ੴ

ਸਿੱਖਬਾਣੀ · SikhBani

ਜਿਨੑੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥

jinaee satigur seviaa taan nitaane tis
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 854 · 7 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜਿਨੑੀ ਸਤਿਗੁਰੁ ਸੇਵਿਆ; ਤਾਣੁ ਨਿਤਾਣੇ ਤਿਸੁ ॥

jinaee satigur seviaa; taan nitaane tis |

Sant Singh KhalsaThose who serve the True Guru, are transformed from powerless into powerful.
Manmohan SinghThey, who serve their True Guru, become powerful from being powerless.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਨਿਜੋਰਿਆਂ ਤੋਂ ਜ਼ੋਰਾਵਰ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵਿਆ ਹੈ, ਤਿਨ ਨਿਰਬਲਿਓਂ ਕੋ ਬਲ ਹੂਆ ਹੈ॥
Prof. Sahib Singhਹੇ ਭਾਈ! ਜਿਹੜਾ ਜਿਹੜਾ ਨਿਤਾਣਾ ਮਨੁੱਖ (ਭੀ) ਗੁਰੂ ਦੀ ਦੱਸੀ (ਸਿਮਰਨ ਦੀ) ਕਾਰ ਕਰਦਾ ਹੈ, ਉਸ ਨੂੰ (ਆਤਮਕ) ਬਲ ਮਿਲ ਜਾਂਦਾ ਹੈ।

ਪਦ ਅਰਥ ਸਤਿਗੁਰੁ ਸੇਵਿਆ = ਗੁਰੂ ਦੀ ਦੱਸੀ ਕਾਰ ਕੀਤੀ। ਤਾਣੁ = (ਆਤਮਕ) ਬਲ।

SikhNet (Spanish)El que sirve al Guru Verdadero se vuelve humilde, aun cuando se le confieren los poderes.

ਸਾਸਿ ਗਿਰਾਸਿ ਸਦਾ ਮਨਿ ਵਸੈ; ਜਮੁ ਜੋਹਿ. ਨ ਸਕੈ ਤਿਸੁ ॥

saas giraas sadaa man vasai; jam johi. na sakai tis |

Sant Singh KhalsaWith every breath and morsel of food, the Lord abides in their minds forever, and the Messenger of Death cannot even see them.
Manmohan SinghWith every breath and morsel, the Lord ever abides in their mind and the death's minister can eye them not.
Manmohan Singh (Punjabi)ਹਰ ਸੁਆਸ ਅਤੇ ਬੁਰਕੀ ਨਾਲ, ਸੁਆਮੀ ਸਦੀਵ ਹੀ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਵੱਲ ਝਾਕ ਨਹੀਂ ਸਕਦਾ।
Fareedkot Teekaਜਿਨੋਂ ਕੇ ਮਨ ਮੇਂ ਸਦਾ ਸ੍ਵਾਸ-ਸ੍ਵਾਸ ਵਾ ਗ੍ਰਾਸ ਭੋਜਨ ਖਾਤੇ ਵਾਹਿਗੁਰੂ ਵਸਤਾ ਹੈ, ਤਿਨ ਕੋ ਜਮ ਭੀ (ਜੋਹਿ) ਦੇਖ ਨਹੀਂ ਸਕਤਾ ਹੈ॥
Prof. Sahib Singhਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਹਰ ਵੇਲੇ (ਪਰਮਾਤਮਾ ਉਸ ਦੇ) ਮਨ ਵਿਚ ਆ ਵੱਸਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ।

ਪਦ ਅਰਥ ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਮਨਿ = ਮਨ ਵਿਚ। ਜੋਹਿ ਨ ਸਕੈ = ਤੱਕ ਭੀ ਨਹੀਂ ਸਕਦਾ, ਨੇੜੇ ਨਹੀਂ ਢੁਕਦਾ।

SikhNet (Spanish)Conservan al Señor siempre en su mente y no entran en la mira de la muerte.

