ੴ

ਸਿੱਖਬਾਣੀ · SikhBani

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥

meree patteea likhahu har govind gopaalaa
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1133 · 23 lines
Translations

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਮੇਰੀ ਪਟੀਆ ਲਿਖਹੁ; ਹਰਿ ਗੋਵਿੰਦ ਗੋਪਾਲਾ ॥

meree patteea likhahu; har govind gopaalaa |

Sant Singh KhalsaUpon my writing tablet, I write the Name of the Lord, the Lord of the Universe, the Lord of the World.
Manmohan SinghOn my tablet write down only the Name of God, the Lord of world and the cherisher of the universe.
Manmohan Singh (Punjabi)ਮੇਰੀ ਫੱਟੀ ਉਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਪਾਲਣ ਪੋਸਣਹਾਰ ਵਾਹਿਗੁਰੂ ਦਾ ਨਾਮ ਹੀ ਲਿਖੋ।
Fareedkot Teekaਹੇ ਪਾਂਧਾ ਜੀ! ਮੇਰੀ ਪਟੀਆ ਪਰ ਤੋ ਹਰੀ, ਗੋਵਿੰਦ, ਗੋਪਾਲ ਐਸੇ ਨਾਮ ਲਿਖ ਦੀਜੀਏ॥
Prof. Sahib Singh(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
SikhNet (Spanish)En mi mesa sólo escribo el Nombre del Señor, el Señor del Universo,

ਦੂਜੈ ਭਾਇ; ਫਾਥੇ ਜਮ ਜਾਲਾ ॥

doojai bhaae; faathe jam jaalaa |

Sant Singh KhalsaIn the love of duality, the mortals are caught in the noose of the Messenger of Death.
Manmohan SinghThrough love of another, one is entrapped in the noose of death.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ, ਇਨਸਾਨ ਮੌਤ ਦੀ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਏਕ ਪਰਮੇਸ੍ਵਰ ਸੇ ਬਿਨਾਂ ਦੂਸਰੇ ਕੇ ਸਾਥ (ਭਾਇ) ਪ੍ਰੇਮ ਕਰਨੇ ਸੇ ਜਮ ਕੇ ਜਾਲ ਮੇਂ ਫਸਣਾ ਹੋਗਾ॥☬ਜੇ ਕਹੇ ਤੇਰਾ ਪਿਤਾ ਖਾਨ ਪਾਨਾਦਿਕ ਤੁਮ ਕੋ ਨਹੀਂ ਦੇਵੇਗਾ ਔਰ ਬਹੁਤ ਦੁਖ ਦੇਵੇਗਾ? ਤਿਸ ਪਰ ਕਹਤੇ ਹੈਂ॥
Prof. Sahib Singhਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ (ਰਹਿਣ ਵਾਲੇ)। ਜਮ ਜਾਲਾ = ਜਮ ਦਾ ਜਾਲ, ਆਤਮਕ ਮੌਤ ਦਾ ਜਾਲ।

SikhNet (Spanish)el Señor del mundo, pues por estar enamorados de la dualidad, los mortales han sido atrapados en el dogal de la muerte.

ਸਤਿਗੁਰੁ ਕਰੇ; ਮੇਰੀ ਪ੍ਰਤਿਪਾਲਾ ॥

satigur kare; meree pratipaalaa |

Sant Singh KhalsaThe True Guru nurtures and sustains me.
Manmohan SinghOnly the True Guru Sustains me.
Manmohan Singh (Punjabi)ਕੇਵਲ ਸੱਚੇ ਗੁਰੂ ਹੀ ਮੇਰੀ ਪਰਵਰਿਸ਼ ਕਰਦੇ ਹਨ।
Fareedkot Teekaਮੇਰੀ ਪ੍ਰਤਿਪਾਲਾ ਕਰਨੇ ਵਾਲਾ ਸਤਿਗੁਰੂ ਹੈ, ਭਾਵ ਜੋ ਗੁਰਾਂ ਨੇ ਨਾਮ ਦਾਨ ਦੀਆ ਹੂਆ ਹੈ, ਉਸ ਕਾ ਅਧਾਰ ਰਖੂੰਗਾ॥
Prof. Sahib Singhਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।

