ੴ

ਸਿੱਖਬਾਣੀ · SikhBani

Ang 1140

Sri Guru Granth Sahib · Raag Bhairao · 4 shabads, 58 lines
Translations
Shabad Guru Arjan Dev Ji Raag Bhairao continued from Ang 1139

ਤਿਸੁ ਜਨ ਕੇ; ਸਭਿ ਕਾਜ ਸਵਾਰਿ ॥

tis jan ke; sabh kaaj savaar |

Sant Singh Khalsaall his affairs are resolved.
Manmohan Singhall the affairs of that man, He Himself arranges.
Manmohan Singh (Punjabi)ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।
Fareedkot Teekaਤਿਸ ਪੁਰਸ਼ ਕੇ ਸੰਪੂਰਨ ਕਾਜ ਆਪ ਸਵਾਰ ਦੇਤਾ ਹੈ॥
Prof. Sahib Singhਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।

ਪਦ ਅਰਥ ਸਭਿ = ਸਾਰੇ। ਸਵਾਰਿ = ਸਵਾਰੇ, ਸਵਾਰਦਾ ਹੈ।

SikhNet (Spanish)el Mismo Señor realiza su tarea,

ਤਿਸ ਕਾ ਰਾਖਾ; ਏਕੋ ਸੋਇ ॥

tis kaa raakhaa; eko soe |

Sant Singh KhalsaThe One Lord is his Protector.
Manmohan SinghHe, the One Lord, is his Saviour.
Manmohan Singh (Punjabi)ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ।
Fareedkot Teekaਤਿਸ ਕਾ ਰਖ੍ਯਕ ਸੋਈ ਏਕ ਅਦੁਤੀ ਵਾਹਿਗੁਰੂ ਹੋਤਾ ਹੈ॥
Prof. Sahib Singhਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।

ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}

SikhNet (Spanish)sí, el único Dios es su Santuario y hasta él,

ਜਨ ਨਾਨਕ; ਅਪੜਿ. ਨ ਸਾਕੈ ਕੋਇ ॥੪॥੪॥੧੭॥

jan naanak; aparr. na saakai koe |4|4|17|

Sant Singh KhalsaO servant Nanak, no one can equal him. ||4||4||17||
Manmohan SinghNone can reach up to him, O serf Nanak.
Manmohan Singh (Punjabi)ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾਸ ਕੋ ਕੋਈ (ਅਪੜਿ) ਪਹੁੰਚ ਨਹੀਂ ਸਕਤਾ ਹੈ, ਭਾਵ ਤਿਸ ਕਾ ਕੋਈ ਬਿਘਨ ਕਾਰੀ ਨਹੀਂ ਹੋ ਸਕਤਾ ਹੈ॥੪॥੪॥੧੭॥☬ਪਰਮ ਪੁਰਖ ਜੀ ਤੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
SikhNet (Spanish)oh dice Nanak, nadie puede llegar. (4-4-17)

Open this shabad (19 lines, Angs 1139-1140) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਤਉ ਕੜੀਐ; ਜੇ ਹੋਵੈ ਬਾਹਰਿ ॥

tau karreeai; je hovai baahar |

Sant Singh KhalsaWe should feel sad, if God were beyond us.
Manmohan SinghIf any thing be beyond God's power, we may sorrow then.
Manmohan Singh (Punjabi)ਜੇਕਰ ਕੋਈ ਸ਼ੈ ਹਰੀ ਦੇ ਵੱਸ ਤੋਂ ਬਾਹਰ ਹੋਵੇ ਤਦ ਅਸੀਂ ਅਫਸੋਸ ਕਰੀਏ।
Fareedkot Teekaਹੇ ਹਰੀ! ਤੌ ਝੂਰੀਏ ਜੇਕਰ ਤੇਰੀ ਆਗ੍ਯਾਂ ਸੇ ਕਛੁ ਬਾਹਰ ਹੋਵੈ, ਭਾਵ ਸਭ ਕਛੁ ਹੁਕਮ ਵਿਚ ਹੈ॥
Prof. Sahib Singhਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ।

ਪਦ ਅਰਥ ਤਉ = ਤਦੋਂ, ਤਾਂ ਹੀ। ਕੜੀਐ = ਚਿੰਤਾ ਕਰੀਦੀ ਹੈ, ਖਿੱਝੀਦਾ ਹੈ।

SikhNet (Spanish)Tristes estaríamos si el Señor estuviera fuera de nosotros.

ਤਉ ਕੜੀਐ; ਜੇ ਵਿਸਰੈ ਨਰਹਰਿ ॥

tau karreeai; je visarai narahar |

Sant Singh KhalsaWe should feel sad, if we forget the Lord.
Manmohan SinghIf we forget God, the Man-lion, we should sorrow then.
Manmohan Singh (Punjabi)ਜੇਕਰ ਸਾਨੂੰ ਮਨੁਸ਼ ਸ਼ੇਰ ਸਰੂਪ ਵਾਹਿਗੁਰੂ ਭੁੱਲ ਜਾਵੇ ਤਾਂ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ।
Fareedkot Teekaਤੌ ਝੂਰੀਏ ਜੇਕਰ ਹੇ (ਨਰਹਰਿ) ਨਰਸਿੰਘ ਰੂਪ ਵਾਹਿਗੁਰੂ! ਤੇਰਾ ਨਾਮੁ ਵਿਸਰ ਜਾਵੇ॥
Prof. Sahib Singhਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ।

ਪਦ ਅਰਥ ਵਿਸਰੈ = ਭੁੱਲ ਜਾਂਦਾ ਹੈ। ਨਰਹਰਿ = ਪਰਮਾਤਮਾ।

SikhNet (Spanish)Sí, deberíamos preocuparnos si el Señor nos abandonara para siempre.

ਤਉ ਕੜੀਐ; ਜੇ ਦੂਜਾ ਭਾਏ ॥

tau karreeai; je doojaa bhaae |

Sant Singh KhalsaWe should feel sad, if we are in love with duality.
Manmohan SinghThen alone should we sorrow if we love another.
Manmohan Singh (Punjabi)ਕੇਵਲ ਤਾਂ ਹੀ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਹੋਰਸ ਨੂੰ ਪਿਆਰ ਕਰਦੇ ਹਾਂ।
Fareedkot Teekaਤੌ ਝੂਰਨਾ ਕਰੀਏ ਜੇ ਦ੍ਵੈਤ ਭਾਵ ਹੋ ਜਾਵੈ॥
Prof. Sahib Singhਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ।

ਪਦ ਅਰਥ ਭਾਏ = ਚੰਗਾ ਲੱਗਦਾ ਹੈ।

SikhNet (Spanish)Sufriríamos si fuéramos entregados al otro,

ਕਿਆ ਕੜੀਐ; ਜਾਂ ਰਹਿਆ ਸਮਾਏ ॥੧॥

kiaa karreeai; jaan rahiaa samaae |1|

Sant Singh KhalsaBut why should we feel sad? The Lord is pervading everywhere. ||1||
Manmohan SinghWhy should we be in sorrow, when the Lord is pervading everywhere.
Manmohan Singh (Punjabi)ਅਸੀਂ ਕਿਉਂ ਅਫਸੋਸ ਕਰੀਏ ਜਦ ਕਿ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਕਯਾ ਝੁਰੀਏ ਜੋ ਸਰਬ ਮੇਂ, ਹੇ ਵਾਹਿਗੁਰੂ! ਤੇਰੇ ਕੋ (ਸਮਾਏ) ਬ੍ਯਾਪਕ ਜਾਣ ਲੀਆ॥੧॥
Prof. Sahib Singhਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ ॥੧॥

