj; jaanai sabh soe |
Sant Singh KhalsaHe Himself demolishes, constructs and creates; He knows everything.
Manmohan SinghHe Himself demolishes, constructs and creates. He the Lord, knows everything.
Manmohan Singh (Punjabi)ਉਹ ਖੁਦ ਹੀ ਢਾਹ ਢੇਰੀ ਕਰਦਾ, ਬਣਾਉਂਦਾ ਹੈ ਅਤੇ ਸਾਜਦਾ ਹੈ। ਉਹ ਸੁਆਮੀ ਸਾਰਾ ਕੁਛ ਜਾਣਦਾ ਹੈ।
Fareedkot Teekaਢਾਹਣੇ ਕਾ ਔਰ ਉਸਾਰਣੇ ਕੀ (ਸਾਜਿ) ਸਮਗ੍ਰੀ, ਭਾਵ ਪਰਕਾਰ ਸੋ ਵਾਹਿਗੁਰੂ ਸਭ ਜਾਣਤਾ ਹੈ, ਭਾਵ ਜਨਮ ਮਰਣਾਦਿਕ ਜਿਸ ਕੇ ਹਾਥ ਮੇਂ ਹੈ॥
Prof. Sahib Singhਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।ਪਦ ਅਰਥ ਸਾਜਿ ਜਾਣੈ = ਪੈਦਾ ਕਰਨੇ ਜਾਣਦਾ ਹੈ।
SikhNet (Spanish)Él es Quien construye y destruye todo y conoce el estado íntimo de todos;
ਨਾਉ ਨਾਨਕ ਬਖਸੀਸ; ਨਦਰੀ ਕਰਮੁ ਹੋਇ ॥੪॥੩॥੫॥
naau naanak bakhasees; nadaree karam hoe |4|3|5|
Sant Singh KhalsaO Nanak, the Naam, the Name of the Lord is the blessing, given to those who receive His Mercy, and His Grace. ||4||3||5||
Manmohan SinghNanak, the Name is the gift, which the Merciful Master makes unto him, to whom He extends His mercy.
Manmohan Singh (Punjabi)ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ ਹੈ, ਜਿਸ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ (ਨਦਰੀ) ਵਾਹਿਗੁਰੂ ਕੀ ਜੋ (ਕਰਮੁ) ਕਿਰਪਾ ਹੋਇ ਤਉ (ਨਾਉ) ਕੀ ਬਖਸੀਸ ਹੋਤੀ ਹੈ॥੪॥੩॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ॥੪॥੩॥੫॥ਪਦ ਅਰਥ ਕਰਮੁ = ਬਖ਼ਸ਼ਸ਼। ਨਦਰੀ = ਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ ॥੪॥੩॥੫॥
SikhNet (Spanish)Él es Quien nos bendice con Su Nombre, oh, dice Nanak, el Nombre del Señor es la Bendición dada a quienes reciben Su Misericordia y Su Gracia. (4-3-5)