ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਿਨੑੀ ਨਾਮੁ ਵਿਸਾਰਿਆ; ਕੂੜੇ ਕਹਣ ਕਹੰਨੑਿ ॥
jinaee naam visaariaa; koorre kehan kahana |
Sant Singh KhalsaThose who forget the Naam, the Name of the Lord, are said to be false.
Manmohan SinghThey, who forget their Lord's Name, are said to be false.
Manmohan Singh (Punjabi)ਜੋ ਆਪਣੇ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਝੂਠੇ ਆਖੇ ਜਾਂਦੇ ਹਨ।
Fareedkot Teekaਜਿਨੋਂ ਨੇ ਝੂਠੀਆਂ ਕਹਾਣੀਆਂ ਕਹਿ ਕਹਿ ਕਰ ਕੇ ਹਰੀ ਕਾ ਨਾਮੁ ਵਿਸਾਰਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ।ਪਦ ਅਰਥ ਕੂੜੇ ਕਹਣ = ਨਾਸਵੰਤ ਪਦਾਰਥਾਂ ਦੀਆਂ ਗੱਲਾਂ। ਕਹੰਨ੍ਹ੍ਹਿ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਆਖਦੇ ਹਨ।
SikhNet (Spanish)Viendo la Bondad del Guru todos se postraron a Sus Pies y Él los liberó de su ego.
ਪੰਚ ਚੋਰ ਤਿਨਾ ਘਰੁ ਮੁਹਨੑਿ; ਹਉਮੈ ਅੰਦਰਿ ਸੰਨੑਿ ॥
panch chor tinaa ghar muhana; haumai andar sana |
Sant Singh KhalsaThe five thieves plunder their homes, and egotism breaks in.
Manmohan SinghThe five thieves plunder their home and self-conceit breaks into it.
Manmohan Singh (Punjabi)ਪੰਜ ਚੋਰ ਉਨ੍ਹਾਂ ਦੇ ਗ੍ਰਹਿ ਨੂੰ ਲੁੱਟ ਲੈਂਦੇ ਹਨ ਅਤੇ ਸਵੈ-ਹੰਗਤਾ ਇਸ ਦੇ ਅੰਦਰ ਸੰਨ੍ਹ ਲਾਉਂਦੀ ਹੈ।
Fareedkot Teekaਕਾਮ, ਕ੍ਰੋਧ ਆਦੀ ਪਾਂਚ ਚੋਰ ਤਿਨੋਂ ਕੇ ਘਰ ਕੋ (ਮੁਹਨ੍ਹ੍ਹਿ) ਲੂਟਤੇ ਹੈਂ ਔਰ ਧਰਮ ਰੂਪੀ ਧਨ ਕੇ ਲੀਏ ਜਾਤੇ ਹੈਂ। ਕਿਉਂਕਿ ਤਿਨ ਕੇ ਅੰਤਸਕਰਨ ਮੇਂ ਹਉਮੈਂ ਰੂਪੁ ਸੰਨ ਲਗੀ ਹੈ॥
Prof. Sahib Singh(ਕਾਮਾਦਿਕ) ਪੰਜੇ ਚੋਰ ਉਹਨਾਂ ਦਾ (ਹਿਰਦਾ-) ਘਰ ਲੁੱਟਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ (ਦੀ) ਸੰਨ੍ਹ ਲੱਗੀ ਰਹਿੰਦੀ ਹੈ।ਪਦ ਅਰਥ ਮੁਹਨ੍ਹ੍ਹਿ = ਠੱਗ ਰਹੇ ਹਨ, ਲੁੱਟ ਰਹੇ ਹਨ। ਸੰਨ੍ਹ੍ਹਿ = ਸੰਨ੍ਹ, ਕੰਧ ਪਾੜ ਕੇ ਚੋਰੀ ਦਾ ਉੱਦਮ।
SikhNet (Spanish)El hogar de su mente es ultrajado por los cinco ladrones y el ego penetra también.
ਸਾਕਤ ਮੁਠੇ ਦੁਰਮਤੀ; ਹਰਿ ਰਸੁ. ਨ ਜਾਣੰਨੑਿ ॥
saakat mutthe duramatee; har ras. na jaanana |
Sant Singh KhalsaThe faithless cynics are defrauded by their own evil-mindedness; they do not know the sublime essence of the Lord.
