ਫਲਗੁਨਿ. ਮਨਿ ਰਹਸੀ; ਪ੍ਰੇਮੁ ਸੁਭਾਇਆ ॥
falagun. man rahasee; prem subhaaeaa |
Sant Singh KhalsaIn Phalgun, her mind is enraptured, pleased by the Love of her Beloved.
Manmohan SinghIn Phagan, the soul of those, to whom Lord's love is pleasing is in bloom.
Manmohan Singh (Punjabi)ਫੱਗਣ ਵਿੱਚ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਭਾਉਂਦੀ ਹੈ, ਉਨ੍ਹਾਂ ਦੀ ਆਤਮਾਂ ਖਿੜ ਜਾਂਦੀ ਹੈ।
Fareedkot Teekaਜਬ (ਫਲਗੁਨਿ) ਦੈਵੀ ਸੰਪਤੀ ਗੁਣੋ ਕਾ ਫਲ੍ਹ ਹੂਆ, ਤਬ (ਮਨਿ) ਮਨਨ ਕਰ ਕੇ (ਰਹਸੀ) ਅਨੰਦ ਭਈ ਹੂੰ, ਕਿਉਂਕਿ ਹੇ ਪਰਮੇਸ੍ਵਰ! ਤੇਰਾ ਸੁੰਦ੍ਰ ਪ੍ਰੇਮ ਮੇਰੇ ਕੋ ਭਾਇਆ ਹੈ॥☬ਜੇ ਕਹੈ ਵਹੁ ਅਨੰਦ ਵਿਖੇ ਅਨੰਦ ਸਮ ਖਿਨ ਭੰਗਰ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ;ਪਦ ਅਰਥ ਮਨਿ = ਮਨ ਵਿਚ। ਰਹਸੀ = ਖ਼ੁਸ਼ ਹੋਈ, ਖਿੜ ਪਈ। ਸੁਭਾਇਆ = ਚੰਗਾ ਲੱਗਾ।
SikhNet (Spanish)En el mes de Falgon, la mente florece y uno se fascina con el Amor de Dios.
ਅਨਦਿਨੁ ਰਹਸੁ ਭਇਆ; ਆਪੁ ਗਵਾਇਆ ॥
anadin rehas bheaa; aap gavaaeaa |
Sant Singh KhalsaNight and day, she is enraptured, and her selfishness is gone.
Manmohan SinghShe, who effaces her self-conceit, night and day abides in spiritual bliss.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਦਿੰਦੀ ਹੈ, ਉਹ ਰਾਤ ਅਤੇ ਦਿਨ ਆਤਮਕ ਅਨੰਦ ਅੰਦਰ ਵਿਚਰਦੀ ਹੈ।
Fareedkot Teekaਮੇਰੇ ਕੋ ਅਨਦਿਨ ਏਕ ਸਵਾ ਰਾਤ੍ਰ ਦਿਨ ਅਨੰਦ ਪ੍ਰਾਪਤਿ ਹੂਆ ਹੈ, ਕਿਉਂਕਿ ਅਨੰਦਕ ਪ੍ਰਤਿਬੰਧਕੁ ਜੋ ਆਪਾ ਭਾਉ ਥਾ, ਸੋ ਗਵਾਇ ਦੀਆ ਹੈ☬ਜੇ ਕਹੈ ਆਪਾ ਭਾਉ ਕੈਸੇ ਦੂਰ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਰਹਸੁ = ਖਿੜਾਉ, ਆਨੰਦ। ਆਪੁ = ਆਪਾ-ਭਾਵ।
SikhNet (Spanish)Sí, uno está en Éxtasis día y noche, perdido en su ser y haciendo a un lado su ego negativo.
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ; ਕਰਿ ਕਿਰਪਾ ਘਰਿ ਆਓ ॥
man mohu chukaaeaa jaa tis bhaaeaa; kar kirapaa ghar aao |
Sant Singh KhalsaEmotional attachment is eradicated from her mind, when it pleases Him; in His Mercy, He comes to my home.
