ੴ

ਸਿੱਖਬਾਣੀ · SikhBani

ਟੋਡੀ ਬਾਣੀ ਭਗਤਾਂ ਕੀ ॥

ttoddee baanee bhagataan kee
Bhagat Namdev Ji ਭਗਤ ਨਾਮਦੇਵ ਜੀ · Raag Todee · Ang 718 · 14 lines
Translations

ਟੋਡੀ ਬਾਣੀ ਭਗਤਾਂ ਕੀ ॥

ttoddee baanee bhagataan kee |

Sant Singh KhalsaTodee, The Word Of The Devotees:
Manmohan SinghTodi Hymns of the saints.
Manmohan Singh (Punjabi)ਟੋਡੀ ਸੰਤਾਂ ਤੇ ਸ਼ਬਦ।
Prof. Sahib Singhਰਾਗ ਟੋਡੀ ਵਿੱਚ ਭਗਤਾਂ ਦੀ ਬਾਣੀ।
SikhNet (Spanish)Todi, Palabras de los Bhaktas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕੋਈ ਬੋਲੈ ਨਿਰਵਾ; ਕੋਈ ਬੋਲੈ ਦੂਰਿ ॥

koee bolai niravaa; koee bolai door |

Sant Singh KhalsaSome say that He is near, and others say that He is far away.
Manmohan SinghSome say the Lord is near and some say He is afar.
Manmohan Singh (Punjabi)ਕਈ ਆਖਦੇ ਹਨ, ਸੁਆਮੀ ਨੇੜੇ ਹੈ, ਕਈ ਆਖਦੇ ਹਨ, ਉਹ ਦੁਰੇਡੇ ਹੈ।
Fareedkot Teekaਕੋਈ ਤੋ ਪਰਮੇਸ੍ਵਰ ਕੋ (ਨਿਰਵਾ) ਨਜੀਕ ਕਹਿਤਾ ਹੈ ਔਰ ਕੋਈ ਦੂਰ ਕਹਤਾ ਹੈ॥☬ਸੋ ਤਿਨ ਦੋਨੋਂ ਕਾ ਕਹਣਾ ਐਸੇ ਹੈ:
Prof. Sahib Singhਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ);

ਪਦ ਅਰਥ ਬੋਲੈ = ਆਖਦਾ ਹੈ। ਨਿਰਵਾ = ਨੇੜੇ।

SikhNet (Spanish)Algunos dicen que el Señor está cerca; otros que está lejos.

ਜਲ ਕੀ ਮਾਛੁਲੀ; ਚਰੈ ਖਜੂਰਿ ॥੧॥

jal kee maachhulee; charai khajoor |1|

Sant Singh KhalsaWe might just as well say that the fish climbs out of the water, up the tree. ||1||
Manmohan SinghThis amounts to saying that the fish of water is up climbing a date-tree.
Manmohan Singh (Punjabi)ਇਹ ਇਸ ਕਹਿਣ ਦੇ ਤੁਲ ਹੈ ਕਿ ਪਾਣੀ ਦੀ ਮੱਛੀ ਇਕ ਖਜ਼ੂਰ ਦੇ ਰੁੱਖ ਤੇ ਚੜ੍ਹ ਰਹੀ ਹੈ।
Fareedkot Teekaਜੈਸੇ ਕੋਈ ਕਹੇ ਕਿ ਜਲ ਕੇ ਬੀਚ ਰਹਿਣੇ ਵਾਲੀ ਮਛੀ (ਖਜੂਰਿ) ਬ੍ਰਿਛ ਪਰ ਚੜਤੀ ਹੈ, ਭਾਵ ਸੇ ਸੋ ਸਰਬ ਕਾ ਅਪਨਾ ਆਪ ਹੈ ਤਿਸ ਕੋ ਨੇੜੇ ਔਰ ਦੂਰ ਕਹਨਾ ਅਸੰਭਵ ਹੈ॥੧॥
Prof. Sahib Singh(ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ) ॥੧॥

ਪਦ ਅਰਥ ਚਰੈ = ਚੜ੍ਹਦੀ ਹੈ, ਚੜ੍ਹਨ ਦਾ ਜਤਨ ਕਰਦੀ ਹੈ। ਖਜੂਰਿ = ਖਜੂਰ ਦੇ ਰੁੱਖ ਉੱਤੇ ॥੧॥

SikhNet (Spanish)Pero, ¿cómo puede un pez desde el agua trepar a un árbol?(1)

