ਤੀਨਿ ਛੰਦੇ; ਖੇਲੁ ਆਛੈ ॥੧॥ ਰਹਾਉ ॥
teen chhande; khel aachhai |1| rahaau |
Sant Singh KhalsaHere is a verse with a three-fold play on words. ||1||Pause||
Manmohan SinghThis verse narrates the play of three good illustration. Pause.
Manmohan Singh (Punjabi)ਇਹ ਛੱਤ ਤਿੰਨਾਂ ਸੁਭ ਦ੍ਰਿਸ਼ਟਾਤਾਂ ਦੇ ਖੇਡੇ ਵਰਣਨ ਕਰਦਾ ਹੇ। ਠਹਿਰਾਉ।
Fareedkot Teekaਕਰਮ ਉਪਾਸਨਾ ਗਿਆਨ ਇਨ ਤੀਨੋਂ (ਛੰਦੇ) ਭਾਗੋਂ ਕਾ ਖੇਲ (ਆਛੈ) ਹੈ ਵਾ ਸ੍ਰੇਸ਼ਟ ਹੈ। ਵਾ ਇਸ ਸ਼ਬਦ ਮੇਂ ਤੀਨ ਤੀਨ ਦ੍ਰਿਸ਼ਟਾਂਤੋਂ ਕਾ ਖੇਲ (ਆਛੈ) ਉਤਮ ਹੈ॥☬ਇਸਮੇਂ ਦ੍ਰਿਸ਼ਟਾਂਤ ਕਹਿਤੇ ਹੈਂ:
Prof. Sahib Singh(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ॥੧॥ ਰਹਾਉ ॥
SikhNet (Spanish)Aquí hay un verso con juego de tres palabras. (1-Pausa)
ਕੁੰਭਾਰ ਕੇ ਘਰ ਹਾਂਡੀ ਆਛੈ; ਰਾਜਾ ਕੇ ਘਰ ਸਾਂਡੀ ਗੋ ॥
kunbhaar ke ghar haanddee aachhai; raajaa ke ghar saanddee go |
Sant Singh KhalsaIn the potter's home there are pots, and in the king's home there are camels.
Manmohan SinghIn the potter's home are pots and in the King home, the she-camels.
Manmohan Singh (Punjabi)ਘੁਮਾਰ ਦੇ ਗ੍ਰਹਿ ਵਿੱਚ ਭਾਂਡੇ ਹਨ ਅਤੇ ਪਾਤਿਸ਼ਾਹ ਦੇ ਘਰ ਵਿੱਚ ਸਾਂਡਣੀਆਂ।
Fareedkot Teekaਜੈਸੇ ਕੁੰਭਾਰ ਕੇ ਘਰ ਮੇਂ (ਹਾਂਡੀ) ਤਾਉੜੀ ਉਪਲਖਤ ਭਾਂਡੇ (ਆਛੈ) ਹੋਵੈ, ਤੌ ਕੁੰਭਾਰ ਸੋਭਾ ਪਾਵਤਾ ਹੈ ਔਰ ਰਾਜਾ ਕੇ ਘਰ ਮੇਂ (ਸਾਂਡੀ) ਹਸਤਨੀ ਵਾ ਸੈਨਾ ਵਾ ਰਾਜ ਨੀਤੀ ਹੋਵੈ ਤਬ ਰਾਜਾ ਸੋਭਤਾ ਹੈ, (ਗੋ) ਐਸੇ ਕਹੀਤਾ ਹੈ॥
Prof. Sahib Singh(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ;
SikhNet (Spanish)En la casa del alfarero hay cántaros; en el palacio del rey hay camellos;
ਬਾਮਨ ਕੇ ਘਰ ਰਾਂਡੀ ਆਛੈ; ਰਾਂਡੀ ਸਾਂਡੀ ਹਾਂਡੀ ਗੋ ॥੧॥
baaman ke ghar raanddee aachhai; raanddee saanddee haanddee go |1|
Sant Singh KhalsaIn the Brahmin's home there are widows. So here they are: haandee, saandee, raandee. ||1||
Manmohan SinghIn a Brahman's house are widows. Say thou the widows, she-camels and pots.
