ੴ

ਸਿੱਖਬਾਣੀ · SikhBani

ਕੀਤਾ ਕਹਾ ਕਰੇ ਮਨਿ ਮਾਨੁ ॥

keetaa kahaa kare man maan
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 25 · 15 lines
Translations

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਕੀਤਾ; ਕਹਾ ਕਰੇ ਮਨਿ ਮਾਨੁ ॥

keetaa; kahaa kare man maan |

Sant Singh KhalsaWhy should the created beings feel pride in their minds?
Manmohan SinghWhy should the created one take pride within his mind.
Manmohan Singh (Punjabi)ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ?
Fareedkot Teekaਹੇ ਵਾਹਿਗੁਰੂ! ਤੇਰਾ ਕੀਆ ਹੂਆ ਜੀਵ ਮਨ ਮੇਂ (ਮਾਨੁ) ਹੰਕਾਰ (ਕਹਾ) ਕ੍ਯਾ ਕਰੇਗਾ॥
Prof. Sahib Singhਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?

ਪਦ ਅਰਥ ਕੀਤਾ = ਪੈਦਾ ਕੀਤਾ ਹੋਇਆ ਜੀਵ। ਮਨਿ = ਮਨ ਵਿਚ। ਕਹਾ ਮਾਨੁ ਕਰੇ = ਕੀਹ ਮਾਣ ਕਰ ਸਕਦਾ ਹੈ?

SikhNet (Spanish)Cómo puede uno estar orgulloso de lo que ha creado,

ਦੇਵਣਹਾਰੇ ਕੈ ਹਥਿ; ਦਾਨੁ ॥

devanahaare kai hath; daan |

Sant Singh KhalsaThe Gift is in the Hands of the Great Giver.
Manmohan SinghThe gift is in the power of the Giver.
Manmohan Singh (Punjabi)ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ।
Fareedkot Teekaਕ੍ਯੋਂਕਿ ਦਾਨ ਤੋ ਤੁਝ ਦੇਵਨਹਾਰ ਕੇ ਹਾਥ ਮੇਂ ਹੈ॥
Prof. Sahib Singh(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ।

ਪਦ ਅਰਥ ਕੈ ਹਥਿ = ਦੇ ਹੱਥ ਵਿਚ।

SikhNet (Spanish)si sólo el Creador es quien tiene el Poder de Dar.

ਭਾਵੈ ਦੇਇ; ਨ ਦੇਈ ਸੋਇ ॥

bhaavai dee; na deee soe |

Sant Singh KhalsaAs it pleases Him, He may give, or not give.
Manmohan SinghBy His pleasure, He may give or may not give.
Manmohan Singh (Punjabi)ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ।
Fareedkot Teekaਸੋ ਤੂੰ ਚਾਹੇ ਦੇਵੇਂ ਔਰੁ ਚਾਹੇ ਨਾ ਦੇਵੈਂ॥
Prof. Sahib Singhਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।

ਪਦ ਅਰਥ ਭਾਵੈ = ਜੇ ਚੰਗਾ ਲੱਗੇ, ਜੇ ਉਸ ਦੀ ਮਰਜ਼ੀ ਹੋਵੇ।

SikhNet (Spanish)Si Él así lo desea, da, si no, entonces no da.

ਕੀਤੇ ਕੈ ਕਹਿਐ; ਕਿਆ ਹੋਇ ॥੧॥

keete kai kahiai; kiaa hoe |1|

Sant Singh KhalsaWhat can be done by the order of the created beings? ||1||
Manmohan SinghWhat can be done at the bidding of the created one?
Manmohan Singh (Punjabi)ਬਣਾਏ ਹੋਏ ਦੇ ਆਖਣ ਤੇ ਕੀ ਹੋ ਸਕਦਾ ਹੈ?
Fareedkot Teekaਉਤਪਤਿ ਕਰੇ ਹੂਏ ਜੀਵ ਕੇ ਕਹਿਨੇ ਸੇ ਕ੍ਯਾ ਹੋ ਸਕਤਾ ਹੈ॥੧॥☬ਔਰ ਤੂੰ ਕੈਸਾ ਹੈਂ?☬ਸੋ ਆਗੇ ਕਹਤੇ ਹੈਂ:
Prof. Sahib Singhਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ ॥੧॥

