ੴ

ਸਿੱਖਬਾਣੀ · SikhBani

ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥

kavan kavan jaacheh prabh daate taa ke ant na pareh sumaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Gujri · Ang 503, 504 · 19 lines
Translations

ਗੂਜਰੀ ਮਹਲਾ ੧ ॥

goojaree mahalaa 1 | Ang 503

Sant Singh KhalsaGoojaree, First Mehl:
Manmohan SinghGujri 1st Guru.
Manmohan Singh (Punjabi)ਗੂਜ਼ਰੀ ਪਹਿਲੀ ਪਾਤਿਸ਼ਾਹੀ।
SikhNet (Spanish)Guyeri, Mejl Guru Nanak, Primer Canal Divino.

ਕਵਨ ਕਵਨ ਜਾਚਹਿ ਪ੍ਰਭ ਦਾਤੇ; ਤਾ ਕੇ. ਅੰਤ ਨ ਪਰਹਿ ਸੁਮਾਰ ॥

kavan kavan jaacheh prabh daate; taa ke. ant na pareh sumaar | Ang 503

Sant Singh KhalsaThose who beg of God the Great Giver - their numbers cannot be counted.
Manmohan SinghWho and which beg of the Beneficent Lord, their limit and number cannot be ascertained.
Manmohan Singh (Punjabi)ਕਿਹੜੇ ਅਤੇ ਕੌਣ ਕੌਣ ਦਾਤਾਰ ਸਾਹਿਬ ਪਾਸੋਂ ਮੰਗਦੇ ਹਨ, ਉਨ੍ਹਾਂ ਦਾ ਓੜਕ ਅਤੇ ਗਿਣਤੀ ਜਾਣੀ ਨਹੀਂ ਜਾ ਸਕਦੀ।
Fareedkot Teekaਹੇ ਸਮਰੱਥ ਦਾਤੇ! ਤੇਰੇ ਸੇ ਕੌਨ ਮਾਂਗਤੇ ਹੈਂ, ਜੇ ਐਸੇ (ਸੁਮਾਰ) ਗਿਨਨਾ ਕਰੀਏ ਤੌ ਤਿਨ ਮਾਂਗਨੇ ਹਾਰੋਂ ਕੇ ਅੰਤ ਨਹੀਂ ਪਾਏ ਜਾਤੇ॥
Prof. Sahib Singhਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ।

ਪਦ ਅਰਥ ਕਵਨ ਕਵਨ = ਕੇਹੜੇ ਕੇਹੜੇ? ਜਾਚਹਿ = ਮੰਗਦੇ ਹਨ। ਪ੍ਰਭ ਦਾਤੇ = ਹੇ ਦਾਤਾਰ ਪ੍ਰਭੂ! ਤਾ ਕੇ = ਉਹਨਾਂ ਜੀਵਾਂ ਦੇ। ਸੁਮਾਰ = ਗਿਣਤੀ, ਲੇਖੇ।

SikhNet (Spanish)Millones de personas piden por Tus Bendiciones; no se pueden ni contar.

ਜੈਸੀ ਭੂਖ ਹੋਇ ਅਭ ਅੰਤਰਿ; ਤੂੰ ਸਮਰਥੁ ਸਚੁ ਦੇਵਣਹਾਰ ॥੧॥

jaisee bhookh hoe abh antar; toon samarath sach devanahaar |1| Ang 503

Sant Singh KhalsaYou, Almighty True Lord, fulfill the desires within their hearts. ||1||
Manmohan SinghAs is the desire, within man's mind that O powerful True Lord, Thou fulfillest;
Manmohan Singh (Punjabi)ਜਿਸ ਤਰ੍ਹਾਂ ਦੀ ਖਾਹਿਸ਼ ਇਨਸਾਨ ਦੇ ਹਿਰਦੇ ਅੰਦਰ ਹੈ, ਉਸ ਨੂੰ ਹੇ ਬਲਵਾਨ ਸੱਚੇ ਸੁਆਮੀ! ਤੂੰ ਪੂਰਨ ਕਰਦਾ ਹੈ।
Fareedkot Teekaਹੇ ਸਮਰੱਥ ਦੇਨਹਾਰੇ! ਜੈਸੀ ਤਿਨ ਕੇ (ਅਭ) ਰਿਦੇ ਮੇਂ (ਭੂਖ), ਭਾਵ ਇਛਾ ਹੋਤੀ ਹੈ, ਤੈਸੀ ਤੂੰ ਦਾਤਿ ਦੇ ਕਰ (ਸਚੁ) ਨਿਸਚਯ ਪੂਰਨ ਕਰ ਦੇਤਾ ਹੈ॥੧॥
Prof. Sahib Singhਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥

ਪਦ ਅਰਥ ਅਭ ਅੰਤਰਿ = {अभ्यन्तरि} ਧੁਰ ਅੰਦਰ, ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ॥੧॥

SikhNet (Spanish)Cualquiera que sea la naturaleza del deseo en su corazón, eso, oh Señor Poderoso, Tú lo concedes. (1)

