ਆਸਾ ਮਹਲਾ ੪ ॥
aasaa mahalaa 4 |
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ; ਤਿਨ ਹਰਿ ਨਾਮੁ ਦ੍ਰਿੜਾਵੈ. ਰਾਮ ਰਾਜੇ ॥
jinaa bhettiaa meraa pooraa satiguroo; tin har naam drirraavai. raam raaje |
Sant Singh KhalsaThose who meet my Perfect True Guru - He implants within them the Name of the Lord, the Lord King.
Manmohan SinghThey who meet my perfect, True Guru, within them, he establishes the Name of God, O Lord, the King.
Manmohan Singh (Punjabi)ਜੋ ਮੈਡੇ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹਨਾਂ ਦੇ ਅੰਦਰ ਉਹ, ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ, ਹੇ ਪ੍ਰਭੂ ਪਾਤਸ਼ਾਹ!
Fareedkot Teekaਜਿਨ ਕੋ ਮੇਰਾ ਪੂਰਾ ਸਤਿਗੁਰੂ ਮਿਲਾ ਹੈ, ਤਿਨ ਕੋ ਹਰਿ ਰਾਮ ਰਾਜੇ ਕਾ ਨਾਮ ਦ੍ਰਿਢ ਕਰਾਉਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।ਪਦ ਅਰਥ ਜਿਨ੍ਹ੍ਹਾ ਭੇਟਿਆ = ਜਿਨ੍ਹਾਂ ਨੇ ਸਰਨ ਲਈ। ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
SikhNet (Spanish)Aquéllos que encuentran al Perfecto Guru, enaltecen el Nombre del Señor en su interior.
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ; ਜੋ ਹਰਿ ਨਾਮੁ ਧਿਆਵੈ ॥
tis kee trisanaa bhukh sabh utarai; jo har naam dhiaavai |
Sant Singh KhalsaThose who meditate on the Lord's Name have all of their desire and hunger removed.
Manmohan SinghThey, who meditate on God's Name have all their desires and hungers removed.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਖਾਹਿਸ਼ਾਂ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ।
Fareedkot Teekaਜੋ ਹਰਿ ਨਾਮ ਜਪਤੇ ਹੈਂ ਤਿਨ ਕੀ ਤ੍ਰਿਸ਼ਨਾ ਰੂਪ ਭੁਖ ਸਭ ਦੂਰ ਹੋ ਜਾਤੀ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ।ਪਦ ਅਰਥ ਤਿਸ ਕੀ = ਉਸ (ਮਨੁੱਖ) ਦੀ। ਤ੍ਰਿਸਨਾ = ਤ੍ਰੇਹ। ਜੋ = ਜੇਹੜਾ ਮਨੁੱਖ।
SikhNet (Spanish)Contemplando el Nombre del Señor, todas sus añoranzas y hambres cesan
ਜੋ ਹਰਿ ਹਰਿ ਨਾਮੁ ਧਿਆਇਦੇ; ਤਿਨੑ ਜਮੁ. ਨੇੜਿ ਨ ਆਵੈ ॥
jo har har naam dhiaaeide; tina jam. nerr na aavai |
Sant Singh KhalsaThose who meditate on the Name of the Lord, Har, Har - the Messenger of Death cannot even approach them.
Manmohan SinghThey, who contemplate over the Name of the Lord Master, near them comes not the death's courier.
Manmohan Singh (Punjabi)ਜਿਹੜੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ, ਉਨ੍ਹਾਂ ਦੇ ਸਮੀਪ ਮੌਤ ਦਾ ਦੂਤ ਨਹੀਂ ਆਉਂਦਾ।
Fareedkot Teekaਜੋ ਹਰਿ ਹਰਿ ਨਾਮ ਧਿਆਉਤੇ ਹੈਂ ਤਿਨ ਕੇ ਨਿਕਟ ਜਮ ਨਹੀਂ ਆਵਤਾ॥
Prof. Sahib Singhਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।ਪਦ ਅਰਥ ਜੋ ਧਿਆਇਦੇ = ਜੇਹੜੇ ਮਨੁੱਖ ਸਿਮਰਦੇ ਹਨ। ਤਿਨ੍ਹ੍ਹ ਨੇੜਿ = ਉਹਨਾਂ ਦੇ ਨੇੜੇ।
SikhNet (Spanish)y están a salvo del emisario de la muerte.
ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ; ਨਿਤ ਜਪੈ ਹਰਿ ਨਾਮੁ. ਹਰਿ ਨਾਮਿ ਤਰਾਵੈ ॥੧॥
jan naanak kau. har kripaa kar; nit japai har naam. har naam taraavai |1|
Sant Singh KhalsaO Lord, shower Your Mercy upon servant Nanak, that he may ever chant the Name of the Lord; through the Name of the Lord, he is saved. ||1||
Manmohan SinghO God, show mercy unto slave Nanak, who ever remembers God's Name and who with God's Name is saved.
Manmohan Singh (Punjabi)ਹੇ ਹਰੀ! ਗੋਲੇ ਨਾਨਕ ਉਤੇ ਮਿਹਰ ਧਾਰ। ਉਹ ਸਦਾ ਹਰੀ ਦਾ ਨਾਮ ਸਿਮਰਦਾ ਹੈ ਅਤੇ ਹਰੀ ਦੇ ਨਾਮ ਨਾਲ ਹੀ ਉਸ ਦਾ ਪਾਰ ਉਤਾਰਾ ਹੋਣਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਹਮ ਦਾਸੋਂ ਪਰ ਕ੍ਰਿਪਾ ਕਰ, ਜਿਸ ਕਰ ਨਿਤ ਹੀ ਤੇਰੇ ਹਰੀ ਨਾਮ ਕੋ ਜਪੈਂ ਔਰ ਹਰਿ ਨਾਮ ਕਰ ਕੇ ਸੰਸਾਰ ਸਮੁੰਦਰ ਸੇ ਅਪਰ ਜਗਿਆਸੂਓਂ ਕੋ ਭੀ (ਤਰਾਵੈ) ਪਾਰ ਕਰੈਂ॥੧॥
Prof. Sahib Singhਹੇ ਦਾਸ ਨਾਨਕ! ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ਪਦ ਅਰਥ ਕਰਿ = ਕਰੇ, ਕਰਦਾ ਹੈ। ਨਾਮਿ = ਨਾਮ ਵਿਚ (ਜੋੜ ਕੇ)। ਤਰਾਵੈ = ਪਾਰ ਲੰਘਾ ਦੇਂਦਾ ਹੈ ॥੧॥
SikhNet (Spanish)En Nanak habita la Gracia del Señor y así él habita en el Nombre y es salvado. (1)
ਜਿਨੀ ਗੁਰਮੁਖਿ ਨਾਮੁ ਧਿਆਇਆ; ਤਿਨਾ ਫਿਰਿ ਬਿਘਨੁ. ਨ ਹੋਈ, ਰਾਮ ਰਾਜੇ ॥
jinee guramukh naam dhiaaeaa; tinaa fir bighan. na hoee, raam raaje |
Sant Singh KhalsaThose who, as Gurmukh, meditate on the Naam, meet no obstacles in their path, O Lord King.
