ਭੈਰਉ ਮਹਲਾ ੫ ॥
bhairau mahalaa 5 | Ang 1140
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਹਉਮੈ ਰੋਗੁ; ਮਾਨੁਖ ਕਉ ਦੀਨਾ ॥
haumai rog; maanukh kau deenaa | Ang 1140
Sant Singh KhalsaMankind is afflicted with the disease of egotism.
Manmohan SinghThe disease of pride has humbled the man.
Manmohan Singh (Punjabi)ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ।
Fareedkot Teekaਹੰਤਾ, ਮਮਤਾ ਰੂਪ ਰੋਗ ਮਾਨੁਖ ਕੋ ਦੇ ਦੀਆ ਹੈ॥
Prof. Sahib Singh(ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ,ਪਦ ਅਰਥ ਕਉ = ਨੂੰ।
SikhNet (Spanish)El ser humano está afligido por la maldad de su propio ego negativo.
ਕਾਮ ਰੋਗਿ; ਮੈਗਲੁ ਬਸਿ ਲੀਨਾ ॥
kaam rog; maigal bas leenaa | Ang 1140
Sant Singh KhalsaThe disease of sexual desire overwhelms the elephant.
Manmohan SinghThe disease of lust overwhelms the elephants.
Manmohan Singh (Punjabi)ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ।
Fareedkot Teekaਕਾਮ ਰੋਗ ਨੇ ਹਸਤੀ ਕੋ ਬਸ ਕਰ ਲੀਆ ਹੈ॥
Prof. Sahib Singhਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।ਪਦ ਅਰਥ ਰੋਗਿ = ਰੋਗ ਨੇ। ਮੈਗਲੁ = ਹਾਥੀ। ਬਸਿ = ਵੱਸ ਵਿਚ।
SikhNet (Spanish)El elefante es controlado con la enfermedad de la lujuria,
ਦ੍ਰਿਸਟਿ ਰੋਗਿ; ਪਚਿ ਮੁਏ ਪਤੰਗਾ ॥
drisatt rog; pach mue patangaa | Ang 1140
Sant Singh KhalsaBecause of the disease of vision, the moth is burnt to death.
Manmohan SinghThrough the disease of seeing, the moth is burnt to death.
Manmohan Singh (Punjabi)ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ।
Fareedkot Teekaਦ੍ਰਿਸ੍ਟੀ ਰੋਗ ਕਰ ਪਤੰਗ ਜਲ ਕਰ ਮਰ ਜਾਤੇ ਭਏ ਹੈਂ॥
Prof. Sahib Singh(ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ।ਪਦ ਅਰਥ ਰੋਗਿ = ਰੋਗ ਵਿਚ। ਪਚਿ ਮੁਏ = ਸੜ ਮੁਏ। ਦ੍ਰਿਸਟਿ ਰੋਗਿ = ਵੇਖਣ ਦੇ ਰੋਗ ਵਿਚ।
SikhNet (Spanish)la palomilla es destruida por la maldición de tener que dirigirse hacia la luz cuando la ve.
ਨਾਦ ਰੋਗਿ; ਖਪਿ ਗਏ ਕੁਰੰਗਾ ॥੧॥
naad rog; khap ge kurangaa |1| Ang 1140
Sant Singh KhalsaBecause of the disease of the sound of the bell, the deer is lured to its death. ||1||
Manmohan SinghThrough the disease of bell's note, the deer is ruined.
