ੴ

ਸਿੱਖਬਾਣੀ · SikhBani

Ang 1133

Sri Guru Granth Sahib · Raag Bhairao · 4 shabads, 40 lines
Translations
Shabad Guru Amardas Ji Raag Bhairao continued from Ang 1132

ਆਪੇ ਗੁਰਮੁਖਿ ਦੇ ਵਡਿਆਈ; ਨਾਨਕ ਨਾਮਿ ਸਮਾਏ ॥੪॥੯॥੧੯॥

aape guramukh de vaddiaaee; naanak naam samaae |4|9|19|

Sant Singh KhalsaHe Himself blesses the Gurmukh with glorious greatness; O Nanak, he merges in the Naam. ||4||9||19||
Manmohan SinghO Nanak, God of Himself blesses the Holyman with glory and merges him in his Name.
Manmohan Singh (Punjabi)ਹੇ ਨਾਨਕ! ਹਰੀ ਆਪ ਹੀ ਨੇਕ ਪ੍ਰਾਣੀ ਨੂੰ ਪ੍ਰਭਤਾ ਬਖਸ਼ਦਾ ਹੈ ਅਤੇ ਊਸ ਨੂੰ ਆਪਦੇ ਅੰਦਰ ਲੀਨ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਨਾਮੀ ਵਾਹਿਗੁਰੂ ਗੁਰਮੁਖੋਂ ਕੋ ਵਡਿਆਈ ਦੇ ਕਰ ਅਪਨੇ ਮੇਂ (ਸਮਾਏ) ਅਭੇਦ ਕਰ ਲੇਤਾ ਹੈ॥੪॥੯॥੧੯॥☬ਪ੍ਰਹਲਾਦਿ ਕੀ ਸਾਖੀ ਦ੍ਵਾਰਾ ਪਰਮੇਸ੍ਵਰ ਕੀ ਭਗਤ ਵਤਸਲਤਾ ਦਿਖਾਵਤੇ ਹੈਂ: ਜੈਸੇ ਪ੍ਰਹਿਲਾਦਿ ਕੇ ਸਾਥ ਪਿਤਾ ਕਾ ਵਿਰੋਧ ਹੂਆ ਅਰ ਪਿਤਾ ਨੇ ਅਨੇਕ ਪ੍ਰਕਾਰ ਕੇ ਦੁਖ ਦੀਏ। ਸੋ ਪ੍ਰਸੰਗ ਭਾਗਵਤ ਪੁਰਾਣ ਕੇ ਸਾਤਵੇਂ ਸੰਕੰਧ ਮੇਂ ਪ੍ਰਸਿਧ ਹੈ। ਤਿਸ ਕੋ ਸੰਖੇਪਤਾ ਸਹਿਤ ਕਹਤੇ ਹੈਂ: ਜਬ ਪਿਤਾ ਨੇ ਪ੍ਰਹਿਲਾਦਿ ਕੋ ਸੰਡਾ ਅਮਰਕ ਪਾਂਧੇ ਪਾਸ ਪੜਾਵਨੇ ਹੇਤ ਬਠਾਇਆ ਤਬ ਉਨੋਂ ਨੇ ਪ੍ਰਵਿਰਤੀ ਕੀ ਪਟੀ ਲਿਖ ਕਰ ਪੜਨੇ ਵਾਸਤੇ ਦੀਨੀ। ਤਬ ਪ੍ਰਹਿਲਾਦ ਨੇ ਕਹਾ:
Prof. Sahib Singhਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਦੇ = ਦੇਂਦਾ ਹੈ। ਨਾਮਿ = ਨਾਮ ਵਿਚ ॥੪॥੯॥੧੯॥

SikhNet (Spanish)Por Sí Mismo bendice al Gurmukj con Su Gloriosa Grandeza y, oh dice Nanak, lo inmerge en el Naam. (4-9-19)

Open this shabad (11 lines, Angs 1132-1133) →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਮੇਰੀ ਪਟੀਆ ਲਿਖਹੁ; ਹਰਿ ਗੋਵਿੰਦ ਗੋਪਾਲਾ ॥

meree patteea likhahu; har govind gopaalaa |

Sant Singh KhalsaUpon my writing tablet, I write the Name of the Lord, the Lord of the Universe, the Lord of the World.
Manmohan SinghOn my tablet write down only the Name of God, the Lord of world and the cherisher of the universe.
Manmohan Singh (Punjabi)ਮੇਰੀ ਫੱਟੀ ਉਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਪਾਲਣ ਪੋਸਣਹਾਰ ਵਾਹਿਗੁਰੂ ਦਾ ਨਾਮ ਹੀ ਲਿਖੋ।
Fareedkot Teekaਹੇ ਪਾਂਧਾ ਜੀ! ਮੇਰੀ ਪਟੀਆ ਪਰ ਤੋ ਹਰੀ, ਗੋਵਿੰਦ, ਗੋਪਾਲ ਐਸੇ ਨਾਮ ਲਿਖ ਦੀਜੀਏ॥
Prof. Sahib Singh(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
SikhNet (Spanish)En mi mesa sólo escribo el Nombre del Señor, el Señor del Universo,

ਦੂਜੈ ਭਾਇ; ਫਾਥੇ ਜਮ ਜਾਲਾ ॥

doojai bhaae; faathe jam jaalaa |

Sant Singh KhalsaIn the love of duality, the mortals are caught in the noose of the Messenger of Death.
Manmohan SinghThrough love of another, one is entrapped in the noose of death.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ, ਇਨਸਾਨ ਮੌਤ ਦੀ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਏਕ ਪਰਮੇਸ੍ਵਰ ਸੇ ਬਿਨਾਂ ਦੂਸਰੇ ਕੇ ਸਾਥ (ਭਾਇ) ਪ੍ਰੇਮ ਕਰਨੇ ਸੇ ਜਮ ਕੇ ਜਾਲ ਮੇਂ ਫਸਣਾ ਹੋਗਾ॥☬ਜੇ ਕਹੇ ਤੇਰਾ ਪਿਤਾ ਖਾਨ ਪਾਨਾਦਿਕ ਤੁਮ ਕੋ ਨਹੀਂ ਦੇਵੇਗਾ ਔਰ ਬਹੁਤ ਦੁਖ ਦੇਵੇਗਾ? ਤਿਸ ਪਰ ਕਹਤੇ ਹੈਂ॥
Prof. Sahib Singhਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ (ਰਹਿਣ ਵਾਲੇ)। ਜਮ ਜਾਲਾ = ਜਮ ਦਾ ਜਾਲ, ਆਤਮਕ ਮੌਤ ਦਾ ਜਾਲ।

SikhNet (Spanish)el Señor del mundo, pues por estar enamorados de la dualidad, los mortales han sido atrapados en el dogal de la muerte.

ਸਤਿਗੁਰੁ ਕਰੇ; ਮੇਰੀ ਪ੍ਰਤਿਪਾਲਾ ॥

satigur kare; meree pratipaalaa |

Sant Singh KhalsaThe True Guru nurtures and sustains me.
Manmohan SinghOnly the True Guru Sustains me.
Manmohan Singh (Punjabi)ਕੇਵਲ ਸੱਚੇ ਗੁਰੂ ਹੀ ਮੇਰੀ ਪਰਵਰਿਸ਼ ਕਰਦੇ ਹਨ।
Fareedkot Teekaਮੇਰੀ ਪ੍ਰਤਿਪਾਲਾ ਕਰਨੇ ਵਾਲਾ ਸਤਿਗੁਰੂ ਹੈ, ਭਾਵ ਜੋ ਗੁਰਾਂ ਨੇ ਨਾਮ ਦਾਨ ਦੀਆ ਹੂਆ ਹੈ, ਉਸ ਕਾ ਅਧਾਰ ਰਖੂੰਗਾ॥
Prof. Sahib Singhਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।