Manmohan SinghThey, who, through the Guru, remember the Name, no more meet obstacle, in the way.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਦਾ ਚਿੰਤਨ ਕਰਦੇ ਹਨ, ਉਹਨਾਂ ਨੂੰ ਮੁੜ ਕੇ ਰਸਤੇ ਵਿੱਚ ਕਦੀ ਔਕੜ ਨਹੀਂ ਵਾਪਰਦੀ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਰਾਮ ਰਾਜੇ ਕਾ ਨਾਮ ਧਿਆਇਆ ਹੈ, ਤਿਨ ਕੋ ਫੇਰ ਕਿਸੀ ਪ੍ਰਕਾਰ ਕਾ ਬਿਘਨ ਨਹੀਂ ਹੋਤਾ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਬਿਘਨੁ = ਰੁਕਾਵਟ। ਸਦ = ਸਦਾ। ਪੁਰਖੁ = ਮਹਾ ਪੁਰਖ, ਸਮਰਥਾ ਵਾਲਾ।
SikhNet (Spanish)Para los que, por la Gracia del Guru, han meditado en el Nombre, no hay obstáculos en el camino.
ਜਿਨੀ ਸਤਿਗੁਰੁ ਪੁਰਖੁ ਮਨਾਇਆ; ਤਿਨ ਪੂਜੇ ਸਭੁ ਕੋਈ ॥
jinee satigur purakh manaaeaa; tin pooje sabh koee |
Sant Singh KhalsaThose who are pleasing to the almighty True Guru are worshipped by everyone.
Manmohan SinghThey, who propitiate their potent True Guru, them worships the whole world.
Manmohan Singh (Punjabi)ਜੋ ਆਪਣੇ ਵਿਆਪਕ ਸੱਚੇ ਗੁਰਾਂ ਨੂੰ ਰਿਝਾ ਲੈਂਦੇ ਹਨ, ਉਹਨਾਂ ਦੀ ਸਾਰਾ ਸੰਸਾਰ ਪੂਜਾ ਕਰਦਾ ਹੈ।
Fareedkot Teekaਜਿਨੋਂ ਨੇ ਸਤਗੁਰ ਪੁਰਖ ਕੋ ਮਨਾਇਆ ਪ੍ਰਸੰਨ ਕੀਆ ਹੈ, ਸਭ ਕੋਈ, ਭਾਵ ਤਿਨ ਕੀ ਸਾਰਾ ਸੰਸਾਰ ਪੂਜਾ ਕਰਤਾ ਹੈ॥
Prof. Sahib Singhਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।ਪਦ ਅਰਥ ਪੂਜੇ = ਆਦਰ ਕਰਦਾ ਹੈ। ਸਭੁ ਕੋਈ = ਹਰੇਕ ਜੀਵ।
SikhNet (Spanish)Sí, aquéllos que complacen a su Verdadero Guru, el Espíritu Divino,
ਜਿਨੑੀ ਸਤਿਗੁਰੁ ਪਿਆਰਾ ਸੇਵਿਆ; ਤਿਨੑਾ ਸੁਖੁ ਸਦ ਹੋਈ ॥
jinaee satigur piaaraa seviaa; tinaa sukh sad hoee |
Sant Singh KhalsaThose who serve their Beloved True Guru obtain eternal peace.
Manmohan SinghThey, who serve their beloved True Guru, ever obtain peace.
Manmohan Singh (Punjabi)ਜੋ ਆਪਣੇ ਪ੍ਰੀਤਮ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਊਹ ਹਮੇਸ਼ਾਂ ਆਰਾਮ ਪਾਉਂਦੇ ਹਨ।
Fareedkot Teekaਜਿਨੋਂ ਨੇ ਪਿਆਰਾ ਸਤਗੁਰ ਸੇਵਨ ਕੀਆ ਹੈ, ਤਿਨ ਕੋ ਸਦੀਵਕਾਲ ਸੁਖ ਹੂਆ ਹੈ॥
Prof. Sahib Singhਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।
SikhNet (Spanish)son alabados en el mundo entero. Aquéllos que sirvieron a su Amado Guru, encontraron el Éxtasis Eterno.
