ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ ॥
raag bairaarree mahalaa 4 ghar 1 dupade |
Sant Singh KhalsaRaag Bairaaree, Fourth Mehl, First House, Dho-Padhay:
Manmohan SinghRag Bairari 4th Guru. Dupadas.
Manmohan Singh (Punjabi)ਰਾਗੁ ਬੈਰਾੜੀ ਚੌਥੀ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਬੈਰਾੜੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bairari, Mejl Guru Ram Das, Cuarto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੁਨਿ ਮਨ. ਅਕਥ ਕਥਾ; ਹਰਿ ਨਾਮ ॥
sun man. akath kathaa; har naam |
Sant Singh KhalsaListen, O mind, to the Unspoken Speech of the Lord's Name.
Manmohan SinghHear thou, O man, the inexpressible discourse of God's Name.
Manmohan Singh (Punjabi)ਹੇ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਅਕਹਿ ਕਥਾ ਵਾਰਤਾ ਸ੍ਰਵਣ ਕਰ।
Fareedkot Teekaਹੇ ਮਨ! ਵਾ ਹੇ ਪਿਆਰੇ! (ਅਕਥ) ਪਰਮੇਸਰ ਕੀਆਂ ਕਥਾ ਕੋ ਸ੍ਰਵਣ ਕਰ ਕੇ ਹਰਿ ਨਾਮ ਕੌ ਜਪੋ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਮਨ = ਹੇ ਮਨ! ਅਕਥ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਕਥ ਕਥਾ = ਉਸ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਜਿਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ।
SikhNet (Spanish)Oh mente, escucha la Indescriptible Palabra del Nombre del Señor.
ਰਿਧਿ ਬੁਧਿ ਸਿਧਿ ਸੁਖ ਪਾਵਹਿ; ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥
ridh budh sidh sukh paaveh; bhaj guramat har raam raam |1| rahaau |
Sant Singh KhalsaRiches, wisdom, supernatural spiritual powers and peace are obtained, by vibrating, meditating on the Lord God, under Guru's Instruction. ||1||Pause||
Manmohan SinghUnder Guru's instruction, meditate thou on God, thy Lord Master and thou shalt obtain wealth, wisdom, supernatural powers and comforts. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਅਨੁਸਾਰ ਤੂੰ ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਸਿਮਰਨ ਕਰ, ਅਤੇ ਤੂੰ ਧਨ-ਦੌਲਤ, ਸਮਝ ਸੋਚ, ਕਰਾਮਾਤੀ ਸ਼ਕਤੀਆਂ ਅਤੇ ਸੁੱਖ ਆਰਾਮ ਪਾ ਲਵੇਂਗਾ। ਠਹਿਰਾਉ।
Fareedkot Teekaਜਿਸ ਤੇ ਰਿਧੀਆਂ ਔ ਸਰਬ ਬੁਧੀ ਪੁਨਾ ਸਿਧੀਆਂ ਕੇ ਸੁਖ ਕੋ ਤੂੰ ਪਾਇ ਲੇਵੈ, ਤਾਂ ਤੇ ਗੁਰੋਂ ਕੀ ਸਿਖਿਆ ਸੇ (ਰਾਮ) ਬਿਆਪਕ ਹਰੀ ਕੇ ਨਾਮ ਕੋ ਭਜ ਅਰਥਾਤ ਜਪ॥੧॥ ਰਹਾਉ ॥
Prof. Sahib Singhਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥ਪਦ ਅਰਥ ਰਿਧਿ = ਧਨ-ਪਦਾਰਥ। ਬੁਧਿ = ਅਕਲ। ਸਿਧਿ = ਕਰਾਮਾਤੀ ਤਾਕਤਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ। ਗੁਰਮਤਿ = ਗੁਰੂ ਦੀ ਸਿੱਖਿਆ ਉਤੇ ਤੁਰ ਕੇ ॥੧॥ ਰਹਾਉ ॥
SikhNet (Spanish)Contemplando al Señor uno obtiene Su Sabiduría, todos Sus Tesoros, todos los poderes psíquicos y toda Paz. (1-Pausa)
ਨਾਨਾ ਖਿਆਨ ਪੁਰਾਨ ਜਸੁ ਊਤਮ; ਖਟ ਦਰਸਨ ਗਾਵਹਿ ਰਾਮ ॥
naanaa khiaan puraan jas aootam; khatt darasan gaaveh raam |
Sant Singh KhalsaNumerous legends, the Puraanas, and the six Shaastras, sing the sublime Praises of the Lord.
