ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa 1 ghar 4 | Ang 24
Sant Singh KhalsaSiree Raag, First Mehl, Fourth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਏਕਾ ਸੁਰਤਿ; ਜੇਤੇ ਹੈ ਜੀਅ ॥
ekaa surat; jete hai jeea | Ang 24
Sant Singh KhalsaThere is one awareness among all created beings.
Manmohan SinghThere is the same inner conscious-ness amongst all the beings.
Manmohan Singh (Punjabi)ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
Fareedkot Teekaਹੇ ਪ੍ਰਭ ਜੀ! ਜਿਤਨੇ ਜੀਵ ਸੰਸਾਰ ਮੇਂ ਹੈਂ ਸਭਨੋ ਕੀ (ਸੁਰਤਿ) ਖਬਰ ਏਕ ਤੇਰੇ ਕੋ ਹੈ॥
Prof. Sahib Singhਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।ਪਦ ਅਰਥ ਸੁਰਤਿ = ਸੂਝ। ਏਕਾ ਸੁਰਤਿ = ਇਕ (ਪਰਮਾਤਮਾ ਦੀ ਦਿੱਤੀ ਹੋਈ) ਸੂਝ। ਜੀਅ = {'ਜੀਉ' ਤੋਂ ਬਹੁ-ਵਚਨ} ਜੀਵ। ਜੇਤੇ = ਜਿਤਨੇ।
SikhNet (Spanish)A través de la Creación, al hombre le es dada la misma conciencia
ਸੁਰਤਿ ਵਿਹੂਣਾ; ਕੋਇ ਨ ਕੀਅ ॥
surat vihoonaa; koe na keea | Ang 24
Sant Singh KhalsaNone have been created without this awareness.
Manmohan SinghWithout inner consciousness He has created none.5
Manmohan Singh (Punjabi)ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
Fareedkot Teekaਕ੍ਯੋਂਕਿ ਐਸਾ ਤੈਨੇ ਕੋਈ ਨਹੀਂ ਰਚਾ ਹੈ ਜਿਸ ਕੀ ਤੇਰੇ ਕੋ ਖਬਰ ਨਹੀਂ ਹੈਂ॥
Prof. Sahib Singh(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।ਪਦ ਅਰਥ ਵਿਹੂਣਾ = ਸੱਖਣਾ। ਕੀਅ = ਪੈਦਾ ਕੀਤਾ।
SikhNet (Spanish)del Ego y nadie vive sin ella.
ਜੇਹੀ ਸੁਰਤਿ; ਤੇਹਾ ਤਿਨ ਰਾਹੁ ॥
jehee surat; tehaa tin raahu | Ang 25
Sant Singh KhalsaAs is their awareness, so is their way.
Manmohan SinghAs is the consciousness, so is their way.
Manmohan Singh (Punjabi)ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ।
Fareedkot Teekaਜੈਸੀ ਜੀਵਾਂ ਮੇਂ (ਸੁਰਤਿ) ਗ੍ਯਾਤ ਰਖਤਾ ਹੈਂ, ਤੈਸਾ ਹੀ ਤਿਨ ਜੀਵੋਂ ਕਾ (ਰਾਹੁ) ਚਲਨੁ ਹੈ॥
Prof. Sahib Singhਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।ਪਦ ਅਰਥ ਤਿਨ ਰਾਹੁ = ਉਹਨਾਂ ਜੀਵਾਂ ਦਾ ਜੀਵਨ-ਰਸਤਾ।
SikhNet (Spanish)Y así como es nuestra conciencia, así es nuestro sendero.
ਲੇਖਾ ਇਕੋ; ਆਵਹੁ ਜਾਹੁ ॥੧॥
lekhaa iko; aavahu jaahu |1| Ang 25
Sant Singh KhalsaAccording to the account of our actions, we come and go in reincarnation. ||1||
Manmohan SinghHe alone (call mortals) to account (and subject) to his order they come and go.