Manmohan Singh (Punjabi)ਬ੍ਰਹਿਮਣ ਦੇ ਗ੍ਰਹਿ ਵਿੱਚ ਵਿਧਵਾ ਹਨ। ਤੂੰ ਵਿਧਵਾ, ਸਾਂਡਣੀਆਂ ਤੇ ਤੋੜੀਆਂ ਕਹੁ।
Fareedkot Teekaਔ ਬ੍ਰਾਹਮਣ ਕੇ ਘਰ ਮੇਂ (ਰਾਂਡੀ) ਪਤ੍ਰੀ ਵਾ ਵਿਦਿਆ ਹੋਵੈ, ਤੌ ਸੋਭਤਾ ਹੈ। ਪੁਨਾ ਤੀਨੋ ਦ੍ਰਿਸ਼ਟਾਂਤਾਂ ਕਾ ਸੂਚਨ ਕੀਆ ਹੈ ਜੈਸੇ- ਪਤ੍ਰੀ ਔਰ ਸੈਨਾ ਔ ਭਾਂਡੇ ਇਨੋਂ ਸੇ ਰਾਜਾ ਔ ਕੁੰਭਾਰ ਔ ਬ੍ਰਾਹਮਣ ਸੋਭਤੇ ਹੈਂ॥੧॥
Prof. Sahib Singhਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ॥੧॥
SikhNet (Spanish)en la casa del Brahmán hay viudas. Ellos sólo tienen viudas, camellos y vasijas, yandi, sandi, randi. (1)
ਬਾਣੀਏ ਕੇ ਘਰ ਹੀਂਗੁ ਆਛੈ; ਭੈਸਰ ਮਾਥੈ ਸੀਂਗੁ ਗੋ ॥
baanee ke ghar heeng aachhai; bhaisar maathai seeng go |
Sant Singh KhalsaIn the home of the grocer there is asafoetida; on the forehead of the buffalo there are horns.
Manmohan SinghA grocer's home has asafoetida and the he-buffaloe has horn on the forehead.
Manmohan Singh (Punjabi)ਪੰਸਾਰੀ ਦੇ ਗ੍ਰਹਿ ਵਿੱਚ ਹਿੰਗ ਹੈ ਅਤੇ ਝੋਟੇ ਦੇ ਮੱਥੇ ਉਤੇ ਸਿੰਗ।
Fareedkot Teekaਪੁਨਾ ਜੈਸੇ ਬਾਣੀਏ ਕੇ ਘਰ ਹੀਂਗ ਆਦਿ ਸੌਦੇ ਹੋਵੈ (ਆਛੈ) ਸੋਭਤਾ ਹੈ ਔ (ਭੈਸ) ਗੈਂਡਾ ਵਾ ਮਹਿ ਕੇ ਮਾਥੇ ਪਰ ਕੁੰਡੇ ਸਿੰਗ ਹੋਵੈਂ ਤੌ ਸੋਭਤੀ ਹੈਂ॥
Prof. Sahib Singhਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ,
SikhNet (Spanish)En la casa del marchante hay asafétida, el búfalo tiene cuernos en su frente;
ਦੇਵਲ ਮਧੇ ਲੀਗੁ ਆਛੈ; ਲੀਗੁ ਸੀਗੁ ਹੀਗੁ ਗੋ ॥੨॥
deval madhe leeg aachhai; leeg seeg heeg go |2|
Sant Singh KhalsaIn the temple of Shiva there are lingams. So here they are: heeng, seeng, leeng. ||2||
Manmohan SinghIn Shiva's temple is a lingam, Yea, say thou the lingam, the horn and asafetida.
