ੴ

ਸਿੱਖਬਾਣੀ · SikhBani

ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥

kaachee gaagar deh duhelee upajai binasai dukh paaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 355, 356 · 13 lines
Translations

ਆਸਾ ਮਹਲਾ ੧ ॥

aasaa mahalaa 1 | Ang 355

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕਾਚੀ ਗਾਗਰਿ ਦੇਹ ਦੁਹੇਲੀ; ਉਪਜੈ ਬਿਨਸੈ ਦੁਖੁ ਪਾਈ ॥

kaachee gaagar deh duhelee; upajai binasai dukh paaee | Ang 355

Sant Singh KhalsaThe clay pitcher of the body is miserable; it suffers in pain through birth and death.
Manmohan SinghThe earthen pitcher of the body is, miserable and in birth and death it suffers pain.
Manmohan Singh (Punjabi)ਸਰੀਰ ਦਾ ਕੱਚਾ ਘੜਾ ਦੁਖੀ ਹੈ। ਜੰਮਣ ਤੇ ਮਰਨ ਵਿੱਚ ਇਹ ਕਸ਼ਟ ਉਠਾਉਂਦਾ ਹੈ।
Fareedkot Teekaਤੇਰੀ ਕ੍ਰਿਪਾ ਦ੍ਰਿਸਟਿ ਬਿਨਾ ਦੇਹ ਜੋ ਕਾਚੀ ਗਾਗਰ ਵਤ ਹੈ ਤਿਸ ਮੇਂ ਅਭਿਮਾਨ ਕਰ ਬੁਧੀ (ਦੁਹੇਲੀ) ਦੁਖੀ ਰਹਤੀ ਹੈ, ਔਰ ਬਾਰੰਬਾਰ ਜਨਮ ਮਰਨ ਕਰ ਕੇ ਦੁਖ ਪਾਵਤੀ ਹੈ॥
Prof. Sahib Singh(ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ), ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ।

ਪਦ ਅਰਥ ਕਾਚੀ ਗਾਗਰਿ = ਕੱਚਾ ਘੜਾ। ਦੇਹ = ਸਰੀਰ। ਦੁਹੇਲੀ = ਦੁਖਾਲੀ, ਦੁਖਾਲਯ, ਦੁੱਖਾਂ ਦਾ ਘਰ ਬਣੀ ਹੋਈ।

SikhNet (Spanish)La vasija de barro del cuerpo sufre, pues sabe que inevitablemente se va a romper y eso la aflige grandemente.

ਇਹੁ ਜਗੁ ਸਾਗਰੁ ਦੁਤਰੁ. ਕਿਉ ਤਰੀਐ; ਬਿਨੁ ਹਰਿ ਗੁਰ. ਪਾਰਿ ਨ ਪਾਈ ॥੧॥

eihu jag saagar dutar. kiau tareeai; bin har gur. paar na paaee |1| Ang 355

Sant Singh KhalsaHow can this terrifying world-ocean be crossed over? Without the Lord - Guru, it cannot be crossed. ||1||
Manmohan SinghHow can this terrible world ocean be crossed? Without the divine Guru it cannot be ferried over.
Manmohan Singh (Punjabi)ਇਹ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰੱਬ ਰੂਪ ਗੁਰਾਂ ਦੇ ਬਗੈਰ ਇਹ ਤਰਿਆ ਨਹੀਂ ਜਾ ਸਕਦਾ।
Fareedkot Teekaਇਹ ਸੰਸਾਰ ਸਾਗਰ (ਦੁਤਰੁ) ਦੁਸ੍ਤਰ ਸੇ ਹੈ। ਹਰਿ ਗੁਰ ਕ੍ਰਿਪਾ ਸੇ ਬਿਨਾਂ ਤਰ ਕਰ ਪਾਰ ਨਹੀਂ ਪ੍ਰਾਪਤਿ ਹੋਤਾ ਅਰਥਾਤ ਹਰਿ ਗੁਰ ਕ੍ਰਿਪਾ ਸੇ ਜੀਵ ਸੰਸਾਰ ਸਮੁੰਦ੍ਰ ਤਰ ਜਾਤਾ ਹੈ॥੧॥
Prof. Sahib Singh(ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ॥੧॥

