ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਬਿਨੁ ਬਾਜੇ; ਕੈਸੋ ਨਿਰਤਿਕਾਰੀ ॥
bin baaje; kaiso niratikaaree |
Sant Singh KhalsaWithout music, how is one to dance?
Manmohan SinghWhat is dancing without a band?
Manmohan Singh (Punjabi)ਵਾਜੇ ਦੇ ਬਗੈਰ ਕਾਹਦਾ ਨਾਚ ਹੈ?
Fareedkot Teeka(ਬਿਨੁ ਬਾਜੇ) ਸਾਜ ਸੇ ਬਿਨਾਂ ਨਿਰਤਕਾਰੀ ਕੈਸੇ?
Prof. Sahib Singh(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।ਪਦ ਅਰਥ ਕੈਸੇ = ਕਿਹੋ ਜਿਹਾ? ਫਬਦਾ ਨਹੀਂ। ਨਿਰਤਿਕਾਰੀ = ਨਾਚ।
SikhNet (Spanish)¿Cómo puede uno bailar sin música?, ¿cómo puede uno cantar sin voz?
ਬਿਨੁ ਕੰਠੈ; ਕੈਸੇ ਗਾਵਨਹਾਰੀ ॥
bin kantthai; kaise gaavanahaaree |
Sant Singh KhalsaWithout a voice, how is one to sing?
Manmohan SinghWhat is a musician without a melodious voice?
Manmohan Singh (Punjabi)ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ?
Fareedkot Teekaਪੁਨ: ਕੰਠ ਸੇ ਬਿਨਾਂ ਗਾਵਨਹਾਰੀ ਕੈਸੇ, ਭਾਵ ਯਹਿ ਕਿ ਬ੍ਯਰਥ ਹੈਂ॥
Prof. Sahib Singhਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।ਪਦ ਅਰਥ ਕੰਠ = ਗਲਾ।
SikhNet (Spanish)¿Cómo la cítara podría tocarse sin cuerdas?,
ਜੀਲ ਬਿਨਾ; ਕੈਸੇ ਬਜੈ ਰਬਾਬ ॥
jeel binaa; kaise bajai rabaab |
Sant Singh KhalsaWithout strings, how is a guitar to be played?
Manmohan SinghHow can a rebeck be played without the strings?
Manmohan Singh (Punjabi)ਤਾਰਾਂ ਦੇ ਬਞੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ?
Fareedkot Teeka(ਜੀਲ) ਰਬਾਬ ਕੀ ਏਕ ਤਾਰ ਹੋਤੀ ਹੈ। ਤਿਸ ਸੇ ਬਿਨਾਂ ਰਬਾਬ ਕੈਸੇ ਬਜੇ, ਭਾਵ ਨਹੀਂ ਬਾਜਤਾ॥
Prof. Sahib Singhਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।ਪਦ ਅਰਥ ਜੀਲ = ਤੰਦੀ।
SikhNet (Spanish)¿cómo podría uno vivir en la satisfacción sin el Naam, el Nombre del Señor?
ਨਾਮ ਬਿਨਾ; ਬਿਰਥੇ ਸਭਿ ਕਾਜ ॥੧॥
naam binaa; birathe sabh kaaj |1|
Sant Singh KhalsaWithout the Naam, all affairs are useless. ||1||
Manmohan SinghWithout the Name, in vain are all the affairs.
Manmohan Singh (Punjabi)ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
Fareedkot Teekaਤਿਸੀ ਪ੍ਰਕਾਰ ਨਾਮ ਸੇ ਬਿਨਾ ਸਭ ਕਾਰਜ ਬ੍ਯੋਹਾਰ ਬ੍ਯਰਥ ਹੈਂ॥੧॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥ਪਦ ਅਰਥ ਸਭਿ = ਸਾਰੇ ॥੧॥
SikhNet (Spanish)Sin el Naam, todas nuestras acciones no tienen valor. (1)
ਨਾਮ ਬਿਨਾ; ਕਹਹੁ. ਕੋ ਤਰਿਆ ॥
naam binaa; kahahu. ko tariaa |
Sant Singh KhalsaWithout the Naam - tell me: who has ever been saved?
Manmohan SinghSay, who has been saved save the Lord's Name?
Manmohan Singh (Punjabi)ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ?
