ਭੈਰਉ ਮਹਲਾ ੩ ॥
bhairau mahalaa 3 | Ang 1132
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਹਉਮੈ ਮਾਇਆ ਮੋਹਿ ਖੁਆਇਆ; ਦੁਖੁ ਖਟੇ. ਦੁਖ ਖਾਇ ॥
haumai maaeaa mohi khuaaeaa; dukh khatte. dukh khaae | Ang 1132
Sant Singh KhalsaLost in egotism, Maya and attachment, the mortal earns pain, and eats pain.
Manmohan SinghWhosoever strays in self-conceit, riches and worldly love; he earns pain and pain he eats.
Manmohan Singh (Punjabi)ਜੋ ਕੋਈ ਹੰਗਤਾ, ਧਨ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਭੁਲਿਆ ਹੋਇਆ ਹੈ ਊਹ ਪੀੜ ਦੀ ਕਮਾਈ ਕਰਦਾ ਹੈ ਅਤੇ ਪੀੜ ਭੋਗਦਾ ਹੈ।
Fareedkot Teekaਹੇ ਭਾਈ! ਜੀਉ ਹੰਤਾ, ਮਮਤਾ ਕਰ ਕੇ ਮਾਇਆ ਕੇ ਮੋਹ ਮੇਂ ਭੂਲ ਰਹਾ ਹੈ, ਪੁਨਾ ਦੁਖ ਖਟੇ ਦੁਖਦਾਇਕ ਮੰਦ ਕਰਮੋਂ ਕੋ ਕਰਤਾ ਹੈ ਅਰ (ਦੁਖ ਖਾਇ) ਦੁਖ ਭੋਗਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ।ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)। ਖੁਆਇਆ = (ਜੀਵਨ-ਰਾਹ ਤੋਂ) ਖੁੰਝ ਗਿਆ। ਖਾਇ = ਖਾਂਦਾ ਹੈ, ਸਹਾਰਦਾ ਹੈ।
SikhNet (Spanish)Uno es engañado por el ego y el deseo, así es como uno gana y come sufrimiento,
ਅੰਤਰਿ ਲੋਭ ਹਲਕੁ. ਦੁਖੁ ਭਾਰੀ; ਬਿਨੁ ਬਿਬੇਕ. ਭਰਮਾਇ ॥੧॥
antar lobh halak. dukh bhaaree; bin bibek. bharamaae |1| Ang 1132
Sant Singh KhalsaThe great disease, the rabid disease of greed, is deep within him; he wanders around indiscriminately. ||1||
Manmohan SinghWithin him is the great ailment of the rabid-ness of avarice and he wanders about bereft of the Divine comprehension.
Manmohan Singh (Punjabi)ਉਸ ਦੇ ਅੰਦਰ ਲਾਲਚ ਦੇ ਹਲਕੇਪਣ ਦੀ ਵੱਡੀ ਬੀਮਾਰੀ ਹੈ ਅਤੇ ਰੱਬੀ ਗਿਆਤ ਦੇ ਬਗੈਰ ਊਹ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਰਿਦੇ ਮੇਂ ਲੋਭ ਰੂਪੀ ਹਲਕ ਭਾਰੀ ਦੁਖ ਕੋ ਦੇ ਰਹਾ ਹੈ। ਬਿਬੇਕ ਸੇ ਰਹਿਤ ਹੋ ਕਰ ਜੀਵ ਭ੍ਰਮਤਾ ਫਿਰਤਾ ਹੈ॥੧॥
Prof. Sahib Singhਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ। ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ। ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੧॥ਪਦ ਅਰਥ ਅੰਤਰਿ = ਅੰਦਰ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ ਕਰਨ ਦੀ ਸਮਰਥਾ। ਭਰਮਾਇਆ = ਭਟਕਦਾ ਫਿਰਦਾ ਹੈ ॥੧॥
SikhNet (Spanish)la avaricia lo vuelve a uno loco, carga un inmenso dolor y sin Sabiduría se pierde en el camino. (1)
ਮਨਮੁਖਿ; ਧ੍ਰਿਗੁ ਜੀਵਣੁ ਸੈਸਾਰਿ ॥
manamukh; dhrig jeevan saisaar | Ang 1132
Sant Singh KhalsaThe life of the self-willed manmukh in this world is cursed.
