ੴ

ਸਿੱਖਬਾਣੀ · SikhBani

Ang 1124

Sri Guru Granth Sahib · Raag Kaydaaraa · 4 shabads, 31 lines
Translations
Shabad Bhagat Kabir Ji Raag Kaydaaraa continued from Ang 1123

ਚਲਤ ਕਤ; ਟੇਢੇ ਟੇਢੇ ਟੇਢੇ ॥

chalat kat; ttedte ttedte ttedte |

Sant Singh KhalsaWhy do you walk in that crooked, zig-zag way?
Manmohan SinghWhy walk thou. O man, in the crooked, crooked, crooked way?
Manmohan Singh (Punjabi)ਹੇ ਬੰਦੇ! ਤੂੰ ਕਿਉਂ ਵਿੰਗੇ-ਤੜਿੰਗੇ, ਵਿੰਗ-ਤੜਿੰਗੇ ਵਿੰਗ-ਤੜਿੰਗ ਰਾਹੇ ਤੁਰਦਾ ਹੈ।
Fareedkot Teekaਹੇ ਪੁਰਸੋ! ਮਨ, ਤਨ, ਬਾਣੀ ਕਰ ਕੇ ਟੇਢੇ ਹੋ ਕਰ ਕਿਉਂ ਚਲਤੇ ਹੋ?
Prof. Sahib Singh(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?

ਪਦ ਅਰਥ ਕਤ = ਕਾਹਦੇ ਲਈ? ਕਿਉਂ?

SikhNet (Spanish)Oh mente ¿por qué tambaleas de un lado a otro?

ਅਸਤਿ ਚਰਮ ਬਿਸਟਾ ਕੇ ਮੂੰਦੇ; ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥

asat charam bisattaa ke moonde; duragandh hee ke bedte |1| rahaau |

Sant Singh KhalsaYou are nothing more than a bundle of bones, wrapped in skin, filled with manure; you give off such a rotten smell! ||1||Pause||
Manmohan SinghThou are filled up with bones, skin or ordure and are saturated with evil odour. Pause.
Manmohan Singh (Punjabi)ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।
Fareedkot Teekaਯਿਹ ਜੋ ਸਰੀਰੁ ਹੈ (ਅਸਤਿ) ਹਾਡ ਔਰ ਵਿਸਟਾਦਿ ਦੁਰਗੰਧਤਾ ਕਰ (ਮੂੰਦੇ) ਭਰੇ ਹੂਏ ਹੈਂ, ਅਰ ਚਰਮ ਕਰ ਕੇ ਊਪਰ ਸੇ (ਬੇਢੇ) ਵਲੇ ਹੂਏ ਹੈਂ॥੧॥ ਰਹਾਉ ॥
Prof. Sahib Singhਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ ॥

ਪਦ ਅਰਥ ਅਸਤਿ = {Skt. अस्थि} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ ॥੧॥ ਰਹਾਉ ॥

SikhNet (Spanish)Después de todo, el cuerpo no es más que un saco de huesos envuelto en piel, rodeado de polvo. (1-Pausa)

ਰਾਮ. ਨ ਜਪਹੁ, ਕਵਨ ਭ੍ਰਮ ਭੂਲੇ; ਤੁਮ ਤੇ ਕਾਲੁ. ਨ ਦੂਰੇ ॥

raam. na japahu, kavan bhram bhoole; tum te kaal. na doore |

Sant Singh KhalsaYou do not meditate on the Lord. What doubts have confused and deluded you? Death is not far away from you!
Manmohan SinghThou contemplate not thy Lord. In what doubt are thou gone astray? Death is not far from thee.
Manmohan Singh (Punjabi)ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੇ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ? ਮੌਤ ਤੇਰੇ ਕੋਲੋ ਦੁਰੇਡੇ ਨਹੀਂ ਂ।
Fareedkot Teekaਹੇ ਭਾਈ ਜਨੋ! ਰਾਮ ਕੋ ਨਹੀਂ ਜਪਤੇ ਹੋ, ਕਿਸ ਭ੍ਰਮ ਮੇਂ ਲਾਗ ਕਰ ਭੂਲ ਰਹੇ ਹੋ, ਤੁਮਰੇ ਸੇ ਕਾਲ ਦੂਰ ਨਹੀਂ ਹੈ ਅਰਥਾਤ ਨਿਕਟ ਹੀ ਹੈ॥
Prof. Sahib Singh(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।

ਪਦ ਅਰਥ ਤੁਮ ਤੇ = ਤੈਥੋਂ।

SikhNet (Spanish)¿Por qué te dejas engañar por la duda? Oh ser humano, ponte a contemplar a Dios,

ਅਨਿਕ ਜਤਨ ਕਰਿ. ਇਹੁ ਤਨੁ ਰਾਖਹੁ; ਰਹੈ ਅਵਸਥਾ ਪੂਰੇ ॥੨॥

anik jatan kar. ihu tan raakhahu; rahai avasathaa poore |2|

Sant Singh KhalsaMaking all sorts of efforts, you manage to preserve this body, but it shall only survive until its time is up. ||2||
Manmohan SinghBy various efforts, thou preserve thy body, but it shall last till its life-term is complete.
Manmohan Singh (Punjabi)ਤੂੰ ਅਨੇਕਾਂ ਉਪਰਾਲੇ ਕਰ ਇਸ ਦੇਹ ਦੀ ਰੱਖਿਆ ਕਰਦਾ ਹੈਂ। ਪ੍ਰੰਤੂ ਇਹ ਜੀਵਨ ਦੀ ਮਿਆਦ ਪੂਰੀ ਹੋਣ ਤਕ ਹੀ ਰਹੇਗੀ।
Fareedkot Teekaਇਸ ਸਰੀਰ ਕੋ ਅਨੇਕ ਜਤਨੋਂ ਕਰ ਰਾਖਤੇ ਹੋ। ਚਾਹੇ ਕਿਤਨਾ ਰਖਣੇ ਕਾ ਜਤਨ ਕਰੋ, ਪਰੰਤੂ ਅਵਸਥਾ ਕੇ ਪੂਰੇ ਹੋਣੇ ਸੇ ਰਹੇਗਾ? ਕਿੰਤੂ ਨ ਰਹੇਗਾ; ਵਾ ਅਵਸਥਾ ਕੇ ਪੂਰੇ ਹੋਣੇ ਤਕ ਰਹੇਗਾ, ਆਗੇ ਨਹੀਂ ਰਹੇਗਾ॥੨॥
Prof. Sahib Singhਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥

ਪਦ ਅਰਥ ਰਾਖਹੁ = ਪਾਲ ਰਹੇ ਹੋ, ਰਾਖੀ ਕਰ ਰਹੇ ਹੋ। ਰਹੈ = ਰਹਿ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਅਵਸਥਾ = ਉਮਰ ॥੨॥

SikhNet (Spanish)pues la muerte no se encuentra tan lejos de ti. Proteges tu cuerpo con grandes esfuerzos, pero cuando tus días se acaben, se va a desmoronar. (2)

