ੴ

ਸਿੱਖਬਾਣੀ · SikhBani

ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥

too dareeaau daanaa beenaa mai machhulee kaise ant lahaa
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 25 · 16 lines
Translations

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਤੂ ਦਰੀਆਉ ਦਾਨਾ ਬੀਨਾ; ਮੈ ਮਛੁਲੀ. ਕੈਸੇ ਅੰਤੁ ਲਹਾ ॥

too dareeaau daanaa beenaa; mai machhulee. kaise ant lahaa |

Sant Singh KhalsaYou are the River, All-knowing and All-seeing. I am just a fish-how can I find Your limit?
Manmohan SinghThou art the River, All-knowing and All-seeing. How can I, a fish, find Thy limit?
Manmohan Singh (Punjabi)ਤੂੰ ਸਾਰਾ ਕੁਝ ਜਾਨਣਹਾਰ ਤੇ ਸਭ ਕੁਝ ਦੇਖਣ ਵਾਲਾ ਦਰਿਆ ਹੈਂ। ਮੈਂ ਇਕ ਮੱਛੀ ਤੇਰਾ ਓੜਕ ਕਿਸ ਤਰ੍ਹਾਂ ਪਾ ਸਕਦੀ ਹਾਂ?
Fareedkot Teekaਤੂੰ ਦਰੀਆਉ ਭਾਵ ਅਥਾਹ ਹੈ। ਪੁਨਃ ਜੀਵੋਂ ਕੇ ਮਨ ਕੇ ਸੰਕਲਪੋਂ ਕੋ (ਦਾਨਾ) ਜਾਨਣੇ ਵਾਲਾ ਹੈ ਔਰੁ ਬਾਹਰ ਕੇ ਕਰਮਾਂ ਕੋ ਭੀ (ਬੀਨਾ) ਦੇਖਨੇ ਵਾਲਾ ਹੈਂ। ਭਾਵ ਏਹਿ ਕਿ ਸਰਬ ਕਾ ਗ੍ਯਾਤਾ ਔਰ ਦ੍ਰਿਸ੍ਟਾ ਹੈਂ। ਮੈਂ ਮਛਲੀ ਤੇਰੇ ਆਸਰੇ ਰਹਿਣੇ ਵਾਲੀ ਹੂੰ, ਪਰੰਤੂ ਤੇਰੇ ਅੰਤ ਕੋ ਕੈਸੇ ਪਾ ਸਕਤੀ ਹੂੰ॥
Prof. Sahib Singhਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ।

ਪਦ ਅਰਥ ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ {ਬੀਨਾਈ = ਨਜ਼ਰ}। ਮਛੁਲੀ = ਛੋਟੀ ਜਿਹੀ ਮੱਛੀ। ਮੈ ਕੈਸੇ ਲਹਾ = (ਲਹਾਂ) ਮੈਂ ਕਿਵੇਂ ਲੱਭਾਂ? ਮੈਂ ਨਹੀਂ ਲੱਭ ਸਕਦੀ।

SikhNet (Spanish)Eres el Río, Todo Conocedor y Todo Sabio, soy sólo un pez, ¿cómo podría encontrar Tu Límite?

