ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜੋ ਬੋਲੇ ਪੂਰਾ ਸਤਿਗੁਰੂ; ਸੋ ਪਰਮੇਸਰਿ ਸੁਣਿਆ ॥
jo bole pooraa satiguroo; so paramesar suniaa |
Sant Singh KhalsaWhatever the Perfect True Guru says, the Transcendent Lord hears.
Manmohan SinghWhatever the Perfect True Guru utters, that the Supreme Lord hears.
Manmohan Singh (Punjabi)ਜੋ ਕੁਝ ਪੂਰਨ ਸੱਚੇ ਗੁਰੂ ਜੀ ਉਚਾਰਨ ਕਰਦੇ ਹਨ, ਉਸ ਨੂੰ ਸ਼ਰੋਮਣੀ ਸਾਹਿਬ ਸੁਣਦਾ ਹੈ।
Fareedkot Teekaਪੂਰਾ ਸਤਿਗੁਰੂ ਜੋ ਬੋਲੇਗਾ ਸੋ ਸੁਣੇਗਾ ਅਰੁ ਜੋ ਬੋਲਿਆ ਹੈ, ਸੋ ਪਰਮੇਸ੍ਵਰ ਨੇ ਅਬ ਸੁਣਿਆ, ਭਾਵ ਉਨ ਕਾ ਵਾਕ ਪ੍ਰਵਾਣ ਹੈ॥
Prof. Sahib Singhਹੇ ਭਾਈ! ਪੂਰਾ ਗੁਰੂ ਜਿਹੜਾ (ਸਿਫ਼ਤਿ-ਸਾਲਾਹ ਦਾ) ਬਚਨ ਬੋਲਦਾ ਹੈ, ਪਰਮਾਤਮਾ ਉਸ ਵਲ ਧਿਆਨ ਦੇਂਦਾ ਹੈ।ਪਦ ਅਰਥ ਪਰਮੇਸਰਿ = ਪਰਮੇਸਰ ਨੇ। ਸੁਣਿਆ = ਧਿਆਨ ਦਿੱਤਾ।
SikhNet (Spanish)Eso que el Guru Verdadero recita, eso el Señor lo escucha.
ਸੋਈ ਵਰਤਿਆ ਜਗਤ ਮਹਿ; ਘਟਿ ਘਟਿ ਮੁਖਿ ਭਣਿਆ ॥
soee varatiaa jagat meh; ghatt ghatt mukh bhaniaa |
Sant Singh KhalsaIt pervades and permeates the whole world, and it is on the mouth of each and every being.
Manmohan SinghThat word of the Guru pervades the world and everyone utters it with his mouth.
Manmohan Singh (Punjabi)ਗੁਰੂ ਦੀ ਉਹ ਬਾਣੀ ਸੰਸਾਰ ਅੰਦਰ ਵਿਆਪਕ ਹੈ ਅਤੇ ਹਰ ਜਣਾ ਇਸ ਨੂੰ ਆਪਣੇ ਮੂੰਹ ਨਾਲ ਉਚਾਰਦਾ ਹੈ।
Fareedkot Teekaਸੋਈ ਜਗਤ ਮੇਂ ਵਰਤਿਆ ਹੈ, (ਘਟਿ ਘਟਿ) ਸਰੀਰ ਧਾਰੀਓਂ ਨੇ ਮੁਖ ਤੇ (ਭਣਿਆ) ਉਚਾਰਨ ਕੀਆ ਹੈ, ਸੋ ਸਤਿਗੁਰਾ ਕੇ ਵਾਕ ਪਰਮੇਸਰ ਸੁਣ ਕਰ ਸਤ ਕਰ ਦੇਤਾ ਹੈ॥
Prof. Sahib Singhਗੁਰੂ ਦਾ ਉਹ ਬਚਨ ਸਾਰੇ ਸੰਸਾਰ ਵਿਚ ਪ੍ਰਭਾਵ ਪਾਂਦਾ ਹੈ, ਹਰੇਕ ਹਿਰਦੇ ਵਿਚ (ਪ੍ਰਭਾਵ ਪਾਂਦਾ ਹੈ, ਹਰੇਕ ਮਨੁੱਖ ਆਪਣੇ) ਮੂੰਹ ਨਾਲ ਉਚਾਰਦਾ ਹੈ।ਪਦ ਅਰਥ ਸੋਈ = ਉਹੀ ਬਚਨ। ਘਟਿ ਘਟਿ = ਹਰੇਕ ਹਿਰਦੇ ਵਿਚ। ਮੁਖਿ = ਮੂੰਹ ਨਾਲ। ਭਣਿਆ = ਉਚਾਰਿਆ।
SikhNet (Spanish)La Palabra del Shabd del Guru prevalece en el mundo entero, y cada labio La recita.
ਬਹੁਤੁ ਵਡਿਆਈਆ ਸਾਹਿਬੈ; ਨਹ ਜਾਹੀ ਗਣੀਆ ॥
bahut vaddiaaeea saahibai; neh jaahee ganeea |
Sant Singh KhalsaSo numerous are the great glories of the Lord, they cannot even be counted.
Manmohan SinghMany are the glories of the Lord they can be counted not.
