ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਆਗੈ ਸੁਖੁ. ਗੁਰਿ ਦੀਆ ॥
aagai sukh. gur deea |
Sant Singh KhalsaThe Guru has blessed me with peace here,
Manmohan SinghHere, at first, the Guru has blessed me with bliss,
Manmohan Singh (Punjabi)ਇਥੇ ਪਹਿਲਾ ਗੁਰਾਂ ਨੇ ਮੈਨੂੰ ਖੁਸ਼ੀ ਬਖਸ਼ੀ ਹੈ,
Fareedkot Teeka(ਆਗੈ) ਭਾਵ ਪਰਲੋਕ ਕਾ ਸੁਖ ਭੀ ਗੁਰੋਂ ਨੇ ਦੀਆ ਹੈ॥
Prof. Sahib Singhਹੇ ਸੰਤ ਜਨੋ! ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ ਸੁੱਖ ਬਖ਼ਸ਼ ਦਿੱਤਾ,ਪਦ ਅਰਥ ਆਗੈ = ਪਰਲੋਕ ਵਿਚ, ਅਗਾਂਹ ਆਉਣ ਵਾਲੇ ਜੀਵਨ-ਸਮੇਂ ਵਿਚ। ਗੁਰਿ = ਗੁਰੂ ਨੇ।
SikhNet (Spanish)Aquí el Guru me bendice con Éxtasis,
ਪਾਛੈ ਕੁਸਲ ਖੇਮ. ਗੁਰਿ ਕੀਆ ॥
paachhai kusal khem. gur keea |
Sant Singh Khalsaand the Guru has arranged peace and pleasure for me hereafter.
Manmohan Singhand hereafter, the Guru has arranged peace and pleasure for me.
Manmohan Singh (Punjabi)ਅਤੇ ਏਦੂੰ ਮਗਰੋਂ, ਗੁਰਾਂ ਨੇ ਮੇਰੇ ਲਈ ਆਰਾਮ ਤੇ ਅਨੰਦ ਦਾ ਪ੍ਰਬੰਧ ਕੀਤਾ ਹੈ।
Fareedkot Teeka(ਪਾਛੈ) ਇਸ ਲੋਕ ਮੇਂ ਸੁਖ ਔ ਰੱਛ੍ਯਾ ਕੋ ਗੁਰੋਂ ਨੇ ਹੀ ਕੀਆ ਹੂਆ ਹੈ॥
Prof. Sahib Singhਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ,ਪਦ ਅਰਥ ਪਾਛੈ = ਬੀਤੇ ਸਮੇ ਵਿਚ, ਇਸ ਲੋਕ ਵਿਚ। ਕੁਸਲ ਖੇਮ = ਸੁਖ ਆਨੰਦ।
SikhNet (Spanish)y aquí después también me da Bienestar.
ਸਰਬ ਨਿਧਾਨ ਸੁਖ ਪਾਇਆ ॥
sarab nidhaan sukh paaeaa |
Sant Singh KhalsaI have all treasures and comforts,
Manmohan SinghI have obtained all the treasure and comforts,
Manmohan Singh (Punjabi)ਮੈਂ ਸਾਰੇ ਖਜਾਨੇ ਅਤੇ ਸੁੱਖ ਆਰਾਮ ਪਾ ਲਏ ਹਨ,
Fareedkot Teekaਸਰਬ ਸੁਖੋਂ ਕਾ ਖਜ਼ਾਨਾ ਰੂਪ ਗੁਰ ਉਪਦੇਸ਼ ਪਾਯਾ ਹੈ॥
Prof. Sahib Singhਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ,ਪਦ ਅਰਥ ਨਿਧਾਨ = ਖ਼ਜ਼ਾਨੇ।
SikhNet (Spanish)Contemplo al Guru en el que
ਗੁਰੁ ਅਪੁਨਾ. ਰਿਦੈ ਧਿਆਇਆ ॥੧॥
gur apunaa. ridai dhiaaeaa |1|
Sant Singh Khalsameditating on the Guru in my heart. ||1||
Manmohan Singhby cherishing my Guru within my mind.