ਪਦ ਅਰਥ ਪ੍ਰਤਿਪਾਲਾ = ਰਾਖੀ।

SikhNet (Spanish)Si el Guru Verdadero me sostiene y me soporta,

ਹਰਿ ਸੁਖਦਾਤਾ; ਮੇਰੈ ਨਾਲਾ ॥੧॥

har sukhadaataa; merai naalaa |1|

Sant Singh KhalsaThe Lord, the Giver of peace, is always with me. ||1||
Manmohan SinghThe peace-giving Lord is ever with me.
Manmohan Singh (Punjabi)ਆਰਾਮ ਬਖਸ਼ਣਹਾਰ ਸਾਈਂ ਸਦਾ ਹੀ ਮੇਰੇ ਅੰਗ ਸੰਗ ਹੈ।
Fareedkot Teekaਪੁਨ: ਹਰੀ ਸੁਖੋਂ ਕਾ ਦਾਤਾ ਸਦੀਵ ਮੇਰੇ ਸਾਥ ਹੈ, ਭਾਵ ਯਹਿ ਕੇ ਜਬ ਹਰੀ ਸਾਥ ਹੈ, ਤੋ ਫੇਰ ਕਿਸ ਕਾ ਭੈ ਹੈ॥੧॥
Prof. Sahib Singhਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
SikhNet (Spanish)entonces podré habitar siempre en la Presencia del Señor Dador de Paz. (1)

ਗੁਰ ਉਪਦੇਸਿ; ਪ੍ਰਹਿਲਾਦੁ ਹਰਿ ਉਚਰੈ ॥

gur upades; prahilaad har ucharai |

Sant Singh KhalsaFollowing his Guru's instructions, Prahlaad chanted the Lord's Name;
Manmohan SinghIn accordance with the instruction of his Guru, Prahalad the child, utters the Name of God,
Manmohan Singh (Punjabi)ਆਪਣੇ ਗੁਰੂ ਦੀ ਸਿੱਖ ਮੱਤ ਦੇ ਅਨੁਸਾਰ ਬੱਚਾ ਪ੍ਰਹਿਲਾਦ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਹਰੀ ਨਾਮ ਕਾ ਉਪਦੇਸ਼ ਜੋ ਗੁਰੋਂ ਨੇ ਪ੍ਰਹਿਲਾਦ ਕੋ ਦੀਆ ਥਾ, ਸੋ ਉਚਾਰਨ ਕਰਤਾ ਹੈ। ਪਿਤਾ ਨੇ ਬਹੁਤ ਪ੍ਰਕਾਰ ਕੀ ਤਾੜਨਾ ਦਿਖਾਈ॥
Prof. Sahib Singh(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।

ਪਦ ਅਰਥ ਉਪਦੇਸਿ = ਉਪਦੇਸ ਨਾਲ। ਉਚਰੈ = ਉਚਾਰਦਾ ਹੈ, ਜਪਦਾ ਹੈ।

SikhNet (Spanish)Escucha, así como fue la Instrucción de su Guru, Prahlad recitó el Nombre de Dios

ਸਾਸਨਾ ਤੇ ਬਾਲਕੁ; ਗਮੁ. ਨ ਕਰੈ ॥੧॥ ਰਹਾਉ ॥

saasanaa te baalak; gam. na karai |1| rahaau |

Sant Singh Khalsahe was a child, but he was not afraid when his teacher yelled at him. ||1||Pause||
Manmohan Singhand is not terrified by the teacher's admonition. Pause.
Manmohan Singh (Punjabi)ਅਤੇ ਊਸਤਾਦ ਦੀ ਤਾੜਨਾ ਤੋਂ ਨਹੀਂ ਡਰਦਾ। ਠਹਿਰਾਉ।
Fareedkot Teekaਪਰੰਤੂ ਸਰਬ ਪ੍ਰਕਾਰ ਕੀ ਤਾੜਨਾ ਸੇ (ਬਾਲਕੁ) ਪ੍ਰਹਿਲਾਦਿ ਕਛੁ (ਰਾਮੁ) ਭੈ ਵਾ ਸੰਸਾ ਨਹੀਂ ਕਰਤਾ। ਪੁਤ੍ਰ ਪਰ ਪੀੜਤ ਹੂਆ ਸੁਣ ਕਰ ਪ੍ਰਹਿਲਾਦਿ ਕੀ ਮਾਤਾ ਆਵਤੀ ਭਈ॥੧॥ ਰਹਾਉ ॥
Prof. Sahib Singhਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥

ਪਦ ਅਰਥ ਸਾਸਨਾ = ਤਾੜਨਾ, ਦੰਡ, ਸਰੀਰਕ ਕਸ਼ਟ। ਤੇ = ਤੋਂ। ਗਮੁ = ਗ਼ਮ। ਗਮੁ ਨ ਕਰੈ = ਘਾਬਰਦਾ ਨਹੀਂ, ਡਰਦਾ ਨਹੀਂ ॥੧॥ ਰਹਾਉ ॥

SikhNet (Spanish)y no se atemorizó por lo que el Maestro le dijo. (1-Pausa)

ਮਾਤਾ ਉਪਦੇਸੈ; ਪ੍ਰਹਿਲਾਦ ਪਿਆਰੇ ॥

maataa upadesai; prahilaad piaare |

Sant Singh KhalsaPrahlaad's mother gave her beloved son some advice:
Manmohan SinghThe mother counsels her dear son, Prahlad:
Manmohan Singh (Punjabi)ਮਾਂ ਆਪਣੇ ਪਿਆਰੇ ਪੁੱਤਰ, ਪ੍ਰਹਿਲਾਦ ਨੂੰ ਸਿੱਖ ਮੱਤ ਦਿੰਦੀ ਹੈ:
Fareedkot Teekaਮਾਤਾ ਆਨ ਕਰ ਉਪਦੇਸ਼ ਕਰਤੀ ਹੈ, ਹੇ ਮੇਰੇ ਪਯਾਰੇ! ਪ੍ਰਹਿਲਾਦ॥
Prof. Sahib Singh(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!

ਪਦ ਅਰਥ ਉਪਦੇਸੈ = ਸਮਝਾਂਦੀ ਹੈ। ਪ੍ਰਹਿਲਾਦ = ਹੇ ਪ੍ਰਹਿਲਾਦ! ਪੁਤ੍ਰ = ਹੇ ਪੁੱਤਰ! ਜੀਉ = ਜਿੰਦ।

SikhNet (Spanish)Su madre le dijo, querido, oh mi querido hijo,

ਪੁਤ੍ਰ. ਰਾਮ ਨਾਮੁ ਛੋਡਹੁ; ਜੀਉ ਲੇਹੁ ਉਬਾਰੇ ॥

putr. raam naam chhoddahu; jeeo lehu ubaare |

Sant Singh Khalsa"My son, you must abandon the Lord's Name, and save your life!"
Manmohan SinghMy son, abandon thou the Lord's Name and save thy life.
Manmohan Singh (Punjabi)ਮੇਰੇ ਬੱਚਿਆ! ਤੂੰ ਪ੍ਰਭੂ ਦੇ ਨਾਮ ਨੂੰ ਤਿਆਗ ਦੇ ਆਪਦੀ ਜਾਨ ਬਚਾਅ ਲੈ।
Fareedkot Teekaਹੇ ਪੁਤ੍ਰ! ਤੂੰ ਰਾਮ ਨਾਮ ਕੋ ਛੋਡ ਔ ਆਪਣੇ ਜੀਵ ਕੋ (ਉਬਾਰੇ) ਬਚਾਇ ਲੇਹੁ॥
Prof. Sahib Singhਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।

ਪਦ ਅਰਥ ਲੇਹੁ ਉਬਾਰੇ = ਬਚਾ ਲੈ।

SikhNet (Spanish)abandona el Nombre de Dios y salva tu vida, pero Prahlad le dijo,

