ੴ

ਸਿੱਖਬਾਣੀ · SikhBani

Ang 503

Sri Guru Granth Sahib · Raag Gujri · 3 shabads, 34 lines
Translations
Shabad Guru Arjan Dev Ji Raag Gujri continued from Ang 502

ਕਵਲ ਪ੍ਰਗਾਸ ਭਏ ਸਾਧਸੰਗੇ; ਦੁਰਮਤਿ ਬੁਧਿ ਤਿਆਗੀ ॥੨॥

kaval pragaas bhe saadhasange; duramat budh tiaagee |2|

Sant Singh KhalsaMy heart lotus blossoms forth in the Saadh Sangat, the Company of the Holy; I have renounced evil-mindedness and intellectualism. ||2||
Manmohan SinghIn the saints' guild, the heart lotus blossoms and the man is rid of the evil understanding and intellect.
Manmohan Singh (Punjabi)ਸਤਿ ਸੰਗਤ ਅੰਦਰ ਦਿਲ-ਕਮਲ ਖਿੜ ਜਾਂਦਾ ਹੈ। ਤੇ ਆਦਮੀ ਖੋਟੀ ਸਮਝ ਤੇ ਅਕਲ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨੋਂ ਨੇ ਖੋਟੀ ਬੁਧਿ ਤ੍ਯਾਗ ਦਈ ਹੈ ਅਰੁ ਸਾਧ ਸੰਗਤਿ ਕਰੀ ਹੈ, ਤਿਨ ਕੇ ਹ੍ਰਿਦ੍ਯ ਕਮਲ ਪ੍ਰਕਾਸਿਤ ਹੂਏ ਹੈਂ॥੨॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥

ਪਦ ਅਰਥ ਕਵਲ = ਹਿਰਦਾ-ਕੌਲ। ਸੰਗੇ = ਸੰਗਤ ਵਿਚ। ਦੁਰਮਤਿ = ਖੋਟੀ ਮਤਿ ਵਾਲੀ ॥੨॥

SikhNet (Spanish)Mi corazón florece en la Saad Sangat, la Sociedad de los Santos. He renunciado a la maldad de mis intenciones y a mis trucos intelectuales. (2)

ਆਠ ਪਹਰ. ਹਰਿ ਕੇ ਗੁਣ ਗਾਵੈ; ਸਿਮਰੈ ਦੀਨ ਦੈਆਲਾ ॥

aatth pehar. har ke gun gaavai; simarai deen daiaalaa |

Sant Singh KhalsaOne who sings the Glorious Praises of the Lord, twenty-four hours a day, and remembers the Lord in meditation, who is Kind to the poor,
Manmohan SinghHe, who sings God's praise all the day long and remembers the Lord Who is kind to the poor,
Manmohan Singh (Punjabi)ਜੋ ਸਾਰਾ ਦਿਹੁੰ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗਰੀਬਾਂ ਤੇ ਮਿਹਰਬਾਨ ਸੁਆਮੀ ਦਾ ਸਿਮਰਨ ਕਰਦਾ ਹੈ,
Fareedkot Teekaਹੇ ਹਰਿ! ਵਹੁ ਬਾਣੀ ਕਰ ਆਠੋਂ ਪਹਰ ਆਪ ਕੇ ਗੁਣ ਗਾਵਤੇ ਹੈਂ। ਅਰੁ ਹੇ ਦੀਨ ਦਇਆਲ! ਬਾਣੀ ਕਰ ਤੇਰਾ ਸਿਮਰਨ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ,

ਪਦ ਅਰਥ ਗਾਵੈ = ਗਾਂਦਾ ਹੈ। ਦੈਆਲਾ = ਦਇਆ ਦਾ ਘਰ।

SikhNet (Spanish)Aquél que canta las Alabanzas del Señor día y noche y contempla al Uno Compasivo, se salva a sí mismo,

ਆਪਿ ਤਰੈ. ਸੰਗਤਿ ਸਭ ਉਧਰੈ; ਬਿਨਸੇ ਸਗਲ ਜੰਜਾਲਾ ॥੩॥

aap tarai. sangat sabh udharai; binase sagal janjaalaa |3|

Sant Singh Khalsasaves himself, and redeems all his generations; all of his bonds are released. ||3||
Manmohan Singhsaves himself and redeems all his associates and all his bonds are loosened.
Manmohan Singh (Punjabi)ਖੁਦ ਬਚ ਜਾਂਦਾ ਹੈ ਆਪਣੇ ਸਾਰੇ ਮੇਲੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਸਮੂਹ ਬੰਧਨ ਕੱਟੇ ਜਾਂਦੇ ਹਨ।
Fareedkot Teekaਵਹੁ ਆਪ ਤਰੇ ਹੈਂ ਅਰ ਸਾਰੀ ਸੰਗਤਿ ਕੇ ਲੋਕ ਭੀ ਤਰੇ ਹੈਂ, ਪੁਨਾ ਜੰਜਾਲ ਸਭ ਨਾਸ ਹੋ ਗਏ ਹੈਂ॥੩॥
Prof. Sahib Singhਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ॥੩॥

ਪਦ ਅਰਥ ਉਧਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ। ਜੰਜਾਲਾ = ਬੰਧਨ ॥੩॥

SikhNet (Spanish)a todos sus parientes y además todos sus asuntos pendientes terminan. (3)

ਚਰਣ ਅਧਾਰੁ ਤੇਰਾ ਪ੍ਰਭ ਸੁਆਮੀ; ਓਤਿ ਪੋਤਿ ਪ੍ਰਭੁ ਸਾਥਿ ॥

charan adhaar teraa prabh suaamee; ot pot prabh saath |

Sant Singh KhalsaI take the Support of Your Feet, O God, O Lord and Master; you are with me through and through, God.
Manmohan SinghOf Thine feet, I have the support O Lord Master. Like wrap and woof Thou art with me O Lord.
Manmohan Singh (Punjabi)ਤੇਰੇ ਪੈਰਾਂ ਦਾ ਮੈਨੂੰ ਆਸਰਾ ਹੈ, ਹੇ ਸਾਹਿਬ ਮਾਲਕ! ਤਾਣੇ ਤੇ ਪੇਟੇ ਦੀ ਮਾਨੰਦ ਤੂੰ ਮੇਰੇ ਅੰਗ ਸੰਗ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ ਸ੍ਵਾਮੀ! ਮੈਂ ਤੇਰਾ ਦਾਸ ਹੂੰ ਅਰ ਤੇਰੇ ਚਰਨੋਂ ਕਾ ਆਧਾਰ ਰਖਤਾ ਹੂੰ। ਹੇ ਪ੍ਰਭੂ! ਤੂੰ (ਓਤਿ ਪੋਤਿ) ਤਾਨੇ ਪੇਟੇ ਵਤ ਹਮ ਜੀਵੋਂ ਕੇ ਸਾਥ ਹੈਂ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ।

ਪਦ ਅਰਥ ਅਧਾਰੁ = ਆਸਰਾ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੇਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ।

SikhNet (Spanish)Oh Señor, el Santuario de Tus Pies es mi Único Soporte; estás entretejido en mi trama y urdimbre,

ਸਰਨਿ ਪਰਿਓ ਨਾਨਕ ਪ੍ਰਭ ਤੁਮਰੀ; ਦੇ ਰਾਖਿਓ ਹਰਿ ਹਾਥ ॥੪॥੨॥੩੨॥

saran pario naanak prabh tumaree; de raakhio har haath |4|2|32|

Sant Singh KhalsaNanak has entered Your Sanctuary, God; giving him His hand, the Lord has protected him. ||4||2||32||
Manmohan SinghNanak has entered Thy asylum O Master and giving His hand God has protected Him.
Manmohan Singh (Punjabi)ਨਾਨਕ ਨੇ ਤੇਰੀ ਓਟ ਲਈ ਹੈ, ਹੇ ਮਾਲਕ! ਆਪਣਾ ਹੱਥ ਦੇ ਕੇ ਵਾਹਿਗੁਰੂ ਨੇ ਉਸ ਨੂੰ ਬਚਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨਿ ਪੜਾ ਹੂੰ ਔਰੁ ਹੇ ਹਰੀ! ਤੁਮ ਨੇ ਹਮਾਰੇ ਸਿਰ ਪਰ ਹਾਥ ਦੇ ਰਖਾ ਹੈ॥੪॥੨॥੩੨॥੭॥੭॥੪੮॥☬ਕਾਮਾਦਿਕੋਂ ਕੇ ਪ੍ਰਤਿ ਬੰਧਕ ਦੇਖਾਵਤੇ ਹੂਏ ਵਿਰਾਟ ਰੂਪ ਕਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ॥੪॥੨॥੩੨॥