Manmohan SinghWhen it pleases Him, efface I the worldly Love from my mind and the Lord mercifully comes to my home.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ ਤਾਂ ਮੈਂ ਆਪਣੇ ਹਿਰਦੇ ਵਿਚੋਂ ਸੰਸਾਰੀ ਮਮਤਾ ਨੂੰ ਮੇਟ ਦਿੰਦੀ ਹਾਂ ਅਤੇ ਸਾਈਂ ਮਿਹਰ ਧਾਰ ਕੇ ਮੇਰੇ ਘਰ ਵਿੱਚ ਆ ਜਾਂਦਾ ਹੈ।
Fareedkot Teekaਹੇ ਪ੍ਰਭੂ! (ਜਾ) ਜੋ (ਤਿਸੁ) ਤੇਰੇ ਕੋ ਮੇਰਾ ਪ੍ਰੇਮੁ ਭਾਯਾ ਤੌ ਆਪਾ ਭਾਵ ਕਾ ਕਾਰਨ ਜੋ ਮੇਰੇ ਮਨ ਵਿਖੈ (ਮੋਹੁ) ਅਗ੍ਯਾਨ ਥਾ, ਸੋ ਆਪ ਨੇ ਚੁਕਾਇ ਦੀਆ ਹੈ। ਅਬ ਕ੍ਰਿਪਾ ਦ੍ਰਿਸਟੀ ਕਰ ਕੇ ਮੇਰੇ (ਘਰਿ) ਰਿਦੇ ਮੇਂ ਆਇ ਕਰ ਨਿਵਾਸ ਕੀਜੀਏ, ਭਾਵ ਸਾਖ੍ਯਾਤ ਹੋਈਏ॥☬ਜੇ ਕਹੈ ਮੇਰੀ ਪ੍ਰਾਪਤੀ ਕਾ ਕੋਈ ਸਾਧਨ ਕਰੁ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ।ਪਦ ਅਰਥ ਮਨ ਮੋਹੁ = ਮਨ ਦਾ ਮੋਹ, ਮਨ (ਵਿਚ ਪੈਦਾ ਹੋਇਆ ਮਾਇਆ) ਦਾ ਮੋਹ। ਤਿਸੁ = ਉਸ (ਪ੍ਰਭੂ) ਨੂੰ। ਆਓ = ਆਗਮਨ, ਨਿਵਾਸ। ਘਰਿ = ਹਿਰਦੇ-ਘਰ।
SikhNet (Spanish)Por la Voluntad de Dios, uno reza, oh Señor, sé Compasivo conmigo y ven a mí, pues sin Ti,
ਬਹੁਤੇ ਵੇਸ ਕਰੀ ਪਿਰ ਬਾਝਹੁ; ਮਹਲੀ ਲਹਾ. ਨ ਥਾਓ ॥
bahute ves karee pir baajhahu; mahalee lahaa. na thaao |
Sant Singh KhalsaI dress in various clothes, but without my Beloved, I shall not find a place in the Mansion of His Presence.
Manmohan SinghThough I may wear many grabs, yet without Love, I shall find not a place in His mansion.
