ੴ

ਸਿੱਖਬਾਣੀ · SikhBani

Ang 146

Sri Guru Granth Sahib · Raag Maajh · 6 shabads, 48 lines
Translations
Shabad Guru Nanak Dev Ji Raag Maajh continued from Ang 145

ਤੀਜੈ. ਮੁਹੀ ਗਿਰਾਹ; ਭੁਖ ਤਿਖਾ ਦੁਇ. ਭਉਕੀਆ ॥

teejai. muhee giraah; bhukh tikhaa due. bhaukeea |

Sant Singh KhalsaIn the third watch, both hunger and thirst bark for attention, and food is put into the mouth.
Manmohan SinghIn the third watch, when both hunger and thirst bark, the morsels of food are put in the mouth.
Manmohan Singh (Punjabi)ਤੀਜੇ ਪਹਿਰ ਅੰਦਰ ਜਦ ਖੁਦਿਆ ਅਤੇ ਪਿਆਸ ਦੋਵੇ ਟਊਂ ਟਊਂ ਕਰਦੀਆਂ ਹਨ, ਭੋਜਨ ਦੀਆਂ ਬੁਰਕੀਆਂ ਮੂੰਹ ਵਿੱਚ ਪਾਈਆਂ ਜਾਂਦੀਆਂ ਹਨ।
Fareedkot Teekaਤੀਜੇ ਪਹਰ ਮੇਂ ਭੂਖ ਅਰ ਤ੍ਰਿਖਾ ਜਬ ਦੋਨੋਂ (ਭਉਕੀਆ) ਭੜਕੀਆਂ ਤਬ ਮੁਖ ਮੇਂ ਗ੍ਰਾਸ ਪਾਵਤੇ, ਭਾਵ ਭੋਜਨੁ ਖਾਤੇ ਹੈਂ॥
Prof. Sahib Singhਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ,

ਪਦ ਅਰਥ ਤੀਜੈ = ਤੀਜੇ ਪਹਿਰ। ਮੁਹੀ = ਮੂੰਹ ਵਿਚ। ਗਿਰਾਹ = ਗਾਹੀਆਂ, ਰੋਟੀ। ਭਉਕੀਆ = ਚਮਕੀਆਂ।

SikhNet (Spanish)En la tercera ronda, uno pone comida en su boca,

ਖਾਧਾ ਹੋਇ ਸੁਆਹ; ਭੀ ਖਾਣੇ ਸਿਉ ਦੋਸਤੀ ॥

khaadhaa hoe suaah; bhee khaane siau dosatee |

Sant Singh KhalsaThat which is eaten becomes dust, but they are still attached to eating.
Manmohan SinghWhat is eaten become ashes, but still man has got friendship with eating.
Manmohan Singh (Punjabi)ਜੋ ਖਾ ਲਿਆ ਹੈ, ਉਹ ਭਸਮ ਹੋ ਜਾਂਦਾ ਹੈ, ਪਰ ਤਾਂ ਭੀ ਆਦਮੀ ਦੀ ਖਾਣ ਨਾਲ ਯਾਰੀ ਹੈ।
Fareedkot Teekaਜੋ ਖਾਇਆ ਥਾ, ਸੋ ਭਸਮ ਹੋ ਗਿਆ ਫੇਰ ਭੀ ਖਾਣੇ ਸੇ ਹੀ ਪ੍ਰੀਤੀ ਰਹਤੀ ਹੈ॥
Prof. Sahib Singh(ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
SikhNet (Spanish)cuando el hambre y la sed le ladran, pero todo lo que uno come se vuelve polvo;

ਚਉਥੈ ਆਈ ਊਂਘ; ਅਖੀ ਮੀਟਿ. ਪਵਾਰਿ ਗਇਆ ॥

chauthai aaee aoongh; akhee meett. pavaar geaa |

Sant Singh KhalsaIn the fourth watch, they become drowsy. They close their eyes and begin to dream.
Manmohan SinghIn the fourth watch drowsiness comes he closes his eyes and goes into the dream-land.
Manmohan Singh (Punjabi)ਚੌਥੇ ਪਹਿਰ ਅੰਦਰ ਆਦਮੀ ਨੂੰ ਨੀਦਰ ਆ ਜਾਂਦੀ ਹੈ, ਉਅ ਆਪਣੀਆਂ ਅੱਖਾਂ ਮੀਚ ਲੈਂਦਾ ਹੈ ਅਤੇ ਸੁਪਨਿਆਂ ਦੇ ਮੰਡਲ ਵਿੰਚ ਚਲਿਆ ਜਾਂਦਾ ਹੈ।
Fareedkot Teekaਚੌਥੇ ਪਹਰ ਮੇਂ ਨਿੰਦ੍ਰਾ ਹੀ ਆਈ ਅੱਖੀਂ ਮੀਟ ਜਾਨੀਆਂ ਮਾਨੋ (ਪਵਾਰਿ ਗਇਆ) ਮਰ ਗਯਾ, ਕਿਛ ਕਾਲ ਪਿਛੈ ਜਿਸ ਮੇਂ ਪ੍ਰਾਣ ਆਵੈਂ ਉਸ ਕੋ ਪਵਾਰ ਗਿਆ ਕਹਤੇ ਹੈਂ॥
Prof. Sahib Singhਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ;

ਪਦ ਅਰਥ ਊਂਘ = ਨੀਂਦਰ। ਪਵਾਰਿ = ਪਰਲੋਕ ਵਿਚ, (ਭਾਵ,) ਡੂੰਘੀ ਨੀਂਦਰ ਵਿਚ। {ਇਹ ਆਮ ਪ੍ਰਚਲਤ ਹੈ ਕਿ ਕਈ ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ ਤੇ ਫਿਰ ਮੋੜ ਜਾਂਦੇ ਹਨ। ਇਤਨਾਂ ਸਮਾਂ ਉਸ ਬੰਦੇ ਨੂੰ 'ਪਵਾਰਿ ਗਿਆ' ਆਖੀਦਾ ਹੈ}।

SikhNet (Spanish)aun así estamos apegados a la comida. En la cuarta ronda uno se siente somnoliento;

ਭੀ. ਉਠਿ ਰਚਿਓਨੁ ਵਾਦੁ; ਸੈ ਵਰੑਿਆ ਕੀ ਪਿੜ ਬਧੀ ॥

bhee. utth rachion vaad; sai varaa kee pirr badhee |

Sant Singh KhalsaRising up again, they engage in conflicts; they set the stage as if they will live for 100 years.
Manmohan SinghRising up he again engages in strife and sets the stage as if he is to live for hundreds of years.
Manmohan Singh (Punjabi)ਉਠ ਕੇ ਉਹ ਮੁੜ ਬਖੇੜਾ ਖੜਾ ਕਰ ਦਿੰਦਾ ਹੈ ਅਤੇ ਇਉਂ ਅਖਾੜਾ ਬੰਨ੍ਹਦਾ ਹੈ, ਜਿਸ ਤਰ੍ਹਾ ਉਸ ਨੇ ਸੈਕੜੇ ਸਾਲ ਜਿਊਣਾ ਹੈ।
Fareedkot Teekaਪੁਨਾ ਨਿੰਦ੍ਰਾ ਸੇ ਉਠ ਕਰ ਸੈਂਕੜੇ ਬਰਸੋਂ ਜੀਵਣੇ ਕੀ (ਪਿੜ) ਜਿਦ ਬਾਂਧ ਕਰ ਝਗੜਾ ਕਰਤੇ ਹੈਂ॥☬ਵਾ (ਸਾਬਾਹੀ) ਪਹਲੀ ਅਵਸਥਾ ਰੂਪ ਅੰਮ੍ਰਿਤ ਵੇਲੇ ਜਿਨ ਧ੍ਰੂ ਪ੍ਰਹਲਾਦ ਆਦਿਕੋਂ ਨੇ ਇਕਾਗ੍ਰ ਮਨ ਹੋ ਕਰ ਧਿਆਇਆ ਹੈ, ਸੋ ਪੂਰੈ ਸਾਹ ਅਰਥਾਤ ਪਰਮੇਸ੍ਵਰ ਕਾ ਰੂਪ ਹੈਂ। (ਵਖਤੈ) ਮਾਨੁਖ ਜਨਮ ਪਰ (ਲੜਿ ਮੁਏ) ਅਰਥਾਤ ਭਗਤੀ ਮੇਂ ਲਿਵਲੀਨ ਹੋ ਗਏ ਹੈਂ, ਸੋ ਉਤਮ ਹੈਂ॥ (ਦੂਜੇ ਬਹੁਤੇ) ਦੂਸਰੀ ਜੁਬਾ ਅਵਸਥਾ ਮੇਂ ਪੁਰਸ ਬਹੁਤੇ ਰਾਹੋਂ ਮੇਂ ਚਲਤੇ ਹੈਂ। ਮਨ ਕੀਆਂ ਵਾਸਨਾਂ ਬਿਸਤ੍ਰਿਤ ਹੋ ਜਾਤੀਆਂ ਹੈਂ। ਬਹੁਤ ਅਥਾਹ ਸਮੁੰਦ੍ਰ ਰੂਪ ਵਿਖਿਓਂ ਮੇਂ ਪੜੇ ਹੂਏ ਗੋਤੇ ਖਾਤੇ ਹੈਂ ਤਿਆਗਿ ਨਹੀਂ ਸਕਤੇ॥ (ਤੀਜੇ ਮੁਹੀ) ਤੀਸਰੇ ਸਮੇਂ ਮਧ ਅਵਸਥਾ ਮੇਂ ਮੁਖ ਮੇਂ ਗਿਰਾਸ ਖਾਣੇ, ਭਾਵ ਪਦਾਰਥ ਸੰਗ੍ਰਹਿ ਕੀ ਇੱਛਾ ਰਹਤੀ ਹੈ। ਭੁਖ ਪਿਆਸ ਦੋਨੋਂ ਭਬਕਤੀਆਂ ਰਹਤੀਆਂ ਹੈਂ, ਭਾਵ ਏਹ ਕਿ ਖਾਣੇ ਵਾਲੇ ਪਦਾਰਥੋਂ ਕੀ ਭੂਖ ਚਾਹ ਅਰ ਪਦਾਰਥ ਖਾਇਆ ਹੂਆ ਭਸਮ ਹੋ ਜਾਤਾ ਹੈ ਪੁਨਾ ਖਾਣੇ ਸਾਥ ਪ੍ਰੀਤੀ ਰਾਖਤਾ ਹੈ॥ (ਚੌਥੈ) ਬ੍ਰਿਧਾਪਨ ਮੇਂ ਸੰਚਨੇ ਕੀ ਤ੍ਰਿਖਾ ਤ੍ਰਿਸਨਾ ਰਹਤੀ ਹੈ। ਮ੍ਰਿਤੂ ਰੂਪੀ ਨਿਦ੍ਰਾ ਆਤੀ ਹੈ ਅੱਖੀਂ ਮੀਟ ਕਰ (ਪਵਾਰਿ ਗਇਆ) ਮਰ ਜਾਤਾ ਹੈ। ਪੁਨਾ ਉਠ ਕਰ ਅਰਥਾਤ ਜਨਮ ਧਾਰ ਕਰ ਬਾਦ ਬਿਰੋਧ ਰਚਤਾ ਹੈ ਮਾਨੋ ਸੈਂਕੜੇ ਬਰਸ ਜੀਵਣਾ ਹੈ, ਐਸੀ (ਪਿੜ) ਭਾਵ ਦ੍ਰਿੜਤਾ ਬਾਂਧਤਾ ਹੈ॥☬ਵ ਚਾਰ ਪ੍ਰਕਾਰ ਕੇ ਪੁਰਸ ਕਹਤੇ ਹੈਂ: (ਸਾਬਾਹੀ) ਅੰਮ੍ਰਿਤ ਵੇਲੇ ਭਾਵ, ਮਨੁਖ ਜਨਮ ਮੇਂ ਪਰਮੇਸ੍ਵਰ ਕੋ ਸਲਾਹੁਦੇ
Prof. Sahib Singhਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ।