ਪ੍ਰਹਿਲਾਦੁ ਕਹੈ; ਸੁਨਹੁ ਮੇਰੀ ਮਾਇ ॥

prahilaad kahai; sunahu meree maae |

Sant Singh KhalsaPrahlaad said: "Listen, O my mother;
Manmohan SinghSays Prahlad, "Hear, thou, O my mother".
Manmohan Singh (Punjabi)ਪ੍ਰਹਿਲਾਦ ਆਖਦਾ ਹੈ, ਤੂੰ ਸੁਣ, ਹੇ ਮੇਰੀ ਅੰਮੜੀਏ!
Fareedkot Teekaਪ੍ਰਹਿਲਾਦ ਭਗਤੁ ਕਹਿਤਾ ਹੈ, ਹੇ ਮੇਰੀ ਮਾਤਾ! ਤੂੰ ਸ੍ਰਵਣ ਕਰੁ॥
Prof. Sahib Singh(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,

ਪਦ ਅਰਥ ਮਾਇ = ਹੇ ਮਾਂ!

SikhNet (Spanish)madre querida, escucha, no voy a abandonar el Nombre de Dios,

ਰਾਮ ਨਾਮੁ. ਨ ਛੋਡਾ; ਗੁਰਿ ਦੀਆ ਬੁਝਾਇ ॥੨॥

raam naam. na chhoddaa; gur deea bujhaae |2|

Sant Singh KhalsaI shall never give up the Lord's Name. My Guru has taught me this." ||2||
Manmohan SinghThe Lord's Name, I shall abandon not. My Guru has instructed me this wise.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਮੈਂ ਨਹੀਂ ਛੱਡਾਂਗਾ, ਮੇਰੇ ਗੁਰਾਂ ਨੇ ਮੈਨੂੰ ਇਸ ਤਰ੍ਹਾਂ ਸਿੱਖ ਮਤ ਦਿੱਤੀ ਹੈ।
Fareedkot Teekaਮੈਂ ਰਾਮ ਨਾਮ ਨਹੀਂ ਛੋਡੋਂਗਾ, ਗੁਰੂ ਨਾਰਦ ਜੀ ਨੇ ਮੇਰੇ ਕੋ ਐਸਾ ਉਪਦੇਸ਼ ਸਮਝਾਇ ਦੀਆ ਹੈ॥੨॥
Prof. Sahib Singhਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥

ਪਦ ਅਰਥ ਨ ਛੋਡਾ = ਨ ਛੋਡਾਂ, ਮੈਂ ਨਹੀਂ ਛੱਡਦਾ। ਗੁਰਿ = ਗੁਰੂ ਨੇ। ਦੀਆ ਬੁਝਾਇ = ਸਮਝਾ ਦਿੱਤਾ ਹੈ ॥੨॥

SikhNet (Spanish)pues tal es la Instrucción de mi Guru. (2)

ਸੰਡਾ ਮਰਕਾ; ਸਭਿ ਜਾਇ ਪੁਕਾਰੇ ॥

sanddaa marakaa; sabh jaae pukaare |

Sant Singh KhalsaSandaa and Markaa, his teachers, went to his father the king, and complained:
Manmohan SinghSanda and Marka, Prahlad's teachers, going to the king's court, lodged a complaint.
Manmohan Singh (Punjabi)ਸੰਡੇ ਅਤੇ ਮਰਕੇ, ਪ੍ਰਹਿਲਾਦ ਦੇ ਅਧਿਆਪਕਾਂ ਨੇ ਰਾਜੇ ਦੀ ਸਭਾ ਵਿੱਚ ਜਾ ਕੇ ਸ਼ਿਕਾਇਤ ਕੀਤੀ।
Fareedkot Teekaਸੰਡਾ ਅਮਰਕਾ ਦੋਨੋ ਪਾਂਧੇ ਸੁਕ੍ਰ ਕੇ ਪੁਤ੍ਰ ਥੇ। ਪ੍ਰਹਿਲਾਦਿ ਕੇ ਪਿਤਾ ਹਿਰਨਕਸ਼ਪ ਕੇ ਪਾਸ (ਸਭਿ) ਸਭਾ ਮੇਂ ਜਾਕਰ ਪੁਕਾਰ ਕਰਤੇ ਭਏ॥
Prof. Sahib Singhਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-