Manmohan Singh (Punjabi)ਭਾਵੇਂ ਮੈਂ ਘਨੇਰੇ ਭੇਸ ਧਾਰਨ ਕਰ ਲਵਾਂ, ਪ੍ਰੰਤੂ ਆਪਣੇ ਪਿਆਰੇ ਦੇ ਬਗੈਰ, ਮੈਨੂੰ ਉਸ ਦੇ ਮੰਦਰ ਵਿੱਚ ਥਾਂ ਨਹੀਂ ਮਿਲਣੀ।
Fareedkot Teekaਹੇ (ਪਿਰ) ਪਤੀ! ਤੇਰੀ ਕ੍ਰਿਪਾ ਸੇ ਬਿਨਾਂ ਜੇਕਰ ਮੈਂ ਹੰਤਾ ਕਰ ਕੇ ਸਾਧਨ ਰੂਪ ਅਨੇਕ ਪ੍ਰਕਾਰ ਕੇ ਵੇਸ ਕਰੋਂ ਤਾਂ ਵੀ ਤੇਰੇ (ਮਹਲੀ) ਸ੍ਵਰੂਪ ਵਿਖੈ, ਵਾ ਮੈਂ ਜਗ੍ਯਾਸੂ ਇਸਤ੍ਰੀ ਥਾਉਂ ਕੋ ਨਹੀਂ ਪਾਵਤੀ ਹੂੰ। ਤਾਂ ਤੇ ਇਹ ਨਿਸਚੈ ਕੀਆ ਹੈ ਕਿ ਤੇਰੀ ਕ੍ਰਿਪਾ ਹੀ ਸੁਖ ਰੂਪ ਹੈ। ਇਸ ਪ੍ਰਕਾਰ ਪ੍ਰਿਥਮੈਂ ਸਤਸੰਗ ਬਹੁੜੋ ਪ੍ਰੇਮੁ ਸੁਭਾਇਆ ਹੈ, ਪੁਨਃ ਆਪਾ ਭਾਵ ਸਹਿਤ ਮੋਹ ਚੁਕਾਇਆ ਤਬ ਪ੍ਰਾਪਤੀ ਭਈ ਸੋ ਕਹਤੇ ਹੈਂ॥
Prof. Sahib Singhਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਾਹ ਹੀ ਮਿਲਿਆ।ਪਦ ਅਰਥ ਕਰੀ = ਕਰੀਂ, ਮੈਂ ਕਰਦੀ ਹਾਂ। ਮਹਲੀ = ਪ੍ਰਭੂ ਦੇ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਲਹਾ ਨ = ਮੈਂ ਨਹੀਂ ਲੱਭ ਸਕਦੀ। ਥਾਓ = ਥਾਉ, ਥਾਂ।
SikhNet (Spanish)aunque me adorne de mil formas, no logro refugio. Pero cuando el Señor se me presentó,
ਹਾਰ ਡੋਰ ਰਸ ਪਾਟ ਪਟੰਬਰ; ਪਿਰਿ ਲੋੜੀ ਸੀਗਾਰੀ ॥
haar ddor ras paatt pattanbar; pir lorree seegaaree |
Sant Singh KhalsaI have adorned myself with garlands of flowers, pearl necklaces, scented oils and silk robes.
Manmohan SinghWhen my Beloved so wished, I decorated myself with garlands, strings of pearls, perfumes and raiments of silk.
Manmohan Singh (Punjabi)ਜਦ ਮੇਰੇ ਦਿਲਬਰ ਨੇ ਇਸ ਤਰ੍ਹਾਂ ਚਾਹਿਆ ਤਾਂ ਮੈਂ ਆਪਣੇ ਆਪ ਨੂੰ ਫੂਲ ਮਾਲਾ, ਮੋਤੀਆਂ ਦੀਆਂ ਲੜੀਆਂ ਅਤਰ ਅਤੇ ਰੇਸ਼ਮੀ ਬਸਤਰਾਂ ਨਾਲ ਸ਼ਸ਼ੋਭਤ ਕੀਤਾ।
Fareedkot Teekaਹਰਿ ਹਰਿ ਜਾਪ ਹਾਰ, ਬ੍ਰਿਤੀ ਡੋਰ, ਸੁਭ ਕਰਮ ਰਸੁ, (ਪਾਟ) ਪ੍ਰੇਮ ਰੂਪੀ ਸਮਾਨ ਬਸਤ੍ਰ, ਗ੍ਯਾਨ ਰੂਪ ਪਟੰਬਰ। ਹੇ (ਪਿਰਿ) ਪਤੀ! ਜਿਸ ਪੂਰਬੋਕਤਿ ਸਿੰਗਾਰ ਕੋ ਮੈਂ (ਲੋੜੀ) ਚਾਹਤੀ ਥੀ; ਵਾ ਹੇ ਪਤੀ! ਜਬ ਤੈਨੇ ਚਾਹੀ ਤਬ ਤਿਸ ਕਰ ਕੇ ਆਪਨੇ ਮੇਂ (ਸੀਗਾਰੀ) ਭੂਖ੍ਯਤ ਕਰੀ ਹੂੰ॥
Prof. Sahib Singhਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ।ਪਦ ਅਰਥ ਪਾਟ ਪਟੰਬਰ = ਪਾਟ ਪਟ ਅੰਬਰ, ਰੇਸ਼ਮ ਦੇ ਕੱਪੜੇ। ਪਿਰਿ = ਪਿਰ ਨੇ। ਲੋੜੀ = ਲੋੜ ਲਈ, ਪਸੰਦ ਕਰ ਲਈ।
SikhNet (Spanish)estaba yo adornado de forma natural con guirnaldas, collares y sedas.