Manmohan Singh (Punjabi)ਆਪਣੇ ਗੁਰਾਂ ਦਾ ਆਪਣੇ ਮਨ ਅੰਦਰ ਸਿਮਰਨ ਕਰਨ ਦੁਆਰਾ।
Fareedkot Teekaਅਪਨਾ ਪ੍ਰਭੂ ਗੁਰੋਂ ਦ੍ਵਾਰੇ ਰਿਦੇ ਮੇਂ ਧਿਆਇਆ ਹੈ॥੧॥
Prof. Sahib Singhਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥ਪਦ ਅਰਥ ਰਿਦੈ = ਹਿਰਦੇ ਵਿਚ ॥੧॥
SikhNet (Spanish)están contenidos todos los Tesoros de la mente. (1)
ਅਪਨੇ ਸਤਿਗੁਰ ਕੀ ਵਡਿਆਈ ॥
apane satigur kee vaddiaaee |
Sant Singh KhalsaThis is the glorious greatness of my True Guru;
Manmohan SinghSinging the praise of my True Guru,
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਮਹਿਮਾ ਗਾਇਨ ਕਰਕੇ,
Fareedkot Teekaਇਹੁ ਸਭ ਅਪਨੇ ਸਤਿਗੁਰੋਂ ਕੀ ਵਡਿਆਈ ਹੈ॥
Prof. Sahib Singh(ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ,ਪਦ ਅਰਥ ਵਡਿਆਈ = ਵਡੱਪਣ, ਉੱਚੀ ਆਤਮਕ ਅਵਸਥਾ, ਵੱਡਾ ਜਿਗਰਾ।
SikhNet (Spanish)Tal es la Gloria de mi Guru Perfecto,
ਮਨ ਇਛੇ ਫਲ ਪਾਈ ॥
man ichhe fal paaee |
Sant Singh KhalsaI have obtained the fruits of my mind's desires.
Manmohan SinghI have gathered the fruits of my hearts desire.
Manmohan Singh (Punjabi)ਮੈਂ ਆਪਣੇ ਚਿੱਤ ਚਾਹੁੰਦੇ ਫਲ ਪ੍ਰਾਪਤ ਕਰ ਲਏ ਹਨ।
Fareedkot Teekaਇਸੀ ਤੇ ਹਮਨੇ ਮਨ ਬਾਂਛਤ ਫਲੋਂ ਕੀ ਪੰਕਤੀ ਪਾਈ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
SikhNet (Spanish)que de Él recibo el Fruto de la añoranza de mi corazón.
ਸੰਤਹੁ; ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
santahu; din din charrai savaaee | rahaau |
Sant Singh KhalsaO Saints, His Glory increases day by day. ||Pause||
Manmohan SinghO saints, the Guru's glory increases day by day. Pause.
Manmohan Singh (Punjabi)ਹੇ ਸਾਧੂਓ! ਗੁਰਾਂ ਦੀ ਮਹਿਮਾ, ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ। ਠਹਿਰਾਉ।
Fareedkot Teekaਹੇ ਸੰਤੋ! ਇਹ ਸਤਿਗੁਰੋਂ ਕੀ ਸੋਭਾ ਦਿਨ ਪ੍ਰਤਿ ਦਨਿ ਅਧਕ ਚੜਦੀ ਹੈ॥ ਰਹਾਉ ॥
Prof. Sahib Singhਹੇ ਸੰਤ ਜਨੋ! ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ਰਹਾਉ॥ਪਦ ਅਰਥ ਦਿਨੁ ਦਿਨੁ = ਹਰ ਰੋਜ਼, ਦਿਨੋ ਦਿਨ। ਸਵਾਈ = ਵਧੀਕ ॥ਰਹਾਉ॥
SikhNet (Spanish)Oh Santos, la Gloria de mi Guru se incrementa día con día. (Pausa)
ਜੀਅ ਜੰਤ ਸਭਿ ਭਏ ਦਇਆਲਾ; ਪ੍ਰਭਿ ਅਪਨੇ ਕਰਿ ਦੀਨੇ ॥
jeea jant sabh bhe deaalaa; prabh apane kar deene |
Sant Singh KhalsaAll beings and creatures have become kind and compassionate to me; my God has made them so.
