ਆਸਾ ਮਹਲਾ ੧ ਪੰਚਪਦੇ₂ ॥
aasaa mahalaa 1 panchapade₂ |
Sant Singh KhalsaAasaa, First Mehl, Panch-Padhay:
Manmohan SinghAsa Measure. 1st Guru. Panchpade.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ।
SikhNet (Spanish)Asa, Mejl Guru Nanak, Primer Canal Divino, Panch-Padas.
ਮੋਹੁ ਕੁਟੰਬੁ; ਮੋਹੁ ਸਭ ਕਾਰ ॥
mohu kuttanb; mohu sabh kaar |
Sant Singh KhalsaYour attachment to your family, your attachment to all your affairs
Manmohan SinghAbandon love of family and love of every affair.
Manmohan Singh (Punjabi)ਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ।
Fareedkot Teekaਜੋ ਕੁਟੰਬ ਵਿਖੇ ਮੋਹੁ ਹੈ, ਸੋ ਸਭੁ (ਮੋਹੁ) ਮੁਖ ਪਰ (ਕਾਰ) ਕਾਲਖ ਹੈ॥
Prof. Sahib Singh(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ,ਪਦ ਅਰਥ ਕੁਟੰਬੁ = ਪਰਵਾਰ, ਪਰਵਾਰ ਦੀ ਮਮਤਾ।
SikhNet (Spanish)La familia crea apegos, a través de los apegos viene todo lo demás,
ਮੋਹੁ ਤੁਮ ਤਜਹੁ; ਸਗਲ ਵੇਕਾਰ ॥੧॥
mohu tum tajahu; sagal vekaar |1|
Sant Singh Khalsa- renounce all your attachments, for they are all corrupt. ||1||
Manmohan SinghLeave aside worldly love, as it is all sinful and purposeless.
Manmohan Singh (Punjabi)ਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ!
Fareedkot Teekaਹੇ ਸਿਖ! ਜੋ ਸਕਲ ਬਿਕਾਰ ਰੂਪ ਮੋਹ ਹੈ, ਸੋ ਤੁਮ ਤਜਹੁ॥੧॥
Prof. Sahib Singh(ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ॥੧॥
SikhNet (Spanish)libérate entonces de los apegos, pues sólo te llevarán a cometer errores. (1)
ਮੋਹੁ ਅਰੁ ਭਰਮੁ ਤਜਹੁ; ਤੁਮੑ ਬੀਰ ॥
mohu ar bharam tajahu; tuma beer |
Sant Singh KhalsaRenounce your attachments and doubts, O brother,
Manmohan SinghForsake thou worldly love and superstition (doubt),
Manmohan Singh (Punjabi)ਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ।
Fareedkot Teekaਹੇ (ਬੀਰ) ਭਾਈ! (ਮੋਹੁ) ਅਗ੍ਯਾਨੁ (ਭਰਮ) ਔਰ ਬਸਤੁ ਕੋ ਔਰ ਮਾਂਨਨਾ, ਇਨ ਦੋਨੋਂ ਕੋ ਤੁਮ ਤਜਹੁ॥
Prof. Sahib Singhਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।ਪਦ ਅਰਥ ਬੀਰ = ਹੇ ਵੀਰ! ਹੇ ਭਾਈ!
SikhNet (Spanish)Oh hombre bravo, termina con tu duda,
ਸਾਚੁ ਨਾਮੁ; ਰਿਦੇ ਰਵੈ ਸਰੀਰ ॥੧॥ ਰਹਾਉ ॥
saach naam; ride ravai sareer |1| rahaau |
Sant Singh Khalsaand dwell upon the True Name within your heart and body. ||1||Pause||
Manmohan SinghO brother, and with thy Name. Pause.