ਹਿਰਦੈ ਹਰਿ ਹਰਿ ਨਾਮ ਰਸੁ; ਕਵਲਾ ਸੇਵਕਿ ਤਿਸੁ ॥

hiradai har har naam ras; kavalaa sevak tis |

Sant Singh KhalsaThe Name of the Lord, Har, Har, fills their hearts, and Maya is their servant.
Manmohan SinghThe Lord God's Name-Nectar is enshrined in their mind and the goddess of wealth is their hand-maiden.
Manmohan Singh (Punjabi)ਸੁਆਮੀ ਵਹਿਗੁਰੂ ਦਾ ਨਾਮ-ਅੰਮ੍ਰਿਤ ਉਨ੍ਹਾਂ ਦੇ ਮਨ ਅੰਦਰ ਨਿਵਾਸ ਰੱਖਦਾ ਹੈ ਅਤੇ ਮਾਇਆ ਦੀ ਦੇਵੀ ਉਨ੍ਹਾਂ ਦੀ ਨੌਕਰਾਣੀ ਹੈ।
Fareedkot Teekaਜਿਸ ਕੋ ਹਿਰਦੇ ਮੇਂ ਹਰਿ ਹਰਿ ਨਾਮ ਕਾ ਰਸ ਪ੍ਰਾਪਤਿ ਹੂਆ ਹੈ ਤਿਸ ਕੀ (ਕਵਲਾ) ਲਖਮੀ ਆਪ ਸੇਵਕ ਹੋ ਕਰ ਸੇਵਾ ਕਰਤੀ ਹੈ॥
Prof. Sahib Singhਉਸ ਨੂੰ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਆਉਂਦਾ ਰਹਿੰਦਾ ਹੈ, ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ (ਉਸ ਉਤੇ ਜ਼ੋਰ ਨਹੀਂ ਪਾ ਸਕਦੀ)।

ਪਦ ਅਰਥ ਹਿਰਦੈ = ਹਿਰਦੇ ਵਿਚ। ਰਸੁ = ਸੁਆਦ। ਕਵਲਾ = ਲੱਛਮੀ, ਮਾਇਆ। ਸੇਵਕਿ = ਦਾਸੀ।

SikhNet (Spanish)El Nombre del Señor es enriquecido en su corazón y Maya se convierte en su esclavo.

ਹਰਿ ਦਾਸਾ ਕਾ ਦਾਸੁ ਹੋਇ; ਪਰਮ ਪਦਾਰਥੁ ਤਿਸੁ ॥

har daasaa kaa daas hoe; param padaarath tis |

Sant Singh KhalsaOne who becomes the slave of the Lord's slaves, obtains the greatest treasure.
Manmohan SinghHe who becomes the slave of God's slaves, he obtains the supreme wealth.
Manmohan Singh (Punjabi)ਜੋ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਉਹ ਮਹਾਨ ਮਾਲ-ਧਨ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜੋ ਹਰੀ ਕੇ ਦਾਸੋਂ ਕਾ ਦਾਸ ਹੋਤਾ ਹੈ ਤਿਸ ਕੋ ਮੋਖ ਰੂਪ ਪਰਮ ਪਦਾਰਥ ਪ੍ਰਾਪਤਿ ਹੋਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣਿਆ ਰਹਿੰਦਾ ਹੈ, ਉਸ ਨੂੰ ਸਭ ਤੋਂ ਸ੍ਰੇਸ਼ਟ ਪਦਾਰਥ (ਹਰਿ-ਨਾਮ) ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਪਰਮ ਪਦਾਰਥੁ = ਸਭ ਤੋਂ ਉੱਚਾ (ਨਾਮ) ਪਦਾਰਥ।

SikhNet (Spanish)Él es el Esclavo de los Esclavos del Señor y así es bendecido con el Estado de Supremo Éxtasis.