ਪਦ ਅਰਥ ਪ੍ਰਭੂ = ਮਾਲਕ। ਦੇ = ਦੇ ਕੇ। ਹਰਿ = ਹੇ ਹਰੀ! ॥੪॥੨॥੩੨॥

* ਵੇਰਵਾ: ਇਹ ੩੨ ਸ਼ਬਦ ਸਿਰਫ਼ ਮ: ੫ ਦੇ ਹਨ। ਮ: ੧ = ੨। ਮ: ੩ = ੭। ਮ: ੪ = ੭। ਮ: ੫ = ੩੨। ਕੁੱਲ ਜੋੜ ੪੮ ਬਣਦਾ ਹੈ।

SikhNet (Spanish)Nanak busca Tu Refugio; protégelo con Tus Manos. (4‑2-32)

Open this shabad (11 lines, Angs 502-503) →

Shabad Guru Nanak Dev Ji Raag Gujri

ਗੂਜਰੀ ਅਸਟਪਦੀਆ ਮਹਲਾ ੧ ਘਰੁ ੧ ॥

goojaree asattapadeea mahalaa 1 ghar 1 |

Sant Singh KhalsaGoojaree, Ashtpadheeyaa, First Mehl, First House:
Manmohan SinghGujri Ashtpadis. 1st Guru.
Manmohan Singh (Punjabi)ਗੂਜਰੀ ਅਸ਼ਟਾਪਤੀਆਂ। ਪਹਿਲੀ ਪਤਿਸ਼ਾਹੀ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Guyeri, Ashtapadis, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕ ਨਗਰੀ ਪੰਚ ਚੋਰ ਬਸੀਅਲੇ; ਬਰਜਤ ਚੋਰੀ ਧਾਵੈ ॥

ek nagaree panch chor baseeale; barajat choree dhaavai |

Sant Singh KhalsaIn the one village of the body, live the five thieves; they have been warned, but they still go out stealing.
Manmohan SinghIn the body hamlet dwell the five thieves and though stopped they still go out stealing.
Manmohan Singh (Punjabi)ਸਰੀਰ ਦੇ ਪਿੰਡ ਵਿੱਚ ਪੰਜ ਚੋਰ ਵਸਦੇ ਹਨ। ਹੋੜੇ ਜਾਣ ਦੇ ਬਾਵਜੂਦ ਉਹ ਬਾਹਰ ਚੋਰੀ ਕਰਨ ਚਲੇ ਜਾਂਦੇ ਹਨ।
Fareedkot Teekaਦੇਹ ਰੂਪ ਏਕ ਨਗਰੀ ਹੈ ਇਸ ਮੇਂ ਕਾਮਾਦਿ ਪਾਂਚ ਚੋਰ ਬਸਤੇ ਹੈਂ ਔਰੁ ਵਹ ਹਟਾਤੇ ਹਟਾਤੇ ਭੀ ਚੋਰੀ ਕੌ ਦੌੜਤੇ ਹੈਂ॥
Prof. Sahib Singhਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ।

ਪਦ ਅਰਥ ਏਕ ਨਗਰੀ = ਇਕੋ ਹੀ (ਸਰੀਰ-) ਸ਼ਹਰ ਵਿਚ। ਪੰਚ = ਪੰਜ। ਬਸੀਅਲੇ = ਵੱਸੇ ਹੋਏ ਹਨ। ਬਰਜਤ = ਰੋਕਦਿਆਂ ਰੋਕਦਿਆਂ, ਵਰਜਦਿਆਂ ਭੀ। ਧਾਵੈ = (ਹਰੇਕ ਚੋਰ ਚੋਰੀ ਕਰਨ ਲਈ) ਦੌੜ ਪੈਂਦਾ ਹੈ।

SikhNet (Spanish)En el solitario refugio del cuerpo habitan los cinco ladrones y aunque están advertidos, siguen ultrajando.

ਤ੍ਰਿਹਦਸ ਮਾਲ ਰਖੈ, ਜੋ ਨਾਨਕ; ਮੋਖ ਮੁਕਤਿ ਸੋ ਪਾਵੈ ॥੧॥

trihadas maal rakhai, jo naanak; mokh mukat so paavai |1|

Sant Singh KhalsaOne who keeps his assets safe from the three modes and the ten passions, O Nanak, attains liberation and emancipation. ||1||
Manmohan SinghHe who keeps safe his capital from three modes and ten passions obtains salvation and emancipation, O Nanak.
Manmohan Singh (Punjabi)ਜਿਹੜਾ ਤਿੰਨਾਂ ਗੁਣਾਂ ਅਤੇ ਦਸਾਂ ਵਿਸ਼ਿਆਂ ਤੋਂ ਆਪਣੇ ਮਾਲ ਧਨ ਨੂੰ ਬਚਾਈ ਰੱਖਦਾ ਹੈ। ਉਹ ਮੋਖਸ਼ ਤੇ ਕਲਿਆਣ ਨੂੰ ਪਾ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ (ਤ੍ਰਿਹਿ) ਤਿਨ (ਦਸ) ਡਾਕੂਓ ਸੇਂ ਦੈਵੀ ਸੰਪਤੀ ਗੁਣੋਂ ਰੂਪੁ ਮਾਲ ਬਚਾਇ ਰਖਤਾ ਹੈ, ਭਾਵ ਇਹ ਕਿ ਬਿਖ੍ਯੋਂ ਸੇ ਬਚੇਗਾ, ਸੋਈ (ਮੋਖ ਮੁਕਤਿ) ਕੈਵਲ੍ਯ ਮੁਕਤਿ ਕੋ ਪਾਵੈਗਾ॥੧॥
Prof. Sahib Singh(ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ॥੧॥

ਪਦ ਅਰਥ ਤ੍ਰਿਹ = ਮਾਇਆ ਦੇ ਤਿੰਨ ਗੁਣ। ਦਸ = ਇੰਦ੍ਰੇ। ਮਾਲ = ਸਰਮਾਇਆ। ਨਾਨਕ = ਹੇ ਨਾਨਕ! ਸੋ = ਉਹ ਮਨੁੱਖ ॥੧॥

SikhNet (Spanish)Solamente aquél que mantiene su Alma segura de los tres modos y los diez órganos sensoriales controlados, es salvado. (1)

ਚੇਤਹੁ; ਬਾਸੁਦੇਉ ਬਨਵਾਲੀ ॥

chetahu; baasudeo banavaalee |

Sant Singh KhalsaCenter your mind on the all-pervading Lord, the Wearer of garlands of the jungles.
Manmohan SinghMeditate thou on the Omnipresent Lord the wearer of the garland of jungles.
Manmohan Singh (Punjabi)ਤੂੰ ਜੰਗਲਾਂ ਦਾ ਹਾਰ ਪਹਿਰਨ ਵਾਲੇ, ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਵਾਸਦੇਵ ਬਨਮਾਲੀ ਕੋ ਚੇਤਹੁ॥
Prof. Sahib Singhਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ।

ਪਦ ਅਰਥ ਬਾਸੁਦੇਉ = ਸਰਬ-ਵਿਆਪਕ ਪ੍ਰਭੂ! ਬਨਮਾਲੀ = ਸਾਰੀ ਬਨਸਪਤੀ ਜਿਸ ਦੀ ਮਾਲਾ ਹੈ, ਪਰਮਾਤਮਾ।

SikhNet (Spanish)Adora a tu Dios Omnisciente, cuyas Guirnaldas son bosques

ਰਾਮੁ ਰਿਦੈ; ਜਪਮਾਲੀ ॥੧॥ ਰਹਾਉ ॥

raam ridai; japamaalee |1| rahaau |

Sant Singh KhalsaLet your rosary be the chanting of the Lord's Name in your heart. ||1||Pause||
Manmohan SinghTo enshrine the Lord within the mind is to tell the beads of rosary. Pause.
Manmohan Singh (Punjabi)ਪ੍ਰਭੂ ਦਾ ਹਿਰਦੇ ਅੰਦਰ ਟਿਕਾਉਣਾ ਹੀ ਤਸਬੀ ਫੇਰਨੀ ਹੈ। ਠਹਿਰਾਉ।
Fareedkot Teekaਰਿਦੈ ਮੇਂ ਜੋ ਰਾਮ ਕਾ ਧ੍ਯਾਨ ਕਰਨਾ ਹੈ ਏਹੀ ਮਾਲਾ ਕਰ ਕੇ ਜਪਨਾ ਹੈ॥੧॥ ਰਹਾਉ ॥
Prof. Sahib Singhਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ ਤੇ (ਇਸ ਨੂੰ ਆਪਣੀ) ਮਾਲਾ ਬਣਾਉ ॥੧॥ ਰਹਾਉ ॥

ਪਦ ਅਰਥ ਰਿਦੈ = ਹਿਰਦੇ ਵਿਚ। ਜਪ ਮਾਲੀ = ਮਾਲਾ ॥੧॥ ਰਹਾਉ ॥

SikhNet (Spanish)enteros y deja que la Contemplación de tu Señor sea tu rosario. (1-Pausa)