ਐ ਜੀ. ਜਪੁ ਤਪੁ ਸੰਜਮੁ; ਸਚੁ ਅਧਾਰ ॥

ai jee. jap tap sanjam; sach adhaar | Ang 503

Sant Singh KhalsaO Dear Lord, chanting, deep meditation, self-discipline and truth are my foundations.
Manmohan SinghO Sire, the support of Thy True Name is my worship, penance and self-mortification.
Manmohan Singh (Punjabi)ਹੇ ਮਹਾਰਾਜ ਤੇਰੇ ਸੱਚੇ ਨਾਮ ਦਾ ਆਸਰਾ ਹੀ ਮੇਰੀ ਉਪਾਸ਼ਨਾ, ਤਪੱਸਿਆ ਅਤੇ ਇੰਦ੍ਰੀਆਂ ਦੀ ਰੋਕਥਾਮ ਹੈ।
Fareedkot Teekaਹੇ ਸਚ ਰੂਪ! ਤੇਰਾ ਜੋ ਆਸਰਾ ਲੈਣਾ ਹੈ ਏਹੀ ਮੈਨੇ ਜਪ ਤਪ ਅਰ ਸੰਜਮ ਜਾਨਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ,

ਪਦ ਅਰਥ ਐ ਜੀ = ਹੇ ਪ੍ਰਭੂ ਜੀ! ਸਚੁ ਅਧਾਰੁ = ਸਦਾ-ਥਿਰ ਰਹਿਣ ਵਾਲਾ ਆਸਰਾ।

SikhNet (Spanish)La Meditación, la Austeridad, el Autocontrol y la Verdad, son mi asta principal.

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ; ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥

har har naam dehi sukh paaeeai; teree bhagat bhare bhanddaar |1| rahaau | Ang 503

Sant Singh KhalsaBless me with Your Name, Lord, that I may find peace. Your devotional worship is a treasure over-flowing. ||1||Pause||
Manmohan SinghMy Lord Gods bless me with Thy Name that I may have peace. Thine treasures are brimful with devotion. Pause.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਤਾਂ ਜੋ ਮੈਂ ਆਰਾਮ ਪਾ ਲਵਾਂ। ਤੇਰੇ ਖਜਾਨੇ ਸ਼ਰਧਾ ਪ੍ਰੇਮ ਨਾਲ ਲਬਾਲਬ (ਭਰਪੂਰ) ਹਨ। ਠਹਿਰਾਉ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਅਪਨਾ ਨਾਮੁ ਹੀ ਦੇਵੇਂ ਤੋ ਸੁਖੁ ਪਾਈਤਾ ਹੈ ਅਰ ਤੇਰੀ ਭਗਤੀ ਕੇ ਭੰਡਾਰੇ ਸੇ ਸੰਤੋਂ ਕੇ ਰਿਦੇ ਭਰੇ ਹੂਏ ਹੈਂ॥੧॥ ਰਹਾਉ ॥☬ਅਬ ਤਿਨ ਕੇ ਲਯ ਚਿੰਤਨ ਕੇ ਵਿਚਾਰ ਕਾ ਪ੍ਰਕਾਰ ਕਹਿਤੇ ਹੈਂ:
Prof. Sahib Singh(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥

ਪਦ ਅਰਥ ਭੰਡਾਰ = ਖ਼ਜ਼ਾਨੇ ॥੧॥ ਰਹਾਉ ॥

SikhNet (Spanish)Oh Señor, bendíceme con Tu Nombre para que pueda juntar la Felicidad; el Tesoro de Tu Alabanza es Interminable. (1‑Pausa)

ਸੁੰਨ ਸਮਾਧਿ ਰਹਹਿ ਲਿਵ ਲਾਗੇ; ਏਕਾ ਏਕੀ ਸਬਦੁ ਬੀਚਾਰ ॥

sun samaadh raheh liv laage; ekaa ekee sabad beechaar | Ang 503

Sant Singh KhalsaSome remain absorbed in Samaadhi, their minds fixed lovingly on the One Lord; they reflect only on the Word of the Shabad.
Manmohan SinghSome remain absorbed in Lord's love in profound trance and reflect over but one Name.
Manmohan Singh (Punjabi)ਕਈ ਅਫੁਰ ਤਾੜੀ ਅੰਦਰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਰਹਿੰਦੇ ਹਨ। ਅਤੇ ਕੇਵਲ ਇਕ ਨਾਮ ਦਾ ਹੀ ਚਿੰਤਨ ਕਰਦੇ ਹਨ।
Fareedkot Teekaਜੋ (ਏਕਾ ਏਕੀ) ਏਕਾਗ੍ਰ ਹੋ ਕਰ ਗੁਰ ਸਬਦ ਕਾ ਬੀਚਾਰ ਕਰਤੇ ਹੈਂ, ਸੋ ਬ੍ਰਿਤੀ ਲਗਾਇ ਕਰ (ਸੁੰਨ) ਨਿਰਬਿਕਲਪ ਸਮਾਧੀ ਮੇਂ ਇਸਥਿਤ ਰਹਤੇ ਹੈਂ॥
Prof. Sahib Singh(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ,

ਪਦ ਅਰਥ ਸੁੰਨ = {शुन्य} ਸੁੰਞ, ਉਹ ਅਵਸਥਾ ਜਿਥੇ ਕੋਈ ਫੁਰਨਾ ਨਾਹ ਉਠੇ। ਰਹਹਿ = ਤੂੰ ਰਹਿੰਦਾ ਹੈਂ। ਏਕਾ ਏਕੀ = ਤੂੰ ਇਕੱਲਾ ਹੀ। ਸਬਦੁ = ਬਚਨ, ਹੁਕਮ, ਇਰਾਦਾ।

SikhNet (Spanish)Aquéllos que están entonados en Ti, están en un trance en el que no existe nada más que Tu Palabra.