Manmohan Singh (Punjabi)ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ।
Fareedkot Teekaਸਭਨੋਂ ਕਾ ਲੇਖਾ ਇਕੋ ਤੂੰ ਹੀ ਸਮਝਤਾ ਹੈਂ। ਜੀਵ ਅਪਨੇ ਕਰਮਾਂਨੁਸਾਰ (ਆਵਹੁ ਜਾਹੁ) ਜਨਮਤੇ ਔਰੁ ਮਰਤੇ ਹੈਂ॥੧॥
Prof. Sahib Singh(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥ਪਦ ਅਰਥ ਲੇਖਾ ਇਕੋ = ਇਕ ਪਰਮਾਤਮਾ ਹੀ ਇਹ ਲੇਖਾ ਰੱਖਦਾ ਹੈ। ਆਵਹੁ ਜਾਹੁ = (ਮਿਲੀ ਸੁਰਤਿ ਅਨੁਸਾਰ) ਜੀਵ ਆਉਂਦੇ ਤੇ ਜਾਂਦੇ ਹਨ॥੧॥
SikhNet (Spanish)Y así nuestra cuenta es acumulada. Con ella es que el hombre va y viene. (1)
ਕਾਹੇ ਜੀਅ; ਕਰਹਿ ਚਤੁਰਾਈ ॥
kaahe jeea; kareh chaturaaee | Ang 25
Sant Singh KhalsaWhy, O soul, do you try such clever tricks?
Manmohan SinghO mortals! why dost thou practise cleverness?
Manmohan Singh (Punjabi)ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ?
Fareedkot Teekaਹੇ ਪ੍ਰਭ ਜੀ! ਜੀਵ ਅਪਨੀ ਚਤੁਰਾਈ ਕਿਸ ਨਮਿੱਤ ਕਰਤੇ ਹੈਂ। ਭਾਵ ਏਹਿ ਕਿ ਐਸੇ ਹੋਨਾ ਚਾਹੀਏ ਔਰੁ ਐਸੇ ਨ ਹੋਨਾ ਚਾਹੀਏ, ਐਸੀ ਚਤੁਰਾਈ ਬਿਅਰਥ ਕਰਤੇ ਹੈਂ॥
Prof. Sahib Singhਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?ਪਦ ਅਰਥ ਜੀਅ = ਹੇ ਜੀਵ!
SikhNet (Spanish)Tuya es la vida entera, Señor mío, y Tú eres el Maestro. ¿Por qué muestras Tu Furia a Tus hombres?,
ਲੇਵੈ ਦੇਵੈ; ਢਿਲ ਨ ਪਾਈ ॥੧॥ ਰਹਾਉ ॥
levai devai; dtil na paaee |1| rahaau | Ang 25
Sant Singh KhalsaTaking away and giving back, God does not delay. ||1||Pause||
Manmohan SinghIn taking back and giving God makes no delay. Pause.
Manmohan Singh (Punjabi)ਵਾਪਸ ਲੈਣ ਅਤੇ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ! ਠਹਿਰਾਉ।
Fareedkot Teekaਤੁਝ ਕੋ ਲੇਤੇ ਔਰੁ ਦੇਤੇ ਦੇਰ ਨਹੀਂ ਪਾਈ ਜਾਤੀ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ ॥ਪਦ ਅਰਥ ਲੇਵੈ = (ਜੀਵ ਤੋਂ ਸੂਝ) ਖੋਹ ਲੈਂਦਾ ਹੈ॥੧॥ਰਹਾਉ॥
SikhNet (Spanish)oh Señor. Aunque así lo hagas, ellos son Tuyos y Tú de ellos. (1-Pausa)
ਤੇਰੇ ਜੀਅ; ਜੀਆ ਕਾ ਤੋਹਿ ॥
tere jeea; jeea kaa tohi | Ang 25
Sant Singh KhalsaAll beings belong to You; all beings are Yours. O Lord and Master,
Manmohan SinghThe beings are Thine and Thou art their (Master).
Manmohan Singh (Punjabi)ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ।
Fareedkot Teekaਹੇ ਭਗਵਨ! ਸਭ ਜੀਵ ਤੇਰੇ ਹੈਂ ਔਰੁ ਤੂੰ ਜੀਵੋਂ ਕਾ ਸੁਆਮੀ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।ਪਦ ਅਰਥ ਤੋਹਿ = ਤੂੰ।
SikhNet (Spanish)Tuya es la vida entera, Señor mío, y Tú eres el Maestro.