ਉਰਧ ਮੂਲ ਜਿਸੁ, ਸਾਖ ਤਲਾਹਾ; ਚਾਰਿ ਬੇਦ ਜਿਤੁ ਲਾਗੇ ॥

auradh mool jis, saakh talaahaa; chaar bed jit laage |

Sant Singh KhalsaIts roots extend upwards, and its branches reach down; the four Vedas are attached to it.
Manmohan SinghWhose roots shoot upwards and branches downwards and to which are attached the four Vedas,
Manmohan Singh (Punjabi)ਜਿਸ ਦੀਆਂ ਜੜ੍ਹਾ ਉਪਰ ਨੂੰ ਅਤੇ ਟਹਿਣੀਆਂ ਹੇਠਾਂ ਨੂੰ ਹਨ ਅਤੇ ਜਿਸ ਨਾਲ ਚਾਰੇ ਵੇਦ ਜੁੜੇ ਹੋਏ ਹਨ,
Fareedkot Teekaਜਿਸ ਬ੍ਰਹਮਾਂਡ ਰੂਪ ਬ੍ਰਿਖ ਕਾ (ਉਰਧ) ਉਤਕ੍ਰਿਸਟ ਅਰ (ਮੂਲ) ਕਾਰਣ ਰੂਪ ਜੋ ਮਾਇਆ ਸਬਲ ਬ੍ਰਹਮ ਹੈ ਔਰ ਜਿਸ ਕੀਆਂ ਸਾਖਾਂ ਬ੍ਰਹਮਾਦੀ ਹੈਂ ਔਰ ਬੇਦ ਜਿਸ ਕੋ ਪਤੇ ਲਗੇ ਹੈਂ। ਭਾਵ ਇਹ ਕਿ ਜੈਸੇ ਬ੍ਰਿਛ ਕੇ ਪਤ੍ਰੋਂ ਮੇਂ ਫਲ ਪ੍ਰਤੀਤ ਹੋਤਾ ਹੈ, ਤੈਸੇ ਅਧਰਮ ਅਰ ਤਿਸ ਕਾ ਫਲ੍ਹ ਸੁਖ ਦੁਖ ਆਦਿ ਵੇਦ ਦ੍ਵਾਰਾ ਪ੍ਰਤੀਤ ਹੋਤਾ ਹੈ। ਇਸ ਸੇ ਵੇਦ ਪੱਤੇ ਹੈਂ॥
Prof. Sahib Singhਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ,

ਪਦ ਅਰਥ ਉਰਧ ਮੂਲ = (ਜੋ) ਉੱਚੀ ਜੜ੍ਹ ਵਾਲੀ (ਹੈ) ਉਹ ਮਾਇਆ ਜਿਸ ਦਾ ਮੂਲ-ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਜਿਸੁ = ਜਿਸ ਮਾਇਆ ਦੀਆਂ। ਸਾਖ = ਟਹਿਣੀਆਂ, ਪਸਾਰਾ। ਤਲਾਹਾ = ਹੇਠਾਂ ਵਲ, ਮਾਇਆ ਦੇ ਅਸਰ ਹੇਠ। ਜਿਤੁ = ਜਿਸ (ਮਾਇਆ) ਵਿਚ, ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ।

SikhNet (Spanish)Sus raíces se extienden hacia arriba y sus ramas hacia abajo, los cuatro Vedas se aferran a él.

ਸਹਜ ਭਾਇ ਜਾਇ ਤੇ, ਨਾਨਕ; ਪਾਰਬ੍ਰਹਮ ਲਿਵ ਜਾਗੇ ॥੨॥

sehaj bhaae jaae te, naanak; paarabraham liv jaage |2|

Sant Singh KhalsaHe alone reaches this tree with ease, O Nanak, who remains wakeful in the Love of the Supreme Lord God. ||2||
Manmohan Singhwho remains wakeful in the love of the Supreme Lord, O Nanak, easily reaches that Tree.
Manmohan Singh (Punjabi)ਜੋ ਸ਼੍ਰੋਮਣੀ ਸਾਹਿਬ ਦੇ ਪਿਆਰ ਅੰਦਰ ਸਾਵਧਾਨ ਰਹਿੰਦਾ ਹੈ, ਹੇ ਨਾਨਕ! ਉਹ ਸੁਖੈਨ ਹੀ ਉਸ ਵਿਰਛ ਕੋਲ ਪੁੱਜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪਾਰਬ੍ਰਹਮ ਮੇਂ ਬ੍ਰਿਤੀ ਲਗਾਉਨੇ ਮੇਂ ਮੋਹ ਨਿੰਦ੍ਰਾ ਸੇ ਜਾਗੇ ਹੈਂ ਅਰ ਸਾਂਤਿ ਭਾਉ (ਜਾਇ ਤੇ) ਉਤਪੰਨਿ ਹੂਆ ਹੈ॥੨॥
Prof. Sahib Singhਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੨॥

ਪਦ ਅਰਥ ਸਹਜ ਭਾਇ = ਸਹਜੇ ਹੀ, ਸੁਖੈਨ ਹੀ। ਜਾਇ = ਚਲੀ ਜਾਂਦੀ ਹੈ, ਪਰੇ ਹਟ ਜਾਂਦੀ ਹੈ। ਤੇ = (ਕਿਉਂਕਿ) ਉਹ ਬੰਦੇ। ਜਾਗੇ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ ॥੨॥

SikhNet (Spanish)Sólo alcanza este árbol con facilidad, oh dice Nanak, quien permanece despierto en el Amor del Supremo Señor Dios. (2)

ਪਾਰਜਾਤੁ. ਘਰਿ ਆਗਨਿ ਮੇਰੈ; ਪੁਹਪ ਪਤ੍ਰ ਤਤੁ ਡਾਲਾ ॥

paarajaat. ghar aagan merai; puhap patr tat ddaalaa |

Sant Singh KhalsaThe Elysian Tree is the courtyard of my house; in it are the flowers, leaves and stems of reality.
Manmohan SinghThe elysian tree is in the courtyard of my house and it has the flowers leaves and stems of truth.
Manmohan Singh (Punjabi)ਕਲਪ ਬਿਰਛ ਮੇਰੇ ਮਕਾਨ ਦੇ ਵਿਹੜੇ ਵਿੱਚ ਹੈ ਅਤੇ ਇਸ ਦੇ ਫੁੱਲ, ਪੱਤੇ ਅਤੇ ਟਹਿਣੇ ਸੱਚ ਦੇ ਹਨ।
Fareedkot Teekaਪੁਨਾ ਥੂਨੀ ਖਨਨ ਨਿਆਇ ਕਰ ਕਹਤੇ ਹੈਂ: ਹੇ ਭਾਈ! ਮੇਰੇ ਨਿਸਚਿਯ ਮੇਂ ਤੋ ਐਸੇ ਹੈ ਕਿ (ਪਾਰਜਾਤੁ) ਕਲਪ ਬ੍ਰਿਖ ਰੂਪੁ ਬੈਰਾਟ ਮੇਰੇ (ਘਰਿ) ਸਰੀਰ ਕੇ ਹ੍ਰਿਦੇ ਰੂਪ ਆਂਗਨ ਮੇਂ ਲਗ ਰਹਾ ਹੈ। (ਤਤੁ) ਤਿਸ ਮੇਂ ਡਾਲ ਨੀਚੇ ਲੋਕ ਅਰ ਪੁਤ੍ਰ ਬੇਦ ਅਰ ਪੁਹਪ ਕਰਮ ਹੈ। ਔਰ ਸੁਖੁ ਦੁਖ ਫਲ ਹੈ, ਵਾ ਫੁਲ ਧਰਮ ਅਰ ੧ ਫਲੁ ਗਿਆਨ ਹੈ॥
Prof. Sahib Singhਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਜਿਸ ਪਾਰਜਾਤ-ਪ੍ਰਭੂ ਦਾ) ਇਹ ਸਾਰਾ ਜਗਤ ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ,

ਪਦ ਅਰਥ ਪਾਰਜਾਤੁ = ਸੁਰਗ ਦਾ ਇਕ ਰੁੱਖ ਜੋ ਸਾਰੀਆਂ ਕਾਮਨਾਂ ਪੂਰੀਆਂ ਕਰਨ ਦੇ ਸਮਰਥ ਮਿਥਿਆ ਗਿਆ ਹੈ, ਸਰਬ-ਇੱਛਾ-ਪੂਰਕ ਪ੍ਰਭੂ। ਘਰਿ = ਘਰ ਵਿਚ, ਹਿਰਦੇ ਵਿਚ। ਆਗਨਿ = ਵੇਹੜੇ ਵਿਚ। ਪੁਹਪ = ਫੁੱਲ। ਤਤੁ = ਸਾਰੇ ਜਗਤ ਦਾ ਮੂਲ।

SikhNet (Spanish)El Árbol del Elíseo está en el césped de mi casa; en él están las flores, hojas y tallos de la Realidad.

