ਸੂਹੀ ਮਹਲਾ ੫ ॥
soohee mahalaa 5 | Ang 761
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸਿਮ੍ਰਿਤਿ ਬੇਦ ਪੁਰਾਣ; ਪੁਕਾਰਨਿ ਪੋਥੀਆ ॥
simrit bed puraan; pukaaran potheea | Ang 761
Sant Singh KhalsaThe Simritees, the Vedas, the Puraanas and the other holy scriptures proclaim
Manmohan SinghThe Simirtis the Vedas, the Puranas and other Religious Books proclaim,
Manmohan Singh (Punjabi)ਸਿਮ੍ਰਤੀਆਂ, ਵੇਦ, ਪੁਰਾਣ ਅਤੇ ਹੋਰ ਧਾਰਮਕ ਪੁਸਤਕਾ ਕੂਕਦੀਆਂ ਹਨ,
Fareedkot Teekaਇਸੀ ਬਾਤ ਕੋ ੨੭ ਸਿੰਮ੍ਰਤੀਆਂ, ੪ ਬੇਦ, ੧੮ ਪੁਰਾਣ, ਪੋਥੀਆਂ ਭੀ ਅਗਣਤ ਪੁਕਾਰਤੀਆਂ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ।ਪਦ ਅਰਥ ਪੁਕਾਰਨਿ = (ਜੇਹੜੇ ਮਨੁੱਖ ਕਰਮ ਕਾਂਡ ਆਦਿਕ ਦਾ ਰਾਹ) ਉੱਚੀ ਉੱਚੀ ਦੱਸਦੇ ਹਨ।
SikhNet (Spanish)Los Smritis, los Vedas, los Puranas y otros textos sagrados proclaman
ਨਾਮ ਬਿਨਾ ਸਭਿ ਕੂੜੁ; ਗਾਲੑੀ ਹੋਛੀਆ ॥੧॥
naam binaa sabh koorr; gaalaee hochheea |1| Ang 761
Sant Singh Khalsathat without the Naam, everything is false and worthless. ||1||
Manmohan Singhthat without the Name all other things are false and worthless.
Manmohan Singh (Punjabi)ਕਿ ਨਾਮ ਦੇ ਬਗੈਰ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਬੇਫਾਇਦਾ ਹਨ।
Fareedkot Teekaਨਾਮ ਬਿਨਾਂ ਜਿਤਨੀਆਂ ਬਾਤਾਂ ਹੈਂ, ਸੋ ਕੂੜੀਆਂ ਔ ਤੁਛ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ॥੧॥ਪਦ ਅਰਥ ਸਭਿ = ਸਾਰੇ। ਗਾਲ੍ਹ੍ਹੀ = ਗੱਲਾਂ। ਹੋਛੀਆ = ਹੋਛੀਆਂ, ਥੋਥੀਆਂ ॥੧॥
SikhNet (Spanish)que sin el Nombre del Señor, todo lo demás es un puro parloteo vano.(1)
ਨਾਮੁ ਨਿਧਾਨੁ ਅਪਾਰੁ; ਭਗਤਾ ਮਨਿ ਵਸੈ ॥
naam nidhaan apaar; bhagataa man vasai | Ang 761
Sant Singh KhalsaThe infinite treasure of the Naam abides within the minds of the devotees.
Manmohan SinghThe infinite treasure of the Name abides within the mind of saints.
Manmohan Singh (Punjabi)ਨਾਮ ਦਾ ਬੇਅੰਤ ਖਜਾਨਾ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ।
Fareedkot Teekaਜੋ ਨਾਮੁ ਅਪਾਰ ਨਿਧੋਂ ਕਾ ਘਰੁ ਹੈ, ਸੋ ਭਗਤੋਂ ਕੇ ਮਨ ਮੇਂ ਬਸਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ।ਪਦ ਅਰਥ ਨਿਧਾਨੁ = ਖ਼ਜ਼ਾਨਾ। ਅਪਾਰੁ = ਬੇਅੰਤ। ਮਨਿ = ਮਨ ਵਿਚ।
SikhNet (Spanish)El Nombre Infinito del Señor es lo que los Devotos aprecian más en su mente y así el dolor
ਜਨਮ ਮਰਣ ਮੋਹੁ ਦੁਖੁ; ਸਾਧੂ ਸੰਗਿ ਨਸੈ ॥੧॥ ਰਹਾਉ ॥
janam maran mohu dukh; saadhoo sang nasai |1| rahaau | Ang 761
Sant Singh KhalsaBirth and death, attachment and suffering, are erased in the Saadh Sangat, the Company of the Holy. ||1||Pause||
Manmohan SinghComing, going, worldly attachment and distress flee in the society of the saints. Pause.