Manmohan SinghAccursed is the life of an egocentric in this world.
Manmohan Singh (Punjabi)ਭ੍ਰਿਸ਼ਟ ਹੈ ਆਪ ਹੁਦਰੇ ਦੀ ਜਿੰਦਗੀ ਇਸ ਜਹਾਜਨ ਵਿੱਚ।
Fareedkot Teekaਮਨਮੁਖੋਂ ਕਾ ਸੰਸਾਰ ਮੇਂ ਜੀਵਣਾ ਧ੍ਰਿਗ ਹੈ॥ ਕਾਹੇ ਤੇ?
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ। ਧ੍ਰਿਗੁ = ਫਿਟਕਾਰ-ਯੋਗ। ਸੈਸਾਰਿ = ਸੰਸਾਰ ਵਿਚ।
SikhNet (Spanish)Oh, maldita sea la vida del arrogante Manmukj en el mundo,
ਰਾਮ ਨਾਮੁ ਸੁਪਨੈ. ਨਹੀ ਚੇਤਿਆ; ਹਰਿ ਸਿਉ. ਕਦੇ, ਨ ਲਾਗੈ ਪਿਆਰੁ ॥੧॥ ਰਹਾਉ ॥
raam naam supanai. nahee chetiaa; har siau. kade, na laagai piaar |1| rahaau | Ang 1132
Sant Singh KhalsaHe does not remember the Lord's Name, even in his dreams. He is never in love with the Lord's Name. ||1||Pause||
Manmohan SinghThe Lord's Name, he remembers not even in dream and never cultivates affection for his God. Pause.
Manmohan Singh (Punjabi)ਸੁਆਮੀ ਦੇ ਨਾਮ ਨੂੰ ਊਹ ਸੁਫਨੇ ਵਿੱਚ ਭੀ ਯਾਦ ਨਹੀਂ ਕਰਦਾ ਅਤੇ ਕਦਾਚਿਤ ਵਾਹਿਗੁਰੂ ਦੇ ਨਾਲ ਪਿਰਹੜੀ ਨਹੀਂ ਪਾਉਂਦਾ। ਠਹਿਰਾਉ।
Fareedkot Teekaਤਿਨੋਂ ਨੇ ਰਾਮ ਨਾਮੁ ਸੁਪਨੇ ਮੇਂ ਭੀ ਨਹੀਂ (ਚੇਤਿਆ) ਸਿਮਰਿਆ, ਕਿਉਂਕਿ ਤਿਨੋਂ ਕਾ ਹਰੀ ਕੇ ਸਾਥ ਕਬੀ ਪਿਆਰ ਹੀ ਨਹੀਂ ਲਾਗਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ ॥੧॥ ਰਹਾਉ ॥ਪਦ ਅਰਥ ਸੁਪਨੈ = ਸੁਪਨੇ ਵਿਚ ਭੀ, ਕਦੇ ਹੀ। ਸਿਉ = ਨਾਲ ॥੧॥ ਰਹਾਉ ॥
SikhNet (Spanish)pues él no alaba el Nombre del Señor nunca, ni siquiera en el sueño, pues ese ser no ama a Dios. (1-Pausa)
ਪਸੂਆ ਕਰਮ ਕਰੈ. ਨਹੀ ਬੂਝੈ; ਕੂੜੁ ਕਮਾਵੈ ਕੂੜੋ ਹੋਇ ॥
pasooaa karam karai. nahee boojhai; koorr kamaavai koorro hoe | Ang 1132
Sant Singh KhalsaHe acts like a beast, and does not understand anything. Practicing falsehood, he becomes false.
Manmohan SinghHe does the deeds of a beast and understands not. Practising falsehood, he becomes false.