ਕਿਤ ਕਉ ਸਾਹਿਬ; ਆਵਹਿ ਰੋਹਿ ॥
kit kau saahib; aaveh rohi | Ang 25
Sant Singh Khalsahow can You become angry with them?
Manmohan SinghWhat for art Thou then enraged with them, O Lord?
Manmohan Singh (Punjabi)ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ?
Fareedkot Teekaਹੇ ਸਾਹਿਬ! ਕਿਸ ਵਾਸਤੇ ਤੂੰ (ਰੋਹਿ) ਕ੍ਰੋਧ ਮੇਂ ਆਵਤਾ ਹੈਂ॥
Prof. Sahib Singh(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।ਪਦ ਅਰਥ ਕਿਤ ਕਿਉ = ਕਿਉਂ?
SikhNet (Spanish)¿Por qué muestras Tu Furia a Tus hombres?,
ਜੇ ਤੂ ਸਾਹਿਬ; ਆਵਹਿ ਰੋਹਿ ॥
je too saahib; aaveh rohi | Ang 25
Sant Singh KhalsaEven if You, O Lord and Master, become angry with them,
Manmohan SinghIf Thou in rage be O Lord!
Manmohan Singh (Punjabi)ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ!
Fareedkot Teekaਹੇ ਸਾਹਿਬ! ਜੇ ਤੂੰ ਕ੍ਰੋਧ ਮੇਂ ਭੀ ਆਵੈਂਗਾ॥
Prof. Sahib Singhਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)ਪਦ ਅਰਥ ਸਾਹਿਬ = ਹੇ ਸਾਹਿਬ! ਰੋਹਿ = ਰੋਹ ਵਿਚ, ਗੁੱਸੇ ਵਿਚ।
SikhNet (Spanish)oh Señor. Aunque así lo hagas,
ਤੂ ਓਨਾ ਕਾ; ਤੇਰੇ ਓਹਿ ॥੨॥
too onaa kaa; tere ohi |2| Ang 25
Sant Singh Khalsastill, You are theirs, and they are Yours. ||2||
Manmohan SinghStill Thou art theirs and they are Thine.
Manmohan Singh (Punjabi)ਫਿਰ ਭੀ, ਤੂੰ ਉਨ੍ਹਾਂ ਦਾ ਹੈਂ ਅਤੇ ਉਹ ਤੇਰੇ।
Fareedkot Teekaਤੋ ਭੀ ਤੂੰ ਉਨ ਸਭ ਜੀਵੋਂ ਕਾ ਸ੍ਵਾਮੀ ਹੈਂ ਔਰ ਵਹੁ ਤੇਰੇ ਦਾਸ ਹੈਂ॥੨॥
Prof. Sahib Singhਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥ਪਦ ਅਰਥ ਓਹਿ = ਉਹ ਸਾਰੇ ਜੀਵ ॥੨॥
SikhNet (Spanish)ellos son Tuyos y Tú de ellos. (2)
ਅਸੀ ਬੋਲਵਿਗਾੜ; ਵਿਗਾੜਹ ਬੋਲ ॥
asee bolavigaarr; vigaarrah bol | Ang 25
Sant Singh KhalsaWe are foul-mouthed; we spoil everything with our foul words.
Manmohan SinghWe the foul-tongued spoil every thing by (our thoughtless) words.
