ਸੋਰਠਿ ਮਹਲਾ ੫ ॥
soratth mahalaa 5 | Ang 625
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਜਿਤੁ; ਪਾਰਬ੍ਰਹਮੁ ਚਿਤਿ ਆਇਆ ॥
jit; paarabraham chit aaeaa | Ang 625
Sant Singh KhalsaThe Supreme Lord God has established that home,
Manmohan SinghWhere the Transcendent Lord is ever cherished,
Manmohan Singh (Punjabi)ਜਿਥੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਜਾਂਦਾ ਹੈ,
Fareedkot Teekaਜਿਸ ਰਿਦੇ ਘਰ ਮੇਂ ਪਰਮੇਸਰ ਚਿਤ ਆਇਆ ਹੈ॥
Prof. Sahib Singhਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ,ਪਦ ਅਰਥ ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ-ਘਰ ਵਿਚ।
SikhNet (Spanish)El Señor me ha construido ese Hogar
ਸੋ ਘਰੁ; ਦਯਿ ਵਸਾਇਆ ॥
so ghar; day vasaaeaa | Ang 625
Sant Singh KhalsaIn which He comes to mind.
Manmohan Singhthat house the Lord causes to flourish.
Manmohan Singh (Punjabi)ਉਸ ਧਾਮ (ਘਰ) ਨੂੰ ਪ੍ਰਭੂ ਪ੍ਰਫੁਲੱਤ ਕਰ ਦਿੰਦਾ ਹੈ।
Fareedkot Teekaਸੋ ਘਰ ਪ੍ਰੇਰਕ ਪਰਮੇਸਰ ਨੇ ਵਸਾਇਆ ਹੈ, ਭਾਵ ਸੇ ਸੋ ਰਿਦਾ ਸੁਭ ਗੁਣੋਂ ਸਹਤ ਕੀਆ ਹੈ॥
Prof. Sahib Singhਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ।ਪਦ ਅਰਥ ਸੋ ਘਰੁ = ਉਹ ਹਿਰਦਾ-ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ।
SikhNet (Spanish)en donde alabo al Señor en mi mente.
ਸੁਖ ਸਾਗਰੁ ਗੁਰੁ ਪਾਇਆ ॥
sukh saagar gur paaeaa | Ang 626
Sant Singh KhalsaI found the Guru, the ocean of peace,
Manmohan SinghWhen I attained to my Guru, the ocean of peace,
Manmohan Singh (Punjabi)ਜਦ ਮੈਂ ਆਰਾਮ ਦੇ ਸਮੁੰਦਰ ਗੁਰਦੇਵ ਜੀ ਨੂੰ ਪਾ ਲਿਆ,
Fareedkot Teekaਜੋ ਸੁਖੋਂ ਕਾ ਸਮੁੰਦ੍ਰ ਸਤਿਗੁਰੂ ਪਾਇਆ॥
Prof. Sahib Singhਹੇ ਭਾਈ! (ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ,ਪਦ ਅਰਥ ਸੁਖ ਸਾਗਰੁ = ਸੁਖਾਂ ਦਾ ਸਮੁੰਦਰ।
SikhNet (Spanish)He obtenido a mi Guru, el Océano de Paz,
ਤਾ ਸਹਸਾ ਸਗਲ ਮਿਟਾਇਆ ॥੧॥
taa sahasaa sagal mittaaeaa |1| Ang 626
Sant Singh KhalsaAnd all my doubts were dispelled. ||1||
Manmohan Singhthen all my doubts were dispelled.
Manmohan Singh (Punjabi)ਤਦ ਮੇਰੇ ਸਾਰੇ ਸੰਦੇਹ ਦੂਰ ਹੋ ਗਏ।
Fareedkot Teekaਤਬ ਸਪੂਰਨ ਸੰਸਾ ਮਿਟਾਇ ਦੀਆ ਹੈ॥੧ ॥
Prof. Sahib Singhਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ॥੧॥ਪਦ ਅਰਥ ਤਾ = ਤਦੋਂ। ਸਹਸਾ = ਸਹਿਮ ॥੧॥
SikhNet (Spanish)y todas mis dudas han sido disipadas. (1)
ਹਰਿ ਕੇ ਨਾਮ ਕੀ ਵਡਿਆਈ ॥
har ke naam kee vaddiaaee | Ang 626
Sant Singh KhalsaThis is the glorious greatness of the Naam.
Manmohan SinghThe glory is in the God's Name.
Manmohan Singh (Punjabi)ਬਜ਼ੁਰਗੀ ਵਾਹਿਗੁਰੂ ਦੇ ਨਾਮ ਵਿੱਚ ਹੈ।
Fareedkot Teekaਏਹ ਸਭ ਹਰੀ ਨਾਮ ਕੀ ਵਡ੍ਯਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ,ਪਦ ਅਰਥ ਵਡਿਆਈ = ਸੋਭਾ, ਸਿਫ਼ਤ-ਸਾਲਾਹ।
SikhNet (Spanish)¡Gloria al Nombre del Señor!