Manmohan Singh (Punjabi)ਸ਼ਿਵਜੀ ਦੇ ਮੰਦਰ ਵਿੱਚ ਲਿੰਗਮ ਹੈ। ਤੂੰ ਲਿੰਗਮ, ਸਿੰਗ ਅਤੇ ਹਿੰਗ ਆਖ।
Fareedkot Teekaਜੈਸੇ (ਦੇਵਲ) ਸ਼ਿਵ ਦਿਵਾਲਾ ਸ਼ਿਵਲਿੰਗ ਕੇ ਅਸਥਾਪਨ ਹੋਣੇ ਸੇ ਸੋਭਨੀਕ ਹੈ, ਜੈਸੇ ਇਹੁ ਤੀਨੋਂ ਦੇਵਲ ਸ਼ਿਵਲਿੰਗ ਔ ਬਾਣੀਆ ਹਿੰਗ ਆਦੀ ਸੌਦੇ ਪੁਨਾ ਸਿੰਗੋਂ ਸੋ ਸੋਭਨੀਕ (ਗੋ) ਕਹੀਤੇ ਹੈਂ॥੨॥
Prof. Sahib Singhਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ॥੨॥
SikhNet (Spanish)en la casa de Shiva hay un lingam. Ellos sólo tienen lingam, cuernos y asafétidas, ying, sing, ling.(2)
ਤੇਲੀ ਕੈ ਘਰ ਤੇਲੁ ਆਛੈ; ਜੰਗਲ ਮਧੇ ਬੇਲ ਗੋ ॥
telee kai ghar tel aachhai; jangal madhe bel go |
Sant Singh KhalsaIn the house of the oil-presser there is oil; in the forest there are vines.
Manmohan SinghOil is in an oilman's house and there is creeper in the forest.
Manmohan Singh (Punjabi)ਤੇਲੀ ਦੇ ਗ੍ਰਹਿ ਅੰਦਰ ਤੇਲ ਅਤੇ ਬਣ ਵਿੱਚ ਵੇਲ।
Fareedkot Teekaਜੈਸੇ ਤੇਲੀ ਕੇ ਘਰ ਤੇਲ ਹੋਵੈ, ਤੌ ਸੋਭਤਾ ਹੈ ਔਰ ਜੰਗਲ ਬੀਚ ਬੇਲ ਅਰਥਾਤ ਸਬਜਾਈ ਹੋਵੈ ਤੋ ਸੋਭਤਾ ਹੈ॥
Prof. Sahib Singh(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ,
SikhNet (Spanish)En la casa del aceitero hay aceite; en el bosque hay enredaderas;
ਮਾਲੀ ਕੇ ਘਰ ਕੇਲ ਆਛੈ; ਕੇਲ ਬੇਲ ਤੇਲ ਗੋ ॥੩॥
maalee ke ghar kel aachhai; kel bel tel go |3|
Sant Singh KhalsaIn the gardener's home there are bananas. So here they are: tayl, bayl, kayl. ||3||
Manmohan SinghPlantain is in the gardener's home. Say thou plantain, creeper and oil.
Manmohan Singh (Punjabi)ਮਾਲੀ ਦੇ ਧਾਮ ਅੰਦਰ ਕੇਲਾ ਹੈ। ਤੂੰ ਕੇਲਾ, ਵੇਲ ਅਤੇ ਤੇਲ ਆਖ।
Fareedkot Teekaਜੈਸੇ ਮਾਲੀ ਕੇ ਘਰ ਅਰਥਾਤ ਬਗੀਚੇ ਮੇਂ ਕੇਲੇ ਆਦਿ ਬੂਟੇ ਹੋਵੈਂ ਤੌ ਸੋਭਤੇ ਹੈਂ। ਜੈਸੇ ਇਹੁ ਤੇਲੀ ਔ ਜੰਗਲ ਪੁਨਾ ਮਾਲੀ, ਤੇਲ, ਬੇਲ, ਕੇਲੇ, ਆਦਿ ਬੂਟਿਓਂ ਸੇ ਸੋਭਨੀਕ (ਗੋ) ਕਹੀਤੇ ਹੈਂ॥੩॥
Prof. Sahib Singhਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ॥੩॥
SikhNet (Spanish)en la casa del jardinero hay plátanos. Así ellos sólo tienen plátanos, enredaderas y aceite, teil, beil, keil.(3)
ਸੰਤਾਂ ਮਧੇ ਗੋਬਿੰਦੁ ਆਛੈ; ਗੋਕਲ ਮਧੇ ਸਿਆਮ ਗੋ ॥
santaan madhe gobind aachhai; gokal madhe siaam go |
Sant Singh KhalsaThe Lord of the Universe, Govind, is within His Saints; Krishna, Shyaam, is in Gokal.