ਨਾਨਕ. ਮਨਿ ਤਨਿ ਜਿਸੁ ਪ੍ਰਭੁ ਵਸੈ; ਹਉ ਸਦ ਕੁਰਬਾਣੈ ਤਿਸੁ ॥

naanak. man tan jis prabh vasai; hau sad kurabaanai tis |

Sant Singh KhalsaO Nanak, I am forever a sacrifice to that one, within whose mind and body God dwells.
Manmohan SinghNanak, I am ever a sacrifice unto him, within whose soul and body abides the Lord.
Manmohan Singh (Punjabi)ਨਾਨਕ, ਮੈਂ ਹਮੇਸ਼ਾਂ ਉਸ ਉਤੋਂ ਘੋਲੀ ਜਾਂਦਾ ਹਾਂ, ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਨਿਵਾਸ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਤਨ ਸੋ ਪ੍ਰਭੂ ਵਸਤਾ ਹੈ ਮੈਂ ਤਿਸ ਪਰ ਸਦਾ ਕੁਰਬਾਨ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਮਨ ਵਿਚ ਜਿਸ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਟਿਕਿਆ ਰਹਿੰਦਾ ਹੈ।

ਪਦ ਅਰਥ ਤਨਿ = ਤਨ ਵਿਚ, ਹਿਰਦੇ ਵਿਚ। ਹਉ = ਮੈਂ। ਸਦ = ਸਦਾ।

SikhNet (Spanish)Nanak ofrece su ser en sacrificio a aquél que atesora a Dios en su cuerpo y en su mente.

ਜਿਨੑ ਕਉ ਪੂਰਬਿ ਲਿਖਿਆ; ਰਸੁ ਸੰਤ ਜਨਾ ਸਿਉ ਤਿਸੁ ॥੨॥

jina kau poorab likhiaa; ras sant janaa siau tis |2|

Sant Singh KhalsaOne who has such pre-ordained destiny, he alone is in love with the humble Saints. ||2||
Manmohan SinghThey, in whose destiny it is so writ in the past; they alone are in love with the saints.
Manmohan Singh (Punjabi)ਜਿਨ੍ਹਾਂ ਦੀ ਪ੍ਰਾਲਭਧ ਵਿੱਚ ਪਿਛਲੀ ਐਸੀ ਲਿਖਤਾਕਾਰ ਹੈ; ਕੇਵਲ ਉਨ੍ਹਾਂ ਦਾ ਹੀ ਸਾਧੂਆਂ ਨਾਲ ਪਿਆਰ ਪੈਂਦਾ ਹੈ।
Fareedkot Teekaਜਿਨੋਂ ਕੇ ਪੂਰਬ ਉਤਮੁ ਲੇਖ ਹੈਂ ਤਿਨੋਂ ਕਾ ਸੰਤ ਜਨੋਂ ਸਾਥ (ਰਸੁ) ਪ੍ਰੇਮੁ ਰਹਤਾ ਹੈ॥੨॥
Prof. Sahib Singhਪਰ, ਹੇ ਭਾਈ! ਉਸ ਉਸ ਮਨੁੱਖ ਦਾ ਹੀ ਪਿਆਰ ਸੰਤ ਜਨਾਂ ਨਾਲ ਬਣਦਾ ਹੈ ਜਿਸ ਜਿਸ ਦੇ ਭਾਗਾਂ ਵਿਚ ਪਿਛਲੇ ਕੀਤੇ ਕਰਮਾਂ ਅਨੁਸਾਰ (ਸਿਮਰਨ ਦਾ) ਲੇਖ ਲਿਖਿਆ ਹੁੰਦਾ ਹੈ ॥੨॥

ਪਦ ਅਰਥ ਪੂਰਬਿ ਲਿਖਿਆ = ਪਿਛਲੇ ਕੀਤੇ ਕਰਮਾਂ ਅਨੁਸਾਰ ਲਿਖਿਆ ਹੋਇਆ ਲੇਖ। ਰਸੁ = ਪ੍ਰੇਮ, ਆਨੰਦ। ਸਿਉ = ਨਾਲ ॥੨॥

SikhNet (Spanish)Sí, sólo aquéllos que lo tiene inscrito en su Destino viven en Comunión con los Santos. (2)
Answers quote the Granth verbatim with Ang citations. AI commentary is not Gurbani and not a religious ruling.