ਜਲੁ ਥਲੁ ਧਰਣਿ ਗਗਨੁ. ਤਹ ਨਾਹੀ; ਆਪੇ ਆਪੁ ਕੀਆ ਕਰਤਾਰ ॥੨॥

jal thal dharan gagan. teh naahee; aape aap keea karataar |2| Ang 503

Sant Singh KhalsaIn that state, there is no water, land, earth or sky; only the Creator Lord Himself exists. ||2||
Manmohan SinghIn that state there is no water land, earth and sky and the Creator, all by Himself, remains.
Manmohan Singh (Punjabi)ਉਸ ਜਗ੍ਹਾ ਵਿੱਚ ਪਾਣੀ, ਧਰਤੀ, ਜਮੀਨ ਅਤੇ ਆਕਾਸ਼ ਨਹੀਂ ਹੁੰਦੇ ਅਤੇ ਕੇਵਲ ਸਿਰਜਣਹਾਰ ਖੁਦ-ਬ-ਖੁਦ ਹੀ ਹੁੰਦਾ ਹੈ।
Fareedkot Teeka(ਤਹ) ਤਿਸ ਸਮਾਧ ਮੇਂ ਵਾ ਤਿਸ ਸਰੂਪ ਮੇਂ ਵਾ ਤਿਨ ਕੀ ਦ੍ਰਿਸ੍ਟੀ ਮੇਂ (ਜਲੁ ਥਲੁ), ਭਾਵ ਪਤਾਲ (ਧਰਣਿ) ਮਿਰਤ ਲੋਕ ਅਰ ਅਕਾਸ ਕਛੁ ਹੈ ਨਹੀਂ ਥਾ। ਤਬ ਕਰਤਾਰ ਨੇ ਅਪਨੇ ਆਪ ਹੀ ਇਹ ਖੇਲ ਵਾ ਅਪਨਾ ਆਪ ਹੀ ਕੀਆ ਹੂਆ ਥਾ, ਭਾਵ ਅਦੁਤੀ ਥਾ। ਤਿਸ ਸਮਾਧੀ ਵਾਲੋਂ ਨੇ ਆਪਨਾ ਆਪ ਕਰਤਾਰ ਰੂਪ ਕੀਆ ਹੂਆ ਹੈ॥੨॥
Prof. Sahib Singhਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥

ਪਦ ਅਰਥ ਧਰਣਿ = ਧਰਤੀ। ਗਗਨੁ = ਆਕਾਸ਼। ਤਹ = ਤਦੋਂ। ਆਪੁ = ਆਪਣੇ ਆਪ ਨੂੰ। ਕਰਤਾਰ = ਹੇ ਕਰਤਾਰ! ॥੨॥

SikhNet (Spanish)Para ellos no hay tierra, ni agua, ni cielo; todo lo que es, es solamente del Señor. (2)

ਨਾ ਤਦਿ ਮਾਇਆ. ਮਗਨੁ ਨ ਛਾਇਆ; ਨਾ ਸੂਰਜ. ਚੰਦ ਨ, ਜੋਤਿ ਅਪਾਰ ॥

naa tad maaeaa. magan na chhaaeaa; naa sooraj. chand na, jot apaar | Ang 503

Sant Singh KhalsaThere is no intoxication of Maya there, and no shadow, nor the infinite light of the sun or the moon.
Manmohan SinghThen, there is no intoxication of mammon, no shadow of ignorance, neither the infinite light of the sun nor of the moon.
Manmohan Singh (Punjabi)ਤਦ ਉਥੇ ਨਾਂ ਧਨ-ਦੌਲਤ ਦੀ ਮਸਤੀ, ਨਾਂ ਬੇਸਮਝੀ ਦੀ ਛਾਂ, ਨਾਂ ਸੂਰਜ ਦੀ ਤੇ ਨਾਂ ਹੀ ਚੰਦ੍ਰਮੇ ਦੀ ਰੋਸ਼ਨੀ ਹੁੰਦੀ ਹੈ।
Fareedkot Teekaਸੋਈ ਦ੍ਰਿਢ ਕਰਾਉਤੇ ਹੈਂ: ਜਬ ਮਹਾਂ ਪ੍ਰਲੈ ਕਾ ਸਮਾਂ ਥਾ ਤਬ ਨਾ ਤੋ ਸੋ ਮਾਯਾ ਕੀ ਮਗਨਤਾ ਥਾ ਅਰ ਨਾ (ਛਾਯਾ) ਅਵਿਦਿਆ ਹੀ ਕੀ ਮਗਨਤਾ ਥਾ। ਵਾ ਛਾਯਾ ਅਰ ਧੂਪ ਨਹੀਂ ਥੀ, ਨ ਸੂਰਜ ਥਾ ਨ ਚੰਦ੍ਰਮਾ ਥਾ। ਏਕ ਅਪਾਰ ਜੋਤਿ ਬ੍ਰਹਮ ਹੀ ਥਾ। ਵਾ ਤਦ ਤਤਵੇਤਾ ਕਰਤਾਰ ਰੂਪ ਕੀ ਦ੍ਰਿਸ੍ਟੀ ਮੇਂ ਮਾਇਆ ਆਦਕ ਕਛੂ ਨਹੀਂ ਹੈ, ਅਪਾਰ ਜੋਤੀ ਬ੍ਰਹਮ ਹੀ ਹੈ॥
Prof. Sahib Singhਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ।