Manmohan SinghThe mammon-worshippers know not God's savour and are defrauded by their evil nature
Manmohan Singh (Punjabi)ਮਾਇਆ ਦੇ ਪੁਜਾਰੀ ਵਾਹਿਗੁਰੂ ਦੇ ਸੁਆਦ ਨੂੰ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਦੀ ਖਸਲਤ ਨੇ ਠੱਗ ਲਿਆ ਹੈ।
Fareedkot Teekaਸਾਕਤ ਪੁਰਸ ਜੋ ਖੋਟੀ ਮਤਿ ਵਾਲੇ ਹੈਂ, ਸੋ ਇਸ ਪ੍ਰਕਾਰ ਲੂਟੇ ਜਾਤੇ ਹੈਂ ਔਰ ਹਰਿ ਨਾਮ ਰਸ ਕੋ ਨਹੀਂ ਜਾਣਤੇ ਹੈਂ॥
Prof. Sahib Singhਉਹ ਪਰਮਾਤਮਾ ਨਾਲੋਂ ਟੁੱਟੇ ਹੋਏ ਖੋਟੀ ਮਤ ਵਾਲੇ ਮਨੁੱਖ (ਇਹਨਾਂ ਵਿਕਾਰਾਂ ਦੀ ਹੱਥੀਂ ਹੀ) ਲੁੱਟੇ ਜਾਂਦੇ ਹਨ, ਪ੍ਰਭੂ ਦੇ ਨਾਮ ਦਾ ਸੁਆਦ ਉਹ ਨਹੀਂ ਜਾਣਦੇ ਪਛਾਣਦੇ।ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੁਠੇ = ਠੱਗੇ ਜਾ ਰਹੇ। ਦੁਰਮਤੀ = ਖੋਟੀ ਮਤ ਵਾਲੇ।
SikhNet (Spanish)Ellos no saben de la Esencia del Señor, engañados por su naturaleza malvada.
ਜਿਨੑੀ ਅੰਮ੍ਰਿਤੁ. ਭਰਮਿ ਲੁਟਾਇਆ; ਬਿਖੁ ਸਿਉ ਰਚਹਿ ਰਚੰਨੑਿ ॥
jinaee amrit. bharam luttaaeaa; bikh siau racheh rachana |
Sant Singh KhalsaThose who lose the Ambrosial Nectar through doubt, remain engrossed and entangled in corruption.
Manmohan SinghThey, who lose the ambrosial Name through doubt, remain wholly engrossed in sin.
Manmohan Singh (Punjabi)ਜੋ ਸੁਧਾ-ਸਰੂਪ ਨਾਮ ਨੂੰ ਸੰਦੇਹ ਦੇ ਰਾਹੀਂ ਗੁਆ ਲੈਂਦੇ ਹਨ। ਉਹ ਪਾਪ ਅੰਦਰ ਪੂਰੀ ਤਰ੍ਹਾਂ ਗੁਲਤਾਨ ਰਹਿੰਦੇ ਹਨ।
Fareedkot Teekaਜਿਨੋਂ ਨੇ ਭਰਮ ਕਰ ਕੇ ਆਤਮ ਸੁਖ ਰੂਪੀ ਵਾ ਮਾਨਸ ਜਨਮ ਮੇਂ ਧਰਮ ਰੂਪੀ ਅੰਮ੍ਰਿਤ ਕੋ ਲੁਟਾਯਾ ਹੈ। ਵਿਖ ਰੂਪੀ ਵਿਸਿਓਂ ਮੇਂ ਆਪ ਰਚੇ ਹੂਏ ਹੈਂ ਔਰੋਂ ਕੋ ਰਚਾਵਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ (ਮਨ ਦੀ) ਭਟਕਣਾ ਵਿਚ (ਹੀ) ਲੁਟਾ ਦਿੱਤਾ, ਉਹ (ਆਤਮਕ ਜੀਵਨ ਦਾ ਨਾਸ ਕਰਨ ਵਾਲੀ ਮਾਇਆ) ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭਰਮਿ = (ਮਨ ਦੀ) ਭਟਕਣਾ ਵਿਚ। ਬਿਖੁ = ਜ਼ਹਿਰ। ਰਚਹਿ ਰਚੰਨ੍ਹ੍ਹਿ = ਸਦਾ ਮਸਤ ਰਹਿੰਦੇ ਹਨ।
SikhNet (Spanish)Están apegados al veneno y la duda hace que el Néctar se pierda.
ਦੁਸਟਾ ਸੇਤੀ ਪਿਰਹੜੀ; ਜਨ ਸਿਉ ਵਾਦੁ ਕਰੰਨੑਿ ॥
dusattaa setee piraharree; jan siau vaad karana |
Sant Singh KhalsaThey make friends with the wicked, and argue with the humble servants of the Lord.
Manmohan SinghThey make, love with the wicked and pick up quarrel with the Lord's slaves.
