ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਜਾ ਤੂੰ ਤਾ ਕਿਆ ਹੋਰਿ; ਮੈ ਸਚੁ ਸੁਣਾਈਐ ॥
jaa toon taa kiaa hor; mai sach sunaaeeai |
Sant Singh KhalsaWhen You are with me, what more could I want? I speak only the Truth.
Manmohan SinghWhen Thou art mine what more do I desire? I tell the truth O my Lord!
Manmohan Singh (Punjabi)ਜਦ ਤੂੰ ਮੇਰਾ ਹੈਂ, ਮੈਨੂੰ ਬਾਕੀ ਹੋਰ ਕੀ ਚਾਹੀਦਾ ਹੈ? ਮੈਂ ਸੱਚ ਆਖਦਾ ਹਾਂ, ਹੇ ਮੇਰੇ ਸਾਈਂ।
Fareedkot Teekaਹੇ ਮਹਾਰਾਜ! ਜਬ ਤੂੰ ਪ੍ਰਾਪਤਿ ਹੋ ਜਾਵੇਂ ਤੌ ਜੀਵ ਕੋ ਔਰ ਕਿਆ ਚਾਹੀਏ, ਤਾਂ ਤੇ ਮੇਰੇ ਕੋ ਭੀ ਅਪਨਾ ਸਚਾ ਨਾਮ ਸੁਨਾਓਂ ॥
Prof. Sahib Singh(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।ਪਦ ਅਰਥ ਕਿਆ ਹੋਰਿ = ਹੋਰ ਜੀਵ ਕੀਹ ਹਨ? ਮੈਨੂੰ ਕਿਸੇ ਦੀ ਮੁਥਾਜੀ ਨਹੀਂ।
SikhNet (Spanish)Si Estás conmigo, ¿qué necesidad tengo de otro?
ਮੁਠੀ ਧੰਧੈ ਚੋਰਿ; ਮਹਲੁ ਨ ਪਾਈਐ ॥
mutthee dhandhai chor; mehal na paaeeai |
Sant Singh KhalsaPlundered by the thieves of worldly affairs, she does not obtain the Mansion of His Presence.
Manmohan SinghShe, who is defrauded by the thievish worldly affairs, obtains not her Lord's palace.
Manmohan Singh (Punjabi)ਜਿਸ ਨੂੰ ਚੋਰਟੇ ਸੰਸਾਰੀ ਕਾਰਾਂ ਵਿਹਾਰਾਂ ਨੇ ਠੱਗ ਲਿਆ ਹੈ, ਉਹ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਜਿਨ ਕੀ ਬੁਧੀ ਵਿਉਹਾਰ ਰੂਪੀ ਚੋਰੋਂ ਨੇ (ਮੁਠੀ) ਲੂਟੀ ਹੈ, ਭਾਵ ਏਹਿ ਕਿ ਜੋ ਵਿਉਹਾਰੋਂ ਮੇਂ ਗਲਿਤ ਹੈਂ, ਸੋ (ਮਹਲੁ) ਸਰੂਪ ਕੋ ਨਹੀਂ ਪਾਵਤੇ ਹੈਂ॥
Prof. Sahib Singhਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।ਪਦ ਅਰਥ ਧੰਧੈ ਚੋਰਿ = ਧੰਧੇ-ਰੂਪ ਚੋਰ ਨੇ।
SikhNet (Spanish)Pero cuando uno se abruma por la lucha, no llega a Tu Castillo.
ਏਨੈ ਚਿਤਿ ਕਠੋਰਿ; ਸੇਵ ਗਵਾਈਐ ॥
enai chit katthor; sev gavaaeeai |
Sant Singh KhalsaBeing so stone-hearted, she has lost her chance to serve the Lord.
Manmohan SinghHer mind is so much stone-hearted that she loses the chance of his service.
Manmohan Singh (Punjabi)ਉਸ ਦਾ ਮਨ ਇਤਨਾ ਪੱਥਰ ਦਿਲ ਹੈ ਕਿ ਉਹ ਉਸ ਦੀ ਚਾਕਰੀ ਦਾ ਅਵੁਸਰ ਗੁਆ ਲੈਂ ਦੀ ਹੈ।
Fareedkot Teekaਇਸ ਕਠੋਰ ਚਿਤ ਵਾਲੇ ਜੀਵ ਨੇ (ਸੇਵ) ਭਗਤੀ ਕਰਨ ਕੀ ਪ੍ਰੀਤੀ ਗਵਾਇ ਦਈ ਹੈ॥
Prof. Sahib Singhਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।ਪਦ ਅਰਥ ੲੈਨੇ = ਏਸ ਨੇ। ਚਿਤਿ ਕਠੋਰਿ = ਕਠੋਰ ਚਿੱਤ ਦੇ ਕਾਰਨ।
SikhNet (Spanish)Teniendo la cabeza dura, uno pierde el mérito del Servicio.