Manmohan Singh (Punjabi)ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ।
Fareedkot Teekaਇਸੀ ਤਰਾਂ ਸੁੰਦਰ ਵਾਜੇ ਦੀ ਅਵਾਜ ਉਪਰ ਮ੍ਰਿਗ ਮੋਹਤ ਹੋ ਕਰ ਖਪ ਜਾਤੇ ਭਏ ਹੈਂ॥੧॥
Prof. Sahib Singh(ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ ॥੧॥ਪਦ ਅਰਥ ਨਾਦ = (ਘੰਡੇ ਹੇੜੇ ਦੀ) ਆਵਾਜ਼ (ਹਿਰਨਾਂ ਨੂੰ ਫੜਨ ਲਈ ਮੜ੍ਹੇ ਹੋਏ ਘੜੇ ਦੀ) ਆਵਾਜ਼। ਕੁਰੰਗਾ = ਹਿਰਨ ॥੧॥
SikhNet (Spanish)Y el venado es atrapado, engañado por el sonido. (1)
ਜੋ ਜੋ ਦੀਸੈ; ਸੋ ਸੋ ਰੋਗੀ ॥
jo jo deesai; so so rogee | Ang 1140
Sant Singh KhalsaWhoever I see is diseased.
Manmohan SinghAll those, that are seen; they, they are disease-stricken.
Manmohan Singh (Punjabi)ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ।
Fareedkot Teekaਜੋ ਜੋ ਦ੍ਰਿਸਟ ਆਵਤਾ ਹੈ ਸਭ ਰੋਗੀ ਹੀ ਹੈ॥☬ਜੇ ਕਹੇ ਕੋਈ ਰੋਗ ਸੇ ਰਹਿਤ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ।
SikhNet (Spanish)Todos los seres que he visto están afligidos por uno u otro de estos males,
ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
rog rahit; meraa satigur jogee |1| rahaau | Ang 1140
Sant Singh KhalsaOnly my True Guru, the True Yogi, is free of disease. ||1||Pause||
Manmohan SinghIt is only my True Guru, united with God, who is free from the disease. Pause.
Manmohan Singh (Punjabi)ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ।
Fareedkot Teeka(ਜੋਗੀ) ਪਰਮੇਸਰ ਕੇ ਸਾਥ ਜੁੜਨੇ ਵਾਲਾ ਮੇਰਾ ਸਤਿਗੁਰੂ ਰੋਗ ਸੇ ਰਹਿਤ ਹੈ॥੧॥ ਰਹਾਉ ॥
Prof. Sahib Singh(ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥੧॥ ਰਹਾਉ ॥ਪਦ ਅਰਥ ਜੋਗੀ = (ਪ੍ਰਭੂ ਵਿਚ) ਜੁੜਿਆ ਹੋਇਆ ॥੧॥ ਰਹਾਉ ॥
SikhNet (Spanish)con la excepción del Guru Verdadero, el Perfecto Yogui. (1-Pausa)
ਜਿਹਵਾ ਰੋਗਿ; ਮੀਨੁ ਗ੍ਰਸਿਆਨੋ ॥
jihavaa rog; meen grasiaano | Ang 1140
Sant Singh KhalsaBecause of the disease of taste, the fish is caught.
Manmohan SinghThrough the malady of tongue the fish is caught.
Manmohan Singh (Punjabi)ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ।
Fareedkot Teekaਜਿਹਬਾ ਕੇ ਰੋਗ ਨੇ ਮਛ ਕੋ ਜਲ ਮੇਂ ਸੇ ਪਕੜ ਕਰ ਲੈ ਆਂਦਾ ਹੈ॥
Prof. Sahib Singhਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ,ਪਦ ਅਰਥ ਮੀਨੁ = ਮੱਛ {ਪੁਲਿੰਗ}। ਗ੍ਰਸਿਆਨੋ = ਪਕੜਿਆ ਹੋਇਆ।
SikhNet (Spanish)El pez es atrapado en la red engañado por la añoranza de un sabor.
ਬਾਸਨ ਰੋਗਿ; ਭਵਰੁ ਬਿਨਸਾਨੋ ॥
baasan rog; bhavar binasaano | Ang 1140
Sant Singh KhalsaBecause of the disease of smell, the bumble bee is destroyed.
Manmohan SinghThrough the malady of nose, the black-bee is destroyed.