Manmohan Singh (Punjabi)ਉਹ ਪਾਂਬਰਾਂ ਨਾਲ ਪਿਆਰ ਪਾਉਂਦੇ ਹਨ ਅਤੇ ਸਾਹਿਬ ਦੇ ਗੋਲਿਆਂ ਨਾਲ ਝਗੜ ਪੈਂਦੇ ਹਨ।
Fareedkot Teekaਦੁਸਟੋਂ ਕੇ ਸਾਥ ਤਿਨੋਂ ਕੀ (ਪਿਰਹੜੀ) ਪ੍ਰੀਤੀ ਹੈ ਔਰ ਸੰਤ ਜਨੋਂ ਸੇ (ਵਾਦੁ) ਝਗੜੇ ਕਰਤੇ ਹੈਂ॥
Prof. Sahib Singhਭੈੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ।ਪਦ ਅਰਥ ਸੇਤੀ = ਨਾਲ। ਪਿਰਹੜੀ = ਪਿਆਰ। ਜਨ = ਭਗਤ, ਸੇਵਕ। ਵਾਦੁ = ਝਗੜਾ।
SikhNet (Spanish)Ellos aman a los malvados y arguyen con los Santos.
ਨਾਨਕ. ਸਾਕਤ ਨਰਕ ਮਹਿ; ਜਮਿ ਬਧੇ ਦੁਖ ਸਹੰਨੑਿ ॥
naanak. saakat narak meh; jam badhe dukh sahana |
Sant Singh KhalsaO Nanak, the faithless cynics are bound and gagged by the Messenger of Death, and suffer agony in hell.
Manmohan SinghNanak, the mammon-lovers are bound by death's courier and suffer pain in hell.
Manmohan Singh (Punjabi)ਨਾਨਕ, ਮਾਇਆ ਦੇ ਆਸ਼ਕਾਂ ਨੂੰ ਮੌਤ ਦਾ ਦੂਤ ਨਰੜ ਲੈਂਦਾ ਹੈ ਅਤੇ ਉਹ ਦੋਜ਼ਕ ਅੰਦਰ ਤਕਲੀਫ ਉਠਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਾਕਤ ਪੁਰਸ ਨਰਕ ਮੇਂ ਪੜੇ ਹੂਏ ਜਮ ਕੇ ਬਾਂਧੇ ਹੂਏ ਦੁਖੋਂ ਕੋ ਸਹਾਰਤੇ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ (ਦੀ ਫਾਹੀ) ਵਿਚ ਬੱਝੇ ਹੋਏ ਮਨੁੱਖ (ਮਾਨੋ) ਨਰਕਾਂ ਵਿਚ ਪਏ ਰਹਿੰਦੇ ਹਨ (ਸਦਾ) ਦੁੱਖ ਹੀ ਸਹਾਰਦੇ ਰਹਿੰਦੇ ਹਨ।ਪਦ ਅਰਥ ਜਮਿ = ਜਮ ਦੀ ਰਾਹੀਂ।
SikhNet (Spanish)Dice Nanak, los amantes de Maya son echados a la oscuridad y aprisionados por la muerte sufren y se lamentan.
ਪਇਐ ਕਿਰਤਿ ਕਮਾਵਦੇ; ਜਿਵ ਰਾਖਹਿ ਤਿਵੈ ਰਹੰਨੑਿ ॥੧॥
peiai kirat kamaavade; jiv raakheh tivai rahana |1|
Sant Singh KhalsaThey act according to the karma of the actions they committed before; as the Lord keeps them, so do they live. ||1||
Manmohan SinghThey act as their pre-natal deeds leads them. As the Lord keeps them, so do they live.
Manmohan Singh (Punjabi)ਉਹ ਆਪਣੇ ਪੂਰਬਲੇ ਅਮਲਾਂ ਦੇ ਅਨੁਸਾਰ ਕਰਮ ਕਰਦੇ ਹਨ। ਜਿਵੇਂ ਸਾਈਂ ਉਨ੍ਹਾਂ ਨੂੰ ਰੱਖਦਾ ਹੈ, ਉਵੇਂ ਹੀ ਉਹ ਰਹਿੰਦੇ ਹਨ।
Fareedkot Teekaਵਹੁ ਮਸਤਕ ਪਰ (ਕਿਰਤਿ) ਲੇਖ ਲਿਖੇ ਅਨੁਸਾਰ ਕਰਮ ਕਮਾਵਤੇ ਹੈਂ। ਜਿਸ ਪ੍ਰਕਾਰ ਤਿਨ ਕੋ ਪਰਮੇਸ੍ਵਰ ਰਖਤਾ ਹੈ, ਤਿਸੀ ਪ੍ਰਕਾਰ ਵਹੁ ਰਹਿਤੇ ਹੈਂ॥੧॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ॥੧॥ਪਦ ਅਰਥ ਪਇਐ ਕਿਰਤਿ = ਪਿਛਲੀ ਇਕੱਠੀ ਕੀਤੀ ਹੋਈ ਕਿਰਤ ਅਨੁਸਾਰ, ਪਿਛਲੇ ਕੀਤੇ ਕਰਮਾਂ ਅਨੁਸਾਰ। ਰਾਖਹਿ = ਹੇ ਪ੍ਰਭੂ! ਤੂੰ ਰੱਖਦਾ ਹੈਂ ॥੧॥
SikhNet (Spanish)Ellos actúan con sus instintos, Eres sólo Tú, oh Dios, Quien los mantiene así. (1)