Manmohan SinghThe Lord is within the saints mind and Krishna in Gokal.
Manmohan Singh (Punjabi)ਸਾਹਿਬ ਸਾਧੂਆਂ ਦੇ ਮਨ ਅੰਦਰ ਹੈ ਅਤੇ ਕ੍ਰਿਸ਼ਨ ਗੋਕਲ ਹੈ।
Fareedkot Teekaਜੈਸੇ ਸੰਤਾਂ ਕੇ ਰਿਦੇ ਬੀਚ ਗੋਬਿੰਦ ਕਾ ਸਖਿਆਤਕਾਰ ਹੋਵੈ, ਤੌ ਸੋਭਤੇ ਹੈਂ ਔ ਗੋਕਲ ਗਾਮ ਬੀਚ (ਸਿਆਮ) ਕ੍ਰਿਸ਼ਨ ਦੇਵ ਜੀ ਰਹੇ ਹੈਂ ਵਾ ਮੂਰਤੀਆਂ ਪ੍ਰਤਖ ਹੈਂ ਇਸੀਤੇ ਵਹੁ ਸੋਭਨੀਕ ਕਹੀਤਾ ਹੈ॥
Prof. Sahib Singh(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?) (ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ।
SikhNet (Spanish)El Señor del Universo, Govind, está con Sus Santos, Krishna, Shyam, está en la ciudad de Gokal,
ਨਾਮੇ ਮਧੇ. ਰਾਮੁ ਆਛੈ; ਰਾਮ ਸਿਆਮ ਗੋਬਿੰਦ. ਗੋ ॥੪॥੩॥
naame madhe. raam aachhai; raam siaam gobind. go |4|3|
Sant Singh KhalsaThe Lord, Raam, is in Naam Dayv. So here they are: Raam, Shyaam, Govind. ||4||3||
Manmohan SinghGod is in Namdev, Say thou the Lord, Krishna and God.
Manmohan Singh (Punjabi)ਵਾਹਿਗੁਰੂ ਨਾਮ ਦੇਵ ਵਿੱਚ ਹੈ। ਤੂੰ ਸਾਹਿਬ ਕ੍ਰਿਸ਼ਨ ਅਤੇ ਵਾਹਿਗੁਰੂ ਕਹੁ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਮੇਰੇ ਰਿਦੇ ਬੀਚ ਰਾਮ ਕੀ ਉਪਾਸ਼ਨਾ ਹੈ ਇਸੀ ਤੇ ਮੇਂ ਸੋਭਤਾ ਹੂੰ। ਸੰਤਾਂ ਔ ਗੋਕਲ ਔ ਮੇਰੇ ਰਿਦੇ ਗੋਬਿੰਦ ਔ ਸਿਆਮ ਪੁਨਾ ਰਾਮ ਕੀ ਉਪਾਸ਼ਨਾ ਇਨ ਸੇ ਸੋਭਨੀਕ ਕਹੀਤੇ ਹੈਂ॥੪॥੩॥☬ਸ੍ਵੈਮਨ ਕੇ ਪਰਥਾਇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਕਰਤੇ ਹੈਂ:
Prof. Sahib Singh(ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ। (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ ॥੪॥੩॥* ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੋਈ ਸਾਰੀ ਬਾਣੀ ਸੰਬੰਧੀ, ਸਤਿਗੁਰੂ ਜੀ ਭਗਤ ਕਬੀਰ ਜੀ ਦੀ ਰਾਹੀਂ ਇਉਂ ਫ਼ੁਰਮਾਂਦੇ ਹਨ: ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥੧॥੪॥੫੫॥ (ਗਉੜੀ ਕਬੀਰ ਜੀ)। ਇਸ ਹੁਕਮ ਦੇ ਅਨੁਸਾਰ ਇਹ ਸ਼ਬਦ ਭੀ 'ਬ੍ਰਹਮ ਬੀਚਾਰ' ਹੈ। ਹਰੇਕ ਸ਼ਬਦ ਦੇ 'ਰਹਾਉ' ਵਾਲੇ ਬੰਦ ਵਿਚ 'ਮੁਖ-ਉਪਦੇਸ਼' ਹੁੰਦਾ ਹੈ, 'ਸ਼ਬਦ ਦਾ ਸਾਰ' ਹੁੰਦਾ ਹੈ; ਬਾਕੀ ਦੇ ਬੰਦ 'ਰਹਾਉ' ਦੇ ਬੰਦ ਦਾ ਵਿਕਾਸ ਹਨ; ਸ਼ਬਦ-ਰੂਪ ਖਿੜੇ ਹੋਏ ਫੁੱਲ ਦੇ ਅੰਦਰ 'ਰਹਾਉ' ਦਾ ਬੰਦ, ਮਾਨੋ, ਮਕਰੰਦ ਹੈ। ਪਰ ਜਦੋਂ ਅਸੀਂ ਵਿਦਵਾਨਾਂ ਦੇ ਮੂੰਹੋਂ ਸੁਣਦੇ ਹਾਂ, ਤਾਂ ਉਹ ਇਸ 'ਰਹਾਉ' ਦੀ ਤੁਕ ਦਾ ਅਰਥ ਇਉਂ ਕਰਦੇ ਹਨ: ਇਸ ਛੰਦ ਵਿਚ ਤਿੰਨਾਂ ਤਿੰਨਾਂ ਹਿੱਸਿਆਂ ਦੇ ਚੰਗੇ ਪ੍ਰਸੰਗਾਂ ਦੇ ਖੇਲ ਇਕੱਠੇ ਕੀਤੇ ਹੋਏ ਹਨ। ਜਾਂ ਇਹ ਛੰਦ ਤਿੰਨਾਂ ਪਦਾਂ ਉੱਤੇ ਖੇਲ ਰੂਪ ਹੈ। ਸਾਰਾ ਸ਼ਬਦ 'ਬ੍ਰਹਮ ਵੀਚਾਰ' ਹੈ, ਸ਼ਬਦ-ਫੁੱਲ ਦਾ ਮਕਰੰਦ ਇਹ ਤੁਕ 'ਤੀਨਿ ਛੰਦੇ ਖੇਲ ਮਾਛੈ' ਹੈ, ਪਰ ਇਸ ਤੁਕ ਦੇ ਉੱਪਰ-ਲਿਖੇ ਅਰਥਾਂ ਵਿਚੋਂ ਗੁਰਮਤਿ-ਉਪਦੇਸ਼ ਦੀ ਸੁਗੰਧੀ ਲੱਭਣੀ ਬਹੁਤ ਕਠਨ ਜਾਪਦੀ ਹੈ। ਜਿਵੇਂ 'ਸਦੁ' ਉੱਤੇ ਵਿਚਾਰ ਕਰਦਿਆਂ 'ਸਦ-ਸਟੀਕ' ਪੁਸਤਕ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ, ਅਜਿਹੇ ਮੌਕਿਆਂ ਤੇ ਜੇ ਟਾਕਰੇ ਤੇ ਗੁਰਬਾਣੀ ਵਿਚੋਂ ਹੋਰ ਲਫ਼ਜ਼ਾਂ ਦੀ ਸਹਾਇਤਾ ਲਈ ਜਾਏ, ਤਾਂ ਕਈ ਗੁੰਝਲਾਂ ਹੱਲ ਹੋ ਜਾਂਦੀਆਂ ਹਨ। ਲਫ਼ਜ਼ 'ਖੇਲੁ' ਗੁਰੂ ਗ
SikhNet (Spanish)y el Señor Ram está en Nam Dev, y así aquí están, Ram, Shyam y Govind.(4-3)