ਜਿਤੁ ਘਟਿ. ਸਚੁ ਨ ਪਾਇ; ਸੁ ਭੰਨਿ ਘੜਾਈਐ ॥
jit ghatt. sach na paae; su bhan gharraaeeai |
Sant Singh KhalsaThat heart, in which the True Lord is not found, should be torn down and re-built.
Manmohan SinghThe heart, where-in the True Lord is not found that should be destroyed and re-built.
Manmohan Singh (Punjabi)ਜਿਸ ਦਿਲ ਅੰਦਰ ਸੱਚਾ ਸਾਹਿਬ ਪਾਇਆ ਨਹੀਂ ਜਾਂਦਾ ਉਸ ਨੂੰ ਭੰਨ ਕੇ ਨਵੇਂ ਸਿਰਿਓਂ, ਬਨਾਉਣਾ ਉਚਿੱਤ ਹੈ।
Fareedkot Teekaਜਿਸ ਕੇ ਸਰੀਰ ਮੇਂ ਸੱਚ ਨਾਮ ਨਹੀਂ (ਪਾਇ) ਪ੍ਰਾਪਤਿ ਸੋ (ਭੰਨਿ) ਮਰਤਾ (ਘੜਾਈਐ) ਜਨਮਤਾ ਹੈ॥
Prof. Sahib Singhਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।ਪਦ ਅਰਥ ਜਿਤੁ ਘਟਿ = ਜਿਸ ਸਰੀਰ ਵਿਚ। ਭੰਨਿ ਘੜਾਈਐ = ਭੱਜਦਾ ਘੜੀਦਾ ਰਹਿੰਦਾ ਹੈ।
SikhNet (Spanish)El corazón que no ama la Verdad, debe romperse en pedazos y ser reconstruido otra vez.
ਕਿਉ ਕਰਿ ਪੂਰੈ ਵਟਿ; ਤੋਲਿ ਤੁਲਾਈਐ ॥
kiau kar poorai vatt; tol tulaaeeai |
Sant Singh KhalsaHow can she be weighed accurately, upon the scale of perfection?
Manmohan SinghWhen weighed with the perfect weights how can her weight be found to be correct?
Manmohan Singh (Punjabi)ਜਦ ਉਹ ਪੂਰੇ ਵੱਟਿਆਂ ਨਾਲ ਜੋਖੀ ਜਾਂਦੀ ਹੈ, ਉਸ ਦਾ ਵਜਨ ਕਿਸ ਤਰ੍ਹਾਂ ਠੀਕ ਪਾਇਆ ਜਾ ਸਕਦਾ ਹੈ?
Fareedkot Teekaਤਬ ਕੈਸੇ ਪੂਰੇ ਵੱਟੇ ਵਾਲੇ ਬਿਬੇਕੀਆਂ ਕੇ ਤੋਲ ਸਾਥ ਤੋਲਿਆ ਜਾਵੇ, ਭਾਵ ਏਹਿ ਕੇ ਤਿਨ ਕੇ ਤੁੱਲ ਕੈਸੇ ਹੋਵੇ, ਏਹ ਬਬੇਕ ਵੱਟਾ ਹੈ॥
Prof. Sahib Singh(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?ਪਦ ਅਰਥ ਪੂਰੈ ਵਟਿ = ਪੂਰੇ ਵੱਟੇ ਨਾਲ। ਤੁਲਾਈਐ = ਤੁਲ ਸਕੇ, ਪੂਰਾ ਉਤਰ ਸਕੇ।
SikhNet (Spanish)¿Cómo puede uno, oh Señor, estar listo para Tu Mirada?
ਕੋਇ. ਨ ਆਖੈ ਘਟਿ; ਹਉਮੈ ਜਾਈਐ ॥
koe. na aakhai ghatt; haumai jaaeeai |
Sant Singh KhalsaNo one will say that her weight has been shorted, if she rids herself of egotism.