ਜਿਨੑਾ ਨਾਨਕੁ. ਸਤਿਗੁਰੁ ਭੇਟਿਆ; ਤਿਨੑਾ ਮਿਲਿਆ ਹਰਿ ਸੋਈ ॥੨॥
jinaa naanak. satigur bhettiaa; tinaa miliaa har soee |2|
Sant Singh KhalsaThose who meet the True Guru, O Nanak - the Lord Himself meets them. ||2||
Manmohan SinghThose who meet Nanak, the True Guru, them, He, the Lord meets.
Manmohan Singh (Punjabi)ਜੋ ਸੱਚੇ ਗੁਰਾਂ ਨਾਨਕ ਨੂੰ ਮਿਲਦੇ ਹਨ, ਉਹਨਾਂ ਨੂੰ ਉਹ ਸੁਆਮੀ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਗੁਰੂ ਮਿਲਾ ਹੈ, ਤਿਨ ਕੋ ਸੋ ਹਰੀ ਮਿਲਾ ਹੈ॥੨॥
Prof. Sahib Singhਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ ॥੨॥ਪਦ ਅਰਥ ਨਾਨਕੁ = ਨਾਨਕ (ਆਖਦਾ ਹੈ)। ਭੇਟਿਆ = ਸਰਨ ਲਈ, ਪੱਲਾ ਫੜਿਆ। ਸੋਈ = ਆਪ ਹੀ ॥੨॥
* ਨੋਟ: ਧਿਆਇਆ, ਮਨਾਇਆ, ਸੇਵਿਆ, ਭੇਟਿਆ, ਮਿਲਿਆ-ਇਹ ਲਫ਼ਜ਼ 'ਭੂਤ ਕਾਲ' ਵਿਚ ਹਨ। ਅਰਥ 'ਵਰਤਮਾਨ ਕਾਲ' ਵਿਚ ਕੀਤਾ ਗਿਆ ਹੈ।
SikhNet (Spanish)Dice Nanak, aquéllos que fueron al Encuentro del Verdadero Guru, los fue a encontrar también mi Señor. (2)
ਜਿਨੑਾ ਅੰਤਰਿ. ਗੁਰਮੁਖਿ ਪ੍ਰੀਤਿ ਹੈ; ਤਿਨੑ ਹਰਿ ਰਖਣਹਾਰਾ. ਰਾਮ ਰਾਜੇ ॥
jinaa antar. guramukh preet hai; tina har rakhanahaaraa. raam raaje |
Sant Singh KhalsaThose Gurmukhs, who are filled with His Love, have the Lord as their Saving Grace, O Lord King.
Manmohan SinghThe Guru-wards, within whose mind is the Lord's love, their saviour is God Master, the Monarch.
Manmohan Singh (Punjabi)ਜਿਨ੍ਹਾਂ ਗੁਰੂ ਸਮਰਪਣ ਦੇ ਹਿਰਦਿਆਂ ਅੰਦਰ ਪ੍ਰਭੂ ਦਾ ਪਿਆਰ ਹੈ, ਉਹਨਾਂ ਦਾ ਰੱਖਿਅਕ ਵਾਹਿਗੁਰੂ ਮਾਲਕ ਪਾਤਸ਼ਾਹ ਹੈ।
Fareedkot Teekaਜਿਨ ਗੁਰਮੁਖਾਂ ਕੇ ਅੰਤਰ ਹਰੀ ਰਾਮ ਰਾਜੇ ਕੀ ਪ੍ਰੀਤੀ ਹੈ, ਤਿਨ ਕਾ ਹਰਿ ਰਖਣ ਹਾਰਾ ਹੈ॥
Prof. Sahib Singhਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।)ਪਦ ਅਰਥ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ। ਰਖਣਹਾਰਾ = ਬਚਾਣ ਦੀ ਸਮਰਥਾ ਵਾਲਾ।
SikhNet (Spanish)Con el Amor del Señor en su corazón, son protegidos por el Señor.