ਸਰਬ ਜੋਤਿ ਨਿਰੰਜਨ ਸੰਭੂ; ਛੋਡਹੁ ਬਹੁਤੁ ਜੰਜਾਲਾ ॥੩॥

sarab jot niranjan sanbhoo; chhoddahu bahut janjaalaa |3|

Sant Singh KhalsaMeditate on the self-existent, immaculate Lord, whose Light is pervading everywhere; renounce all your worldly entanglements. ||3||
Manmohan SinghPonder over the bright self-existent Lord, whose light is pervading everywhere and renounce the various worldly involvements.
Manmohan Singh (Punjabi)ਪ੍ਰਕਾਸ਼ਵਾਨ ਅਤੇ ਸਵੈ-ਹੋਂਦ ਵਾਲੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਨੂਰ ਸਾਰੇ ਰਮਿਆ ਹੋਇਆ ਹੈ ਅਤੇ ਹੋਰ ਅਨੇਕਾਂ ਸੰਸਾਰੀ ਪੁਆੜੇ ਤਿਆਗ ਦੇ।
Fareedkot Teekaਐਸੇ ਵੈਰਾਟ ਰੂਪ ਬ੍ਰਿਛ ਕਾ ਧਿਆਨ ਕਰਤੇ ਹੂਏ ਸਰਬ ਜੰਜਾਲੋਂ ਕੋ ਛੋਡ ਦੇਵੋ। ਵੁਹ ਕੈਸਾ ਹੈ? ਸਰਬ ਕਾ ਪ੍ਰਕਾਸਕ ਮਾਇਆ ਰਹਿਤ ਔਰ ਸੁਤੇ ਪ੍ਰਕਾਸ ਹੈ॥੩॥
Prof. Sahib Singhਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। (ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ॥੩॥

ਪਦ ਅਰਥ ਸੰਭੂ = {स्वयंभु} ਆਪਣੇ ਆਪ ਤੋਂ ਜਨਮਿਆ ਹੋਇਆ ॥੩॥

SikhNet (Spanish)Contempla entonces al Todo Prevaleciente y Autoexistente Dios y excluye todo lo demás. (3)

ਸੁਣਿ ਸਿਖਵੰਤੇ. ਨਾਨਕੁ ਬਿਨਵੈ; ਛੋਡਹੁ ਮਾਇਆ ਜਾਲਾ ॥

sun sikhavante. naanak binavai; chhoddahu maaeaa jaalaa |

Sant Singh KhalsaListen, O seekers of Truth - Nanak begs you to renounce the traps of Maya.
Manmohan SinghHear, O ye advice-seeker, Nanak entreats thee to give up the secular bonds.
Manmohan Singh (Punjabi)ਤੂੰ ਸ੍ਰਵਣ ਕਰ, ਹੇ ਸਿੱਖਿਆ ਦੇ ਚਾਹਵਾਨ, ਨਾਨਕ ਦੁਨੀਆਂ ਦੇ ਝਮੇਲੇ ਛੱਡ ਦੇਣ ਲਈ ਤੈਨੂੰ ਬੇਨਤੀ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਸਿਖਵੰਤੇ) ਸਿਖਿਆ ਵਾਲੇ ਜਗ੍ਯਾਸੂਓ (ਜਾਲਾ) ਝੂਠੀ ਮਾਇਆ ਕਾ ਤ੍ਯਾਗ ਕਰੋ॥
Prof. Sahib Singhਹੇ ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ! (ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ।

ਪਦ ਅਰਥ ਸਿਖਵੰਤੇ = ਹੇ ਸਿੱਖਿਆ ਲੈਣ ਵਾਲੇ!

SikhNet (Spanish)Nanak reza, rompe con la trampa de Maya y contempla al Señor en tu mente.

ਮਨਿ ਬੀਚਾਰਿ. ਏਕ ਲਿਵ ਲਾਗੀ; ਪੁਨਰਪਿ ਜਨਮੁ ਨ ਕਾਲਾ ॥੪॥

man beechaar. ek liv laagee; punarap janam na kaalaa |4|

Sant Singh KhalsaReflect within your mind, that by enshrining love for the One Lord, you shall not be subject to birth and death again. ||4||
Manmohan SinghDeem thou in thy mind that by imbibing love for one God. thou shalt not again be subjected to birth and death.
Manmohan Singh (Punjabi)ਆਪਣੇ ਚਿੱਤ ਅੰਦਰ ਖਿਆਲ ਕਰ ਲੈ ਕਿ ਇਕ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਤੂੰ ਮੁੜ ਕੇ ਜੰਮਣ ਅਤੇ ਮਰਨ ਵਿੱਚ ਨਹੀਂ ਆਵਨੂੰਗਾ।
Fareedkot Teekaਮਨ ਮੇਂ ਬੀਚਾਰ ਕਰਨੇ ਸੇ ਜਿਨ ਕੀ ਏਕ ਅਕਾਲ ਪੁਰਖੁ ਮੇਂ ਬ੍ਰਿਤਿ ਲਗੀ ਹੈ, (ਪੁਨਰਪਿ) ਫੇਰ ਨਿਹਚੇ ਕਰ ਕੇ ਤਿਨ ਕੋ ਜਨਮ ਮਰਨ ਨਹੀਂ ਹੋਤਾ ਹੈ॥੪॥
Prof. Sahib Singhਜਿਸ ਮਨੁੱਖ ਦੇ ਮਨ ਦੇ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ॥੪॥

ਪਦ ਅਰਥ ਮਨਿ = ਮਨ ਵਿਚ। ਬੀਚਾਰਿ = ਵਿਚਾਰ ਵਿਚ। ਪੁਨਰਪਿ {पुनः अपि} ਮੁੜ ਮੁੜ। ਕਾਲਾ = ਕਾਲ, ਮੌਤ ॥੪॥

SikhNet (Spanish)Entonados en Él no habrá otro regreso al vientre del tiempo. (4)

ਸੋ ਗੁਰੂ. ਸੋ ਸਿਖੁ ਕਥੀਅਲੇ; ਸੋ ਵੈਦੁ. ਜਿ ਜਾਣੈ ਰੋਗੀ ॥

so guroo. so sikh katheeale; so vaid. ji jaanai rogee |

Sant Singh KhalsaHe alone is said to be a Guru, he alone is said to be a Sikh, and he alone is said to be a physician, who knows the patient's illness.
Manmohan SinghHe alone is said to be a Guru he a disciple and he a physician, who knows the patient's malady.
Manmohan Singh (Punjabi)ਕੇਵਲ ਉਹੀ ਗੁਰੂ ਆਖਿਆ ਜਾਂਦਾ ਹੈ, ਉਹੀ ਚੇਲਾ ਤੇ ਉਹੀ ਹਕੀਮ ਜੋ ਬੀਮਾਰ ਦੀ ਬੀਮਾਰੀ ਨੂੰ ਸਮਝਦਾ ਹੈ।
Fareedkot Teekaਸੋ ਗੁਰੂ ਹੈ, ਜੋ ਸਿਖ ਕਾ ਭਰਮ ਨਿਵਰਤਿ ਕਰੈ। ਸੋ ਸਿਖ ਹੈ, ਜੋ ਗੁਰ ਉਪਦੇਸ ਪਰ ਬਿਸ੍ਵਾਸ ਕਰੈ। ਜੈਸੇ ਵੈਦ੍ਯ ਸੋ ਹੈ, ਜੋ ਰੋਗ ਕੀ ਨਿਬ੍ਰਿਤੀ ਕਰ ਜਾਣੈ, ਪੁਨਾਂ ਸੋ ਰੋਗੀ ਹੈ, ਜੋ ਬੈਦ੍ਯ ਪਰ ਬਿਸ੍ਵਾਸ ਕਰੈ ਵਾ ਪਥ ਮੇਂ ਰਹੇ॥
Prof. Sahib Singhਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ, (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਜਾਂ (ਅਸਲ) ਵੈਦ ਕਿਹਾ ਜਾ ਸਕਦਾ ਹੈ ਜੋ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ।

ਪਦ ਅਰਥ ਕਥੀਅਲੇ = ਕਿਹਾ ਜਾਂਦਾ ਹੈ। ਵੈਦੁ = ਹਕੀਮ।

SikhNet (Spanish)Solamente aquél que conoce la Quintaesencia de la Verdad es el Guru, el discípulo y el doctor.