Fareedkot Teekaਪਰਮੇਸਰ ਕੇ ਨਾਮ ਸੇ ਬਿਨਾਂ ਕਹੋ ਕੌਨ ਤਰਿਆ ਹੈ, ਭਾਵ ਕੋਈ ਨਹੀਂ ਤਰਿਆ॥
Prof. Sahib Singhਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?ਪਦ ਅਰਥ ਕਹਹੁ = ਦੱਸੋ। ਕੋ = ਕੌਣ?
SikhNet (Spanish)Oh, dime ¿quién ha sido emancipado en algún momento si no ha sido a través del Naam,
ਬਿਨੁ ਸਤਿਗੁਰ; ਕੈਸੇ ਪਾਰਿ ਪਰਿਆ ॥੧॥ ਰਹਾਉ ॥
bin satigur; kaise paar pariaa |1| rahaau |
Sant Singh KhalsaWithout the True Guru, how can anyone cross over to the other side? ||1||Pause||
Manmohan SinghWithout the True Guru, how can one be ferried across. Pause.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ।
Fareedkot Teekaਬਿਨਾਂ ਸਤਿਗੁਰੋਂ ਸੇ ਕਿਸ ਤਰਾਂ ਕੋਈ ਸੰਸਾਰ ਸਮੁੰਦ੍ਰ ਤੇ ਪਾਰ ਪੜਾ ਹੈ, ਭਾਵ ਨਹੀਂ ਪੜਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥ਪਦ ਅਰਥ ਕੈਸੇ = ਕਿਵੇਂ? ॥੧॥ ਰਹਾਉ ॥
SikhNet (Spanish)el Nombre del Señor?, y sin el Guru Verdadero, ¿quién ha sido llevado a través? (1-Pausa)
ਬਿਨੁ ਜਿਹਵਾ; ਕਹਾ ਕੋ ਬਕਤਾ ॥
bin jihavaa; kahaa ko bakataa |
Sant Singh KhalsaWithout a tongue, how can anyone speak?
Manmohan SinghHow can nay one utter without the tongue?
Manmohan Singh (Punjabi)ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ?
Fareedkot Teekaਬਿਨਾਂ ਜਿਹਬਾ ਕੇ ਕੋਈ ਕਹਾਂ ਬੋਲ ਸਕਤਾ ਹੈ॥
Prof. Sahib Singhਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,ਪਦ ਅਰਥ ਜਿਹਵਾ = ਜੀਭ। ਕਹਾ = ਕਹਾਂ? ਕਿੱਥੇ? ਕੋ = ਕੋਈ। ਬਕਤਾ = ਬੋਲਣ-ਯੋਗਾ।
SikhNet (Spanish)¿Quién podría cantar sin paladar?,
ਬਿਨੁ ਸ੍ਰਵਨਾ; ਕਹਾ ਕੋ ਸੁਨਤਾ ॥
bin sravanaa; kahaa ko sunataa |
Sant Singh KhalsaWithout ears, how can anyone hear?
Manmohan SinghWithout the ears, how can any one hear?
Manmohan Singh (Punjabi)ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ?
Fareedkot Teekaਬਿਨਾਂ ਕਾਨੋਂ ਕੇ ਕੋਈ ਕਹਾਂ ਸੁਨ ਸਕਤਾ ਹੈ?
Prof. Sahib Singhਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।ਪਦ ਅਰਥ ਸ੍ਰਵਨ = ਕੰਨ।
SikhNet (Spanish)¿quién podría escuchar algo sin oídos?
ਬਿਨੁ ਨੇਤ੍ਰਾ; ਕਹਾ ਕੋ ਪੇਖੈ ॥
bin netraa; kahaa ko pekhai |
Sant Singh KhalsaWithout eyes, how can anyone see?
Manmohan SinghWithout the eyes, how can any one see?
Manmohan Singh (Punjabi)ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?
Fareedkot Teekaਨੇਤ੍ਰੋਂ ਸੇ ਬਿਨਾਂ ਕਹਾਂ ਕੋਈ ਦੇਖ ਸਕਤਾ ਹੈ, ਭਾਵ ਕੋਈ ਭੀ ਦੇਖ ਨਹੀਂ ਸਕਤਾ ਹੈ॥
Prof. Sahib Singhਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।ਪਦ ਅਰਥ ਪੇਖੈ = ਵੇਖ ਸਕਦਾ ਹੈ।
SikhNet (Spanish)¿Quién podría ver sin ojos?