ਕਾਂਇ ਰੇ; ਬਕਬਾਦੁ ਲਾਇਓ ॥

kaane re; bakabaad laaeo |

Sant Singh KhalsaWhy do you speak such nonsense?
Manmohan SinghO man, why talkest thou nonsense?
Manmohan Singh (Punjabi)ਹੇ ਬੰਦੇ! ਤੂੰ ਬਕਵਾਸ ਕਿਉਂ ਕਰਦਾ ਹੈ?
Fareedkot Teekaਹੇ ਭਾਈ! ਤੁਮਨੇ ਕਿਉਂ (ਬਾਦੁ) ਵਿਅਰਥ ਬਕਣਾ ਲਗਾਯਾ ਹੈ ਅਰਥਾਤ ਕਿਉਂ ਝਗੜਤੇ ਹੋ॥
Prof. Sahib Singhਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ?

ਪਦ ਅਰਥ ਰੇ = ਹੇ ਭਾਈ! ਕਾਂਇ = ਕਾਹਦੇ ਲਈ? ਬਕ ਬਾਦੁ = ਵਿਅਰਥ ਝਗੜਾ, ਬਹਿਸ।

SikhNet (Spanish)Oh hombres, ¿por qué hacen tanto alarde de su Amado Señor?

ਜਿਨਿ ਹਰਿ ਪਾਇਓ; ਤਿਨਹਿ ਛਪਾਇਓ ॥੧॥ ਰਹਾਉ ॥

jin har paaeo; tineh chhapaaeo |1| rahaau |

Sant Singh KhalsaOne who has found the Lord, keeps quiet about it. ||1||Pause||
Manmohan SinghHe, who finds the Lord, conceals he this fact. Pause.
Manmohan Singh (Punjabi)ਜੋ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਇਸ ਗੱਲ ਨੂੰ ਲੁਕੋ ਲੈਂਦਾ ਹੈ। ਠਹਿਰਾਉੇ।
Fareedkot Teekaਜਿਨੋਂ ਨੇ ਹਰੀ ਕੋ ਪਾਇਆ ਹੈ ਤਿਨੋਂ ਨੇ ਤੋ ਅਪਣਾ ਆਪ ਛਪਾਯਾ ਹੈ, ਭਾਵ ਸੇ ਵਹੁ ਹੰਕਾਰ ਨਹੀਂ ਕਰਤੇ ਹੈਂ ਵਾ ਵਹੁ ਕਹੀਂ ਛਪਤੇ ਨਹੀਂ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਪਾਇਓ = ਪਾਇਆ ਹੈ, ਲੱਭਾ ਹੈ। ਤਿਨਹਿ = ਤਿਨਹੀ, ਉਸੇ ਨੇ ਹੀ ॥੧॥ ਰਹਾਉ ॥

SikhNet (Spanish)Pues quien obtiene Su Amor, no confía su secreto a otro. (1-Pausa)

ਪੰਡਿਤੁ ਹੋਇ ਕੈ; ਬੇਦੁ ਬਖਾਨੈ ॥

panddit hoe kai; bed bakhaanai |

Sant Singh KhalsaThose who become Pandits, religious scholars, recite the Vedas,
Manmohan SinghBecoming a Pandit thou utterest the Vedas,
Manmohan Singh (Punjabi)ਪੰਡਿਤ ਹੋ ਕੇ ਤੂੰ ਵੇਦਾਂ ਦਾ ਉਚਾਰਨ ਕਰਦਾ ਹੈ,
Fareedkot Teekaਤੂੰ ਤੋ ਪੰਡਤ ਹੋਇਕੈ ਬੇਦੋਂ ਕੇ ਉਚਾਰਤਾ ਹੈਂ॥
Prof. Sahib Singhਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ,

ਪਦ ਅਰਥ ਪੰਡਿਤ = {Skt. पंडा = wisdom, learning, learned, wise} ਵਿਦਵਾਨ। ਹੋਇ ਕੈ = ਬਣ ਕੇ। ਬਖਾਨੈ = {Skt. व्याख्या = To dwell at large} ਵਿਸਥਾਰ ਨਾਲ ਵਿਚਾਰ ਕੇ ਸੁਣਾਉਂਦਾ ਹੈ।