ਤਿਨੑ ਕੀ ਨਿੰਦਾ. ਕੋਈ ਕਿਆ ਕਰੇ; ਜਿਨੑ ਹਰਿ ਨਾਮੁ ਪਿਆਰਾ ॥
tina kee nindaa. koee kiaa kare; jina har naam piaaraa |
Sant Singh KhalsaHow can anyone slander them? The Lord's Name is dear to them.
Manmohan SinghHow can any one slander them, unto whom God's Name is dear?
Manmohan Singh (Punjabi)ਕੋਈ ਜਣਾ ਉਹਨਾਂ ਦੀ ਕਿਸ ਤਰ੍ਹਾਂ ਬਦਖੋਈ ਕਰ ਸਕਦਾ ਹੈ, ਜਿਨ੍ਹਾਂ ਨੂੰ ਰੱਬ ਦਾ ਨਾਮ ਪਿਆਰਾ ਲੱਗਦਾ ਹੈ।
Fareedkot Teekaਜਿਨ ਕੋ ਹਰਿਨਾਮ ਪਿਆਰਾ ਲਗਤਾ ਹੈ, ਤਿਨ ਕੀ ਨਿੰਦਾ ਕੋਈ ਕਿਆ ਕਰੈਗਾ, ਭਾਵ ਤਿਨ ਕਾ ਨਿੰਦਕ ਕੁਛ ਵਿਗਾੜ ਨਹੀਂ ਸਕਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ।ਪਦ ਅਰਥ ਕਿਆ ਕਰੇ = ਕੀਹ ਕਰ ਸਕਦਾ ਹੈ? ਨਹੀਂ ਕਰ ਸਕਦਾ (ਕਿਉਂਕਿ ਉਹਨਾਂ ਵਿਚ ਕੋਈ ਵਿਕਾਰ ਰਹਿ ਹੀ ਨਹੀਂ ਜਾਂਦਾ ਜਿਸ ਨੂੰ ਭੰਡਿਆ ਜਾ ਸਕੇ)।
SikhNet (Spanish)¿Quién quiere destruir a los que aman el Nombre del Señor en su corazón?
ਜਿਨ ਹਰਿ ਸੇਤੀ. ਮਨੁ ਮਾਨਿਆ; ਸਭ ਦੁਸਟ ਝਖ ਮਾਰਾ ॥
jin har setee. man maaniaa; sabh dusatt jhakh maaraa |
Sant Singh KhalsaThose whose minds are in harmony with the Lord - all their enemies attack them in vain.
Manmohan SinghThey, whose soul is reconciled (intimate) with God, all the miscreants, traduce them in vain.
Manmohan Singh (Punjabi)ਜਿਨ੍ਹਾਂ ਦੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ, ਸਾਰੇ ਕੁਕਰਮੀ ਉਹਨਾਂ ਨੂੰ ਬੇਫਾਇਦਾ ਤੁਹਮਤ ਲਾਉਂਦੇ ਹਨ।
Fareedkot Teekaਜਿਨ ਕਾ ਹਰਿ ਸੇ ਮਨ ਮਾਨਾ ਹੈ ਅਰਥਾਤ ਹਰਿ ਮੇਂ ਸਿਥਤ ਹੂਆ ਹੈ, ਤਿਨ ਕੇ ਕਾਮ ਮੇਂ ਬਿਘਨ ਕਰਨੇ ਕੋ ਸਭ ਦੁਸਟੋਂ ਨੇ ਝਖ ਮਾਰਾ ਹੈ, ਪਰੰਤੂ ਕਿਸੀ ਕਾ ਕਹਿਆ ਕਛੁ ਨਹੀਂ ਹੋਤਾ॥
Prof. Sahib Singhਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ।ਪਦ ਅਰਥ ਸੇਤੀ = ਨਾਲ। ਮਾਨਿਆ = ਪਤੀਜ ਗਿਆ, ਗਿੱਝ ਗਿਆ। ਦੁਸਟ = ਦੁਰਜਨ, ਭੈੜੇ ਮਨੁੱਖ। ਝਖ = ਵਿਅਰਥ ਜਤਨ।
SikhNet (Spanish)Los malhechores calumnian en vano a los que están imbuidos en el Señor.