Manmohan Singh (Punjabi)ਆਉਣਾ, ਜਾਣਾ, ਸੰਸਾਰੀ ਲਗਨ ਅਤੇ ਕਲੇਸ਼ ਸਤਿ ਸੰਗਤ ਵਿੱਚ ਜੁੜਿਆ ਦੌੜ ਜਾਂਦੇ ਹਨ। ਠਹਿਰਾਉ।
Fareedkot Teekaਜਨਮ ਮਰਣ ਪੁਨਃ ਮੋਹ ਕਾ ਜੋ ਦੁਖੁ ਹੈ, ਸੋ ਸਾਧੂਓਂ ਕੇ ਸੰਗ ਕਰ ਕੇ ਨਸ੍ਟ ਹੋਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥
SikhNet (Spanish)de nacimientos y muertes, y el apego a todo lo mundano, es erradicado, ellos son bendecidos por los Santos.(1-Pausa)
ਮੋਹਿ ਬਾਦਿ ਅਹੰਕਾਰਿ; ਸਰਪਰ ਰੁੰਨਿਆ ॥
mohi baad ahankaar; sarapar runiaa | Ang 761
Sant Singh KhalsaThose who indulge in attachment, conflict and egotism shall surely weep and cry.
Manmohan SinghThey who indulge in worldly love, strife and ego, shall assuredly weep.
Manmohan Singh (Punjabi)ਜੋ ਸੰਸਾਰੀ ਮਮਤਾ, ਝਗੜਿਆਂ ਅਤੇ ਹੰਗਤਾ ਅੰਦਰ ਜੁੜੇ ਹਨ, ਉਹ ਨਿਸਚਿਤ ਹੀ ਵਿਰਲਾਪ ਕਰਨਗੇ।
Fareedkot Teekaਮੋਹ ਔਰ ਝਗੜੇ ਔ ਹੰਕਾਰ ਇਨ ਕੇ ਧਾਰਨੇ ਵਾਲੇ (ਸਰਪਰ) ਨਿਸਚੇ ਕਰ ਕੇ ਰੋਤੇ ਹੈਂ॥
Prof. Sahib Singhਹੇ ਭਾਈ! ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ,ਪਦ ਅਰਥ ਮੋਹਿ = ਮੋਹ ਵਿਚ। ਬਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਸਰਪਰ = ਜ਼ਰੂਰ। ਰੁੰਨਿਆ = ਰੋਂਦੇ ਹਨ।
SikhNet (Spanish)uienes son infectados por el encantamiento, la contienda y el ego, sin duda van a lamentarse y no podrán tener Paz alguna,
ਸੁਖੁ. ਨ ਪਾਇਨੑਿ ਮੂਲਿ; ਨਾਮ ਵਿਛੁੰਨਿਆ ॥੨॥
sukh. na paaeina mool; naam vichhuniaa |2| Ang 761
Sant Singh KhalsaThose who are separated from the Naam shall never find any peace. ||2||
Manmohan SinghThey who are separated from the Name, obtain not peace ever.
Manmohan Singh (Punjabi)ਜੋ ਨਾਮ ਤੋਂ ਵਿਛੜੇ ਹੋਏ ਹਨ, ਉਹ ਕਦਾਚਿਤ ਆਰਾਮ ਚੈਨ ਨੂੰ ਪਰਾਪਤ ਨਹੀਂ ਹੁੰਦੇ।
Fareedkot Teekaਜੋ ਨਾਮ ਸੇ ਵਿਛੁੜੇ ਹੈਂ ਇਸੀ ਤੇ ਸੋ ਕਭੀ ਭੀ ਸੁਖ ਨਹੀਂ ਪਾਵੇਂਗੇ॥੨॥
Prof. Sahib Singh(ਜੋ) ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਹਨ। ਉਹ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ ॥੨॥ਪਦ ਅਰਥ ਨ ਪਾਇਨ੍ਹ੍ਹਿ = ਨਹੀਂ ਪਾਂਦੇ। ਮੂਲਿ = ਬਿਲਕੁਲ। ਵਿਛੁੰਨਿਆ = ਵਿਛੁੜੇ ਹੋਏ ॥੨॥
SikhNet (Spanish)y vivirán arrancados de la estirpe del Nombre del Señor. (2)
ਮੇਰੀ ਮੇਰੀ ਧਾਰਿ; ਬੰਧਨਿ ਬੰਧਿਆ ॥
meree meree dhaar; bandhan bandhiaa | Ang 761
Sant Singh KhalsaCrying out, Mine! Mine!, he is bound in bondage.
