ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਭੂਪਤਿ ਰਾਜੇ ਰੰਗ ਰਾਇ; ਸੰਚਹਿ ਬਿਖੁ ਮਾਇਆ ॥
bhoopat raaje rang raae; sancheh bikh maaeaa |
Sant Singh KhalsaKings, rulers and monarchs enjoy pleasures and gather the poison of Maya.
Manmohan SinghThe monarchs, kings and nobles enjoy revelments and amass the poison of wealth.
Manmohan Singh (Punjabi)ਮਹਾਰਾਜੇ, ਪਾਤਿਸ਼ਾਹ ਅਤੇ ਸਰਦਾਰ ਰੰਗ-ਰਲੀਆਂ ਮਾਣਦੇ ਅਤੇ ਧਨ-ਦੋਲਤ ਦੀ ਜ਼ਹਿਰ ਨੂੰ ਇਕੱਤਰ ਕਰਦੇ ਹਨ।
Fareedkot Teekaਪ੍ਰਿਥਵੀ ਕੇ ਪਤੀ ਜੋ ਰਾਜੇ ਔਰ ਰਾਇ ਹੈਂ, ਸੋ ਭੀ (ਰੰਗਿ) ਪ੍ਰੇਮ ਕਰ ਕੇ ਬਿਖ ਰੂਪ ਮਾਇਆ ਕੋ (ਸੰਚਹਿ) ਇਕਤ੍ਰ ਕਰਤੇ ਹੈਂ॥ ਰਾਇ ਏਕ ਖਿਤਾਬ ਹੈ।
Prof. Sahib Singhਪਾਤਸ਼ਾਹ, ਰਾਜੇ, ਕੰਗਾਲ ਤੇ ਅਮੀਰ-ਸਭ ਮਾਇਆ-ਰੂਪ ਜ਼ਹਿਰ ਜੋੜਦੇ ਹਨ;ਪਦ ਅਰਥ ਭੂਪਤਿ = (ਭੂ = ਧਰਤੀ। ਪਤਿ = ਖਸਮ) ਧਰਤੀ ਦਾ ਖਸਮ, ਰਾਜਾ, ਪਾਤਸ਼ਾਹ। ਰੰਗ = ਰੰਕ, ਕੰਗਾਲ। ਰਾਇ = ਅਮੀਰ। ਸੰਚਹਿ = ਇਕੱਠੀ ਕਰਦੇ ਹਨ। ਬਿਖੁ = ਜ਼ਹਰ।
SikhNet (Spanish)Los reyes se regocijan en placeres pero lo que obtienen es sólo el dolor de Maya.
ਕਰਿ ਕਰਿ ਹੇਤੁ ਵਧਾਇਦੇ; ਪਰ ਦਰਬੁ ਚੁਰਾਇਆ ॥
kar kar het vadhaaeide; par darab churaaeaa |
Sant Singh KhalsaIn love with it, they collect more and more, stealing the wealth of others.
Manmohan SinghEmbracing love for it, they increase their wealth, by stealing other's riches.