ਨਾਮ ਬਿਨਾ ਨਰੁ; ਕਹੀ. ਨ ਲੇਖੈ ॥੨॥
naam binaa nar; kahee. na lekhai |2|
Sant Singh KhalsaWithout the Naam, the mortal is of no account at all. ||2||
Manmohan SinghWithout the Name, man is of no account.
Manmohan Singh (Punjabi)ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਇਸੀ ਪ੍ਰਕਾਰ ਨਾਮ ਸੇ ਬਿਨਾਂ ਪੁਰਸ ਭੀ ਕਿਸੀ ਕੰਮ ਮੇਂ ਨਹੀਂ ਹੈ॥੨॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥ਪਦ ਅਰਥ ਕਹੀ ਨ ਲੇਖੈ = ਕਿਤੇ ਭੀ ਲੇਖੇ ਵਿਚ ਨਹੀਂ, ਕਿਤੇ ਭੀ ਇੱਜ਼ਤ ਨਹੀਂ ਪਾ ਸਕਦਾ! ॥੨॥
SikhNet (Spanish)De igual forma, sin el Nombre, uno no sirve para nada. (2)
ਬਿਨੁ ਬਿਦਿਆ; ਕਹਾ ਕੋਈ ਪੰਡਿਤ ॥
bin bidiaa; kahaa koee panddit |
Sant Singh KhalsaWithout learning, how can one be a Pandit - a religious scholar?
Manmohan SinghWithout learning how can any one be a scholar?
Manmohan Singh (Punjabi)ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ?
Fareedkot Teekaਵਿਦ੍ਯਾ ਸੇ ਬਿਨਾਂ ਕਹਾਂ ਕੋਈ ਪੰਡਤ ਹੂਆ ਹੈ॥
Prof. Sahib Singhਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
SikhNet (Spanish)¿Quién podría volverse sabio sin Sabiduría?,
ਬਿਨੁ ਅਮਰੈ; ਕੈਸੇ ਰਾਜ ਮੰਡਿਤ ॥
bin amarai; kaise raaj manddit |
Sant Singh KhalsaWithout power, what is the glory of an empire?
Manmohan SinghWithout rule, what is the glory of the empire?
Manmohan Singh (Punjabi)ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ?
Fareedkot Teekaਹੁਕਮ ਸੇ ਬਿਨਾਂ ਰਾਜ ਕਰ ਕੇ ਰਾਜਾ ਕੈਸੇ ਭੂਖਤ ਹੋ ਸਕਤਾ ਹੈ?
Prof. Sahib Singh(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।ਪਦ ਅਰਥ ਅਮਰ = ਹੁਕਮ। ਰਾਜ ਮੰਡਿਤ = ਰਾਜ ਦੀ ਸਜਾਵਟ।
SikhNet (Spanish)¿quién podría regir si Su Comando nadie lo recibiera?
ਬਿਨੁ ਬੂਝੇ; ਕਹਾ ਮਨੁ ਠਹਰਾਨਾ ॥
bin boojhe; kahaa man tthaharaanaa |
Sant Singh KhalsaWithout understanding, how can the mind become steady?
Manmohan SinghWithout knowledge, how can the mind be steady?
Manmohan Singh (Punjabi)ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ?
Fareedkot Teekaਪਰਮੇਸ੍ਵਰ ਕੀ ਗ੍ਯਾਤ ਸੇ ਬਿਨਾਂ ਮਨੁ ਕਹਾਂ ਠਹਿਰਤਾ ਹੈ, ਭਾਵ ਨਿਰਗੁਣ ਵਾ ਸਰਗੁਣ ਕੀ ਗਯਾਤ ਸੇ ਬਿਨਾਂ ਨਹੀਂ ਠਹਿਰਤਾ॥
Prof. Sahib Singh(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।ਪਦ ਅਰਥ ਠਹਰਾਨਾ = ਟਿਕ ਸਕਦਾ ਹੈ।
SikhNet (Spanish)¿Quién podría calmar su mente sin el Conocimiento?
ਨਾਮ ਬਿਨਾ; ਸਭੁ ਜਗੁ ਬਉਰਾਨਾ ॥੩॥
naam binaa; sabh jag bauraanaa |3|
Sant Singh KhalsaWithout the Naam, the whole world is insane. ||3||
Manmohan SinghWithout the Lord's Name, the entire world is gone mad.