ਨਾਨਕ. ਮੇਲਿ ਲਈ, ਗੁਰਿ ਅਪਣੈ; ਘਰਿ ਵਰੁ ਪਾਇਆ ਨਾਰੀ ॥੧੬॥
naanak. mel lee, gur apanai; ghar var paaeaa naaree |16|
Sant Singh KhalsaO Nanak, the Guru has united me with Him. The soul-bride has found her Husband Lord, within the home of her own heart. ||16||
Manmohan SinghNanak, the Guru has united me with God and I, the bride, have obtained my Groom in my very home.
Manmohan Singh (Punjabi)ਨਾਨਕ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਪਤਨੀ ਨੇ ਆਪਦੇ ਪਤੀ ਨੂੰ ਆਪਣੇ ਗ੍ਰਹਿ ਵਿੱਚ ਹੀ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਾਰੀ ਜਬ ਅਪਨੇ ਗੁਰੋਂ ਨੇ ਆਪਣੇ ਨਾਲ ਮੇਲ ਲਈ ਤਬ ਮੈਂ ਨਾਰੀ ਨੇ, ਹੇ (ਵਰੁ) ਪਤੀ! ਤੇਰੇ ਕੋ ਅਪਨੇ ਘਰ ਮੇਂ ਹੀ ਪਾਇ ਲੀਆ। ਤਾਂ ਤੇ ਹੇ ਪਤੀ! ਵਾਹਿਗੁਰੂ ਹੀ ਤੇਰੇ ਪ੍ਰਾਪਤਿ ਕਰਨੇ ਕਾ ਕਾਰਨੁ ਹੈ॥੧੬॥☬ਅਬ ਵਾਹਿਗੁਰੂ ਕੀ ਪ੍ਰਾਪਤੀ ਕਾ ਫਲੁ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ ॥੧੬॥ਪਦ ਅਰਥ ਗੁਰਿ ਅਪਣੈ = ਆਪਣੇ ਗੁਰੂ ਦੀ ਰਾਹੀਂ। ਘਰਿ = ਹਿਰਦੇ-ਘਰ ਵਿਚ। ਵਰੁ = ਖਸਮ-ਪ੍ਰਭੂ ॥੧੬॥
* ਭਾਵ: ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਰਾਹੀਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਆਪਣੇ-ਅੰਦਰ-ਵੱਸਦਾ ਪਰਮਾਤਮਾ ਮਿਲ ਪੈਂਦਾ ਹੈ। ਪਰ ਇਹ ਆਪਾ-ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ, ਉਹ ਹੀ ਦੂਰ ਕਰਦਾ ਹੈ ਜਿਸ ਉਤੇ ਪਰਮਾਤਮਾ ਮਿਹਰ ਕਰੇ।
SikhNet (Spanish)Dice Nanak, cuando el Dios Guru unió a la novia con Su Ser, ella encontró su Verdadero Hogar. (16)