ਪਦ ਅਰਥ ਸੰਡਾ ਮਰਕਾ = ਸੰਡ ਅਤੇ ਅਮਰਕ। ਸਭਿ = ਸਾਰੇ। ਜਾਇ = ਜਾ ਕੇ।

SikhNet (Spanish)Shanda y Amarka, sus maestros fueron entonces a quejarse con su padre,

ਪ੍ਰਹਿਲਾਦੁ ਆਪਿ ਵਿਗੜਿਆ; ਸਭਿ ਚਾਟੜੇ ਵਿਗਾੜੇ ॥

prahilaad aap vigarriaa; sabh chaattarre vigaarre |

Sant Singh Khalsa"Prahlaad himself has gone astray, and he leads all the other pupils astray."
Manmohan SinghPrahlad himself is gone astray and also strays all other pupils.
Manmohan Singh (Punjabi)ਪ੍ਰਹਿਲਾਦ ਖੁਦ ਕੁਰਾਹੇ ਪੈ ਗਿਆ ਅਤੇ ਹੋਰ ਸਾਰਿਆਂ ਸ਼ਗਿਰਦਾਂ ਨੂੰ ਭੀ ਕੁਰਾਹੇ ਪਾਉਂਦਾ ਹੈ।
Fareedkot Teekaਹੇ ਮਹਾਰਾਜ ਜੀ! ਪ੍ਰਹਿਲਾਦੁ ਆਪ ਵਿਗੜਿਆ ਹੀ ਥਾ ਔਰ ਸਭ ਚਾਟੜੇ ਭੀ ਵਿਗਾੜ ਦੀਏ ਹੈਂ। ਅਰਥਾਤ ਜਲ ਹੈ ਰਾਮ, ਥਲ ਹੈ ਰਾਮ, ਸਭੀ ਐਸੇ ਹੀ ਕਹਤੇ ਹੈਂ॥
Prof. Sahib Singhਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।

ਪਦ ਅਰਥ ਚਾਟੜੇ = ਪੜ੍ਹਨ ਵਾਲੇ ਮੁੰਡੇ।

SikhNet (Spanish)el rey, diciéndole que su hijo se había desviado y también todos sus alumnos,

ਦੁਸਟ ਸਭਾ ਮਹਿ; ਮੰਤ੍ਰੁ ਪਕਾਇਆ ॥

dusatt sabhaa meh; mantru pakaaeaa |

Sant Singh KhalsaIn the court of the wicked king, a plan was hatched.
Manmohan SinghIn the court of the wicked, a plot was hatched.
Manmohan Singh (Punjabi)ਬਦਕਾਰਾਂ ਦੇ ਦਰਬਾਰ ਵਿੱਚ ਇੱਕ ਮਨਸੂਬਾ ਗੁੰਦਿਆ ਗਿਆ।
Fareedkot Teekaਸਭਾ ਵਿਖੇ ਦੁਸਟ ਖੋਟਾ ਮੰਤ੍ਰ ਅਰਥਾਤ ਪ੍ਰਹਿਲਾਦਿ ਕੇ ਮਾਰਨੇ ਕਾ ਮਤਾ ਪਕਾਇ ਲੀਆ॥
Prof. Sahib Singh(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)