ਪਦ ਅਰਥ ਦੁਤਰੁ = ਜਿਸ ਨੂੰ ਤਰਨਾ ਔਖਾ ਹੈ ॥੧॥

SikhNet (Spanish)Entonces ¿Cómo podemos cruzar el mar infranqueable de la materia, sin el Soporte del Guru? (1)

ਤੁਝ ਬਿਨੁ. ਅਵਰੁ ਨ ਕੋਈ ਮੇਰੇ ਪਿਆਰੇ; ਤੁਝ ਬਿਨੁ. ਅਵਰੁ ਨ ਕੋਇ ਹਰੇ ॥

tujh bin. avar na koee mere piaare; tujh bin. avar na koe hare | Ang 355

Sant Singh KhalsaWithout You, there is no other at all, O my Beloved; without you, there is no other at all.
Manmohan SinghThere is none but thee. O my beloved. without thee, O God, there is not another.
Manmohan Singh (Punjabi)ਤੇਰੇ ਬਾਝੋਂ ਹੋਰ ਕੋਈ ਨਹੀਂ ਮੈਡੇ ਪ੍ਰੀਤਮਾ ਵਾਹਿਗੁਰੂ। ਤੈਡੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Fareedkot Teekaਹੇ ਮੇਰੇ ਪਿਆਰੇ! ਸਭ ਕੋ ਹਰੇ ਕਰਨੇ ਹਾਰੇ ਪ੍ਰਭੂ, ਤੇਰੇ ਬਿਨਾਂ ਦੂਸਰਾ ਕੋਈ ਨ ਭੂਤ ਕਾਲ ਮੇਂ ਥਾ, ਨ ਭਵਿਖ੍ਯਤ ਮੇਂ ਹੋਵੇਗਾ॥
Prof. Sahib Singhਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ।

ਪਦ ਅਰਥ ਹਰੇ = ਹੇ ਹਰੀ!

SikhNet (Spanish)Oh Señor, sin Ti, no hay nadie más, en todas las formas y los colores estás Tú,

ਸਰਬੀ ਰੰਗੀ ਰੂਪੀ ਤੂੰਹੈ; ਤਿਸੁ ਬਖਸੇ. ਜਿਸੁ ਨਦਰਿ ਕਰੇ ॥੧॥ ਰਹਾਉ ॥

sarabee rangee roopee toonhai; tis bakhase. jis nadar kare |1| rahaau | Ang 355

Sant Singh KhalsaYou are in all colors and forms; he alone is forgiven, upon whom You bestow Your Glance of Grace. ||1||Pause||
Manmohan SinghIn all the colours and forms art thou, he pardons him on whom he looks with favour. Pause.
Manmohan Singh (Punjabi)ਸਾਰੀਆਂ ਰੰਗਤਾਂ ਅਤੇ ਸ਼ਕਲਾਂ ਅੰਦਰ ਤੂੰ ਹੀ ਹੈ। ਉਹ ਉਸ ਨੂੰ ਮਾਫ ਕਰ ਦਿੰਦਾ ਹੈ ਜਿਸ ਉੱਤੇ ਉਹ ਰਹਿਮ ਦੀ ਨਿਗ੍ਹਾ ਕਰਦਾ ਹੈ। ਠਹਿਰਾਉ।
Fareedkot Teekaਬਰਤਮਾਨ ਕਾਲ ਮੇਂ ਭੀ ਸਭ ਰੂਪੋਂ ਰੰਗੋਂ ਮੇਂ ਤੁਹੀ ਹੈਂ, ਜਿਸ ਪਰ ਕ੍ਰਿਪਾ ਦ੍ਰਿਸ੍ਟਿ ਕਰਤਾ ਹੈ ਤਿਸ ਕੋ ਖਿਮਾਂ ਕਰਤਾ ਹੈ॥੧॥ ਰਹਾਉ ॥
Prof. Sahib Singhਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। (ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਰੰਗੀ ਰੂਪੀ = ਰੰਗਾਂ ਵਿਚ ਰੂਪਾਂ ਵਿਚ ॥੧॥ ਰਹਾਉ ॥