ਆਠ ਪਹਰ ਗੁਣ ਗਾਈ ॥
aatth pehar gun gaaee | Ang 626
Sant Singh KhalsaTwenty-four hours a day, I sing His Glorious Praises.
Manmohan SinghNight and day through, I sing the Lord's praise.
Manmohan Singh (Punjabi)ਦਿਨ ਰਾਤ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਇਸੀਤੇ ਹਮ ਆਠ ਪਹਰ ਹੀ ਵਾਹਗੁਰੂ ਕੇ ਗੁਨ ਗਾਵਤੇ ਹੈਂ॥
Prof. Sahib Singhਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ-ਪਦ ਅਰਥ ਆਠ ਪਹਿਰ = ਹਰ ਵੇਲੇ।
SikhNet (Spanish)Las veinticuatro horas del día canto la Alabanza del Señor
ਗੁਰ ਪੂਰੇ ਤੇ ਪਾਈ ॥ ਰਹਾਉ ॥
gur poore te paaee | rahaau | Ang 626
Sant Singh KhalsaI obtained this from the Perfect Guru. ||Pause||
Manmohan SinghThis boon I have obtained from the Perfect Guru.
Manmohan Singh (Punjabi)ਇਹ ਦਾਤ ਮੈਨੂੰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ।
Fareedkot Teekaਪਰੰਤੂ ਗੁਰ ਪੂਰਿਓਂ ਤੇ ਪਾਈ ਹੈ॥ ਰਹਾਉ ॥
Prof. Sahib Singh(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ॥ਪਦ ਅਰਥ ਤੇ = ਤੋਂ। ਪਾਈ = ਪ੍ਰਾਪਤ ਕੀਤੀ ॥ਰਹਾਉ॥
SikhNet (Spanish)y soy bendecido por el Guru Perfecto. (Pausa)
ਪ੍ਰਭ ਕੀ ਅਕਥ ਕਹਾਣੀ ॥
prabh kee akath kahaanee | Ang 626
Sant Singh KhalsaGod's sermon is inexpressible.
Manmohan SinghIneffable is the Lord's discourse.
Manmohan Singh (Punjabi)ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ।
Fareedkot Teekaਪਰਮੇਸਰ ਕੀ ਕਥਾ ਅਕੱਥ ਹੈ, ਭਾਵ ਸੇ ਬ੍ਯੰਤ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ।ਪਦ ਅਰਥ ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ = ਸਰੂਪ ਦਾ ਵਰਣਨ।
SikhNet (Spanish)La Alabanza del Señor es Inefable;
ਜਨ ਬੋਲਹਿ ਅੰਮ੍ਰਿਤ ਬਾਣੀ ॥
jan boleh amrit baanee | Ang 626
Sant Singh KhalsaHis humble servants speak words of Ambrosial Nectar.
Manmohan SinghThe Lord's slaves utter the ambrosial Gurbani.
Manmohan Singh (Punjabi)ਸਾਈਂ ਦੇ ਸੇਵਕ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰਦੇ ਹਨ।
Fareedkot Teekaਭਗਤ ਜਨ ਇਸ ਅੰਮ੍ਰਿਤ ਰੂਪ ਬਾਣੀ ਕੋ ਬੋਲਤੇ ਹੈਂ॥
Prof. Sahib Singhਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।ਪਦ ਅਰਥ ਬੋਲਹਿ = ਬੋਲਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)el Gurmukj recita la Palabra de Néctar.
ਨਾਨਕ ਦਾਸ ਵਖਾਣੀ ॥
naanak daas vakhaanee | Ang 626
Sant Singh KhalsaSlave Nanak has spoken.
Manmohan SinghNanak, the Lord's slave, has uttered. it.
Manmohan Singh (Punjabi)ਸਾਹਿਬ ਦੇ ਗੋਲੇ ਨਾਨਕ ਨੇ ਇਸ ਨੂੰ ਉਚਾਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਨੇ ਭੀ ਕਹੀ ਹੈ॥
Prof. Sahib Singhਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ,ਪਦ ਅਰਥ ਵਖਾਣੀ = ਉਚਾਰੀ।
SikhNet (Spanish)Dice Nanak, el Esclavo del Señor, recita sólo lo que su Dios,
ਗੁਰ ਪੂਰੇ ਤੇ ਜਾਣੀ ॥੨॥੨॥੬੬॥
gur poore te jaanee |2|2|66| Ang 626
Sant Singh KhalsaThrough the Perfect Guru, it is known. ||2||2||66||
Manmohan SinghThrough the Perfect Guru, It is realised.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤੀ ਜਾਂਦੀ ਹੈ।
Fareedkot Teekaਪਰੰਤੂ ਪੂਰੇ ਗੁਰੋਂ ਦਵਾਰੇ ਜਾਣੀ ਹੈ ਤੌ ਕਹੀ ਹੈ॥੨॥੨॥੬੬॥
Prof. Sahib Singhਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ॥੨॥੨॥੬੬॥ਪਦ ਅਰਥ ਤੇ = ਤੋਂ ॥੨॥੨॥੬੬॥
SikhNet (Spanish)el Guru Perfecto, le ha revelado. (2‑2‑66)