ਪਦ ਅਰਥ ਕਿਆ ਕੜੀਐ = ਝੂਰਨ ਦੀ ਲੋੜ ਨਹੀਂ ਪੈਂਦੀ। ਜਾਂ = ਜਦੋਂ ॥੧॥

SikhNet (Spanish)pero ¿por qué lamentarse si el Señor prevalece en todo? (1)

ਮਾਇਆ ਮੋਹਿ; ਕੜੇ ਕੜਿ ਪਚਿਆ ॥

maaeaa mohi; karre karr pachiaa |

Sant Singh KhalsaIn love and attachment to Maya, the mortals are sad, and are consumed by sadness.
Manmohan SinghDue to greed, grieving in the love of wealth, the mortal is destroyed.
Manmohan Singh (Punjabi)ਧਨ ਦੌਲਤ ਦੇ ਪਿਆਰ ਅੰਦਰ ਝੁਰਦਾ ਹੋਇਆ ਪ੍ਰਾਨੀ ਨਸ਼ਟ ਹੋ ਜਾਂਦਾ ਹੈ।
Fareedkot Teekaਏਹ ਜੀਵ ਤੇਰੀ ਮਾਇਆ ਕੇ ਮੋਹ ਵਿਚ ਝੂਰ ਝੂਰ ਕਰ ਜਲ ਰਹਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ।

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)। ਕੜੇ ਕੜਿ = ਕੜਿ ਕੜਿ, ਖਿੱਝ ਖਿੱਝ ਕੇ। ਪਚਿਆ = ਸੜ ਮਰਦਾ ਹੈ।

SikhNet (Spanish)Uno es consumido por el amor a Maya, sí, sin el Nombre,

ਬਿਨੁ ਨਾਵੈ; ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥

bin naavai; bhram bhram bhram khapiaa |1| rahaau |

Sant Singh KhalsaWithout the Name, they wander and wander and wander, and waste away. ||1||Pause||
Manmohan SinghWandering, wandering, wandering without the Name, he is wasted away. Pause.
Manmohan Singh (Punjabi)ਨਾਮ ਦੇ ਬਾਝੋਂ ਉਹ ਭਟਕ, ਭਟਕ ਕੇ ਬਰਬਾਦ ਹੋ ਜਾਂਦਾ ਹੈ। ਠਹਿਰਾਓ।
Fareedkot Teekaਤੇਰੇ ਨਾਮ ਸੇ ਬਿਨਾਂ ਭ੍ਰਮ ਕਾ ਭ੍ਰਮਾਯਾ ਹੂਆ ਚਉਰਾਸੀ ਮੇਂ ਭ੍ਰਮ ਕਰ ਖਪਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਭ੍ਰਮਿ = ਭਟਕ ਕੇ। ਖਪਿਆ = ਦੁਖੀ ਹੁੰਦਾ ਹੈ ॥੧॥ ਰਹਾਉ ॥

SikhNet (Spanish)la vida de uno es desperdiciada en la duda. (1-Pausa)

ਤਉ ਕੜੀਐ; ਜੇ ਦੂਜਾ ਕਰਤਾ ॥

tau karreeai; je doojaa karataa |

Sant Singh KhalsaWe should feel sad, if there were another Creator Lord.
Manmohan SinghThen alone should we grieve, if there be another Creator.
Manmohan Singh (Punjabi)ਕੇਵਲ ਤਦ ਹੀ ਆਪਾਂ ਝੁਰੀਏ, ਜੇਕਰ ਕੋਈ ਹੋਰ ਸਿਰਜਣਹਾਰ ਹੋਵੇ।
Fareedkot Teekaਤੌ ਝੂਰੀਏ ਜੇਕਰ ਔਰ ਕੋਈ ਦੂਸਰਾ ਕਰਤਾ ਹੋਵੈ॥
Prof. Sahib Singhਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ।
SikhNet (Spanish)Sufriríamos si hubiera otro tipo de Creador.

ਤਉ ਕੜੀਐ; ਜੇ ਅਨਿਆਇ ਕੋ ਮਰਤਾ ॥

tau karreeai; je aniaae ko marataa |

Sant Singh KhalsaWe should feel sad, if someone dies by injustice.
Manmohan SinghThen alone should we grieve, if some one be unjustly done to death.
Manmohan Singh (Punjabi)ਕੇਵਲ ਤਾਂ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਕੋਈ ਜਣਾ ਬੇਇਨਸਾਫੀ ਨਾਲ ਮਾਰ ਦਿੱਤਾ ਗਿਆ ਹੋਵੇ।
Fareedkot Teekaਪੁਨ: ਤੌ ਝੂਰੀਏ ਜੇ ਕਰ ਕੋਈ ਅਨ੍ਯਾਇ ਕਰ ਮਰਤਾ ਹੋਵੈ॥
Prof. Sahib Singhਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ।

ਪਦ ਅਰਥ ਅਨਿਆਇ = ਅ-ਨਿਆਇ, ਨਿਆਂ ਦੇ ਉਲਟ, ਪਰਮਾਤਮਾ ਦੇ ਹੁਕਮ ਤੋਂ ਬਾਹਰਾ। ਕੋ = ਕੋਈ ਜੀਵ।

SikhNet (Spanish)Sufriríamos si la injusticia rigiera en la Corte del Señor.

ਤਉ ਕੜੀਐ; ਜੇ ਕਿਛੁ ਜਾਣੈ ਨਾਹੀ ॥

tau karreeai; je kichh jaanai naahee |

Sant Singh KhalsaWe should feel sad, if something were not known to the Lord.
Manmohan SinghThen alone should we grieve if the Lord be unaware of any thing.
Manmohan Singh (Punjabi)ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਕਿਸੇ ਗੱਲ ਤੋਂ ਬੇਖਬਰ ਹੋਵੇ।
Fareedkot Teekaਤੌ ਝੂਰਨਾ ਕਰੀਏ ਜੇਕਰ ਹੇ ਵਾਹਗੁਰੂ! ਤੂੰ ਅਨਜਾਣ ਹੋਵੈ॥
Prof. Sahib Singhਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ।
SikhNet (Spanish)Sufriríamos si el Señor no conociera nuestro ser interior.

ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥

kiaa karreeai jaan bharapoor samaahee |2|

Sant Singh KhalsaBut why should we feel sad? The Lord is totally permeating everywhere. ||2||
Manmohan SinghWhy should we tantalise, when the Lord is fully contained amongst all?
Manmohan Singh (Punjabi)ਅਸੀਂ ਕਿਉਂ ਝੁਰੇਵਾਂ ਕਰੀਏ ਜਦ ਕਿ ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
Fareedkot Teekaਕਿਸ ਵਾਸਤੇ ਝੂਰੀਏ ਜੋ ਤੂੰ ਏਕ ਰਸ ਬ੍ਯਾਪਕ ਹੋ ਰਹਾ ਹੈਂ॥੨॥
Prof. Sahib Singhਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ? ॥੨॥

ਪਦ ਅਰਥ ਭਰਪੂਰਿ = ਹਰ ਥਾਂ, ਨਕਾ-ਨਕ। ਸਮਾਹੀ = (ਹੇ ਪ੍ਰਭੂ!) ਤੂੰ ਵਿਆਪਕ ਹੈਂ ॥੨॥

SikhNet (Spanish)Oh ¿por qué sufrir cuando el Señor lo llena todo? (2)

ਤਉ ਕੜੀਐ; ਜੇ ਕਿਛੁ ਹੋਇ ਧਿਙਾਣੈ ॥

tau karreeai; je kichh hoe dhingaanai |

Sant Singh KhalsaWe should feel sad, if God were a tyrant.
Manmohan SinghThen alone should we grieve, if the Lord were to tyrannize over us.
Manmohan Singh (Punjabi)ਕੇਵਲ ਤਦ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਪ੍ਰਭੂ ਸਾਡੇ ਤੇ ਕੋਈ ਜੁਲਮ ਕਰਦਾ ਹੋਵੇ।
Fareedkot Teekaਤੌ ਝੂਰੀਏ ਜੇਕਰ ਕੁਝ ਜੋਰਾ ਜੋਰੀ ਹੋਤਾ ਹੋ॥
Prof. Sahib Singhਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ,

ਪਦ ਅਰਥ ਧਿਙਾਣੈ = ਬਦੋ ਬਦੀ, ਪਰਮਾਤਮਾ ਤੋਂ ਬੇ-ਵਸਾ।

SikhNet (Spanish)Sufriríamos si el Señor se convirtiera en un tirano para nosotros,

ਤਉ ਕੜੀਐ; ਜੇ ਭੂਲਿ ਰੰਞਾਣੈ ॥

tau karreeai; je bhool ranyaanai |

Sant Singh KhalsaWe should feel sad, if He made us suffer by mistake.
Manmohan SinghThen alone should we sorrow, If the Lord pains through mistake.
Manmohan Singh (Punjabi)ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਗਲਤੀ ਰਾਹੀਂ ਦੁੱਖ ਦਿੰਦਾ ਹੋਵੇ।
Fareedkot Teekaਪੁਨਾ: ਤੌ ਝੂਰੀਏ ਜੇਕਰ ਭੁਲ ਕਰ ਕੇ ਕਿਸੀ ਕੋ ਦਬਾਵੇ ਵਾ ਦੁਖਾਵੇ॥
Prof. Sahib Singhਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ?

ਪਦ ਅਰਥ ਭੂਲਿ = ਭੁੱਲ ਕੇ, ਭੁਲੇਖੇ ਨਾਲ। ਰੰਞਾਣੈ = ਦੁਖੀ ਕਰਦਾ ਹੈ।

SikhNet (Spanish)si sin tener conocimiento nos causara algún dolor.

ਗੁਰਿ ਕਹਿਆ; ਜੋ ਹੋਇ ਸਭੁ ਪ੍ਰਭ ਤੇ ॥

gur kahiaa; jo hoe sabh prabh te |

Sant Singh KhalsaThe Guru says that whatever happens is all by God's Will.
Manmohan SinghThe Guru says, whatever comes, all that comes from the Lord.
Manmohan Singh (Punjabi)ਗੁਰੂ ਜੀ ਆਖਦੇ ਹਨ ਜਿਹੜਾ ਕੁਛ ਭੀ ਆਉਂਦਾ ਹੈ, ਉਹ ਸਮੂਹ ਸੁਆਮੀ ਕੋਲੋ ਹੀ ਆਉਂਦਾ ਹੈ।
Fareedkot Teekaਜਬ ਗੁਰੋਂ ਨੇ ਏਹੁ ਉਪਦੇਸੁ ਕੀਆ ਕਿ ਜੋ ਕੁਛ ਹੋਤਾ ਹੈ, ਸੋ ਸਭ ਪ੍ਰਭੂ ਸੇ ਹੀ ਹੋਤਾ ਹੈ॥
Prof. Sahib Singhਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ ਦੇ ਹੁਕਮ ਨਾਲ।

SikhNet (Spanish)Sabiamente dice el Guru que todo lo que nos llega viene de Dios,

ਤਬ ਕਾੜਾ ਛੋਡਿ; ਅਚਿੰਤ ਹਮ ਸੋਤੇ ॥੩॥

tab kaarraa chhodd; achint ham sote |3|

Sant Singh KhalsaSo I have abandoned sadness, and I now sleep without anxiety. ||3||
Manmohan SinghLeaving aside tantalization then, I now go to sleep without fear.
Manmohan Singh (Punjabi)ਤਦ ਝੁਰੇਵੇ ਨੂੰ ਛੱਡ ਹੁਣ ਮੈਂ ਬੇਫਿਕਰ ਹੋ ਕੇ ਸੌਦਾਂ ਹਾਂ।
Fareedkot Teekaਤਬ ਝੂਰਨਾ ਤਿਆਗ ਕਰ ਪੁਨਃ ਚਿੰਤਾ ਸੇ ਰਹਿਤ ਹੋ ਕਰ ਹਮ ਸੋਵਤੇ ਭਏ ਹੈਂ॥੩॥
Prof. Sahib Singhਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ ॥੩॥

ਪਦ ਅਰਥ ਕਾੜਾ = ਖਿੱਝ, ਚਿੰਤਾ। ਛੋਡਿ = ਛੱਡ ਕੇ। ਅਚਿੰਤ = ਬੇ-ਫ਼ਿਕਰ। ਸੋਤੇ = ਸੌਂਦੇ ਹਾਂ, ਰਹਿੰਦੇ ਹਾਂ ॥੩॥

SikhNet (Spanish)así, no me preocupo y puedo dormir en paz. (3)

ਪ੍ਰਭ ਤੂਹੈ ਠਾਕੁਰੁ; ਸਭੁ ਕੋ ਤੇਰਾ ॥

prabh toohai tthaakur; sabh ko teraa |

Sant Singh KhalsaO God, You alone are my Lord and Master; all belong to You.
Manmohan SinghO Lord, Thou alone are my Master. Every one belongs to Thee.
Manmohan Singh (Punjabi)ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਾਲਕ ਹੈ! ਹਰ ਕੋਈ ਤੇਰਾ ਹੀ ਹੈ।
Fareedkot Teekaਹੇ ਪ੍ਰਭੂ! ਤੂੰ ਹੀ ਸਭ ਕਾ (ਠਾਕੁਰ) ਸ੍ਵਾਮੀ ਹੈਂ ਔਰ ਸਭ ਕੋਈ ਤੇਰਾ ਦਾਸੁ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਸਭੁ ਕੋ = ਹਰੇਕ ਜੀਵ।

SikhNet (Spanish)Oh Dios, eres nuestro Único Maestro, todos y cada uno pertenecen a Ti.