SikhNet (Spanish)y sólo aquél que tiene Tu Gracia será bendecido. (1-Pausa)

ਸਾਸੁ ਬੁਰੀ. ਘਰਿ ਵਾਸੁ, ਨ ਦੇਵੈ; ਪਿਰ ਸਿਉ ਮਿਲਣ. ਨ ਦੇਇ, ਬੁਰੀ ॥

saas buree. ghar vaas, na devai; pir siau milan. na dee, buree | Ang 355

Sant Singh KhalsaMaya, my mother-in-law, is evil; she does not let me live in my own home. The vicious one does not let me meet with my Husband Lord.
Manmohan SinghMy mother-in-law (mammon) is bad and she lets me not dwell at home. The vicious one lets me not meet my spouse.
Manmohan Singh (Punjabi)ਮੇਰੀ ਸੱਸ ਮੰਦੀ ਹੈ। ਉਹ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੰਦੀ। ਭੈੜੀ ਸੱਸ ਮੈਨੂੰ ਆਪਣੇ ਕੰਤ ਨੂੰ ਮਿਲਣ ਨਹੀਂ ਦਿੰਦੀ।
Fareedkot Teeka(ਸਾਸੁ) ਅਵਿਦ੍ਯਾ ਵਾ ਪਰ ਬ੍ਰਿਤੀ ਬੁਰੀ ਹੈ ਮਨ ਕੋ ਰਿਦੇ ਮੇਂ ਬਸਨੇ ਨਹੀਂ ਦੇਤੀ।☬ਪ੍ਰਸ਼ਨ: ਕਿਉਂ ਬੁਰੀ ਹੈ?☬ਹੇ ਪਤੀ! ਤੇਰੇ ਸੇ ਮਿਲਨੇ ਨਹੀਂ ਦੇਤੀ, ਇਸ ਕਰ ਕੇ ਬੁਰੀ ਹੈ॥
Prof. Sahib Singh(ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ।

ਪਦ ਅਰਥ ਸਾਸੁ = ਸੱਸ, ਮਾਇਆ {ਨੋਟ: ਲਫ਼ਜ਼ 'ਸਾਸੁ' ਸੰਸਕ੍ਰਿਤ ਦਾ ਲਫ਼ਜ਼ (श्वश्रु) ਸ੍ਵਸ਼੍ਰੂ ਹੈ। (ੁ) ਅੰਤ ਵਿਚ ਹੋਣ ਕਰਕੇ ਵੇਖਣ ਨੂੰ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀਲਿੰਗ}। ਘਰਿ = ਘਰ ਵਿਚ। ਬੁਰੀ = ਚੰਦਰੀ।

SikhNet (Spanish)Maya es perniciosa como la suegra, pues no me deja estar en paz en mi propia casa, ni disfrutar de mi esposa.

ਸਖੀ ਸਾਜਨੀ ਕੇ. ਹਉ ਚਰਨ ਸਰੇਵਉ; ਹਰਿ ਗੁਰ ਕਿਰਪਾ ਤੇ. ਨਦਰਿ ਧਰੀ ॥੨॥

sakhee saajanee ke. hau charan sarevau; har gur kirapaa te. nadar dharee |2| Ang 355