ਪਦ ਅਰਥ ਕੈ ਕਹਿਐ = ਦੇ ਕਹਿਣ ਨਾਲ॥੧॥

SikhNet (Spanish)¿Qué es lo que la criatura puede hacer por sí misma? (1)

ਆਪੇ ਸਚੁ; ਭਾਵੈ ਤਿਸੁ ਸਚੁ ॥

aape sach; bhaavai tis sach |

Sant Singh KhalsaHe Himself is True; Truth is pleasing to His Will.
Manmohan SinghTrue He Himself is and Truth it is that he likes.
Manmohan Singh (Punjabi)ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਤੂੰ ਆਪ ਸੱਚ ਸ੍ਵਰੂਪੁ ਹੈਂ ਔਰੁ ਜੋ ਤੇਰੇ ਕੋ ਭਾਉਤਾ ਹੈ। ਭਾਵ ਏਹਿ ਕਿ ਜੋ ਤੂੰ ਕੀਆ ਚਾਹਤਾ ਹੈਂ, ਤਿਸ ਕੋ ਭੀ ਹਮ ਸਚੁ ਹੀ ਜਾਨਤੇ ਹੈਂ॥
Prof. Sahib Singhਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਤਿਸੁ = ਉਸ ਨੂੰ।

SikhNet (Spanish)Verdad es Él, y Verdad es lo que Él Ama.

ਅੰਧਾ ਕਚਾ; ਕਚੁ ਨਿਕਚੁ ॥੧॥ ਰਹਾਉ ॥

andhaa kachaa; kach nikach |1| rahaau |

Sant Singh KhalsaThe spiritually blind are unripe and imperfect, inferior and worthless. ||1||Pause||
Manmohan Singh(Spiritually) blind is worthless (nay rather) is worthless of the worthless. Pause.
Manmohan Singh (Punjabi)ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ। ਠਹਿਰਾਉ।
Fareedkot Teekaਔਰੁ ਜੋ ਅੰਧਾ ਅਰਥਾਤ ਅਗ੍ਯਾਨੀ ਹੈ, ਸੋ ਕੱਚਾ ਹੈ, ਅਰਥਾਤ ਤਿਸ ਕਾ ਏਕ ਨਿਸਚਾ ਨਹੀਂ ਹੈ। ਭਾਵ ਏਹਿ ਕਿ ਗ੍ਯਾਨਵਾਨੋਂ ਕਾ ਤੋ ਕ੍ਰੋੜੋਂ ਕਾ ਭੀ ਏਕ ਹੀ ਅਦ੍ਵੈਤ ਨਿਸਚਾ ਹੈ। ਔਰ ਅਗ੍ਯਾਨੀ ਏਕ ਕੇ ਮਨ ਮੇਂ ਅਨੇਕ ਮਤੇ ਉਪਜਤੇ ਹੈਂ। ਤਾਂ ਤੇ ਤਿਸ ਕੇ ਕਰਮ ਭੀ ਕੱਚੇ, ਪੁਨਃ (ਨਿਕਚ) ਵਿਸੇਸ ਕਰ ਕੇ ਕਚੇ ਹੈਂ, ਕ੍ਯੋਂਕਿ ਮੰਦ ਕਰਮੀ ਹੈਂ। ਭਾਵ ਏਹਿ ਕਿ ਕਚੇ ਸਕਾਮ ਕਰਮੀ ਔਰੁ ਕਚ ਸੇ ਕਚੇ ਮੰਦ ਕਰਮੀਂ ਹੈਂ॥੧॥ ਰਹਾਉ ॥
Prof. Sahib Singhਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ॥੧॥ ਰਹਾਉ ॥

ਪਦ ਅਰਥ ਅੰਧਾ = ਗਿਆਨ-ਹੀਣ। ਕਚਾ = ਕੱਚਾ, ਹੋਛਾ। ਕਚੁ = ਹੋਛਾ। ਨਿਕਚੁ = ਬਿਲਕੁਲ ਹੋਛਾ॥੧॥ਰਹਾਉ॥