ਪਦ ਅਰਥ ਵਾਦੁ = ਝਗੜਾ। ਪਿੜ = ਅਖਾੜਾ।

SikhNet (Spanish)cierra sus ojos y entra en el mundo del sueño. Y después otra vez se levanta para entrar en la arena de lucha, en la batalla de los cien años.

ਸਭੇ ਵੇਲਾ ਵਖਤ ਸਭਿ; ਜੇ ਅਠੀ ਭਉ ਹੋਇ ॥

sabhe velaa vakhat sabh; je atthee bhau hoe |

Sant Singh KhalsaIf at all times, at each and every moment, they live in the fear of God
Manmohan SinghIf, at all times and every moment, during the eight watches of the day man feels fear of God.
Manmohan Singh (Punjabi)ਜੇਕਰ ਦਿਨ ਦੇ ਅੱਠਾਂ ਹੀ ਪਹਿਰਾਂ ਅੰਦਰ, ਸਾਰਿਆਂ ਵਕਤਾਂ ਅਤੇ ਹਰ ਮੁਹਤ ਵਿੱਚ, ਬੰਦਾ ਰੱਬ ਦਾ ਡਰ ਮਹਿਸੂਸ ਕਰੇ।
Fareedkot Teekaਸਭੇ ਵੇਲਾ ਹਿੰਦੀ ਬੋਲੀ, ਸਭੇ ਵਖਤ ਮੁਸਲਮਾਨੀ ਬੋਲੀ ਏਹ ਸਾਂਝਾ ਉਪਦੇਸ਼ ਹੈ। ਸਭ ਸਫਲੇ ਹੈਂ ਜੇ ਕਰ (ਅੱਠੀ) ਆਠ ਪਹਰੋਂ ਕੇ ਬੀਚ ਮਨ ਮੇਂ ਪਰਮੇਸ੍ਵਰ ਕਾ ਭੈ ਹੋਵੇ॥
Prof. Sahib Singh(ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ)।
SikhNet (Spanish)Si uno venera al Señor, día y noche, todos los momentos se vuelven una Alabanza Sagrada.

ਨਾਨਕ. ਸਾਹਿਬੁ ਮਨਿ ਵਸੈ; ਸਚਾ ਨਾਵਣੁ ਹੋਇ ॥੧॥

naanak. saahib man vasai; sachaa naavan hoe |1|

Sant Singh Khalsa-O Nanak, the Lord dwells within their minds, and their cleansing bath is true. ||1||
Manmohan SinghO Nanak! the Lord abides within his mind and true becomes his ablution.
Manmohan Singh (Punjabi)ਹੇ ਨਾਨਕ! ਤਾਂ ਸੁਆਮੀ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਤੇ ਸੱਚਾ ਹੋ ਜਾਂਦਾ ਹੈ ਉਸ ਦਾ ਇਸ਼ਨਾਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਕਰ ਪਰਮੇਸ੍ਵਰ ਮਨ ਮੇਂ ਵਸੈ ਤਾਂ ਸਚਾ ਇਸਨਾਨ ਹੋਤਾ ਹੈ॥੧॥☬ਇਸੀ ਪਰ ਗੁਰੂ ਅੰਗਦ ਜੀ ਕਾ ਪ੍ਰਮਾਣ ਹੈ:
Prof. Sahib Singh(ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ॥੧॥
SikhNet (Spanish)Dice Nanak, sólo si el Uno Verdadero viene a nuestra mente, uno es en verdad purificado. (1)

Open this shabad (11 lines, Angs 145-146) →

Shabad Guru Angad Dev Ji Raag Maajh

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਸੇਈ ਪੂਰੇ ਸਾਹ; ਜਿਨੀ ਪੂਰਾ ਪਾਇਆ ॥

seee poore saah; jinee pooraa paaeaa |

Sant Singh KhalsaThey are the perfect kings, who have found the Perfect Lord.
Manmohan SinghThey are the perfect bankers, who have found the perfect Lord.
Manmohan Singh (Punjabi)ਉਹੀ ਮੁਕੰਮਲ ਸ਼ਾਹੂਕਾਰ ਹਨ, ਜਿਨ੍ਹਾਂ ਨੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਜਿਨ੍ਹੋਂ ਨੇ ਪੂਰਨ ਵਾਹਿਗੁਰੂ ਕੋ ਪਾਇਆ ਹੈ, ਸੋਈ ਪੂਰਨ ਸਾਹ ਹੈ, ਭਾਵ ਏਹਿ ਕਿ ਸਰਬ ਗੁਨ ਸੰਜੁਗਤ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ।
SikhNet (Spanish)Aquéllos que han obtenido al Perfecto Señor, son los verdaderos reyes.

ਅਠੀ ਵੇਪਰਵਾਹ; ਰਹਨਿ ਇਕਤੈ ਰੰਗਿ ॥

atthee veparavaah; rehan ikatai rang |

Sant Singh KhalsaTwenty-four hours a day, they remain unconcerned, imbued with the Love of the One Lord.
Manmohan SinghThroughout the eight watches of the day they remain unconcerned, and in the love of one God.
Manmohan Singh (Punjabi)ਦਿਨ ਦੇ ਅਠੇ ਪਹਿਰ ਉਹ ਬੇਮੁਹਤਾਜ ਅਤੇ ਇੱਕ ਵਾਹਿਗੁਰੂ ਦੀ ਪ੍ਰੀਤ ਅੰਦਰ ਰਹਿੰਦੇ ਹਨ।
Fareedkot Teeka(ਅੱਠੀ) ਆਠ ਪਹਰੋਂ ਮੇਂ (ਵੇਪਰਵਾਹ) ਅਚਾਹ ਰਹਤੇ ਹੈਂ ਔਰ ਏਕ ਵਾਹਿਗੁਰੂ ਕੇ ਰੰਗ ਮੇਂ ਰੰਗੇ ਰਹਤੇ ਹੈਂ॥
Prof. Sahib Singhਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ)।

ਪਦ ਅਰਥ ਅਠੀ = ਅੱਠੇ ਪਹਰ।

SikhNet (Spanish)Día y noche están en Éxtasis, y viven imbuidos en el Amor del Uno solamente.

ਦਰਸਨਿ ਰੂਪਿ ਅਥਾਹ; ਵਿਰਲੇ ਪਾਈਅਹਿ ॥

darasan roop athaah; virale paaeeeh |

Sant Singh KhalsaOnly a few obtain the Darshan, the Blessed Vision of the Unimaginably Beauteous Lord.
Manmohan SinghHardly any one can obtain the sight of the infinitely beauteous Lord.
Manmohan Singh (Punjabi)ਕੋਈ ਵਿਰਲਾ ਹੀ ਬੇਅੰਤ ਸੁੰਦਰ ਸੁਆਮੀ ਦਾ ਦੀਦਾਰ ਪਾ ਸਕਦਾ ਹੈ।
Fareedkot Teekaਜਿਨ ਕੋ ਅਥਾਹ ਰੂਪ ਪਰਮੇਸ੍ਵਰ ਕਾ ਦਰਸਨ ਹੂਆ ਹੈ, ਐਸੇ ਵਿਰਲੇ ਹੀ ਪਾਈਤੇ ਹੈਂ ਅਰਥਾਤ ਦੇਖੀਤੇ ਹੈਂ॥
Prof. Sahib Singh(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ)।

ਪਦ ਅਰਥ ਪਾਈਅਹਿ = ਲੱਭਦੇ ਹਨ।

SikhNet (Spanish)Excepcional es el que se baña en la Belleza Infinita del Señor.