Manmohan SinghIf her ego goes, no one will say she is of short weight.
Manmohan Singh (Punjabi)ਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।
Fareedkot Teekaਪਰੰਤੂ ਜਿਨ ਕੀ ਹਉਮੈ ਜਾਤੀ ਰਹਤੀ ਹੈ, ਤਿਨ ਕੋ ਉਨ ਸੇ ਕਮ ਕੋਈ ਨਹੀਂ ਕਹਤਾ ॥
Prof. Sahib Singhਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।ਪਦ ਅਰਥ ਜਾਈਐ = ਜੇ ਚਲੀ ਜਾਏ।
SikhNet (Spanish)Si uno controla su ego, entonces nadie habla mal de él.
ਲਈਅਨਿ ਖਰੇ ਪਰਖਿ; ਦਰਿ ਬੀਨਾਈਐ ॥
leean khare parakh; dar beenaaeeai |
Sant Singh KhalsaThe genuine are assayed, and accepted in the Court of the All-knowing Lord.
Manmohan SinghThe genuine are assayed and accepted in the Court of the All-seeing Lord.
Manmohan Singh (Punjabi)ਸਭ ਕੁਛ ਵੇਖਣਹਾਰ ਸੁਆਮੀ ਦੇ ਦਰਬਾਰ ਅੰਦਰ ਅਸਲੀ ਜਾਂਚੇ ਪੜਤਾਲੇ ਅਤੇ ਕਬੂਲ ਪੈ ਜਾਂਦੇ ਹਨ।
Fareedkot Teekaਖਰੇ ਪਰਖ ਕਰ ਪਰਮੇਸ੍ਵਰ ਕੇ ਦਰਬੀਨ ਲਈਤੇ ਹੈਂ; ਵਾ (ਦਰਿਬੀ) ਕੜਛੀ ਕੀ ਨਿ੍ਯਾਈ ਅਰਥਾਤ ਰਹਤੇ ਹੈਂ; ਵਾ ਕੜਛੀ ਕੇ ਨਯਾਇ ਕਰ ਜਾਣੀਤੇ ਹੈਂ; ਵਾ ਨਾਮ ਵਾਲੇ ਪੁਰਸ ਹੀ ਧਨੀ ਹੈਂ॥
Prof. Sahib Singhਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।ਪਦ ਅਰਥ ਲਈਅਨਿ ਪਰਖਿ = ਪਰਖ ਲਏ ਜਾਂਦੇ ਹਨ। ਦਰਿ ਬੀਨਾਈਐ = ਬੀਨਾਈ ਵਾਲੇ ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ।
SikhNet (Spanish)En la Puerta a la Sabiduría del Señor, los Verdaderos son recibidos;
ਸਉਦਾ ਇਕਤੁ ਹਟਿ; ਪੂਰੈ ਗੁਰਿ ਪਾਈਐ ॥੧੭॥
saudaa ikat hatt; poorai gur paaeeai |17|
Sant Singh KhalsaThe genuine merchandise is found only in one shop-it is obtained from the Perfect Guru. ||17||
Manmohan SinghThe true merchandise is in only one shop. It is obtained from the perfect Guru.
Manmohan Singh (Punjabi)ਸੱਚਾ ਸੌਦਾ ਸੂਤ ਕੇਵਲ ਇੱਕ ਹੀ ਦੁਕਾਨ ਵਿੰਚ ਹੈ। ਇਹ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਸਉਦਾ ਨਾਮ ਕਾ ਏਕ ਸਤਸੰਗ ਰੂਪੀ ਹਾਟ ਮੇਂ ਹੈ ਪਰੰਤੂ ਪੂਰੇ ਗੁਰੋਂ ਦ੍ਵਾਰਾ ਪਾਈਤਾ ਹੈ॥੧੭॥☬ਸ੍ਰੀ ਗੁਰੂ ਅਗੰਦ ਜੀ ਸੇ ਕਿਸੀ ਜਗ੍ਯਾਸੂ ਨੇ ਪੂਛਾ ਕਿ ਹੇ ਭਗਵਨ! ਆਠ ਪਹਿਰ ਵਿਖੇ ਮੈਂ ਕਿਆ ਕਰਤਾ ਰਹਾਂ:
Prof. Sahib Singh(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥
SikhNet (Spanish)la Verdadera mercancía se encuentra solamente en la Casa del Perfecto Guru.(17)