ਆਪਨ ਕੀਆ ਕਛੂ. ਨ ਹੋਵੈ; ਕਿਆ ਕੋ ਕਰੈ ਪਰਾਨੀ ॥

aapan keea kachhoo. na hovai; kiaa ko karai paraanee |

Sant Singh KhalsaBy one's own efforts, nothing is done. What can the mere mortal accomplish?
Manmohan SinghBy one's own doing, one can do not anything. What can a mortal accomplish?
Manmohan Singh (Punjabi)ਆਪਣੇ ਕਰਨ ਦੁਆਰਾ, ਇਨਸਾਨ ਕੁਝ ਭੀ ਨਹੀਂ ਕਰ ਸਕਦਾ। ਫਾਨੀ ਬੰਦਾ ਕੀ ਕਰ ਸਕਦਾ ਹੈ?
Fareedkot Teekaਆਪਣਾ ਕੀਆ ਕੁਛ ਭੀ ਨਹੀਂ ਹੋਤਾ, ਕੋਈ ਪ੍ਰਾਣੀ ਕਯਾ ਕਰ ਲੇਵੇਗਾ॥
Prof. Sahib Singh(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।

ਪਦ ਅਰਥ ਪਰਾਨੀ = ਜੀਵ।

SikhNet (Spanish)Por uno mismo uno no puede hacer nada, es sólo cuando Dios lo desea,

ਜਾ ਤਿਸੁ ਭਾਵੈ. ਸਤਿਗੁਰੁ ਭੇਟੈ; ਏਕੋ ਨਾਮੁ ਬਖਾਨੀ ॥੩॥

jaa tis bhaavai. satigur bhettai; eko naam bakhaanee |3|

Sant Singh KhalsaWhen it pleases the Lord, the mortal meets the True Guru, and chants the Name of the One Lord. ||3||
Manmohan SinghWhen it pleases Him, man meets with the True Guru and utters the one Name.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਾਂ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਇਕ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੌ ਤਿਸ ਵਾਹਿਗੁਰੂ ਕੋ ਭਾਵਤਾ ਹੈ ਤੌ ਤਿਸੁ ਕੋ ਸਤਿਗੁਰੂ ਮਿਲਤਾ ਹੈ ਔ ਅਦੁਤੀ ਪਰਮੇਸ੍ਵਰ ਕੇ ਨਾਮ ਕੋ ਉਚਾਰਨ ਕਰਤਾ ਹੈ॥੩॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥

ਪਦ ਅਰਥ ਭੇਟੈ = ਮਿਲਦਾ ਹੈ। ਬਖਾਨੀ = ਉੱਚਾਰਦਾ ਹੈ ॥੩॥

SikhNet (Spanish)que uno se encuentra con el Guru Verdadero y se pone a repetir el Nombre de su Único Señor. (3)

ਬਲੂਆ ਕੇ ਘਰੂਆ ਮਹਿ ਬਸਤੇ; ਫੁਲਵਤ ਦੇਹ ਅਇਆਨੇ ॥

balooaa ke gharooaa meh basate; fulavat deh aeaane |

Sant Singh KhalsaYou live in a house of sand, but you still puff up your body - you ignorant fool!
Manmohan SinghThou abide in the house of sand and puff out thy body, O simpleton.
Manmohan Singh (Punjabi)ਤੂੰ ਰੇਤੇ ਦੇ ਘਰ ਅੰਦਰ ਵਸਦਾ ਹੈ ਅਤੇ ਆਪਣੇ ਸਰੀਰ ਨੂੰ ਫੂਕ ਦਿੰਦਾ ਹੈ, ਹੇ ਨਾਦਾਨ।
Fareedkot Teekaਜੈਸੇ ਕੋਈ ਮੋਟੇ ਰੇਤੇ ਕਾ ਘਰ ਬੰਧਵਾ ਕਰ ਬਸੈ ਤੋ ਸੀਘ੍ਰ ਹੀ ਨਸ੍ਟ ਹੋ ਜਾਤਾ ਹੈ, ਪੁਨਾ ਜੈਸੇ ਫੁਲ ਥੋੜੇ ਦਿਨ ਮੇਂ ਮੁਰਝਾਇ ਜਾਤਾ ਹੈ। ਹੇ ਇਯਾਨੇ ਜੀਵ! ਇਸ ਪ੍ਰਕਾਰ ਯਿਹ ਦੇਹੀ ਨਾਸਵੰਤ ਹੈ॥
Prof. Sahib Singhਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।

ਪਦ ਅਰਥ ਬਲੂਆ = ਰੇਤ। ਘਰੂਆ = ਨਿੱਕਾ ਜਿਹਾ ਘਰ। ਫੁਲਵਤ = ਫੁੱਲਦਾ, ਮਾਣ ਕਰਦਾ। ਦੇਹ = ਸਰੀਰ। ਅਇਆਨੇ = ਹੇ ਅੰਞਾਣ!

SikhNet (Spanish)Habitando en una casa de arena, en total ignorancia, uno se siente muy orgulloso de su propio cuerpo.

ਕਹੁ ਕਬੀਰ. ਜਿਹ ਰਾਮੁ, ਨ ਚੇਤਿਓ; ਬੂਡੇ ਬਹੁਤੁ ਸਿਆਨੇ ॥੪॥੪॥

kahu kabeer. jih raam, na chetio; boodde bahut siaane |4|4|

Sant Singh KhalsaSays Kabeer, those who do not remember the Lord may be very clever, but they still drown. ||4||4||
Manmohan SinghSays Kabir, the very wise, who remember not their Lord are ultimately drowned.
Manmohan Singh (Punjabi)ਕਬੀਰ ਜੀ ਆਖਦੇ ਹਨ, ਵਧੇਰੇ ਅਕਲਮੰਦੀ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਓੜਕ ਨੂੰ ਡੁਬ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਰਾਮ ਕੋ ਨਹੀਂ ਯਾਦ ਕੀਆ ਹੈ, ਚਾਹੇ ਵਹੁ ਬਡੇ ਸਿਯਾਨੇ ਭੀ ਥੇ ਤੋ ਭੀ ਵਹੁ ਡੂਬੇ ਹੈਂ॥੪॥੪॥☬ਪੁਨਾ ਉਪਦੇਸ਼:
Prof. Sahib Singhਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥

ਪਦ ਅਰਥ ਜਿਹ = ਜਿਨ੍ਹਾਂ ਨੇ ॥੪॥੪॥

* ਸ਼ਬਦ ਦਾ ਭਾਵ: ਅਸਾਰਤਾ-ਸਰੀਰ ਦੇ ਮਾਣ ਵਿਚ ਰੱਬ ਨੂੰ ਵਿਸਾਰ ਦੇਣਾ ਮੂਰਖਤਾ ਹੈ। ਇਹ ਤਾਂ ਰੇਤ ਦੇ ਘਰ ਵਰਗਾ ਹੈ।

SikhNet (Spanish)Dice Kabir, el que no alaba a Dios, es ahogado, sea inteligente o no. (4-4)