ਪਦ ਅਰਥ ਪ੍ਰਤਿਪਾਲਾ = ਰਾਖੀ।

SikhNet (Spanish)Si el Guru Verdadero me sostiene y me soporta,

ਹਰਿ ਸੁਖਦਾਤਾ; ਮੇਰੈ ਨਾਲਾ ॥੧॥

har sukhadaataa; merai naalaa |1|

Sant Singh KhalsaThe Lord, the Giver of peace, is always with me. ||1||
Manmohan SinghThe peace-giving Lord is ever with me.
Manmohan Singh (Punjabi)ਆਰਾਮ ਬਖਸ਼ਣਹਾਰ ਸਾਈਂ ਸਦਾ ਹੀ ਮੇਰੇ ਅੰਗ ਸੰਗ ਹੈ।
Fareedkot Teekaਪੁਨ: ਹਰੀ ਸੁਖੋਂ ਕਾ ਦਾਤਾ ਸਦੀਵ ਮੇਰੇ ਸਾਥ ਹੈ, ਭਾਵ ਯਹਿ ਕੇ ਜਬ ਹਰੀ ਸਾਥ ਹੈ, ਤੋ ਫੇਰ ਕਿਸ ਕਾ ਭੈ ਹੈ॥੧॥
Prof. Sahib Singhਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
SikhNet (Spanish)entonces podré habitar siempre en la Presencia del Señor Dador de Paz. (1)

ਗੁਰ ਉਪਦੇਸਿ; ਪ੍ਰਹਿਲਾਦੁ ਹਰਿ ਉਚਰੈ ॥

gur upades; prahilaad har ucharai |

Sant Singh KhalsaFollowing his Guru's instructions, Prahlaad chanted the Lord's Name;
Manmohan SinghIn accordance with the instruction of his Guru, Prahalad the child, utters the Name of God,
Manmohan Singh (Punjabi)ਆਪਣੇ ਗੁਰੂ ਦੀ ਸਿੱਖ ਮੱਤ ਦੇ ਅਨੁਸਾਰ ਬੱਚਾ ਪ੍ਰਹਿਲਾਦ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਹਰੀ ਨਾਮ ਕਾ ਉਪਦੇਸ਼ ਜੋ ਗੁਰੋਂ ਨੇ ਪ੍ਰਹਿਲਾਦ ਕੋ ਦੀਆ ਥਾ, ਸੋ ਉਚਾਰਨ ਕਰਤਾ ਹੈ। ਪਿਤਾ ਨੇ ਬਹੁਤ ਪ੍ਰਕਾਰ ਕੀ ਤਾੜਨਾ ਦਿਖਾਈ॥
Prof. Sahib Singh(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।

ਪਦ ਅਰਥ ਉਪਦੇਸਿ = ਉਪਦੇਸ ਨਾਲ। ਉਚਰੈ = ਉਚਾਰਦਾ ਹੈ, ਜਪਦਾ ਹੈ।

SikhNet (Spanish)Escucha, así como fue la Instrucción de su Guru, Prahlad recitó el Nombre de Dios

ਸਾਸਨਾ ਤੇ ਬਾਲਕੁ; ਗਮੁ. ਨ ਕਰੈ ॥੧॥ ਰਹਾਉ ॥

saasanaa te baalak; gam. na karai |1| rahaau |

Sant Singh Khalsahe was a child, but he was not afraid when his teacher yelled at him. ||1||Pause||
Manmohan Singhand is not terrified by the teacher's admonition. Pause.
Manmohan Singh (Punjabi)ਅਤੇ ਊਸਤਾਦ ਦੀ ਤਾੜਨਾ ਤੋਂ ਨਹੀਂ ਡਰਦਾ। ਠਹਿਰਾਉ।
Fareedkot Teekaਪਰੰਤੂ ਸਰਬ ਪ੍ਰਕਾਰ ਕੀ ਤਾੜਨਾ ਸੇ (ਬਾਲਕੁ) ਪ੍ਰਹਿਲਾਦਿ ਕਛੁ (ਰਾਮੁ) ਭੈ ਵਾ ਸੰਸਾ ਨਹੀਂ ਕਰਤਾ। ਪੁਤ੍ਰ ਪਰ ਪੀੜਤ ਹੂਆ ਸੁਣ ਕਰ ਪ੍ਰਹਿਲਾਦਿ ਕੀ ਮਾਤਾ ਆਵਤੀ ਭਈ॥੧॥ ਰਹਾਉ ॥
Prof. Sahib Singhਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥

ਪਦ ਅਰਥ ਸਾਸਨਾ = ਤਾੜਨਾ, ਦੰਡ, ਸਰੀਰਕ ਕਸ਼ਟ। ਤੇ = ਤੋਂ। ਗਮੁ = ਗ਼ਮ। ਗਮੁ ਨ ਕਰੈ = ਘਾਬਰਦਾ ਨਹੀਂ, ਡਰਦਾ ਨਹੀਂ ॥੧॥ ਰਹਾਉ ॥

SikhNet (Spanish)y no se atemorizó por lo que el Maestro le dijo. (1-Pausa)

ਮਾਤਾ ਉਪਦੇਸੈ; ਪ੍ਰਹਿਲਾਦ ਪਿਆਰੇ ॥

maataa upadesai; prahilaad piaare |

Sant Singh KhalsaPrahlaad's mother gave her beloved son some advice:
Manmohan SinghThe mother counsels her dear son, Prahlad:
Manmohan Singh (Punjabi)ਮਾਂ ਆਪਣੇ ਪਿਆਰੇ ਪੁੱਤਰ, ਪ੍ਰਹਿਲਾਦ ਨੂੰ ਸਿੱਖ ਮੱਤ ਦਿੰਦੀ ਹੈ:
Fareedkot Teekaਮਾਤਾ ਆਨ ਕਰ ਉਪਦੇਸ਼ ਕਰਤੀ ਹੈ, ਹੇ ਮੇਰੇ ਪਯਾਰੇ! ਪ੍ਰਹਿਲਾਦ॥
Prof. Sahib Singh(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!

ਪਦ ਅਰਥ ਉਪਦੇਸੈ = ਸਮਝਾਂਦੀ ਹੈ। ਪ੍ਰਹਿਲਾਦ = ਹੇ ਪ੍ਰਹਿਲਾਦ! ਪੁਤ੍ਰ = ਹੇ ਪੁੱਤਰ! ਜੀਉ = ਜਿੰਦ।

SikhNet (Spanish)Su madre le dijo, querido, oh mi querido hijo,

ਪੁਤ੍ਰ. ਰਾਮ ਨਾਮੁ ਛੋਡਹੁ; ਜੀਉ ਲੇਹੁ ਉਬਾਰੇ ॥

putr. raam naam chhoddahu; jeeo lehu ubaare |

Sant Singh Khalsa"My son, you must abandon the Lord's Name, and save your life!"
Manmohan SinghMy son, abandon thou the Lord's Name and save thy life.
Manmohan Singh (Punjabi)ਮੇਰੇ ਬੱਚਿਆ! ਤੂੰ ਪ੍ਰਭੂ ਦੇ ਨਾਮ ਨੂੰ ਤਿਆਗ ਦੇ ਆਪਦੀ ਜਾਨ ਬਚਾਅ ਲੈ।
Fareedkot Teekaਹੇ ਪੁਤ੍ਰ! ਤੂੰ ਰਾਮ ਨਾਮ ਕੋ ਛੋਡ ਔ ਆਪਣੇ ਜੀਵ ਕੋ (ਉਬਾਰੇ) ਬਚਾਇ ਲੇਹੁ॥
Prof. Sahib Singhਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।

ਪਦ ਅਰਥ ਲੇਹੁ ਉਬਾਰੇ = ਬਚਾ ਲੈ।

SikhNet (Spanish)abandona el Nombre de Dios y salva tu vida, pero Prahlad le dijo,

ਪ੍ਰਹਿਲਾਦੁ ਕਹੈ; ਸੁਨਹੁ ਮੇਰੀ ਮਾਇ ॥

prahilaad kahai; sunahu meree maae |

Sant Singh KhalsaPrahlaad said: "Listen, O my mother;
Manmohan SinghSays Prahlad, "Hear, thou, O my mother".
Manmohan Singh (Punjabi)ਪ੍ਰਹਿਲਾਦ ਆਖਦਾ ਹੈ, ਤੂੰ ਸੁਣ, ਹੇ ਮੇਰੀ ਅੰਮੜੀਏ!
Fareedkot Teekaਪ੍ਰਹਿਲਾਦ ਭਗਤੁ ਕਹਿਤਾ ਹੈ, ਹੇ ਮੇਰੀ ਮਾਤਾ! ਤੂੰ ਸ੍ਰਵਣ ਕਰੁ॥
Prof. Sahib Singh(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,

ਪਦ ਅਰਥ ਮਾਇ = ਹੇ ਮਾਂ!