Sant Singh KhalsaI serve at the feet of my companions and friends; the Lord has showered me with His Mercy, through Guru's Grace. ||2||
Manmohan SinghOf the comrades and friends I serve the feet. By Guru's grace, God has looked on me with favour.
Manmohan Singh (Punjabi)ਸਾਥਣਾਂ ਤੇ ਸਹੇਲੀਆਂ ਦੇ ਪੈਰਾਂ ਦੀ ਮੈਂ ਸੇਵਾ ਕਰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹਰੀ ਨੇ ਮੇਰੇ ਵੱਲ ਮਿਹਰ ਨਾਲ ਤੱਕਿਆ ਹੈ।
Fareedkot Teekaਫਿਰ ਮੈਂਨੇ ਨਿਰਾਸ ਹੋ ਕਰ (ਸਖੀ) ਪ੍ਯਾਰੀ (ਸਾਜਨੀ) ਜੋ ਸੰਤ ਜਨ ਹੈਂ ਤਿਨ ਕੇ ਚਰਨੋਂ ਕੀ (ਸਰੇਵਉ) ਸੇਵਾ ਕਰੀ, ਤਬ ਹੇ ਹਰੀ! ਗੁਰੋਂ ਕੀ ਕ੍ਰਿਪਾ ਸੇ ਆਪ ਨੇ ਮੁਝ ਪਰ ਕ੍ਰਿਪਾ ਦ੍ਰਿਸ੍ਟੀ ਕਰੀ॥੨॥
Prof. Sahib Singh(ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ), ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ ॥੨॥

ਪਦ ਅਰਥ ਸਖੀ ਸਾਜਨੀ = ਸਜਨੀਆਂ ਸਹੇਲੀਆਂ, ਸਤਸੰਗੀ। ਹਉ = ਮੈਂ। ਸਰੇਵਉ = ਮੈਂ ਸੇਵਾ ਕਰਦੀ ਹਾਂ ॥੨॥

SikhNet (Spanish)Hago Alabanza a los Pies de mis Amados Compañeros, quienes por la Gracia del Guru, tienen compasión de mí y me guían hasta mi Maestro. (2)

ਆਪੁ ਬੀਚਾਰਿ ਮਾਰਿ ਮਨੁ ਦੇਖਿਆ; ਤੁਮ ਸਾ ਮੀਤੁ. ਨ ਅਵਰੁ ਕੋਈ ॥

aap beechaar maar man dekhiaa; tum saa meet. na avar koee | Ang 356

Sant Singh KhalsaReflecting upon my self, and conquering my mind, I have seen that there is no other friend like You.
Manmohan SinghReflecting on myself and chastening my mind, I have seen that like thee, there is no other friend.
Manmohan Singh (Punjabi)ਆਪਣੇ ਆਪੇ ਨੂੰ ਸੋਚ ਵਿਚਾਰ ਅਤੇ ਆਪਣੇ ਮਨ ਨੂੰ ਕਾਬੂ ਕਰਕੇ ਮੈਂ ਵੇਖਿਆ ਹੈ, ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ।
Fareedkot Teekaਮਨ ਕੋ ਮਾਰ ਕਰ ਅਰਥਾਤ ਏਕਾਗਰ ਕਰ ਅਪਨੇ ਮੇਂ ਆਪ ਬੀਚਾਰ ਕਰ ਭਲੀ ਭਾਂਤ ਦੇਖ ਲਿਆ। ਤੁਮਾਰੇ ਜੈਸਾ ਦੂਸਰਾ ਕੋਈ ਮਿਤ੍ਰ ਨਹੀਂ ਹੈ॥
Prof. Sahib Singhਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਮਾਰਿ = ਮਾਰ ਕੇ।

SikhNet (Spanish)He examinado mi ser, he destruido el ego de mi mente y no he encontrado un mejor amigo que Tú,

ਜਿਉ ਤੂੰ ਰਾਖਹਿ. ਤਿਵ ਹੀ ਰਹਣਾ; ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

jiau toon raakheh. tiv hee rahanaa; dukh sukh deveh kareh soee |3| Ang 356

Sant Singh KhalsaAs You keep me, so do I live. You are the Giver of peace and pleasure. Whatever You do, comes to pass. ||3||
Manmohan SinghAs thou keepest me, so do I live. Thou art the Dispenser of pain and peace. what thou doest that comes to pass.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
Fareedkot Teekaਜਿਸ ਪ੍ਰਕਾਰ ਤੁਮ ਰਾਖੋ ਤਿਸੀ ਪ੍ਰਕਾਰ ਹਮ ਕੋ ਰਹਨਾ ਜੋਗ੍ਯ ਹੈ, ਜੋ ਸੁਖ ਦੁਖ ਦੇਉਗੇ ਭਾਣਾ ਮਾਨ ਕਰ ਸੋਈ ਕਰੂੰਗਾ॥੩॥
Prof. Sahib Singhਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ॥੩॥