ਤਿਸੁ ਕਾਰਣਿ ਕੰਮੁ ਨ, ਧੰਧਾ ਨਾਹੀ; ਧੰਧੈ. ਗਿਰਹੀ ਜੋਗੀ ॥੫॥

tis kaaran kam na, dhandhaa naahee; dhandhai. girahee jogee |5|

Sant Singh KhalsaHe is not affected by actions, responsibilities and entanglements; in the entanglements of his household, he maintains the detachment of Yoga. ||5||
Manmohan SinghHim deeds, duties and entanglements involve not and doing his household affairs, he remains united with the Lord.
Manmohan Singh (Punjabi)ਉਸ ਨੂੰ ਕੰਮ ਫਰਜ ਅਤੇ ਰੁਝੇਵੇ ਫਸਾਉਂਦੇ ਨਹੀਂ ਆਪਣੇ ਘਰਬਾਰੀ ਕਾਰਜ ਕਰਦਾ ਹੋਇਆ ਉਹ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
Fareedkot Teekaਤਿਸੁ ਗੁਰੂ ਕੋ ਕੋਈ ਕੰਮ ਭੀ ਸੰਸਾਰ ਪ੍ਰਾਪਤੀ ਕਾ ਕਾਰਨ ਨਹੀਂ ਹੈ, ਅਰ ਤਿਸ ਸਿਖ ਕੋ ਭੀ ਕੋਈ ਧੰਧਾ ਸੰਸਾਰ ਪ੍ਰਾਪਤੀ ਕਾ ਕਾਰਜ ਨਹੀਂ ਹੈਂ। ਜਦ੍ਯਪਿ ਵਹੁ ਗੁਰੂ ਸਿਖ ਧੰਧੋਂ ਮੇਂ ਫਸੇ ਹੂਏ ਗ੍ਰਿਹਸਤੀ ਦਿਖਾਈ ਪੜਤੇ ਹੈਂ, ਪਰੰਤੂ ਵਹੁ ਜਲ ਕਮਲਵਤ ਅਲੇਪ ਔ ਪ੍ਰਭੂ ਸੇ (ਜੋਗੀ) ਜੁੜੇ ਹੂਏ ਰਹਤੇ ਹੈਂ॥☬ਪ੍ਰਸ਼ਨ: ਤਿਨੋਂ ਨੇ ਕਿਆ ਤਿਆਗ ਕੀਆ ਹੈ ਜਿਸ ਸੇ ਗ੍ਰਿਹਸਤ ਮੇਂ ਹੀ ਜੋਗੀ ਹੂਏ ਹੈਂ? ਸੋ ਕਹਤੇ ਹੈਂ: ॥੫॥
Prof. Sahib Singhਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ, (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ), ਉਹ ਗ੍ਰਿਹਸਤੀ (ਹੁੰਦਾ ਭੀ) ਜੋਗੀ ਹੈ ॥੫॥

ਪਦ ਅਰਥ ਤਿਸੁ ਕਾਰਣਿ = ਉਸ (ਪ੍ਰਭੂ ਦੇ ਸਿਮਰਨ) ਦੀ ਬਰਕਤਿ ਨਾਲ। ਧੰਧੈ = ਧੰਧੇ ਵਿਚ, ਜੰਜਾਲ ਵਿਚ। ਗਿਰਹੀ = ਗ੍ਰਿਹਸਤੀ ॥੫॥

SikhNet (Spanish)A él no lo involucran los actos y es un Yogui aunque participe en el sostenimiento de su hogar y de su familia. (5)

ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ; ਲੋਭੁ ਮੋਹੁ ਤਿਸ ਮਾਇਆ ॥

kaam krodh ahankaar tajeeale; lobh mohu tis maaeaa |

Sant Singh KhalsaHe renounces sexual desire, anger, egotism, greed, attachment and Maya.
Manmohan SinghHe forsakes lust, wrath egotism avarice temporal love and worldly valuables.
Manmohan Singh (Punjabi)ਉਹ ਬਦ-ਫੈਲੀ, ਗੁੱਸੇ, ਹੰਕਾਰ ਲਾਲਚ ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾਂ ਨੂੰ ਛੱਡ ਦਿੰਦਾ ਹੈ।
Fareedkot Teekaਤਿਨੋਂ ਨੇ ਕਾਮ ਕ੍ਰੋਧ ਹੰਕਾਰ ਪੁਨਾ ਲੋਭ ਮੋਹ ਕੋ ਤਿਆਗ ਦੀਆ ਹੈ ਔਰ ਮਾਇਆ ਕੀ (ਤਿਸੁ) ਚਾਹ ਭੀ ਤਿਨੋਂ ਕੋ ਨਹੀਂ ਰਹੀ॥
Prof. Sahib Singhਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ,

ਪਦ ਅਰਥ ਤਜੀਅਲੇ = ਤਿਆਗਿਆ। ਤਿਸ = ਤ੍ਰਿਸ਼ਨਾ।

SikhNet (Spanish)Él se deshace de su lujuria, enojo, ego, avaricia y apego a la Maya,

ਮਨਿ ਤਤੁ ਅਵਿਗਤੁ ਧਿਆਇਆ; ਗੁਰ ਪਰਸਾਦੀ ਪਾਇਆ ॥੬॥

man tat avigat dhiaaeaa; gur parasaadee paaeaa |6|

Sant Singh KhalsaWithin his mind, he meditates on the reality of the Imperishable Lord; by Guru's Grace he finds Him. ||6||
Manmohan SinghWithin his mind he meditates on the True and imperishable Lord and he finds Him by the Guru's grace.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਸੱਚੇ ਅਤੇ ਅਵਿਨਾਸੀ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ (ਤਤੁ) ਸ੍ਵਰੂਪ ਅਵਗਤ ਪਰਮੇਸ੍ਵਰ ਕੋ ਧਿਆਇਆ ਹੈ, ਪੁਨਾ ਮਨ ਮੇਂ ਹੀ ਪਾਯਾ ਹੈ॥੬॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ॥੬॥

ਪਦ ਅਰਥ ਅਵਿਗਤੁ = {अव्यक्त} ਅਦ੍ਰਿਸ਼ਟ ਪ੍ਰਭੂ ॥੬॥

SikhNet (Spanish)su mente habita en la Esencia del Señor Eterno, y él Lo encuentra por la Gracia del Guru. (6)

ਗਿਆਨੁ ਧਿਆਨੁ ਸਭ ਦਾਤਿ ਕਥੀਅਲੇ; ਸੇਤ ਬਰਨ ਸਭਿ ਦੂਤਾ ॥

giaan dhiaan sabh daat katheeale; set baran sabh dootaa |

Sant Singh KhalsaSpiritual wisdom and meditation are all said to be God's gifts; all of the demons are turned white before him.
Manmohan SinghGnosis and meditation are all said to be God's gifts unto him and all the demons assume white colour before him.
Manmohan Singh (Punjabi)ਬ੍ਰਹਿਮ-ਗਿਆਤ ਅਤੇ ਬੰਦਗੀ ਸਭ ਬਖਸ਼ੀਸ਼ਾ ਰੱਬ ਵੱਲੋਂ ਉਸ ਨੂੰ ਮਿਲੀਆਂ ਆਖੀਆਂ ਜਾਂਦੀਆਂ ਹਨ। ਸਾਰੇ ਭੂਤਨੇ ਉਸ ਅੱਗੇ ਚਿੱਟੇ ਰੰਗ ਦੇ (ਦੇਵ ਬਿਰਤੀ ਵਾਲੇ) ਹੋ ਜਾਂਦੇ ਹਨ।
Fareedkot Teekaਸਤਗੁਰੂ ਜਗ੍ਯਾਸੂਓਂ ਕੋ ਗਿਆਨ ਧਿਆਨ ਕੀ ਸਭ ਪ੍ਰਕਾਰ ਸੇ ਦਾਤਿ ਕਰਤੇ ਹੈਂ, ਐਸਾ ਬੇਦੋਂ ਮੇਂ (ਕਥੀਅਲੇ) ਕਹਾ ਹੈ। ਅਰ ਕਾਮਾਦਿਕ ਦੂਤੋਂ ਕਾ (ਸੇਤ ਬਰਨ) ਰੰਗ ਸੁਪੇਦ ਹੋ ਗਇਆ ਹੈ, ਭਾਵ ਤਿਸ ਜੋਗੀ ਸੇ ਭੈ ਕਰਤੇ ਹੈਂ॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ; ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ,

ਪਦ ਅਰਥ ਕਥੀਅਲੇ = ਕਹੀ ਜਾਂਦੀ ਹੈ। ਸੇਤ = ਚਿੱਟਾ, ਫਿੱਕਾ। ਬਰਨ = ਰੰਗ। ਸੇਤ ਬਰਨ = ਜਿਨ੍ਹਾਂ ਦੇ ਰੰਗ ਫੱਕ ਹੋ ਜਾਂਦੇ ਹਨ। ਦੂਤਾ = ਕਾਮਾਦਿਕ ਵੈਰੀ।

SikhNet (Spanish)Él está bendecido con la Sabiduría y la Contemplación, y todos sus enemigos ante él se ponen blancos de miedo.