Manmohan SinghMyriads of legends, mythical books and six schools of philosophy, sings the sublime praise of the Lord.
Manmohan Singh (Punjabi)ਅਨੇਕਾਂ ਯੁੱਗੀ ਕਾਵਯ, ਮਿਥਿਹਾਸਕ ਗ੍ਰੰਥ ਅਤੇ ਛੇ ਸ਼ਾਸਤਰ, ਪ੍ਰਭੂ ਦੀ ਸ੍ਰੇਸ਼ਟ ਕੀਰਤੀ ਆਲਾਪਦੇ ਹਨ।
Fareedkot Teekaਜਿਸ ਕੇ ਨਾਨਾ ਪ੍ਰਕਾਰ ਕੇ ਕਥਾ ਪ੍ਰਸੰਗੋਂ ਸੇ ਸੋ ਉਤਮ ਜਸ ਅਠਾਰਹ ਪੁਰਾਨ ਗਾਵਤੇ ਹੈਂ, ਪੁਨਾ ਜਿਸ ਰਾਮ ਕੇ ਛੇ ਸ਼ਾਸਤ੍ਰ ਗਾਵਤੇ ਹੈਂ॥
Prof. Sahib Singhਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ)।ਪਦ ਅਰਥ ਨਾਨਾਖਿਆਨ = ਨਾਨਾ ਆਖਿਆਨ। ਨਾਨਾ = ਕਈ ਕਿਸਮਾਂ ਦੇ। ਆਖਿਆਨ = ਪ੍ਰਸੰਗ। ਜਸੁ = ਸਿਫ਼ਤਿ-ਸਾਲਾਹ। ਖਟ ਦਰਸਨ = ਛੇ ਸ਼ਾਸਤ੍ਰ। ਗਾਵਹਿ = ਗਾਂਦੇ ਹਨ।
SikhNet (Spanish)Millones de cuentos mitológicos, los Puranas y los seis Shastras cantan la Alabanza Sublime del Señor.
ਸੰਕਰ. ਕ੍ਰੋੜਿ ਤੇਤੀਸ ਧਿਆਇਓ; ਨਹੀ ਜਾਨਿਓ ਹਰਿ ਮਰਮਾਮ ॥੧॥
sankar. krorr tetees dhiaaeo; nahee jaanio har maramaam |1|
Sant Singh KhalsaShiva and the three hundred thirty million gods meditate on the Lord, but they do not know the secret of His mystery. ||1||
Manmohan SinghShiva and thirty three millions of gods contemplate the Lord, but know not His secret.
Manmohan Singh (Punjabi)ਸ਼ਿਵਜੀ ਅਤੇ ਤੇਤੀ ਕ੍ਰੋੜ ਦੇਵਤੇ ਪ੍ਰਭੂ ਨੂੰ ਸਿਮਰਦੇ ਹਨ, ਪ੍ਰੰਤੂ ਉੇਸ ਦੇ ਭੇਦ ਨੂੰ ਨਹੀਂ ਸਮਝਦੇ।
Fareedkot Teekaਜਿਸ ਕੋ ਸ਼ਿਵਜੀ ਤੇ ਆਦਿ ਲੇ ਕਰ ਤੇਤੀਸ ਕ੍ਰੋੜ ਦੇਵਤਿਓਂ ਨੇ ਧਿਆਇਆ ਹੈ ਤਾਂ ਵੀ ਤਿਸ ਹਰੀ ਕਾ (ਮਰਮਾਮ) ਭੇਦ ਨਹੀਂ ਜਾਣਿਆ ਹੈ॥੧॥
Prof. Sahib Singhਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ॥੧॥ਪਦ ਅਰਥ ਸੰਕਰ = ਸ਼ਿਵ। ਮਰਮਾਮ = ਮਰਮ, ਭੇਤ ॥੧॥
SikhNet (Spanish)Millones de Shivas viven en Él, pero no conocen el Misterio de Dios. (1)
ਸੁਰਿ ਨਰ ਗਣ ਗੰਧ੍ਰਬ. ਜਸੁ ਗਾਵਹਿ; ਸਭ ਗਾਵਤ. ਜੇਤ ਉਪਾਮ ॥
sur nar gan gandhrab. jas gaaveh; sabh gaavat. jet upaam |
Sant Singh KhalsaThe angelic and divine beings, and the celestial singers sing His Praises; all Creation sings of Him.