ਕਰਮਿ ਪੂਰੈ. ਪੂਰਾ ਗੁਰੂ; ਪੂਰਾ ਜਾ ਕਾ ਬੋਲੁ ॥

karam poorai. pooraa guroo; pooraa jaa kaa bol |

Sant Singh KhalsaThrough the perfect karma of good deeds, one meets the Perfect Guru, whose speech is perfect.
Manmohan SinghThrough perfect good fortune man meets the Perfect Guru whose speech is perfect.
Manmohan Singh (Punjabi)ਪੂਰਨ ਚੰਗੇ ਭਾਗਾਂ ਰਾਹੀਂ ਇਨਸਾਨ ਪੂਰਨ ਗੁਰਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਬਚਨ ਬਿਲਾਸ ਪੂਰਨ ਹਨ।
Fareedkot Teekaਜਿਸ ਕਾ ਪੂਰਾ (ਬੋਲੁ) ਉਪਦੇਸ ਹੈ, ਸੋ ਪੂਰਾ ਗੁਰੂ ਪੂਰੇ ਕਰਮੋਂ ਕਰ ਕੇ ਪਾਈਤਾ ਹੈ॥
Prof. Sahib Singhਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ,

ਪਦ ਅਰਥ ਅਥਾਹ ਦਰਸਨਿ ਰੂਪਿ = ਅਤ ਡੂੰਘੇ ਪ੍ਰਭੂ ਦੇ ਦਰਸਨ ਵਿਚ ਤੇ ਸਰੂਪ ਵਿਚ (ਜੁੜੇ ਹੋਏ)। ਕਰਮਿ = ਬਖ਼ਸ਼ਸ਼ ਨਾਲ।

SikhNet (Spanish)Por buena fortuna conoce al Perfecto Guru, Cuyo hablar es Verdad.

ਨਾਨਕ. ਪੂਰਾ ਜੇ ਕਰੇ; ਘਟੈ ਨਾਹੀ. ਤੋਲੁ ॥੨॥

naanak. pooraa je kare; ghattai naahee. tol |2|

Sant Singh KhalsaO Nanak, when the Guru makes one perfect, one's weight does not decrease. ||2||
Manmohan SinghNanak if the Guru makes man perfect his weight decreases not.
Manmohan Singh (Punjabi)ਨਾਨਕ, ਜੇਕਰ ਗੁਰੂ ਜੀ ਮਨੁੱਖ ਨੂੰ ਮੁਕੰਮਲ ਬਣਾ ਦੇਣ ਤਾਂ ਉਸ ਦਾ ਵਜਨ ਘੱਟ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਕਰ ਗੁਰੂ ਜਗ੍ਯਾਸੂ ਕੋ ਪੂਰਾ ਉਪਦੇਸ ਕਰੈ ਤਬ ਬਿਬੇਕ ਐਸਾ ਹੋਤਾ ਹੈ, (ਤੋਲੁ ਘਟੈ) ਭਾਵ ਸਿਥਲ ਕਬੀ ਨਹੀਂ ਹੋਤਾ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ॥੨॥

* ਨੋਟ: ਇਸ ਸਲੋਕ ਦੇ ਲਫ਼ਜ਼ ਗਹੁ ਨਾਲ ਪਹਿਲੇ ਸਲੋਕ ਦੇ ਲਫ਼ਜ਼ਾਂ ਨਾਲ ਰਲਾ ਕੇ ਵੇਖੋ। ਸਾਫ਼ ਪਿਆ ਦਿੱਸਦਾ ਹੈ ਕਿ ਇਹ ਸਲੋਕ ਉਚਾਰਨ ਵੇਲੇ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਮੌਜੂਦ ਸੀ। ਤੇ ਇਹ ਇਕੱਲਾ ਸਲੋਕ ਕਿਉਂ ਹੋਵੇਗਾ? ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਹਨਾਂ ਪਾਸ ਹੋਵੇਗੀ। ਸੋ, ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਹੀ ਹਰੇਕ ਗੁਰੂ ਦੇ ਪਾਸ ਆਪਣੇ ਤੋਂ ਪਹਿਲੇ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰਿਆਈ ਦੇ ਵਿਰਸੇ ਵਿਚ ਚਲੀ ਆ ਰਹੀ ਸੀ। (ਵੇਖੋ, ਪੁਸਤਕ 'ਗੁਰਬਾਣੀ ਅਤੇ ਇਤਿਹਾਸ ਬਾਰੇ')।

SikhNet (Spanish)Dice Nanak, si Él, el Señor, lo satisface a uno, no le quita nada de ninguna forma.(2)

Open this shabad →

Shabad Guru Nanak Dev Ji Raag Maajh

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਜਾ ਤੂੰ ਤਾ ਕਿਆ ਹੋਰਿ; ਮੈ ਸਚੁ ਸੁਣਾਈਐ ॥

jaa toon taa kiaa hor; mai sach sunaaeeai |

Sant Singh KhalsaWhen You are with me, what more could I want? I speak only the Truth.
Manmohan SinghWhen Thou art mine what more do I desire? I tell the truth O my Lord!
Manmohan Singh (Punjabi)ਜਦ ਤੂੰ ਮੇਰਾ ਹੈਂ, ਮੈਨੂੰ ਬਾਕੀ ਹੋਰ ਕੀ ਚਾਹੀਦਾ ਹੈ? ਮੈਂ ਸੱਚ ਆਖਦਾ ਹਾਂ, ਹੇ ਮੇਰੇ ਸਾਈਂ।
Fareedkot Teekaਹੇ ਮਹਾਰਾਜ! ਜਬ ਤੂੰ ਪ੍ਰਾਪਤਿ ਹੋ ਜਾਵੇਂ ਤੌ ਜੀਵ ਕੋ ਔਰ ਕਿਆ ਚਾਹੀਏ, ਤਾਂ ਤੇ ਮੇਰੇ ਕੋ ਭੀ ਅਪਨਾ ਸਚਾ ਨਾਮ ਸੁਨਾਓਂ ॥
Prof. Sahib Singh(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ।

ਪਦ ਅਰਥ ਕਿਆ ਹੋਰਿ = ਹੋਰ ਜੀਵ ਕੀਹ ਹਨ? ਮੈਨੂੰ ਕਿਸੇ ਦੀ ਮੁਥਾਜੀ ਨਹੀਂ।

SikhNet (Spanish)Si Estás conmigo, ¿qué necesidad tengo de otro?

ਮੁਠੀ ਧੰਧੈ ਚੋਰਿ; ਮਹਲੁ ਨ ਪਾਈਐ ॥

mutthee dhandhai chor; mehal na paaeeai |

Sant Singh KhalsaPlundered by the thieves of worldly affairs, she does not obtain the Mansion of His Presence.
Manmohan SinghShe, who is defrauded by the thievish worldly affairs, obtains not her Lord's palace.
Manmohan Singh (Punjabi)ਜਿਸ ਨੂੰ ਚੋਰਟੇ ਸੰਸਾਰੀ ਕਾਰਾਂ ਵਿਹਾਰਾਂ ਨੇ ਠੱਗ ਲਿਆ ਹੈ, ਉਹ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
Fareedkot Teekaਜਿਨ ਕੀ ਬੁਧੀ ਵਿਉਹਾਰ ਰੂਪੀ ਚੋਰੋਂ ਨੇ (ਮੁਠੀ) ਲੂਟੀ ਹੈ, ਭਾਵ ਏਹਿ ਕਿ ਜੋ ਵਿਉਹਾਰੋਂ ਮੇਂ ਗਲਿਤ ਹੈਂ, ਸੋ (ਮਹਲੁ) ਸਰੂਪ ਕੋ ਨਹੀਂ ਪਾਵਤੇ ਹੈਂ॥
Prof. Sahib Singhਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ।

ਪਦ ਅਰਥ ਧੰਧੈ ਚੋਰਿ = ਧੰਧੇ-ਰੂਪ ਚੋਰ ਨੇ।

SikhNet (Spanish)Pero cuando uno se abruma por la lucha, no llega a Tu Castillo.

ਏਨੈ ਚਿਤਿ ਕਠੋਰਿ; ਸੇਵ ਗਵਾਈਐ ॥

enai chit katthor; sev gavaaeeai |

Sant Singh KhalsaBeing so stone-hearted, she has lost her chance to serve the Lord.
Manmohan SinghHer mind is so much stone-hearted that she loses the chance of his service.
Manmohan Singh (Punjabi)ਉਸ ਦਾ ਮਨ ਇਤਨਾ ਪੱਥਰ ਦਿਲ ਹੈ ਕਿ ਉਹ ਉਸ ਦੀ ਚਾਕਰੀ ਦਾ ਅਵੁਸਰ ਗੁਆ ਲੈਂ ਦੀ ਹੈ।
Fareedkot Teekaਇਸ ਕਠੋਰ ਚਿਤ ਵਾਲੇ ਜੀਵ ਨੇ (ਸੇਵ) ਭਗਤੀ ਕਰਨ ਕੀ ਪ੍ਰੀਤੀ ਗਵਾਇ ਦਈ ਹੈ॥
Prof. Sahib Singhਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।

ਪਦ ਅਰਥ ੲੈਨੇ = ਏਸ ਨੇ। ਚਿਤਿ ਕਠੋਰਿ = ਕਠੋਰ ਚਿੱਤ ਦੇ ਕਾਰਨ।

SikhNet (Spanish)Teniendo la cabeza dura, uno pierde el mérito del Servicio.