ਜਿਉ ਭਾਵੈ; ਤਿਉ ਕਰਹਿ ਨਿਬੇਰਾ ॥

jiau bhaavai; tiau kareh niberaa |

Sant Singh KhalsaAccording to Your Will, You pass judgement.
Manmohan SinghAs per Thou will, so Thou settle with me.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰਾ ਫੈਸਲਾ ਕਰ ਦੇ।
Fareedkot Teekaਜਿਉਂ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਸਰਬ ਜੀਵੋਂ ਕਾ (ਨਿਬੇਰਾ) ਨ੍ਯਾਉਂ ਕਰਤਾ ਹੈ॥
Prof. Sahib Singhਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਨਿਬੇਰਾ = ਫ਼ੈਸਲਾ।

SikhNet (Spanish)Establécete entonces en mi ser si así es Tu Voluntad, me he quitado del sentido de la dualidad,

ਦੁਤੀਆ ਨਾਸਤਿ; ਇਕੁ ਰਹਿਆ ਸਮਾਇ ॥

duteea naasat; ik rahiaa samaae |

Sant Singh KhalsaThere is no other at all; the One Lord is permeating and pervading everywhere.
Manmohan SinghThere is not another, The one Lord is pervading all.
Manmohan Singh (Punjabi)ਹੋਰ ਕੋਈ ਹੈ ਹੀ ਨਹੀਂ। ਇੱਕ ਸਾਹਿਬ ਹੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਦੂਸਰਾ ਨਹੀਂ ਹੈ ਏਕ ਤੂਹੀ ਸਰਬ ਮੇਂ ਸਮਾਇ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ।

ਪਦ ਅਰਥ ਦੁਤੀਆ = ਦੂਜਾ, ਤੈਥੋਂ ਬਿਨਾ ਕੋਈ ਹੋਰ। ਨਾਸਤਿ = ਨ ਅਸਤਿ, ਨਹੀਂ ਹੈ {अस्ति}।

SikhNet (Spanish)pues Tú, el Uno, prevalece en todo.

ਰਾਖਹੁ ਪੈਜ. ਨਾਨਕ ਸਰਣਾਇ ॥੪॥੫॥੧੮॥

raakhahu paij. naanak saranaae |4|5|18|

Sant Singh KhalsaPlease save Nanak's honor; I have come to Your Sanctuary. ||4||5||18||
Manmohan SinghO Lord, save Thou Nanak's honour. He has entered Thine sanctuary.
Manmohan Singh (Punjabi)ਹੇ ਸੁਆਮੀ! ਤੂੰ ਨਾਨਕ ਦੀ ਪਤਿ ਆਬਰੂ ਰੱਖ। ਉਸ ਨੇ ਤੇਰੀ ਪਨਾਹ ਨਹੀਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ ਸਰਣ ਆਇਆ ਹੂੰ ਮੇਰੀ ਪ੍ਰਤਗ੍ਯਾ ਰਖੋ॥੪॥੫॥੧੮॥☬ਨਾਮ ਤੇ ਬਿਨਾਂ ਸਭ ਕਰਮੋਂ ਕੀ ਦ੍ਰਿਸ੍ਟਾਂਤੋਂ ਕਰ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ॥੪॥੫॥੧੮॥

ਪਦ ਅਰਥ ਪੈਜ = ਲਾਜ, ਇੱਜ਼ਤ ॥੪॥੫॥੧੮॥

SikhNet (Spanish)Reza Nanak, oh Dios, salva mi honor, pues sólo busco Tu Santuario. (4-5-18)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਬਿਨੁ ਬਾਜੇ; ਕੈਸੋ ਨਿਰਤਿਕਾਰੀ ॥

bin baaje; kaiso niratikaaree |

Sant Singh KhalsaWithout music, how is one to dance?
Manmohan SinghWhat is dancing without a band?
Manmohan Singh (Punjabi)ਵਾਜੇ ਦੇ ਬਗੈਰ ਕਾਹਦਾ ਨਾਚ ਹੈ?
Fareedkot Teeka(ਬਿਨੁ ਬਾਜੇ) ਸਾਜ ਸੇ ਬਿਨਾਂ ਨਿਰਤਕਾਰੀ ਕੈਸੇ?
Prof. Sahib Singh(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।

ਪਦ ਅਰਥ ਕੈਸੇ = ਕਿਹੋ ਜਿਹਾ? ਫਬਦਾ ਨਹੀਂ। ਨਿਰਤਿਕਾਰੀ = ਨਾਚ।

SikhNet (Spanish)¿Cómo puede uno bailar sin música?, ¿cómo puede uno cantar sin voz?

ਬਿਨੁ ਕੰਠੈ; ਕੈਸੇ ਗਾਵਨਹਾਰੀ ॥

bin kantthai; kaise gaavanahaaree |

Sant Singh KhalsaWithout a voice, how is one to sing?
Manmohan SinghWhat is a musician without a melodious voice?
Manmohan Singh (Punjabi)ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ?
Fareedkot Teekaਪੁਨ: ਕੰਠ ਸੇ ਬਿਨਾਂ ਗਾਵਨਹਾਰੀ ਕੈਸੇ, ਭਾਵ ਯਹਿ ਕਿ ਬ੍ਯਰਥ ਹੈਂ॥
Prof. Sahib Singhਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।

ਪਦ ਅਰਥ ਕੰਠ = ਗਲਾ।

SikhNet (Spanish)¿Cómo la cítara podría tocarse sin cuerdas?,

ਜੀਲ ਬਿਨਾ; ਕੈਸੇ ਬਜੈ ਰਬਾਬ ॥

jeel binaa; kaise bajai rabaab |

Sant Singh KhalsaWithout strings, how is a guitar to be played?
Manmohan SinghHow can a rebeck be played without the strings?
Manmohan Singh (Punjabi)ਤਾਰਾਂ ਦੇ ਬਞੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ?
Fareedkot Teeka(ਜੀਲ) ਰਬਾਬ ਕੀ ਏਕ ਤਾਰ ਹੋਤੀ ਹੈ। ਤਿਸ ਸੇ ਬਿਨਾਂ ਰਬਾਬ ਕੈਸੇ ਬਜੇ, ਭਾਵ ਨਹੀਂ ਬਾਜਤਾ॥
Prof. Sahib Singhਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।

ਪਦ ਅਰਥ ਜੀਲ = ਤੰਦੀ।

SikhNet (Spanish)¿cómo podría uno vivir en la satisfacción sin el Naam, el Nombre del Señor?

ਨਾਮ ਬਿਨਾ; ਬਿਰਥੇ ਸਭਿ ਕਾਜ ॥੧॥

naam binaa; birathe sabh kaaj |1|

Sant Singh KhalsaWithout the Naam, all affairs are useless. ||1||
Manmohan SinghWithout the Name, in vain are all the affairs.
Manmohan Singh (Punjabi)ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
Fareedkot Teekaਤਿਸੀ ਪ੍ਰਕਾਰ ਨਾਮ ਸੇ ਬਿਨਾ ਸਭ ਕਾਰਜ ਬ੍ਯੋਹਾਰ ਬ੍ਯਰਥ ਹੈਂ॥੧॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥

ਪਦ ਅਰਥ ਸਭਿ = ਸਾਰੇ ॥੧॥

SikhNet (Spanish)Sin el Naam, todas nuestras acciones no tienen valor. (1)

ਨਾਮ ਬਿਨਾ; ਕਹਹੁ. ਕੋ ਤਰਿਆ ॥

naam binaa; kahahu. ko tariaa |

Sant Singh KhalsaWithout the Naam - tell me: who has ever been saved?
Manmohan SinghSay, who has been saved save the Lord's Name?
Manmohan Singh (Punjabi)ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ?
Fareedkot Teekaਪਰਮੇਸਰ ਕੇ ਨਾਮ ਸੇ ਬਿਨਾਂ ਕਹੋ ਕੌਨ ਤਰਿਆ ਹੈ, ਭਾਵ ਕੋਈ ਨਹੀਂ ਤਰਿਆ॥
Prof. Sahib Singhਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?