Manmohan Singh (Punjabi)ਘਣੇਰੀਆਂ ਹਨ ਪ੍ਰਭੂ ਦੀਆਂ ਬਜ਼ੁਰਗੀਆਂ। ਉਹ ਗਿਣੀਆਂ ਨਹੀਂ ਜਾ ਸਕਦੀਆਂ।
Fareedkot Teekaਤਿਸ ਸਤਿਗੁਰੂ ਸਾਹਿਬ ਮੇਂ ਬਹੁਤ ਵਡਿਆਈਆਂ ਹੈਂ। ਸੋ ਗਿਣੀਆਂ ਨਹੀਂ ਜਾਤੀਆਂ ਹੈਂ॥
Prof. Sahib Singh(ਹੇ ਭਾਈ! ਗੁਰੂ ਦੱਸਦਾ ਹੈ ਕਿ) ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ ਗਿਣੇ ਨਹੀਂ ਜਾ ਸਕਦੇ।ਪਦ ਅਰਥ ਸਾਹਿਬੈ = ਮਾਲਕ ਦੀਆਂ।
SikhNet (Spanish)El Mérito de nuestro Señor es Inmenso; Su Alabanza es Inefable.
ਸਚੁ ਸਹਜੁ ਅਨਦੁ. ਸਤਿਗੁਰੂ ਪਾਸਿ; ਸਚੀ ਗੁਰ ਮਣੀਆ ॥
sach sehaj anad. satiguroo paas; sachee gur maneea |
Sant Singh KhalsaTruth, poise and bliss rest in the True Guru; the Guru bestows the jewel of Truth.
Manmohan SinghThe True Guru possess Truth, poise and bliss and (Blesses he his sikh with) the true Name-gem.
Manmohan Singh (Punjabi)ਸੱਚੇ ਗੁਰਾਂ ਕੋਲ ਸੱਚ, ਅਡੋਲਤਾ ਤੇ ਖੁਸ਼ੀ ਹੈ ਅਤੇ ਉਹ (ਆਪਣੇ ਸਿੱਖ ਨੂੰ) ਨਾਮਾ ਦਾ ਮਾਣਕ (ਬਖਸ਼ਦੇ ਹਨ)।
Fareedkot Teekaਸੋ ਸਚ (ਸਹਜੁ) ਗਿਆਨ ਅਰ ਅਨੰਦ ਸਤਿਗੁਰੋਂ ਕੇ ਪਾਸ ਹੈ, ਤਾਂ ਤੇ ਸਤਿਗੁਰੂ ਕੀ (ਮਣੀਆ) ਮਨੌਤ, ਭਾਵ ਵਡਿਆਈ ਸਚੀ ਹੈ॥
Prof. Sahib Singhਹੇ ਭਾਈ! ਪ੍ਰਭੂ ਦਾ ਸਦਾ-ਥਿਰ ਨਾਮ, ਆਤਮਕ ਅਡੋਲਤਾ, ਆਤਮਕ ਅਨੰਦ (ਇਹ) ਗੁਰੂ ਦੇ ਪਾਸ (ਹੀ ਹਨ, ਗੁਰੂ ਪਾਸੋਂ ਹੀ ਇਹ ਦਾਤਾਂ ਮਿਲਦੀਆਂ ਹਨ)। ਗੁਰੂ ਦਾ ਉਪਦੇਸ਼ ਸਦਾ ਕਾਇਮ ਰਹਿਣ ਵਾਲਾ ਰਤਨ ਹੈ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਸਹਜੁ = ਆਤਮਕ ਅਡੋਲਤਾ। ਸਚੀ = ਸਦਾ ਕਾਇਮ ਰਹਿਣ ਵਾਲੀ। ਮਣੀਆ = ਮਣੀ, ਰਤਨ, ਉਪਦੇਸ਼।
SikhNet (Spanish)El Verdadero Guru habita en la Verdad, la Paz, en el Éxtasis, y a todos bendice con la Joya Verdadera de Su Instrucción.
ਨਾਨਕ. ਸੰਤ ਸਵਾਰੇ ਪਾਰਬ੍ਰਹਮਿ; ਸਚੇ ਜਿਉ ਬਣਿਆ ॥੧੨॥
naanak. sant savaare paarabraham; sache jiau baniaa |12|
Sant Singh KhalsaO Nanak, the Supreme Lord God embellishes the Saints, who become like the True Lord. ||12||
Manmohan SinghNanak, the saints are embellished by the Supreme Lord and they become like the True Lord.
Manmohan Singh (Punjabi)ਨਾਨਕ, ਸ਼ਰੋਮਣੀ ਸਾਹਿਬ ਸਾਧੂਆਂ ਨੂੰ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਉਹ ਸੱਚੇ ਸੁਆਮੀ ਵਰਗੇ ਹੀ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਪਾਰਬ੍ਰਹਮ ਨੇ ਸਵਾਰੇ ਹੈਂ, ਤਾਂ ਤੇ ਉਨ ਕਾ ਜਸ ਵਾ ਅਨੰਦ ਸਚੇ ਪਾਰਬ੍ਰਹਮ ਕੀ ਨਿਆਈਂ ਬਣਾ ਹੈ॥੧੨॥
Prof. Sahib Singhਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੇ ਜੀਵਨ ਆਪ ਸੋਹਣੇ ਬਣਾਂਦਾ ਹੈ, ਸੰਤ ਜਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਰਗੇ ਬਣ ਜਾਂਦੇ ਹਨ ॥੧੨॥ਪਦ ਅਰਥ ਸਚੇ ਜਿਉ = ਸਦਾ-ਥਿਰ ਪ੍ਰਭੂ ਵਰਗੇ ॥੧੨॥
SikhNet (Spanish)Dice Nanak, el Santo es embellecido por el Señor Supremo, y así se vuelve como el Verdadero Señor. (12)