ੴ

ਸਿੱਖਬਾਣੀ · SikhBani

ਅੰਮ੍ਰਿਤ ਬਾਣੀ ਸੁਣਤ ਨਿਹਾਲ ॥

amrit baanee sunat nihaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1340, 1341 · 11 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 | Ang 1340

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥

kurabaan jaaee; gur poore apane | Ang 1340

Sant Singh KhalsaI am a sacrifice to my Perfect Guru.
Manmohan SinghA sacrifice am I unto my Perfect Guru,
Manmohan Singh (Punjabi)ਬਲਿਹਾਰ ਵੰਝਦਾ ਹਾਂ, ਮੈਂ ਆਪਣੇ ਪੂਰਨ ਗੁਰਦੇਵ ਜੀ ਤੋਂ,
Fareedkot Teekaਅਪਨੇ ਪੂਰਨ ਸਤਿਗੁਰੋਂ ਪਰ ਮੇਂ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਆਪਣੇ ਉਸ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ)

ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ।

SikhNet (Spanish)Ofrezco mi ser en sacrificio a mi Guru Perfecto,

ਜਿਸੁ ਪ੍ਰਸਾਦਿ; ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥

jis prasaad; har har jap japane |1| rahaau | Ang 1340

Sant Singh KhalsaBy His Grace, I chant and meditate on the Lord, Har, Har. ||1||Pause||
Manmohan Singhby whose grace, I utter the Name of my Lord God. Pause.
Manmohan Singh (Punjabi)ਜਿਨ੍ਹਾਂ ਦੀ ਮਿਹਰ ਸਦਕਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਪ੍ਰਭੂ ਕਾ ਹਰਿ ਹਰਿ ਜਪ ਜਪਨੇ ਮੇਂ ਆਵਤਾ ਹੈ॥੧॥ ਰਹਾਉ ॥
Prof. Sahib Singhਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਜਿਸੁ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਜਪਨੇ = ਜਪਿਆ ਜਾ ਸਕਦਾ ਹੈ ॥੧॥ ਰਹਾਉ ॥

SikhNet (Spanish)por Su Gracia canto y medito en el Señor Jar, Jar. (1-Pausa)

ਅੰਮ੍ਰਿਤ ਬਾਣੀ; ਸੁਣਤ ਨਿਹਾਲ ॥

amrit baanee; sunat nihaal | Ang 1340

Sant Singh KhalsaListening to the Ambrosial Word of His Bani, I am exalted and enraptured.
Manmohan SinghI have been enraptured by hearing the Guru's holy words,
Manmohan Singh (Punjabi)ਗੁਰਾਂ ਦੀ ਸੁਧਾ ਸਰੂਪ ਬਾਣੀ ਨੂੰ ਸੁਣਨ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ,
Fareedkot Teekaਜਿਸ ਕੀ ਅੰਮ੍ਰਿਤਰੂਪ ਬਾਣੀ ਸ੍ਰਵਨ ਕਰ ਕੇ ਹਮ ਨਿਹਾਲ ਭਏ ਹੈਂ॥
Prof. Sahib Singh(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਿਹਾਲ = ਪ੍ਰਸੰਨ-ਚਿੱਤ।

SikhNet (Spanish)Escuchando la Palabra Ambrosial de Su Bani, soy Exaltado

ਬਿਨਸਿ ਗਏ; ਬਿਖਿਆ ਜੰਜਾਲ ॥੧॥

binas ge; bikhiaa janjaal |1| Ang 1340

Sant Singh KhalsaMy corrupt and poisonous entanglements are gone. ||1||
Manmohan Singhand all my involvements of the poisonous sins are past.
Manmohan Singh (Punjabi)ਅਤੇ ਜ਼ਹਿਰੀਲੇ ਪਾਪਾਂ ਦੇ ਮੇਰੇ ਸਾਰੇ ਪੁਆੜੇ ਮੁਕ ਗਏ ਹਨ।
Fareedkot Teekaਵਿਸ਼ਿਅਹੁ ਕੇ ਸੰਪੂਰਨ ਜੰਜਾਲ ਹਮਾਰੇ ਬਿਨਸ ਗਏ ਹੈਂ॥੧॥
Prof. Sahib Singhਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ ॥੧॥

ਪਦ ਅਰਥ ਬਿਖਿਆ = ਮਾਇਆ। ਜੰਜਾਲ = ਫਾਹੀਆਂ ॥੧॥

SikhNet (Spanish)y Compenetrado, mis asuntos corruptos y venenosos desaparecen. (1)

ਸਾਚ ਸਬਦ ਸਿਉ; ਲਾਗੀ ਪ੍ਰੀਤਿ ॥

saach sabad siau; laagee preet | Ang 1340

Sant Singh KhalsaI am in love with the True Word of His Shabad.
Manmohan SinghI am now in love with the True Name,
Manmohan Singh (Punjabi)ਮੇਰਾ ਹੁਣ ਸੱਚੇ ਨਾਮ ਨਾਲ ਪਿਆਰ ਪੈ ਗਿਆ ਹੈ,
Fareedkot Teekaਤਿਨ ਸਤਿਗੁਰੋਂ ਕੇ ਸਚੇ ਸਬਦ ਮੇਂ ਹਮਾਰੀ ਪ੍ਰੀਤ ਲਾਗੀ ਹੈ॥
Prof. Sahib Singh(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ,

