ਬੇ ਦਸ ਮਾਹ; ਰੁਤੀ ਥਿਤੀ ਵਾਰ ਭਲੇ ॥
be das maah; rutee thitee vaar bhale | Ang 1109
Sant Singh KhalsaThe twelve months, the seasons, the weeks, the days, the hours, the minutes and the seconds are all sublime,
Manmohan SinghThe two and ten (twelve) months, the seasons, the lunar days are all sublime,
Manmohan Singh (Punjabi)ਦੋ ਅਤੇ ਦਸ (ਬਾਰਾਂ) ਮਹੀਨੇ, ਮੌਸਮ, ਤਿੱਥਾਂ, ਹਫਤੇ ਦੇ ਦਿਹਾੜੇ ਸਰੇਸ਼ਟ ਹਨ,
Fareedkot Teeka(ਬੇ) ਦੋ ਅਰ ਦਸ, ਬਾਰਾਂ ਮਹੀਨੇ ਤਿਨ ਮਹਿ ਖਟ ਰੁਤੇ ਔਰ ਤਿਨੋਂ ਮੇਂ ਪੰਦ੍ਰਹ ਤਿਥ, ਤਿਨ ਮਹਿ ਸਾਤ ਵਾਰ ਭਲੇ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਹਨ।ਪਦ ਅਰਥ ਬੇ-ਦੋ। ਬੇ ਦਸ = ਦੋ ਤੇ ਦਸ, ਬਾਰਾਂ। ਬੇ ਦਸ ਮਾਹ = ਬਾਰਾਂ ਹੀ ਮਹੀਨੇ। ਰੁਤੀ = ਰੁੱਤਾਂ। ਥਿਤੀ = ਥਿੱਤਾਂ {ਚੰਦ੍ਰਮਾ ਦੇ ਵਧਣ ਘਟਣ ਨਾਲ ਏਕਮ ਦੂਜ ਤੀਜ ਆਦਿਕ}। ਵਾਰ = ਦਿਨ। ਭਲੇ = ਸੁਲੱਖਣੇ, ਭਾਗਾਂ ਵਾਲੇ, ਚੰਗੇ।
SikhNet (Spanish)Benditos sean los doce meses, las seis estaciones, los días lunares y solares, las horas, los minutos y los segundos,
ਘੜੀ ਮੂਰਤ ਪਲ ਸਾਚੇ; ਆਏ ਸਹਜਿ ਮਿਲੇ ॥
gharree moorat pal saache; aae sehaj mile | Ang 1109
Sant Singh KhalsaWhen the True Lord comes and meets her with natural ease.
Manmohan Singhincluding the week days, the hours, the minutes and moments, when the True Lord comes and naturally meets me.
Manmohan Singh (Punjabi)ਘੰਟੇ, ਮਿੰਟਾਂ ਅਤੇ ਮੁਹਤ ਸਮੂਹ ਜਦ ਕਿ ਸੱਚਾ ਸੁਆਮੀ ਆ ਕੇ ਸੁਭਾਵਿਕ ਹੀ ਮੈਨੂੰ ਮਿਲ ਪੈਂਦਾ ਹੈ।
Fareedkot Teekaਪੁਨ: ਏਕ ਵਾਰ ਮੇਂ ਚੌਸਠ ਘੜੀਆਂ, ਤਿਨ ਮੇਂ (ਮੂਰਤਿ) ਦੋ ਘੜੀਆਂ, ਤਾਂ ਮੇਂ ਸਾਠ ਫਲ ਹੋਵਹਿ ਤੌ ਏਕ ਘੜੀ ਬਨਤੀ ਹੈ। ਤੀਸ ਚਸੇ ਕਾ ਪਲ ਹੋਤਾ ਹੈ। ਪੰਦ੍ਰਹ ਵਿਸਿਓਂ ਕਾ ਏਕ ਚਸਾ ਹੋਤਾ ਹੈ। ਪੰਦ੍ਰਹ ਨਿਮੇਖੋਂ ਕਾ ਏਕ ਵਿਸਾ ਹੋਤਾ ਹੈ। ਨਿਮੇਖ ਨੇਤ੍ਰਹੁ ਕੇ ਮੀਲਨ ਉਨ ਮੀਲਨ ਕਾ ਨਾਮ ਹੈ। ਸਿਧਾਂਤ ਇਹੁ ਹੈ ਕਿ ਨਿਮਖ ਸੇ ਲੈਕਰ ਬਰਸ ਪ੍ਰਯੰਤ ਸਭ (ਸਚੇ) ਸਫਲ ਹੈਂ, ਕਿਉਂਕਿ (ਸਹਜਿ) ਅਚੁਤ ਸ੍ਵਰੂਪੁ ਜੋ ਆਇ॥
Prof. Sahib Singhਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ)। (ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ,ਪਦ ਅਰਥ ਮੂਰਤ = ਮੁਹੂਰਤ। ਸਾਚੇ = ਸਦਾ-ਥਿਰ ਪ੍ਰਭੂ ਜੀ {ਆਦਰ ਵਾਸਤੇ ਬਹੁ-ਵਚਨ}। ਆਏ = ਆਇ, ਆ ਕੇ। ਸਹਜਿ = ਅਡੋਲ ਅਵਸਥਾ ਵਿਚ, ਅਡੋਲ ਹੋਏ ਹਿਰਦੇ ਵਿਚ।
SikhNet (Spanish)cuando el Señor, de forma espontánea nos encuentra.