Manmohan SinghPractising egoism, the mortal is bound in bounds,
Manmohan Singh (Punjabi)ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ,
Fareedkot Teekaਜਿਨੋਂ ਨੇ ਮੇਰੀ ਮੇਰੀ ਏਹ ਬਿਰਤੀ ਧਾਰੀ ਹੈ, ਉਨ ਕੋ ਜਮ ਨੇ ਪਰਲੋਕ ਮੇਂ ਬੰਧਨੋਂ ਕਰ ਕੇ ਬੰਧਿਆ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ।ਪਦ ਅਰਥ ਮੇਰੀ ਮੇਰੀ ਧਾਰਿ = ਮਾਇਆ ਦੀ ਮਮਤਾ ਦੇ ਖ਼ਿਆਲ ਮਨ ਵਿਚ ਟਿਕਾ ਕੇ। ਬੰਧਨਿ = (ਮੋਹ ਦੇ) ਬੰਧਨ ਵਿਚ।
SikhNet (Spanish)Engañados con la idea de “lo mío”, viven atados a sus propios egos,
ਨਰਕਿ ਸੁਰਗਿ ਅਵਤਾਰ; ਮਾਇਆ ਧੰਧਿਆ ॥੩॥
narak surag avataar; maaeaa dhandhiaa |3| Ang 761
Sant Singh KhalsaEntangled in Maya, he is reincarnated in heaven and hell. ||3||
Manmohan Singhand involved in the affairs of mammon, he is born in hell and heaven.
Manmohan Singh (Punjabi)ਅਤੇ ਮੋਹਨੀ ਦੇ ਵਿਹਾਰਾਂ ਵਿੱਚ ਉਲਝ ਕੇ ਉਹ ਦੋਜ਼ਕ ਤੇ ਬਹਿਸ਼ਤ ਵਿੱਚ ਜਨਮ ਲੈਂਦਾ ਹੈ।
Fareedkot Teekaਮਾਇਆ ਕੇ ਧੰਧਿਓਂ ਮੇਂ ਫਸ ਕੇ ਨਰਕ ਔ ਸ੍ਵਰਗ ਮੇਂ ਅਵਤਾਰ ਧਾਰਤੇ ਹੈਂ॥੩॥
Prof. Sahib Singhਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ ॥੩॥ਪਦ ਅਰਥ ਨਰਕਿ = ਨਰਕ ਵਿਚ, ਦੁੱਖ ਵਿਚ। ਸੁਰਗਿ = ਸੁਰਗ ਵਿਚ, ਸੁਖ ਵਿਚ। ਅਵਤਾਰ = ਜਨਮ ॥੩॥
SikhNet (Spanish)e involucrados en la lucha de Maya, a veces están felices, y otras en depresión.(3)
ਸੋਧਤ ਸੋਧਤ ਸੋਧਿ; ਤਤੁ ਬੀਚਾਰਿਆ ॥
sodhat sodhat sodh; tat beechaariaa | Ang 761
Sant Singh KhalsaSearching, searching, searching, I have come to understand the essence of reality.
Manmohan SinghCollating, collating and collating I have found this to be reality,
Manmohan Singh (Punjabi)ਜਾਂਚ, ਜਾਂਚ, ਜਾਂਚ ਕੇ ਮੈਂ ਇਹ ਅਸਲੀਅਤ ਲੱਭੀ ਹੈ,
Fareedkot Teekaਬੇਦ ਪੁਰਾਨ ਸ਼ਾਸਤਰ ਸੋਧ ਕੇ ਇਹੁ ਸਾਰ ਵੀਚਾਰਿਆ ਹੈ॥
Prof. Sahib Singhਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀਂ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ।ਪਦ ਅਰਥ ਸੋਧਤ = ਵਿਚਾਰ ਕਰਦਿਆਂ। ਸੋਧਿ = ਵਿਚਾਰ ਕਰ ਕੇ। ਤਤੁ = ਅਸਲੀਅਤ।
SikhNet (Spanish)Buscando, buscando y buscando, he logrado encontrar la Esencia de la Realidad,
ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥੪॥
naam binaa sukh naeh; sarapar haariaa |4| Ang 761
Sant Singh KhalsaWithout the Naam, there is no peace at all, and the mortal will surely fail. ||4||
Manmohan Singhthat without the Name there is no peace and the mortal assuredly fails.