ਜਨ ਨਾਨਕ. ਨਾਮੁ ਧਿਆਇਆ; ਹਰਿ ਰਖਣਹਾਰਾ ॥੩॥
jan naanak. naam dhiaaeaa; har rakhanahaaraa |3|
Sant Singh KhalsaServant Nanak meditates on the Naam, the Name of the Lord, the Lord Protector. ||3||
Manmohan SinghSerf Nanak has contemplated upon the Name of God, who is the Saviour of all.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਨਾਮ ਧਿਆਇਆ ਹੈ, ਤਿਨ ਕਾ ਹਰਿ ਰਖ੍ਯਕ ਹੂਆ ਹੈ॥੩॥
Prof. Sahib Singhਹੇ ਦਾਸ ਨਾਨਕ! (ਆਖ-) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੩॥
SikhNet (Spanish)Nanak habita en el Nombre del Señor y el Señor lo protege en Su Misericordia. (3)
ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥
har jug jug. bhagat upaaeaa; paij rakhadaa aaeaa. raam raaje |
Sant Singh KhalsaIn each and every age, He creates His devotees and preserves their honor, O Lord King.
Manmohan SinghIn every age God created His saints and preserved their honour.
Manmohan Singh (Punjabi)ਹਰ ਇੱਕ ਯੁਗ ਅੰਦਰ ਵਾਹਿਗੁਰੂ ਨੇ ਆਪਣੇ ਸੰਤ ਪੈਦਾ ਕੀਤੇ ਤੇ ਉਹਨਾਂ ਦੀ ਇਜਤ ਆਬਰੂ ਰੱਖੀ।
Fareedkot Teekaਹੇ ਹਰਿ ਰਾਮ ਰਾਜੇ! ਤੈਨੇ ਚਾਰੋਂ ਜੁਗੋਂ ਮੇਂ ਭਗਤੋਂ ਕੋ ਉਤਪੰਨ ਕਰਾ ਹੈ, ਪੁਨਾ ਭਗਤੋਂ ਕੀ ਪ੍ਰਤਗਿਆ ਭੀ ਰਖਤਾ ਆਯਾ ਹੈ॥
Prof. Sahib Singhਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ {ਵੇਖੋ 'ਗੁਰਬਾਣੀ ਵਿਆਕਰਣ'}। ਉਪਾਇਆ = ਪੈਦਾ ਕਰਦਾ ਆ ਰਿਹਾ ਹੈ। ਪੈਜ = ਇੱਜ਼ਤ। ਦੇਇ = ਦੇ ਕੇ।
SikhNet (Spanish)En cada época Dios ha creado a Sus Devotos y su honor siempre fue salvado por Él.
ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥
haranaakhas dusatt har maariaa; prahalaad taraaeaa |
Sant Singh KhalsaThe Lord killed the wicked Harnaakhash, and saved Prahlaad.
Manmohan SinghWicked Harnakhsh, the Lord killed and saved Prehlad.
Manmohan Singh (Punjabi)ਪਾਂਬਰ ਹਰਨਾਖਸ਼ ਨੂੰ ਪ੍ਰਭੂ ਨੇ ਮਾਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ।
Fareedkot Teekaਹੇ ਹਰੀ! ਤੈਨੇ ਹਰਨਾਖ੍ਯਸ਼ ਦੁਸਟ ਕੋ ਮਾਰਾ ਹੈ, ਪੁਨਾ ਪ੍ਰਹਲਾਦ ਕੋ ਸੰਸਾਰ ਸਮੁੰਦ੍ਰ ਸੇ ਤਰਾਇਆ ਹੈ॥
Prof. Sahib Singh(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।
SikhNet (Spanish)El malvado Jarnakash, el padre tirano de Prehlad, fue destrozado por el Señor, y Prehlad,
ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥
ahankaareea nindakaa. pitth dee; naamadeo. mukh laaeaa |
Sant Singh KhalsaHe turned his back on the egotists and slanderers, and showed His Face to Naam Dayv.