ਪਦ ਅਰਥ ਕਹਹੁ = ਦੱਸੋ। ਕੋ = ਕੌਣ?

SikhNet (Spanish)Oh, dime ¿quién ha sido emancipado en algún momento si no ha sido a través del Naam,

ਬਿਨੁ ਸਤਿਗੁਰ; ਕੈਸੇ ਪਾਰਿ ਪਰਿਆ ॥੧॥ ਰਹਾਉ ॥

bin satigur; kaise paar pariaa |1| rahaau |

Sant Singh KhalsaWithout the True Guru, how can anyone cross over to the other side? ||1||Pause||
Manmohan SinghWithout the True Guru, how can one be ferried across. Pause.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ।
Fareedkot Teekaਬਿਨਾਂ ਸਤਿਗੁਰੋਂ ਸੇ ਕਿਸ ਤਰਾਂ ਕੋਈ ਸੰਸਾਰ ਸਮੁੰਦ੍ਰ ਤੇ ਪਾਰ ਪੜਾ ਹੈ, ਭਾਵ ਨਹੀਂ ਪੜਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥

ਪਦ ਅਰਥ ਕੈਸੇ = ਕਿਵੇਂ? ॥੧॥ ਰਹਾਉ ॥

SikhNet (Spanish)el Nombre del Señor?, y sin el Guru Verdadero, ¿quién ha sido llevado a través? (1-Pausa)

ਬਿਨੁ ਜਿਹਵਾ; ਕਹਾ ਕੋ ਬਕਤਾ ॥

bin jihavaa; kahaa ko bakataa |

Sant Singh KhalsaWithout a tongue, how can anyone speak?
Manmohan SinghHow can nay one utter without the tongue?
Manmohan Singh (Punjabi)ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ?
Fareedkot Teekaਬਿਨਾਂ ਜਿਹਬਾ ਕੇ ਕੋਈ ਕਹਾਂ ਬੋਲ ਸਕਤਾ ਹੈ॥
Prof. Sahib Singhਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,

ਪਦ ਅਰਥ ਜਿਹਵਾ = ਜੀਭ। ਕਹਾ = ਕਹਾਂ? ਕਿੱਥੇ? ਕੋ = ਕੋਈ। ਬਕਤਾ = ਬੋਲਣ-ਯੋਗਾ।

SikhNet (Spanish)¿Quién podría cantar sin paladar?,

ਬਿਨੁ ਸ੍ਰਵਨਾ; ਕਹਾ ਕੋ ਸੁਨਤਾ ॥

bin sravanaa; kahaa ko sunataa |

Sant Singh KhalsaWithout ears, how can anyone hear?
Manmohan SinghWithout the ears, how can any one hear?
Manmohan Singh (Punjabi)ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ?
Fareedkot Teekaਬਿਨਾਂ ਕਾਨੋਂ ਕੇ ਕੋਈ ਕਹਾਂ ਸੁਨ ਸਕਤਾ ਹੈ?
Prof. Sahib Singhਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।

ਪਦ ਅਰਥ ਸ੍ਰਵਨ = ਕੰਨ।

SikhNet (Spanish)¿quién podría escuchar algo sin oídos?

ਬਿਨੁ ਨੇਤ੍ਰਾ; ਕਹਾ ਕੋ ਪੇਖੈ ॥

bin netraa; kahaa ko pekhai |

Sant Singh KhalsaWithout eyes, how can anyone see?
Manmohan SinghWithout the eyes, how can any one see?
Manmohan Singh (Punjabi)ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?
Fareedkot Teekaਨੇਤ੍ਰੋਂ ਸੇ ਬਿਨਾਂ ਕਹਾਂ ਕੋਈ ਦੇਖ ਸਕਤਾ ਹੈ, ਭਾਵ ਕੋਈ ਭੀ ਦੇਖ ਨਹੀਂ ਸਕਤਾ ਹੈ॥
Prof. Sahib Singhਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।

ਪਦ ਅਰਥ ਪੇਖੈ = ਵੇਖ ਸਕਦਾ ਹੈ।

SikhNet (Spanish)¿Quién podría ver sin ojos?

ਨਾਮ ਬਿਨਾ ਨਰੁ; ਕਹੀ. ਨ ਲੇਖੈ ॥੨॥

naam binaa nar; kahee. na lekhai |2|

Sant Singh KhalsaWithout the Naam, the mortal is of no account at all. ||2||
Manmohan SinghWithout the Name, man is of no account.
Manmohan Singh (Punjabi)ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਇਸੀ ਪ੍ਰਕਾਰ ਨਾਮ ਸੇ ਬਿਨਾਂ ਪੁਰਸ ਭੀ ਕਿਸੀ ਕੰਮ ਮੇਂ ਨਹੀਂ ਹੈ॥੨॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥

ਪਦ ਅਰਥ ਕਹੀ ਨ ਲੇਖੈ = ਕਿਤੇ ਭੀ ਲੇਖੇ ਵਿਚ ਨਹੀਂ, ਕਿਤੇ ਭੀ ਇੱਜ਼ਤ ਨਹੀਂ ਪਾ ਸਕਦਾ! ॥੨॥

SikhNet (Spanish)De igual forma, sin el Nombre, uno no sirve para nada. (2)

ਬਿਨੁ ਬਿਦਿਆ; ਕਹਾ ਕੋਈ ਪੰਡਿਤ ॥

bin bidiaa; kahaa koee panddit |

Sant Singh KhalsaWithout learning, how can one be a Pandit - a religious scholar?
Manmohan SinghWithout learning how can any one be a scholar?
Manmohan Singh (Punjabi)ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ?
Fareedkot Teekaਵਿਦ੍ਯਾ ਸੇ ਬਿਨਾਂ ਕਹਾਂ ਕੋਈ ਪੰਡਤ ਹੂਆ ਹੈ॥
Prof. Sahib Singhਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
SikhNet (Spanish)¿Quién podría volverse sabio sin Sabiduría?,

ਬਿਨੁ ਅਮਰੈ; ਕੈਸੇ ਰਾਜ ਮੰਡਿਤ ॥

bin amarai; kaise raaj manddit |

Sant Singh KhalsaWithout power, what is the glory of an empire?
Manmohan SinghWithout rule, what is the glory of the empire?
Manmohan Singh (Punjabi)ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ?
Fareedkot Teekaਹੁਕਮ ਸੇ ਬਿਨਾਂ ਰਾਜ ਕਰ ਕੇ ਰਾਜਾ ਕੈਸੇ ਭੂਖਤ ਹੋ ਸਕਤਾ ਹੈ?
Prof. Sahib Singh(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।

ਪਦ ਅਰਥ ਅਮਰ = ਹੁਕਮ। ਰਾਜ ਮੰਡਿਤ = ਰਾਜ ਦੀ ਸਜਾਵਟ।

SikhNet (Spanish)¿quién podría regir si Su Comando nadie lo recibiera?