SikhNet (Spanish)madre querida, escucha, no voy a abandonar el Nombre de Dios,

ਰਾਮ ਨਾਮੁ. ਨ ਛੋਡਾ; ਗੁਰਿ ਦੀਆ ਬੁਝਾਇ ॥੨॥

raam naam. na chhoddaa; gur deea bujhaae |2|

Sant Singh KhalsaI shall never give up the Lord's Name. My Guru has taught me this." ||2||
Manmohan SinghThe Lord's Name, I shall abandon not. My Guru has instructed me this wise.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਮੈਂ ਨਹੀਂ ਛੱਡਾਂਗਾ, ਮੇਰੇ ਗੁਰਾਂ ਨੇ ਮੈਨੂੰ ਇਸ ਤਰ੍ਹਾਂ ਸਿੱਖ ਮਤ ਦਿੱਤੀ ਹੈ।
Fareedkot Teekaਮੈਂ ਰਾਮ ਨਾਮ ਨਹੀਂ ਛੋਡੋਂਗਾ, ਗੁਰੂ ਨਾਰਦ ਜੀ ਨੇ ਮੇਰੇ ਕੋ ਐਸਾ ਉਪਦੇਸ਼ ਸਮਝਾਇ ਦੀਆ ਹੈ॥੨॥
Prof. Sahib Singhਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥

ਪਦ ਅਰਥ ਨ ਛੋਡਾ = ਨ ਛੋਡਾਂ, ਮੈਂ ਨਹੀਂ ਛੱਡਦਾ। ਗੁਰਿ = ਗੁਰੂ ਨੇ। ਦੀਆ ਬੁਝਾਇ = ਸਮਝਾ ਦਿੱਤਾ ਹੈ ॥੨॥

SikhNet (Spanish)pues tal es la Instrucción de mi Guru. (2)

ਸੰਡਾ ਮਰਕਾ; ਸਭਿ ਜਾਇ ਪੁਕਾਰੇ ॥

sanddaa marakaa; sabh jaae pukaare |

Sant Singh KhalsaSandaa and Markaa, his teachers, went to his father the king, and complained:
Manmohan SinghSanda and Marka, Prahlad's teachers, going to the king's court, lodged a complaint.
Manmohan Singh (Punjabi)ਸੰਡੇ ਅਤੇ ਮਰਕੇ, ਪ੍ਰਹਿਲਾਦ ਦੇ ਅਧਿਆਪਕਾਂ ਨੇ ਰਾਜੇ ਦੀ ਸਭਾ ਵਿੱਚ ਜਾ ਕੇ ਸ਼ਿਕਾਇਤ ਕੀਤੀ।
Fareedkot Teekaਸੰਡਾ ਅਮਰਕਾ ਦੋਨੋ ਪਾਂਧੇ ਸੁਕ੍ਰ ਕੇ ਪੁਤ੍ਰ ਥੇ। ਪ੍ਰਹਿਲਾਦਿ ਕੇ ਪਿਤਾ ਹਿਰਨਕਸ਼ਪ ਕੇ ਪਾਸ (ਸਭਿ) ਸਭਾ ਮੇਂ ਜਾਕਰ ਪੁਕਾਰ ਕਰਤੇ ਭਏ॥
Prof. Sahib Singhਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-

ਪਦ ਅਰਥ ਸੰਡਾ ਮਰਕਾ = ਸੰਡ ਅਤੇ ਅਮਰਕ। ਸਭਿ = ਸਾਰੇ। ਜਾਇ = ਜਾ ਕੇ।

SikhNet (Spanish)Shanda y Amarka, sus maestros fueron entonces a quejarse con su padre,

ਪ੍ਰਹਿਲਾਦੁ ਆਪਿ ਵਿਗੜਿਆ; ਸਭਿ ਚਾਟੜੇ ਵਿਗਾੜੇ ॥

prahilaad aap vigarriaa; sabh chaattarre vigaarre |

Sant Singh Khalsa"Prahlaad himself has gone astray, and he leads all the other pupils astray."
Manmohan SinghPrahlad himself is gone astray and also strays all other pupils.
Manmohan Singh (Punjabi)ਪ੍ਰਹਿਲਾਦ ਖੁਦ ਕੁਰਾਹੇ ਪੈ ਗਿਆ ਅਤੇ ਹੋਰ ਸਾਰਿਆਂ ਸ਼ਗਿਰਦਾਂ ਨੂੰ ਭੀ ਕੁਰਾਹੇ ਪਾਉਂਦਾ ਹੈ।
Fareedkot Teekaਹੇ ਮਹਾਰਾਜ ਜੀ! ਪ੍ਰਹਿਲਾਦੁ ਆਪ ਵਿਗੜਿਆ ਹੀ ਥਾ ਔਰ ਸਭ ਚਾਟੜੇ ਭੀ ਵਿਗਾੜ ਦੀਏ ਹੈਂ। ਅਰਥਾਤ ਜਲ ਹੈ ਰਾਮ, ਥਲ ਹੈ ਰਾਮ, ਸਭੀ ਐਸੇ ਹੀ ਕਹਤੇ ਹੈਂ॥
Prof. Sahib Singhਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।

ਪਦ ਅਰਥ ਚਾਟੜੇ = ਪੜ੍ਹਨ ਵਾਲੇ ਮੁੰਡੇ।

SikhNet (Spanish)el rey, diciéndole que su hijo se había desviado y también todos sus alumnos,

ਦੁਸਟ ਸਭਾ ਮਹਿ; ਮੰਤ੍ਰੁ ਪਕਾਇਆ ॥

dusatt sabhaa meh; mantru pakaaeaa |

Sant Singh KhalsaIn the court of the wicked king, a plan was hatched.
Manmohan SinghIn the court of the wicked, a plot was hatched.
Manmohan Singh (Punjabi)ਬਦਕਾਰਾਂ ਦੇ ਦਰਬਾਰ ਵਿੱਚ ਇੱਕ ਮਨਸੂਬਾ ਗੁੰਦਿਆ ਗਿਆ।
Fareedkot Teekaਸਭਾ ਵਿਖੇ ਦੁਸਟ ਖੋਟਾ ਮੰਤ੍ਰ ਅਰਥਾਤ ਪ੍ਰਹਿਲਾਦਿ ਕੇ ਮਾਰਨੇ ਕਾ ਮਤਾ ਪਕਾਇ ਲੀਆ॥
Prof. Sahib Singh(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)

ਪਦ ਅਰਥ ਮਹਿ = ਵਿਚ। ਮੰਤ੍ਰੁ ਪਕਾਇਆ = ਸਲਾਹ ਪੱਕੀ ਕੀਤੀ।

SikhNet (Spanish)así se pusieron a elaborar una maldad diciendo

ਪ੍ਰਹਲਾਦ ਕਾ ਰਾਖਾ ਹੋਇ; ਰਘੁਰਾਇਆ ॥੩॥

prahalaad kaa raakhaa hoe; raghuraaeaa |3|

Sant Singh KhalsaGod is the Savior of Prahlaad. ||3||
Manmohan SinghGod, the King of Raghwas becomes the saviour of Prahlad.
Manmohan Singh (Punjabi)ਰਾਘਵਾਂ ਦਾ ਰਾਜਾ ਵਾਹਿਗੁਰੂ ਪ੍ਰਹਿਲਾਦ ਦਾ ਰਖਵਾਲਾ ਹੋ ਜਾਂਦਾ ਹੈ।
Fareedkot Teekaਸਭ ਲੋਕ ਕਹਤੇ ਹੈਂ ਕਿ ਪ੍ਰਹਿਲਾਦੁ ਕਾ ਰਖਕੁ ਰਾਮ ਹੀ ਹੋਵੈਗਾ॥੩॥
Prof. Sahib Singh(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥

ਪਦ ਅਰਥ ਰਘੁਰਾਇਆ = ਪਰਮਾਤਮਾ ॥੩॥

SikhNet (Spanish)que ahora sólo Dios podía darle protección. (3)

ਹਾਥਿ ਖੜਗੁ ਕਰਿ ਧਾਇਆ; ਅਤਿ ਅਹੰਕਾਰਿ ॥

haath kharrag kar dhaaeaa; at ahankaar |

Sant Singh KhalsaWith sword in hand, and with great egotistical pride, Prahlaad's father ran up to him.
Manmohan SinghHarnakash ran to slay Prahlad, holding sword in his hand and with great pride, and said:
Manmohan Singh (Punjabi)ਹਰਨਾਕਸ਼ ਹੱਥ ਵਿੱਚ ਤਲਵਾਰ ਫੜ੍ਹ ਕੇ ਪ੍ਰਹਿਲਾਦ ਨੂੰ ਮਾਰ ਦੇਣ ਨਹੀਂ ਦੌੜਿਆ ਅਤੇ ਵੱਡੀ ਮਗਰੂਰੀ ਨਾਲ ਉਸ ਕਿਹਾ:
Fareedkot Teekaਹਾਥ ਮੇਂ (ਖੜਗੁ) ਤਲਵਾਰ ਲੈਕਰ ਅਤੀ ਅਹੰਕਾਰ ਕਰ ਕੇ ਮਾਰਨੇ ਕੋ ਦੌੜਿਆ॥
Prof. Sahib Singh(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,

ਪਦ ਅਰਥ ਹਾਥਿ = ਹੱਥ ਵਿਚ। ਖੜਗੁ = ਤਲਵਾਰ। ਕਰਿ = ਕਰ ਕੇ, ਲੈ ਕੇ। ਅਤਿ ਅਹੰਕਾਰਿ = ਬੜੇ ਹੀ ਅਹੰਕਾਰ ਨਾਲ।

SikhNet (Spanish)Espada en mano e hinchado de ego, su padre echó mano,

ਹਰਿ ਤੇਰਾ ਕਹਾ; ਤੁਝੁ ਲਏ ਉਬਾਰਿ ॥

har teraa kahaa; tujh le ubaar |

Sant Singh Khalsa"Where is your Lord, who will save you?"
Manmohan SinghWhere is thy God, who shall save thee?
Manmohan Singh (Punjabi)ਕਿਥੇ ਹੈ ਤੇਰਾ ਵਾਹਿਗੁਰੂ, ਜੋ ਤੇਰੀ ਰੱਖਿਆ ਕਰੇਗਾ?
Fareedkot Teekaਅਬ ਤੇਰਾ ਹਰੀ ਕਹਾਂ ਹੈ, ਜੋ (ਤੁਝੁ ਲਏ ਉਬਾਰਿ) ਤੇਰੀ ਰਖ੍ਯਾ ਕਰ ਲੇਵੇ॥
Prof. Sahib Singh(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?

ਪਦ ਅਰਥ ਕਹਾ = ਕਹਾਂ? ਕਿੱਥੇ? ਲਏ ਉਬਾਰਿ = ਉਬਾਰਿ ਲਏ, (ਜੋ ਤੈਨੂੰ) ਬਚਾ ਲਏ।

SikhNet (Spanish)diciendo, a ver, ¡dónde está tu Dios, veamos si te puede salvar de mi enojo!

ਖਿਨ ਮਹਿ ਭੈਆਨ ਰੂਪੁ; ਨਿਕਸਿਆ ਥੰਮੑ ਉਪਾੜਿ ॥

khin meh bhaiaan roop; nikasiaa thama upaarr |

Sant Singh KhalsaIn an instant, the Lord appeared in a dreadful form, and shattered the pillar.
Manmohan SinghTearing asunder the pillar, in an instant, the Lord emerged in a dreadful form.
Manmohan Singh (Punjabi)ਸਤੂਨ ਨੂੰ ਪਾੜ ਕੇ ਇੱਕ ਮੁਹਤ ਵਿੱਚ ਵਾਹਿਗੁਰੂ ਭਿਆਨਕ ਸਰੂਪ ਵਿੱਚ ਆ ਪ੍ਰਗਟਿਆ।
Fareedkot Teekaਤਬ ਖਿਨ ਵਿਖੇ ਭੈਦਾਇਕ ਨਰਸਿੰਘ ਰੂਪ ਹੋ ਕਰ (ਪਾੜਿ) ਦੋ ਫਾਕ ਕਰ ਕੇ (ਥੰਮਉ) ਥੰਮ ਦੇ ਵਿਚੋਂ ਨਿਕਸਤਾ ਭ੍ਯਾ॥
Prof. Sahib Singh(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।

ਪਦ ਅਰਥ ਭੈਆਨ = ਭਿਆਨਕ। ਉਪਾੜਿ = ਪਾੜ ਕੇ।

SikhNet (Spanish)Y mira, Dios apareció con salvaje forma, partiendo el pilar de hierro en dos,

ਹਰਣਾਖਸੁ ਨਖੀ ਬਿਦਾਰਿਆ; ਪ੍ਰਹਲਾਦੁ ਲੀਆ ਉਬਾਰਿ ॥੪॥

haranaakhas nakhee bidaariaa; prahalaad leea ubaar |4|

Sant Singh KhalsaHarnaakhash was torn apart by His claws, and Prahlaad was saved. ||4||
Manmohan SinghHarnakash was torn with the nails and Prahlad was saved.
Manmohan Singh (Punjabi)ਹਰਨਾਕਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਅਤੇ ਪ੍ਰਹਿਲਾਦ ਦਾ ਪਾਰ ਉਤਾਰ ਹੋ ਗਿਆ।
Fareedkot Teekaਹਰਨਾਖਸ ਕੋ ਨਖੋਂ ਕਰ ਕੇ ਬੇਧਨ ਕੀਆ ਔਰ ਪ੍ਰਹਿਲਾਦ ਭਗਤਿ ਕੋ ਬਚਾਇ ਲੀਆ॥੪॥
Prof. Sahib Singh(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥

ਪਦ ਅਰਥ ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ ॥੪॥

SikhNet (Spanish)destruyendo a Jarnaksh con Sus Garras y salvando a Prehlad, Su Amado Devoto. (4)

ਸੰਤ ਜਨਾ ਕੇ; ਹਰਿ ਜੀਉ ਕਾਰਜ ਸਵਾਰੇ ॥

sant janaa ke; har jeeo kaaraj savaare |

Sant Singh KhalsaThe Dear Lord completes the tasks of the Saints.
Manmohan SinghSire Lord accomplishes the tasks of the saintly persons,
Manmohan Singh (Punjabi)ਮਹਾਰਾਜ ਮਾਲਕ ਸਾਧ ਸਰੂਪ ਪੁਰਸ਼ਾਂ ਦੇ ਸਾਰੇ ਕੰਮ ਰਾਸ ਕਰ ਦਿੰਦਾ ਹੈ,
Fareedkot Teekaਸੰਤ ਜਨੋਂ ਕੇ ਹਰਿ ਜੀ ਆਪ ਸਭ ਕਾਰਜ ਸਵਾਰਤਾ ਹੈ॥
Prof. Sahib Singhਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।