Manmohan SinghThe godly men, God's attendants and celestial singer sing His praise, and sings of Him all the creation, that he has created.
Manmohan Singh (Punjabi)ਦੇਵੀ ਪੁਰਸ਼, ਦੇਵਤਿਆਂ ਦੇ ਸੇਵਕ ਅਤੇ ਸਵਰਗੀ ਗਵੱਈਏ ਉਸ ਦੀ ਕੀਰਤੀ ਗਾਉਂਦੇ ਹਨ, ਅਤੇ ਗਾਉਂਦੀ ਹੈ। ਉਸ ਨੂੰ ਸਾਰੀ ਰਚਨਾ ਜਿਹੜੀ ਉਸ ਨੇ ਰਚੀ ਹੈ।
Fareedkot Teekaਜਿਸ ਕਾ (ਸੁਰਿ) ਦੇਵਤੇ, ਮਾਨੁਖ, ਗਣ ਔ ਗੰਧਰਭ ਆਦੀ ਸਭੀ ਜਸ ਗਾਵਤੇ ਹੈਂ ਔਰ ਜਿਤਨੇ ਹਰੀ ਕੇ (ਉਪਾਮ) ਉਤਪਤਿ ਕਰੇ ਹੂਏ ਹੈਂ, ਸੋ ਸਭੀ ਗਾਵਤੇ ਹੈਂ॥
Prof. Sahib Singh(ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ।ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਗਣ = ਸ਼ਿਵ ਜੀ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਜੇਤ = ਜਿਤਨੀ ਭੀ। ਉਪਾਮ = ਪੈਦਾ ਕੀਤੀ ਹੋਈ ਹੈ।
SikhNet (Spanish)Los hombres de Dios cantan su Alabanza, también los cantantes celestiales, los que atienden a los dioses y todas las criaturas.
ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ; ਤੇ ਸੰਤ ਭਲੇ ਹਰਿ ਰਾਮ ॥੨॥੧॥
naanak kripaa karee har jin kau; te sant bhale har raam |2|1|
Sant Singh KhalsaO Nanak, those whom the Lord blesses with His Kind Mercy, become the good Saints of the Lord God. ||2||1||
Manmohan SinghNanak, they, to whom God shows mercy, become the good saints of the Lord's God.
Manmohan Singh (Punjabi)ਨਾਨਕ ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਸੁਆਮੀ ਵਾਹਿਗੁਰੂ ਦੇ ਚੰਗੇ ਸਾਧੂ ਹੋ ਨਿਬੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ ਹਰੀ ਨੇ ਕਿਰਪਾ ਕਰੀ ਹੈ, ਸੋਈ ਹਰੀ ਰਾਮ ਕੇ ਸੰਤ ਭਲੇ ਹੈਂ ਅਰਥਾਤ ਉਤਮ ਹੈਂ॥੨॥੧ ॥
Prof. Sahib Singhਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ॥੨॥੧॥ਪਦ ਅਰਥ ਕਰੀ = ਕੀਤੀ। ਜਿਨਿ ਕਉ = ਜਿਨ੍ਹਾਂ ਉਤੇ। ਤੇ = ਉਹ (ਬਹੁ-ਵਚਨ) ॥੨॥੧॥
SikhNet (Spanish)Pero dice Nanak, sólo quien tiene la Gracia del Señor, sólo él es el Santo Sublime del Señor.(2-1)