Manmohan Singh (Punjabi)ਇਸ ਨਾਲ ਪਿਆਰ ਪਾ, ਉਹ ਹੋਰਨਾ ਦੀ ਦੌਲਤ ਚੌਰੀ ਕਰ ਕੇ ਆਪਣੇ ਮਾਲ-ਧਨ ਨੂੰ ਵਧੇਰਾ ਕਰਦੇ ਹਨੈ।
Fareedkot Teeka(ਹੇਤੁ) ਮੋਹ ਕਰ ਕੇ ਤਿਸ ਕਾ ਵਧਾਵਣਾ ਕਰਤੇ ਹੈਂ ਔਰ (ਪਰ) ਭਲੀ ਪਰਕਾਰ, ਭਾਵ ਸਰਬ ਓਰ ਤੇ ਦਰਬ ਕੋ (ਚੁਰਾਇਆ) ਲੁਕਾਇ ਕਰ ਰਾਖਤੇ ਹੈਂ॥
Prof. Sahib Singhਜੋੜ ਜੋੜ ਕੇ (ਇਸ ਨਾਲ) ਹਿਤ ਵਧਾਂਦੇ ਹਨ (ਤੇ ਜੇ ਦਾਉ ਲੱਗੇ ਤਾਂ) ਦੂਜਿਆਂ ਦੇ ਧਨ (ਭੀ) ਚੁਰਾ ਲੈਂਦੇ ਹਨ;ਪਦ ਅਰਥ ਕਰਿ ਕਰਿ = ਸੰਚ ਸੰਚ ਕੇ, ਜੋੜ ਜੋੜ ਕੇ। ਹੇਤੁ = (ਮਾਇਆ ਨਾਲ) ਹਿਤ। ਪਰ = ਪਰਾਇਆ। ਦਰਬੁ = ਧਨ।
SikhNet (Spanish)Y día a día añoran más y más, robando hasta lo que no les pertenece.
ਪੁਤ੍ਰ ਕਲਤ੍ਰ ਨ ਵਿਸਹਹਿ; ਬਹੁ ਪ੍ਰੀਤਿ ਲਗਾਇਆ ॥
putr kalatr na visaheh; bahu preet lagaaeaa |
Sant Singh KhalsaThey do not trust their own children or spouses; they are totally attached to the love of Maya.
Manmohan SinghThey trust not even their sons and wife and bear wealth an excessive affection.
Manmohan Singh (Punjabi)ਉਹ ਆਪਣੇ ਲੜਕਿਆਂ ਅਤੇ ਵਹੁਟੀ ਤੇ ਭੀ ਭਰੋਸਾ ਨਹੀਂ ਕਰਦੇ ਤੇ ਮਾਲ ਧਨ ਨਾਲ ਉਨ੍ਹਾਂ ਘਣਾ ਮੋਹ ਪਾਇਆ ਹੋਇਆ ਹੈ।
Fareedkot Teekaਪੁਤ੍ਰ, ਇਸਤ੍ਰੀ ਕੀ ਭੀ (ਵਿਸਹਹਿ) ਪਰਤੀਤਿ ਨਹੀਂ ਰਖਤੇ ਹੈਂ, ਭਾਵ ਇਹ ਸਭ ਹਿਤੂ ਸਨਬੰਧੀ ਮਾਇਆ ਧਾਰੀ ਕੋ ਚੋਰ ਦਿਖਾਈ ਦੇਤੇ ਹੈਂ। ਜੀਵੋਂ ਨੇ ਮਾਇਆ ਮੇਂ ਬਹੁਤ ਹੀ ਪ੍ਰੀਤ ਕੋ ਲਗਾਇਆ ਹੈ॥
Prof. Sahib Singhਮਾਇਆ ਨਾਲ (ਇਤਨਾ) ਵਧੀਕ ਹਿਤ ਜੋੜਦੇ ਹਨ ਕਿ ਪੁਤ੍ਰ ਤੇ ਵਹੁਟੀ ਦਾ ਭੀ ਇਤਬਾਰ ਨਹੀਂ ਕਰਦੇ;ਪਦ ਅਰਥ ਕਲਤ੍ਰ = ਵਹੁਟੀ। ਵਿਸਹਹਿ = ਵਿਸਾਹ ਕਰਦੇ।
SikhNet (Spanish)No confían ni en sus hijos ni en sus seres más amados, tal es su amor.
ਵੇਖਦਿਆ ਹੀ ਮਾਇਆ ਧੁਹਿ ਗਈ; ਪਛੁਤਹਿ ਪਛੁਤਾਇਆ ॥
vekhadiaa hee maaeaa dhuhi gee; pachhuteh pachhutaaeaa |
Sant Singh KhalsaBut even as they look on, Maya cheats them, and they come to regret and repent.