ਪਦ ਅਰਥ ਕਾਰਜ = ਸਾਰੇ ਕੰਮ।

SikhNet (Spanish)Dios realiza las tareas de Sus Devotos,

ਪ੍ਰਹਲਾਦ ਜਨ ਕੇ; ਇਕੀਹ ਕੁਲ ਉਧਾਰੇ ॥

prahalaad jan ke; ikeeh kul udhaare |

Sant Singh KhalsaHe saved twenty-one generations of Prahlaad's descendents.
Manmohan Singhand He delivered the twenty-one generations of Prahlad, the saint.
Manmohan Singh (Punjabi)ਅਤੇ ਉਸ ਨੇ ਸੰਤ ਪ੍ਰਹਿਲਾਦ ਦੀਆਂ ਇੱਕੀ ਪੀੜ੍ਹੀਆਂ ਨੂੰ ਤਾਰ ਦਿੱਤਾ।
Fareedkot Teekaਹਰੀ ਨੇ ਪ੍ਰਹਿਲਾਦੁ ਜਨ ਕੇ ਇਕੀ ਕੁਲ ਉਧਾਰੇ; ਵਾ ਇਕ ਪ੍ਰਹਿਲਾਦਿ ਨੇ ਹੀ ਸਮੂਹ ਜੋ ਸਰਨ ਆਏ ਹੈਂ, ਸੋ ਤਾਰੇ ਹੈਂ॥
Prof. Sahib Singh(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।

ਪਦ ਅਰਥ ਉਧਾਰੇ = ਬਚਾ ਲਏ।

SikhNet (Spanish)pues ¿qué no salvó a todos los parientes de Prehlad, para bien?

ਗੁਰ ਕੈ ਸਬਦਿ; ਹਉਮੈ ਬਿਖੁ ਮਾਰੇ ॥

gur kai sabad; haumai bikh maare |

Sant Singh KhalsaThrough the Word of the Guru's Shabad, the poison of egotism is neutralized.
Manmohan SinghBy the Guru's word, the poison of self-conceit is neutralised.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਸਵੈ ਹੰਗਤਾ ਦੀ ਵਿਹੁੰ ਨਵਿਰਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ ਨੇ ਹੰਤਾ ਮਮਤਾ ਰੂਪੀ ਵਿਖੁ ਰੂਪ ਸੰਕਲਪ, ਭਾਵ ਮੰਦ ਸੰਕਲਪ ਮਾਰੇ ਹੈਂ॥
Prof. Sahib Singhਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਜ਼ਹਰ।

SikhNet (Spanish)La Palabra del Shabd del Guru es el Único Antídoto contra el veneno del ego.

ਨਾਨਕ; ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

naanak; raam naam sant nisataare |5|10|20|

Sant Singh KhalsaO Nanak, through the Name of the Lord, the Saints are emancipated. ||5||10||20||
Manmohan SinghNanak, through the Lord's Name, the saints are emancipated.
Manmohan Singh (Punjabi)ਨਾਨਕ, ਪ੍ਰਭੂ ਦੇ ਨਾਮ ਰਾਹੀਂ, ਸਾਧੂਆਂ ਦਾ ਪਾਰ ਉਤਾਰਾ ਹੋ ਜਾਂਣਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮੀ ਦੇ ਜਾਪ ਨੇ ਬਹੁਤ ਸੰਤ (ਨਿਸਤਾਰੇ) ਉਧਾਰੇ ਹੈਂ॥੫॥੧੦॥੨੦॥☬ਪੁਨਾ ਵਹੀ ਪ੍ਰਸੰਗ ਕਹਤੇ ਹੈਂ:
Prof. Sahib Singhਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥

ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਨਿਸਤਾਰੇ = ਪਾਰ ਲੰਘਾਂਦਾ ਹੈ ॥੫॥੧੦॥੨੦॥

SikhNet (Spanish)Dice Nanak, a través del Nombre del Señor, el Santo es siempre emancipado. (5-10-20)

Open this shabad →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਸ਼ਾਹੀ।
SikhNet (Spanish)Bhairo Mejl Guru Amar Das, Tercer Canal Divino.

ਆਪੇ ਦੈਤ ਲਾਇ ਦਿਤੇ, ਸੰਤ ਜਨਾ ਕਉ; ਆਪੇ ਰਾਖਾ ਸੋਈ ॥

aape dait laae dite, sant janaa kau; aape raakhaa soee |

Sant Singh KhalsaThe Lord Himself makes demons pursue the Saints, and He Himself saves them.
Manmohan SinghThe Lord, of Himself, makes these phantoms pursue the holy men and He Himself saves them.
Manmohan Singh (Punjabi)ਸੁਆਮੀ ਆਪ ਹੀ ਨੇਕ ਪੁਰਸ਼ ਮਗਰ ਭੂਤਨਿਆਂ ਨੂੰ ਲਾ ਦਿੰਦਾ ਹੈ ਅਤੇ ਉਹ ਆਪ ਹੀ ਉਹਨਾਂ ਦੀ ਰੱਖਿਆ ਕਰਦਾ ਹੈ।
Fareedkot Teekaਹੇ ਪਰਮੇਸ੍ਵਰ! ਤੈਨੇ ਆਪ ਹੀ, ਭਾਵ ਸੰਤ ਜਨੋਂ ਕੇ ਸਾਥ (ਦੈਤ) ਵਿਰੋਧੀ ਪੁਰਸ ਵਾ ਕਾਮ ਆਦੀ ਬਿਕਾਰ ਲਾਇ ਦੀਏ ਹੈਂ, ਪੁਨਃ ਆਪੇ ਹੀ ਸੋ ਤੂੰ ਰਖ੍ਯਾ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ।

ਪਦ ਅਰਥ ਦੈਤ = ਦੈਂਤ, ਦੁਸ਼ਟ, ਦੁਰਜਨ। ਆਪੇ = ਆਪ ਹੀ (ਪਰਮਾਤਮਾ ਨੇ)।

SikhNet (Spanish)Oh Dios Tú Mismo haces que la gente malvada persiga a Tus Devotos y Tú Mismo eres Quien los salva también.

ਜੋ ਤੇਰੀ ਸਦਾ ਸਰਣਾਈ; ਤਿਨ ਮਨਿ ਦੁਖੁ. ਨ ਹੋਈ ॥੧॥

jo teree sadaa saranaaee; tin man dukh. na hoee |1|

Sant Singh KhalsaThose who remain forever in Your Sanctuary, O Lord - their minds are never touched by sorrow. ||1||
Manmohan SinghThey who ever abode in thine sanctuary, O Lord, their mind is afflicted not with sorrow.
Manmohan Singh (Punjabi)ਜੋ ਸਦੀਵ ਹੀ ਤੇਰੀ ਛਤਰ ਛਾਇਆ ਹੇਠ ਵੱਸਦੇ ਹਨ, ਹੇ ਪ੍ਰਭੂ! ਉਹਨਾਂ ਦੇ ਚਿੱਤ ਨੂੰ ਕੋਈ ਕਲੇਸ਼ ਨਹੀਂ ਵਾਪਰਦਾ।
Fareedkot Teekaਜੋ ਪੁਰਸੁ ਸਦੀਵ ਤੇਰੀ ਸਰਣਿ ਮੇਂ ਰਹਿਤਾ ਹੈ, ਤਿਸ ਕੇ ਮਨ ਵਿਖੇ ਕੋਈ ਦੁਖ ਨਹੀਂ ਹੋਤਾ ਹੈ॥੧॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥

ਪਦ ਅਰਥ ਤਿਨ ਮਨਿ = ਉਹਨਾਂ ਦੇ ਮਨ ਵਿਚ ॥੧॥

SikhNet (Spanish)Oh Dios, la mente de los que buscan Tu Santuario no se aflige por las penas. (1)