ਬ੍ਰਹਮ ਕਮਲ ਮਧੁ, ਤਾਸੁ ਰਸਾਦੰ; ਜਾਗਤ. ਨਾਹੀ ਸੂਤਾ ॥੭॥

braham kamal madh, taas rasaadan; jaagat. naahee sootaa |7|

Sant Singh KhalsaHe enjoys the taste of the honey of God's lotus; he remains awake, and does not fall asleep. ||7||
Manmohan SinghHe enjoys the relish of the honey of Lord's lotus, remain awake and falls not asleep.
Manmohan Singh (Punjabi)ਉਹ ਸੁਆਮੀ ਦੇ ਕੰਵਲ ਦੇ ਸ਼ਹਿਦ ਦਾ ਸੁਆਦ ਮਾਣਦਾ ਹੈ, ਜਾਗਦਾ ਰਹਿੰਦਾ ਹੈ ਅਤੇ ਸੌਂਦਾ ਨਹੀਂ।
Fareedkot Teekaਰਿਦੇ ਰੂਪੁ ਕਮਲ ਕੇ ਬੀਚ ਬ੍ਰਹਮ ਰੂਪ ਜੋ ਸਾਖੀ ਚੇਤਨ ਹੈ, ਤਿਸ ਕੇ (ਰਸ) ਆਨੰਦ ਕੋ ਭੁਛਨ ਕਰਤਾ ਹੈ, ਭਾਵ ਬ੍ਰਹਮ ਆਨੰਦ ਕੋ ਭੋਗਤਾ ਅਰੁ ਗਿਆਨ ਜਾਗਤ੍ਰ ਮੇਂ ਜਾਗਤਾ ਹੈ। ਅਵਿਦਿਆ ਨਿਦ੍ਰਾ ਮੇਂ ਸੋਵਤਾ ਨਹੀਂ ਹੈ॥੭॥
Prof. Sahib Singhਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ) ਹੈ, ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ ॥੭॥

ਪਦ ਅਰਥ ਮਧੁ = ਸ਼ਹਿਦ। ਤਾਸੁ = {तस्य} ਉਸ (ਸ਼ਹਿਦ) ਦਾ। ਰਸਾਦੰ = {अद् = ਖਾਣਾ, ਰੱਖਣਾ} ਰਸ ਚੱਖਣ ਵਾਲਾ ॥੭॥

SikhNet (Spanish)Él saborea la Miel del Loto del Señor y siempre está despierto hacia Dios. (7)

ਮਹਾ ਗੰਭੀਰ ਪਤ੍ਰ ਪਾਤਾਲਾ; ਨਾਨਕ. ਸਰਬ ਜੁਆਇਆ ॥

mahaa ganbheer patr paataalaa; naanak. sarab juaaeaa |

Sant Singh KhalsaThis lotus is very deep; its leaves are the nether regions, and it is connected to the whole universe.
Manmohan SinghThe lotus of the Lord is exceedingly profound and its leaves are the nether regions and it is united with the entire world, O Nanak.
Manmohan Singh (Punjabi)ਸੁਆਮੀ ਦਾ ਇਹ ਕੰਵਲ ਪਰਮ ਡੂੰਘਾ ਹੈ ਇਸ ਦੇ ਪੱਤੇ ਪਤਾਲ ਹਨ ਅਤੇ ਇਹ ਸਮੂਹ ਸ੍ਰਿਸ਼ਟੀ ਨਾਲ ਜੁੜਿਆ ਹੋਇਆ ਹੈ, ਹੇ ਨਾਨਕ!
Fareedkot Teekaਮਹਾਂ ਗੰਭੀਰ ਜੋ ਬਿਰਾਟ ਰੂਪ ਬ੍ਰਿਖ ਹੈ, ਬੇਦ ਜਿਸ ਕੇ ਪਤ੍ਰ ਹੈਂ ਅਰ ਪਤਾਲਾਦਿਕ ਲੋਕ ਜਿਸ ਕੇ ਟਾਸ ਹੈਂ ਔਰ ਬ੍ਰਹਮ ਲੋਕ ਜਿਸ ਕਾ ਮੂਲ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਬਿਰਾਟ ਸਰੂਪ ਪਰਮੇਸ੍ਵਰ ਸਰਬ ਮੇਂ (ਆਇਆ), ਭਾਵ ਬਿਆਪਾ ਹੂਆ ਹੈ॥
Prof. Sahib Singhਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ,

ਪਦ ਅਰਥ ਜੁਆਇਆ = ਜੁੜਿਆ ਹੋਇਆ, ਵਿਆਪਕ।

SikhNet (Spanish)El Loto del Señor es muy profundo; aún en la hondura de los bajos mundos están sus hojas,

ਉਪਦੇਸ ਗੁਰੂ ਮਮ. ਪੁਨਹਿ ਨ ਗਰਭੰ; ਬਿਖੁ ਤਜਿ. ਅੰਮ੍ਰਿਤੁ ਪੀਆਇਆ ॥੮॥੧॥

aupades guroo mam. puneh na garabhan; bikh taj. amrit peeaeaa |8|1|

Sant Singh KhalsaUnder Guru's Instruction, I shall not have to enter the womb again; I have renounced the poison of corruption, and I drink in the Ambrosial Nectar. ||8||1||
Manmohan SinghBy virtue of Guru's teaching I shall not enter the womb again. I have discarded poison and quaffed the Name Nectar.
Manmohan Singh (Punjabi)ਗੁਰਾਂ ਦੀ ਸਿੱਖਿਆ ਦੀ ਬਰਕਤ ਦੁਆਰਾ, ਮੈਂ ਮੁੜ ਕੇ ਪੇਟ ਵਿੱਚ ਪ੍ਰਵੇਸ਼ ਨਹੀਂ ਕਰਾਂਗਾ। ਮੈਂ ਜ਼ਹਿਰ ਨੂੰ ਛੱਡ ਕੇ ਨਾਮ ਸੁਧਾਰਸ ਪਾਨ ਕੀਤਾ ਹੈ।
Fareedkot Teekaਤਿਸ ਬ੍ਰਹਮ ਰੂਪ ਵੈਰਾਟ ਕਾ ਉਪਦੇਸ ਗੁਰੂ ਨੇ ਮੇਰੇ ਕੋ ਕੀਆ ਹੈ, ਤਬ ਬਿਸਿਆ ਬਾਸਨਾ ਸਿਖ ਕੋ ਤਿਆਗ ਕਰਵਾ ਕਰ ਬ੍ਰਹਮਾਨੰਦ ਰੂਪੀ ਅੰਮ੍ਰਿਤ ਕੋ ਪਿਆਇਆ ਹੈ। ਇਸੀ ਤੇ ਮੇਰੇ ਕੋ ਫਿਰ ਜਨਮੁ ਨਹੀਂ ਹੋਵੇਗਾ॥੮॥੧॥☬ਪਰਮੇਸ੍ਵਰ ਸੇ ਭਗਤੀ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ॥੮॥੧॥

ਪਦ ਅਰਥ ਮਮ = ਮੇਰਾ। ਪੁਨਹਿ = {पुनः} ਮੁੜ ਫਿਰ। ਗਰਭੰ = ਗਰਭ-ਵਾਸ, ਜਨਮ। ਬਿਖੁ = (ਮਾਇਆ-) ਜ਼ਹਰ। ਤਜਿ = ਛੱਡ ਕੇ ॥੮॥੧॥

SikhNet (Spanish)pues prevalece en todo. Cuando soy instruido en Su Sabiduría por el Guru, no vuelvo a ser colocado en algún otro vientre, y abandonando el veneno, saboreo el Néctar del Señor. (8‑1)

Open this shabad →

Shabad Guru Nanak Dev Ji Raag Gujri continues on Ang 504

ਗੂਜਰੀ ਮਹਲਾ ੧ ॥

goojaree mahalaa 1 |

Sant Singh KhalsaGoojaree, First Mehl:
Manmohan SinghGujri 1st Guru.
Manmohan Singh (Punjabi)ਗੂਜ਼ਰੀ ਪਹਿਲੀ ਪਾਤਿਸ਼ਾਹੀ।
SikhNet (Spanish)Guyeri, Mejl Guru Nanak, Primer Canal Divino.

ਕਵਨ ਕਵਨ ਜਾਚਹਿ ਪ੍ਰਭ ਦਾਤੇ; ਤਾ ਕੇ. ਅੰਤ ਨ ਪਰਹਿ ਸੁਮਾਰ ॥

kavan kavan jaacheh prabh daate; taa ke. ant na pareh sumaar |

Sant Singh KhalsaThose who beg of God the Great Giver - their numbers cannot be counted.
Manmohan SinghWho and which beg of the Beneficent Lord, their limit and number cannot be ascertained.
Manmohan Singh (Punjabi)ਕਿਹੜੇ ਅਤੇ ਕੌਣ ਕੌਣ ਦਾਤਾਰ ਸਾਹਿਬ ਪਾਸੋਂ ਮੰਗਦੇ ਹਨ, ਉਨ੍ਹਾਂ ਦਾ ਓੜਕ ਅਤੇ ਗਿਣਤੀ ਜਾਣੀ ਨਹੀਂ ਜਾ ਸਕਦੀ।
Fareedkot Teekaਹੇ ਸਮਰੱਥ ਦਾਤੇ! ਤੇਰੇ ਸੇ ਕੌਨ ਮਾਂਗਤੇ ਹੈਂ, ਜੇ ਐਸੇ (ਸੁਮਾਰ) ਗਿਨਨਾ ਕਰੀਏ ਤੌ ਤਿਨ ਮਾਂਗਨੇ ਹਾਰੋਂ ਕੇ ਅੰਤ ਨਹੀਂ ਪਾਏ ਜਾਤੇ॥
Prof. Sahib Singhਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ।

ਪਦ ਅਰਥ ਕਵਨ ਕਵਨ = ਕੇਹੜੇ ਕੇਹੜੇ? ਜਾਚਹਿ = ਮੰਗਦੇ ਹਨ। ਪ੍ਰਭ ਦਾਤੇ = ਹੇ ਦਾਤਾਰ ਪ੍ਰਭੂ! ਤਾ ਕੇ = ਉਹਨਾਂ ਜੀਵਾਂ ਦੇ। ਸੁਮਾਰ = ਗਿਣਤੀ, ਲੇਖੇ।

SikhNet (Spanish)Millones de personas piden por Tus Bendiciones; no se pueden ni contar.