Manmohan Singh (Punjabi)ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ।
Fareedkot Teekaਸੁਗੰਧਤਾ ਦੇ ਰੋਗ ਸੇ ਭਵਰਾ ਨਸਟ ਹੋਤਾ ਭ੍ਯਾ ਹੈ॥
Prof. Sahib Singhਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ।ਪਦ ਅਰਥ ਬਾਸਨ = ਸੁਗੰਧੀ।
SikhNet (Spanish)La abeja negra es atrapada por la añoranza de la fragancia.
ਹੇਤ ਰੋਗ ਕਾ; ਸਗਲ ਸੰਸਾਰਾ ॥
het rog kaa; sagal sansaaraa | Ang 1140
Sant Singh KhalsaThe whole world is caught in the disease of attachment.
Manmohan SinghThe whole world is entangled in the malady of secular love.
Manmohan Singh (Punjabi)ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ।
Fareedkot Teekaਸੰਪੂਰਨ ਰੋਗੋਂ ਕਾ ਕਾਰਣ ਸੰਸਾਰ ਹੈ; ਵਾ (ਹੇਤ) ਮੋਹ ਕਾ ਰੋਗ ਸਭ ਸੰਸਾਰ ਮੇਂ ਹੈ॥
Prof. Sahib Singhਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ,ਪਦ ਅਰਥ ਹੇਤ = ਮੋਹ।
SikhNet (Spanish)El mundo entero es destruido por la enfermedad del apego,
ਤ੍ਰਿਬਿਧਿ ਰੋਗ ਮਹਿ; ਬਧੇ ਬਿਕਾਰਾ ॥੨॥
tribidh rog meh; badhe bikaaraa |2| Ang 1140
Sant Singh KhalsaIn the disease of the three qualities, corruption is multiplied. ||2||
Manmohan SinghThe sins are multiplied in the malady of the three qualities.
Manmohan Singh (Punjabi)ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।
Fareedkot Teekaਤੀਨ ਪ੍ਰਕਾਰ ਕੇ ਰੋਗੋਂ ਮੇਂ ਹੀ ਸਭ ਵਿਕਾਰੋਂ ਕਾ ਸਮਦਾਉ ਬਧਤਾ ਹੈ, ਭਾਵ ਸੇ ਰਜੋ, ਤਮੋ, ਸਤੋ ਗੁਣ ਰੋਗ ਰੂਪੋਂ ਮੇਂ ਹੀ ਵਿਕਾਰ ਬਧਤੇ ਹੈਂ॥੨॥☬ਪੀਛੇ ਕਾਇਓਂ ਰੂਪ ਰੋਗ ਕਹਾ ਅਬ ਕਾਰਣ ਰੂਪ ਰੋਗ ਕਹਤੇ ਹੈਂ:
Prof. Sahib Singhਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ॥੨॥ਪਦ ਅਰਥ ਤ੍ਰਿਬਿਧਿ ਰੋਗ ਮਹਿ = ਤ੍ਰਿਗੁਣੀ ਮਾਇਆ ਦੇ ਮੋਹ ਵਿਚ। ਬਧੇ = ਬੱਝੇ ਹੋਏ। ਬਿਕਾਰਾ = ਵਿਕਾਰ, ਐਬ ॥੨॥
SikhNet (Spanish)si, los males nacidos de las tres Modalidades, guiados por el error y la mala intención. (2)
ਰੋਗੇ ਮਰਤਾ; ਰੋਗੇ ਜਨਮੈ ॥
roge marataa; roge janamai | Ang 1140
Sant Singh KhalsaIn disease the mortals die, and in disease they are born.
Manmohan SinghIn disease, man dies and in disease he is born.
Manmohan Singh (Punjabi)ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ।
Fareedkot Teekaਅਗ੍ਯਾਨ ਰੋਗ ਕਰ ਜੀਵ ਜਨਮਤਾ ਮਰਤਾ ਰਹਿਤਾ ਹੈ॥
Prof. Sahib Singh(ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ,ਪਦ ਅਰਥ ਰੋਗੇ = ਰੋਗ ਵਿਚ ਹੀ।
SikhNet (Spanish)Uno nace enfermo y muere, víctima de esa enfermedad.