Manmohan Singh (Punjabi)ਕਿ ਨਾਮ ਦੇ ਬਗੈਰ ਕੋਈ ਆਰਾਮ ਚੈਨ ਨਹੀਂ ਅਤੇ ਪ੍ਰਾਣੀ ਨਿਸਚਿਤ ਹੀ ਹਾਰ ਜਾਂਦਾ ਹੈ।
Fareedkot Teekaਨਾਮ ਬਿਨਾਂ ਸੁਖ ਨਹੀਂ ਹੈ, ਜਿਨੋਂ ਨੇ ਇਹ ਬਾਤ ਮੰਨੀ ਨਹੀਂ ਉਨ ਕਾ ਸਮੁਦਾਇ ਨਿਸਚੇ ਕਰ ਕੇ ਹਾਰਾ ਹੈ॥੪॥
Prof. Sahib Singhਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ ॥੪॥ਪਦ ਅਰਥ ਹਾਰਿਆ = (ਜੀਵਨ-ਬਾਜ਼ੀ) ਹਾਰਦੇ ਹਨ ॥੪॥
SikhNet (Spanish)pues sin el Naam, uno no logra la Paz y pierde el juego de la vida.(4)
ਆਵਹਿ ਜਾਹਿ ਅਨੇਕ; ਮਰਿ ਮਰਿ ਜਨਮਤੇ ॥
aaveh jaeh anek; mar mar janamate | Ang 762
Sant Singh KhalsaMany come and go; they die, and die again, and are reincarnated.
Manmohan SinghGood many come and go. They die, depart and are born again.
Manmohan Singh (Punjabi)ਅਨੇਕਾਂ ਹੀ ਆਉਂਦੇ ਅਤੇ ਜਾਂਦੇ ਹਨ। ਉਹ ਮਰ ਕੇ, ਟੁਰ ਜਾਂਦੇ ਅਤੇ ਮੁੜ ਜੰਮਦੇ ਹਨ।
Fareedkot Teekaਉਨ ਕੋ ਫਲ੍ਹ ਇਹ ਹੂਆ ਕਬੀ ਆਇ ਸੰਸਾਰ ਮੇਂ ਜਨਮਤੇ ਹੈਂ ਕਬੀ (ਮਰਿ) ਜਮ ਪੁਰੀ ਕੋ ਜਾਤੇ ਹੈਂ, ਅਨਿਕ ਕਲਪੋਂ ਪ੍ਰ੍ਯੰਤ ਉਨ ਕੀ ਇਹੀ ਦਸ਼ਾ ਰਹਿਤੀ ਹੈ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ।ਪਦ ਅਰਥ ਆਵਹਿ = ਸੰਸਾਰ ਵਿਚ ਆਉਂਦੇ ਹਨ। ਜਾਹਿ = (ਸੰਸਾਰ ਤੋਂ) ਚਲੇ ਜਾਂਦੇ ਹਨ। ਮਰਿ ਮਰਿ = ਆਤਮਕ ਮੌਤ ਸਹੇੜ ਸਹੇੜ ਕੇ।
SikhNet (Spanish)Millones van y vienen y nacen sólo para morir,
ਬਿਨੁ ਬੂਝੇ. ਸਭੁ ਵਾਦਿ; ਜੋਨੀ ਭਰਮਤੇ ॥੫॥
bin boojhe. sabh vaad; jonee bharamate |5| Ang 762
Sant Singh KhalsaWithout understanding, they are totally useless, and they wander in reincarnation. ||5||
Manmohan SinghWithout realizing the Lord all is vain and they wander in existences.
Manmohan Singh (Punjabi)ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਸਾਰਾ ਕੁਛ ਬੇਫਾਇਦਾ ਹੈ ਅਤੇ ਉਹ ਜੂਨੀਆਂ ਅੰਦਰ ਭਟਕਦੇ ਹਨ।
Fareedkot Teekaਬਿਨਾਂ ਸਮਝ ਸਭ ਸਾਧਨ ਵਿਅਰਥ ਹੀ ਹੈਂ, ਇਸੀ ਤੇ ਸੋ ਜੋਨੀਓਂ ਮੇਂ ਫਿਰਤੇ ਹੈਂ॥੫॥
Prof. Sahib Singh(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ ॥੫॥ਪਦ ਅਰਥ ਵਾਦਿ = ਵਿਅਰਥ। ਭਰਮਤੇ = ਭਟਕਦੇ ਹਨ ॥੫॥
SikhNet (Spanish)pero sin entendimiento, su transitar es inútil, y así vagan por miles de vientres.(5)
ਜਿਨੑ ਕਉ ਭਏ ਦਇਆਲ; ਤਿਨੑ ਸਾਧੂ ਸੰਗੁ ਭਇਆ ॥
jina kau bhe deaal; tina saadhoo sang bheaa | Ang 762
Sant Singh KhalsaThey alone join the Saadh Sangat, unto whom the Lord becomes Merciful.