SikhNet (Spanish)Volviéndose un erudito, uno hace discursos sobre los Vedas

ਮੂਰਖੁ ਨਾਮਦੇਉ; ਰਾਮਹਿ ਜਾਨੈ ॥੨॥੧॥

moorakh naamadeo; raameh jaanai |2|1|

Sant Singh Khalsabut foolish Naam Dayv knows only the Lord. ||2||1||
Manmohan Singhbut, ignorant Namdev knows only the Lord.
Manmohan Singh (Punjabi)ਪਰ ਬੇਸਮਝ ਨਾਮ ਦੇਵ ਕੇਵਲ ਸੁਆਮੀ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਮੈਂ ਮੂਰਖ ਅਰਥਾਤ ਸਾਸਤ੍ਰ ਵਿਦ੍ਯਾ ਸੇ ਰਹਿਤ ਹੂੰ, ਪਰੰਤੂ ਤਿਸ ਕੇ ਸਿਧਾਂਤ ਰੂਪ ਰਾਮ ਕੋ ਜਾਨਤਾ ਹੂੰ॥੨॥੧॥☬ਜੇ ਕਹੇ ਰਾਮ ਕੇ ਉਚਾਰਣੇ ਤੇ ਕਿਆ ਲਾਭ ਹੋਤਾ ਹੈ: ਤਿਸ ਪਰ ਕਹਤੇ ਹੈਂ:
Prof. Sahib Singhਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ) ॥੨॥੧॥

ਪਦ ਅਰਥ ਰਾਮਹਿ = ਰਾਮ ਨੂੰ ਹੀ ॥੨॥੧॥

* ਸ਼ਬਦ ਦਾ ਭਾਵ: ਵਿੱਦਿਆ ਦੇ ਬਲ ਨਾਲ ਪਰਮਾਤਮਾ ਦੀ ਹਸਤੀ ਬਾਰੇ ਬਹਿਸ ਕਰਨੀ ਵਿਅਰਥ ਉੱਦਮ ਹੈ; ਉਸ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਸਹੀ ਰਾਹ ਹੈ।੧।

SikhNet (Spanish)pero yo, Nam Dev, el ignorante, no conozco a nadie más que al Señor, mi Dios. (2-1)

ਕਉਨ ਕੋ ਕਲੰਕੁ ਰਹਿਓ; ਰਾਮ ਨਾਮੁ ਲੇਤ ਹੀ ॥

kaun ko kalank rahio; raam naam let hee |

Sant Singh KhalsaWhose blemishes remain, when one chants the Lord's Name?
Manmohan SinghWhose stain of sin, pray, ever lingers, who uttereth the Lord's Name?
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੀਹਦਾ ਕੋਈ ਪਾਪ ਦਾ ਦਾਗ ਬਾਕੀ ਰਹਿ ਜਾਂਦਾ ਹੈ?
Fareedkot Teekaਹੇ ਭਾਈ! ਰਾਮ ਨਾਮ ਕੇ ਲੇਤੇ ਹੀ, ਭਾਵ ਉਚਾਰਨ ਕਰਨੇ ਸੇ ਕਿਸ ਕਉ ਕਲੰਕ ਰਹਾ ਹੈ ਅਰਥਾਤ ਕਿਸੀ ਕੋ ਨਹੀਂ ਰਹਾ॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ;

ਪਦ ਅਰਥ ਕਉਨ ਕੋ = ਕਿਸ (ਮਨੁੱਖ) ਦਾ? ਕਲੰਮੁ = ਪਾਪ। ਕਉਨ...ਰਹਿਓ = ਕਿਸ ਮਨੁੱਖ ਦਾ ਪਾਪ ਰਹਿ ਗਿਆ? ਕਿਸੇ ਮਨੁੱਖ ਦਾ ਕੋਈ ਪਾਪ ਨਹੀਂ ਰਹਿ ਜਾਂਦਾ।

SikhNet (Spanish)¿Dime quién no se limpia de sus errores si recita el Nombre del Señor?

ਪਤਿਤ. ਪਵਿਤ ਭਏ; ਰਾਮੁ ਕਹਤ ਹੀ ॥੧॥ ਰਹਾਉ ॥

patit. pavit bhe; raam kehat hee |1| rahaau |

Sant Singh KhalsaSinners become pure, chanting the Lord's Name. ||1||Pause||
Manmohan SinghThe sinners become pure by uttering the Lord's Name. Pause.
Manmohan Singh (Punjabi)ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ। ਠਹਿਰਾਉ।
Fareedkot Teekaਕੇਵਲ ਰਾਮ ਨਾਮ ਕੇ ਕਹਤਿਆਂ ਹੀ ਅਨੇਕ ਪਾਪੀਓਂ ਸੇ ਪਵਿਤ੍ਰ ਹੋ ਗਏ ਹੈਂ॥੧॥ ਰਹਾਉ ॥
Prof. Sahib Singhਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ (ਪਤਿਤ = ਵਿਕਾਰਾਂ ਵਿਚ) ਡਿੱਗੇ ਹੋਏ ਬੰਦੇ। ਭਏ = ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)Todos los malvados son purificados con el simple hecho de recitar el Nombre de mi Dios. (1-Pausa)