ਜਹ ਜਹ ਦੇਖਾ, ਤਹ ਤਹ ਤੂ ਹੈ; ਤੁਝ ਤੇ ਨਿਕਸੀ. ਫੂਟਿ ਮਰਾ ॥੧॥

jeh jeh dekhaa, teh teh too hai; tujh te nikasee. foott maraa |1|

Sant Singh KhalsaWherever I look, You are there. Outside of You, I would burst and die. ||1||
Manmohan SinghWherever I look there Thou art. Getting out of Thee I burst and die.
Manmohan Singh (Punjabi)ਜਿਧਰ ਭੀ ਮੈਂ ਵੇਖਦੀ ਹਾਂ ਓਥੇ ਤੂੰ ਹੈਂ। ਤੇਰੇ ਵਿਚੋਂ ਬਾਹਰ ਨਿਕਲ ਕੇ ਮੈਂ ਪਾਟ ਕੇ ਮਰ ਜਾਂਦੀ ਹਾਂ।
Fareedkot Teekaਜਹਾਂ ਜਹਾਂ ਦੇਖਤੀ ਹੂੰ ਤਹਾਂ ਤਹਾਂ ਤੂੰ ਹੀ ਤੂੰ ਪ੍ਰਤੀਤਿ ਹੋਤਾ ਹੈਂ। ਹੇ ਭਗਵਨ! ਤੁਝ ਸੇ ਬਾਹਰਿ ਨਿਕਸੀ ਹੂਈ (ਫੂਟਿ) ਟੂਕ ਟੂਕ ਹੋ ਮਰਤੀ ਹੂੰ। ਭਾਵ ਏਹਿ ਕਿ ਜਬ ਕਬੀ ਬੁੱਧੀ ਚੈਤੰਨ ਸੱਤਾ ਦ੍ਰਿਸਟੀ ਕੋ ਛੋਡ ਕਰ ਜਗਤ ਕੇ ਬ੍ਯੋਹਾਰੋਂ ਮੇਂ ਗਲਤਾਨ ਹੋਤੀ ਹੈ, ਵਹੀ ਨਿਕਸਨਾ ਹੈ, ਤਬ ਪਸਚਾਤਾਪ ਕਰ ਕੇ ਦੁਖੀ ਹੋਤੀ ਹੈ॥੧॥
Prof. Sahib Singhਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥

ਪਦ ਅਰਥ ਜਹ ਜਹ = ਜਿਧਰ ਜਿਧਰ। ਦੇਖਾ = ਦੇਖਾਂ, ਮੈਂ ਵੇਖਦੀ ਹਾਂ। ਤੇ = ਤੋਂ। ਨਿਕਸੀ = ਨਿਕਲੀ ਹੋਈ, ਵਿੱਛੁੜੀ ਹੋਈ। ਫੂਟਿ ਮਰਾ = (ਮਰਾਂ) ਮੈਂ ਫੁੱਟ ਕੇ ਮਰ ਜਾਂਦੀ ਹਾਂ॥੧॥

SikhNet (Spanish)A donde sea que veo, ahí Estás, fuera de Ti, explotaría y moriría. (1)

ਨ ਜਾਣਾ ਮੇਉ; ਨ ਜਾਣਾ ਜਾਲੀ ॥

n jaanaa meo; na jaanaa jaalee |

Sant Singh KhalsaI do not know of the fisherman, and I do not know of the net.
Manmohan SinghI know not the fisherman, nor do I know the net.
Manmohan Singh (Punjabi)ਮੈਂ ਮਾਹੀਗੀਰ ਨੂੰ ਨਹੀਂ ਜਾਣਦੀ ਤੇ ਨਾਂ ਹੀ ਮੈਂ ਜਾਣਦੀ ਹਾਂ ਜਾਲ ਨੂੰ।
Fareedkot Teekaਹੇ ਭਗਵਨ! ਮੈਂ ਤੋ ਨ ਜਮ ਰੂਪੀ (ਮੇਉ) ਮਲਾਹ ਵਾ ਮਾਛੀ ਕੋ ਜਾਨਤਾ ਹੂੰ, ਔਰੁ ਨ ਤਿਸ ਕੀ ਜਾਲੀ ਕ੍ਯਾ ਕਾਲ ਫਾਂਸ ਕੋ ਜਾਨਤਾ ਹੂੰ॥
Prof. Sahib Singh(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।

ਪਦ ਅਰਥ ਮੇਉ = ਮਲਾਹ, ਮਾਛੀ {ਨੋਟ: ਦਰਿਆਵਾਂ ਦੇ ਕੰਢੇ ਮਲਾਹ ਹੀ ਆਮ ਤੌਰ ਤੇ ਮੱਛੀਆਂ ਫੜਨ ਦਾ ਭੀ ਕੰਮ ਕਰਦੇ ਹਨ}।