SikhNet (Spanish)El ciego vaga en la oscuridad de la vanidad. (1-Pausa)

ਜਾ ਕੇ ਰੁਖ ਬਿਰਖ; ਆਰਾਉ ॥

jaa ke rukh birakh; aaraau |

Sant Singh KhalsaThe One who owns the trees of the forest and the plants of the garden
Manmohan SinghHe, who owns forest-trees, the garden and the plants,
Manmohan Singh (Punjabi)ਜਿਸ ਦੇ ਵਣ ਦੇ ਬ੍ਰਿਛ, ਬਾਗ ਤੇ ਬੂਟੇ ਹਨ,
Fareedkot Teekaਜਿਸ ਕੇ (ਆਰਾਉ) ਆਸਰੇ ਸਰਬ ਰੁਖ, ਬਿਰਖ ਹੈਂ। ਰੁਖ, ਜੋ ਜੰਗਲੀ ਬੂਟੇ ਹੈਂ, ਜਿਸ ਕੋ ਜਲ ਨਹੀਂ ਦੀਆ ਜਾਤਾ। ਔਰੁ ਬ੍ਰਿਖ, ਜੋ ਬਾਗੋਂ ਕੇ ਬੀਚ ਲਗਾਏ ਗਏ ਹੈਂ, ਔਰੁ ਜਲਾਦਿ ਸੇਵਾ ਕਰ ਪਲੇ ਹੈਂ। ਵਾ ਰੁਖ, ਜੋ ਬਿਨਾ ਫੂਲ ਪ੍ਰਗਟੇਂ ਔਰ ਫਲ ਲੇ ਆਵੇਂ, ਜੈਸੇ ਕਟੈਹਲ, ਅੰਜੀਰ, ਗੂਲਰਾਦਿ। ਔਰੁ ਬ੍ਰਿਖ, ਜੋ ਫੂਲਨ ਸੇ ਫਲ ਕੋ ਉਪਜਾਵੇਂ। ਵਾ ਰੁਖ, ਜਿਨ ਕੋ ਫੂਲ ਔਰ ਫਲ ਨਹੀਂ ਲਾਗਤਾ, ਬੈਂਤਾਦਿ। ਬ੍ਰਿਖ, ਜਿਨ ਕੋ ਫੂਲ ਅਰ ਫਲੁ ਲਾਗਤੇ ਹੈਂ॥
Prof. Sahib Singhਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ।

ਪਦ ਅਰਥ ਆਰਾਉ = ਆਰਾਸਤਗੀ, ਸਜਾਵਟ। ਜਾ ਕੇ = ਜਿਸ ਦੇ (ਪੈਦਾ ਕੀਤੇ ਹੋਏ)।

SikhNet (Spanish)Él, Quien nos tiene a nosotros que somos sus plantas, Él, Quien tiene a este mundo como Su Jardín,

ਜੇਹੀ ਧਾਤੁ; ਤੇਹਾ ਤਿਨ ਨਾਉ ॥

jehee dhaat; tehaa tin naau |

Sant Singh Khalsaaccording to their nature, He gives them all their names.
Manmohan Singhgives then such names as is their inherent nature.
Manmohan Singh (Punjabi)ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ।
Fareedkot Teekaਜੈਸੀ ਜਿਸ ਕੇ ਕਰਮੋਂ ਕੀ (ਧਾਤੁ) ਧਾਵਨੀ ਕ੍ਯਾ ਪ੍ਰਵਿਰਤੀ ਹੈ, ਸੋ ਤੈਸਾ ਹੀ ਤਿਨ ਕਾ ਨਾਮੁ ਕਹਾ ਜਾਤਾ ਹੈ॥ ਯਥਾ-☬"ਕਰਮ ਨਾਮ ਬਰਨਤ ਸੁਮਤਿ॥"
Prof. Sahib Singhਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ)।

ਪਦ ਅਰਥ ਧਾਤੁ = ਅਸਲਾ।

SikhNet (Spanish)nombra a Sus Árboles de acuerdo a sus frutos.