ਰਾਮ ਸੰਗਿ ਨਾਮਦੇਵ; ਜਨ ਕਉ ਪ੍ਰਤਗਿਆ ਆਈ ॥

raam sang naamadev; jan kau pratagiaa aaee |

Sant Singh KhalsaWith the Lord, servant Naam Dayv has come to have faith.
Manmohan SinghIn the company of the Lord's slave Namdev has acquired faith.
Manmohan Singh (Punjabi)ਸਾਹਿਬ ਦੀ ਸੰਗਤ ਅੰਦਰ ਦਾਸ ਨਾਮ ਦੇਵ ਦਾ ਭਰੋਸਾ ਬੱਝ ਗਿਆ ਹੈ।
Fareedkot Teekaਸ੍ਰੀ ਨਾਮ ਦੇਵ ਜੀ ਕਹਤੇ ਹੈਂ: ਮੈਂ ਦਾਸ ਕੋ ਰਾਮ ਨਾਮ ਕੇ ਸਾਥ (ਪ੍ਰਤਗਿਆ) ਪ੍ਰਤੀਤ ਆਈ ਹੈ, ਭਾਵ ਕੇਵਲ ਨਾਮ ਮੇਂ ਹੀ ਨਿਸਚਾ ਭਯਾ ਹੈ॥
Prof. Sahib Singhਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ,

ਪਦ ਅਰਥ ਰਾਮ ਸੰਗਿ = ਨਾਮ ਦੀ ਸੰਗਤਿ ਵਿਚ, ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ। ਜਨ ਕਉ = ਦਾਸ ਨੂੰ। ਪ੍ਰਤਗਿਆ = ਨਿਸ਼ਚਾ।

SikhNet (Spanish)En Compañía del Señor, Nam Dev ha reforzado su Fe,

ਏਕਾਦਸੀ ਬ੍ਰਤੁ ਰਹੈ; ਕਾਹੇ ਕਉ ਤੀਰਥ ਜਾਈਂ ॥੧॥

ekaadasee brat rahai; kaahe kau teerath jaaenee |1|

Sant Singh KhalsaI have stopped fasting on the eleventh day of each month; why should I bother to go on pilgrimages to sacred shrines? ||1||
Manmohan SinghHe has ceased to fast on the eleventh lunar day. Why should he go no pilgrimage to shrines.
Manmohan Singh (Punjabi)ਉਸ ਨੇ ਚੰਦੋਂ ਗਿਆਰ੍ਹਵੀਂ ਦਾ ਉਪਹਾਸ (ਵਰਤ) ਰੱਖਣਾ ਛੱਡ ਦਿੱਤਾ ਹੈ। ਉਹ ਧਰਮ ਅਸਥਾਨਾਂ ਦੀਆਂ ਯਾਤਰਾ ਕਰਨ ਕਿਉਂ ਜਾਵੇ?
Fareedkot Teekaਅਬ ਇਕਾਦਸੀ ਬ੍ਰਤ ਆਦੀ ਨੇਮ ਭੀ ਰਹਿ ਚੁਕੇ ਹੈਂ, ਭਾਵ ਤਿਨ ਕੇ ਕਰਨੇ ਕੀ ਕਛੁ ਜਰੂਰਤ ਨਹੀਂ ਰਹੀ, ਭਾਵ ਸਰਬ ਕਰਮ ਸੇ ਨਾਮ ਹੀ ਉਤਮ ਹੈ॥੧॥
Prof. Sahib Singhਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ॥੧॥

ਪਦ ਅਰਥ ਰਹੈ = ਰਹਿ ਗਿਆ ਹੈ, ਕੋਈ ਲੋੜ ਨਹੀਂ ਰਹੀ। ਕਾਹੇ ਕਉ = ਕਾਹਦੇ ਵਾਸਤੇ? ਜਾਈ = ਮੈਂ ਜਾਵਾਂ ॥੧॥

SikhNet (Spanish)y no piensa que el ayuno y los peregrinajes sirvan de algo. (1)