Open this shabad (10 lines, Angs 1123-1124) →

Shabad Bhagat Kabir Ji Raag Kaydaaraa

ਟੇਢੀ ਪਾਗ ਟੇਢੇ ਚਲੇ; ਲਾਗੇ ਬੀਰੇ ਖਾਨ ॥

ttedtee paag ttedte chale; laage beere khaan |

Sant Singh KhalsaYour turban is crooked, and you walk crooked; and now you have started chewing betel leaves.
Manmohan SinghCrooked is thy turban, crooked thy gait and thou begin to chew betel.
Manmohan Singh (Punjabi)ਵਿੰਗੀ ਹੈ ਤੇਰੀ ਪਗੜੀਵਿੰਗ ਤੜਿੰਗੀ ਹੈ ਤੇਰੀ ਚਾਲ ਅਤੇ ਤੂੰ ਪਾਨ ਚਬਾਉਣ ਲਗ ਜਾਂਦਾ ਹੈ।
Fareedkot Teekaਸਿਰ ਪਰ ਟੇਢੀ ਹੀ ਪਗੜੀ ਬਾਂਧ ਲੀਨੀ ਔਰ (ਟੇਡੇ) ਆਕੜ ਨਾਲ ਚਲਣੇ ਲਗ ਪੜੇ ਔਰ ਪਾਨੋ ਕੇ ਬੀੜੇ ਖਾਣੇ ਲਗ ਪੜੇ, ਵਾ ਸੂਰਮੇ ਖਾਂਨ ਸ੍ਰਦਾਰ ਲਗਤੇ ਹੈਂ॥
Prof. Sahib Singh(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,

ਪਦ ਅਰਥ ਟੇਢੀ = ਵਿੰਗੀ। ਚਲੇ = ਤੁਰਦੇ ਹਨ। ਬੀਰੇ = ਪਾਨ ਦੇ ਬੀੜੇ। ਖਾਨ ਲਾਗੇ = ਖਾਣ ਲੱਗਦੇ ਹਨ, ਖਾਣ ਵਿਚ ਮਸਤ ਹਨ।

SikhNet (Spanish)Tambaleando de un lado al otro uno va por el tortuoso y equivocado sendero, masticando hojas de betel,

ਭਾਉ ਭਗਤਿ ਸਿਉ ਕਾਜੁ. ਨ ਕਛੂਐ; ਮੇਰੋ ਕਾਮੁ ਦੀਵਾਨ ॥੧॥

bhaau bhagat siau kaaj. na kachhooai; mero kaam deevaan |1|

Sant Singh KhalsaYou have no use at all for loving devotional worship; you say you have business in court. ||1||
Manmohan SinghThou say, "I have no concern with the Lord's love and service. I have business in court".
Manmohan Singh (Punjabi)ਤੂੰ ਆਖਦਾ ਹੈ, "ਪ੍ਰਭੂ ਦੀ ਪ੍ਰੀਤ ਅਤੇ ਸੇਵਾ ਨਾਲ ਮੇਰਾ ਕੋਈ ਲੈਣ-ਦੇਣ ਨਹੀਂ! ਮੇਰਾ ਕੰਮ ਕਚਹਿਰੀ ਵਿੱਚ ਹੈ।
Fareedkot Teekaਪ੍ਰੇਮਾ ਭਗਤੀ ਕੇ ਸਾਥ ਕੁਛ ਕਾਮ ਨਾ ਰਖਾ। ਜੇ ਕਿਸੀ ਨੇ ਕਹਾ: ਕਬੀ ਸਤਿਸੰਗਤ ਮੇਂ ਚਲਨਾ ਚਾਹੀਏ। ਤੋ ਉੱਤ੍ਰ ਦੀਆ: ਹੇ ਭਾਈ! ਮੇਰਾ ਕਾਮ ਦੀਵਾਨ ਮੇਂ ਅਰਥਾਤ ਰਾਜ ਦਰਬਾਰ ਮੇਂ ਜਾਣੇ ਕਾ ਹੈ॥੧॥
Prof. Sahib Singh(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥

ਪਦ ਅਰਥ ਭਾਉ = ਪਿਆਰ। ਸਿਉ = ਨਾਲ। ਕਛੂਐ ਕਾਜੁ ਨ = ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਦੀਵਾਨ = ਕਚਹਿਰੀ, ਹਕੂਮਤ ॥੧॥

SikhNet (Spanish)sin darse cuenta de nada, sin importarle para nada la Amorosa Adoración de Dios, y entrometiéndose en los asuntos de otros. (1)

ਰਾਮੁ ਬਿਸਾਰਿਓ ਹੈ; ਅਭਿਮਾਨਿ ॥

raam bisaario hai; abhimaan |

Sant Singh KhalsaIn your egotistical pride, you have forgotten the Lord.
Manmohan SinghIn thy pride thou has forgotten thy Lord.
Manmohan Singh (Punjabi)ਆਪਣੀ ਹੰਗਤਾ ਅੰਦਰ ਤੂੰ ਆਪਣੇ ਪ੍ਰਭੂ ਨੂੰ ਭੁਲਾ ਦਿੱਤਾ ਹੈ।
Fareedkot Teekaਹੇ ਮੂਰਖ ਜੀਵ! ਤੈਨੇ ਅਭਿਮਾਨ ਮੇਂ ਲਗ ਕਰ ਰਾਮ ਕੋ ਬਿਸਾਰ ਦੀਆ॥
Prof. Sahib Singhਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।

ਪਦ ਅਰਥ ਅਭਿਮਾਨਿ = ਅਹੰਕਾਰ ਵਿਚ।

SikhNet (Spanish)Viviendo en ego, a uno se le olvida Dios,

ਕਨਿਕ ਕਾਮਨੀ ਮਹਾ ਸੁੰਦਰੀ; ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥

kanik kaamanee mahaa sundaree; pekh pekh sach maan |1| rahaau |

Sant Singh KhalsaGazing upon your gold, and your very beautiful wife, you believe that they are permanent. ||1||Pause||
Manmohan SinghSeeing, seeing thy gold and very beauteous bride, thou deem them permanent. Pause.
Manmohan Singh (Punjabi)ਆਪਣੇ ਸੋਨੇ ਅਤੇ ਪਰਮ ਸੋਹਣੀ ਪਤਨੀ ਨੂੰ ਵੇਖ ਵੇਖ ਕੇ ਤੂੰ ਉਨ੍ਹਾਂ ਨੂੰ ਮੁਸਤਕਿਲ ਸਮਝਦਾ ਹੈ। ਠਹਿਰਾਉ।
Fareedkot Teeka(ਕਨਿਕ) ਸ੍ਵਰਨਾਦਿ, ਧਨ ਅਰ ਮਹਾਂ ਸੁੰਦਰੀ ਇਸਤ੍ਰੀ ਕੋ ਬਾਰੰਬਾਰ ਦੇਖ ਕਰ (ਸਚੁ) ਅਨੰਦ ਕੋ ਮਾਨਤਾ ਭਯਾ॥੧॥ ਰਹਾਉ ॥
Prof. Sahib Singhਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥

ਪਦ ਅਰਥ ਕਨਿਕ = ਸੋਨਾ। ਕਾਮਨੀ = ਇਸਤ੍ਰੀ। ਮਹਾ = ਬੜੀ। ਪੇਖਿ = ਵੇਖ ਕੇ। ਸਚੁ = ਸਦਾ ਟਿਕੇ ਰਹਿਣ ਵਾਲੇ। ਮਾਨਿ = ਮਾਨੈ, ਮੰਨਦਾ ਹੈ, ਸਮਝਦਾ ਹੈ ॥੧॥ ਰਹਾਉ ॥

SikhNet (Spanish)pensando que el oro y las bellas mujeres son eternamente verdaderos y las observa con mirada de amor. (2)