ਪਦ ਅਰਥ ਮਹਿ = ਵਿਚ। ਮੰਤ੍ਰੁ ਪਕਾਇਆ = ਸਲਾਹ ਪੱਕੀ ਕੀਤੀ।

SikhNet (Spanish)así se pusieron a elaborar una maldad diciendo

ਪ੍ਰਹਲਾਦ ਕਾ ਰਾਖਾ ਹੋਇ; ਰਘੁਰਾਇਆ ॥੩॥

prahalaad kaa raakhaa hoe; raghuraaeaa |3|

Sant Singh KhalsaGod is the Savior of Prahlaad. ||3||
Manmohan SinghGod, the King of Raghwas becomes the saviour of Prahlad.
Manmohan Singh (Punjabi)ਰਾਘਵਾਂ ਦਾ ਰਾਜਾ ਵਾਹਿਗੁਰੂ ਪ੍ਰਹਿਲਾਦ ਦਾ ਰਖਵਾਲਾ ਹੋ ਜਾਂਦਾ ਹੈ।
Fareedkot Teekaਸਭ ਲੋਕ ਕਹਤੇ ਹੈਂ ਕਿ ਪ੍ਰਹਿਲਾਦੁ ਕਾ ਰਖਕੁ ਰਾਮ ਹੀ ਹੋਵੈਗਾ॥੩॥
Prof. Sahib Singh(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥

ਪਦ ਅਰਥ ਰਘੁਰਾਇਆ = ਪਰਮਾਤਮਾ ॥੩॥

SikhNet (Spanish)que ahora sólo Dios podía darle protección. (3)

ਹਾਥਿ ਖੜਗੁ ਕਰਿ ਧਾਇਆ; ਅਤਿ ਅਹੰਕਾਰਿ ॥

haath kharrag kar dhaaeaa; at ahankaar |

Sant Singh KhalsaWith sword in hand, and with great egotistical pride, Prahlaad's father ran up to him.
Manmohan SinghHarnakash ran to slay Prahlad, holding sword in his hand and with great pride, and said:
Manmohan Singh (Punjabi)ਹਰਨਾਕਸ਼ ਹੱਥ ਵਿੱਚ ਤਲਵਾਰ ਫੜ੍ਹ ਕੇ ਪ੍ਰਹਿਲਾਦ ਨੂੰ ਮਾਰ ਦੇਣ ਨਹੀਂ ਦੌੜਿਆ ਅਤੇ ਵੱਡੀ ਮਗਰੂਰੀ ਨਾਲ ਉਸ ਕਿਹਾ:
Fareedkot Teekaਹਾਥ ਮੇਂ (ਖੜਗੁ) ਤਲਵਾਰ ਲੈਕਰ ਅਤੀ ਅਹੰਕਾਰ ਕਰ ਕੇ ਮਾਰਨੇ ਕੋ ਦੌੜਿਆ॥
Prof. Sahib Singh(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,

ਪਦ ਅਰਥ ਹਾਥਿ = ਹੱਥ ਵਿਚ। ਖੜਗੁ = ਤਲਵਾਰ। ਕਰਿ = ਕਰ ਕੇ, ਲੈ ਕੇ। ਅਤਿ ਅਹੰਕਾਰਿ = ਬੜੇ ਹੀ ਅਹੰਕਾਰ ਨਾਲ।

SikhNet (Spanish)Espada en mano e hinchado de ego, su padre echó mano,

ਹਰਿ ਤੇਰਾ ਕਹਾ; ਤੁਝੁ ਲਏ ਉਬਾਰਿ ॥

har teraa kahaa; tujh le ubaar |

Sant Singh Khalsa"Where is your Lord, who will save you?"
Manmohan SinghWhere is thy God, who shall save thee?
Manmohan Singh (Punjabi)ਕਿਥੇ ਹੈ ਤੇਰਾ ਵਾਹਿਗੁਰੂ, ਜੋ ਤੇਰੀ ਰੱਖਿਆ ਕਰੇਗਾ?
Fareedkot Teekaਅਬ ਤੇਰਾ ਹਰੀ ਕਹਾਂ ਹੈ, ਜੋ (ਤੁਝੁ ਲਏ ਉਬਾਰਿ) ਤੇਰੀ ਰਖ੍ਯਾ ਕਰ ਲੇਵੇ॥
Prof. Sahib Singh(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?

ਪਦ ਅਰਥ ਕਹਾ = ਕਹਾਂ? ਕਿੱਥੇ? ਲਏ ਉਬਾਰਿ = ਉਬਾਰਿ ਲਏ, (ਜੋ ਤੈਨੂੰ) ਬਚਾ ਲਏ।

SikhNet (Spanish)diciendo, a ver, ¡dónde está tu Dios, veamos si te puede salvar de mi enojo!