SikhNet (Spanish)No sé del pescador, no sé de la red,

ਜਾ ਦੁਖੁ ਲਾਗੈ; ਤਾ ਤੁਝੈ ਸਮਾਲੀ ॥੧॥ ਰਹਾਉ ॥

jaa dukh laagai; taa tujhai samaalee |1| rahaau |

Sant Singh KhalsaBut when the pain comes, then I call upon You. ||1||Pause||
Manmohan SinghWhen pain comes, then do I call on Thee. Pause.
Manmohan Singh (Punjabi)ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ। ਠਹਿਰਾਉ।
Fareedkot Teekaਜਬ ਕੋਈ ਦੁਖ ਲਗਤਾ ਹੈ ਤਬ ਤੁਝ ਕੋ ਹੀ ਸਮਾਲਤਾ ਹੂੰ ਕਿਆ ਸਿਮਰਤਾ ਹੂੰ॥੧॥ ਰਹਾਉ ॥
Prof. Sahib Singh(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ ॥

ਪਦ ਅਰਥ ਸਮਾਲੀ = ਸਮਾਲੀਂ, ਮੈਂ ਯਾਦ ਕਰਦੀ ਹਾਂ॥੧॥ਰਹਾਉ॥

SikhNet (Spanish)pero cuando el dolor llega te llamo a Ti. (1-Pausa)

ਤੂ ਭਰਪੂਰਿ; ਜਾਨਿਆ ਮੈ. ਦੂਰਿ ॥

too bharapoor; jaaniaa mai. door |

Sant Singh KhalsaYou are present everywhere. I had thought that You were far away.
Manmohan SinghThou art Omnipresent, I thought Thee distant.
Manmohan Singh (Punjabi)ਤੂੰ ਸਰਬ-ਵਿਆਪਕ ਹੈਂ, ਮੈਂ ਤੈਨੂੰ ਦੁਰੇਡੇ ਖ਼ਿਆਲ ਕੀਤਾ ਹੈ।
Fareedkot Teekaਹੇ ਵਾਹਿਗੁਰੂ! ਤੂੰ ਸਰਬ ਮੇਂ ਪੂਰਨ ਹੋ ਰਹਾ ਹੈਂ ਔਰੁ ਮੈਨੇ ਦੂਰਿ ਜਾਨਿਆ ਹੈ॥
Prof. Sahib Singhਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।

ਪਦ ਅਰਥ ਭਰਪੂਰਿ = ਨਕਾ ਨਕ, ਹਰ ਥਾਂ ਮੌਜੂਦ।

SikhNet (Spanish)Estás presente en todas partes, pensaba que estabas lejos.

ਜੋ ਕਛੁ ਕਰੀ; ਸੁ ਤੇਰੈ ਹਦੂਰਿ ॥

jo kachh karee; su terai hadoor |

Sant Singh KhalsaWhatever I do, I do in Your Presence.
Manmohan SinghWhatever I do that is in Thine presence.
Manmohan Singh (Punjabi)ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ।
Fareedkot Teekaਔਰੁ ਜੋ ਕੁਛ ਕਰਮ ਮੇਂ ਕਰਤਾ ਹੂੰ ਸੋ ਤੇਰੇ (ਹਦੂਰਿ) ਪਾਸ ਹੀ ਕਰਤਾ ਹੂੰ, ਕ੍ਯੋਂਕਿ ਐਸਾ ਅਸਥਾਨੁ ਕੌਨੁ ਹੈ ਜਹਾਂ ਤੂੰ ਨਹੀਂ ਹੈ॥
Prof. Sahib Singh(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ।

SikhNet (Spanish)Lo que hago lo hago en Tu Presencia

ਤੂ ਦੇਖਹਿ; ਹਉ ਮੁਕਰਿ ਪਾਉ ॥

too dekheh; hau mukar paau |

Sant Singh KhalsaYou see all my actions, and yet I deny them.
Manmohan SinghThou seest my actions, yet I deny.
Manmohan Singh (Punjabi)ਤੂੰ ਮੇਰੇ ਅਮਲ ਵੇਖਦਾ ਹੈਂ ਤਾਂ ਵੀ ਮੈਂ ਇਨਕਾਰੀ ਹਾਂ।
Fareedkot Teekaਤੂੰ ਮੇਰੇ ਕਰਮੋਂ ਕੋ ਦੇਖਤਾ ਹੈਂ ਔਰੁ ਮੈਂ ਕਰਮ ਕਰ ਕੇ ਮੁਕਰ ਜਾਤਾ ਹੂੰ॥
Prof. Sahib Singhਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।