Manmohan Singh (Punjabi)ਉਹ ਡੰਗਰ ਵਾਲੇ ਕੰਮ ਕਰਦਾ ਹੈ ਅਤੇ ਸਮਝਦਾ ਨਹੀਂ। ਝੂਠ ਦੀ ਕਮਾਈ ਕਰਨ ਦੁਆਰਾ ਊਹ ਝੂਠਾ ਹੋ ਜਾਂਦਾ ਹੈ।
Fareedkot Teekaਪਸੂਓਂ ਕੇ ਤੁਲ ਕਰਮੁ ਕਰਤਾ ਹੈ ਸਮਝਤਾ ਨਹੀਂ, (ਕੂੜੁ) ਝੂਠ ਰੂਪ ਸਕਾਮ ਕਰਮ ਕਮਾਵਣੇ ਸੇ ਤੋ ਬਿਖੇ ਰੂਪ ਫਲ ਹੋਤਾ ਹੈ॥
Prof. Sahib Singhਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ)। ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ।ਪਦ ਅਰਥ ਪਸੂਆ ਕਰਮ = ਪਸ਼ੂਆਂ ਵਾਲੇ ਕੰਮ। ਕਰੈ = ਕਰਦਾ ਹੈ {ਇਕ-ਵਚਨ}। ਕੂੜੋ = ਕੂੜ ਹੀ।
SikhNet (Spanish)Este animal actúa sin saber porqué, practica lo que es falso y se vuelve falso.
ਸਤਿਗੁਰੁ ਮਿਲੈ. ਤ ਉਲਟੀ ਹੋਵੈ; ਖੋਜਿ ਲਹੈ ਜਨੁ ਕੋਇ ॥੨॥
satigur milai. ta ulattee hovai; khoj lahai jan koe |2| Ang 1132
Sant Singh KhalsaBut when the mortal meets the True Guru, his way of looking at the world changes. How rare are those humble beings who seek and find the Lord. ||2||
Manmohan SinghWhen man meets with the True Guru, then turns he away from the world. Rare is the one who searches and finds out the Lord.
Manmohan Singh (Punjabi)ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ। ਕੋਈ ਵਿਰਲਾ ਪੁਰਸ਼ ਹੀ ਖੋਜ ਭਾਲ ਕੇ ਸੁਆਮੀ ਨੂੰ ਪ੍ਰਾਪਤ ਕਰਦਾ ਹੈ।
Fareedkot Teekaਜੇਕਰ ਸਤਿਗੁਰੂ ਮਿਲੈ ਤੌ ਸੰਸਾਰ ਕੀ ਤਰਫ ਸੇ ਬ੍ਰਿਤੀ ਉਲਟੀ ਹੋਤੀ ਹੈ, ਪੰਰਤੂ ਕੋਈ ਜਨੁ (ਖੋਜਿ) ਢੂੰਢ ਕੇ ਗੁਰਾਂ ਕੋ ਪਾਵਤਾ ਹੈ॥੨॥
Prof. Sahib Singhਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ ॥੨॥ਪਦ ਅਰਥ ਤ = ਤਾਂ, ਤਦੋਂ। ਉਲਟੀ ਹੋਵੈ = ਮਾਇਆ ਦੇ ਮੋਹ ਵਲੋਂ ਸੁਰਤ ਪਰਤਦੀ ਹੈ। ਜਨੁ ਕੋਇ = ਕੋਈ ਵਿਰਲਾ ਮਨੁੱਖ। ਲਹੈ = ਲੱਭ ਲੈਂਦਾ ਹੈ ॥੨॥
SikhNet (Spanish)Pero cuando encuentra al Guru Verdadero, la marea de su mente cambia, averigüen por ustedes mismos, oh seres humanos. (2)
ਹਰਿ ਹਰਿ ਨਾਮੁ. ਰਿਦੈ ਸਦ ਵਸਿਆ; ਪਾਇਆ ਗੁਣੀ ਨਿਧਾਨੁ ॥
har har naam. ridai sad vasiaa; paaeaa gunee nidhaan | Ang 1132
Sant Singh KhalsaThat person, whose heart is forever filled with the Name of the Lord, Har, Har, obtains the Lord, the Treasure of Virtue.