Manmohan SinghBefore their very eyes, wealth cheats them and they grieve and repent.
Manmohan Singh (Punjabi)ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ, ਧੰਨ-ਦੌਲਤ ਉਨ੍ਹਾਂ ਨੂੰ ਠੱਗ ਲੈਂਦੀ ਹੈ, ਅਤੇ ਉਹ ਸ਼ੌਕ ਤੇ ਅਫਸੋਸ ਕਰਦੇ ਹਨ।
Fareedkot Teekaਦੇਖਤੇ ਹੀ ਮਾਇਆ (ਧੁਹਿ) ਛਲ ਗਈ, ਤਿਸ ਮਾਇਆ ਕੇ ਚਲੇ ਜਾਣੇ ਪੀਛੇ (ਪਛੁਤਾਇਆ) ਪਸਚਾਤਾਪ ਕਰਤੇ ਹੈਂ॥
Prof. Sahib Singh(ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਹੀ ਮਾਇਆ ਛਲ ਕੇ (ਭਾਵ, ਆਪਣੇ ਮੋਹ ਵਿਚ ਫਸਾ ਕੇ) ਚਲੀ ਜਾਂਦੀ ਹੈ ਤਾਂ (ਇਸ ਨੂੰ ਜੋੜਨ ਵਾਲੇ) ਹਾਹੁਕੇ ਲੈਂਦੇ ਹਨ;ਪਦ ਅਰਥ ਧੁਹਿ ਗਈ = ਛਲ ਕੇ ਚਲੀ ਗਈ।
SikhNet (Spanish)Son desviados por Maya en el primer parpadeo y cuando sufren las consecuencias de sus decisiones,
ਜਮ ਦਰਿ ਬਧੇ ਮਾਰੀਅਹਿ; ਨਾਨਕ. ਹਰਿ ਭਾਇਆ ॥੨੧॥
jam dar badhe maareeeh; naanak. har bhaaeaa |21|
Sant Singh KhalsaBound and gagged at Death's door, they are beaten and punished; O Nanak, it pleases the Will of the Lord. ||21||
Manmohan SinghBound at the Yama's door, they are punished, for it so pleases my Lord, O Nanak.
Manmohan Singh (Punjabi)ਯਮ ਦੇ ਬੂਹੇ ਤੇ ਬੱਝੇ, ਉਹਨਾਂ ਨੂੰ ਸਜਾ ਮਿਲਦੀ ਹੈ, ਕਿਉਂ ਜੋ ਇੰਜ ਹੀ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ, ਹੇ ਨਾਨਕ!
Fareedkot Teekaਜੋ ਜਮ ਰਾਜ ਕੇ ਦੁਆਰੇ ਬਾਂਧੇ ਹੂਏ ਮਾਰੀਤੇ ਹੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੋ ਇਸੀ ਪਰਕਾਰ ਭਇਆ ਹੈ॥੨੧॥☬ਕਲਿਜੁਗ ਕਾ ਪਰਕਾਰ ਕਹਿਤੇ ਹੈਂ:
Prof. Sahib Singh(ਤਦੋਂ ਇਉਂ ਜਾਪਦਾ ਹੈ, ਜਿਵੇਂ ਉਹ) ਜਮ ਦੇ ਬੂਹੇ ਬੱਝੇ ਹੋਏ ਕੁੱਟ ਖਾ ਰਹੇ ਹਨ; ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ ॥੨੧॥ਪਦ ਅਰਥ ਮਾਰੀਅਹਿ = ਮਾਰੀਦੇ ਹਨ, ਕੁੱਟ ਖਾਂਦੇ ਹਨ (ਵੇਖੋ, ਪਉੜੀ ਨੰ: ੩ ਚੌਥੀ ਤੁਕ) ॥੨੧॥
SikhNet (Spanish)entonces se ponen a llorar, pues tienen que enfrentar sus actos en la puerta de Yama, el mensajero de la muerte, tal es la Voluntad de Dios. (21)