ਜਿਤੁ ਘਟਿ. ਸਚੁ ਨ ਪਾਇ; ਸੁ ਭੰਨਿ ਘੜਾਈਐ ॥

jit ghatt. sach na paae; su bhan gharraaeeai |

Sant Singh KhalsaThat heart, in which the True Lord is not found, should be torn down and re-built.
Manmohan SinghThe heart, where-in the True Lord is not found that should be destroyed and re-built.
Manmohan Singh (Punjabi)ਜਿਸ ਦਿਲ ਅੰਦਰ ਸੱਚਾ ਸਾਹਿਬ ਪਾਇਆ ਨਹੀਂ ਜਾਂਦਾ ਉਸ ਨੂੰ ਭੰਨ ਕੇ ਨਵੇਂ ਸਿਰਿਓਂ, ਬਨਾਉਣਾ ਉਚਿੱਤ ਹੈ।
Fareedkot Teekaਜਿਸ ਕੇ ਸਰੀਰ ਮੇਂ ਸੱਚ ਨਾਮ ਨਹੀਂ (ਪਾਇ) ਪ੍ਰਾਪਤਿ ਸੋ (ਭੰਨਿ) ਮਰਤਾ (ਘੜਾਈਐ) ਜਨਮਤਾ ਹੈ॥
Prof. Sahib Singhਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)।

ਪਦ ਅਰਥ ਜਿਤੁ ਘਟਿ = ਜਿਸ ਸਰੀਰ ਵਿਚ। ਭੰਨਿ ਘੜਾਈਐ = ਭੱਜਦਾ ਘੜੀਦਾ ਰਹਿੰਦਾ ਹੈ।

SikhNet (Spanish)El corazón que no ama la Verdad, debe romperse en pedazos y ser reconstruido otra vez.

ਕਿਉ ਕਰਿ ਪੂਰੈ ਵਟਿ; ਤੋਲਿ ਤੁਲਾਈਐ ॥

kiau kar poorai vatt; tol tulaaeeai |

Sant Singh KhalsaHow can she be weighed accurately, upon the scale of perfection?
Manmohan SinghWhen weighed with the perfect weights how can her weight be found to be correct?
Manmohan Singh (Punjabi)ਜਦ ਉਹ ਪੂਰੇ ਵੱਟਿਆਂ ਨਾਲ ਜੋਖੀ ਜਾਂਦੀ ਹੈ, ਉਸ ਦਾ ਵਜਨ ਕਿਸ ਤਰ੍ਹਾਂ ਠੀਕ ਪਾਇਆ ਜਾ ਸਕਦਾ ਹੈ?
Fareedkot Teekaਤਬ ਕੈਸੇ ਪੂਰੇ ਵੱਟੇ ਵਾਲੇ ਬਿਬੇਕੀਆਂ ਕੇ ਤੋਲ ਸਾਥ ਤੋਲਿਆ ਜਾਵੇ, ਭਾਵ ਏਹਿ ਕੇ ਤਿਨ ਕੇ ਤੁੱਲ ਕੈਸੇ ਹੋਵੇ, ਏਹ ਬਬੇਕ ਵੱਟਾ ਹੈ॥
Prof. Sahib Singh(ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ?

ਪਦ ਅਰਥ ਪੂਰੈ ਵਟਿ = ਪੂਰੇ ਵੱਟੇ ਨਾਲ। ਤੁਲਾਈਐ = ਤੁਲ ਸਕੇ, ਪੂਰਾ ਉਤਰ ਸਕੇ।

SikhNet (Spanish)¿Cómo puede uno, oh Señor, estar listo para Tu Mirada?

ਕੋਇ. ਨ ਆਖੈ ਘਟਿ; ਹਉਮੈ ਜਾਈਐ ॥

koe. na aakhai ghatt; haumai jaaeeai |

Sant Singh KhalsaNo one will say that her weight has been shorted, if she rids herself of egotism.
Manmohan SinghIf her ego goes, no one will say she is of short weight.
Manmohan Singh (Punjabi)ਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।
Fareedkot Teekaਪਰੰਤੂ ਜਿਨ ਕੀ ਹਉਮੈ ਜਾਤੀ ਰਹਤੀ ਹੈ, ਤਿਨ ਕੋ ਉਨ ਸੇ ਕਮ ਕੋਈ ਨਹੀਂ ਕਹਤਾ ॥
Prof. Sahib Singhਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।

ਪਦ ਅਰਥ ਜਾਈਐ = ਜੇ ਚਲੀ ਜਾਏ।

SikhNet (Spanish)Si uno controla su ego, entonces nadie habla mal de él.

ਲਈਅਨਿ ਖਰੇ ਪਰਖਿ; ਦਰਿ ਬੀਨਾਈਐ ॥

leean khare parakh; dar beenaaeeai |

Sant Singh KhalsaThe genuine are assayed, and accepted in the Court of the All-knowing Lord.
Manmohan SinghThe genuine are assayed and accepted in the Court of the All-seeing Lord.
Manmohan Singh (Punjabi)ਸਭ ਕੁਛ ਵੇਖਣਹਾਰ ਸੁਆਮੀ ਦੇ ਦਰਬਾਰ ਅੰਦਰ ਅਸਲੀ ਜਾਂਚੇ ਪੜਤਾਲੇ ਅਤੇ ਕਬੂਲ ਪੈ ਜਾਂਦੇ ਹਨ।
Fareedkot Teekaਖਰੇ ਪਰਖ ਕਰ ਪਰਮੇਸ੍ਵਰ ਕੇ ਦਰਬੀਨ ਲਈਤੇ ਹੈਂ; ਵਾ (ਦਰਿਬੀ) ਕੜਛੀ ਕੀ ਨਿ੍ਯਾਈ ਅਰਥਾਤ ਰਹਤੇ ਹੈਂ; ਵਾ ਕੜਛੀ ਕੇ ਨਯਾਇ ਕਰ ਜਾਣੀਤੇ ਹੈਂ; ਵਾ ਨਾਮ ਵਾਲੇ ਪੁਰਸ ਹੀ ਧਨੀ ਹੈਂ॥
Prof. Sahib Singhਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ।

ਪਦ ਅਰਥ ਲਈਅਨਿ ਪਰਖਿ = ਪਰਖ ਲਏ ਜਾਂਦੇ ਹਨ। ਦਰਿ ਬੀਨਾਈਐ = ਬੀਨਾਈ ਵਾਲੇ ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ।

SikhNet (Spanish)En la Puerta a la Sabiduría del Señor, los Verdaderos son recibidos;

ਸਉਦਾ ਇਕਤੁ ਹਟਿ; ਪੂਰੈ ਗੁਰਿ ਪਾਈਐ ॥੧੭॥

saudaa ikat hatt; poorai gur paaeeai |17|

Sant Singh KhalsaThe genuine merchandise is found only in one shop-it is obtained from the Perfect Guru. ||17||
Manmohan SinghThe true merchandise is in only one shop. It is obtained from the perfect Guru.
Manmohan Singh (Punjabi)ਸੱਚਾ ਸੌਦਾ ਸੂਤ ਕੇਵਲ ਇੱਕ ਹੀ ਦੁਕਾਨ ਵਿੰਚ ਹੈ। ਇਹ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਸਉਦਾ ਨਾਮ ਕਾ ਏਕ ਸਤਸੰਗ ਰੂਪੀ ਹਾਟ ਮੇਂ ਹੈ ਪਰੰਤੂ ਪੂਰੇ ਗੁਰੋਂ ਦ੍ਵਾਰਾ ਪਾਈਤਾ ਹੈ॥੧੭॥☬ਸ੍ਰੀ ਗੁਰੂ ਅਗੰਦ ਜੀ ਸੇ ਕਿਸੀ ਜਗ੍ਯਾਸੂ ਨੇ ਪੂਛਾ ਕਿ ਹੇ ਭਗਵਨ! ਆਠ ਪਹਿਰ ਵਿਖੇ ਮੈਂ ਕਿਆ ਕਰਤਾ ਰਹਾਂ:
Prof. Sahib Singh(ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ॥੧੭॥
SikhNet (Spanish)la Verdadera mercancía se encuentra solamente en la Casa del Perfecto Guru.(17)

Open this shabad →

Shabad Guru Angad Dev Ji Raag Maajh

ਸਲੋਕ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok Second Guru.
Manmohan Singh (Punjabi)ਸਲੋਕ ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਅਠੀ ਪਹਰੀ. ਅਠ ਖੰਡ; ਨਾਵਾ ਖੰਡੁ ਸਰੀਰੁ ॥

atthee paharee. atth khandd; naavaa khandd sareer |

Sant Singh KhalsaTwenty-four hours a day, destroy the eight things, and in the ninth place, conquer the body.
Manmohan SinghDuring the eight watches of the day and night, O mortal! destroy eight things (five deadly sins and three qualities) and in the ninth place, do subdue thy body.
Manmohan Singh (Punjabi)ਦਿਹੁੰ ਰੈਣ ਦੇ ਅੱਠਾਂ ਪਹਿਰਾਂ, ਅੰਦਰ, ਹੇ ਜੀਵ! ਤੂੰ ਅੱਠ ਚੀਜਾਂ ਨੂੰ ਨਾਸ ਕਰ। ਪੰਜ ਪ੍ਰਾਣ-ਨਾਸਕ ਪਾਪ ਅਤੇ ਤਿੰਨ ਗੁਣ। ਨੌਵੀਂ ਥਾਂ ਤੇ ਤੂੰ ਆਪਣੀ ਦੇਹਿ ਨੂੰ ਕਾਬੂ ਕਰ।
Fareedkot Teekaਆਠ ਪਹਰੋਂ ਮੇਂ ਆਠ ਕਾ ਖੰਡਨ ਕਰਤਾ ਰਹੁ। ਸੋ ਕੌਨ ਹੈ? ੫ ਕਾਮਾਦਿ, ੩ ਗੁਨ ਰਜੋ ਆਦਿਕ, ਨੌਵਾਂ ਸਰੀਰ ਅਭਮਾਨ ਖੰਡ ਨ ਕਰ।
Prof. Sahib Singhਜੇ (ਧਰਤੀ ਦੇ ੯ ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ।