Manmohan SinghHe, within whose mind the Lord God's Name ever abodes, obtains Lord, the Treasure of virtues.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਹਮੇਸ਼ਾਂ ਸਾਈਂ ਹਰੀ ਦਾ ਨਾਮ ਵੱਸਦਾ ਹੈ, ਉਹ ਨੇਕੀਆਂ ਦੇ ਖਜਾਨੇ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਹਰਿ ਹਰਿ ਨਾਮੁ ਜਿਨ ਕੇ ਹਿਰਦੇ ਮੇਂ ਸਦੀਵ ਬਸਾ ਹੈ ਤਿਨੋਂ ਨੇ (ਗੁਣੀ ਨਿਧਾਨੁ) ਪਰਮੇਸ੍ਵਰ ਕੋ ਪਾਇਆ ਹੈ॥☬ਜੇ ਕਹੇ ਕੈਸੇ ਪਾਇਆ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ।ਪਦ ਅਰਥ ਰਿਦੈ = ਹਿਰਦੈ ਵਿਚ। ਸਦ = ਸਦਾ। ਨਿਧਾਨੁ = ਖ਼ਜ਼ਾਨਾ।
SikhNet (Spanish)Si uno enaltece el Nombre de Dios en la mente, llega hasta Él, al Tesoro de Virtud.
ਗੁਰ ਪਰਸਾਦੀ ਪੂਰਾ ਪਾਇਆ; ਚੂਕਾ ਮਨ ਅਭਿਮਾਨੁ ॥੩॥
gur parasaadee pooraa paaeaa; chookaa man abhimaan |3| Ang 1132
Sant Singh KhalsaBy Guru's Grace, he finds the Perfect Lord; the egotistical pride of his mind is eradicated. ||3||
Manmohan SinghObtaining the Perfect Lord, God's Name ever abodes, obtains Lord, the Treasure of virtues.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪੂਰਨ ਪ੍ਰਭੂ ਨੂੰ ਪ੍ਰਾਪਤ ਹੋ ਮਨੁੱਖ ਦੀ ਮਾਨਸਿਕ ਹੰਗਤਾ ਨਾਸ ਹੋ ਜਾਂਦੀ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਤੇ ਮਨ ਸੇ ਅਭਿਮਾਨੁ ਚੂਕਾ ਤਬ ਪੂਰਾ ਪਰਮੇਸ੍ਵਰ ਪਾਇਆ ਹੈ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ ॥੩॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪੂਰਾ = ਅਭੁੱਲ ਪਰਮਾਤਮਾ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ ॥੩॥
SikhNet (Spanish)Sí, por la Gracia del Guru, uno llega al Dios Perfecto, liberando a su mente del ego negativo. (3)
ਆਪੇ ਕਰਤਾ ਕਰੇ ਕਰਾਏ; ਆਪੇ ਮਾਰਗਿ ਪਾਏ ॥
aape karataa kare karaae; aape maarag paae | Ang 1132
Sant Singh KhalsaThe Creator Himself acts, and causes all to act. He Himself places us on the path.
Manmohan SinghThe Creator, of Himself, does and causes to be done. He Himself puts on the right path.
Manmohan Singh (Punjabi)ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ, ਅਤੇ ਖੁਦ ਹੀ ਠੀਕ ਰਸਤੇ ਪਾਉਂਦਾ ਹੈ।
Fareedkot Teekaਆਪੇ ਪਰਮੇਸ੍ਵਰ ਜੀਵੋਂ ਕੋ ਕਰਤਾ ਹੈ ਆਪੇ ਸਭ ਕਰਮ ਕਰਾਵਤਾ ਹੈ, ਆਪ ਹੀ ਸੁਭ ਰਸਤੇ ਮੇਂ ਪਾਵਤਾ ਹੈ॥
Prof. Sahib Singh(ਪਰ, ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ।ਪਦ ਅਰਥ ਆਪੇ = ਆਪ ਹੀ। ਮਾਰਗਿ = ਰਸਤੇ ਉਤੇ।
SikhNet (Spanish)El Señor, por Sí Mismo, lo hace y lo crea todo, por Sí Mismo nos guía en el Sendero.