ਲਾਲਚ ਝੂਠ ਬਿਕਾਰ ਮਹਾ ਮਦ; ਇਹ ਬਿਧਿ ਅਉਧ ਬਿਹਾਨਿ ॥

laalach jhootth bikaar mahaa mad; ih bidh aaudh bihaan |

Sant Singh KhalsaYou are engrossed in greed, falsehood, corruption and great arrogance. Your life is passing away.
Manmohan SinghThou are engrossed in covetousness, falsehood, sin and great arrogance. In this way thy life is passing away.
Manmohan Singh (Punjabi)ਤੂੰ ਲੋਭ, ਕੂੜ, ਪਾਪ ਅਤੇ ਭਾਰੇ ਘੁੰਮਡ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰੀਕੇ ਨਾਲ ਤੇਰੀ ਆਰਬਲਾ ਬੀਤਦੀ ਜਾ ਰਹੀ ਹੈ।
Fareedkot Teekaਲਾਲਚ ਝੂਠ ਔ ਬਿਕਾਰੋਂ ਕਰ ਅਤ੍ਯੰਤ ਮਦ ਮੇਂ ਉਨਮਦ ਹੋ ਕਰ, ਇਸੀ ਪ੍ਰਕਾਰ ਸਭ ਆਯੂ ਬਤੀਤ ਕਰ ਲਈ॥
Prof. Sahib Singh(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।

ਪਦ ਅਰਥ ਮਦ = ਅਹੰਕਾਰ। ਇਹ ਬਿਧਿ = ਇਹਨੀਂ ਢੰਗੀਂ, ਇਹਨਾਂ ਤਰੀਕਿਆਂ ਨਾਲ। ਅਉਧ = ਉਮਰ। ਬਿਹਾਨਿ = ਗੁਜ਼ਰਦੀ ਹੈ, ਬੀਤਦੀ ਹੈ।

SikhNet (Spanish)Pasa su vida en el vicio, en la falsedad y en la avaricia, intoxicado de bebidas espirituales.

ਕਹਿ ਕਬੀਰ. ਅੰਤ ਕੀ ਬੇਰ; ਆਇ ਲਾਗੋ ਕਾਲੁ ਨਿਦਾਨਿ ॥੨॥੫॥

keh kabeer. ant kee ber; aae laago kaal nidaan |2|5|

Sant Singh KhalsaSays Kabeer, at the very last moment, death will come and seize you, you fool! ||2||5||
Manmohan SinghSays Kabir, at the last moment death shall come and seize thee, O simpleton.
Manmohan Singh (Punjabi)ਕਬੀਰ ਜੀ ਆਖਦੇ ਹਨ, ਅਖੀਰ ਦੇ ਵੇਲੇ, ਮੌਤ ਆ ਕੇ ਤੈਨੂੰ ਪਕੜ ਲਵੇਗੀ, ਹੇ ਇੰਞਾਣੇ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੀਵ ਕੋ ਨਾਸੁ ਕਰਨੇ ਵਾਲਾ (ਨਿਦਾਨਿ) ਅੰਤ ਕੀ ਬੇਰ ਕਾਲ ਆਨ ਲਾਗਾ, ਭਾਵ ਆਕਰ ਪਕੜ ਲੀਆ ਹੈ॥੨॥੫॥☬ਪੁਨਾ ਵੈਰਾਗ ਜਨਕ ਉਪਦੇਸ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥

ਪਦ ਅਰਥ ਕਹਿ = ਕਹੇ, ਆਖਦਾ ਹੈ। ਬੇਰ = ਸਮੇ। ਆਇ ਲਾਗੋ = ਆ ਅੱਪੜਦਾ ਹੈ। ਕਾਲੁ = ਮੌਤ। ਨਿਦਾਨਿ = ਓੜਕ ਨੂੰ ॥੨॥੫॥

* ਸ਼ਬਦ ਦਾ ਭਾਵ: ਅਸਾਰਤਾ-ਧਨ, ਇਸਤ੍ਰੀ, ਹਕੂਮਤ ਦੇ ਮਾਣ ਵਿਚ ਰੱਬ ਨੂੰ ਵਿਸਾਰ ਕੇ ਮਨੁੱਖ ਜੀਵਨ ਅਜਾਈਂ ਗਵਾ ਲੈਂਦਾ ਹੈ।

SikhNet (Spanish)Dice Kabir, en el final uno es atrapado por la muerte, sin poder saber qué hacer. (2-5)

Open this shabad →

Shabad Bhagat Kabir Ji Raag Kaydaaraa

ਚਾਰਿ ਦਿਨ; ਅਪਨੀ ਨਉਬਤਿ ਚਲੇ ਬਜਾਇ ॥

chaar din; apanee naubat chale bajaae |

Sant Singh KhalsaThe mortal beats the drum for a few days, and then he must depart.
Manmohan SinghBeating his drum for four days, the mortal departs.
Manmohan Singh (Punjabi)ਚਾਰ ਦਿਹਾੜੇ ਆਪਣਾ ਨਗਾਰਾ ਵਜਾ ਕੇ ਪ੍ਰਾਣੀ ਤੁਰਦਾ ਬਣਦਾ ਹੈ।
Fareedkot Teekaਸੰਸਾਰ ਮੇਂ ਚਾਰ ਦਿਨ ਜੀਵ ਅਪਨੀ ਅਪਨੀ (ਨਉਬਤਿ) ਨਗਾਰਾ, ਭਾਵ ਵਾਜਾ ਬਜਾਇ ਕਰ ਚਲੇ ਜਾਤੇ ਭਏ॥
Prof. Sahib Singhਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।

ਪਦ ਅਰਥ ਨਉਬਤਿ ਬਜਾਇ = ਹਕੂਮਤ ਦਾ ਨਗਾਰਾ ਵਜਾ ਕੇ, ਹਕੂਮਤ ਕਰ ਕੇ। ਚਲੇ = ਤੁਰ ਪਏ।

SikhNet (Spanish)Por unos días uno toca sus tambores,

ਇਤਨਕੁ ਖਟੀਆ ਗਠੀਆ ਮਟੀਆ; ਸੰਗਿ. ਨ ਕਛੁ ਲੈ ਜਾਇ ॥੧॥ ਰਹਾਉ ॥

eitanak khatteea gattheea matteea; sang. na kachh lai jaae |1| rahaau |

Sant Singh KhalsaWith so much wealth and cash and buried treasure, still, he cannot take anything with him. ||1||Pause||
Manmohan SinghWith so much of his earnings, ready money and buried treasures, he takes nothing with him. Pause.
Manmohan Singh (Punjabi)ਆਪਣੀ ਐਨੀ ਕਮਾਈ ਨਕਦ ਮਾਲ-ਧਨ ਅਤੇ ਦਬੇ ਹੋਏ ਖ਼ਜ਼ਾਨਿਆਂ ਦੇ ਬਾਵਜੂਦ, ਉਹ ਆਪਣੇ ਨਾਲ ਕੁਝ ਭੀ ਨਹੀਂ ਲਿਜਾਂਦਾ। ਠਹਿਰਾਉ।
Fareedkot Teekaਇਤਨਾ ਕੁ ਧਨੁ (ਖਟੀਆ) ਇਕਤ੍ਰ ਕੀਆ ਕਿਛੁ ਤੋ (ਗਠੀਆ) ਥੈਲੀਏਂ ਬੰਧੀ ਹੂਈ ਅਰ ਕੁਛ (ਮਟੀਆ) ਮਿਟੀ ਮੇਂ ਦਬਾਯਾ ਹੂਆ ਥਾ; ਵਾ ਕਛੁ ਗਾਂਠ ਮੇਂ ਰਖਤਾ ਥਾ ਅਰੁ ਕਛੁ ਮਟੀਆ ਭਰ ਰਾਖੀ ਥੀ, ਪਰੰਤੂ ਅੰਤ ਕੋ ਜੀਵ ਅਪਨੇ ਸੰਗ ਕੁਛ ਭੀ ਨਹੀਂ ਲੇ ਜਾਤਾ॥੧॥ ਰਹਾਉ ॥
Prof. Sahib Singhਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥

ਪਦ ਅਰਥ ਇਤਨਕੁ ਖਟੀਆ = ਮਾਇਆ ਇਤਨੀ ਕਮਾਈ। ਗਠੀਆ = ਗੰਢਾਂ ਬੰਨ੍ਹ ਲਈਆਂ। ਮਟੀਆ = ਮਿੱਟੀ ਵਿਚ (ਦੱਬ ਰੱਖੀ) ॥੧॥ ਰਹਾਉ ॥

SikhNet (Spanish)pero en el final uno no se lleva sus tesoros enterrados.(1-Pausa)

ਦਿਹਰੀ ਬੈਠੀ ਮਿਹਰੀ ਰੋਵੈ; ਦੁਆਰੈ ਲਉ ਸੰਗਿ ਮਾਇ ॥

diharee baitthee miharee rovai; duaarai lau sang maae |

Sant Singh KhalsaSitting on the threshhold, his wife weeps and wails; his mother accompanies him to the outer gate.
Manmohan SinghSitting at the threshold, his wife wails, and up to the outer gate goes his mother with him.
Manmohan Singh (Punjabi)ਦਿਹਲੀਜ ਤੇ ਬਹਿ ਉਸ ਦੀ ਇਸਤਰੀ ਰੋਂਦੀ ਹੈ ਅਤੇ ਬਾਹਰਲੇ ਦਰਵਾਜੇ ਤਾਈ ਉਸ ਦੀ ਮਾਂ ਉਸ ਦੇ ਨਾਲ ਜਾਂਦੀ ਹੈ।
Fareedkot Teekaਦਰਵਾਜੇ ਕੀ (ਦਿਹਰੀ) ਦਹਿਲੀਜ ਪਰ ਬੈਠੀ ਹੂਈ (ਮਿਹਰੀ) ਇਸਤ੍ਰੀ ਰੋਵਤੀ ਹੈ ਔਰ ਬਾਹਰਲੇ ਦਰਵਾਜੇ ਤਕ ਮਾਤਾ ਰੋਤੀ ਜਾਤੀ ਹੈ, ਭਾਵ ਯੇਹਿ ਕਿ ਬਡੇ ਲੋਕੋਂ ਕੀਆਂ ਇਸਤ੍ਰੀਆਂ ਬਾਹਰ ਨਹੀਂ ਜਾਤੀਆਂ ਵਾ ਪੂਰਬ ਮੇਂ ਬਾਹਰ ਨਹੀਂ ਜਾਤੀਆਂ॥
Prof. Sahib Singh(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,

ਪਦ ਅਰਥ ਦਿਹਰੀ = ਦਲੀਜ਼। ਮਿਹਰੀ = ਮਹਿਲੀ, ਵਹੁਟੀ। ਦੁਆਰੈ = ਬਾਹਰਲੇ ਦਰਵਾਜ਼ੇ ਤਕ। ਮਾਇ = ਮਾਂ।

SikhNet (Spanish)Cerca del muerto, la esposa llora, la madre llega hasta la puerta,

ਮਰਹਟ ਲਗਿ, ਸਭੁ ਲੋਗੁ ਕੁਟੰਬੁ ਮਿਲਿ; ਹੰਸੁ ਇਕੇਲਾ ਜਾਇ ॥੧॥

marahatt lag, sabh log kuttanb mil; hans ikelaa jaae |1|

Sant Singh KhalsaAll the people and relatives together go to the crematorium, but the swan-soul must go home all alone. ||1||
Manmohan SinghAll men and kindreds in a body go up to the crematorium but soul-swan goes alone.
Manmohan Singh (Punjabi)ਸਾਰੇ ਆਦਮੀ ਤੇ ਸਨਬੰਧੀ ਇਕੱਠੇ ਹੋ ਮਰਘਟ ਤੋੜੀ ਜਾਂਦੇ ਹਨ, ਪਰੰਤੂ ਰਾਜਹੰਸ-ਆਤਮਾ ਕੱਲਮਕੱਲੀ ਹੀ ਜਾਂਦੀ ਹੈ।
Fareedkot Teekaਕੁਟੰਬ ਕੇ ਸਭ ਲੋਕ ਮਸਾਣ ਭੂਮ ਤਕ ਮਿਲ ਕਰ ਜਾਤੇ ਭਏ ਔਰ (ਹੰਸੁ) ਜੀਵ ਸਰੀਰ ਸੇ ਪ੍ਰਾਣੋ ਕੇ ਵਿਜੋਗ ਸਮੇਂ ਹੀ ਇਕੇਲਾ ਜਾਤਾ ਹੈ; ਵਾ ਮਸਾਣ ਭੂਮਿਕਾ ਤੇ ਪਰੇ ਆਗੇ ਜੀਵ ਇਕੇਲਾ ਜਾਤਾ ਹੈ। ਜਬ ਲੋਕ ਤ੍ਰਿਣ ਤੋੜਤੇ ਹੈਂ ਤਬ ਜੀਵ ਨਿਰਾਸ ਹੋ ਜਾਤਾ ਹੈ ਅਰ ਕਹਿਤਾ ਹੈ: ਅਹੋ ਜਿਨ ਕੋ ਮੈਂ ਅਪਨੇ ਜਾਨਤਾ ਥਾ ਇਨ ਮੇਂ ਸੇ ਮੇਰਾ ਸੰਗੀ ਕੋਊ ਭੀ ਨਾ ਹੂਆ॥
Prof. Sahib Singhਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥

ਪਦ ਅਰਥ ਮਰਹਟ = ਮਰਘਟ, ਮਸਾਣ। ਹੰਸੁ = ਜਿੰਦ ॥੧॥

SikhNet (Spanish)los parientes van a la cremación, pero el Alma cisne se va sola. (1)

ਵੈ ਸੁਤ. ਵੈ ਬਿਤ, ਵੈ ਪੁਰ ਪਾਟਨ; ਬਹੁਰਿ. ਨ ਦੇਖੈ ਆਇ ॥

vai sut. vai bit, vai pur paattan; bahur. na dekhai aae |

Sant Singh KhalsaThose children, that wealth, that city and town - he shall not come to see them again.
Manmohan SinghThose sons, that wealth, that village and city, he shall come not to see again.
Manmohan Singh (Punjabi)ਉਹ ਪੁਤਰ ਉਹ ਦੌਲਤ, ਉਹ ਪਿੰਡ ਅਤੇ ਸ਼ਹਿਰ, ਉਹ ਮੁੜ ਆ ਕੇ ਨਹੀਂ ਵੇਖੇਗਾ।
Fareedkot Teekaਵਹ ਪੁਤ੍ਰ ਜੋ ਉਪਜਾਇ ਕਰ ਪਾਲੇ ਥੇ ਅਰ ਵਹੁ ਧਨੁ ਪੁਨਾ ਵਹੁ ਪੁਰ ਅਰ (ਪਾਟਨ) ਬਡੇ ਸ਼ਹਰ ਬਹੁਰੋ ਜੀਉ ਆਇ ਕਰ ਨਹੀਂ ਦੇਖਤਾ॥
Prof. Sahib Singhਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।

ਪਦ ਅਰਥ ਵੈ = ਉਹ। ਬਿਤ = ਧਨ। ਪੁਰ = ਨਗਰ। ਪਾਟਨ = ਸ਼ਹਿਰ। ਬਹੁਰਿ = ਫਿਰ ਕਦੇ। ਆਇ = ਆ ਕੇ।

SikhNet (Spanish)A sus hijos, a las riquezas, a las ciudades y a los pueblos uno no los vuelve a ver.