ਪਦ ਅਰਥ ਅਠੀ ਪਹਰੀ = ਦਿਨ ਦੇ ਅੱਠੇ ਪਹਰਾਂ ਵਿਚ। ਅਠ ਖੰਡ = ਧਰਤੀ ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ (ਭਾਵ, ਜੇ ਧਰਤੀ ਨੂੰ ੯ ਖੰਡਾਂ ਵਿਚ ਵੰਡਣ ਦੇ ਥਾਂ ੧ ਖੰਡ ਮਨੁੱਖਾ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਬਾਕੀ ੮ ਖੰਡ ਧਰਤੀ ਦੇ ਸਾਰੇ ਪਦਾਰਥਾਂ ਵਿਚ)।

SikhNet (Spanish)En las ocho rondas de la noche y del día, estamos engranados con las ocho porciones del cuerpo,

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ; ਭਾਲਹਿ ਗੁਣੀ ਗਹੀਰੁ ॥

tis vich nau nidh naam ek; bhaaleh gunee gaheer |

Sant Singh KhalsaWithin the body are the nine treasures of the Name of the Lord-seek the depths of these virtues.
Manmohan SinghWithin the body are the nine treasures of the unique Lord's Name. The virtuous and profound persons search those treasures.
Manmohan Singh (Punjabi)ਉਸ ਦੇਹਿ ਅੰਦਰ ਅਦੁਤੀ ਸਾਹਿਬ ਦੇ ਨਾਮ ਦੇ ਨੌਂ ਖਜਾਨੇ ਹਨ। ਨੇਕ ਅਤੇ ਗੰਭੀਰ ਪੁਰਸ਼ ਉਹਨਾ ਖਜਾਨਿਆਂ ਨੂੰ ਲੱਭਦੇ ਹਨ।
Fareedkot Teekaਤਿਸ ਸਰੀਰ ਮੇਂ ਪਰਮੇਸ੍ਵਰ ਕਾ ਨਾਮ ਨਉਨਿਧਿ ਰੂਪ ਹੈ ਔਰ (ਏਕੁ) ਅਦੁਤੀ ਹੈ, ਉਸ ਕੋ ਵਿਚਾਰ ਕਰ (ਗੁਣੀ ਗਹੀਰੁ) ਸੁਭ ਗੁਣੋਂ ਕੇ ਸਮੁੰਦਰ ਅਰਥਾਤ ਬਬੇਕੀ ਜਨ (ਭਾਲਹਿ) ਢੂੰਢਤੇ ਹੈਂ॥
Prof. Sahib Singh(ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।

ਪਦ ਅਰਥ ਗੁਣੀ ਗਹੀਰੁ = ਗੁਣਾਂ ਕਰਕੇ ਗਹੀਰ ਪ੍ਰਭੂ ਨੂੰ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ।

SikhNet (Spanish)pero por nada buscamos la novena en nuestro Interior. En nuestro interior están los Nueve Tesoros del Naam, el Nombre del Señor y profundidades desconocidas de Bien.

ਕਰਮਵੰਤੀ ਸਾਲਾਹਿਆ; ਨਾਨਕ. ਕਰਿ ਗੁਰੁ ਪੀਰੁ ॥

karamavantee saalaahiaa; naanak. kar gur peer |

Sant Singh KhalsaThose blessed with the karma of good actions praise the Lord. O Nanak, they make the Guru their spiritual teacher.
Manmohan SinghMaking the Guru their spiritual guide the fortunate sing the praises of the Lord, O Nanak!
Manmohan Singh (Punjabi)ਗੁਰਾਂ ਨੂੰ ਆਪਣਾ ਰੂਹਾਨੀ ਰਹਿਬਰ ਬਣਾ ਕੇ ਭਾਗਾਂ ਵਾਲੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਪੀਰੋਂ ਕੋ ਧਾਰਨ ਕਰ ਕੇ ਕਰਮ ਵਾਲਿਓਂ ਨੇ ਹੀ ਸਲਾਹਿਆ ਹੈ॥
Prof. Sahib Singhਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ (ਪ੍ਰਭੂ ਮਿਲਾਪ ਦਾ ਉਪਰਾਲਾ ਕਰਦੇ ਹਨ)।

ਪਦ ਅਰਥ ਕਰਮਵੰਤੀ-ਭਾਗਾਂ ਵਾਲਿਆਂ ਨੇ। ਕਰਿ = ਕਰ ਕੇ, ਧਾਰ ਕੇ।

SikhNet (Spanish)Aquéllos que tienen el Verdadero Destino, alaban al Señor a través del Guru.

ਚਉਥੈ ਪਹਰਿ ਸਬਾਹ ਕੈ; ਸੁਰਤਿਆ ਉਪਜੈ ਚਾਉ ॥

chauthai pehar sabaah kai; suratiaa upajai chaau |

Sant Singh KhalsaIn the fourth watch of the early morning hours, a longing arises in their higher consciousness.
Manmohan SinghIn the fourth watch of the early morn, yearning arises in the mind of the men of exalted understanding.
Manmohan Singh (Punjabi)ਅੰਮ੍ਰਿਤ ਵੇਲੇ ਦੇ ਚੌਥੇ ਪਹਿਰ ਅੰਦਰ ਉਤਕ੍ਰਿਸ਼ਟਤ ਸਮਝ ਵਾਲੇ ਬੰਦਿਆਂ ਦੇ ਮਨ ਵਿੰਚ ਉਮਾਹ ਪੈਦਾ ਹੁੰਦਾ ਹੈ।
Fareedkot Teekaਰਾਤ੍ਰੀ ਕੇ ਚਉਥੇ ਪਹਰ (ਸਬਾਹ ਕੈ) ਸਵੇਰ ਕੇ ਵਕਤ (ਸੁਰਤਿਆ) ਜਗ੍ਯਾਸੂਓਂ ਕੋ ਉਤਸਾਹ ਉਪਜਤਾ ਹੈ॥
Prof. Sahib Singhਸਵੇਰ ਦੇ ਚਉਥੇ ਪਹਰ (ਭਾਵ, ਅੰਮ੍ਰਿਤ ਵੇਲੇ) ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ,

ਪਦ ਅਰਥ ਸੁਰਤਿਆ = ਉੱਕੀ ਸੁਰਤਿ ਵਾਲਿਆਂ ਨੂੰ।

SikhNet (Spanish)En la cuarta ronda de la temprana mañana, en las mentes conscientes brota la Dicha.

ਤਿਨਾ ਦਰੀਆਵਾ ਸਿਉ ਦੋਸਤੀ; ਮਨਿ ਮੁਖਿ. ਸਚਾ ਨਾਉ ॥

tinaa dareeaavaa siau dosatee; man mukh. sachaa naau |

Sant Singh KhalsaThey are attuned to the river of life; the True Name is in their minds and on their lips.
Manmohan SinghThey have friendship with the streams and in their mind and mouth is the True Name.
Manmohan Singh (Punjabi)ਉਨ੍ਹਾਂ ਦੀ ਯਾਰੀ ਦਰਿਆਵਾਂ ਨਾਲ ਹੈ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਸੱਚਾ ਨਾਮ ਹੈ।
Fareedkot Teekaਤਿਨ ਕੀ ਅਸਨਾਨ ਕੇ ਵਾਸਤੇ ਦਰਿਆਵੋਂ ਸੇ ਪ੍ਰਤੱਖ੍ਯ ਹੀ ਪ੍ਰੀਤੀ ਹੈ; ਅੰਮ੍ਰਿਤ ਵੇਲੇ ਵਾ ਸਤਸੰਗ ਦਰਿਆਵਾਂ ਸੇ ਪ੍ਰੀਤੀ ਹੈ, ਮਨ ਮੇਂ ਔਰ ਮੁਖ ਮੇਂ ਸਚਾ ਨਾਮ ਧਾਰਨ ਕਰਤੇ ਹੈਂ॥
Prof. Sahib Singh(ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ।

ਪਦ ਅਰਥ ਦਰਿਆਵਾ ਸਿਉ = ਦਰਿਆਵਾਂ ਨਾਲਿ, ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਮਨਿ = ਮਨ ਵਿਚ।

SikhNet (Spanish)Y de esa Dicha, en las lenguas y en las mentes, se hacen los ríos de Néctar del Verdadero Nombre del Señor.