ਪਦ ਅਰਥ ਮੁਕਰਿ ਪਾਉ = ਮੈਂ ਮੁੱਕਰ ਜਾਂਦਾ ਹਾਂ।

SikhNet (Spanish)sé que ves todas mis acciones y aún así lo niego,

ਤੇਰੈ ਕੰਮਿ ਨ ਤੇਰੈ ਨਾਇ ॥੨॥

terai kam na terai naae |2|

Sant Singh KhalsaI have not worked for You, or Your Name. ||2||
Manmohan SinghI have not performed Thy service, nor have I pondered on Thy Name.
Manmohan Singh (Punjabi)ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ।
Fareedkot Teekaਮੈਨੇ ਤੇਰੇ ਕੰਮ ਕ੍ਯਾ ਸੰਤ ਸੇਵਾਦਿ, ਤੇਰੀ ਪੂਜਾ ਸੇਵਾ ਭੀ ਨਹੀਂ ਕਰੀ, ਔਰੁ ਤੇਰੇ ਨਾਮ ਭੀ ਨਹੀਂ ਜਪੇ ਹੈਂ। ਹੇ ਭਗਵਨ! ਕਦਾਚਿਤ ਐਸੇ ਕਹੋ ਕਿ ਜੌ ਤੂੰ ਨਾਮੁ ਨਹੀਂ ਜਪਤਾ, ਮੇਰਾ ਦੀਆ ਕ੍ਯੋਂ ਖਾਤਾ ਹੈ? ਪੁਨਃ ਦੇਸ ਸੇ ਭੀ ਬਾਹਰ ਜਾ ਰਹੋ॥੨॥☬ਤਿਸ ਪਰ ਕਹਤੇ ਹੈਂ:
Prof. Sahib Singhਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥

ਪਦ ਅਰਥ ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ॥੨॥

SikhNet (Spanish)no he trabajado por Ti o por Tu Nombre. (2)

ਜੇਤਾ ਦੇਹਿ; ਤੇਤਾ ਹਉ ਖਾਉ ॥

jetaa dehi; tetaa hau khaau |

Sant Singh KhalsaWhatever You give me, that is what I eat.
Manmohan SinghWhatever Thou givest me, that I eat.
Manmohan Singh (Punjabi)ਜੋ ਕੁਝ ਤੂੰ ਮੈਨੂੰ ਦਿੰਦਾ ਹੈ, ਉਹੀ ਮੈਂ ਖਾਂਦੀ ਹਾਂ।
Fareedkot Teekaਜਿਤਨਾ ਆਪ ਦੇਤੇ ਹੋ, ਉਤਨਾ ਹੀ ਮੈਂ ਖਾਤਾ ਹੂੰ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।

ਪਦ ਅਰਥ ਜੇਤਾ = ਜਿਤਨਾ ਕੁਝ। ਦੇਹਿ = ਤੂੰ ਦੇਂਦਾ ਹੈਂ। ਹਉ = ਮੈਂ।

SikhNet (Spanish)Lo que sea que me das eso me como.

ਬਿਆ ਦਰੁ ਨਾਹੀ; ਕੈ ਦਰਿ ਜਾਉ ॥

biaa dar naahee; kai dar jaau |

Sant Singh KhalsaThere is no other door-unto which door should I go?
Manmohan SinghThere is no other door, to which door should I go?
Manmohan Singh (Punjabi)ਹੋਰ ਕੋਈ ਬੂਹਾ ਨਹੀਂ ਮੈਂ ਕੀਹਦੇ ਬੂਹੇ ਤੇ ਜਾਵਾਂ?
Fareedkot Teeka(ਬਿਆ) ਦੂਸਰਾ ਔਰੁ (ਦਰੁ) ਦਰਵਾਜਾ ਕੋਈ ਨਹੀਂ ਹੈ, (ਕੈ ਦਰਿ) ਕਿਸ ਕੇ ਦਰਵਾਜੇ ਪਰ ਮੈਂ ਜਾਵੋਂ?
Prof. Sahib Singhਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।

ਪਦ ਅਰਥ ਬਿਆ = ਦੂਜਾ। ਦਰੁ = ਦਰਵਾਜਾ, ਘਰ। ਕੈ ਦਰਿ = ਕਿਸ ਦੇ ਦਰ ਤੇ? ਜਾਉ = ਜਾਉਂ, ਮੈਂ ਜਾਵਾਂ।

SikhNet (Spanish)No hay otra puerta, ¿qué otro rumbo tomar?