ਖਿਨ ਮਹਿ ਭੈਆਨ ਰੂਪੁ; ਨਿਕਸਿਆ ਥੰਮੑ ਉਪਾੜਿ ॥

khin meh bhaiaan roop; nikasiaa thama upaarr |

Sant Singh KhalsaIn an instant, the Lord appeared in a dreadful form, and shattered the pillar.
Manmohan SinghTearing asunder the pillar, in an instant, the Lord emerged in a dreadful form.
Manmohan Singh (Punjabi)ਸਤੂਨ ਨੂੰ ਪਾੜ ਕੇ ਇੱਕ ਮੁਹਤ ਵਿੱਚ ਵਾਹਿਗੁਰੂ ਭਿਆਨਕ ਸਰੂਪ ਵਿੱਚ ਆ ਪ੍ਰਗਟਿਆ।
Fareedkot Teekaਤਬ ਖਿਨ ਵਿਖੇ ਭੈਦਾਇਕ ਨਰਸਿੰਘ ਰੂਪ ਹੋ ਕਰ (ਪਾੜਿ) ਦੋ ਫਾਕ ਕਰ ਕੇ (ਥੰਮਉ) ਥੰਮ ਦੇ ਵਿਚੋਂ ਨਿਕਸਤਾ ਭ੍ਯਾ॥
Prof. Sahib Singh(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।

ਪਦ ਅਰਥ ਭੈਆਨ = ਭਿਆਨਕ। ਉਪਾੜਿ = ਪਾੜ ਕੇ।

SikhNet (Spanish)Y mira, Dios apareció con salvaje forma, partiendo el pilar de hierro en dos,

ਹਰਣਾਖਸੁ ਨਖੀ ਬਿਦਾਰਿਆ; ਪ੍ਰਹਲਾਦੁ ਲੀਆ ਉਬਾਰਿ ॥੪॥

haranaakhas nakhee bidaariaa; prahalaad leea ubaar |4|

Sant Singh KhalsaHarnaakhash was torn apart by His claws, and Prahlaad was saved. ||4||
Manmohan SinghHarnakash was torn with the nails and Prahlad was saved.
Manmohan Singh (Punjabi)ਹਰਨਾਕਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਅਤੇ ਪ੍ਰਹਿਲਾਦ ਦਾ ਪਾਰ ਉਤਾਰ ਹੋ ਗਿਆ।
Fareedkot Teekaਹਰਨਾਖਸ ਕੋ ਨਖੋਂ ਕਰ ਕੇ ਬੇਧਨ ਕੀਆ ਔਰ ਪ੍ਰਹਿਲਾਦ ਭਗਤਿ ਕੋ ਬਚਾਇ ਲੀਆ॥੪॥
Prof. Sahib Singh(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥

ਪਦ ਅਰਥ ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ ॥੪॥

SikhNet (Spanish)destruyendo a Jarnaksh con Sus Garras y salvando a Prehlad, Su Amado Devoto. (4)

ਸੰਤ ਜਨਾ ਕੇ; ਹਰਿ ਜੀਉ ਕਾਰਜ ਸਵਾਰੇ ॥

sant janaa ke; har jeeo kaaraj savaare |

Sant Singh KhalsaThe Dear Lord completes the tasks of the Saints.
Manmohan SinghSire Lord accomplishes the tasks of the saintly persons,
Manmohan Singh (Punjabi)ਮਹਾਰਾਜ ਮਾਲਕ ਸਾਧ ਸਰੂਪ ਪੁਰਸ਼ਾਂ ਦੇ ਸਾਰੇ ਕੰਮ ਰਾਸ ਕਰ ਦਿੰਦਾ ਹੈ,
Fareedkot Teekaਸੰਤ ਜਨੋਂ ਕੇ ਹਰਿ ਜੀ ਆਪ ਸਭ ਕਾਰਜ ਸਵਾਰਤਾ ਹੈ॥
Prof. Sahib Singhਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।