ਪਦ ਅਰਥ ਤਦਿ = ਤਦੋਂ। ਮਗਨੁ = ਮਸਤ (ਜੀਵ)। ਛਾਇਆ = ਮਾਇਆ ਦੇ ਪ੍ਰਭਾਵ (ਵਿਚ)। ਅਪਾਰ = ਅਪਰ, ਅਵਰ, ਕੋਈ ਹੋਰ।

SikhNet (Spanish)Entonces no existe la intoxicación por la Maya, ni la sombra de la ignorancia, ni la luz infinita del sol ni de la luna.

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ; ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

sarab drisatt lochan abh antar; ekaa nadar su tribhavan saar |3| Ang 503

Sant Singh KhalsaThe eyes within the mind which see everything - with one glance, they see the three worlds. ||3||
Manmohan SinghWith the eyes in their mind, they behold everything and with their one glance, they come to possess the knowledge of the three worlds.
Manmohan Singh (Punjabi)ਆਪਣੇ ਹਿਰਦੇ ਦੇ ਅੰਦਰ ਦੀਆਂ ਅੱਖਾਂ ਨਾਲ ਉਹ ਸਾਰਾ ਕੁਛ ਵੇਖਦਾ ਹੈ ਅਤੇ ਆਪਣੀ ਇਕ ਨਜ਼ਰ ਨਾਲ ਹੀ ਉਨ੍ਹਾਂ ਨੂੰ ਤਿੰਨਾਂ ਲੋਕਾਂ (ਸੁਰਗ, ਪਾਤਾਲ ਅਤੇ ਮਾਤ ਲੋਕ) ਦੀ ਗਿਆਤ ਹੋ ਜਾਂਦੀ ਹੈ।
Fareedkot Teekaਜੋ ਨੇਤ੍ਰੋਂ ਕਰ ਕੇ ਸਰਬ ਨਾਮ ਰੂਪ ਪ੍ਰਪੰਚ (ਦ੍ਰਿਸਟਿ) ਦਿਖਾਈ ਪੜਤਾ ਹੈ, ਸੋ ਸਭ ਤਿਸ ਕੇ (ਅਭ) ਰਿਦੇ ਕੈ ਅੰਤਰਿ ਹੀ ਥਾ, ਭਾਵ ਇਹ ਕਿ ਇਹ ਸਭ ਮਾਇਆ ਮੇਂ ਲੀਨ ਥਾ। ਮਾਇਆ ਤਿਸ ਮੇਂ ਲੀਨ ਥੀ। ਤ੍ਰਿਭਵਣੋਂ ਕਾ (ਸਾਰ) ਤਤ੍ਵ ਰੂਪ ਥਾ। (ਨਦਰਿ) ਦੇਖਨਹਾਰਾ ਏਕ ਹੀ ਵਾ ਏਕ ਨਦਰੀ ਜੋ ਤੀਨੋਂ ਭਵਨੋਂ ਕਾ ਸਾਰ ਰੂਪ ਹੈ, ਸੋ ਮਹਾਤਮਾ ਤਿਸ ਕੋ ਰਿਦੇ ਕੇ ਬੀਚ ਜੋ ਗਿਆਨ ਰੂਪ ਨੇਤ੍ਰ ਹੈਂ ਤਿਨ ਕਰ ਸਰਬ ਰੂਪ ਦੇਖਤੇ ਹੈਂ॥੩॥☬ਅਬ ਉਤਪਤੀ ਚਿੰਤਨ ਕਹਤੇ ਹੈਂ:
Prof. Sahib Singhਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥

ਪਦ ਅਰਥ ਸਰਬ ਦ੍ਰਿਸਟਿ ਲੋਚਨ = ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਅੱਖ। ਅਭ ਅੰਤਰਿ = {अभ्यन्तर} (ਤੇਰੇ ਆਪਣੇ ਹੀ) ਧੁਰ ਅੰਦਰ। ਸਾਰ = ਸੰਭਾਲ ॥੩॥

SikhNet (Spanish)Los ojos que ven desde dentro todo el Universo, ahora, con una sola mirada tienen la visión de los tres mundos. (3).