ਨਾਨਕੁ; ਏਕ ਕਹੈ ਅਰਦਾਸਿ ॥

naanak; ek kahai aradaas |

Sant Singh KhalsaNanak offers this one prayer:
Manmohan SinghNanak makes one supplication,
Manmohan Singh (Punjabi)ਨਾਨਕ ਇਕ ਪ੍ਰਾਰਥਨਾ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਕਿ ਮੈਂ ਤੋ ਏਕ ਏਹੀ (ਅਰਦਾਸ) ਬੇਨਤੀ ਕਰਤਾ ਹੂੰ॥
Prof. Sahib Singhਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
SikhNet (Spanish)La oración de Nanak

ਜੀਉ ਪਿੰਡੁ ਸਭੁ; ਤੇਰੈ ਪਾਸਿ ॥੩॥

jeeo pindd sabh; terai paas |3|

Sant Singh Khalsathis body and soul are totally Yours. ||3||
Manmohan Singhmy soul and body are all at Thy disposal.
Manmohan Singh (Punjabi)ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।
Fareedkot Teekaਹੇ ਸ੍ਵਾਮੀ! ਹਮਾਰਾ ਜੀਉ ਜੋ ਪ੍ਰਾਣ ਕਲਾ ਹੈ ਔਰੁ (ਪਿੰਡੁ) ਸਰੀਰੁ ਇਹ ਤੇਰੇ ਹੀ ਪਾਸ ਰਹੇ, ਭਾਵ ਏਹਿ ਕਿ ਤੇਰੇ ਅਧੀਨ ਰਹੈ॥੩॥
Prof. Sahib Singhਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥

ਪਦ ਅਰਥ ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ॥੩॥

SikhNet (Spanish)es que este cuerpo y esta Alma sean Tuyos. (3)

ਆਪੇ ਨੇੜੈ, ਦੂਰਿ ਆਪੇ ਹੀ; ਆਪੇ ਮੰਝਿ ਮਿਆਨੋੁ ॥

aape nerrai, door aape hee; aape manjh miaanuo |

Sant Singh KhalsaHe Himself is near, and He Himself is far away; He Himself is in-between.
Manmohan SinghThe Lord Himself is near Himself far off, and Himself mid-between.
Manmohan Singh (Punjabi)ਪ੍ਰਭੂ ਆਪ ਨੇੜੇ ਹੈ, ਆਪੇ ਦੁਰੇਡੇ ਅਤੇ ਆਪੇ ਹੀ ਅਧ-ਵਿਚਕਾਰ।
Fareedkot Teekaਹੇ ਭਗਵਨ! ਤੂੰ ਆਪ ਹੀ (ਨੇੜੈ) ਨਿਕਟਿ ਹੈ, ਪੁਨਃ ਆਪ ਹੀ ਦੂਰ ਹੈਂ, ਪੁਨਃ ਆਪ ਹੀ ਤੂੰ (ਮਿਆਨ) ਬੀਚ ਮੇਂ ਹੈਂ। ਵਾ (ਮਿਆਨ) ਕੋਸ, ਜੋ ਕਿਸੀ ਪਦਾਰਥ ਕੋ ਢਕੈ ਸੋ ਕੋਸ। ਜੈਸੇ ਤਲਵਾਰ ਕੋ ਮਿਆਨ ਢਕਤਾ ਹੈ, ਤੈਸੇ ਹੀ ਪੰਚ ਕੋਸੋਂ ਮੇਂ ਭੀ ਤੂਹੀ ਹੈਂ॥
Prof. Sahib Singhਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।