Manmohan Singh (Punjabi)ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ।
Fareedkot Teekaਅਸਮਾਦਾਦਿਕ ਜੀਵ ਜੋ (ਬੋਲ ਵਿਗਾੜ) ਮੂਰਖ ਹੈਂ, ਸੋ ਬੋਲ ਕਰ ਕੇ ਕਾਮ ਕੋ ਬਿਗਾੜ ਲੇਤੇ ਹੈਂ॥
Prof. Sahib Singh(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,ਪਦ ਅਰਥ ਬੋਲਵਿਗਾੜ = ਬੜਬੋਲੇ, ਵਿਗੜੇ ਬੋਲ ਬੋਲਣ ਵਾਲੇ। ਵਿਗਾੜਹ = {ਵਰਤਮਾਨ, ਉੱਤਮ ਪੁਰਖ, ਬਹੁ-ਵਚਨ} ਅਸੀਂ ਵਿਗਾੜਦੇ ਹਾਂ। ਵਿਗਾੜਹ ਬੋਲ = ਅਸੀਂ ਫਿੱਕੇ ਬੋਲ ਬੋਲਦੇ ਹਾਂ।
SikhNet (Spanish)Vivimos en la maldad pero
ਤੂ ਨਦਰੀ ਅੰਦਰਿ; ਤੋਲਹਿ ਤੋਲ ॥
too nadaree andar; toleh tol | Ang 25
Sant Singh KhalsaYou weigh us in the balance of Your Glance of Grace.
Manmohan SinghWithin Thy sight, Thou weighest their weight (worth).
Manmohan Singh (Punjabi)ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ।
Fareedkot Teekaਹੇ (ਨਦਰੀ) ਵਾਹਿਗੁਰੂ! ਤੂੰ ਅਪਨੀ ਦ੍ਰਿਸ੍ਟੀ ਮੇਂ ਸਭ ਵਿਚਾਰੋਂ ਕੋ ਵਿਚਾਰਤਾ ਹੈਂ॥
Prof. Sahib Singhਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।ਪਦ ਅਰਥ ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਤੋਲਹਿ = ਤੂੰ ਤੋਲਦਾ ਹੈਂ, ਤੂੰ ਜਾਚਦਾ ਹੈਂ।
SikhNet (Spanish)Tú nos conduces en el Balance de Tu Gracia.
ਜਹ ਕਰਣੀ; ਤਹ ਪੂਰੀ ਮਤਿ ॥
jeh karanee; teh pooree mat | Ang 25
Sant Singh KhalsaWhen one's actions are right, the understanding is perfect.
Manmohan SinghWhere the deeds are virtuous, there is the perfect understanding.
Manmohan Singh (Punjabi)ਜਿਥੇ ਅਮਲ ਨੇਕ ਹਨ ਉਥੇ ਮੁਕੰਮਲ ਸੋਚ ਸਮਝ ਹੈ।
Fareedkot Teekaਜਿਸ ਪੁਰਸ ਮੇਂ ਸੁਭ ਕਰਨੀ ਹੈ ਤਹਾਂ ਸੁਭ ਬੁੱਧੀ ਭੀ ਪੂਰੀ ਹੀ ਹੈ॥
Prof. Sahib Singh(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ)।ਪਦ ਅਰਥ ਜਹ = ਜਿਥੇ, ਜਿਸ ਮਨੁੱਖ ਦੇ ਅੰਦਰ। ਕਰਣੀ = ਗੁਰੂ ਦਾ ਦੱਸਿਆ ਹੋਇਆ ਆਚਰਨ।
SikhNet (Spanish)Ahí donde las Acciones son buenas, ahí también hay perfección en la mente.
ਕਰਣੀ ਬਾਝਹੁ; ਘਟੇ ਘਟਿ ॥੩॥
karanee baajhahu; ghatte ghatt |3| Ang 25
Sant Singh KhalsaWithout good deeds, it becomes more and more deficient. ||3||
Manmohan SinghSans meritorious actions, it is awfully deficient.
Manmohan Singh (Punjabi)ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।
Fareedkot Teekaਪਰੰਤੂ ਕਰਣੀ ਸੇ ਬਿਨਾ ਸਭ ਘੱਟ ਸੇ ਘੱਟ ਕ੍ਯਾ ਥੋੜੇ ਸੇ ਥੋੜੀ ਹੀ ਹੈ॥੩॥
Prof. Sahib Singh(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥ਪਦ ਅਰਥ ਘਟੇ ਘਟਿ = ਘੱਟ ਹੀ ਘੱਟ, ਮਤਿ ਕਮਜ਼ੋਰ ਹੀ ਕਮਜ਼ੋਰ॥੩॥
SikhNet (Spanish)Sin esto, la mente deja de servir cada día más y más. Nanak hace su oración, mi vida y mi cuerpo son Tuyos. (3)
ਪ੍ਰਣਵਤਿ ਨਾਨਕ; ਗਿਆਨੀ ਕੈਸਾ ਹੋਇ ॥
pranavat naanak; giaanee kaisaa hoe | Ang 25
Sant Singh KhalsaPrays Nanak, what is the nature of the spiritual people?