Manmohan SinghOn the egotists and slanderers, the Lord turned His back and to Namdev, He showed His face (affection).
Manmohan Singh (Punjabi)ਅਭਿਮਾਨੀਆਂ ਅਤੇ ਦੂਸ਼ਨ ਲਾਉਣ ਵਾਲਿਆਂ ਵੱਲ ਸੁਆਮੀ ਨੇ ਆਪਣੀ ਕੰਡ ਕਰ ਲਈ ਅਤੇ ਨਾਮ ਦੇਵ ਨੂੰ ਆਪਣਾ ਮੁਖੜਾ ਵਿਖਾਲਿਆ (ਪਿਆਰਿਆ ਸਤਿਕਾਰਿਆ)।
Fareedkot Teekaਹੰਕਾਰੀ ਨਿੰਦਕ ਬ੍ਰਹਮਨੋਂ ਕੋ ਪੀਠ ਦੇ ਕਰ, ਹਰਿ ਤੈਨੇ ਨਾਮਦੇਉ ਕੇ ਵਾਸਤੇ ਦੇਹਰੇ ਕੋ ਫੇਰ ਕਰ ਅਪਨੇ ਮੁਖ ਮੇਂ ਲਗਾਇ ਲੀਆ॥
Prof. Sahib Singh(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।ਪਦ ਅਰਥ ਮੁਖਿ ਲਾਇਆ = ਆਪਣੇ ਮੂੰਹ ਲਾਇਆ, ਆਦਰ-ਸਨਮਾਨ ਦਿੱਤਾ, ਇੱਜ਼ਤ ਬਖ਼ਸ਼ੀ। ਐਸਾ = ਇਹੋ ਜਿਹੀ ਸਮਰਥਾ ਵਾਲਾ।
SikhNet (Spanish)el Devoto fue bendecido. Él le volteó la espalda a los ególatras y a los calumniadores y a Namdev lo llevó hasta Su Presencia.
ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥
jan naanak. aisaa har seviaa; ant le chhaddaaeaa |4|13|20|
Sant Singh KhalsaServant Nanak has so served the Lord, that He will deliver him in the end. ||4||13||20||
Manmohan SinghServant Nanak has so served His God, that He will deliver him in the end.
Manmohan Singh (Punjabi)ਨੌਕਰ ਨਾਨਕ ਨੇ ਆਪਣੇ ਵਾਹਿਗੁਰੂ ਦੀ ਐਸ ਤਰ੍ਹਾਂ ਸੇਵਾ ਕੀਤੀ ਹੈ ਕਿ ਅਖੀਰ ਨੂੰ ਉਹ ਉਸ ਨੂੰ ਬਚਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮ ਦਾਸੋਂ ਨੇ ਐਸਾ ਤੂੰ ਸੇਵਨ ਕੀਆ ਹੈਂ, ਜੋ ਅੰਤ ਕੋ ਸਭ ਓਰ ਸੇ ਦੁਖੋਂ ਸੇ ਛਡਾਇ ਲੇਵੋ॥੪॥੧੩॥੨੦॥☬ਪ੍ਰੇਮ ਕੋ ਪ੍ਰਗਟ ਕਰਤੇ ਹੂਏ ਸ੍ਵੈ ਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥ਪਦ ਅਰਥ ਅੰਤਿ = ਆਖ਼ਰ ਨੂੰ ॥੪॥੧੩॥੨੦॥
SikhNet (Spanish)Nanak ha contemplado a tal Señor, y Él fue quien lo emancipó al final. (4-13-20)