ਜੁਗਿ ਜੁਗਿ; ਭਗਤਾ ਕੀ ਰਖਦਾ ਆਇਆ ॥

jug jug; bhagataa kee rakhadaa aaeaa |

Sant Singh KhalsaIn each and every age, the Lord saves the honor of His devotees.
Manmohan SinghIn every age, the Lord has been saving the honour of His devotees.
Manmohan Singh (Punjabi)ਹਰ ਯੁਗ ਅੰਦਰ ਪ੍ਰਭੂ ਆਪਣੇ ਸ਼ਰਧਾਲੂਆਂ ਦੀ ਪਤਿ ਆਬਰੂ ਬਚਾਉਂਦਾ ਰਿਹਾ ਹੈ।
Fareedkot Teekaਸ੍ਰੀ ਅਕਾਲ ਪੁਰਖ ਜੁਗੋਂ ਜੁਗੋਂ ਵਿਖੇ ਭਗਤੋਂ ਕੀ ਪੈਜ, ਇਜਤ ਵਾ ਪ੍ਰਤਗ੍ਯਾ ਰਖਤਾ ਆਇਆ ਹੈ॥
Prof. Sahib Singhਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।

SikhNet (Spanish)Has salvado a Tus Devotos época tras época,

ਦੈਤ ਪੁਤ੍ਰੁ ਪ੍ਰਹਲਾਦੁ. ਗਾਇਤ੍ਰੀ ਤਰਪਣੁ ਕਿਛੂ, ਨ ਜਾਣੈ; ਸਬਦੇ, ਮੇਲਿ ਮਿਲਾਇਆ ॥੧॥ ਰਹਾਉ ॥

dait putru prahalaad. gaaeitree tarapan kichhoo, na jaanai; sabade, mel milaaeaa |1| rahaau |

Sant Singh KhalsaPrahlaad, the demon's son, knew nothing of the Hindu morning prayer, the Gayatri, and nothing about ceremonial water-offerings to his ancestors; but through the Word of the Shabad, he was united in the Lord's Union. ||1||Pause||
Manmohan SinghPrahlad, the demon's son knew naught of the Hindu primal sermon and water-offering to ancestors. Through the Name, he was united in the Lord's union. Pause.
Manmohan Singh (Punjabi)ਰਾਖਸ਼ ਦਾ ਪੁਤਰ ਪ੍ਰਹਿਲਾਦ ਗਾਇਤਰੀ ਮੰਤਰ ਅਤੇ ਪਿਤਰਾਂ ਨੂੰ ਪਾਣੀ ਦੇਣ ਬਾਰੇ ਕੁਝ ਭੀ ਨਹੀਂ ਸੀ ਜਾਣਦਾ। ਨਾਮ ਦੇ ਰਾਹੀਂ ਢਉਹ ਮਾਜਲਕ ਦੇ ਮਿਲਾਪ ਅੰਦਰ ਮਿਲ ਗਿਆ। ਠਹਿਰਾਉ।
Fareedkot Teekaਯਥਾ- ਪ੍ਰਹਿਲਾਦੁ ਭਗਤੁ ਦੈਤ ਕਾ ਪੁਤ੍ਰ ਥਾ ਔਰ ਗਾਇਤ੍ਰੀ ਤਰਪਣ ਭੀ ਕੁਛ ਨਹੀਂ ਜਾਨਤਾ ਥਾ, ਪਰੰਤੂ ਗੁਰੋਂ ਕੇ ਸਬਦ ਕਰ ਅਪਨੇ ਮੇਲ ਮੇਂ ਮਿਲਾਇ ਕ੍ਯਾ ਅਭੇਦ ਕਰ ਲੀਆ॥੧॥ ਰਹਾਉ ॥
Prof. Sahib Singh(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥

ਪਦ ਅਰਥ ਦੈਤ ਪੁਤ੍ਰੁ = ਦੈਂਤ (ਹਰਨਾਖਸ਼) ਦਾ ਪੁੱਤਰ। ਤਰਪਣੁ = ਪਿਤਰਾਂ ਨਿਮਿਤ ਪਾਣੀ ਅਰਪਣ ਕਰਨਾ, ਇਹ ਹਰ ਰੋਜ਼ ਕੀਤੇ ਜਾਣ ਵਾਲੇ ਪੰਜਾਂ ਜੱਗਾਂ ਵਿਚੋਂ ਇਕ ਹੈ। ਹਰੇਕ ਹਿੰਦੂ ਇਸ ਦਾ ਕਰਨਾ ਜ਼ਰੂਰੀ ਸਮਝਦਾ ਹੈ। ਗਾਇਤ੍ਰੀ = ਇਕ ਬੜੀ ਪਵਿਤ੍ਰ ਤੁਕ, ਜਿਸ ਦਾ ਪਾਠ ਹਰੇਕ ਬ੍ਰਾਹਮਣ ਸਵੇਰੇ ਸ਼ਾਮ ਕਰਦਾ ਹੈ। ਇਸ ਦੇ ਮੁੜ ਮੁੜ ਪਾਠ ਨਾਲ ਵੱਡੇ ਵੱਡੇ ਪਾਪ ਭੀ ਨਾਸ ਹੋ ਜਾਂਦੇ ਮੰਨੇ ਗਏ ਹਨ: तत्सवितु र्वरेण्यं भर्गों देवस्य धीमही धियो यो नः प्रचोदयात् R. V. ੩. ੦੨. ੧੦.।। ਸਬਦੇ = ਗੁਰੂ ਦੇ ਸ਼ਬਦ ਵਿਚ। ਮੇਲਿ = ਜੋੜ ਕੇ। ਮਿਲਾਇਆ = ਆਪਣੇ ਨਾਲ ਮਿਲਾ ਲਿਆ ॥੧॥ ਰਹਾਉ ॥

SikhNet (Spanish)pues mira, Prehlad no conocía el Mantra del Gayatri, ni ofreció agua a los muertos y aún así fue unido a Dios a través de la Palabra del Shabd. (1-Pausa)

ਅਨਦਿਨੁ ਭਗਤਿ ਕਰਹਿ ਦਿਨ ਰਾਤੀ; ਦੁਬਿਧਾ. ਸਬਦੇ ਖੋਈ ॥

anadin bhagat kareh din raatee; dubidhaa. sabade khoee |

Sant Singh KhalsaNight and day, he performed devotional worship service, day and night, and through the Shabad, his duality was eradicated.
Manmohan SinghDay and night, he ever devoted himself to the Lord's meditation and through the Name was rid of his duality.
Manmohan Singh (Punjabi)ਦਿਨ ਰਾਤ ਊਹ ਸਦੀਵੀ ਹੀ ਸੁਆਮੀ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ ਅਤੇ ਨਾਮ ਦੇ ਰਾਹੀਂ ਊਸ ਨੇ ਹੋਰਾਂ ਦੀ ਪ੍ਰੀਤ ਛੱਡ ਦਿੱਤੀ ਸੀ।
Fareedkot Teekaਜੋ ਦਿਨ ਰਾਤਿ ਏਕ ਰਸ ਭਗਤੀ ਕਰਤੇ ਹੈਂ, ਤਿਨੋਂ ਨੇ ਗੁਰ ਸਬਦ ਕਰ ਦੁਬਿਧਾ ਦੂਰ ਕਰ ਦੀ ਹੈ॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਦੁਬਿਧਾ = ਮੇਰ-ਤੇਰ, ਵਿਤਕਰਾ। ਖੋਈ = ਮੁਕਾ ਲਈ।

SikhNet (Spanish)Su Devoción la entonó totalmente en Dios y fue liberado de su dualidad, habitando en la Palabra del Shabd.

