ੴ

ਸਿੱਖਬਾਣੀ · SikhBani

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

jinaa saas giraas na visarai har naamaan man mant
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਿਨਾ ਸਾਸਿ ਗਿਰਾਸਿ. ਨ ਵਿਸਰੈ; ਹਰਿ ਨਾਮਾਂ ਮਨਿ ਮੰਤੁ ॥

jinaa saas giraas. na visarai; har naamaan man mant |

Sant Singh KhalsaThose who do not forget the Lord, with each breath and morsel of food, whose minds are filled with the Mantra of the Lord's Name
Manmohan SinghWho with every breath and morsel of theirs, forget not God's Name and within whose mind is this spell,
Manmohan Singh (Punjabi)ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ,
Fareedkot Teekaਜਿਨ ਕੋ ਮਨ ਸੇ ਹਰਿ ਨਾਮ ਕਾ (ਮੰਤੁ) ਉਪਦੇਸ ਸਾਸ ਗਿਰਾਸ ਅਰਥਾਤ ਸਦੀਵਕਾਲ ਨ ਵਿਸਰੇ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;

ਪਦ ਅਰਥ ਸਾਸਿ = ਸੁਆਸ ਨਾਲ। ਗਿਰਾਸਿ = ਗਰਾਹੀ ਨਾਲ, ਖਾਂਦਿਆਂ। ਮਨਿ = ਮਨ ਵਿਚ। ਮੰਤੁ = ਮੰਤਰ।

SikhNet (Spanish)Aquél que nunca abandona a su Señor, disfruta en su mente del Mantra del Naam, el Nombre del Señor.

ਧੰਨੁ ਸਿ ਸੇਈ ਨਾਨਕਾ; ਪੂਰਨੁ ਸੋਈ ਸੰਤੁ ॥੧॥

dhan si seee naanakaa; pooran soee sant |1|

Sant Singh Khalsa- they alone are blessed; O Nanak, they are the perfect Saints. ||1||
Manmohan Singhthey alone are the blessed and they alone are the perfect saints, O Nanak.
Manmohan Singh (Punjabi)ਕੇਵਲ ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸੰਤ ਜਨ ਪੂਰਨ ਹੈਂ ਔਰ ਸੋਈ ਧੰਨ੍ਯਤਾ ਯੋਗ ਹੈਂ॥
Prof. Sahib Singhਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥

ਪਦ ਅਰਥ ਧੰਨੁ = ਮੁਬਾਰਿਕ। ਸੋਈ = ਉਹੀ ਬੰਦਾ ॥੧॥

SikhNet (Spanish)Bendito es él, oh, dice Nanak, sólo él es el Perfecto Santo. (1)
Answers quote the Granth verbatim with Ang citations. AI commentary is not Gurbani and not a religious ruling.