ਪਵਣੁ ਪਾਣੀ ਅਗਨਿ ਤਿਨਿ ਕੀਆ; ਬ੍ਰਹਮਾ ਬਿਸਨੁ ਮਹੇਸ ਅਕਾਰ ॥

pavan paanee agan tin keea; brahamaa bisan mahes akaar | Ang 504

Sant Singh KhalsaHe created air, water and fire, Brahma, Vishnu and Shiva - the whole creation.
Manmohan SinghHe has created air, water, fire, Brahma, Vishnu, Shiva and the entire creation.
Manmohan Singh (Punjabi)ਉਸ ਨੇ ਹਵਾ, ਜਲ, ਅੱਗ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਸਮੂਹ ਰਚਨਾ ਸਾਜੀ ਹੈ।
Fareedkot Teekaਤਿਸ ਪਰਮੇਸ੍ਵਰ ਨੇ ਪਵਣ ਪਾਣੀ ਅਰ ਅਗਨੀ ਆਦਿ ਤਤੋਂ ਕੋ ਉਤਪਤਿ ਕੀਆ, ਪੁਨਾ ਬ੍ਰਹਮਾ ਬਿਸਨੁ ਅਰ ਸਿਵ ਤੀਨੋਂ ਦੇਵਤਾ ਕੀਏ। ਤਿਨ ਦ੍ਵਾਰਾ ਸਰਬ ਪ੍ਰਪੰਚ ਕੇ (ਅਕਾਰ) ਸਰੀਰ ਕੀਏ॥☬ਇਸ ਪਕਾਰ ਪ੍ਰਾਰਥਨਾ ਕਰਤੇ ਹੈਂ:
Prof. Sahib Singhਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।

ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਕੀਆ = (ਜਦੋਂ) ਪੈਦਾ ਕੀਤਾ। ਮਹੇਸ = ਸ਼ਿਵ। ਅਕਾਰ = ਸਰੂਪ, ਵਜੂਦ, ਹਸਤੀ।

SikhNet (Spanish)Tú, oh Señor, creaste el aire, el agua y el fuego, y también creaste a Brahma, Vishnú y Shiva, la Creación entera,

ਸਰਬੇ ਜਾਚਿਕ. ਤੂੰ ਪ੍ਰਭੁ ਦਾਤਾ; ਦਾਤਿ ਕਰੇ ਅਪੁਨੈ ਬੀਚਾਰ ॥੪॥

sarabe jaachik. toon prabh daataa; daat kare apunai beechaar |4| Ang 504

Sant Singh KhalsaAll are beggars; You alone are the Great Giver, God. You give Your gifts according to Your own considerations. ||4||
Manmohan SinghAll are mumpers, Thou alone art the Beneficent Lord. Thou givest volition.
Manmohan Singh (Punjabi)ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਸੁਆਮੀ ਹੈ। ਤੂੰ ਆਪਣੀ ਰਜ਼ਾ ਅਨੁਸਾਰ ਬਖਸ਼ਸ਼ਾਂ ਦਿੰਦਾ ਹੈ।
Fareedkot Teekaਹੇ ਪ੍ਰਭੂ! ਸਰਬ ਜੀਵ ਭਿਛਕ ਹੈਂ ਅਰ ਤੂੰ ਦਾਤਾ ਹੈਂ, ਅਪਨੇ ਵੀਚਾਰ ਦੁਆਰਾ ਤੂੰ ਦਾਤ ਕਰਤਾ ਹੈਂ॥੪॥
Prof. Sahib Singhਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥

ਪਦ ਅਰਥ ਜਾਚਿਕ = ਮੰਗਤੇ। ਕਰੇ = ਕਰਦਾ ਹੈ। ਅਪੁਨੈ ਬੀਚਾਰ = ਆਪਣੇ ਵਿਚਾਰ ਅਨੁਸਾਰ ॥੪॥

SikhNet (Spanish)todos son pordioseros y sólo Tú eres el Gran Dador y Tus Regalos los das de acuerdo a Tu Propia consideración. (4)

ਕੋਟਿ ਤੇਤੀਸ ਜਾਚਹਿ. ਪ੍ਰਭ ਨਾਇਕ; ਦੇਦੇ ਤੋਟਿ ਨਾਹੀ. ਭੰਡਾਰ ॥

kott tetees jaacheh. prabh naaeik; dede tott naahee. bhanddaar | Ang 504

Sant Singh KhalsaThree hundred thirty million gods beg of God the Master; even as He gives, His treasures are never exhausted.
Manmohan SinghThirty three millions of gods bed of the Lord Master, whose treasures exhaust not by giving.
Manmohan Singh (Punjabi)ਤੇਤੀ ਕ੍ਰੋੜ ਦੇਵਤੇ ਸੁਆਮੀ ਮਾਲਕ ਪਾਸੋਂ ਮੰਗਦੇ ਹਨ, ਜਿਸ ਦੇ ਖਜਾਨੇ, ਦੇਣ ਨਾਲ ਮੁੱਕਦੇ ਨਹੀਂ।
Fareedkot Teekaਹੇ ਸਮਰਥ ਸ੍ਵਾਮੀ! ਤੇਤੀਸ ਕਰੋੜ ਦੇਵਤੇ ਤੇਰੇ ਸੇ ਜਾਚਨਾ ਕਰਤੇ ਹੈਂ, ਪਰੰਤੂ ਸਭ ਕੋ ਦੇਤੇ ਹੂਏ ਭੀ ਤੇਰੇ ਭੰਡਾਰੇ ਮੇਂ (ਤੋਟਿ) ਘਾਟਾ ਨਹੀਂ ਪੜਤਾ ਹੈ॥
Prof. Sahib Singhਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ।

ਪਦ ਅਰਥ ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ)। ਨਾਇਕ = (ਸਭ ਦੀ) ਅਗਵਾਈ ਕਰਨ ਵਾਲਾ। ਤੋਟਿ = ਕਮੀ।

SikhNet (Spanish)Oh Señor y Maestro, trescientos treinta millones de ángeles Te piden a Ti y Tú los bendices, pues Tus Tesoros son Ilimitados.