ਬਿਨੁ ਬੂਝੇ; ਕਹਾ ਮਨੁ ਠਹਰਾਨਾ ॥

bin boojhe; kahaa man tthaharaanaa |

Sant Singh KhalsaWithout understanding, how can the mind become steady?
Manmohan SinghWithout knowledge, how can the mind be steady?
Manmohan Singh (Punjabi)ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ?
Fareedkot Teekaਪਰਮੇਸ੍ਵਰ ਕੀ ਗ੍ਯਾਤ ਸੇ ਬਿਨਾਂ ਮਨੁ ਕਹਾਂ ਠਹਿਰਤਾ ਹੈ, ਭਾਵ ਨਿਰਗੁਣ ਵਾ ਸਰਗੁਣ ਕੀ ਗਯਾਤ ਸੇ ਬਿਨਾਂ ਨਹੀਂ ਠਹਿਰਤਾ॥
Prof. Sahib Singh(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।

ਪਦ ਅਰਥ ਠਹਰਾਨਾ = ਟਿਕ ਸਕਦਾ ਹੈ।

SikhNet (Spanish)¿Quién podría calmar su mente sin el Conocimiento?

ਨਾਮ ਬਿਨਾ; ਸਭੁ ਜਗੁ ਬਉਰਾਨਾ ॥੩॥

naam binaa; sabh jag bauraanaa |3|

Sant Singh KhalsaWithout the Naam, the whole world is insane. ||3||
Manmohan SinghWithout the Lord's Name, the entire world is gone mad.
Manmohan Singh (Punjabi)ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ।
Fareedkot Teekaਐਸੇ ਹੀ ਨਾਮ ਸੇ ਬਿਨਾਂ ਸਭ ਸੰਸਾਰ ਬੌਰਾ ਹੋ ਰਹਾ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥

ਪਦ ਅਰਥ ਬਉਰਾਨਾ = ਝੱਲਾ ॥੩॥

SikhNet (Spanish)Así, sin el Nombre, el mundo vive en la locura. (3)

ਬਿਨੁ ਬੈਰਾਗ; ਕਹਾ ਬੈਰਾਗੀ ॥

bin bairaag; kahaa bairaagee |

Sant Singh KhalsaWithout detachment, how can one be a detached hermit?
Manmohan SinghWithout detachment, how can man be detached?
Manmohan Singh (Punjabi)ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਬਿਨਾਂ ਬੈਰਾਗ ਸੇ ਕਹਾਂ ਬੈਰਾਗੀ ਹੋ ਸਕਤਾ ਹੈ?
Prof. Sahib Singhਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?

ਪਦ ਅਰਥ ਬੈਰਾਗੁ = ਉਪਰਾਮਤਾ, ਨਿਰਮੋਹਤਾ।

SikhNet (Spanish)¿Cómo podría uno vivir desapegado sin el Desapego?,

ਬਿਨੁ ਹਉ ਤਿਆਗਿ; ਕਹਾ ਕੋਊ ਤਿਆਗੀ ॥

bin hau tiaag; kahaa koaoo tiaagee |

Sant Singh KhalsaWithout renouncing egotism, how can anyone be a renunciate?
Manmohan SinghWithout renouncing ego how can any one be a renouncer?
Manmohan Singh (Punjabi)ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਹੰਤਾ ਕੇ ਤਿਆਗੇ ਬਿਨਾਂ ਕਹਾਂ ਕੋਈ ਤਿਆਗੀ ਹੋ ਸਕਤਾ ਹੈ?
Prof. Sahib Singhਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।

ਪਦ ਅਰਥ ਹਉ = ਹਉਮੈ।

SikhNet (Spanish)¿cómo puede uno renunciar sin quitarse de su propio ego negativo?

ਬਿਨੁ ਬਸਿ ਪੰਚ; ਕਹਾ ਮਨ ਚੂਰੇ ॥

bin bas panch; kahaa man choore |

Sant Singh KhalsaWithout overcoming the five thieves, how can the mind be subdued?
Manmohan SinghWithout overcoming the five demons, how can the mind be subdued?
Manmohan Singh (Punjabi)ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?
Fareedkot Teekaਕਾਮਾਦਿਕ ਪੰਚੋਂ ਕੇ ਬਸ ਹੂਏ ਬਿਨਾਂ ਮਨ ਕਹਾਂ ਚੂਰਨ ਹੋਤਾ ਹੈ, ਭਾਵ ਨਹੀਂ ਹੋਤਾ॥
Prof. Sahib Singhਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।

ਪਦ ਅਰਥ ਬਸਿ = ਵੱਸ ਵਿਚ। ਪੰਚ = ਕਾਮਾਦਿਕ ਪੰਜੇ। ਚੂਰੇ = ਮਾਰਿਆ ਜਾ ਸਕੇ।

SikhNet (Spanish)¿Cómo puede uno controlar la mente sin sobreponerse a las cinco pasiones?

ਨਾਮ ਬਿਨਾ; ਸਦ ਸਦ ਹੀ ਝੂਰੇ ॥੪॥

naam binaa; sad sad hee jhoore |4|

Sant Singh KhalsaWithout the Naam, the mortal regrets and repents forever and ever. ||4||
Manmohan SinghWithout the Lord's Name, man repents for ever and eye.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ।
Fareedkot Teekaਇਸੀ ਪ੍ਰਕਾਰ ਨਾਮ ਸੇ ਬਿਨਾਂ ਮਨਬਾਣੀ ਕਰ ਜੀਵ ਸਦੀਵ ਝੂਰੇਗਾ॥੪॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥

ਪਦ ਅਰਥ ਸਦ = ਸਦਾ ॥੪॥

SikhNet (Spanish)Así pues, sin el Nombre, uno vive en el sufrimiento. (4)

ਬਿਨੁ ਗੁਰ ਦੀਖਿਆ; ਕੈਸੇ ਗਿਆਨੁ ॥

bin gur deekhiaa; kaise giaan |

Sant Singh KhalsaWithout the Guru's Teachings, how can anyone obtain spiritual wisdom?
Manmohan SinghWithout the Guru's instruction, how can Divine knowledge be acquired?
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਗੁਰੋਂ ਕੀ ਸਿਖ੍ਯਾ ਸੇ ਬਿਨਾਂ ਗ੍ਯਾਨੁ ਕੈਸੇ ਹੋਤਾ ਹੈ, ਭਾਵ ਨਹੀਂ ਹੋਤਾ॥
Prof. Sahib Singhਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।

ਪਦ ਅਰਥ ਦੀਖਿਆ = ਉਪਦੇਸ਼। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)¿Cómo puede uno lograr la Sabiduría sin tener una Instrucción?

ਬਿਨੁ ਪੇਖੇ; ਕਹੁ ਕੈਸੋ ਧਿਆਨੁ ॥

bin pekhe; kahu kaiso dhiaan |

Sant Singh KhalsaWithout seeing - tell me: how can anyone visualize in meditation?
Manmohan SinghSay, without seeing, how can one fix his attention?
Manmohan Singh (Punjabi)ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ?
Fareedkot Teekaਦੇਖੇ ਸੇ ਬਿਨਾਂ ਕਹੋ ਧ੍ਯਾਨੁ ਕੈਸੇ ਲਗ ਸਕਤਾ ਹੈ?
Prof. Sahib Singhਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?

ਪਦ ਅਰਥ ਬਿਨੁ ਪੇਖੇ = ਵੇਖਣ ਤੋਂ ਬਿਨਾ। ਕਹੁ = ਦੱਸੋ। ਕੈਸੋ = ਕਿਹੋ ਜਿਹਾ?

SikhNet (Spanish)Sí, si uno no puede utilizar su imaginación, ¿cómo podría entonces practicar la Concentración?