Manmohan SinghThey to whom the Lord becomes merciful, obtain the Lord.
Manmohan Singh (Punjabi)ਜਿਨ੍ਹਾਂ ਤੇ ਪ੍ਰਭੂ ਮਇਆਵਾਨ ਹੋ ਜਾਂਦਾ ਹੈ, ਉਹ ਸਤਿ ਸੰਗਤ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨੋਂ ਪਰ ਪਰਮੇਸਰ ਜੀ ਦਇਆਲ ਹੂਏ ਹੈਂ ਤਿਨੋਂ ਕੋ ਸੰਤੋਂ ਕਾ ਸੰਗ ਹੂਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,ਪਦ ਅਰਥ ਕਉ = ਨੂੰ, ਉਤੇ। ਸੰਗੁ = ਸਾਥ।
SikhNet (Spanish)Sólo conocen la Saad Sangat, quienes cuentan con la Misericordia del Señor,
ਅੰਮ੍ਰਿਤੁ ਹਰਿ ਕਾ ਨਾਮੁ; ਤਿਨੑੀ ਜਨੀ ਜਪਿ ਲਇਆ ॥੬॥
amrit har kaa naam; tinaee janee jap leaa |6| Ang 762
Sant Singh KhalsaThey chant and meditate on the Ambrosial Name of the Lord. ||6||
Manmohan SinghThose persons meditate on the ambrosial Name of the Lord.
Manmohan Singh (Punjabi)ਉਹ ਪੁਰਸ਼ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਹਰਿ ਕਾ ਨਾਮ ਅੰਮ੍ਰਿਤ ਤਿਨ ਜਨੋਂ ਨੇ ਜਪ ਲੀਆ ਹੈ॥੬॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ ॥੬॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਨੀ = ਜਨੀਂ, ਜਨਾਂ ਨੇ ॥੬॥
SikhNet (Spanish)ellos cantan y meditan en el Néctar Ambrosial del Nombre del Señor.(6)
ਖੋਜਹਿ ਕੋਟਿ ਅਸੰਖ; ਬਹੁਤੁ ਅਨੰਤ ਕੇ ॥
khojeh kott asankh; bahut anant ke | Ang 762
Sant Singh KhalsaUncounted millions, so many they are endless, search for Him.
Manmohan SinghVarious, many millions, countless and infinite are such beings, who search for God.
Manmohan Singh (Punjabi)ਅਨੇਕਾਂ, ਘਣੇਰੇ, ਕ੍ਰੋੜਾਂ, ਅਣਗਿਣਤ ਅਤੇ ਬੇਅੰਤ ਹਨ ਐਸੇ ਜੀਵ ਜੋ ਵਾਹਿਗੁਰੂ ਨੂੰ ਭਾਲਦੇ ਹਨ।
Fareedkot Teeka(ਅਸੰਖ) ਕਰੋੜ ਅਗਿਣਤ ਜੀਵ ਪਰਮੇਸਰ ਕੋ ਬਹੁਤ ਪ੍ਰਕਾਰਾਂ ਕਰ ਕੇ ਖੋਜਤੇ ਹੈਂ॥
Prof. Sahib Singhਹੇ ਭਾਈ! ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ,ਪਦ ਅਰਥ ਖੋਜਹਿ = ਖੋਜਦੇ ਹਨ। ਕੋਟਿ = ਕ੍ਰੋੜਾਂ। ਅਸੰਖ = ਅਣਗਿਣਤ। ਅਨੰਤ = ਬੇਅੰਤ। ਕੇ = ਕਈ, ਅਨੇਕਾਂ।
SikhNet (Spanish)Miles de hombres Lo buscan, incontables en verdad son ellos,
ਜਿਸੁ ਬੁਝਾਏ ਆਪਿ; ਨੇੜਾ ਤਿਸੁ ਹੇ ॥੭॥
jis bujhaae aap; nerraa tis he |7| Ang 762
Sant Singh KhalsaBut only that one, who understands his own self, sees God near at hand. ||7||
Manmohan SinghBut he, whom the Lord causes to know His Ownself; he alone sees Him near.