ਊਂਧੈ ਭਾਂਡੈ. ਕਛੁ ਨ ਸਮਾਵੈ; ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥

aoondhai bhaanddai. kachh na samaavai; seedhai amrit parai nihaar |5| Ang 504

Sant Singh KhalsaNothing can be contained in a vessel turned upside-down; Ambrosial Nectar pours into the upright one. ||5||
Manmohan SinghIn an inverted vessel nothing can be put and the Nectar is seen falling, into an upright One.
Manmohan Singh (Punjabi)ਮੂਧੇ ਬਰਤਨ ਵਿੱਚ ਕੁਝ ਭੀ ਨਹੀਂ ਪਾਇਆ ਜਾ ਸਕਦਾ ਅਤੇ ਸਿਧੇ ਵਿੱਚ ਅੰਮ੍ਰਿਤ ਪੈਂਦਾ ਨਜ਼ਰ ਆਉਂਦਾ ਹੈ।
Fareedkot Teekaਜਿਨ ਕਾ ਹ੍ਰਿਦ੍ਯ ਕਮਲ ਅਗ੍ਯਾਨ ਕਰ (ਊਧਾ) ਉਲਟਾ ਹੈ, ਭਾਵ ਅਸੁਧ ਹੈ। ਉਸ ਮੇਂ ਕੁਛ ਨਹੀਂ ਪੜਤਾ ਹੈ, ਭਾਵ ਸੁਭ ਗੁਣ ਨਹੀਂ ਪੜਤੇ ਹੈਂ। ਅਰ ਜਿਨ ਕਾ ਰਿਦਾ ਸੁਧ ਹੈ, ਉਸ ਮੇਂ ਨਾਮ ਵਾ ਪ੍ਰੇਮ ਰੂਪੁ ਅੰਮ੍ਰਿਤੁ ਪ੍ਰਾਪਤ ਹੋਤਾ ਦੇਖੀਤਾ ਹੈ॥੫॥
Prof. Sahib Singh(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥

ਪਦ ਅਰਥ ਊਂਧੈ ਭਾਂਡੈ = ਪੁੱਠੇ ਪਏ ਭਾਂਡੇ ਵਿਚ। ਸੀਧੈ = ਸਿੱਧੇ ਭਾਂਡੇ ਵਿਚ। ਨਿਹਾਰ = (ਉਸ ਪ੍ਰਭੂ ਦੇ) ਤੱਕਣ ਨਾਲ, ਮੇਹਰ ਦੀ ਨਿਗਾਹ ਨਾਲ ॥੫॥

SikhNet (Spanish)Pero no es en la vasija que está volteada que Tu Néctar cae, sino en aquélla que está volteada hacia Ti. (5)

ਸਿਧ ਸਮਾਧੀ ਅੰਤਰਿ ਜਾਚਹਿ; ਰਿਧਿ ਸਿਧਿ ਜਾਚਿ, ਕਰਹਿ ਜੈਕਾਰ ॥

sidh samaadhee antar jaacheh; ridh sidh jaach, kareh jaikaar | Ang 504

Sant Singh KhalsaThe Siddhas in Samaadhi beg for wealth and miracles, and proclaim His victory.
Manmohan SinghThe adepts in their trance, beg Thee for the alms of wealth and miracles and shout Thine victory.
Manmohan Singh (Punjabi)ਸਿੱਧ ਲੋਕ, ਆਪਣੀ ਤਾੜੀ ਅੰਦਰ, ਤੇਰੇ ਪਾਸੋਂ ਧਨ-ਦੌਲਤ ਅਤੇ ਕਰਾਮਾਤਾਂ ਦੀ ਖੈਰ ਮੰਗਦੇ ਹਨ ਅਤੇ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।
Fareedkot Teekaਸਿਧ ਲੋਕ ਸਮਾਧੀ ਕੇ ਅੰਤਰ ਰਿਧੀਆਂ ਸਿਧੀਆਂ ਮਾਂਗਤੇ ਹੈਂ, ਜਬ ਤੂੰ ਤਿਨ ਕੋ ਦੇਤਾ ਹੈਂ ਤਬ ਵੈ ਉਸ ਜਾਚਨਾ ਕੇ ਪਸਚਾਤ ਤੇਰਾ ਜੈ ਜੈ ਕਾਰ ਕਰਤੇ ਹੈਂ॥
Prof. Sahib Singhਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ।