ਕਹਤੁ ਕਬੀਰੁ. ਰਾਮੁ, ਕੀ ਨ ਸਿਮਰਹੁ; ਜਨਮੁ ਅਕਾਰਥੁ ਜਾਇ ॥੨॥੬॥

kehat kabeer. raam, kee na simarahu; janam akaarath jaae |2|6|

Sant Singh KhalsaSays Kabeer, why do you not meditate on the Lord? Your life is uselessly slipping away! ||2||6||
Manmohan SinghSays Kabir, why contemplate thou not thy Lord, O man, thy life is passing away in vain.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਕਿਉਂ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕਰਦਾ ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
Fareedkot Teekaਤਾਂ ਤੇ ਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਜਨੋ! ਰਾਮ ਕੋ ਕਿਉਂ ਨਹੀਂ ਸਿਮਰਤੇ, ਨਾਮ ਸੇ ਬਿਨਾਂ ਜਨਮ ਬਿਅਰਥ ਬੀਤਤਾ ਜਾਤਾ ਹੈ॥੨॥੬॥☬ਪਰਮੇਸਰ ਕੀ ਭਗਤੀ ਕੀ ਮਹਿਮਾਂ ਬਰਨਨ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥

ਪਦ ਅਰਥ ਕੀ ਨ = ਕਿਉਂ ਨਹੀਂ? ਅਕਾਰਥ = ਵਿਅਰਥ ॥੨॥੬॥

* ਸ਼ਬਦ ਦਾ ਭਾਵ: ਅਸਾਰਤਾ-ਧਨ, ਹਕੂਮਤ, ਪੁੱਤਰ, ਇਸਤ੍ਰੀ ਆਦਿਕ ਸਭ ਨਾਲੋਂ ਆਖ਼ਰ ਸਾਥ ਟੁੱਟ ਜਾਂਦਾ ਹੈ। ਇਹਨਾਂ ਦੇ ਮੋਹ ਵਿਚ ਹੀ ਫਸੇ ਰਹਿਣ ਨਾਲ ਜੀਵਨ ਵਿਅਰਥ ਜਾਂਦਾ ਹੈ। * ਨੋਟ: ਸਧਾਰਨ ਤੌਰ ਤੇ ਦੁਨੀਆ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ ਭੀ ਕਬੀਰ ਜੀ ਹੇਂਦਕਾ ਲਫ਼ਜ਼ 'ਮਰਹਟ' (ਮਰਘਟ) ਵਰਤਦੇ ਹਨ। ਜੰਮ-ਪਲ ਜੁ ਹਿੰਦੂ-ਘਰ ਦੇ ਹੋਏ।

SikhNet (Spanish)¿Por qué entonces el ser humano no contempla a Dios y desperdicia su vida en vano? (2-6)

Open this shabad →

Shabad Bhagat Ravidas Ji Raag Kaydaaraa

ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ॥

raag kedaaraa baanee ravidaas jeeo kee |

Sant Singh KhalsaRaag Kaydaaraa, The Word Of Ravi Daas Jee:
Manmohan SinghRag Kedara. Hymns of Ravidas Ji.
Manmohan Singh (Punjabi)ਰਾਗ ਕੇਦਾਰਾ। ਸ਼ਬਦ ਰਵਿਦਾਸ ਜੀ ਦੇ।
Prof. Sahib Singhਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Kedara, Palabras de Ravi Das yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. by the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਖਟੁ ਕਰਮ ਕੁਲ ਸੰਜੁਗਤੁ ਹੈ; ਹਰਿ ਭਗਤਿ. ਹਿਰਦੈ ਨਾਹਿ ॥

khatt karam kul sanjugat hai; har bhagat. hiradai naeh |

Sant Singh KhalsaOne who performs the six religious rituals and comes from a good family, but who does not have devotion to the Lord in his heart,
Manmohan SinghHe, who performs six religious rites and belongs to a good family but who enshrines not God's meditation in his mind,
Manmohan Singh (Punjabi)ਜੋ ਛੇ ਧਾਰਮਕ ਕਰਮਕਾਂਡ ਕਰਦਾ ਹੈ ਅਤੇ ਚੰਗੇ ਘਰਾਣੇ ਦਾ ਹੈ, ਪ੍ਰੰਤੂ ਜੋ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਨੂੰ ਧਾਰਨ ਨਹੀਂ ਕਰਦਾ,
Fareedkot Teekaਖਟ ਕਰਮ ਭੀ ਕਰਤਾ ਹੈ ਅਰ ਉਤਮ ਕੁਲ ਕੇ ਸਹਿਤ ਭੀ ਹੈ, ਪਰੰਤੂ ਜਿਸ ਪੁਰਸ਼ ਕੇ ਹਿਰਦੇ ਮੇਂ ਹਰਿ ਕੀ ਭਗਤੀ ਨਹੀਂ ਹੈ॥
Prof. Sahib Singhਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,

ਪਦ ਅਰਥ ਖਟੁ ਕਰਮ = ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ। {अध्यापनमध्यनं यजनं याजनं तथा। दान प्रतिग्रहश्चैव, षट् कर्माणयग्रजन्मन MS. ੧੦. ੭੫} ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਸੰਜੁਗਤੁ = ਸਮੇਤ, ਸਹਿਤ।

SikhNet (Spanish)Si uno realiza los seis tipos de tareas, si nace en una muy buena familia,

ਚਰਨਾਰਬਿੰਦ, ਨ ਕਥਾ ਭਾਵੈ; ਸੁਪਚ ਤੁਲਿ ਸਮਾਨਿ ॥੧॥

charanaarabind, na kathaa bhaavai; supach tul samaan |1|

Sant Singh Khalsaone who does not appreciate talk of the Lord's Lotus Feet, is just like an outcaste, a pariah. ||1||
Manmohan Singhand loves not the discourse of the Lord's lotus feet, is like and equal to pariah.
Manmohan Singh (Punjabi)ਅਤੇ ਜੋ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਕਥਾਵਾਰਤਾ ਨੂੰ ਪਿਆਰ ਨਹੀਂ ਕਰਦਾ, ਉਹ ਚੰਡਾਲ ਦੀ ਮਾਨਿੰਦ ਦੇ ਬਰਾਬਰ ਹੈ।
Fareedkot Teekaਪੁਨਾ ਹਰੀ ਕੇ ਚਰਨ ਕਵਲ ਔ ਹਰੀ ਕੀ ਕਥਾ ਭੀ ਜਿਸ ਕੋ ਨਹੀਂ ਭਾਵਤੀ ਹੈ, ਤਿਸ ਪੁਰਸ਼ ਕੋ (ਸੁਪਚ) ਚੰਡਾਲ ਕੇ (ਤੁਲਿ) ਸਮਾਨ ਅਰਥਾਤ ਮਨ ਮੇਂ ਵੀਚਾਰ ਲੈਣਾ॥੧॥
Prof. Sahib Singhਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥

ਪਦ ਅਰਥ ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਸੁ ਪਚ = {श्व-पच} ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ। ਤੁਲਿ = ਬਰਾਬਰ। ਸਮਾਨਿ = ਵਰਗਾ ॥੧॥

SikhNet (Spanish)pero no dedica su vida a Dios y no ama el Evangelio de los Pies de Loto, es un Chandala, un simple comedor de carroña. (1)

ਰੇ ਚਿਤ ਚੇਤਿ; ਚੇਤ ਅਚੇਤ ॥

re chit chet; chet achet |

Sant Singh KhalsaBe conscious, be conscious, be conscious, O my unconscious mind.
Manmohan SinghO my thoughtless mind, remember and contemplate thou thy Lord.
Manmohan Singh (Punjabi)ਹੇ ਮੇਰੇ ਗਾਫਲ ਮਨੂਏ! ਤੂੰ ਆਪਣੇ ਸੁਆਮੀ ਦਾ ਸਿਮਰਨ ਅਤੇ ਆਰਾਧਨ ਕਰ।
Fareedkot Teekaਹੇ ਚੇਤਨ ਸੇ ਅਚੇਤ ਅਰਥਾਤ ਹਰੀ ਸਿਮਰਨ ਸੇ ਰਹਿਤ ਪੁਰਸ਼! ਚਿਤ ਵਿਖੇ ਹਰੀ ਕਾ ਸਿਮਰਨ ਕਰ॥☬ਜੇ ਕਹੇ ਮੈਂ ਤੋ ਨੀਚ ਜਾਤ ਹੂੰ ਮੇਰੇ ਕੋ ਪਰਮੇਸ੍ਵਰ ਕਬ ਮਿਲਾ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।

ਪਦ ਅਰਥ ਰੇ ਅਚੇਤ ਚਿਤ = ਹੇ ਗ਼ਾਫ਼ਲ ਮਨ!

SikhNet (Spanish)Oh mi mente ignorante e inconsciente, ¿por qué no sigues a Valmika,

ਕਾਹੇ; ਨ ਬਾਲਮੀਕਹਿ ਦੇਖ ॥

kaahe; na baalameekeh dekh |

Sant Singh KhalsaWhy do you not look at Baalmeek?
Manmohan SinghWhy look thou not at Balmik?
Manmohan Singh (Punjabi)ਤੂੰ ਬਾਲਮੀਕ ਨੂੰ ਕਿਉਂ ਨਹੀਂ ਵੇਖਦਾ?
Fareedkot Teekaਬਾਲਮੀਕ ਜੀ ਕੋ ਕਿਸ ਵਾਸਤੇ ਨਹੀਂ ਦੇਖ ਲੇਤਾ?
Prof. Sahib Singhਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?

ਪਦ ਅਰਥ ਕਾਹੇ ਨ = ਕਿਉਂ ਨਹੀਂ?

SikhNet (Spanish)quien aunque de baja casta, se volvió Eterno?

ਕਿਸੁ ਜਾਤਿ ਤੇ, ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ ॥੧॥ ਰਹਾਉ ॥

kis jaat te, kih padeh amario; raam bhagat bisekh |1| rahaau |

Sant Singh KhalsaFrom such a low social status, what a high status he obtained! Devotional worship to the Lord is sublime! ||1||Pause||
Manmohan SinghFrom what a low caste, what high rank obtained he? Sublime is the Lord's devotional service. Pause.
Manmohan Singh (Punjabi)ਕਿੰਨੀ ਨੀਵੀ ਜਾਤੀ ਤੋਂ ਉਹ ਕਿਡੇ ਵਡੇ ਮਰਤਬੇ ਨੂੰ ਅੱਪੜਿਆਂ? ਸਰੇਸ਼ਟ ਹੇ ਸੁਆਮੀ ਦੀ ਪ੍ਰੇਮ-ਮਈ ਸੇਵਾ। ਠਹਿਰਾਉ।
Fareedkot Teekaਕਿਸ ਜਾਤੀ ਸੇ ਵਹੁ ਕਿਸ ਪਦਵੀ ਕੋ (ਅਮਰਿਓ) ਪਹੁਚਤਾ ਭਯਾ, ਯਾਂ ਤੇ ਰਾਮ ਕੀ ਭਗਤੀ ਸਰਬ ਸਾਧਨੋਂ ਸੇ ਵਸ਼ੇਸ਼ ਹੈ॥੧॥ ਰਹਾਉ ॥☬ਪੁਨਾ ਪੂਰਬ ਕਥਨ ਕੋ ਪੁਸਟ ਕਰਤੇ ਹੈਂ:
Prof. Sahib Singhਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥

ਪਦ ਅਰਥ ਪਦਹਿ = ਦਰਜੇ ਉੱਤੇ। ਅਮਰਿਓ = ਅੱਪੜਿਆ। ਬਿਸੇਖ = ਵਿਸ਼ੇਸ਼ਤਾ, ਵਡਿਆਈ ॥੧॥ ਰਹਾਉ ॥

SikhNet (Spanish)Tal es la Gloria de la Devoción a Dios. (1-Pausa)

ਸੁਆਨ ਸਤ੍ਰੁ. ਅਜਾਤੁ ਸਭ ਤੇ; ਕ੍ਰਿਸ੍ਨ ਲਾਵੈ ਹੇਤੁ ॥

suaan satru. ajaat sabh te; krisan laavai het |

Sant Singh KhalsaThe killer of dogs, the lowest of all, was lovingly embraced by Krishna.
Manmohan SinghThe enemy of dogs, who was the lowest of all, embraced love for the Lord.
Manmohan Singh (Punjabi)ਕੁੱਤਿਆਂ ਦੇ ਵੇਰੀ ਨੇ, ਜੋ ਸਾਰਿਆਂ ਨਾਲੋ ਨੀਵਾਂ ਸੀ, ਪ੍ਰਭੂ ਨਾਲ ਪਿਆਰ ਪਾ ਲਿਆ।
Fareedkot Teeka(ਸੁਆਨ ਸਤ੍ਰੁ) ਕੁਤਿਓਂ ਕਾ ਵੈਰੀ ਥਾ। ਭਾਵ ਕੁਤਿਓਂ ਕੋ ਭੰਗੀ ਮਾਰਤੇ ਹੈਂ, ਵਾ ਜੂਠ ਕੇ ਅਧਕਾਰੀ ਕੁਤੇ ਹੈਂ, ਸੋ ਜੂਠ ਭੰਗੀ ਲੈ ਜਾਤੇ ਹੈਂ। ਜੋ ਕਿਸੀ ਕੀ ਰੋਜੀ ਵਿਗਾੜਤਾ ਹੈ, ਸੋ ਵੈਰੀ ਹੋਤਾ ਹੈ। ਸੋ ਦੋਨੋ ਪ੍ਰਕਾਰ ਵੈਰੀ ਥਾ ਅਰ ਸਭ ਤੇ (ਅਜਾਤੁ) ਨੀਚ ਜਾਤ ਥਾ। ਏਕ ਕ੍ਰਿਸ਼ਨ ਕੇ ਸਾਥ ਪ੍ਰੇਮ ਲਗਾਵਤਾ ਥਾ; ਵਾ ਜਿਸ ਮੇਂ ਕ੍ਰਿਸ਼ਨ ਨੇ ਹੇਤ ਲਗਾਯਾ, ਕਿਉਂਕਿ ਉਸ ਕੇ ਆਏ ਪਾਂਡਵੋਂ ਕਾ ਜਗ੍ਯ ਸੰਪੂਰਨ ਮਾਨਾ। ਯੇਹ ਦੂਸਰਾ ਬਾਲਮੀਕ ਭਯਾ ਹੈ॥
Prof. Sahib Singh(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।

ਪਦ ਅਰਥ ਸੁਆਨ ਸਤ੍ਰੁ = ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ। ਅਜਾਤੁ = ਨੀਚ, ਚੰਡਾਲ। ਹੇਤੁ = ਪਿਆਰ।

SikhNet (Spanish)Valmika, el matador de perros, era un descastado y aún así Krishna le ofreció Su Amor.