Manmohan Singh (Punjabi)ਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਜੋ ਸਰਬਤ੍ਰ (ਰਵੈ) ਰਮਣ ਕਰ ਰਹਾ ਹੈ, ਸੋ ਸਾਚੁ ਨਾਮ ਹੀ ਜਪੋ, ਹ੍ਰਿਦੈ ਕਰਕੇ, ਭਾਵ ਪਰਾ ਬਾਣੀ ਸੇ ਅਰੁ ਸਰੀਰ ਅਰਥਾਤ ਬੈਖਰੀ ਬਾਣੀ ਸੇ॥੧॥ ਰਹਾਉ ॥
Prof. Sahib Singh(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥ਪਦ ਅਰਥ ਸਰੀਰ-(ਭਾਵ,) ਮਨੁੱਖ। ਰਵੈ = ਸਿਮਰਦਾ ਹੈ ॥੧॥ ਰਹਾਉ ॥
SikhNet (Spanish)con tu apego y el Nombre Verdadero del Señor se impregnará en tu ser. (1-Pausa)
ਸਚੁ ਨਾਮੁ; ਜਾ ਨਵ ਨਿਧਿ ਪਾਈ ॥
sach naam; jaa nav nidh paaee |
Sant Singh KhalsaWhen one receives the nine treasures of the True Name,
Manmohan SinghWhen man receives the nine treasures of True Name,
Manmohan Singh (Punjabi)ਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ,
Fareedkot Teekaਜਬ ਸਤ ਨਾਮ ਰੂਪ ਨਵਨਿਧ ਪੁਰਸ ਨੇ ਪਾਈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਜਾ = ਜਦੋਂ। ਨਵਨਿਧਿ = ਨੌ ਖ਼ਜ਼ਾਨੇ।
SikhNet (Spanish)Cuando uno recibe los Nueve Tesoros del Naam, el Nombre del Señor,
ਰੋਵੈ ਪੂਤੁ ਨ ਕਲਪੈ ਮਾਈ ॥੨॥
rovai poot na kalapai maaee |2|
Sant Singh Khalsahis children do not weep, and his mother does not grieve. ||2||
Manmohan Singhhis children weep not, nor his mother grieves.
Manmohan Singh (Punjabi)ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ।
Fareedkot Teekaਤਬ ਪੁਤ੍ਰ ਜੋ ਮਨ ਹੈ, ਸੋ ਪਦਾਰਥੋਂ ਕੇ ਵਾਸਤੇ ਰੁਦਨੁ ਨਹੀਂ ਕਰਤਾ ਹੈ, ਅਰੁ (ਮਾਈ) ਮਾਯਾ ਪਤੀ ਈਸ੍ਵਰ ਕੇ ਕਲਪੇ ਹੂਏ ਜਾਨਤਾ ਹੈ ਵਾ ਬੁਧੀ ਨਹੀਂ ਕਲਪਤੀ ਵਾਸਤੇ ਮਾਯਾ ਕੇ ॥੨॥
Prof. Sahib Singh(ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ॥੨॥ਪਦ ਅਰਥ ਪੂਤੁ = ਮਾਇਆ ਦਾ ਪੁੱਤਰ ਮਨ, ਮਾਇਆ-ਵੇੜ੍ਹਿਆ ਮਨ। ਮਾਈ = ਮਾਇਆ (ਦੀ ਖ਼ਾਤਰ) ॥੨॥
SikhNet (Spanish)uno no vuelve a ir ni a venir, su hijo no volverá a sufrir, ni su madre tampoco. (2)
ਏਤੁ ਮੋਹਿ; ਡੂਬਾ ਸੰਸਾਰੁ ॥
et mohi; ddoobaa sansaar |
Sant Singh KhalsaIn this attachment, the world is drowning.
Manmohan SinghIn this worldly love, the world is drowned.
Manmohan Singh (Punjabi)ਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ।
Fareedkot Teekaਇਸ ਮੋਹ ਕਰ ਕੇ ਸੰਸਾਰ ਡੂਬਾ ਹੈ॥
Prof. Sahib Singhਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,ਪਦ ਅਰਥ ਏਤੁ = ਇਸ ਵਿਚ। ਮੋਹਿ = ਮੋਹ ਵਿਚ। ਏਤੁ ਮੋਹਿ = ਇਸ ਮੋਹ ਵਿਚ।
SikhNet (Spanish)El mundo se ahoga en el mar del apego;
ਗੁਰਮੁਖਿ ਕੋਈ; ਉਤਰੈ ਪਾਰਿ ॥੩॥
guramukh koee; utarai paar |3|
Sant Singh KhalsaFew are the Gurmukhs who swim across. ||3||
Manmohan SinghSome rare, pious person swims across.