ਭਨਤਿ ਨਾਮਦੇਉ; ਸੁਕ੍ਰਿਤ ਸੁਮਤਿ ਭਏ ॥

bhanat naamadeo; sukrit sumat bhe |

Sant Singh KhalsaPrays Naam Dayv, I have become a man of good deeds and good thoughts.
Manmohan SinghSays Namdev, I have now become a man of good deeds and good thoughts.
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਮੈਂ ਹੁਣ ਚੰਗੇ ਅਮਲਾਂ ਅਤੇ ਚੰਗੇ ਖਿਆਲਾਂ ਵਾਲਾ ਬੰਦਾ ਬਣ ਗਿਆ ਹਾਂ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਪੁੰਨ ਰੂਪ ਸ੍ਰੇਸ਼ਟ ਮਤ ਕੋ ਪ੍ਰਾਪਤਿ ਭਏ ਤੇ॥
Prof. Sahib Singhਨਾਮਦੇਵ ਆਖਦਾ ਹੈ-(ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ।

ਪਦ ਅਰਥ ਭਨਤਿ = ਆਖਦਾ ਹੈ। ਸੁਕ੍ਰਿਤ = ਚੰਗੀ ਕਰਣੀ ਵਾਲੇ। ਸੁਮਤਿ = ਚੰਗੀ ਮਤ ਵਾਲੇ।

SikhNet (Spanish)Dice Nam Deva, por mi propia experiencia he logrado saber

ਗੁਰਮਤਿ ਰਾਮੁ ਕਹਿ; ਕੋ ਕੋ ਨ ਬੈਕੁੰਠਿ ਗਏ ॥੨॥੨॥

guramat raam keh; ko ko na baikuntth ge |2|2|

Sant Singh KhalsaChanting the Lord's Name, under Guru's Instructions, who has not gone to heaven? ||2||2||
Manmohan SinghWho has ever not gone to heaven by uttering the Lord's Name, under Guru's instruction?
Manmohan Singh (Punjabi)ਕੌਣ ਹੈ ਐਸਾ ਜੋ ਗੁਰਾਂ ਦੀ ਸਿੱਖਿਆ ਅਧੀਨ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬ੍ਰਹਿਮਲੋਕ ਨਹੀਂ ਪਧਾਰਿਆ?
Fareedkot Teekaਪੁਨਾ ਗੁਰੋਂ ਕੀ (ਮਤਿ) ਸਿਖਿਆ ਸੇ ਰਾਮ ਨਾਮ ਕੋ ਉਚਾਰਨ ਕਰ ਕੇ ਕੌਨ ਕੌਨ ਬੈਕੁੰਠ ਮੇਂ ਨਹੀਂ ਗਏ ਹੈਂ ਅਰਥਾਤ ਜਿਨੋਂ ਨੇ ਗੁਰੋਂ ਦੁਆਰੇ ਨਾਮ ਜਪਾ ਹੈ, ਸੋ ਸਭੀ ਵੈਕੁੰਠ ਮੇਂ ਗਏ ਹੈਂ॥੨॥੨॥
Prof. Sahib Singhਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ ॥੨॥੨॥

ਪਦ ਅਰਥ ਗੁਰਮਤਿ = ਗੁਰੂ ਦੀ ਮਤ ਲੈ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ। ਰਾਮੁ ਕਹਿ = ਪ੍ਰਭੂ ਦਾ ਨਾਮ ਸਿਮਰ ਕੇ। ਕੋ ਕੋ ਨ = ਕੌਣ ਕੋਣ ਨਹੀਂ? (ਭਾਵ, ਹਰੇਕ ਜੀਵ)। ਬੈਕੁੰਠਿ = ਬੈਕੁੰਠ ਵਿਚ, ਪ੍ਰਭੂ ਦੇ ਦੇਸ ਵਿਚ ॥੨॥੨॥

* ਭਾਵ: ਸਿਮਰਨ ਦੀ ਬਰਕਤਿ ਨਾਲ ਵਿਕਾਰੀ ਭੀ ਭਲੇ ਬਣ ਜਾਂਦੇ ਹਨ। ਤੀਰਥ ਬਰਤ ਆਦਿਕ ਕੁਝ ਨਹੀਂ ਸਵਾਰਦੇ।

SikhNet (Spanish)que quien sea que haya recitado el Nombre del Señor ha penetrado en Su Cielo de Éxtasis. (2-2)
Answers quote the Granth verbatim with Ang citations. AI commentary is not Gurbani and not a religious ruling.