Manmohan Singh (Punjabi)ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ।
Fareedkot Teekaਐਸੇ ਹੀ ਨਾਮ ਸੇ ਬਿਨਾਂ ਸਭ ਸੰਸਾਰ ਬੌਰਾ ਹੋ ਰਹਾ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥ਪਦ ਅਰਥ ਬਉਰਾਨਾ = ਝੱਲਾ ॥੩॥
SikhNet (Spanish)Así, sin el Nombre, el mundo vive en la locura. (3)
ਬਿਨੁ ਬੈਰਾਗ; ਕਹਾ ਬੈਰਾਗੀ ॥
bin bairaag; kahaa bairaagee |
Sant Singh KhalsaWithout detachment, how can one be a detached hermit?
Manmohan SinghWithout detachment, how can man be detached?
Manmohan Singh (Punjabi)ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਬਿਨਾਂ ਬੈਰਾਗ ਸੇ ਕਹਾਂ ਬੈਰਾਗੀ ਹੋ ਸਕਤਾ ਹੈ?
Prof. Sahib Singhਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?ਪਦ ਅਰਥ ਬੈਰਾਗੁ = ਉਪਰਾਮਤਾ, ਨਿਰਮੋਹਤਾ।
SikhNet (Spanish)¿Cómo podría uno vivir desapegado sin el Desapego?,
ਬਿਨੁ ਹਉ ਤਿਆਗਿ; ਕਹਾ ਕੋਊ ਤਿਆਗੀ ॥
bin hau tiaag; kahaa koaoo tiaagee |
Sant Singh KhalsaWithout renouncing egotism, how can anyone be a renunciate?
Manmohan SinghWithout renouncing ego how can any one be a renouncer?
Manmohan Singh (Punjabi)ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਹੰਤਾ ਕੇ ਤਿਆਗੇ ਬਿਨਾਂ ਕਹਾਂ ਕੋਈ ਤਿਆਗੀ ਹੋ ਸਕਤਾ ਹੈ?
Prof. Sahib Singhਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।ਪਦ ਅਰਥ ਹਉ = ਹਉਮੈ।
SikhNet (Spanish)¿cómo puede uno renunciar sin quitarse de su propio ego negativo?
ਬਿਨੁ ਬਸਿ ਪੰਚ; ਕਹਾ ਮਨ ਚੂਰੇ ॥
bin bas panch; kahaa man choore |
Sant Singh KhalsaWithout overcoming the five thieves, how can the mind be subdued?
Manmohan SinghWithout overcoming the five demons, how can the mind be subdued?
Manmohan Singh (Punjabi)ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?
Fareedkot Teekaਕਾਮਾਦਿਕ ਪੰਚੋਂ ਕੇ ਬਸ ਹੂਏ ਬਿਨਾਂ ਮਨ ਕਹਾਂ ਚੂਰਨ ਹੋਤਾ ਹੈ, ਭਾਵ ਨਹੀਂ ਹੋਤਾ॥
Prof. Sahib Singhਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।ਪਦ ਅਰਥ ਬਸਿ = ਵੱਸ ਵਿਚ। ਪੰਚ = ਕਾਮਾਦਿਕ ਪੰਜੇ। ਚੂਰੇ = ਮਾਰਿਆ ਜਾ ਸਕੇ।
SikhNet (Spanish)¿Cómo puede uno controlar la mente sin sobreponerse a las cinco pasiones?
ਨਾਮ ਬਿਨਾ; ਸਦ ਸਦ ਹੀ ਝੂਰੇ ॥੪॥
naam binaa; sad sad hee jhoore |4|
Sant Singh KhalsaWithout the Naam, the mortal regrets and repents forever and ever. ||4||
Manmohan SinghWithout the Lord's Name, man repents for ever and eye.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ।
Fareedkot Teekaਇਸੀ ਪ੍ਰਕਾਰ ਨਾਮ ਸੇ ਬਿਨਾਂ ਮਨਬਾਣੀ ਕਰ ਜੀਵ ਸਦੀਵ ਝੂਰੇਗਾ॥੪॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥ਪਦ ਅਰਥ ਸਦ = ਸਦਾ ॥੪॥
SikhNet (Spanish)Así pues, sin el Nombre, uno vive en el sufrimiento. (4)
ਬਿਨੁ ਗੁਰ ਦੀਖਿਆ; ਕੈਸੇ ਗਿਆਨੁ ॥
bin gur deekhiaa; kaise giaan |
Sant Singh KhalsaWithout the Guru's Teachings, how can anyone obtain spiritual wisdom?