ਪਦ ਅਰਥ ਮੰਝਿ = ਵਿਚਕਾਰ। ਮਿਆਨ, ਜਹਾਨ, ਪਰਵਾਨ = {ਨੋਟ: ਅਸਲ ਲਫ਼ਜ਼ ਹਨ: ਮਿਆਨੁ, ਜਹਾਨੁ, ਪਰਵਾਨੁ। ਛੰਦ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾਈ ਗਈ ਹੈ, ਇਹ ਪੜ੍ਹਨੇ ਹਨ: ਮਿਆਨੋ, ਜਹਾਨੋ, ਪਰਵਾਨੋ}। ਮਿਆਨੁ = ਦਰਮਿਆਨ, ਵਿਚਕਾਰਲਾ ਹਿੱਸਾ।

SikhNet (Spanish)Él Mismo está cerca, Él Mismo está lejos y está también en medio.

ਆਪੇ ਵੇਖੈ. ਸੁਣੇ ਆਪੇ ਹੀ; ਕੁਦਰਤਿ ਕਰੇ ਜਹਾਨੋੁ ॥

aape vekhai. sune aape hee; kudarat kare jahaanuo |

Sant Singh KhalsaHe Himself beholds, and He Himself listens. By His Creative Power, He created the world.
Manmohan SinghHe Himself beholds and Himself hears, By His own might He creates the world.
Manmohan Singh (Punjabi)ਆਪੇ ਉਹ ਦੇਖਦਾ ਹੈ ਅਤੇ ਆਪੇ ਹੀ ਸ੍ਰਵਣ ਕਰਦਾ ਹੈ। ਆਪਣੀ ਸਤਿਆ ਦੁਆਰਾ ਉਸ ਨੇ ਸੰਸਾਰ ਸਾਜਿਆ ਹੈ।
Fareedkot Teekaਆਪ ਹੀ ਤੂੰ ਦੇਖਤਾ ਔਰੁ ਸੁਨਤਾ ਹੈਂ ਔਰੁ ਆਪ ਹੀ ਅਪਨੀ (ਕੁਦਰਤੀ) ਮਾਯਾ ਅਰਥਾਤ ਸਕਤੀ ਕਰ ਕੇ (ਜਹਾਨ) ਜਗਤ ਕੋ ਕਰਤਾ ਹੈਂ॥
Prof. Sahib Singhਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।
SikhNet (Spanish)Él Mismo observa y Él Mismo escucha. Por Su Poder Creativo, Él creó el Mundo.

ਜੋ ਤਿਸੁ ਭਾਵੈ ਨਾਨਕਾ; ਹੁਕਮੁ ਸੋਈ ਪਰਵਾਨੋੁ ॥੪॥੩੧॥

jo tis bhaavai naanakaa; hukam soee paravaanuo |4|31|

Sant Singh KhalsaWhatever pleases Him, O Nanak-that Command is acceptable. ||4||31||
Manmohan SinghWhatever pleases Him O Nanak! that order is acceptable.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ।
Fareedkot Teekaਜਿਸ ਤੈਨੇ ਇਹ ਜਗਤੁ ਕੀਆ ਹੈ, (ਤਿਸੁ) ਤੈਨੂੰ ਜੋ ਹੁਕਮੁ ਭਾਵਦਾ ਹੈ, ਸੋਈ ਹੁਕਮੁ ਹਮ ਲੋਕੋਂ ਕੋ ਪਰਵਾਨ ਅਰਥਾਤ ਮਾਨਨੀਯ ਹੈ, ਭਾਵ ਏਹਿ ਕਿ ਸਿਰ ਪਰ ਹੈ॥☬ਪੁਨ: ਤ੍ਰਿਤੀਯ ਸਬਦੁ ਭੀ ਉਸੀ ਪ੍ਰਕਾਰ ਬੇਨਤੀ ਮੇਂ ਹੀ ਉਚਾਰਨ ਕੀਆ ਹੈ।
Prof. Sahib Singhਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥

ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਕੁਦਰਤਿ = ਸੱਤਿਆ, ਤਾਕਤ॥੪॥

SikhNet (Spanish)Lo que sea que Le complace, oh, dice Nanak, ese Mandato es aceptado. (4-31)
Answers quote the Granth verbatim with Ang citations. AI commentary is not Gurbani and not a religious ruling.