ਓਥੈ ਅੰਮ੍ਰਿਤੁ ਵੰਡੀਐ; ਕਰਮੀ ਹੋਇ ਪਸਾਉ ॥

othai amrit vanddeeai; karamee hoe pasaau |

Sant Singh KhalsaThe Ambrosial Nectar is distributed, and those with good karma receive this gift.
Manmohan SinghThere ambrosia is distributed and the fortunate receive Name's gift.
Manmohan Singh (Punjabi)ਉਥੇ ਸੁਧਾ-ਰਸ ਵਰਤਾਇਆ ਜਾਂਦਾ ਹੈ ਅਤੇ ਭਾਗਾਂ ਵਾਲਿਆਂ ਨੂੰ ਨਾਮ ਦੀ ਦਾਤ ਮਿਲਦੀ ਹੈ।
Fareedkot Teekaਉਸ ਸਤਸੰਗ ਮੇਂ ਅੰਮ੍ਰਿਤ ਰੂਪ ਪਰਮੇਸ੍ਵਰ ਕਾ ਨਾਮ ਬਾਂਟੀਤਾ ਹੈ, ਪਰੰਤੂ ਸੁਭ ਕਰਮ ਵਾਲਿਓਂ ਕੋ ਨਾਮ ਕੀ (ਪਸਾਉ) ਦਾਤਿ ਪ੍ਰਾਪਤਿ ਹੋਤੀ ਹੈ॥
Prof. Sahib Singhਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਪਦ ਅਰਥ ਪਸਾਉ = ਬਖਸ਼ਸ਼।

SikhNet (Spanish)Sobre ellos el Dulce Néctar llueve y, por la Gracia del Señor, son bendecidos,

ਕੰਚਨ ਕਾਇਆ ਕਸੀਐ; ਵੰਨੀ ਚੜੈ ਚੜਾਉ ॥

kanchan kaaeaa kaseeai; vanee charrai charraau |

Sant Singh KhalsaTheir bodies become golden, and take on the color of spirituality.
Manmohan SinghThe body is assayed like gold and takes on the colour of spiritual progress.
Manmohan Singh (Punjabi)ਸਰੀਰ ਸੋਨੇ ਦੀ ਤਰ੍ਹਾਂ ਪਰਖਿਆ ਜਾਂਦਾ ਹੈ ਅਤੇ ਉਹ ਆਤਮਿਕ ਉਨਤੀ ਦਾ ਰੰਗ ਧਾਰਨ ਕਰ ਲੈਂਦਾ ਹੈ।
Fareedkot Teekaਜਿਨ ਜਗ੍ਯਾਸੂਓਂ ਕੀ ਸਾਧਨੋਂ ਕਰ ਕੰਚਨਵਤ ਕਾਇਆ ਕਸੀਤੀ ਹੈ, ਤਿਨ ਕੋ (ਵੰਨੀ) ਗ੍ਯਾਨ ਕੀ ਜੋ ਭੂਮਕਾ ਹੈ, ਤਿਨ ਕਾ ਚੜਾਉ ਚੜਤਾ ਹੈ॥
Prof. Sahib Singh(ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ।

ਪਦ ਅਰਥ ਕੰਚਨ = ਸੋਨਾ। ਕਸੀਐ = ਕੱਸ ਲਾਈ ਜਾਂਦੀ ਹੈ।, ਪਰਖ ਕੀਤੀ ਜਾਂਦੀ ਹੈ। ਵੰਨੀ ਚੜਾਉ ਚੜੈ = ਸੋਹਣਾ ਰੰਗ ਚੜ੍ਹਦਾ ਹੈ।

SikhNet (Spanish)y su oro es probado en la Piedra Filosofal. Ellos toman el Color del Bello Señor; si

ਜੇ ਹੋਵੈ ਨਦਰਿ ਸਰਾਫ ਕੀ; ਬਹੁੜਿ. ਨ ਪਾਈ ਤਾਉ ॥

je hovai nadar saraaf kee; bahurr. na paaee taau |

Sant Singh KhalsaIf the Jeweller casts His Glance of Grace, they are not placed in the fire again.
Manmohan SinghIf the jeweler casts His merciful glance it is not again put in the fire.
Manmohan Singh (Punjabi)ਜੇਕਰ ਜਵਾਹਰੀ ਆਪਣੀ ਮਿਹਰ ਦੀ ਨਜਰ ਕਰੇ ਤਾਂ ਇਹ ਮੁੜ ਕੇ ਅੱਗ ਵਿੱਚ ਨਹੀਂ ਪਾਇਆ ਜਾਂਦਾ।
Fareedkot Teekaਜੇ ਕਰ ਗੁਰੂ ਰੂਪ ਸਰਾਫ ਕੀ ਨਦਰ ਮੇਂ ਆ ਜਾਵੇ ਤਬ ਚਉਰਾਸੀ ਕੇ ਸਾਧਨਾ ਰੂਪੀ ਤਾਉ ਮੇਂ ਪੁਨਾ ਵਹੁ ਪੁਰਸ ਨਹੀਂ ਪਾਈਤਾ॥☬ਜੇ ਕਰ ਜਗ੍ਯਾਸੂ ਪੂਛੇ ਕਿ ਬਾਕੀ ਰਹੇ ਸਾਤ ਪਹਰੋਂ ਮੇਂ ਕਿਆ ਕਰਨਾ ਚਾਹੀਏ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।
SikhNet (Spanish)el Señor, el Joyero los ve con Gracia, nunca más se fundirán en el fuego.

ਸਤੀ ਪਹਰੀ. ਸਤੁ ਭਲਾ; ਬਹੀਐ ਪੜਿਆ ਪਾਸਿ ॥

satee paharee. sat bhalaa; baheeai parriaa paas |

Sant Singh KhalsaThroughout the other seven watches of the day, it is good to speak the Truth, and sit with the spiritually wise.
Manmohan SinghDuring the other seven watches, it is good to speak the truth and sit with the literates.
Manmohan Singh (Punjabi)ਬਾਕੀ ਦਿਆਂ ਸੱਤਾਂ ਪਹਿਰਾਂ ਅੰਦਰ ਸੱਚ ਬੋਲਣਾ ਅਤੇ ਵਿਦਵਾਨ ਦੇ ਕੋਲ ਬੈਠਣਾ ਚੰਗਾ ਹੈ।
Fareedkot Teekaਤਿਨ ਸਾਤੋਂ ਪਹਰੋਂ ਮੇਂ ਸਤ ਬੋਲਨਾ ਭਲਾ ਹੈ, ਅਰ ਪੜਿਆਂ ਪਾਸ ਬੈਠੀਏ, ਭਾਵ ਯਹਿ ਕਿ ਵਿਦਵਾਨੋਂ ਕੀ ਸੰਗਤ ਕਰੀਏ॥
Prof. Sahib Singh(ਅਠਵਾਂ ਪਹਰ ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ।

ਪਦ ਅਰਥ ਸਤੁ = ਉੱਚਾ ਆਚਰਨ।

SikhNet (Spanish)En las demás rondas, uno debe amar la Verdad, conservarse en la Sociedad de los Sabios,

ਓਥੈ. ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥

othai. paap pun beechaareeai; koorrai ghattai raas |

Sant Singh KhalsaThere, vice and virtue are distinguished, and the capital of falsehood is decreased.
Manmohan SinghThere vice and virtue are discriminated and the capital of falsehood decreases.
Manmohan Singh (Punjabi)ਉਥੇ ਬਦੀ ਤੇ ਨੇਕੀ ਦੀ ਪਹਿਚਾਨ ਹੁੰਦੀ ਹੈ ਅਤੇ ਝੂਠ ਦੀ ਪੂੰਜੀ ਕਮ ਹੁੰਦੀ ਹੈ।
Fareedkot Teekaਉਨ ਵਿਦ੍ਵਾਨੋਂ ਮੇਂ ਪਾਪ ਪੁੰਨ ਕਾ ਵੀਚਾਰ ਹੋਤਾ ਹੈ ਕਿ ਅਮਕੇ ਕਰਮ ਕਰਨੇ ਸੇ ਪੁੰਨ ਹੋਤਾ ਹੈ, ਅਮਕੇ ਸੇ ਪਾਪ ਹੋਤਾ ਹੈ, ਸੁਣ ਕਰ ਕੇ ਝੂਠੇ ਕਰਮ ਪਾਪੋਂ ਕੀ (ਰਾਸਿ) ਪੂੰਜੀ ਅਰਥਾਤ ਸਰਧਾ ਘਟ ਜਾਤੀ ਹੈ॥
Prof. Sahib Singhਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ,
SikhNet (Spanish)y discriminar entre lo bueno y lo malo. Esta es la manera en que uno se libera de la falsedad.

ਓਥੈ ਖੋਟੇ ਸਟੀਅਹਿ; ਖਰੇ ਕੀਚਹਿ ਸਾਬਾਸਿ ॥

othai khotte satteeeh; khare keecheh saabaas |

Sant Singh KhalsaThere, the counterfeit are cast aside, and the genuine are cheered.
Manmohan SinghThere the counterfeit are cast aside and the genuine are applauded.
Manmohan Singh (Punjabi)ਉਥੇ ਨਕਲੀ ਪਰੇ ਸੁੱਟੇ ਜਾਂਦੇ ਹਨ ਅਤੇ ਅਸਲੀਆਂ ਨੂੰ ਵਾਹ ਵਾਹ ਮਿਲਦੀ ਹੈ।
Fareedkot Teekaਔਰ ਊਹਾਂ ਖੋਟੇ ਤਿਆਗੀਤੇ ਹੈਂ, ਪੁਨਾ ਖਰੇ ਪੁਰਸੋਂ ਕੋ ਸਾਬਾਸੀ ਮਿਲਤੀ ਹੈ॥
Prof. Sahib Singhਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
SikhNet (Spanish)Los falsos son colocados fuera, y los verdaderos admitidos.