Manmohan SinghSupplicates Nanak, of what king is the man of Divine knowledge?
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ ਜੀ! ਗ੍ਯਾਨੀ ਕੈਸਾ ਹੋਤਾ ਹੈ? ਸੋ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ।
SikhNet (Spanish)Estás cerca, Estás lejos y también en medio. Escuchas por Ti Mismo,
ਆਪੁ ਪਛਾਣੈ; ਬੂਝੈ ਸੋਇ ॥
aap pachhaanai; boojhai soe | Ang 25
Sant Singh KhalsaThey are self-realized; they understand God.
Manmohan SinghHe who recognises his ownself comprehends Him.
Manmohan Singh (Punjabi)ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ।
Fareedkot Teekaਜੋ ਅਪਨੇ ਆਪ ਕੋ ਸੁਖੀ ਰੂਪ ਕਰ ਕੇ ਪਛਾਣੇ, ਸੋ ਆਪ ਕੋ ਯਥਾ ਵਤ ਸਮਝਤਾ ਹੈ॥
Prof. Sahib Singhਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।
SikhNet (Spanish)observas por Ti Mismo, y Tú Mismo lo creas todo.
ਗੁਰ ਪਰਸਾਦਿ; ਕਰੇ ਬੀਚਾਰੁ ॥
gur parasaad; kare beechaar | Ang 25
Sant Singh KhalsaBy Guru's Grace, they contemplate Him;
Manmohan SinghThe one who by Guru's grace, embraces Lord's meditation,
Manmohan Singh (Punjabi)ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜੋ ਤੇਰੇ ਸ੍ਵਰੂਪੁ ਕਾ ਬੀਚਾਰੁ ਕਰਤਾ ਹੈ॥
Prof. Sahib Singhਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ।
SikhNet (Spanish)Lo que sea que Place a Tu Voluntad,
ਸੋ ਗਿਆਨੀ; ਦਰਗਹ ਪਰਵਾਣੁ ॥੪॥੩੦॥
so giaanee; daragah paravaan |4|30| Ang 25
Sant Singh Khalsasuch spiritual people are honored in His Court. ||4||30||
Manmohan Singhbecomes acceptable in His court.
Manmohan Singh (Punjabi)ਉਹ ਉਸ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਹੇ ਵਾਹਿਗੁਰੂ! ਜੋ ਗ੍ਯਾਨੀ ਤੇਰੀ ਦਰਗਾਹ ਮੇਂ ਪ੍ਰਮਾਣੁ ਹੈ। ਵਾ ਦਰਗਹ ਸੰਤ ਸੰਗਿ ਮੇਂ ਪ੍ਰਮਾਣੁ ਹੋਤਾ ਹੈ॥☬ਜਬ ਐਸੇ ਬੇਨਤੀ ਪੂਰਬਕ ਸਬਦੁ ਉਚਾਰਨ ਕੀਆ, ਤਬ ਸ੍ਰੀ ਵਾਹਿਗੁਰੂ ਕੀ ਕ੍ਰਿਪਾ ਸੇ ਗੜੇ ਭੀ ਹਟ ਗਏ ਔਰੁ ਜੋ ਜੀਵ ਮਰ ਗਏ ਥੇ, ਸੋ ਜੀਵਤੇ ਭਏ।☬ਪੁਨ: ਤਿਸੀ ਪ੍ਰਕਾਰ ਬੇਨਤੀ ਕਰਤੇ ਹੈਂ:
Prof. Sahib Singhਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥
SikhNet (Spanish)eso es lo que prevalecerá. (4-30)