ਜੈਸੀ ਭੂਖ ਹੋਇ ਅਭ ਅੰਤਰਿ; ਤੂੰ ਸਮਰਥੁ ਸਚੁ ਦੇਵਣਹਾਰ ॥੧॥

jaisee bhookh hoe abh antar; toon samarath sach devanahaar |1|

Sant Singh KhalsaYou, Almighty True Lord, fulfill the desires within their hearts. ||1||
Manmohan SinghAs is the desire, within man's mind that O powerful True Lord, Thou fulfillest;
Manmohan Singh (Punjabi)ਜਿਸ ਤਰ੍ਹਾਂ ਦੀ ਖਾਹਿਸ਼ ਇਨਸਾਨ ਦੇ ਹਿਰਦੇ ਅੰਦਰ ਹੈ, ਉਸ ਨੂੰ ਹੇ ਬਲਵਾਨ ਸੱਚੇ ਸੁਆਮੀ! ਤੂੰ ਪੂਰਨ ਕਰਦਾ ਹੈ।
Fareedkot Teekaਹੇ ਸਮਰੱਥ ਦੇਨਹਾਰੇ! ਜੈਸੀ ਤਿਨ ਕੇ (ਅਭ) ਰਿਦੇ ਮੇਂ (ਭੂਖ), ਭਾਵ ਇਛਾ ਹੋਤੀ ਹੈ, ਤੈਸੀ ਤੂੰ ਦਾਤਿ ਦੇ ਕਰ (ਸਚੁ) ਨਿਸਚਯ ਪੂਰਨ ਕਰ ਦੇਤਾ ਹੈ॥੧॥
Prof. Sahib Singhਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥

ਪਦ ਅਰਥ ਅਭ ਅੰਤਰਿ = {अभ्यन्तरि} ਧੁਰ ਅੰਦਰ, ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ॥੧॥

SikhNet (Spanish)Cualquiera que sea la naturaleza del deseo en su corazón, eso, oh Señor Poderoso, Tú lo concedes. (1)

ਐ ਜੀ. ਜਪੁ ਤਪੁ ਸੰਜਮੁ; ਸਚੁ ਅਧਾਰ ॥

ai jee. jap tap sanjam; sach adhaar |

Sant Singh KhalsaO Dear Lord, chanting, deep meditation, self-discipline and truth are my foundations.
Manmohan SinghO Sire, the support of Thy True Name is my worship, penance and self-mortification.
Manmohan Singh (Punjabi)ਹੇ ਮਹਾਰਾਜ ਤੇਰੇ ਸੱਚੇ ਨਾਮ ਦਾ ਆਸਰਾ ਹੀ ਮੇਰੀ ਉਪਾਸ਼ਨਾ, ਤਪੱਸਿਆ ਅਤੇ ਇੰਦ੍ਰੀਆਂ ਦੀ ਰੋਕਥਾਮ ਹੈ।
Fareedkot Teekaਹੇ ਸਚ ਰੂਪ! ਤੇਰਾ ਜੋ ਆਸਰਾ ਲੈਣਾ ਹੈ ਏਹੀ ਮੈਨੇ ਜਪ ਤਪ ਅਰ ਸੰਜਮ ਜਾਨਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ,

ਪਦ ਅਰਥ ਐ ਜੀ = ਹੇ ਪ੍ਰਭੂ ਜੀ! ਸਚੁ ਅਧਾਰੁ = ਸਦਾ-ਥਿਰ ਰਹਿਣ ਵਾਲਾ ਆਸਰਾ।

SikhNet (Spanish)La Meditación, la Austeridad, el Autocontrol y la Verdad, son mi asta principal.

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ; ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥

har har naam dehi sukh paaeeai; teree bhagat bhare bhanddaar |1| rahaau |

Sant Singh KhalsaBless me with Your Name, Lord, that I may find peace. Your devotional worship is a treasure over-flowing. ||1||Pause||
Manmohan SinghMy Lord Gods bless me with Thy Name that I may have peace. Thine treasures are brimful with devotion. Pause.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਤਾਂ ਜੋ ਮੈਂ ਆਰਾਮ ਪਾ ਲਵਾਂ। ਤੇਰੇ ਖਜਾਨੇ ਸ਼ਰਧਾ ਪ੍ਰੇਮ ਨਾਲ ਲਬਾਲਬ (ਭਰਪੂਰ) ਹਨ। ਠਹਿਰਾਉ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਅਪਨਾ ਨਾਮੁ ਹੀ ਦੇਵੇਂ ਤੋ ਸੁਖੁ ਪਾਈਤਾ ਹੈ ਅਰ ਤੇਰੀ ਭਗਤੀ ਕੇ ਭੰਡਾਰੇ ਸੇ ਸੰਤੋਂ ਕੇ ਰਿਦੇ ਭਰੇ ਹੂਏ ਹੈਂ॥੧॥ ਰਹਾਉ ॥☬ਅਬ ਤਿਨ ਕੇ ਲਯ ਚਿੰਤਨ ਕੇ ਵਿਚਾਰ ਕਾ ਪ੍ਰਕਾਰ ਕਹਿਤੇ ਹੈਂ:
Prof. Sahib Singh(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥

ਪਦ ਅਰਥ ਭੰਡਾਰ = ਖ਼ਜ਼ਾਨੇ ॥੧॥ ਰਹਾਉ ॥

SikhNet (Spanish)Oh Señor, bendíceme con Tu Nombre para que pueda juntar la Felicidad; el Tesoro de Tu Alabanza es Interminable. (1‑Pausa)

ਸੁੰਨ ਸਮਾਧਿ ਰਹਹਿ ਲਿਵ ਲਾਗੇ; ਏਕਾ ਏਕੀ ਸਬਦੁ ਬੀਚਾਰ ॥

sun samaadh raheh liv laage; ekaa ekee sabad beechaar |

Sant Singh KhalsaSome remain absorbed in Samaadhi, their minds fixed lovingly on the One Lord; they reflect only on the Word of the Shabad.
Manmohan SinghSome remain absorbed in Lord's love in profound trance and reflect over but one Name.
Manmohan Singh (Punjabi)ਕਈ ਅਫੁਰ ਤਾੜੀ ਅੰਦਰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਰਹਿੰਦੇ ਹਨ। ਅਤੇ ਕੇਵਲ ਇਕ ਨਾਮ ਦਾ ਹੀ ਚਿੰਤਨ ਕਰਦੇ ਹਨ।
Fareedkot Teekaਜੋ (ਏਕਾ ਏਕੀ) ਏਕਾਗ੍ਰ ਹੋ ਕਰ ਗੁਰ ਸਬਦ ਕਾ ਬੀਚਾਰ ਕਰਤੇ ਹੈਂ, ਸੋ ਬ੍ਰਿਤੀ ਲਗਾਇ ਕਰ (ਸੁੰਨ) ਨਿਰਬਿਕਲਪ ਸਮਾਧੀ ਮੇਂ ਇਸਥਿਤ ਰਹਤੇ ਹੈਂ॥
Prof. Sahib Singh(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ,

ਪਦ ਅਰਥ ਸੁੰਨ = {शुन्य} ਸੁੰਞ, ਉਹ ਅਵਸਥਾ ਜਿਥੇ ਕੋਈ ਫੁਰਨਾ ਨਾਹ ਉਠੇ। ਰਹਹਿ = ਤੂੰ ਰਹਿੰਦਾ ਹੈਂ। ਏਕਾ ਏਕੀ = ਤੂੰ ਇਕੱਲਾ ਹੀ। ਸਬਦੁ = ਬਚਨ, ਹੁਕਮ, ਇਰਾਦਾ।

SikhNet (Spanish)Aquéllos que están entonados en Ti, están en un trance en el que no existe nada más que Tu Palabra.