ਬੋਲਣੁ ਫਾਦਲੁ ਨਾਨਕਾ; ਦੁਖੁ ਸੁਖੁ ਖਸਮੈ ਪਾਸਿ ॥੧॥

bolan faadal naanakaa; dukh sukh khasamai paas |1|

Sant Singh KhalsaSpeech is vain and useless. O Nanak, pain and pleasure are in the power of our Lord and Master. ||1||
Manmohan SinghVain is man's utterance, O Nanak! the weal and woe are near (in the power of) the Master.
Manmohan Singh (Punjabi)ਬੇਫਾਇਦਾ ਹੈ ਇਨਸਾਨ ਦਾ ਬੋਲਣ ਚਨਣ ਹੇ ਨਾਨਕ! ਖੁਸ਼ੀ ਤੇ ਗਮੀ ਮਾਲਕ ਦੇ ਕੋਲ (ਵੱਸ ਵਿੱਚ) ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਜੋ ਬੋਲਨਾ ਹੈ ਕਿ ਮੇਰੇ ਕੋ ਦੁਖ ਕਿਉਂ ਹੂਆ ਔਰ ਏਹੁ ਸੁਖ ਚਾਹੀਏ (ਫਾਦਲੁ) ਬਿਅਰਥ ਹੈ ਕਿਉਂਕਿ ਦੁਖ ਸੁਖ ਪਰਮੇਸ੍ਵਰ ਕੇ ਪਾਸ ਹੈ, ਅਰਥਾਤ ਕਰਮੋਂ ਕਾ ਫਲ੍ਹ ਪਰਦਾਤਾ ਈਸ੍ਵਰ ਹੈ॥☬ਸਿਖੋਂ ਨੇ ਗੁਰੋਂ ਕਾ ਲਖਣ ਪੂਛਿਆ ਤਿਸ ਪਰ ਕਹਤੇ ਹੈਂ:
Prof. Sahib Singhਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ ॥੧॥

ਪਦ ਅਰਥ ਫਾਦਲੁ = ਫਜ਼ੂਲ। ਨੋਟ: ਅਰਬੀ ਦੇ ਅੱਖਰ 'ਜ਼' ਦਾ ਉਚਾਰਨ 'ਦ' ਭੀ ਹੋ ਸਕਦਾ ਹੈ; ਜਿਵੇਂ 'ਮਗ਼ਜ਼ੂਬ' ਅਤੇ 'ਮਗ਼ਦੂਬ'। ਸਤਿਗੁਰੂ ਜੀ ਨੇ ਭੀ ਇਸ 'ਜ਼' ਨੂੰ ਕਈ ਥਾਈਂ 'ਦ' ਕਰ ਕੇ ਉਚਾਰਿਆ ਹੈ, ਜਿਵੇਂ 'ਕਾਗ਼ਜ਼' ਤੇ 'ਕਾਗ਼ਦ', 'ਕਾਜ਼ੀਆ' ਤੇ 'ਕਾਦੀਆਂ' ਤੇ ਇਸੇ ਤਰ੍ਹਾਂ 'ਫਜ਼ੂਲ' ਤੇ 'ਫਾਦਲ'। ॥੧॥

SikhNet (Spanish)Inútil es nuestro parloteo, pues el placer y el dolor están en las Manos del Señor. (1)

Open this shabad →

Shabad Guru Angad Dev Ji Raag Maajh

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਪਉਣੁ ਗੁਰੂ ਪਾਣੀ ਪਿਤਾ; ਮਾਤਾ ਧਰਤਿ ਮਹਤੁ ॥

paun guroo paanee pitaa; maataa dharat mehat |

Sant Singh KhalsaAir is the Guru, Water is the Father, and Earth is the Great Mother of all.
Manmohan SinghAir is the Guru, water is the Father, earth the great Mother,
Manmohan Singh (Punjabi)ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅਮੜੀ,
Fareedkot Teekaਗੁਰੂ ਪੁੰਨ ਪਾਪ ਰੂਪ ਕ੍ਰਿਯਾ ਜੀਵੋਂ ਕੀ ਦੇਖਤੇ ਭੀ ਹੈਂ ਪਰ ਉਸ ਸੇ ਅਸੰਗ ਹੈਂ ਇਸ ਤੇ ਗੁਰੂ ਪਵਣਵਤ ਹੈਂ, ਅਰਥਾਤ ਜੈਸੇ ਪਵਣ ਸੁਗੰਧੀ ਦੁਰਗੰਧੀ ਵਿਖੇ ਵਿਚਾਰਤਾ ਹੈ ਪਰ ਤਿਨ ਸੇ ਨਿਰਲੇਪ ਰਹਤਾ ਹੈ। ਪੁਨਾ ਪਾਨੀਵਤ ਗੁਰੂ ਆਪ ਨਿਰਮਲ ਹੈ ਔਰੋਂ ਕੀ ਮਲ ਦੂਰ ਕਰਤੇ ਹੈਂ। ਮਾਤਾ ਪਿਤਾਵਤ ਸਿਖ ਕੀ ਰਖ੍ਯਾ ਕਰਤੇ ਹੈਂ ਧਰਤੀ ਸਮ ਧੀਰਜ ਕਾ ਮਹਤ ਹੈ॥
Prof. Sahib Singhਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
SikhNet (Spanish)El aire es el Guru, el agua es el padre, la gran tierra la madre.

ਦਿਨਸੁ ਰਾਤਿ ਦੁਇ. ਦਾਈ ਦਾਇਆ; ਖੇਲੈ ਸਗਲ ਜਗਤੁ ॥

dinas raat due. daaee daaeaa; khelai sagal jagat |

Sant Singh KhalsaDay and night are the two nurses, in whose lap all the world is at play.
Manmohan Singhand day and night the two male nurse and female nurse, in whose lap the entire world plays.
Manmohan Singh (Punjabi)ਅਤੇ ਦਿਹੁੰ ਤੇ ਰੈਣ ਦੋਵੇਂ ਉਪਪਿਤਾ ਤੇ ਉਪਮਾਤਾ ਹਨ ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
Fareedkot Teeka(ਦਿਨਸੁ) ਗ੍ਯਾਨ ਰੂਪੀ ਸੂਰਜ ਕਰ ਪ੍ਰਕਾਸ ਕਰਤੇ ਹੈਂ ਔਰ (ਰਾਤਿ ਦੁਇ) ਦ੍ਵੈਤ ਰੂਪੀ ਰਾਤ ਕਾ ਅਭਾਵ ਕਰਤੇ ਹੈਂ। ਦਾਈਵਤ ਸਰੂਪ ਸੁਖ ਮੇਂ ਸੁਲਾਵਤੇ ਹੈਂ ਪੁਨਾ ਦਇਆ ਵਤ ਰਖਿਆ ਕਰਤੇ ਹੈਂ ਔਰ ਸਰਬ ਸੰਸਾਰ ਗੁਰੋਂ ਨੇ ਪ੍ਰਮੇਸ੍ਵਰ ਕੀ ਲੀਲਾ ਰੂਪ ਜਾਇਆ ਹੈ॥
Prof. Sahib Singhਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
SikhNet (Spanish)El mundo juega en el regazo de las dos niñeras, el día y la noche.

ਚੰਗਿਆਈਆ ਬੁਰਿਆਈਆ; ਵਾਚੇ ਧਰਮੁ ਹਦੂਰਿ ॥

changiaaeea buriaaeea; vaache dharam hadoor |

Sant Singh KhalsaGood deeds and bad deeds-the record is read out in the Presence of the Lord of Dharma.
Manmohan SinghThe merits and demerits shall he read in the presence of the Righteous Justice.
Manmohan Singh (Punjabi)ਨੇਕੀਆਂ ਅਤੇ ਬਦੀਆਂ ਧਰਮ ਰਾਜੇ ਦੀ ਹਜੂਰੀ ਵਿੱਚ ਪੜ੍ਹੀਆਂ ਜਾਣਗੀਆਂ।
Fareedkot Teekaਧਰਮ ਸਰੂਪ ਗੁਰੂ ਸਿਖੋਂ ਕੇ ਸੁਭ ਅਸੁਭ ਕਰਮ ਅਪਨੇ ਹਜੂਰ ਵਾਚਤੇ ਹੈਂ, ਭਾਵ ਯਹਿ ਕਿ ਗੁਨ ਔਗੁਨ ਭਿੰਨ ਭਿੰਨ ਕਰ ਸੁਨਾਵਤੇ ਹੈਂ॥
Prof. Sahib Singhਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।

ਪਦ ਅਰਥ ਹਦੂਰਿ = ਆਪਣੇ ਸਾਹਮਣੇ, (ਭਾਵ, ਬੜੇ ਗਹੁ ਨਾਲ)।

SikhNet (Spanish)Nuestras acciones buenas o malas son leídas en Presencia del Señor de la Ley.

ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥

karamee aapo aapanee; ke nerrai ke door |

Sant Singh KhalsaAccording to their own actions, some are drawn closer, and some are driven farther away.
Manmohan SinghAccording to their respective deeds some shall be near some distant from the Lord.
Manmohan Singh (Punjabi)ਆਪੋ ਆਪਣੇ ਅਮਲਾਂ ਅਨੁਸਾਰ, ਕਈ ਸੁਆਮੀ ਦੇ ਨਜਦੀਕ ਅਤੇ ਕਈ ਦੁਰੇਡੇ ਹੋਣਗੇ।
Fareedkot Teekaਅਪਨੇ ਅਪਨੇ ਕਰਮ ਕੇ ਅਨੁਸਾਰ ਕੋਈ ਨੇੜੇ ਅਰਥਾਤ ਮੋਖ ਕੇ ਸਮੀਪੀ ਹੋਏ ਹੈਂ ਏਕ (ਦੂਰਿ) ਸ੍ਰਵਣ ਹੀ ਕਰਤੇ ਹੈਂ। ਵਾ ਅਧਿਕਾਰੀ ਗੁਰਾਂ ਦੇ ਨੇੜੇ ਹੈਂ ਅਰੁ ਅਨ ਅਧਿਕਾਰੀ ਦੂਰ ਕੀਏ ਹੈਂ॥
Prof. Sahib Singhਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।
SikhNet (Spanish)Nuestras acciones nos acercan o nos alejan de Él.

ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥

jinee naam dhiaaeaa; ge masakat ghaal |

Sant Singh KhalsaThose who have meditated on the Naam, the Name of the Lord, and departed after having worked by the sweat of their brow
Manmohan SinghThey who have pondered on the Name and have departed after putting in toil.
Manmohan Singh (Punjabi)ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਜੋ ਕਰੜੀਆਂ ਘਾਲਾਂ ਕਮਾ ਕੇ ਤੁਰੇ ਹਨ।
Fareedkot Teekaਸਿਧਾਂਤ ਏਹ ਕਿ ਜਿਨੋਂ ਨੇ ਗੁਰੂ ਸਾਥ ਮਿਲ ਕੇ ਨਾਮ ਕੋ ਧਿਆਇਆ ਹੈ ਅਰ ਜਪ ਤਪ ਕੀ (ਮਸਕਤਿ) ਮੇਹਨਤ ਕਰ ਗਏ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
SikhNet (Spanish)Aquéllos que viven en el Naam, el Nombre, han terminado su labor.