ਸਦਾ ਨਿਰਮਲ ਹੈ. ਜੋ ਸਚਿ ਰਾਤੇ; ਸਚੁ ਵਸਿਆ ਮਨਿ ਸੋਈ ॥੨॥

sadaa niramal hai. jo sach raate; sach vasiaa man soee |2|

Sant Singh KhalsaThose who are imbued with Truth are immaculate and pure; the True Lord abides within their minds. ||2||
Manmohan SinghEver immaculate are they, who are imbued with Truth. He, the True Lord abides in their mind.
Manmohan Singh (Punjabi)ਸਦੀਵੀ ਪਵਿੱਤਰ ਹਨ ਉਹ ਜੋ ਸੱਚ ਨਾਲ ਰੰਗੇ ਹੋਏ ਹਨ। ਉਹ ਸੱਚਾ ਸੁਆਮੀ ਉਹਨਾਂ ਦੇ ਅੰਤਸ਼ਕਰਣ ਅੰਦਰ ਵੱਸਦਾ ਹੈ।
Fareedkot Teekaਜੋ ਸਚਿ ਵਿਖੇ ਰਤੇ ਹੈਂ, ਸੋ ਸਦਾ ਨਿਰਮਲ ਹੈਂ, ਅਰ ਉਨ ਕੇ ਮਨਿ ਵਿਖੇ ਸੋਈ ਸਚਾ ਵਾਹਿਗੁਰੂ ਵਸਿਆ ਹੈ॥੨॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਨਿਰਮਲ = ਪਵਿੱਤਰ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਾਤੇ = ਰੰਗੇ ਹੋਏ, ਮਸਤ, ਰੱਤੇ ਹੋਏ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = (ਉਹਨਾਂ ਦੇ) ਮਨ ਵਿਚ ॥੨॥

SikhNet (Spanish)Sí, aquél que está imbuido en el Señor Verdadero, se vuelve inmaculado, pues vive siempre en Dios. (2)

ਮੂਰਖ ਦੁਬਿਧਾ ਪੜ੍ਹਹਿ. ਮੂਲੁ, ਨ ਪਛਾਣਹਿ; ਬਿਰਥਾ ਜਨਮੁ ਗਵਾਇਆ ॥

moorakh dubidhaa parrheh. mool, na pachhaaneh; birathaa janam gavaaeaa |

Sant Singh KhalsaThe fools in duality read, but they do not understand anything; they waste their lives uselessly.
Manmohan SinghThe fools read for sake of secular gain and realise not the Primal Lord. So they waste away their life in vain.
Manmohan Singh (Punjabi)ਮੂੜ੍ਹ ਸੰਸਾਰੀ ਲਾਭ ਦੀ ਖਾਤਰ ਪੜ੍ਹਦੇ ਹਨ ਅਤੇ ਆਦੀ ਪ੍ਰਭੂ ਨੂੰ ਅਨੁਭਵ ਨਹੀਂ ਕਰਦੇ। ਸੋ ਊਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਮੂਰਖ ਲੋਗ ਦੁਬਿਧਾ ਵਿਚ ਪੜਤੇ ਹੈਂ ਔਰ ਮੂਲ ਰੂਪ ਅਕਾਲ ਪੁਰਖ ਕੋ ਨਹੀਂ ਪਛਾਣਤੇ। ਇਸ ਵਾਸਤੇ ਤਿਨੋਂ ਨੇ ਅਮੋਲਕ ਜਨਮੁ ਬਿ੍ਯਰਥ ਹੀ ਗਵਾਇ ਲੀਆ ਹੈ॥
Prof. Sahib Singhਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ।

ਪਦ ਅਰਥ ਪੜ੍ਹਹਿ = ਪੜ੍ਹਦੇ ਹਨ {ਬਹੁ-ਵਚਨ}। ਦੁਬਿਧਾ ਪੜ੍ਹਹਿ = ਵਿਤਕਰੇ ਪੈਦਾ ਕਰਨ ਵਾਲੀ ਵਿੱਦਿਆ ਪੜ੍ਹਦੇ ਹਨ। ਮੂਲੁ = ਜਗਤ ਦਾ ਪੈਦਾ ਕਰਨ ਵਾਲਾ। ਬਿਰਥਾ = ਵਿਅਰਥ।

SikhNet (Spanish)Los tontos maestros de Prehlad leían lo que los conducía a la dualidad y sin conocer la fuente,

ਸੰਤ ਜਨਾ ਕੀ ਨਿੰਦਾ ਕਰਹਿ; ਦੁਸਟੁ ਦੈਤੁ ਚਿੜਾਇਆ ॥੩॥

sant janaa kee nindaa kareh; dusatt dait chirraaeaa |3|

Sant Singh KhalsaThe wicked demon slandered the Saint, and stirred up trouble. ||3||
Manmohan SinghThe wicked demon slandered and vexed the saintly person.
Manmohan Singh (Punjabi)ਬਦਕਾਰ ਭੂਤਨਾ ਧਰਮਾਤਮਾਂ ਪੁਰਸ਼ ਦੀ ਬਦਖੋਈ ਕਰਦਾ ਅਤੇ ਸਤਾਉਂਦਾ ਸੀ।
Fareedkot Teekaਸੰਤ ਜਨੋਂ ਕੀ ਨਿੰਦਾ ਕਰਤੇ ਹੈਂ। ਯਥਾ- ਸੰਡਾ ਔ ਅਮਰਕ ਨੇ ਭਗਤ ਪ੍ਰਹਿਲਾਦ ਕੀ ਨਿੰਦਾ ਕਰ ਕੇ ਦੁਸਟ ਦੈਤ ਹਰਨਾਖਸ਼ (ਚਿੜਾਇਆ) ਖਿਜਾ ਦੀਆ ਥਾ॥੩॥
Prof. Sahib Singhਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥

ਪਦ ਅਰਥ ਦੁਸਟੁ ਦੈਤੁ = ਦੁਸ਼ਟ (ਹਰਨਾਖਸ਼) ਦੈਂਤ ਨੂੰ। ਚਿੜਾਇਆ = ਚੁੱਕਿਆ, (ਪ੍ਰਹਿਲਾਦ ਦੇ ਵਿਰੁੱਧ) ਗੁੱਸੇ ਵਿਚ ਲਿਆਂਦਾ ॥੩॥

SikhNet (Spanish)desperdiciaron su nacimiento humano, pues calumniaron al Santo y provocaron la actitud maligna de su padre. (3)

ਪ੍ਰਹਲਾਦੁ ਦੁਬਿਧਾ. ਨ ਪੜੈ, ਹਰਿ ਨਾਮੁ, ਨ ਛੋਡੈ; ਡਰੈ ਨ. ਕਿਸੈ ਦਾ ਡਰਾਇਆ ॥

prahalaad dubidhaa. na parrai, har naam, na chhoddai; ddarai na. kisai daa ddaraaeaa |

Sant Singh KhalsaPrahlaad did not read in duality, and he did not abandon the Lord's Name; he was not afraid of any fear.
Manmohan SinghPrahlad reads not of duality, abandons not the Lord's Name and is frightened not by any one's frightening.
Manmohan Singh (Punjabi)ਪ੍ਰਹਿਲਾਦ ਦਵੈਤ ਭਾਵ ਬਾਰੇ ਨਹੀਂ ਪੜ੍ਹਦਾ। ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ ਅਤੇ ਕਿਸੇ ਦੇ ਡਰਾਇਆਂ ਭੈ ਭੀਤ ਨਹੀਂ ਹੁੰਦਾ।
Fareedkot Teekaਪ੍ਰਹਿਲਾਦੁ ਭਗਤੁ ਦੁਬਿਧਾ ਦ੍ਵੈਤ ਨੂੰ ਨਹੀਂ ਪੜ੍ਹਤਾ ਥਾ, ਇਸੀ ਤੇ ਹਰਿ ਨਾਮੁ ਕੋ ਨਹੀਂ ਛੋਡਤਾ ਥਾ ਔਰ ਨ ਕਿਸੀ ਕਾ ਡਰਾਇਆ ਡਰਤਾ ਥਾ॥
Prof. Sahib Singhਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ।

ਪਦ ਅਰਥ ਪੜੈ = ਪੜ੍ਹਦਾ ਹੈ {ਇਕ-ਵਚਨ}।

SikhNet (Spanish)Prehlad no se sintió presa de la dualidad, no abandonó a Dios y no tuvo miedo.

