ੴ

ਸਿੱਖਬਾਣੀ · SikhBani

ਗਿਆਨ ਵਿਹੂਣਾ ਗਾਵੈ ਗੀਤ ॥

giaan vihoonaa gaavai geet
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1245 · 9 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਗਿਆਨ ਵਿਹੂਣਾ. ਗਾਵੈ ਗੀਤ ॥

giaan vihoonaa. gaavai geet |

Sant Singh KhalsaThe one who lacks spiritual wisdom sings religious songs.
Manmohan SinghOne without Divine knowledge sings sermons.
Manmohan Singh (Punjabi)ਬ੍ਰਹਮ-ਬੋਧ ਤੋਂ ਸੱਖਣਾ ਆਦਮੀ ਭਜਨ ਆਲਾਪਦਾਹੈ।
Fareedkot Teekaਆਤਮ ਸਮਝ ਸੇ ਬਿਨਾਂ ਬਿਸ਼ਨਪਦ ਵਾ ਔਰ ਸੰਸਾਰੀ ਗੀਤ ਗਾਵਤਾ ਹੈ॥
Prof. Sahib Singh(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)।

ਪਦ ਅਰਥ ਵਿਹੂਣਾ = ਸੱਖਣਾ, ਖ਼ਾਲੀ। ਗਿਆਨ = ਆਤਮਕ ਜੀਵਨ ਦੀ ਸਮਝ।

SikhNet (Spanish)Si uno canta las Alabanzas del Señor, sin tener Sabiduría,

ਭੁਖੇ ਮੁਲਾਂ; ਘਰੇ ਮਸੀਤਿ ॥

bhukhe mulaan; ghare maseet |

Sant Singh KhalsaThe hungry Mullah turns his home into a mosque.
Manmohan SinghThe hungry Mulla turns his own home into a mosque.
Manmohan Singh (Punjabi)ਖੁਧਿਆਵੰਤ ਮੁੱਲਾ ਆਪਣੇ ਧਾਮ ਨੂੰ ਹੀ ਮਸਜਦ ਬਣਾ ਲੈਂਦਾ ਹੈ।
Fareedkot Teekaਜੈਸੇ ਭੁਖੇ ਮੁਲਾਂ ਨੇ ਘਰ ਹੀ ਮੇਂ ਮਸੀਤ ਬਨਾਈ ਹੂਈ ਹੋਵੇ, ਭਾਵ ਸੇ ਔਰ ਮਸੀਤ ਬਨਾਵਣੇ ਕੀ ਸਮਰਥਾ ਨਹੀਂ ਹੈ ਘਰ ਕੋ ਹੀ ਮਸੀਤ ਸਮਝ ਰਖਾ ਹੈ॥
Prof. Sahib Singhਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ)।

ਪਦ ਅਰਥ ਘਰੇ = ਘਰ ਵਿਚ ਹੀ, ਘਰ ਦੀ ਖ਼ਾਤਰ ਹੀ, ਰੋਟੀ ਦੀ ਖ਼ਾਤਰ ਹੀ।

SikhNet (Spanish)o convierte su hogar en una mezquita para satisfacer su hambre.

ਮਖਟੂ ਹੋਇ ਕੈ; ਕੰਨ ਪੜਾਏ ॥

makhattoo hoe kai; kan parraae |

Sant Singh KhalsaThe lazy unemployed has his ears pierced to look like a Yogi.
Manmohan Singhbecoming an idle-do-nothing, he has ears pierced.
Manmohan Singh (Punjabi)ਮਖੱਟੂ ਬਣਾ ਕੇ, ਇਹ ਆਪਣੇ ਕੰਨ ਪੜਵਾ ਲੈਂਦਾ ਹੈ।
Fareedkot Teeka(ਮਖਟੂ) ਕਾਰ ਕਰ ਕੇ ਪਦਾਰਥ ਖਟਿਆ ਨਹੀਂ ਜਾਤਾ ਔਰ ਕੰਨ ਪੜਾਇ ਕਰ ਗੁਜਾਰਾ ਕਰਤਾ ਹੈ॥
Prof. Sahib Singh(ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ,

ਪਦ ਅਰਥ ਮਖਟੂ = ਜੋ ਖੱਟ ਕਮਾ ਨਾਹ ਸਕੇ। ਕੰਨ ਪੜਾਏ = ਕੰਨ ਪੜਵਾ ਲੈਂਦਾ ਹੈ, ਜੋਗੀ ਬਣ ਜਾਂਦਾ ਹੈ।

SikhNet (Spanish)O sin tener trabajo, perfora sus oídos para que lo tomen por un Yogui,

ਫਕਰੁ ਕਰੇ; ਹੋਰੁ ਜਾਤਿ ਗਵਾਏ ॥

fakar kare; hor jaat gavaae |

Sant Singh KhalsaSomeone else becomes a pan-handler, and loses his social status.
Manmohan SinghAnother one, embracing mendicancy loses his caste.
Manmohan Singh (Punjabi)ਹੋਰਸ ਜਣਾ ਫਕੀਰੀ ਧਾਰਨ ਕਰ, ਆਪਣੀ ਜਾਤ ਗੁਆ ਲੈਂਦਾ ਹੈ।
Fareedkot Teekaਆਪ ਕੋ ਫਕੀਰ ਸਦਾਉਣਾ ਕਰਤਾ ਹੈ ਔਰ ਜਾਤੀ ਗਵਾਇ ਦੇਤਾ ਹੈ॥
Prof. Sahib Singhਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ,