ਰੋਗੇ ਫਿਰਿ ਫਿਰਿ; ਜੋਨੀ ਭਰਮੈ ॥
roge fir fir; jonee bharamai | Ang 1140
Sant Singh KhalsaIn disease they wander in reincarnation again and again.
Manmohan SinghThrough disease, he wanders in existences again and again.
Manmohan Singh (Punjabi)ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।
Fareedkot Teekaਪੁਨ: ਅਗ੍ਯਾਨ ਰੋਗ ਕਰ ਕੇ ਹੀ ਬਾਰੰਬਾਰ ਜੋਨੀਓਂ ਵਿਖੇ ਭਰਮਤਾ ਹੈ॥
Prof. Sahib Singhਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।ਪਦ ਅਰਥ ਫਿਰਿ ਫਿਰਿ = ਮੁੜ ਮੁੜ। ਭਰਮੈ = ਭਟਕਦਾ ਹੈ।
SikhNet (Spanish)Sí, los males no lo dejan y así es depositado de vientre en vientre, una y otra vez.
ਰੋਗ ਬੰਧ; ਰਹਨੁ ਰਤੀ. ਨ ਪਾਵੈ ॥
rog bandh; rehan ratee. na paavai | Ang 1141
Sant Singh KhalsaEntangled in disease, they cannot stay still, even for an instant.
Manmohan SinghEntangled in disease, he is not permitted to stay any where even for a moment.
Manmohan Singh (Punjabi)ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।
Fareedkot Teekaਜੋ ਪੁਰਸ ਅਗ੍ਯਾਨ ਰੋਗ ਕਰ ਬੰਧਾਇਮਾਨ ਹੈ ਵਹੁ ਰਤੀ ਮਾਤ੍ਰ ਭੀ ਇਸਥਤੀ ਨਹੀਂ ਪਾਵਤਾ ਹੈ॥
Prof. Sahib Singhਰੋਗ ਦੇ ਬੰਧਨਾਂ ਦੇ ਕਾਰਨ (ਜੂਨਾਂ ਵਿਚ) ਭਟਕਣ ਤੋਂ ਰਤਾ ਭਰ ਭੀ ਖ਼ਲਾਸੀ ਨਹੀਂ ਪਾ ਸਕਦਾ।ਪਦ ਅਰਥ ਬੰਧੁ = ਬੰਧਨ। ਰਹਨੁ = ਭਟਕਣਾ ਤੋਂ ਖ਼ਲਾਸੀ, ਸ਼ਾਂਤੀ, ਟਿਕਾਉ। ਰਤੀ = ਰਤਾ ਭਰ ਭੀ।
SikhNet (Spanish)El que tiene este mal, no logra Paz en su mente
ਬਿਨੁ ਸਤਿਗੁਰ; ਰੋਗੁ ਕਤਹਿ. ਨ ਜਾਵੈ ॥੩॥
bin satigur; rog kateh. na jaavai |3| Ang 1141
Sant Singh KhalsaWithout the True Guru, the disease is never cured. ||3||
Manmohan SinghWithout the True Guru, the disease is never eradicated.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।
Fareedkot Teekaਸਤਿਗੁਰੋਂ ਸੇ ਬਿਨਾਂ ਅਗ੍ਯਾਨ ਰੋਗੁ ਕਬੀ ਨਹੀਂ ਜਾਤਾ॥੩॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਇਹ) ਰੋਗ ਕਿਸੇ ਤਰ੍ਹਾਂ ਭੀ ਦੂਰ ਨਹੀਂ ਹੁੰਦਾ ॥੩॥ਪਦ ਅਰਥ ਕਤਹਿ = ਕਿਸੇ ਤਰ੍ਹਾਂ ਭੀ ॥੩॥
SikhNet (Spanish)y sin el Guru la enfermedad del deseo no lo deja. (3)
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
paarabraham jis keenee deaa | Ang 1141
Sant Singh KhalsaWhen the Supreme Lord God grants His Mercy,
Manmohan SinghHe, to whom the Transcendent Lord shows mercy,
Manmohan Singh (Punjabi)ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
Fareedkot Teekaਜਿਸ ਪੁਰਸ ਪਰ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਕਰੀ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ,ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ।
SikhNet (Spanish)El que tiene la Gracia del Señor Trascendente,
ਬਾਹ ਪਕੜਿ; ਰੋਗਹੁ ਕਢਿ ਲਇਆ ॥
baah pakarr; rogahu kadt leaa | Ang 1141
Sant Singh KhalsaHe grabs hold of the mortal's arm, and pulls him up and out of the disease.