ਪ੍ਰਭ ਮਿਲੇ ਪਿਆਰੇ. ਕਾਰਜ ਸਾਰੇ; ਕਰਤਾ ਸਭ ਬਿਧਿ ਜਾਣੈ ॥
prabh mile piaare. kaaraj saare; karataa sabh bidh jaanai | Ang 1109
Sant Singh KhalsaGod, my Beloved, has met me, and my affairs are all resolved. The Creator Lord knows all ways and means.
Manmohan SinghThe sweet Master has met me and mine affairs are arranged. The Creator-Lord knows all the ways.
Manmohan Singh (Punjabi)ਮਿੱਠੜਾ ਮਾਲਕ ਮੈਨੂੰ ਮਿਲ ਪਿਆ ਹੈ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਸਿਰਜਣਹਾਰ ਸੁਆਮੀ ਸਾਰੀਆਂ ਤਦਬੀਰਾਂ ਜਾਣਦਾ ਹੈ।
Fareedkot Teekaਜਬ ਪ੍ਰਭੂ ਪ੍ਯਾਰੇ ਮਿਲੇ ਤਬ ਸਭੀ ਕਾਰਜ ਹਮਾਰੇ (ਸਾਰੇ) ਸਵਾਰ ਦੀਏ ਹੈਂ। ਇਸ ਮੇਂ ਅਸਚਰਜ ਨਹੀਂ ਹੈ ਕਿਉਂਕਿ (ਕਰਤਾ) ਵਾਹਿਗੁਰੂ ਸਭ ਬਿਧੀਆਂ ਜਾਨਤਾ ਹੈ ਤਿਸ ਤੇ ਸਭ ਬਿਧਾਂ ਭਈ ਹੈਂ॥
Prof. Sahib Singh(ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ।ਪਦ ਅਰਥ ਸਾਰੇ = ਸਿਰੇ ਚੜ੍ਹ ਗਏ, ਸਫਲ ਹੋ ਗਏ। ਬਿਧਿ = ਢੰਗ, ਜੁਗਤਿ।
SikhNet (Spanish)Sí, el Señor nos encuentra y nos llena,
ਜਿਨਿ ਸੀਗਾਰੀ. ਤਿਸਹਿ ਪਿਆਰੀ; ਮੇਲੁ ਭਇਆ ਰੰਗੁ ਮਾਣੈ ॥
jin seegaaree. tiseh piaaree; mel bheaa rang maanai | Ang 1109
Sant Singh KhalsaI am loved by the One who has embellished and exalted me; I have met Him, and I savor His Love.
Manmohan SinghI am dear unto Him, who has embellished me. I have met Him and enjoy His Love.
Manmohan Singh (Punjabi)ਮੈਂ ਉਸ ਦੀ ਲਾਡਲੀ ਹਾਂ, ਜਿਸ ਨੇ ਮੈਨੂੰ ਚਾਰ ਚੰਨ ਲਾਏ ਹਨ। ਮੈਂ ਉਸ ਨੂੰ ਮਿਲ ਪਈ ਹਾਂ ਅਤੇ ਉਸ ਦੇ ਪਿਆਰ ਦਾ ਅਨੰਦ ਲੈਂਦੀ ਹਾਂ।
Fareedkot Teekaਜਿਸ ਵਾਹਿਗੁਰੂ ਨੇ ਮੈਂ ਸੀਗਾਰੀ ਹੂੰ ਤਿਸ ਕੋ ਪਿਆਰੀ ਲਗੀ ਹੂੰ। ਅਬ ਤਿਸ ਕੇ ਸਾਥ ਮੇਲ ਹੂਆ ਹੈ ਇਸੀ ਤੇ (ਰੰਗੁ) ਅਨੰਦ ਕੋ ਭੋਗਤੀ ਹੂੰ॥☬ਅਬ ਪਰੰਪਰਾ ਕਾਰਣ ਕਹਤੇ ਹੈਂ:
Prof. Sahib Singh(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ। (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸੀਗਾਰੀ = ਸੰਵਾਰ ਦਿੱਤੀ, ਮਨ ਪਵਿਤ੍ਰ ਕਰ ਦਿੱਤਾ। ਤਿਸਹਿ = ਉਸੇ (ਪ੍ਰਭੂ) ਨੂੰ। ਰੰਗੁ = ਆਤਮਕ ਆਨੰਦ।
SikhNet (Spanish)pues Él conoce todas las formas. Encontrándolo disfruté también de Él, de Quien me decoró y amó.