ਸੰਤ ਜਨਾ ਕਾ ਹਰਿ ਜੀਉ ਰਾਖਾ; ਦੈਤੈ ਕਾਲੁ ਨੇੜਾ ਆਇਆ ॥੪॥

sant janaa kaa har jeeo raakhaa; daitai kaal nerraa aaeaa |4|

Sant Singh KhalsaThe Dear Lord became the Savior of the Saint, and the demonic Death could not even approach him. ||4||
Manmohan SinghThe venerable Lord become the saviour of the pious person and the death of the demon drew near.
Manmohan Singh (Punjabi)ਪੂਜਨੀਯ ਪ੍ਰਭੂ ਪਵਿੱਤਰ ਪੁਰਸ਼ ਦਾ ਰਖਵਾਲਾ ਹੋ ਗਿਆ ਅਤੇ ਭੂਤਨੇ ਦੀ ਮੌਤ ਲਾਗੇ ਆ ਲੱਗੀ।
Fareedkot Teekaਹਰੀ ਸੰਤ ਜਨੋਂ ਕਾ ਸਦੀਵ ਰਖਕ ਹੋਤਾ ਹੈ। ਯਥਾ- ਪ੍ਰਹਿਲਾਦ ਕਾ ਹੂਆ ਔ ਦੈਤ ਹਰਨਾਖਿਸ਼ ਕੇ (ਕਾਲੁ ਨੇੜਾ) ਮਰਨੇ ਕਾ ਜੋ ਸਮਾਂ ਹੈ ਤਿਸ ਕਾ ਨਜੀਕ ਆ ਗਿਆ ਥਾ॥੪॥
Prof. Sahib Singhਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥

ਪਦ ਅਰਥ ਕਾਲੁ = ਮੌਤ। ਦੈਤੈ = ਦੈਂਤ ਦਾ ॥੪॥

SikhNet (Spanish)Y mira, Dios salvó a Su Devoto y trajo la muerte a toda la maldad que lo rodeaba. (4)

ਆਪਣੀ ਪੈਜ ਆਪੇ ਰਾਖੈ; ਭਗਤਾਂ ਦੇਇ ਵਡਿਆਈ ॥

aapanee paij aape raakhai; bhagataan dee vaddiaaee |

Sant Singh KhalsaThe Lord Himself saved his honor, and blessed his devotee with glorious greatness.
Manmohan SinghThe Lord, of Himself, saves His honour and blesses His saints with glory.
Manmohan Singh (Punjabi)ਸਾਹਿਬ ਆਪ ਹੀ ਆਪਣੀ ਪਤਿ ਆਬਰੂ ਰੱਖਦਾ ਹੈ ਅਤੇ ਆਪਣੇ ਸੰਤਾਂ ਨੂੰ ਪ੍ਰਭਤਾ ਬਖਸ਼ਦਾ ਹੈ।
Fareedkot Teekaਪਰਮੇਸ੍ਵਰ ਅਪਣੀ ਭਗਤਿ ਵਤਸਲਤਾ ਕੀ ਪ੍ਰਤਗ੍ਯਾ ਕੋ ਆਪੇ ਹੀ ਰਾਖਤਾ ਹੈ ਔਰ ਅਪਣੇ ਭਗਤੋਂ ਕੋ ਬਡਾਈ ਦੇਤਾ ਹੈ॥
Prof. Sahib Singh(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ।

ਪਦ ਅਰਥ ਪੈਜ = ਲਾਜ, ਇੱਜ਼ਤ। ਦੇਇ = ਦੇਂਦਾ ਹੈ।

SikhNet (Spanish)Dios Mismo salva Su Honor y bendice a Su Devoto con Gloria.

ਨਾਨਕ. ਹਰਣਾਖਸੁ ਨਖੀ ਬਿਦਾਰਿਆ; ਅੰਧੈ. ਦਰ ਕੀ ਖਬਰਿ, ਨ ਪਾਈ ॥੫॥੧੧॥੨੧॥

naanak. haranaakhas nakhee bidaariaa; andhai. dar kee khabar, na paaee |5|11|21|

Sant Singh KhalsaO Nanak, Harnaakhash was torn apart by the Lord with His claws; the blind demon knew nothing of the Lord's Court. ||5||11||21||
Manmohan SinghO Nanak, Harnakash was torn by the Lord with His nails. The blind demon knew not the Lord's court.
Manmohan Singh (Punjabi)ਹੇ ਨਾਨਕ! ਪ੍ਰਭੂ ਨੇ ਆਪਣੇ ਨੌਹਾਂ ਨਾਲ ਹਰਣਾਖਸ਼ ਨੂੰ ਪਾੜ ਸੁਟਿਆ। ਅੰਨ੍ਹਾਂ ਰਾਖਸ਼ ਪ੍ਰਭੂ ਦੇ ਦਰਬਾਰ ਨੂੰ ਨਹੀਂ ਸਮਝਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਰਸਿੰਘ ਰੂਪ ਹੋ ਕਰ ਹਰਨਾਖਸ਼ ਕੋ ਨਖੋਂ ਕਰ ਬੇਧਨ ਕੀਆ। ਤਿਸ ਅੰਧੇ ਦੈਤ ਨੇ ਪਰਮੇਸ੍ਵਰ ਕੇ (ਦਰ) ਦ੍ਵਾਰੇ ਕੀ ਖਬਰ ਨਹੀਂ ਪਾਈ ਥੀ॥੫॥੧੧॥੨੧॥
Prof. Sahib Singh(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥

ਪਦ ਅਰਥ ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ। ਅੰਧੈ = (ਅਹੰਕਾਰ ਵਿਚ) ਅੰਨ੍ਹੇ ਹੋ ਚੁਕੇ ਨੇ। ਦਰ = ਪਰਮਾਤਮਾ ਦਾ ਦਰ। ਖਬਰਿ = ਸੂਝ ॥੫॥੧੧॥੨੧॥

* ਵੇਰਵਾ ਸ਼ਬਦਾਂ ਦਾ: ਭੈਰਉ ਮਹਲਾ ੧ = ੮। ਭੈਰਉ ਮਹਲਾ ੩ = ੨੧। ਜੋੜ = ੨੯।

SikhNet (Spanish)Dice Nanak, Jarnakash fue destruido por las Garras de Dios, pues el ciego no conocía la Puerta de Dios. (5-11-21)

Open this shabad →

Shabad Guru Ramdas Ji Raag Bhairao continues on Ang 1134

ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ॥

raag bhairau mahalaa 4 chaupade ghar 1 |

Sant Singh KhalsaRaag Bhairao, Fourth Mehl, Chau-Padhay, First House:
Manmohan SinghRag Bhairo. 4th Guru. Chaupadas
Manmohan Singh (Punjabi)ਰਾਗ ਭੈਰਉ। ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਊਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਹਰਿ ਜਨ ਸੰਤ; ਕਰਿ ਕਿਰਪਾ, ਪਗਿ ਲਾਇਣੁ ॥

har jan sant; kar kirapaa, pag laaein |

Sant Singh KhalsaThe Lord, in His Mercy, attaches mortals to the feet of the Saints.
Manmohan SinghShowering His benediction, God attaches the mortals the feet of the saints.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਪ੍ਰਾਨੀਆਂ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ ਦਿੰਦਾ ਹੈ।
Fareedkot Teekaਹਰੀ ਕੇ ਜੋ ਸੰਤ ਜਨ ਹੈਂ ਕ੍ਰਿਪਾ ਕਰਨੇ ਵਾਲੇ, ਤਿਨ ਕੇ (ਪਗਿ) ਚਰਨੀ ਅਪਣੇ ਆਪ ਕੋ ਲਾਵਣਾ ਕਰੁ॥
Prof. Sahib Singhਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।

ਪਦ ਅਰਥ ਕਰਿ = ਕਰ ਕੇ। ਪਗਿ = ਪੈਰ ਵਿਚ, ਚਰਨੀਂ। ਲਾਇਣੁ = ਲਾਣ ਵਾਲਾ ਹੈ।

SikhNet (Spanish)Si el Santo nos muestra Su Gracia, uno se postra a Sus Pies,

Open this shabad (12 lines, Angs 1133-1134) →

Ang 1133 of 1430