Manmohan SinghAll the creatures, mortals and other beings have become compassionate to me and my Lord Himself has make them such.
Manmohan Singh (Punjabi)ਸਾਰੇ ਪ੍ਰਾਣਧਾਰੀ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੇਰੇ ਸੁਆਮੀ ਨੇ ਆਪ ਹੀ ਉਨ੍ਹਾਂ ਨੂੰ ਐਸਾ ਕੀਤਾ ਹੈ।
Fareedkot Teekaਸੂਖਮ ਅਸਥੂਲ ਜੀਵ ਸਭ ਹਮਾਰੇ ਪਰ ਦਿਆਲ ਹੂਏ ਹੈਂ, ਕਿਉਂਕਿ ਪ੍ਰਭੂ ਨੇ ਸਭ ਆਪਨੇ ਸੱਜਨ ਕਰ ਦੀਏ ਹੈਂ॥
Prof. Sahib Singhਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ-ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ।ਪਦ ਅਰਥ ਸਭਿ = ਸਾਰੇ। ਦਇਆਲਾ = ਦਇਆ ਦਾ ਘਰ, ਦਇਆ-ਭਰਪੂਰ। ਪ੍ਰਭਿ = ਪ੍ਰਭੂ ਨੇ।
SikhNet (Spanish)Hay Compasión en la vida para mí y el Señor me ha hecho Suyo. Habitando en Paz,
ਸਹਜ ਸੁਭਾਇ ਮਿਲੇ ਗੋਪਾਲਾ; ਨਾਨਕ ਸਾਚਿ ਪਤੀਨੇ ॥੨॥੩॥੬੭॥
sehaj subhaae mile gopaalaa; naanak saach pateene |2|3|67|
Sant Singh KhalsaNanak has met with the Lord of the world with intuitive ease, and with Truth, he is pleased. ||2||3||67||
Manmohan SinghNanak has easily met with the World-Cherisher and he is pleased with the Lord's truth.
Manmohan Singh (Punjabi)ਨਾਨਕ ਸੁਖੈਨ ਹੀ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਮਿਲ ਪਿਆ ਹੈ ਤੇ ਉਹ ਸਾਈਂ ਦੇ ਸੱਚ ਨਾਲ ਪ੍ਰਸੰਨ ਥੀ ਗਿਆ ਹੈ।
Fareedkot Teekaਗ੍ਯਾਨ ਕਰ ਕੇ ਸੁਭਾਵਕ ਹੀ ਵਾਹਿਗੁਰੂ ਮਿਲੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਅੰਤਹਕਰਣ ਨਿਹਚੇ ਕਰ ਸਾਚਿ ਰੂਪ ਹਰੀ ਪਤੀਆਏ ਹੈਂ॥੨॥੩॥੬੭॥
Prof. Sahib Singhਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ ॥੨॥੩॥੬੭॥ਪਦ ਅਰਥ ਸਹਜ = ਆਤਮਕ ਅਡੋਲਤਾ। ਸੁਭਾਇ = ਪ੍ਰੇਮ ਨਾਲ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਪਤੀਨੇ = ਪਤੀਜੇ, ਮਸਤ ਹੋ ਗਏ ॥੨॥੩॥੬੭॥
SikhNet (Spanish)encuentro al Señor de la Tierra, y mi mente está complacida con Su Verdad. (2‑3‑67)