ਪਦ ਅਰਥ ਸਿਧ = ਪੁੱਗੇ ਹੋਏ ਜੋਗੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਜਾਚਿ = ਮੰਗ ਕੇ।

SikhNet (Spanish)Los Siddhas en su trance buscan en Ti el regalo de los poderes milagrosos; recibiéndolos,

ਜੈਸੀ ਪਿਆਸ ਹੋਇ ਮਨ ਅੰਤਰਿ; ਤੈਸੋ ਜਲੁ ਦੇਵਹਿ ਪਰਕਾਰ ॥੬॥

jaisee piaas hoe man antar; taiso jal deveh parakaar |6| Ang 504

Sant Singh KhalsaAs is the thirst within their minds, so is the water which You give to them. ||6||
Manmohan SinghAs is the thirst in man's mind, so is the kind of water, which Thou givest unto him.
Manmohan Singh (Punjabi)ਜੇਹੋ ਜੇਹੀ ਤ੍ਰੇਹ ਮਨੁੱਖ ਦੇ ਰਿਦੇ ਹੈ, ਉਹੋ ਜੇਹੀ ਹੀ ਕਿਸਮ ਦਾ ਪਾਣੀ ਤੂੰ ਉਸ ਨੂੰ ਦਿੰਦਾ ਹੈ।
Fareedkot Teekaਤਿਨ ਕੇ ਮਨ ਅੰਤਰਿ ਜੈਸੀ (ਪਿਆਸ), ਭਾਵ ਇਛਾ ਹੋਤੀ ਹੈ, ਤੂੰ ਤੈਸਾ ਪ੍ਰਕਾਰ ਬਨਾ ਕਰ ਹੀ ਪਦਾਰਥ ਰੂਪ ਜਲ ਤਿਨ ਕੋ ਦੇਤਾ ਹੈਂ॥੬॥
Prof. Sahib Singh(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥

ਪਦ ਅਰਥ ਤੈਸੋ ਪਰਕਾਰ = ਉਸੇ ਕਿਸਮ ਦਾ। ਦੇਵਹਿ = ਤੂੰ ਦੇਂਦਾ ਹੈਂ ॥੬॥

SikhNet (Spanish)ellos aclaman Tu Victoria, pues así lo desea la mente y así son los regalos con los que Tú la bendices. (6)

ਬਡੇ ਭਾਗ ਗੁਰੁ ਸੇਵਹਿ ਅਪੁਨਾ; ਭੇਦੁ ਨਾਹੀ ਗੁਰਦੇਵ ਮੁਰਾਰ ॥

badde bhaag gur seveh apunaa; bhed naahee guradev muraar | Ang 504

Sant Singh KhalsaThe most fortunate ones serve their Guru; there is no difference between the Divine Guru and the Lord.
Manmohan SinghThe very fortunate ones serve their Guru and there is no difference between the Guru and God.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਤੇ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ।
Fareedkot Teekaਜੋ ਵੱਡੇ ਭਾਗ ਵਾਲੇ ਗੁਰਮੁਖ ਹੈਂ, ਸੋ ਅਪਨਾ ਮਨ ਨੀਵਾਂ ਕਰ ਕੇ ਗੁਰੋਂ ਕੋ ਸੇਵਤੇ ਹੈਂ। ਗੁਰਦੇਵ ਮੇਂ ਔਰ ਹੇ ਮੁਰਾਰ ਤੇਰੇ ਮੇਂ! ਭੇਦ ਨਹੀਂ ਜਾਨਤੇ ਹੈਂ॥
Prof. Sahib Singhਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ।

ਪਦ ਅਰਥ ਸੇਵਹਿ = ਜੋ ਸੇਂਵਦੇ ਹਨ। ਭੇਦੁ = ਫ਼ਰਕ। ਮੁਰਾਰ = ਪਰਮਾਤਮਾ।

SikhNet (Spanish)Aquél que, por una muy buena fortuna, sirve a ese Guru que no tiene diferencia con Dios,

ਤਾ ਕਉ. ਕਾਲੁ ਨਾਹੀ ਜਮੁ ਜੋਹੈ; ਬੂਝਹਿ ਅੰਤਰਿ ਸਬਦੁ ਬੀਚਾਰ ॥੭॥

taa kau. kaal naahee jam johai; boojheh antar sabad beechaar |7| Ang 504

Sant Singh KhalsaThe Messenger of Death cannot see those who come to realize within their minds the contemplative meditation of the Word of the Shabad. ||7||
Manmohan SinghThey, who in their mind, realise the Master's meditation, them the death's minister spies not.
Manmohan Singh (Punjabi)ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ ਗੈਹਰੀ ਨਜ਼ਰ ਨਾਲ ਨਹੀਂ ਤੱਕਦਾ।
Fareedkot Teekaਜੋ ਬੀਚਾਰ ਕਰ ਅੰਤਹਕਰਨ ਮੇਂ ਹੇ (ਸਬਦੁ) ਬ੍ਰਹਮ ਰੂਪੁ! ਤੇਰੇ ਕੋ ਬੂਝਤੇ ਹੈਂ, ਤਿਨ ਕੋ ਜਮੁ (ਕਾਲੁ) ਦੇਖਤਾ ਨਹੀਂ ਹੈ॥੭॥
Prof. Sahib Singhਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥

ਪਦ ਅਰਥ ਤਾ ਕਉ = ਉਹਨਾਂ (ਬੰਦਿਆਂ) ਨੂੰ। ਨਾਹੀ ਜੋਹੈ = ਨਹੀਂ ਤੱਕਦਾ। ਕਾਲੁ ਜਮੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਅੰਤਰਿ ਬੀਚਾਰ = ਸੋਚ -ਮੰਡਲ ਵਿਚ। ਬੂਝਹਿ = (ਜੇਹੜੇ ਬੰਦੇ) ਸਮਝਦੇ ਹਨ ॥੭॥

SikhNet (Spanish)y quien dentro de sí mismo vive en la Palabra, a él los ojos de la muerte no lo destruyen. (7)

ਅਬ ਤਬ ਅਵਰੁ ਨ ਮਾਗਉ. ਹਰਿ ਪਹਿ; ਨਾਮੁ ਨਿਰੰਜਨ ਦੀਜੈ ਪਿਆਰਿ ॥

ab tab avar na maagau. har peh; naam niranjan deejai piaar | Ang 504

Sant Singh KhalsaI shall never ask anything else of the Lord; please, bless me with the Love of Your Immaculate Name.
Manmohan SinghO God, bless me with the love of Thine pure Name. At any time whatever, I beg Thee not for another thing.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਆਪਣੇ ਪਵਿੱਤਰ ਨਾਮ ਦੀ ਪ੍ਰੀਤ ਪ੍ਰਦਾਨ ਕਰ। ਕਿਸੇ ਵੇਲੇ ਭੀ ਮੈਂ ਤੇਰੇ ਪਾਸੋਂ ਹੋਰ ਕੁਛ ਨਹੀਂ ਮੰਗਦਾ।
Fareedkot Teekaਹੇ ਹਰੀ! (ਅਬ) ਇਸ ਕਾਲ ਮੇਂ ਆਪ ਸੇ ਔਰ ਕੁਛ ਨਹੀਂ ਮਾਂਗਤਾ ਹੂੰ ਪੁਨਾ (ਤਬ), ਭਾਵ ਅੰਤਕਾਲ ਮੇਂ ਭੀ ਨਹੀਂ ਮਾਂਗੂੰਗਾ। ਹੇ ਨਿਰੰਜਨ! ਏਕ ਅਪਨੇ ਨਾਮ ਮੇਂ ਪ੍ਰੇਮ ਦੀਜੀਏ॥
Prof. Sahib Singh(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼।

ਪਦ ਅਰਥ ਅਬ ਤਬ = ਕਦੇ ਭੀ। ਨ ਮਾਗਉ = ਮੈਂ ਨਹੀਂ ਮੰਗਦਾ। ਪਹਿ = ਪਾਸੋਂ। ਪਿਆਰਿ = ਪਿਆਰ ਨਾਲ, ਪਿਆਰ ਦੀ ਨਿਗਾਹ ਨਾਲ।

SikhNet (Spanish)Yo no busco nada más que el Amor del Nombre Inmaculado.

ਨਾਨਕ ਚਾਤ੍ਰਿਕੁ. ਅੰਮ੍ਰਿਤ ਜਲੁ ਮਾਗੈ; ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥

naanak chaatrik. amrit jal maagai; har jas deejai kirapaa dhaar |8|2| Ang 504

Sant Singh KhalsaNanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||
Manmohan SinghNanak, the pied-cuckoo, prays for the Nectareous Water of Thy Name, O Lord. Mercifully less him with Thy praise.
Manmohan Singh (Punjabi)ਪਪੀਹਾ, ਨਾਨਕ ਤੇਰੇ ਨਾਮ ਦੇ ਸੁਧਾਸਰੂਪ ਪਾਣੀ ਦੀ ਜਾਚਨਾ ਕਰਦਾ ਹੈ, ਹੇ ਸੁਆਮੀ! ਮਿਹਰ ਕਰ ਕੇ ਉਸ ਨੂੰ ਆਪਣੀ ਕੀਰਤੀ ਦੀ ਦਾਤ ਬਖਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਮੈਂ ਚਾਤ੍ਰਿਕੁ ਆਪ ਕਾ ਜਸ ਰੂਪ ਅੰਮ੍ਰਿਤ ਜਲ ਮਾਂਗਤਾ ਹੂੰ, ਕ੍ਰਿਪਾ ਕਰ ਦੀਜੀਏ॥੮॥੨॥
Prof. Sahib Singhਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥

ਪਦ ਅਰਥ ਚਾਤ੍ਰਿਕ = ਪਪੀਹਾ। ਜਸੁ = ਸਿਫ਼ਤ-ਸਾਲਾਹ ॥੮॥੨॥

SikhNet (Spanish)Dice Nanak, el pájaro Cuclillo busca solamente una gota del Néctar del Señor; bendícelo Tú, oh Señor, con Tu Alabanza. (8‑2)
Answers quote the Granth verbatim with Ang citations. AI commentary is not Gurbani and not a religious ruling.