ਪਦ ਅਰਥ ਕਰਹਿ = ਤੂੰ ਕਰਦਾ ਹੈਂ ॥੩॥

SikhNet (Spanish)oh Dios, pues eres el Dador de Paz y Placer y así vivo en Tu Voluntad. (3)

ਆਸਾ ਮਨਸਾ ਦੋਊ ਬਿਨਾਸਤ; ਤ੍ਰਿਹੁ ਗੁਣ ਆਸ ਨਿਰਾਸ ਭਈ ॥

aasaa manasaa doaoo binaasat; trihu gun aas niraas bhee | Ang 356

Sant Singh KhalsaHope and desire have both been dispelled; I have renounced my longing for the three qualities.
Manmohan SinghBoth hope and desire I have dispelled, and I have renounced longing for mammon of three qualities.
Manmohan Singh (Punjabi)ਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ।
Fareedkot Teekaਆਸਾ ਕਰਨੀ ਔਰ (ਮਨਸਾ) ਬਾਸਨਾ ਏ ਦੋਨੋਂ (ਬਿਨਾਸਤ) ਨਾਸ ਕਰਨੇ ਹਾਰੀ ਹੈਂ, ਐਸੇ ਜਾਨ ਕਰ ਮੇਰੀ ਬੁਧੀ ਜਹਾਂ ਤਕ ਤ੍ਰਿਗੁਣ ਰਚਤ ਪਦਾਰਥ ਹੈ ਸਭ ਸੇ ਨਿਰਾਸ ਹੋਈ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ।

ਪਦ ਅਰਥ ਆਸਾ = ਉਮੀਦ। ਮਨਸਾ = ਮਨ ਦਾ ਫੁਰਨਾ, ਤਾਂਘ, ਲਾਲਸਾ।

SikhNet (Spanish)He entregado mis falsas ilusiones, mis deseos y elevándome más allá de los Tres Modos

ਤੁਰੀਆਵਸਥਾ. ਗੁਰਮੁਖਿ ਪਾਈਐ; ਸੰਤ ਸਭਾ ਕੀ ਓਟ ਲਹੀ ॥੪॥

tureeaavasathaa. guramukh paaeeai; sant sabhaa kee ott lahee |4| Ang 356

Sant Singh KhalsaThe Gurmukh obtains the state of ecstasy, taking to the Shelter of the Saints' Congregation. ||4||
Manmohan SinghBy seeking the shelter of the congregation of saints, the true Sikh of the Guru, obtain the ecstatic state.
Manmohan Singh (Punjabi)ਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teeka(ਤੁਰੀਆ) ਚੌਥੀ ਅਵਸਥਾ ਜੋ ਆਤਮ ਪਦ ਤੁਮਾਰਾ ਸ੍ਵਰੂਪ ਹੈ, ਸੋ ਗੁਰਾਂ ਦੁਆਰੇ ਪਾਈਤਾ ਹੈ, ਇਉਂ ਜਾਨ ਕਰ ਸੰਤ ਸਭਾ ਕੀ ਓਟ ਲਈ ਹੈ॥੪॥
Prof. Sahib Singhਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥

ਪਦ ਅਰਥ ਤੁਰੀਆਵਸਥਾ = ਉਹ ਆਤਮਕ ਹਾਲਤ ਜਿਥੇ ਮਾਇਆ ਪੋਹ ਨਹੀਂ ਸਕਦੀ ॥੪॥

SikhNet (Spanish)me he vuelto desapegado y a través del Guru he logrado el más elevado Estado de Éxtasis y así he buscado el Refugio en la Compañía de los Santos. (4)