ਪਦ ਅਰਥ ਫਕਰੁ ਕਰੇ = ਫ਼ਕੀਰ ਬਣ ਜਾਂਦਾ ਹੈ। ਜਾਤਿ ਗਵਾਏ = ਕੁਲ ਦੀ ਅਣਖ ਛੱਡ ਬੈਠਦਾ ਹੈ। ਹੋਰੁ = ਇਕ ਹੋਰ ਮਨੁੱਖ।

SikhNet (Spanish)o se convierte en mendigo, retirándose del mundo,

ਗੁਰੁ ਪੀਰੁ ਸਦਾਏ; ਮੰਗਣ ਜਾਇ ॥

gur peer sadaae; mangan jaae |

Sant Singh KhalsaOne who calls himself a guru or a spiritual teacher, while he goes around begging
Manmohan SinghOne who calls himself a Guru and a spiritual preceptor but goes begging,
Manmohan Singh (Punjabi)ਜੋ ਆਪਣੇ ਆਪ ਨੂੰ ਗੁਰੂ ਅਤੇ ਰੁਹਾਨੀ ਰਹਿਬਰ ਅਖਵਾਉਂਦਾ ਹੈ ਅਤੇ ਗਦਾਗਰੀ ਕਰਨ ਜਾਂਦਾ ਹੈ,
Fareedkot Teekaਜੋ ਗੁਰੂ ਪੀਰ ਕਹਾਵਤਾ ਹੈ ਔਰ ਮੰਗਣ ਜਾਤਾ ਹੈ, ਭਾਵ ਤ੍ਰਿਸ਼ਨਾ ਕਰ ਮਾਂਗਤਾ ਹੈ॥
Prof. Sahib Singh(ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ;

ਪਦ ਅਰਥ ਸਦਾਏ = ਅਖਵਾਂਦਾ ਹੈ।

SikhNet (Spanish)o proclamando ser un guru mendiga de puerta en puerta.

ਤਾ ਕੈ; ਮੂਲਿ. ਨ ਲਗੀਐ ਪਾਇ ॥

taa kai; mool. na lageeai paae |

Sant Singh Khalsa- don't ever touch his feet.
Manmohan Singhfall not thou ever at the feet of him.
Manmohan Singh (Punjabi)ਤੂੰ ਕਦੇ ਭੀ ਉਸ ਦੇ ਪੈਰੀ ਨਾਂ ਪਊ।
Fareedkot Teekaਤਿਸ ਕੇ ਚਰਣੀ ਮੂਲੋਂ ਹੀ ਲਗਣਾ ਨਹੀਂ ਚਾਹੀਏ॥
Prof. Sahib Singhਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।

ਪਦ ਅਰਥ ਤਾ ਕੈ ਪਾਇ = ਉਸ ਦੇ ਪੈਰ ਉਤੇ। ਮੂਲਿ ਨ = ਬਿਲਕੁਲ ਨਹੀਂ।

SikhNet (Spanish)Nunca oh amigo, deberías dejarte caer a los pies de tal ser.

ਘਾਲਿ ਖਾਇ; ਕਿਛੁ ਹਥਹੁ ਦੇਇ ॥

ghaal khaae; kichh hathahu dee |

Sant Singh KhalsaOne who works for what he eats, and gives some of what he has
Manmohan SinghOne who eats what he earns through his earnest labour and form his hand gives something in charity;
Manmohan Singh (Punjabi)ਜੋ ਦਸਾ ਨੌਂਹਾ ਦੀ ਮਿਹਨਤ ਮੁਸ਼ੱਕਤ ਕਰ ਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਪੁੰਨ-ਦਾਨ ਦਿੰਦਾ ਹੈ,
Fareedkot Teeka(ਘਾਲਿ) ਕਾਰ ਕਰ ਖਾਵੇ ਔਰ ਯਥਾ ਸ਼ਕਤ ਜੋ ਹਾਥ ਸੇ ਹਰੀ ਨਮਿਤ ਦੇਤੇ ਹੈਂ॥
Prof. Sahib Singhਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ,

ਪਦ ਅਰਥ ਘਾਲਿ = ਮਿਹਨਤ ਕਰ ਕੇ, ਮਿਹਨਤ ਨਾਲ ਕਮਾ ਕੇ।

SikhNet (Spanish)Oh Nanak, sólo conoce el Camino, aquél que gana su sustento

ਨਾਨਕ; ਰਾਹੁ ਪਛਾਣਹਿ ਸੇਇ ॥੧॥

naanak; raahu pachhaaneh see |1|

Sant Singh Khalsa- O Nanak, he knows the Path. ||1||
Manmohan SinghO Nanak, he alone knows the True way of life.
Manmohan Singh (Punjabi)ਹੇ ਨਾਨਕ, ਕੇਵਲ ਉਹ ਹੀ ਸੱਚੀ ਜੀਵਨ ਰਹੁ-ਰੀਤੀ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਮਾਰਗ ਕੋ ਵਹੁ ਪੁਰਸ਼ ਪਛਾਨ ਲੇਤੇ ਹੈਂ॥੧॥
Prof. Sahib Singhਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ ॥੧॥

ਪਦ ਅਰਥ ਪਛਾਣਹਿ = ਪਛਾਣਦੇ ਹਨ। ਸੇਈ = ਉਹੀ ਬੰਦੇ (ਵਹੁ = ਵਚਨ) ॥੧॥

SikhNet (Spanish)con el sudor de su frente y después lo comparte con otros. (1)
Answers quote the Granth verbatim with Ang citations. AI commentary is not Gurbani and not a religious ruling.