ਆਪੇ ਗੁਰਮੁਖਿ ਦੇ ਵਡਿਆਈ; ਨਾਨਕ ਨਾਮਿ ਸਮਾਏ ॥੪॥੯॥੧੯॥
aape guramukh de vaddiaaee; naanak naam samaae |4|9|19| Ang 1133
Sant Singh KhalsaHe Himself blesses the Gurmukh with glorious greatness; O Nanak, he merges in the Naam. ||4||9||19||
Manmohan SinghO Nanak, God of Himself blesses the Holyman with glory and merges him in his Name.
Manmohan Singh (Punjabi)ਹੇ ਨਾਨਕ! ਹਰੀ ਆਪ ਹੀ ਨੇਕ ਪ੍ਰਾਣੀ ਨੂੰ ਪ੍ਰਭਤਾ ਬਖਸ਼ਦਾ ਹੈ ਅਤੇ ਊਸ ਨੂੰ ਆਪਦੇ ਅੰਦਰ ਲੀਨ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਨਾਮੀ ਵਾਹਿਗੁਰੂ ਗੁਰਮੁਖੋਂ ਕੋ ਵਡਿਆਈ ਦੇ ਕਰ ਅਪਨੇ ਮੇਂ (ਸਮਾਏ) ਅਭੇਦ ਕਰ ਲੇਤਾ ਹੈ॥੪॥੯॥੧੯॥☬ਪ੍ਰਹਲਾਦਿ ਕੀ ਸਾਖੀ ਦ੍ਵਾਰਾ ਪਰਮੇਸ੍ਵਰ ਕੀ ਭਗਤ ਵਤਸਲਤਾ ਦਿਖਾਵਤੇ ਹੈਂ: ਜੈਸੇ ਪ੍ਰਹਿਲਾਦਿ ਕੇ ਸਾਥ ਪਿਤਾ ਕਾ ਵਿਰੋਧ ਹੂਆ ਅਰ ਪਿਤਾ ਨੇ ਅਨੇਕ ਪ੍ਰਕਾਰ ਕੇ ਦੁਖ ਦੀਏ। ਸੋ ਪ੍ਰਸੰਗ ਭਾਗਵਤ ਪੁਰਾਣ ਕੇ ਸਾਤਵੇਂ ਸੰਕੰਧ ਮੇਂ ਪ੍ਰਸਿਧ ਹੈ। ਤਿਸ ਕੋ ਸੰਖੇਪਤਾ ਸਹਿਤ ਕਹਤੇ ਹੈਂ: ਜਬ ਪਿਤਾ ਨੇ ਪ੍ਰਹਿਲਾਦਿ ਕੋ ਸੰਡਾ ਅਮਰਕ ਪਾਂਧੇ ਪਾਸ ਪੜਾਵਨੇ ਹੇਤ ਬਠਾਇਆ ਤਬ ਉਨੋਂ ਨੇ ਪ੍ਰਵਿਰਤੀ ਕੀ ਪਟੀ ਲਿਖ ਕਰ ਪੜਨੇ ਵਾਸਤੇ ਦੀਨੀ। ਤਬ ਪ੍ਰਹਿਲਾਦ ਨੇ ਕਹਾ:
Prof. Sahib Singhਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਦੇ = ਦੇਂਦਾ ਹੈ। ਨਾਮਿ = ਨਾਮ ਵਿਚ ॥੪॥੯॥੧੯॥
SikhNet (Spanish)Por Sí Mismo bendice al Gurmukj con Su Gloriosa Grandeza y, oh dice Nanak, lo inmerge en el Naam. (4-9-19)