Manmohan Singh (Punjabi)ਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ।
Fareedkot Teekaਕੋਈ ਗੁਰਮੁਖ ਪਾਰ ਉਤਰਤੇ ਹੈਂ॥
Prof. Sahib Singhਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥
SikhNet (Spanish)excepcional es el Gurmukj que es llevado a través. (3)
ਏਤੁ ਮੋਹਿ; ਫਿਰਿ ਜੂਨੀ ਪਾਹਿ ॥
et mohi; fir joonee paeh |
Sant Singh KhalsaIn this attachment, people are reincarnated over and over again.
Manmohan SinghFor reasons of this false love, the mortal are born again.
Manmohan Singh (Punjabi)ਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ।
Fareedkot Teekaਇਸੀ ਮੋਹ ਕਰ ਕੇ ਚੌਰਾਸੀ ਲਾਖ ਜੋਨ ਮੇਂ ਭ੍ਰਮਤਾ ਹੈ॥
Prof. Sahib Singh(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ,ਪਦ ਅਰਥ ਪਾਹਿ = ਤੂੰ ਪਏਂਗਾ।
SikhNet (Spanish)A través del apego uno crea un destino que lo hace entrar en la ronda,
ਮੋਹੇ ਲਾਗਾ; ਜਮ ਪੁਰਿ ਜਾਹਿ ॥੪॥
mohe laagaa; jam pur jaeh |4|
Sant Singh KhalsaAttached to emotional attachment, they go to the city of Death. ||4||
Manmohan SinghAttached to temporal love, the man goes to the City of Death.
Manmohan Singh (Punjabi)ਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।
Fareedkot Teekaਇਸੀ ਮੋਹ ਮੇਂ ਲੱਗ ਕਰ ਕੇ ਜੀਵ ਜਮ ਪੁਰ ਮੇਂ ਜਾਤਾ ਹੈ॥੪॥☬ਜੇ ਕਹੇ ਇਸ ਮੋਹ ਕੀ ਨਿਵਿਰਤੀ ਕੈਸੇ ਹੋਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥ਪਦ ਅਰਥ ਜਮਪੁਰਿ = ਜਮ ਦੇ ਦੇਸ਼ ਵਿਚ। ਜਾਹਿ = ਤੂੰ ਜਾਵੇਂਗਾ ॥੪॥
SikhNet (Spanish)sí, apegándose a las cosas uno será arrastrado hasta el dogal de la muerte. (4)
ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥
gur deekhiaa le; jap tap kamaeh |
Sant Singh KhalsaYou have received the Guru's Teachings - now practice meditation and penance.
Manmohan SinghHaving obtained Guru's instruction, practises thou meditation and hard toil.
Manmohan Singh (Punjabi)ਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ।
Fareedkot Teekaਜੋ ਗੁਰ ਸਿਖ੍ਯਾ ਲੈ ਕਰ ਕੇ ਜਪੁ ਤਪੁ ਕਮਾਵਤੇ ਹੈਂ॥
Prof. Sahib Singhਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,ਪਦ ਅਰਥ ਦੀਖਿਆ = ਸਿੱਖਿਆ। ਕਮਾਹਿ = ਲੋਕ ਕਮਾਂਦੇ ਹਨ।
SikhNet (Spanish)Si instruido por un maestro, uno practica meditación y austeridades,
ਨਾ ਮੋਹੁ ਤੂਟੈ; ਨਾ ਥਾਇ ਪਾਹਿ ॥੫॥
naa mohu toottai; naa thaae paeh |5|
Sant Singh KhalsaIf attachment is not broken, no one is approved. ||5||
Manmohan SinghNeither is the temporal love sundered, nor is the man approved.