Manmohan SinghWithout the Guru's instruction, how can Divine knowledge be acquired?
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਗੁਰੋਂ ਕੀ ਸਿਖ੍ਯਾ ਸੇ ਬਿਨਾਂ ਗ੍ਯਾਨੁ ਕੈਸੇ ਹੋਤਾ ਹੈ, ਭਾਵ ਨਹੀਂ ਹੋਤਾ॥
Prof. Sahib Singhਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।ਪਦ ਅਰਥ ਦੀਖਿਆ = ਉਪਦੇਸ਼। ਗਿਆਨੁ = ਆਤਮਕ ਜੀਵਨ ਦੀ ਸੂਝ।
SikhNet (Spanish)¿Cómo puede uno lograr la Sabiduría sin tener una Instrucción?
ਬਿਨੁ ਪੇਖੇ; ਕਹੁ ਕੈਸੋ ਧਿਆਨੁ ॥
bin pekhe; kahu kaiso dhiaan |
Sant Singh KhalsaWithout seeing - tell me: how can anyone visualize in meditation?
Manmohan SinghSay, without seeing, how can one fix his attention?
Manmohan Singh (Punjabi)ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ?
Fareedkot Teekaਦੇਖੇ ਸੇ ਬਿਨਾਂ ਕਹੋ ਧ੍ਯਾਨੁ ਕੈਸੇ ਲਗ ਸਕਤਾ ਹੈ?
Prof. Sahib Singhਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?ਪਦ ਅਰਥ ਬਿਨੁ ਪੇਖੇ = ਵੇਖਣ ਤੋਂ ਬਿਨਾ। ਕਹੁ = ਦੱਸੋ। ਕੈਸੋ = ਕਿਹੋ ਜਿਹਾ?
SikhNet (Spanish)Sí, si uno no puede utilizar su imaginación, ¿cómo podría entonces practicar la Concentración?
ਬਿਨੁ ਭੈ; ਕਥਨੀ ਸਰਬ ਬਿਕਾਰ ॥
bin bhai; kathanee sarab bikaar |
Sant Singh KhalsaWithout the Fear of God, all speech in useless.
Manmohan SinghWithout the Lord's fear, all utterance is in vain.
Manmohan Singh (Punjabi)ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ।
Fareedkot Teekaਪਰਮੇਸਰ ਕੇ ਭੈ ਸੇ ਬਿਨਾਂ ਜਿਤਨੀ ਕਥਨੀ ਹੈ ਸਭ ਵਿਕਾਰ ਰੂਪ ਹੈ॥
Prof. Sahib Singhਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।ਪਦ ਅਰਥ ਬਿਨੁ ਭੈ = ਡਰ-ਅਦਬ ਤੋਂ ਬਿਨਾ। ਕਥਨੀ ਸਰਬ = ਸਾਰੀ ਕਹਣੀ। ਵਿਕਾਰ = ਵਿਕਾਰਾਂ ਦਾ ਮੂਲ।
SikhNet (Spanish)Sin el Temor Reverencial hacia el Señor, todo canto es falso.
ਕਹੁ ਨਾਨਕ. ਦਰ ਕਾ ਬੀਚਾਰ ॥੫॥੬॥੧੯॥
kahu naanak. dar kaa beechaar |5|6|19|
Sant Singh KhalsaSays Nanak, this is the wisdom of the Lord's Court. ||5||6||19||
Manmohan SinghSays Nanak, this alone is the doctrine of the Lord's court.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕੇ ਦਰ ਕਾ ਬੀਚਾਰੁ ਕਹਾਂ ਹੈ? ॥੫॥੬॥੧੯॥☬ਅਨੇਕ ਪ੍ਰਕਾਰੋਂ ਕੇ ਰੋਗ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥ਪਦ ਅਰਥ ਨਾਨਕ = ਹੇ ਨਾਨਕ! ॥੫॥੬॥੧੯॥
SikhNet (Spanish)Esto, dice Nanak, es la Verdadera Sabiduría del Señor. (5-6-19)