ਗਿਆਨ ਧਿਆਨ ਸਗਲੇ ਸਭਿ ਜਪ ਤਪ; ਜਿਸੁ ਹਰਿ ਹਿਰਦੈ ਅਲਖ ਅਭੇਵਾ ॥

giaan dhiaan sagale sabh jap tap; jis har hiradai alakh abhevaa | Ang 356

Sant Singh KhalsaAll wisdom and meditation, all chanting and penance, come to one whose heart is filled with the Invisible, Inscrutable Lord.
Manmohan SinghHe, in whose heart the invisible and inscrutable God abides, possesses one and all gnosis, concentration, mediation and penance.
Manmohan Singh (Punjabi)ਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ।
Fareedkot Teekaਹੇ ਅਲਖ ਅਭੇਵ ਹਰਿ! ਜਿਸ ਕੇ ਹ੍ਰਿਦ੍ਯ ਮੇਂ ਤੂੰ ਹੈਂ, ਤਿਸ ਨੇ ਗ੍ਯਾਨ ਧ੍ਯਾਨ ਜਪ ਤਪਾਦਿ ਸਾਧਨ ਸਭ ਕਰ ਲੀਏ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ।

ਪਦ ਅਰਥ ਗਿਆਨ = ਧਰਮ = ਚਰਚਾ। ਧਿਆਨ = ਸਮਾਧੀਆਂ। ਸਭਿ = ਸਾਰੇ। ਅਲਖ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ।

SikhNet (Spanish)Aquél que alaba al Incognoscible e Incomprensible Señor, logra el mérito del conocimiento, la concentración, la meditación y la austeridad.

ਨਾਨਕ. ਰਾਮ ਨਾਮਿ ਮਨੁ ਰਾਤਾ; ਗੁਰਮਤਿ ਪਾਏ ਸਹਜ ਸੇਵਾ ॥੫॥੨੨॥

naanak. raam naam man raataa; guramat paae sehaj sevaa |5|22| Ang 356

Sant Singh KhalsaO Nanak, one whose mind is imbued with the Lord's Name, finds the Guru's Teachings, and intuitively serves. ||5||22||
Manmohan SinghNanak, he whose mind is imbued with Lord's Name, readily obtains God's service under Guru's instruction.
Manmohan Singh (Punjabi)ਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਰਾਮ)! ਗੁਰੋਂ ਕੀ ਮਤਿ ਲੇਨੇ ਕਰ ਕੇ (ਸਹਜ) ਸਾਂਤੀ ਸਹਤ ਸੇਵਾ ਕਰ ਕੇ ਮੇਰਾ ਮਨ ਤੇਰੇ ਨਾਮ ਮੇਂ ਰਤਾ ਹੈ॥੫॥੨੨॥☬ਸਿਖ ਨੇ ਅਰਦਾਸ ਕਰੀ ਕਿ ਸੰਸਾਰ ਸੇ ਜੀਵ ਕੈਸੇ ਪਾਰ ਹੋਇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ॥੫॥੨੨॥

ਪਦ ਅਰਥ ਨਾਮਿ = ਨਾਮ ਵਿਚ। ਸੇਵਾ = ਸਿਮਰਨ। ਸਹਜ ਸੇਵਾ = ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ॥੫॥੨੨॥

* ਨੋਟ: ਦਰਿਆਵਾਂ ਦੇ ਕੰਢਿਆਂ ਦੇ ਤਾਰੂ ਬੰਦੇ ਹੜ੍ਹਾਂ ਦੀ ਰੁੱਤੇ ਪੱਕੇ ਘੜੇ ਦਾ ਆਸਰਾ ਲੈ ਕੇ ਦਰਿਆ ਤੋਂ ਪਾਰ ਲੰਘ ਜਾਂਦੇ ਹਨ। ਰਾਵੀ ਦੇ ਕੰਢੇ ਰਹਿੰਦਿਆਂ ਇਹ ਅੱਖੀਂ ਵੇਖਿਆ ਨਜ਼ਾਰਾ ਇਥੇ ਦ੍ਰਿਸ਼ਟਾਂਤ ਦੇ ਤੌਰ ਤੇ ਵਰਤਦੇ ਹਨ।

SikhNet (Spanish)Dice Nanak, aquél cuya mente está imbuida en Su Nombre, ese ser, a través de la Sabiduría del Guru, obtiene el regalo de poder servir al Señor en un Estado de Equilibrio. (5-22)
Answers quote the Granth verbatim with Ang citations. AI commentary is not Gurbani and not a religious ruling.