ਜਲੁ ਥਲੁ ਧਰਣਿ ਗਗਨੁ. ਤਹ ਨਾਹੀ; ਆਪੇ ਆਪੁ ਕੀਆ ਕਰਤਾਰ ॥੨॥

jal thal dharan gagan. teh naahee; aape aap keea karataar |2|

Sant Singh KhalsaIn that state, there is no water, land, earth or sky; only the Creator Lord Himself exists. ||2||
Manmohan SinghIn that state there is no water land, earth and sky and the Creator, all by Himself, remains.
Manmohan Singh (Punjabi)ਉਸ ਜਗ੍ਹਾ ਵਿੱਚ ਪਾਣੀ, ਧਰਤੀ, ਜਮੀਨ ਅਤੇ ਆਕਾਸ਼ ਨਹੀਂ ਹੁੰਦੇ ਅਤੇ ਕੇਵਲ ਸਿਰਜਣਹਾਰ ਖੁਦ-ਬ-ਖੁਦ ਹੀ ਹੁੰਦਾ ਹੈ।
Fareedkot Teeka(ਤਹ) ਤਿਸ ਸਮਾਧ ਮੇਂ ਵਾ ਤਿਸ ਸਰੂਪ ਮੇਂ ਵਾ ਤਿਨ ਕੀ ਦ੍ਰਿਸ੍ਟੀ ਮੇਂ (ਜਲੁ ਥਲੁ), ਭਾਵ ਪਤਾਲ (ਧਰਣਿ) ਮਿਰਤ ਲੋਕ ਅਰ ਅਕਾਸ ਕਛੁ ਹੈ ਨਹੀਂ ਥਾ। ਤਬ ਕਰਤਾਰ ਨੇ ਅਪਨੇ ਆਪ ਹੀ ਇਹ ਖੇਲ ਵਾ ਅਪਨਾ ਆਪ ਹੀ ਕੀਆ ਹੂਆ ਥਾ, ਭਾਵ ਅਦੁਤੀ ਥਾ। ਤਿਸ ਸਮਾਧੀ ਵਾਲੋਂ ਨੇ ਆਪਨਾ ਆਪ ਕਰਤਾਰ ਰੂਪ ਕੀਆ ਹੂਆ ਹੈ॥੨॥
Prof. Sahib Singhਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥

ਪਦ ਅਰਥ ਧਰਣਿ = ਧਰਤੀ। ਗਗਨੁ = ਆਕਾਸ਼। ਤਹ = ਤਦੋਂ। ਆਪੁ = ਆਪਣੇ ਆਪ ਨੂੰ। ਕਰਤਾਰ = ਹੇ ਕਰਤਾਰ! ॥੨॥

SikhNet (Spanish)Para ellos no hay tierra, ni agua, ni cielo; todo lo que es, es solamente del Señor. (2)

ਨਾ ਤਦਿ ਮਾਇਆ. ਮਗਨੁ ਨ ਛਾਇਆ; ਨਾ ਸੂਰਜ. ਚੰਦ ਨ, ਜੋਤਿ ਅਪਾਰ ॥

naa tad maaeaa. magan na chhaaeaa; naa sooraj. chand na, jot apaar |

Sant Singh KhalsaThere is no intoxication of Maya there, and no shadow, nor the infinite light of the sun or the moon.
Manmohan SinghThen, there is no intoxication of mammon, no shadow of ignorance, neither the infinite light of the sun nor of the moon.
Manmohan Singh (Punjabi)ਤਦ ਉਥੇ ਨਾਂ ਧਨ-ਦੌਲਤ ਦੀ ਮਸਤੀ, ਨਾਂ ਬੇਸਮਝੀ ਦੀ ਛਾਂ, ਨਾਂ ਸੂਰਜ ਦੀ ਤੇ ਨਾਂ ਹੀ ਚੰਦ੍ਰਮੇ ਦੀ ਰੋਸ਼ਨੀ ਹੁੰਦੀ ਹੈ।
Fareedkot Teekaਸੋਈ ਦ੍ਰਿਢ ਕਰਾਉਤੇ ਹੈਂ: ਜਬ ਮਹਾਂ ਪ੍ਰਲੈ ਕਾ ਸਮਾਂ ਥਾ ਤਬ ਨਾ ਤੋ ਸੋ ਮਾਯਾ ਕੀ ਮਗਨਤਾ ਥਾ ਅਰ ਨਾ (ਛਾਯਾ) ਅਵਿਦਿਆ ਹੀ ਕੀ ਮਗਨਤਾ ਥਾ। ਵਾ ਛਾਯਾ ਅਰ ਧੂਪ ਨਹੀਂ ਥੀ, ਨ ਸੂਰਜ ਥਾ ਨ ਚੰਦ੍ਰਮਾ ਥਾ। ਏਕ ਅਪਾਰ ਜੋਤਿ ਬ੍ਰਹਮ ਹੀ ਥਾ। ਵਾ ਤਦ ਤਤਵੇਤਾ ਕਰਤਾਰ ਰੂਪ ਕੀ ਦ੍ਰਿਸ੍ਟੀ ਮੇਂ ਮਾਇਆ ਆਦਕ ਕਛੂ ਨਹੀਂ ਹੈ, ਅਪਾਰ ਜੋਤੀ ਬ੍ਰਹਮ ਹੀ ਹੈ॥
Prof. Sahib Singhਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ।

ਪਦ ਅਰਥ ਤਦਿ = ਤਦੋਂ। ਮਗਨੁ = ਮਸਤ (ਜੀਵ)। ਛਾਇਆ = ਮਾਇਆ ਦੇ ਪ੍ਰਭਾਵ (ਵਿਚ)। ਅਪਾਰ = ਅਪਰ, ਅਵਰ, ਕੋਈ ਹੋਰ।

SikhNet (Spanish)Entonces no existe la intoxicación por la Maya, ni la sombra de la ignorancia, ni la luz infinita del sol ni de la luna.

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ; ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

sarab drisatt lochan abh antar; ekaa nadar su tribhavan saar |3|

Sant Singh KhalsaThe eyes within the mind which see everything - with one glance, they see the three worlds. ||3||
Manmohan SinghWith the eyes in their mind, they behold everything and with their one glance, they come to possess the knowledge of the three worlds.
Manmohan Singh (Punjabi)ਆਪਣੇ ਹਿਰਦੇ ਦੇ ਅੰਦਰ ਦੀਆਂ ਅੱਖਾਂ ਨਾਲ ਉਹ ਸਾਰਾ ਕੁਛ ਵੇਖਦਾ ਹੈ ਅਤੇ ਆਪਣੀ ਇਕ ਨਜ਼ਰ ਨਾਲ ਹੀ ਉਨ੍ਹਾਂ ਨੂੰ ਤਿੰਨਾਂ ਲੋਕਾਂ (ਸੁਰਗ, ਪਾਤਾਲ ਅਤੇ ਮਾਤ ਲੋਕ) ਦੀ ਗਿਆਤ ਹੋ ਜਾਂਦੀ ਹੈ।
Fareedkot Teekaਜੋ ਨੇਤ੍ਰੋਂ ਕਰ ਕੇ ਸਰਬ ਨਾਮ ਰੂਪ ਪ੍ਰਪੰਚ (ਦ੍ਰਿਸਟਿ) ਦਿਖਾਈ ਪੜਤਾ ਹੈ, ਸੋ ਸਭ ਤਿਸ ਕੇ (ਅਭ) ਰਿਦੇ ਕੈ ਅੰਤਰਿ ਹੀ ਥਾ, ਭਾਵ ਇਹ ਕਿ ਇਹ ਸਭ ਮਾਇਆ ਮੇਂ ਲੀਨ ਥਾ। ਮਾਇਆ ਤਿਸ ਮੇਂ ਲੀਨ ਥੀ। ਤ੍ਰਿਭਵਣੋਂ ਕਾ (ਸਾਰ) ਤਤ੍ਵ ਰੂਪ ਥਾ। (ਨਦਰਿ) ਦੇਖਨਹਾਰਾ ਏਕ ਹੀ ਵਾ ਏਕ ਨਦਰੀ ਜੋ ਤੀਨੋਂ ਭਵਨੋਂ ਕਾ ਸਾਰ ਰੂਪ ਹੈ, ਸੋ ਮਹਾਤਮਾ ਤਿਸ ਕੋ ਰਿਦੇ ਕੇ ਬੀਚ ਜੋ ਗਿਆਨ ਰੂਪ ਨੇਤ੍ਰ ਹੈਂ ਤਿਨ ਕਰ ਸਰਬ ਰੂਪ ਦੇਖਤੇ ਹੈਂ॥੩॥☬ਅਬ ਉਤਪਤੀ ਚਿੰਤਨ ਕਹਤੇ ਹੈਂ:
Prof. Sahib Singhਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥

ਪਦ ਅਰਥ ਸਰਬ ਦ੍ਰਿਸਟਿ ਲੋਚਨ = ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਅੱਖ। ਅਭ ਅੰਤਰਿ = {अभ्यन्तर} (ਤੇਰੇ ਆਪਣੇ ਹੀ) ਧੁਰ ਅੰਦਰ। ਸਾਰ = ਸੰਭਾਲ ॥੩॥

SikhNet (Spanish)Los ojos que ven desde dentro todo el Universo, ahora, con una sola mirada tienen la visión de los tres mundos. (3).

Open this shabad (19 lines, Angs 503-504) →

Ang 503 of 1430