ਘਰਿ ਸੇਜ ਸੁਹਾਵੀ. ਜਾ ਪਿਰਿ ਰਾਵੀ; ਗੁਰਮੁਖਿ ਮਸਤਕਿ ਭਾਗੋ ॥
ghar sej suhaavee. jaa pir raavee; guramukh masatak bhaago | Ang 1109
Sant Singh KhalsaThe bed of my heart becomes beautiful, when my Husband Lord ravishes me. As Gurmukh, the destiny on my forehead has been awakened and activated.
Manmohan SinghThe couch of my home becomes beauteous, when my Beloved enjoys me. By the Guru's grace, the destiny of my forehead is awakened.
Manmohan Singh (Punjabi)ਜਦ ਮੇਰਾ ਪ੍ਰੀਤਮ ਮੈਨੂੰ ਮਾਣਦਾ ਹੈ ਤਾਂ ਮੇਰੇ ਘਰ ਦਾ ਪਲੰਘ ਸੁੰਦਰ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਮੇਰੇ ਮੱਥੇ ਦੀ ਪ੍ਰਾਲਭਧ ਜਾਗ ਉਠੀ ਹੈ।
Fareedkot Teekaਜੌ ਮੈਂ ਪਤੀ ਕੋ ਭਾਈ ਤੌ ਸਰੀਰ ਘਰ ਮੇਂ ਅੰਤਹਕਰਣ ਰੂਪ ਸੇਜ ਸੋਭਨੀਕ ਹੋਤੀ ਭਈ ਹੈ। ਕਿਉਂਕਿ ਗੁਰੋਂ ਦ੍ਵਾਰੇ ਹਮਾਰੇ ਮਸਤਕ ਕਾ ਭਾਗ ਜਾਗਾ ਹੈ ਤੌ ਪਤੀ ਮਿਲਾ ਹੈ॥
Prof. Sahib Singhਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ।ਪਦ ਅਰਥ ਘਰਿ = ਹਿਰਦੇ ਵਿਚ। ਪਿਰਿ = ਪਿਰ ਨੇ। ਰਾਵੀ = ਮਿਲਾ ਲਈ। ਮਸਤਕਿ = ਮੱਥੇ ਉਤੇ।
SikhNet (Spanish)El aposento de mi corazón se volvió Glorioso cuando el Señor gozó de mí y como Gurmukj mi destino despertó a través de la Gracia del Guru.
ਨਾਨਕ. ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ॥੧੭॥੧॥
naanak. ahinis raavai preetam; har var thir sohaago |17|1| Ang 1110
Sant Singh KhalsaO Nanak, day and night, my Beloved enjoys me; with the Lord as my Husband, my Marriage is Eternal. ||17||1||
Manmohan SinghNanak, day and night, my Beloved enjoys me and obtaining God as my Spouse my married life has become eternal.
Manmohan Singh (Punjabi)ਨਾਨਕ ਦਿਨ ਰਾਤ ਮੇਰਾ ਦਿਲਜਾਨੀ ਮੈਨੂੰ ਮਾਣਦਾ ਹੈ ਅਤੇ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਮੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਹਿਨਿਸਿ) ਨਿਰੰਤਰ ਵਾ ਰਾਤ੍ਰਿ ਦਿਨ ਤਿਸ ਪ੍ਰੀਤਮ ਕੋ ਰਾਵਤੇ ਹੈਂ, ਪੁਨਃ ਹਰੀ ਵਰ ਕਾ ਸੁਹਾਗ ਥਿਰ ਹੂਆ ਹੈ। ਯਥਾ- 'ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥' ਤੀਨ ਵਿਸੇਸਨੋ ਸੇ ਤ੍ਰਿਕਾਲਾਬਾਧ ਹੈ॥੧੭॥੧॥☬ਰੂਪਕ ਅੰਲਕਾਰ ਦ੍ਵਾਰਾ ਰਾਤ੍ਰਿ ਕੇ ਚਾਰ ਪਹਿਰੋਂ ਵਤ ਅਵਸਥਾ ਕੇ ਚਾਰ ਭਾਗ ਕਰ ਵਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ॥੧੭॥੧॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਥਿਰੁ = ਸਦਾ ਕਾਇਮ। ਸੋਹਾਗੋ = ਚੰਗਾ ਭਾਗ ॥੧੭॥੧॥
* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ। ਉਹ ਮਨੁੱਖ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ, ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ।
SikhNet (Spanish)Dice Nanak, he gozado así de mi Señor siempre, día y noche, pues el Señor, mi Consorte, se queda para siempre. (17-1)