ਲੋਗੁ ਬਪੁਰਾ. ਕਿਆ ਸਰਾਹੈ; ਤੀਨਿ ਲੋਕ ਪ੍ਰਵੇਸ ॥੨॥

log bapuraa. kiaa saraahai; teen lok praves |2|

Sant Singh KhalsaSee how the poor people praise him! His praise extends throughout the three worlds. ||2||
Manmohan SinghHow can poor people praise him? His praise extends to the three worlds.
Manmohan Singh (Punjabi)ਗਰੀਬ ਲੋਕ ਉਸ ਦੀ ਕੀ ਮਹਿਮਾ ਕਰ ਸਕਦੇ ਹਨ? ਉਸ ਦੀ ਮਹਿਮਾ ਤਿੰਨਾਂ ਜਹਾਨਾਂ ਅੰਰਦ ਫੈਲੀ ਹੋਈ ਹੈ।
Fareedkot Teekaਸੋ ਤਿਸ ਬਾਲਮੀਕ ਕੀ ਲੋਕ ਬਿਚਾਰਾ ਤੋ ਕਿਆ ਸਹਾਰਨਾ ਕਰੇ, ਤਿਸ ਕਾ ਜਸੁ ਤੀਨ ਲੋਕ ਮੇਂ ਪ੍ਰਵੇਸ਼ ਕਰ ਜਾਤਾ ਭਯਾ॥੨॥☬ਅਬ ਭਰੋਸਾ ਦ੍ਰਿੜ ਕਰਾਉਣ ਹੇਤ ਕਈ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥

ਪਦ ਅਰਥ ਬਪੁਰਾ = ਵਿਚਾਰਾ, ਨਿਮਾਣਾ। ਸਰਾਹੈ = ਸਿਫ਼ਤ ਕਰੇ ॥੨॥

SikhNet (Spanish)Él está ahora más allá de las alabanzas humanas, sí, su Gloria resuena en los tres mundos.(2)

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥

ajaamal pingulaa lubhat kunchar; ge har kai paas |

Sant Singh KhalsaAjaamal, Pingulaa, Lodhia and the elephant went to the Lord.
Manmohan SinghAjamal, Pingla the prostitute, Lodiya the hunter and the elephant went to God.
Manmohan Singh (Punjabi)ਅਜਾਮਲ, ਕੰਜਰੀ, ਪਿੰਗਲਾ, ਲੋਦੀਆਂ ਸ਼ਿਕਾਰੀ ਅਤੇ ਹਾਥੀ ਵਾਹਿਗੁਰੂ ਕੇਲ ਚਲੇ ਗਏ ਹਨ।
Fareedkot Teekaਅਜਮਲੁ ਪਾਪੀ, ਪਿੰਗਲਾ ਨਾਮ ਵੇਸ੍ਟਾ ਜੋ ਜਨਕ ਪੁਰ ਮੇਂ ਰਹਤੀ ਥੀ ਅਰ (ਲੁਭਤੁ) ਬਧਕ ਅਰਥਾਤ ਹੇੜੀ, ਜਿਸ ਨੇ ਸੰਤ ਕੀ ਆਗਿਆ ਮਾਨ ਕਰ ਪੰਛੀ ਰੂਪ ਚਤਰਭੁਜ ਕੋ ਪਕੜਾ ਥਾ, ਅਰ (ਕੁੰਚਰੁ) ਹਸਤੀ ਯਿਹ ਸਭ ਭਗਤੀ ਕਰ ਕੇ ਹਰੀ ਕੇ ਪਾਸ ਚਲੇ ਜਾਤੇ ਭਏ॥
Prof. Sahib Singhਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।

ਪਦ ਅਰਥ ਲੁਭਤੁ = ਲੁਬਧਕ, ਸ਼ਿਕਾਰੀ। ਕੁੰਚਰੁ = ਹਾਥੀ।

SikhNet (Spanish)Ayamala, quien se unió con una prostituta; Lodhia, el cazador; Pingala la mujer callejera, el vidente que se convirtió en elefante, todos ellos fueron recibidos por Dios.

ਐਸੇ ਦੁਰਮਤਿ ਨਿਸਤਰੇ; ਤੂ ਕਿਉ. ਨ ਤਰਹਿ, ਰਵਿਦਾਸ ॥੩॥੧॥

aise duramat nisatare; too kiau. na tareh, ravidaas |3|1|

Sant Singh KhalsaEven such evil-minded beings were emancipated. Why should you not also be saved, O Ravi Daas? ||3||1||
Manmohan SinghSuch evil intellected beings were emancipated. Why should not thou be saved, O Ravidas?
Manmohan Singh (Punjabi)ਇਹੋ ਜਿਹੇ ਮੰਦ-ਬੁਧੀ ਵਾਲੇ ਮੁਕਤ ਹੋ ਗਹੇ। ਤੇਰਾ ਪਾਰ ਉਤਾਰਾ ਕਿਉਂ ਨਾਂ ਹੋਵੇਗਾ, ਹੇ ਰਵਿਦਾਸ?
Fareedkot Teekaਐਸੇ ਖੋਟੀ ਮਤਿ ਵਾਲੇ ਤਰ ਗਏ। ਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਭਾਈ! ਤੂੰ ਕਿਉਂ ਨਾ ਤਰੇਂਗਾ, ਭਾਵ ਤੂੰ ਭੀ ਤਰ ਜਾਵੇਂਗਾ॥੩॥੧॥
Prof. Sahib Singhਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥

ਪਦ ਅਰਥ ਦੁਰਮਤਿ = ਭੈੜੀ ਮੱਤ ਵਾਲੇ।। ਅਜਾਮਲ = ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ। ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।। ਕੁੰਚਰੁ = ਹਾਥੀ, ਗਜ। ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ। ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ। ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ। ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।। ਪਿੰਗੁਲਾ = ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ। ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ। ਪਰ ਉਹ ਉਸ ਪਾਸ ਨਾਹ ਆਇਆ। ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ। ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ॥੩॥੧॥

* ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ। ਸਿਮਰਨ ਵੱਡੇ ਵੱਡੇ ਪਾਪੀਆਂ ਨੂੰ ਤਾਰ ਦੇਂਦਾ ਹੈ। ਸਿਮਰਨ ਤੋਂ ਸੱਖਣਾ ਮਨੁੱਖ ਹੀ ਅਸਲ ਨੀਚ ਹੈ।

SikhNet (Spanish)Si tales malhechores fueron emancipados, oh, dice Ravi Das, ¿Por qué no también podrías ser liberado tú? (3-1)

Open this shabad →

Ang 1124 of 1430