ਬਿਨੁ ਭੈ; ਕਥਨੀ ਸਰਬ ਬਿਕਾਰ ॥

bin bhai; kathanee sarab bikaar |

Sant Singh KhalsaWithout the Fear of God, all speech in useless.
Manmohan SinghWithout the Lord's fear, all utterance is in vain.
Manmohan Singh (Punjabi)ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ।
Fareedkot Teekaਪਰਮੇਸਰ ਕੇ ਭੈ ਸੇ ਬਿਨਾਂ ਜਿਤਨੀ ਕਥਨੀ ਹੈ ਸਭ ਵਿਕਾਰ ਰੂਪ ਹੈ॥
Prof. Sahib Singhਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।

ਪਦ ਅਰਥ ਬਿਨੁ ਭੈ = ਡਰ-ਅਦਬ ਤੋਂ ਬਿਨਾ। ਕਥਨੀ ਸਰਬ = ਸਾਰੀ ਕਹਣੀ। ਵਿਕਾਰ = ਵਿਕਾਰਾਂ ਦਾ ਮੂਲ।

SikhNet (Spanish)Sin el Temor Reverencial hacia el Señor, todo canto es falso.

ਕਹੁ ਨਾਨਕ. ਦਰ ਕਾ ਬੀਚਾਰ ॥੫॥੬॥੧੯॥

kahu naanak. dar kaa beechaar |5|6|19|

Sant Singh KhalsaSays Nanak, this is the wisdom of the Lord's Court. ||5||6||19||
Manmohan SinghSays Nanak, this alone is the doctrine of the Lord's court.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਕੇ ਦਰ ਕਾ ਬੀਚਾਰੁ ਕਹਾਂ ਹੈ? ॥੫॥੬॥੧੯॥☬ਅਨੇਕ ਪ੍ਰਕਾਰੋਂ ਕੇ ਰੋਗ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥

ਪਦ ਅਰਥ ਨਾਨਕ = ਹੇ ਨਾਨਕ! ॥੫॥੬॥੧੯॥

SikhNet (Spanish)Esto, dice Nanak, es la Verdadera Sabiduría del Señor. (5-6-19)

Open this shabad →

Shabad Guru Arjan Dev Ji Raag Bhairao continues on Ang 1141

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਹਉਮੈ ਰੋਗੁ; ਮਾਨੁਖ ਕਉ ਦੀਨਾ ॥

haumai rog; maanukh kau deenaa |

Sant Singh KhalsaMankind is afflicted with the disease of egotism.
Manmohan SinghThe disease of pride has humbled the man.
Manmohan Singh (Punjabi)ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ।
Fareedkot Teekaਹੰਤਾ, ਮਮਤਾ ਰੂਪ ਰੋਗ ਮਾਨੁਖ ਕੋ ਦੇ ਦੀਆ ਹੈ॥
Prof. Sahib Singh(ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ,

ਪਦ ਅਰਥ ਕਉ = ਨੂੰ।

SikhNet (Spanish)El ser humano está afligido por la maldad de su propio ego negativo.

ਕਾਮ ਰੋਗਿ; ਮੈਗਲੁ ਬਸਿ ਲੀਨਾ ॥

kaam rog; maigal bas leenaa |

Sant Singh KhalsaThe disease of sexual desire overwhelms the elephant.
Manmohan SinghThe disease of lust overwhelms the elephants.
Manmohan Singh (Punjabi)ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ।
Fareedkot Teekaਕਾਮ ਰੋਗ ਨੇ ਹਸਤੀ ਕੋ ਬਸ ਕਰ ਲੀਆ ਹੈ॥
Prof. Sahib Singhਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਪਦ ਅਰਥ ਰੋਗਿ = ਰੋਗ ਨੇ। ਮੈਗਲੁ = ਹਾਥੀ। ਬਸਿ = ਵੱਸ ਵਿਚ।

SikhNet (Spanish)El elefante es controlado con la enfermedad de la lujuria,

ਦ੍ਰਿਸਟਿ ਰੋਗਿ; ਪਚਿ ਮੁਏ ਪਤੰਗਾ ॥

drisatt rog; pach mue patangaa |

Sant Singh KhalsaBecause of the disease of vision, the moth is burnt to death.
Manmohan SinghThrough the disease of seeing, the moth is burnt to death.
Manmohan Singh (Punjabi)ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ।
Fareedkot Teekaਦ੍ਰਿਸ੍ਟੀ ਰੋਗ ਕਰ ਪਤੰਗ ਜਲ ਕਰ ਮਰ ਜਾਤੇ ਭਏ ਹੈਂ॥
Prof. Sahib Singh(ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ।

ਪਦ ਅਰਥ ਰੋਗਿ = ਰੋਗ ਵਿਚ। ਪਚਿ ਮੁਏ = ਸੜ ਮੁਏ। ਦ੍ਰਿਸਟਿ ਰੋਗਿ = ਵੇਖਣ ਦੇ ਰੋਗ ਵਿਚ।

SikhNet (Spanish)la palomilla es destruida por la maldición de tener que dirigirse hacia la luz cuando la ve.

ਨਾਦ ਰੋਗਿ; ਖਪਿ ਗਏ ਕੁਰੰਗਾ ॥੧॥

naad rog; khap ge kurangaa |1|

Sant Singh KhalsaBecause of the disease of the sound of the bell, the deer is lured to its death. ||1||
Manmohan SinghThrough the disease of bell's note, the deer is ruined.
Manmohan Singh (Punjabi)ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ।
Fareedkot Teekaਇਸੀ ਤਰਾਂ ਸੁੰਦਰ ਵਾਜੇ ਦੀ ਅਵਾਜ ਉਪਰ ਮ੍ਰਿਗ ਮੋਹਤ ਹੋ ਕਰ ਖਪ ਜਾਤੇ ਭਏ ਹੈਂ॥੧॥
Prof. Sahib Singh(ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ ॥੧॥

ਪਦ ਅਰਥ ਨਾਦ = (ਘੰਡੇ ਹੇੜੇ ਦੀ) ਆਵਾਜ਼ (ਹਿਰਨਾਂ ਨੂੰ ਫੜਨ ਲਈ ਮੜ੍ਹੇ ਹੋਏ ਘੜੇ ਦੀ) ਆਵਾਜ਼। ਕੁਰੰਗਾ = ਹਿਰਨ ॥੧॥

SikhNet (Spanish)Y el venado es atrapado, engañado por el sonido. (1)

ਜੋ ਜੋ ਦੀਸੈ; ਸੋ ਸੋ ਰੋਗੀ ॥

jo jo deesai; so so rogee |

Sant Singh KhalsaWhoever I see is diseased.
Manmohan SinghAll those, that are seen; they, they are disease-stricken.
Manmohan Singh (Punjabi)ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ।
Fareedkot Teekaਜੋ ਜੋ ਦ੍ਰਿਸਟ ਆਵਤਾ ਹੈ ਸਭ ਰੋਗੀ ਹੀ ਹੈ॥☬ਜੇ ਕਹੇ ਕੋਈ ਰੋਗ ਸੇ ਰਹਿਤ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ।
SikhNet (Spanish)Todos los seres que he visto están afligidos por uno u otro de estos males,

ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥

rog rahit; meraa satigur jogee |1| rahaau |

Sant Singh KhalsaOnly my True Guru, the True Yogi, is free of disease. ||1||Pause||
Manmohan SinghIt is only my True Guru, united with God, who is free from the disease. Pause.
Manmohan Singh (Punjabi)ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ।
Fareedkot Teeka(ਜੋਗੀ) ਪਰਮੇਸਰ ਕੇ ਸਾਥ ਜੁੜਨੇ ਵਾਲਾ ਮੇਰਾ ਸਤਿਗੁਰੂ ਰੋਗ ਸੇ ਰਹਿਤ ਹੈ॥੧॥ ਰਹਾਉ ॥
Prof. Sahib Singh(ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥੧॥ ਰਹਾਉ ॥

ਪਦ ਅਰਥ ਜੋਗੀ = (ਪ੍ਰਭੂ ਵਿਚ) ਜੁੜਿਆ ਹੋਇਆ ॥੧॥ ਰਹਾਉ ॥

SikhNet (Spanish)con la excepción del Guru Verdadero, el Perfecto Yogui. (1-Pausa)

ਜਿਹਵਾ ਰੋਗਿ; ਮੀਨੁ ਗ੍ਰਸਿਆਨੋ ॥

jihavaa rog; meen grasiaano |

Sant Singh KhalsaBecause of the disease of taste, the fish is caught.
Manmohan SinghThrough the malady of tongue the fish is caught.
Manmohan Singh (Punjabi)ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ।
Fareedkot Teekaਜਿਹਬਾ ਕੇ ਰੋਗ ਨੇ ਮਛ ਕੋ ਜਲ ਮੇਂ ਸੇ ਪਕੜ ਕਰ ਲੈ ਆਂਦਾ ਹੈ॥
Prof. Sahib Singhਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ,

ਪਦ ਅਰਥ ਮੀਨੁ = ਮੱਛ {ਪੁਲਿੰਗ}। ਗ੍ਰਸਿਆਨੋ = ਪਕੜਿਆ ਹੋਇਆ।

SikhNet (Spanish)El pez es atrapado en la red engañado por la añoranza de un sabor.

ਬਾਸਨ ਰੋਗਿ; ਭਵਰੁ ਬਿਨਸਾਨੋ ॥

baasan rog; bhavar binasaano |

Sant Singh KhalsaBecause of the disease of smell, the bumble bee is destroyed.
Manmohan SinghThrough the malady of nose, the black-bee is destroyed.
Manmohan Singh (Punjabi)ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ।
Fareedkot Teekaਸੁਗੰਧਤਾ ਦੇ ਰੋਗ ਸੇ ਭਵਰਾ ਨਸਟ ਹੋਤਾ ਭ੍ਯਾ ਹੈ॥
Prof. Sahib Singhਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ।

ਪਦ ਅਰਥ ਬਾਸਨ = ਸੁਗੰਧੀ।

SikhNet (Spanish)La abeja negra es atrapada por la añoranza de la fragancia.

ਹੇਤ ਰੋਗ ਕਾ; ਸਗਲ ਸੰਸਾਰਾ ॥

het rog kaa; sagal sansaaraa |

Sant Singh KhalsaThe whole world is caught in the disease of attachment.
Manmohan SinghThe whole world is entangled in the malady of secular love.
Manmohan Singh (Punjabi)ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ।
Fareedkot Teekaਸੰਪੂਰਨ ਰੋਗੋਂ ਕਾ ਕਾਰਣ ਸੰਸਾਰ ਹੈ; ਵਾ (ਹੇਤ) ਮੋਹ ਕਾ ਰੋਗ ਸਭ ਸੰਸਾਰ ਮੇਂ ਹੈ॥
Prof. Sahib Singhਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ,

ਪਦ ਅਰਥ ਹੇਤ = ਮੋਹ।

SikhNet (Spanish)El mundo entero es destruido por la enfermedad del apego,

ਤ੍ਰਿਬਿਧਿ ਰੋਗ ਮਹਿ; ਬਧੇ ਬਿਕਾਰਾ ॥੨॥

tribidh rog meh; badhe bikaaraa |2|

Sant Singh KhalsaIn the disease of the three qualities, corruption is multiplied. ||2||
Manmohan SinghThe sins are multiplied in the malady of the three qualities.
Manmohan Singh (Punjabi)ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।
Fareedkot Teekaਤੀਨ ਪ੍ਰਕਾਰ ਕੇ ਰੋਗੋਂ ਮੇਂ ਹੀ ਸਭ ਵਿਕਾਰੋਂ ਕਾ ਸਮਦਾਉ ਬਧਤਾ ਹੈ, ਭਾਵ ਸੇ ਰਜੋ, ਤਮੋ, ਸਤੋ ਗੁਣ ਰੋਗ ਰੂਪੋਂ ਮੇਂ ਹੀ ਵਿਕਾਰ ਬਧਤੇ ਹੈਂ॥੨॥☬ਪੀਛੇ ਕਾਇਓਂ ਰੂਪ ਰੋਗ ਕਹਾ ਅਬ ਕਾਰਣ ਰੂਪ ਰੋਗ ਕਹਤੇ ਹੈਂ:
Prof. Sahib Singhਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ॥੨॥

ਪਦ ਅਰਥ ਤ੍ਰਿਬਿਧਿ ਰੋਗ ਮਹਿ = ਤ੍ਰਿਗੁਣੀ ਮਾਇਆ ਦੇ ਮੋਹ ਵਿਚ। ਬਧੇ = ਬੱਝੇ ਹੋਏ। ਬਿਕਾਰਾ = ਵਿਕਾਰ, ਐਬ ॥੨॥

SikhNet (Spanish)si, los males nacidos de las tres Modalidades, guiados por el error y la mala intención. (2)

ਰੋਗੇ ਮਰਤਾ; ਰੋਗੇ ਜਨਮੈ ॥

roge marataa; roge janamai |

Sant Singh KhalsaIn disease the mortals die, and in disease they are born.
Manmohan SinghIn disease, man dies and in disease he is born.
Manmohan Singh (Punjabi)ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ।
Fareedkot Teekaਅਗ੍ਯਾਨ ਰੋਗ ਕਰ ਜੀਵ ਜਨਮਤਾ ਮਰਤਾ ਰਹਿਤਾ ਹੈ॥
Prof. Sahib Singh(ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ,

ਪਦ ਅਰਥ ਰੋਗੇ = ਰੋਗ ਵਿਚ ਹੀ।

SikhNet (Spanish)Uno nace enfermo y muere, víctima de esa enfermedad.

ਰੋਗੇ ਫਿਰਿ ਫਿਰਿ; ਜੋਨੀ ਭਰਮੈ ॥

roge fir fir; jonee bharamai |

Sant Singh KhalsaIn disease they wander in reincarnation again and again.
Manmohan SinghThrough disease, he wanders in existences again and again.
Manmohan Singh (Punjabi)ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।
Fareedkot Teekaਪੁਨ: ਅਗ੍ਯਾਨ ਰੋਗ ਕਰ ਕੇ ਹੀ ਬਾਰੰਬਾਰ ਜੋਨੀਓਂ ਵਿਖੇ ਭਰਮਤਾ ਹੈ॥
Prof. Sahib Singhਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।

ਪਦ ਅਰਥ ਫਿਰਿ ਫਿਰਿ = ਮੁੜ ਮੁੜ। ਭਰਮੈ = ਭਟਕਦਾ ਹੈ।

SikhNet (Spanish)Sí, los males no lo dejan y así es depositado de vientre en vientre, una y otra vez.

Open this shabad (19 lines, Angs 1140-1141) →

Ang 1140 of 1430