ਫੁਲੁ ਭਾਉ; ਫਲੁ ਲਿਖਿਆ ਪਾਇ ॥

ful bhaau; fal likhiaa paae |

Sant Singh KhalsaThe Flower and the Fruit of the Lord's Love are obtained by pre-ordained destiny.
Manmohan SinghAccording to the ordained destiny the mortal attains the flower and fruit of Lord's love.
Manmohan Singh (Punjabi)ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।
Fareedkot Teekaਜੀਵ ਕੀ ਭਾਵਨਾ ਹੀ ਫੂਲੁ ਹੈ, ਤਿਸ ਕੇ ਅਨੁਸਾਰ ਹੀ ਬੇਦ ਸ਼ਾਸਤ੍ਰੋਂ ਮੇਂ ਫਲੁ ਪਾਵਣਾ ਲਿਖ੍ਯਾ ਹੈ॥
Prof. Sahib Singh(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ)।

ਪਦ ਅਰਥ ਭਾਉ = ਭਾਵਨਾ, ਰੁਚੀ।

SikhNet (Spanish)El hombre fluye de acuerdo a su mente y así obtiene el fruto, tal y como es su Destino.

ਆਪਿ ਬੀਜਿ; ਆਪੇ ਹੀ ਖਾਇ ॥੨॥

aap beej; aape hee khaae |2|

Sant Singh KhalsaAs we plant, so we harvest and eat. ||2||
Manmohan SinghHe himself sows and himself eats (reaps).
Manmohan Singh (Punjabi)ਉਹ ਆਪੇ ਬੀਜਦਾ ਹੈ ਤੇ ਆਪੇ ਹੀ (ਵੱਢਦਾ) ਜਾ (ਖਾਂਦਾ) ਹੈ।
Fareedkot Teekaਜੈਸੇ ਆਪ ਕਰਮ (ਬੀਜਿ) ਕਰਤਾ ਹੈ, ਤੈਸੇ ਹੀ ਆਪੇ ਹੀ (ਖਾਇ) ਭੋਗਤਾ ਹੈ॥੨॥
Prof. Sahib Singhਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ॥੨॥

ਪਦ ਅਰਥ ਬੀਜਿ = ਬੀਜ ਕੇ। ਖਾਇ = ਖਾਂਦਾ ਹੈ॥੨॥

SikhNet (Spanish)Lo que siembra, eso cosechará. (2)

ਕਚੀ ਕੰਧ; ਕਚਾ ਵਿਚਿ ਰਾਜੁ ॥

kachee kandh; kachaa vich raaj |

Sant Singh KhalsaThe wall of the body is temporary, as is the soul-mason within it.
Manmohan SinghTransient (the body) wall and transient (the life) mason within it.
Manmohan Singh (Punjabi)ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ,
Fareedkot Teeka(ਕੰਧ) ਦੇਹਿ ਜੋ ਹੈ, ਸੋ ਕੱਚੀ, ਭਾਵ ਏਹਿ ਕਿ ਨਾਸਵੰਤ ਹੈ, ਔਰੁ ਤਿਸ ਮੇਂ ਮਨ ਰੂਪੀ (ਰਾਜੁ) ਭੀਤ ਬਨਾਨੇ ਵਾਲਾ ਕਾਰੀਗਰੁ ਭੀ ਕਚਾ ਹੀ ਹੈ, ਕ੍ਯੋਂਕਿ ਖਿਨ ਪ੍ਰਣਾਮੀ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ।