ਪਦ ਅਰਥ ਸਿਉ = ਨਾਲ। ਸਬਦ = ਸਿਫ਼ਤ-ਸਾਲਾਹ।

SikhNet (Spanish)Estoy enamorado de la Palabra Verdadera de Su Shabd,

ਹਰਿ ਪ੍ਰਭੁ ਅਪੁਨਾ; ਆਇਆ ਚੀਤਿ ॥੨॥

har prabh apunaa; aaeaa cheet |2| Ang 1340

Sant Singh KhalsaThe Lord God has come into my consciousness. ||2||
Manmohan Singhand meditate on my Lord, the God.
Manmohan Singh (Punjabi)ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹਾਂ।
Fareedkot Teekaਤਿਸੀ ਕਰ ਅਪਨਾ ਪ੍ਰਭੂ ਹਰੀ ਹਮਾਰੇ ਚਿਤ ਮੇਂ ਆਯਾ ਹੈ॥੨॥
Prof. Sahib Singhਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ ॥੨॥

ਪਦ ਅਰਥ ਚੀਤਿ = ਚਿੱਤ ਵਿਚ ॥੨॥

SikhNet (Spanish)el Señor Dios ha llegado a mi Conciencia. (2)

ਨਾਮੁ ਜਪਤ; ਹੋਆ ਪਰਗਾਸੁ ॥

naam japat; hoaa paragaas | Ang 1340

Sant Singh KhalsaChanting the Naam, I am enlightened.
Manmohan SinghContemplating the name, my heart is illumined,
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਮੇਰਾ ਦਿਲ ਰੌਸ਼ਨ ਹੋ ਗਿਆ ਹੈ,
Fareedkot Teekaਨਾਮ ਕੇ ਜਪਣੇ ਤੇ ਹਮਾਰੇ ਮਨ ਮੇਂ ਗਿਆਨ ਹੂਆ ਹੈ॥
Prof. Sahib Singh(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,

ਪਦ ਅਰਥ ਜਪਤ = ਜਪਦਿਆਂ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।

SikhNet (Spanish)Cantando el Naam he obtenido la Iluminación.

ਗੁਰਸਬਦੇ; ਕੀਨਾ ਰਿਦੈ ਨਿਵਾਸੁ ॥੩॥

gurasabade; keenaa ridai nivaas |3| Ang 1341

Sant Singh KhalsaThe Word of the Guru's Shabad has come to dwell within my heart. ||3||
Manmohan Singhand the Guru's word has come to abide within my mind.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਮੇਰੇ ਹਿਰਦੇ ਵਿੱਚ ਟਿਕ ਗਈ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਤਿਸ ਪ੍ਰਭੂ ਨੇ ਹਮਾਰੇ ਹਿਰਦੇ ਮੇਂ ਨਿਵਾਸ ਕੀਨਾ ਹੈ॥੩॥
Prof. Sahib Singh(ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ ॥੩॥

ਪਦ ਅਰਥ ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਰਿਦੈ = ਹਿਰਦੇ ਵਿਚ ॥੩॥

SikhNet (Spanish)La Palabra del Shabd del Guru ha venido a habitar en mi corazón. (3)

ਗੁਰ ਸਮਰਥ; ਸਦਾ ਦਇਆਲ ॥

gur samarath; sadaa deaal | Ang 1341

Sant Singh KhalsaThe Guru is All-powerful and Merciful forever.
Manmohan SinghMy Guru is all-powerful and ever merciful.
Manmohan Singh (Punjabi)ਮੇਰੇ ਗੁਰੂ ਜੀ ਸਰਬ-ਸ਼ਕਤੀਵਾਨ ਤੇ ਹਮੇਸ਼ਾਂ ਮਿਹਰਬਾਨ ਹਨ।
Fareedkot Teekaਹਮਾਰੇ ਸਤਿਗੁਰ ਸਮਰਥ ਸਦਾ ਦਇਆਲ ਸਰੂਪ ਹੈਂ॥
Prof. Sahib Singh(ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ,

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ।

SikhNet (Spanish)El Guru es Todo Poderoso y Misericordioso por siempre,

ਹਰਿ ਜਪਿ ਜਪਿ; ਨਾਨਕ ਭਏ ਨਿਹਾਲ ॥੪॥੧੧॥

har jap jap; naanak bhe nihaal |4|11| Ang 1341

Sant Singh KhalsaChanting and meditating on the Lord, Nanak is exalted and enraptured. ||4||11||
Manmohan SinghContemplating and remembering the Lord, I attain to perfect happiness, says Nanak.
Manmohan Singh (Punjabi)ਸੁਆਮੀ ਦਾ ਸਿਮਰਨ ਤੇ ਆਰਾਧਨ ਕਰਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ, ਗੁਰੂ ਨਾਨਕ ਦੇਵ ਜੀ ਫੁਰਮਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸਤਿਗੁਰੋਂ ਕੀ ਕਿਰਪਾ ਤੇ ਹਰਿ ਹਰਿ ਨਾਮ ਕੋ ਜਪ ਕਰ ਹਮ ਨਿਹਾਲ ਭਏ ਹੈਂ॥੪॥੧੧॥
Prof. Sahib Singhਹੇ ਨਾਨਕ! (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ ॥੪॥੧੧॥

ਪਦ ਅਰਥ ਜਪਿ = ਜਪ ਕੇ ॥੪॥੧੧॥

SikhNet (Spanish)cantando y meditando en el Señor, Nanak es Exaltado y Compenetrado. (4-11)
Answers quote the Granth verbatim with Ang citations. AI commentary is not Gurbani and not a religious ruling.