Manmohan Singhholding him by the arm, He pulls him out of the disease.
Manmohan Singh (Punjabi)ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।
Fareedkot Teekaਤਿਸ ਕੋ ਬਾਂਹ ਪਕੜ ਕਰ ਸੰਸਾਰ ਰੋਗ ਸੇ ਨਿਕਾਲ ਲੀਆ ਹੈ॥
Prof. Sahib Singhਉਸ ਨੂੰ ਉਸ ਨੇ ਬਾਂਹ ਫੜ ਕੇ ਰੋਗ ਵਿਚੋਂ ਬਚਾ ਲਿਆ।ਪਦ ਅਰਥ ਪਕੜਿ = ਫੜ ਕੇ। ਰੋਗਹੁ = ਰੋਗ ਤੋਂ।
SikhNet (Spanish)el Mismo Señor lo lleva de Su Mano y se libera de sus males.
ਤੂਟੇ ਬੰਧਨ; ਸਾਧਸੰਗੁ ਪਾਇਆ ॥
tootte bandhan; saadhasang paaeaa | Ang 1141
Sant Singh KhalsaReaching the Saadh Sangat, the Company of the Holy, the mortal's bonds are broken.
Manmohan SinghThe fetters of him, who obtains the saints' A society, are snapped.
Manmohan Singh (Punjabi)ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਬ ਸੰਤੋਂ ਕਾ ਸੰਗੁ ਪ੍ਰਾਪਤਿ ਹੂਆ, ਤਬ ਸੰਪੂਰਨ ਸੰਸਾਰ ਬੰਧਨ ਤੂਟ ਜਾਤੇ ਭਏ॥
Prof. Sahib Singhਜਦੋਂ ਉਸ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਉਸ ਦੇ (ਆਤਮਕ ਰੋਗਾਂ ਦੇ ਸਾਰੇ) ਬੰਧਨ ਟੁੱਟ ਗਏ।
SikhNet (Spanish)Llega hasta la Sociedad de los Santos, sus amarras le son quitadas y así,
ਕਹੁ ਨਾਨਕ; ਗੁਰਿ. ਰੋਗੁ ਮਿਟਾਇਆ ॥੪॥੭॥੨੦॥
kahu naanak; gur. rog mittaaeaa |4|7|20| Ang 1141
Sant Singh KhalsaSays Nanak, the Guru cures him of the disease. ||4||7||20||
Manmohan SinghSays Nanak, the Guru rids him of the disease.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਨੇ ਅਗ੍ਯਾਨ ਰੋਗੁ ਮਿਟਾ ਦੀਆ ਹੈ॥੪॥੭॥੨੦॥☬ਵਾਹਿਗੁਰੂ ਚਿਤ ਆਵਨ ਕਾ ਫਲੁ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦਾ) ਰੋਗ ਮਿਟਾ ਦਿੱਤਾ ॥੪॥੭॥੨੦॥ਪਦ ਅਰਥ ਗੁਰਿ = ਗੁਰੂ ਨੇ ॥੪॥੭॥੨੦॥
SikhNet (Spanish)dice Nanak, se libera de todas sus aflicciones. (4-7-20)