ਪਦ ਅਰਥ ਕੰਧ = (ਜੀਵਨ-ਉਸਾਰੀ ਦੀ) ਕੰਧ। ਰਾਜੁ = (ਜੀਵਨ-ਉਸਾਰੀ ਬਣਾਵਣ ਵਾਲਾ) ਮਨ।

SikhNet (Spanish)El cuerpo es temporal y el alma habita en el,

ਮਤਿ ਅਲੂਣੀ; ਫਿਕਾ ਸਾਦੁ ॥

mat aloonee; fikaa saad |

Sant Singh KhalsaThe flavor of the intellect is bland and insipid without the Salt.
Manmohan SinghInsipid is the relish of intellect without salt (sans God's Name).
Manmohan Singh (Punjabi)ਮਿਸਤਰੀ ਲੂਣ (ਹਰੀ ਨਾਮ) ਤੋਂ ਬਗ਼ੈਰ ਅਕਲ ਦਾ ਫਿੱਕਾ ਸੁਆਦ ਹੈ।
Fareedkot Teekaਵਾਹਿਗੁਰੂ ਕੇ ਪ੍ਰੇਮ ਸੇ ਰਹਿਤ ਜੋ ਬੁੱਧੀ ਹੈ, ਸੋ ਅਲੂਣੀ ਹੈ। ਜੈਸੇ ਲੋਨ ਸੇ ਬਿਨਾ ਬਿੰਜਨ ਬਿ-ਰਸ ਹੋਤੇ ਹੈਂ, ਤੈਸੇ ਹੀ ਤਿਸ ਕਾ (ਸਾਦੁ) ਰਸੁ ਭੀ ਫੀਕਾ ਹੀ ਹੈ, ਕ੍ਯੋਂਕਿ ਵਿਸੈ ਆਨੰਦ ਮੇਂ ਲਗ ਰਹੀ ਹੈ॥
Prof. Sahib Singhਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ।

ਪਦ ਅਰਥ ਅਲੂਣੀ = ਗੁਣ-ਹੀਣ। ਸਾਦੁ = ਸੁਆਦ (ਭਾਵ, ਜੀਵਨ)।

SikhNet (Spanish)Si probamos el sabor insípido de nuestras crudas mentes.

ਨਾਨਕ ਆਣੇ; ਆਵੈ ਰਾਸਿ ॥

naanak aane; aavai raas |

Sant Singh KhalsaO Nanak, as He wills, He makes things right.
Manmohan SinghO Nanak ; if the Lord does then it gets adjusted.
Manmohan Singh (Punjabi)ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਤਾਂ ਤੇ ਤੂੰ ਹੀ ਆਪਣੀ ਕ੍ਰਿਪਾ ਕਰ ਕੇ ਜਿਸ ਕੋ (ਰਾਸਿ) ਸਚਿਆਈ ਮੇਂ ਲ੍ਯਾਵੇਂ ਸੋਈ ਆਵਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ।

ਪਦ ਅਰਥ ਆਣੇ ਰਾਸਿ = ਜੇ ਰਾਸਿ ਆਣੇ, ਜੇ ਸੁਧਾਰ ਦੇਵੇ। ਆਵੈ ਰਾਸਿ = ਰਾਸਿ ਆਵੈ, ਸੁਧਰ ਜਾਂਦਾ ਹੈ।

SikhNet (Spanish)Oh Nanak, a tu voluntad, tus acciones son perfectas.

ਵਿਣੁ ਨਾਵੈ; ਨਾਹੀ ਸਾਬਾਸਿ ॥੩॥੩੨॥

vin naavai; naahee saabaas |3|32|

Sant Singh KhalsaWithout the Name, no one is approved. ||3||32||
Manmohan SinghWithout God's Name, there is no acclamation.
Manmohan Singh (Punjabi)ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।
Fareedkot Teekaਔਰੁ ਨਾਮੁ ਜਪਨੇ ਸੇ ਬਿਨਾ ਜੀਵ ਕੋ ਪ੍ਰਲੋਕ ਮੇਂ ਜਸ ਕੀ ਪ੍ਰਾਪਤੀ ਨਹੀਂ ਹੋਤੀ॥੩॥੩੨॥☬ਸੇਖ ਬਹਰਾਮ ਨੇ ਸ੍ਰੀ ਗੁਰੂ ਜੀ ਕੇ ਆਗੇ ਪ੍ਰਸਨੁ ਕੀਆ ਕਿ ਹੇ ਭਗਵਨ! ਮਾਯਾ ਕਾ ਸ੍ਵਰੂਪੁ ਕੈਸਾ ਹੈ?☬ਉੱਤਰ:
Prof. Sahib Singh(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥

ਪਦ ਅਰਥ ਸਾਬਾਸਿ = ਆਦਰ, ਇੱਜ਼ਤ॥੩॥

SikhNet (Spanish)pero sin el Nombre del Señor, dice Nanak, no tenemos ningún valor. (4-32)
Answers quote the Granth verbatim with Ang citations. AI commentary is not Gurbani and not a religious ruling.