Manmohan Singh (Punjabi)ਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ।
Fareedkot Teekaਨਾ ਤਿਨ ਕਾ ਮੋਹ ਰੂਪ ਬੰਧਨ ਤੂਟਤਾ ਹੈ ਅਰ ਨਾ ਵਹੁ ਸਰੂਪ ਕੋ ਪਾਵਤੇ ਹੈਂ⁽¹⁾॥੫॥
Prof. Sahib Singhਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ॥੫॥ਪਦ ਅਰਥ ਥਾਇ ਪਾਹਿ = ਕਬੂਲ ਹੁੰਦੇ ਹਨ ॥੫॥
SikhNet (Spanish)como un ritual, sus amarras no serán cortadas ni será aprobado. (5)
ਨਦਰਿ ਕਰੇ; ਤਾ ਏਹੁ ਮੋਹੁ ਜਾਇ ॥
nadar kare; taa ehu mohu jaae |
Sant Singh KhalsaBut if He bestows His Glance of Grace, then this attachment departs.
Manmohan SinghIf the Lord casts His merciful glance, then does this love depart.
Manmohan Singh (Punjabi)ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ।
Fareedkot Teekaਜਬ ਸਤਗੁਰ ਹੀ (ਨਦਰਿ) ਕ੍ਰਿਪਾ ਦ੍ਰਿਸ੍ਟ ਕਰੈ ਤਬ ਯਹ ਮੋਹ ਜਾਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ।
SikhNet (Spanish)Dice Nanak, cuando Él, el Señor nos muestra Su Gracia, los apegos propios desaparecen,
ਨਾਨਕ. ਹਰਿ ਸਿਉ; ਰਹੈ ਸਮਾਇ ॥੬॥੨੩॥
naanak. har siau; rahai samaae |6|23|
Sant Singh KhalsaO Nanak, then one remains merged in the Lord. ||6||23||
Manmohan SinghThe man then, remains blended with God, `Nanak.
Manmohan Singh (Punjabi)ਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਹਰੀ ਮੇਂ (ਸਮਾਇ) ਅਭੇਦ ਹੋ ਰਹਤਾ ਹੈ॥੬॥੨੩॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੬॥੨੩॥ਪਦ ਅਰਥ ਰਹੈ ਸਮਾਇ = ਲੀਨ ਹੋਇਆ ਰਹਿੰਦਾ ਹੈ ॥੬॥੨੩॥
* ਨੋਟ: ਸ਼ਬਦ ਨੰ: ੧੯ ਦਾ ਸਿਰਲੇਖ ਸੀ "ਪੰਚ ਪਦੇ"। ਸੋ, ਸ਼ਬਦ ਨੰ: ੨੪ ਤਕ 'ਪੰਚ ਪਦੇ' ਹੀ ਹਨ। ਪਰ ਇਥੇ ਫਿਰ ਸਿਰਲੇਖ ਆ ਗਿਆ "ਪੰਚ ਪਦੇ"। ਇਹ 'ਪੰਚਪਦੇ' ਉਸ ਸੰਗ੍ਰਹ ਦਾ ਹਿੱਸਾ ਹੀ ਹਨ, ਉਂਞ ਇਹਨਾਂ ਦੇ 'ਬੰਦ' ਛੋਟੇ ਹਨ। ਇਹ ਸ਼ਬਦ ਨੰ: ੨੩ ਛੇ ਬੰਦਾਂ ਦਾ ਹੈ, ਪਰ ਸਿਰਲੇਖ ਆਮ ਤੌਰ ਤੇ ਚਉਪਦੇ ਪੰਚਪਦੇ ਦੁਪਦੇ ਹੀ ਹਨ। 'ਛੇਪਦਾ' ਸਿਰਲੇਖ ਕਦੇ ਨਹੀਂ ਵਰਤਿਆ ਗਿਆ। ਸੋ, ਇਸ ਨੂੰ 'ਪੰਚਪਦਾ' ਹੀ ਕਿਹਾ ਗਿਆ ਹੈ।
SikhNet (Spanish)y uno se funde en el Mismo Señor. (6-23)