ਪਦ ਅਰਥ ਕਾਰਜ = ਸਾਰੇ ਕੰਮ।

SikhNet (Spanish)Dios realiza las tareas de Sus Devotos,

ਪ੍ਰਹਲਾਦ ਜਨ ਕੇ; ਇਕੀਹ ਕੁਲ ਉਧਾਰੇ ॥

prahalaad jan ke; ikeeh kul udhaare |

Sant Singh KhalsaHe saved twenty-one generations of Prahlaad's descendents.
Manmohan Singhand He delivered the twenty-one generations of Prahlad, the saint.
Manmohan Singh (Punjabi)ਅਤੇ ਉਸ ਨੇ ਸੰਤ ਪ੍ਰਹਿਲਾਦ ਦੀਆਂ ਇੱਕੀ ਪੀੜ੍ਹੀਆਂ ਨੂੰ ਤਾਰ ਦਿੱਤਾ।
Fareedkot Teekaਹਰੀ ਨੇ ਪ੍ਰਹਿਲਾਦੁ ਜਨ ਕੇ ਇਕੀ ਕੁਲ ਉਧਾਰੇ; ਵਾ ਇਕ ਪ੍ਰਹਿਲਾਦਿ ਨੇ ਹੀ ਸਮੂਹ ਜੋ ਸਰਨ ਆਏ ਹੈਂ, ਸੋ ਤਾਰੇ ਹੈਂ॥
Prof. Sahib Singh(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।

ਪਦ ਅਰਥ ਉਧਾਰੇ = ਬਚਾ ਲਏ।

SikhNet (Spanish)pues ¿qué no salvó a todos los parientes de Prehlad, para bien?

ਗੁਰ ਕੈ ਸਬਦਿ; ਹਉਮੈ ਬਿਖੁ ਮਾਰੇ ॥

gur kai sabad; haumai bikh maare |

Sant Singh KhalsaThrough the Word of the Guru's Shabad, the poison of egotism is neutralized.
Manmohan SinghBy the Guru's word, the poison of self-conceit is neutralised.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਸਵੈ ਹੰਗਤਾ ਦੀ ਵਿਹੁੰ ਨਵਿਰਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ ਨੇ ਹੰਤਾ ਮਮਤਾ ਰੂਪੀ ਵਿਖੁ ਰੂਪ ਸੰਕਲਪ, ਭਾਵ ਮੰਦ ਸੰਕਲਪ ਮਾਰੇ ਹੈਂ॥
Prof. Sahib Singhਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਜ਼ਹਰ।

SikhNet (Spanish)La Palabra del Shabd del Guru es el Único Antídoto contra el veneno del ego.

ਨਾਨਕ; ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

naanak; raam naam sant nisataare |5|10|20|

Sant Singh KhalsaO Nanak, through the Name of the Lord, the Saints are emancipated. ||5||10||20||
Manmohan SinghNanak, through the Lord's Name, the saints are emancipated.
Manmohan Singh (Punjabi)ਨਾਨਕ, ਪ੍ਰਭੂ ਦੇ ਨਾਮ ਰਾਹੀਂ, ਸਾਧੂਆਂ ਦਾ ਪਾਰ ਉਤਾਰਾ ਹੋ ਜਾਂਣਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮੀ ਦੇ ਜਾਪ ਨੇ ਬਹੁਤ ਸੰਤ (ਨਿਸਤਾਰੇ) ਉਧਾਰੇ ਹੈਂ॥੫॥੧੦॥੨੦॥☬ਪੁਨਾ ਵਹੀ ਪ੍ਰਸੰਗ ਕਹਤੇ ਹੈਂ:
Prof. Sahib Singhਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥

ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਨਿਸਤਾਰੇ = ਪਾਰ ਲੰਘਾਂਦਾ ਹੈ ॥੫॥੧੦॥੨੦॥

SikhNet (Spanish)Dice Nanak, a través del Nombre del Señor, el Santo es siempre emancipado. (5-10-20)
Answers quote the Granth verbatim with Ang citations. AI commentary is not Gurbani and not a religious ruling.