ਨਾਨਕ. ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥੨॥

naanak. te mukh ujale; hor ketee chhuttee naal |2|

Sant Singh Khalsa-O Nanak, their faces are radiant in the Court of the Lord, and many others are saved along with them! ||2||
Manmohan SinghNanak, their faces shall be bright and many shall be emancipated along with them.
Manmohan Singh (Punjabi)ਨਾਨਕ ਉਨ੍ਹਾਂ ਦੇ ਚਿਹਰੇ ਰੌਸ਼ਨ ਹੋਣਗੇ ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਸੰਗ ਵਾਲੇ ਖਲਾਸੀ ਪਾ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ ਉਜਲ ਮੁਖ ਵਾਲੇ ਹੈਂ ਉਨ ਕੇ ਸਾਥ ਮਿਲ ਕੇ ਔਰ ਬਹੁਤ ਸ੍ਰਿਸਟੀ ਬੰਧਨਾਂ ਸੇ ਛੂਟੀ ਹੈ॥੨॥
Prof. Sahib Singh(ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ ॥੨॥

* ਨੋਟ: ਇਹ ਸਲੋਕ 'ਜਪੁ ਜੀ' ਦੇ ਅਖ਼ੀਰ ਵਿਚ ਆ ਚੁਕਿਆ ਹੈ।

SikhNet (Spanish)Oh, dice Nanak, radiantes están sus caras y ellos salvan a muchos otros.(2)

Open this shabad →

Shabad Guru Nanak Dev Ji Raag Maajh continues on Ang 147

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਚਾ ਭੋਜਨੁ ਭਾਉ; ਸਤਿਗੁਰਿ ਦਸਿਆ ॥

sachaa bhojan bhaau; satigur dasiaa |

Sant Singh KhalsaThe True Food is the Love of the Lord; the True Guru has spoken.
Manmohan SinghThe True food is the Lord's love. So says the True Guru.
Manmohan Singh (Punjabi)ਸੱਚੀ ਖੁਰਾਕ ਪ੍ਰਭੂ ਦੀ ਪ੍ਰੀਤ ਹੈ। ਸੱਚੇ ਗੁਰੂ ਇਸ ਤਰ੍ਹਾਂ ਦਸਦੇ ਹਨ।
Fareedkot Teekaਸਚਾ ਭੋਜਨੁ ਤੋ (ਭਾਉ) ਗ੍ਯਾਨ ਵਾ ਪ੍ਰੇਮ ਹੈ, ਸੋ ਸਤਗੁਰੋਂ ਨੇ ਬਤਾਇਆ ਹੈ॥
Prof. Sahib Singh(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,

ਪਦ ਅਰਥ ਭਾਉ = ਪ੍ਰੇਮ। ਸਤਿਗੁਰਿ = ਸਤਿਗੁਰੂ ਨੇ।

SikhNet (Spanish)La comida verdadera es el Amor del Señor; así lo ha enseñado el Guru.

ਸਚੇ ਹੀ ਪਤੀਆਇ; ਸਚਿ ਵਿਗਸਿਆ ॥

sache hee pateeae; sach vigasiaa |

Sant Singh KhalsaWith this True Food, I am satisfied, and with the Truth, I am delighted.
Manmohan SinghWith the True Good I am appeased and with Truth I am delighted.
Manmohan Singh (Punjabi)ਸੱਚੇ ਖਾਣੇ ਨਾਲ ਮੈਂ ਤ੍ਰਿਪਤ ਹੋ ਗਿਆ ਹਾਂ ਅਤੇ ਸੱਚ ਨਾਲ ਮੈਂ ਪ੍ਰਸੰਨ ਹੋiੈੲਆ ਹਾਂ।
Fareedkot Teekaਸਚੇ ਹੀ ਪੁਰਸ (ਪਤੀਆਇ) ਨਿਹਚੇਵਾਨ ਹੂਏ ਹੈਂ, ਯਾਂ ਤੇ ਤਿਨ ਕਾ ਰਿਦਾ ਕਵਲ ਸਚ ਕਰ ਕੇ ਖਿੜਿਆ ਹੈ॥
Prof. Sahib Singhਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।

ਪਦ ਅਰਥ ਪਤੀਆਇ = ਪਤੀਜ ਕੇ, ਪਰਚ ਕੇ। ਵਿਗਸਿਆ = ਖਿੜਿਆ, ਪ੍ਰਸੰਨ ਹੋਇਆ।

SikhNet (Spanish)Si uno está complacido por el Señor y florece a través de Su Verdad,

ਸਚੈ ਕੋਟਿ ਗਿਰਾਂਇ; ਨਿਜ ਘਰਿ ਵਸਿਆ ॥

sachai kott giraane; nij ghar vasiaa |

Sant Singh KhalsaTrue are the cities and the villages, where one abides in the True Home of the self.
Manmohan SinghTrue are the citadels and hamlets of him, who abides in his own home.
Manmohan Singh (Punjabi)ਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।
Fareedkot Teekaਜੋ ਅਪਨੇ ਸ੍ਵਰੂਪ ਮੇਂ ਇਸਥਿਤ ਹੂਆ ਹੈ ਤਿਸ ਕੇ ਕੋਟਿ ਵਾ ਇੰਦ੍ਰੇ ਔਰ (ਗਿਰਾਂਇ) ਸਰੀਰ ਸਚੇ ਹੈਂ॥
Prof. Sahib Singhਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।

ਪਦ ਅਰਥ ਕੋਟਿ = ਕੋਟ ਵਿਚ, ਕਿਲ੍ਹੇ ਵਿਚ। ਗਿਰਾਂਇ = ਗਿਰਾਂ ਵਿਚ, ਪਿੰਡ ਵਿਚ।

SikhNet (Spanish)habita entonces en el Recinto de la Verdad de Su ser.

ਸਤਿਗੁਰਿ ਤੁਠੈ ਨਾਉ; ਪ੍ਰੇਮਿ ਰਹਸਿਆ ॥

satigur tutthai naau; prem rahasiaa |

Sant Singh KhalsaWhen the True Guru is pleased, one receives the Lord's Name, and blossoms forth in His Love.
Manmohan SinghWhen the True Guru is pleased man receives the Name and flowers in the Lord's love.
Manmohan Singh (Punjabi)ਜਦ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਇਨਸਾਨ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਸਾਈਂ ਦੇ ਸਨੇਹ ਅਦਰ ਪ੍ਰਫੁਲਤ ਹੁੰਦਾ ਹੈ।
Fareedkot Teekaਜਬ ਸਤਿਗੁਰੂ ਪ੍ਰਸਿੰਨ ਹੂਏ ਤਬ ਨਾਮ ਸੇ (ਪ੍ਰੇਮਿ) ਪ੍ਰੇਮੀ ਜਨ (ਰਹਸਿਆ) ਅਨੰਦ ਹੂਆ॥
Prof. Sahib Singhਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।

ਪਦ ਅਰਥ ਰਹਸਿਆ = ਖਿੜ ਪਿਆ, ਖ਼ੁਸ਼ ਹੋਇਆ।

SikhNet (Spanish)A través de la Gracia del Guru, uno recibe el Nombre del Señor y florece en el Amor Divino.

ਸਚੈ ਦੈ ਦੀਬਾਣਿ; ਕੂੜਿ. ਨ ਜਾਈਐ ॥

sachai dai deebaan; koorr. na jaaeeai |

Sant Singh KhalsaNo one enters the Court of the True Lord through falsehood.
Manmohan SinghIn the Court of the True Lord, one cannot enter through false-hood.
Manmohan Singh (Punjabi)ਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।
Fareedkot Teekaਸਚੇ ਪਰਮੇਸ੍ਵਰ ਕੇ (ਦੀਬਾਣਿ) ਸਰੂਪ ਮੇਂ ਝੂਠੇ ਸੰਸਾਰ ਮੇਂ ਲਾਗਨੇ ਸੇ ਨਹੀਂ ਜਾਈਤਾ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।

ਪਦ ਅਰਥ ਦੀਬਾਣਿ = ਦਰਬਾਰ ਵਿਚ। ਕੂੜਿ = ਕੂੜ ਦੀ ਰਾਹੀਂ।

SikhNet (Spanish)En la Corte del Uno Verdadero, los falsos no entran;

ਝੂਠੋ ਝੂਠੁ ਵਖਾਣਿ; ਸੁ ਮਹਲੁ ਖੁਆਈਐ ॥

jhoottho jhootth vakhaan; su mehal khuaaeeai |

Sant Singh KhalsaBy uttering falsehood and only falsehood, the Mansion of the Lord's Presence is lost.
Manmohan SinghBy telling nothing but untruth, that mansion of the Lord is lost.
Manmohan Singh (Punjabi)ਨਿਰੋਲ ਕੂੜ ਬੋਲਣ ਦੁਆਰਾ, ਬੰਦਾ ਸਾਹਿਬ ਦੇ ਉਸ ਮੰਦਰ ਤੋਂ ਵਾਂਝਿਆ ਰਹਿ ਜਾਂਦਾ ਹੈ।
Fareedkot Teekaਜੋ ਝੂਠ ਮੇਂ ਲਾਗੇ ਹੈਂ ਔਰ ਝੂਠ ਹੀ ਬੋਲਤੇ ਹੈਂ, ਸੋ (ਮਹਲੁ) ਸਰੂਪ ਸੇ (ਖੁਆਈਐ) ਭੂਲਾਏ ਜਾਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।

ਪਦ ਅਰਥ ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।

SikhNet (Spanish)la casa en la que hay nada más que falsedad, se pierde.

Open this shabad (9 lines, Angs 146-147) →

Ang 146 of 1430