Manmohan Singh (Punjabi)ਪਰ ਜਿਸ ਨੂੰ ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ, ਕੇਵਲ ਉਹ ਹੀ ਉਸ ਨੂੰ ਨਜ਼ਦੀਕ ਵੇਖਦਾ ਹੈ।
Fareedkot Teekaਹੇ ਭਾਈ! ਜਿਸ ਕੋ ਆਪ ਸਮਝਾਵੇ ਤਿਸ ਕੋ ਪਰਮੇਸਰ ਕੀ (ਨੇੜਾ) ਸਮੀਪਤਾ ਹੈ॥੭॥
Prof. Sahib Singhਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ ॥੭॥ਪਦ ਅਰਥ ਨੇੜਾ = ਨਿਕਟਤਾ, ਨੇੜ। ਤਿਸੁ ਹੇ = ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ॥੭॥
SikhNet (Spanish)pero sólo lo encuentra cerca aquéllos a quienes el Mismo Señor se les revela.(7)
ਵਿਸਰੁ ਨਾਹੀ. ਦਾਤਾਰ; ਆਪਣਾ ਨਾਮੁ ਦੇਹੁ ॥
visar naahee. daataar; aapanaa naam dehu | Ang 762
Sant Singh KhalsaNever forget me, O Great Giver - please bless me with Your Naam.
Manmohan SinghO my Bountiful Lord, forget Thou me not and bless me with Thy Name.
Manmohan Singh (Punjabi)ਹੇ ਮੇਰੇ ਉਦਾਰਚਿਤ ਸੁਆਮੀ! ਤੂੰ ਮੈਨੂੰ ਨਾਂ ਭੁੱਲਾ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।
Fareedkot Teekaਹੇ ਦਾਤੇ! ਏਕ ਪਲ ਭੀ ਨਾਂ ਵਿਸਰ ਮੇਰੇ ਕੋ ਆਪਣਾ ਨਾਮ ਦੇਹੁ॥
Prof. Sahib Singhਹੇ ਦਾਤਾਰ! ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।ਪਦ ਅਰਥ ਦਾਤਾਰ = ਹੇ ਦਾਤਾਰ!
SikhNet (Spanish)Oh Señor Compasivo, no me abandones y bendíceme con Tu Nombre,
ਗੁਣ ਗਾਵਾ ਦਿਨੁ ਰਾਤਿ; ਨਾਨਕ ਚਾਉ ਏਹੁ ॥੮॥੨॥੫॥੧੬॥
gun gaavaa din raat; naanak chaau ehu |8|2|5|16| Ang 762
Sant Singh KhalsaTo sing Your Glorious Praises day and night - O Nanak, this is my heart-felt desire. ||8||2||5||16||
Manmohan SinghThis alone is the fervent yearning of Nanak, O Lord, that 'day and night, I may sing Thine praises.
Manmohan Singh (Punjabi)ਕੇਵਲ ਇਹ ਹੀ ਹੈ, ਤੀਬਰ ਚਾਹਨਾ ਨਾਨਕ ਦੀ, ਹੇ ਸੁਆਮੀ! ਦਿਨ ਰਾਤ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਗੁਣੋਂ ਕੋ ਰਾਤ ਦਿਨ ਗਾਵਤਾ ਰਹੂੰ ਮੇਰੇ ਕੋ ਤੋ ਏਹੁ ਚਾਉ ਹੈ॥੮॥੨॥੫॥੧੬॥☬ਤਿਰੀਆ ਰਾਜ ਮੇਂ ਜਹਾਂ ਭਾਈ ਮਰਦਾਨੇ ਕੋ ਮੇਢਾ ਬਣਾਇਆ ਹੈ ਤਹਾਂ ਅਪਨੇ ਪਰਥਾਇ ਕਰ ਪਰਮੇਸਰ ਸੇ ਬੇਮੁਖੋਂ ਕਾ ਅਚਾਰ ਦਿਖਾਵਤੇ ਹੈਂ:
Prof. Sahib Singh(ਮੇਰੇ) ਨਾਨਕ (ਦੇ ਮਨ ਅੰਦਰ) ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ ॥੮॥੨॥੫॥੧੬॥ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਰਾਂ।
SikhNet (Spanish)para que siempre cante Tus Alabanzas; este es en realidad mi único deseo.(8-2-5-16)