ੴ

ਸਿੱਖਬਾਣੀ · SikhBani

Ang 356

Sri Guru Granth Sahib · Raag Aasaa · 5 shabads, 50 lines
Translations
Shabad Guru Nanak Dev Ji Raag Aasaa continued from Ang 355

ਆਪੁ ਬੀਚਾਰਿ ਮਾਰਿ ਮਨੁ ਦੇਖਿਆ; ਤੁਮ ਸਾ ਮੀਤੁ. ਨ ਅਵਰੁ ਕੋਈ ॥

aap beechaar maar man dekhiaa; tum saa meet. na avar koee |

Sant Singh KhalsaReflecting upon my self, and conquering my mind, I have seen that there is no other friend like You.
Manmohan SinghReflecting on myself and chastening my mind, I have seen that like thee, there is no other friend.
Manmohan Singh (Punjabi)ਆਪਣੇ ਆਪੇ ਨੂੰ ਸੋਚ ਵਿਚਾਰ ਅਤੇ ਆਪਣੇ ਮਨ ਨੂੰ ਕਾਬੂ ਕਰਕੇ ਮੈਂ ਵੇਖਿਆ ਹੈ, ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ।
Fareedkot Teekaਮਨ ਕੋ ਮਾਰ ਕਰ ਅਰਥਾਤ ਏਕਾਗਰ ਕਰ ਅਪਨੇ ਮੇਂ ਆਪ ਬੀਚਾਰ ਕਰ ਭਲੀ ਭਾਂਤ ਦੇਖ ਲਿਆ। ਤੁਮਾਰੇ ਜੈਸਾ ਦੂਸਰਾ ਕੋਈ ਮਿਤ੍ਰ ਨਹੀਂ ਹੈ॥
Prof. Sahib Singhਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਮਾਰਿ = ਮਾਰ ਕੇ।

SikhNet (Spanish)He examinado mi ser, he destruido el ego de mi mente y no he encontrado un mejor amigo que Tú,

ਜਿਉ ਤੂੰ ਰਾਖਹਿ. ਤਿਵ ਹੀ ਰਹਣਾ; ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

jiau toon raakheh. tiv hee rahanaa; dukh sukh deveh kareh soee |3|

Sant Singh KhalsaAs You keep me, so do I live. You are the Giver of peace and pleasure. Whatever You do, comes to pass. ||3||
Manmohan SinghAs thou keepest me, so do I live. Thou art the Dispenser of pain and peace. what thou doest that comes to pass.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
Fareedkot Teekaਜਿਸ ਪ੍ਰਕਾਰ ਤੁਮ ਰਾਖੋ ਤਿਸੀ ਪ੍ਰਕਾਰ ਹਮ ਕੋ ਰਹਨਾ ਜੋਗ੍ਯ ਹੈ, ਜੋ ਸੁਖ ਦੁਖ ਦੇਉਗੇ ਭਾਣਾ ਮਾਨ ਕਰ ਸੋਈ ਕਰੂੰਗਾ॥੩॥
Prof. Sahib Singhਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ। ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ॥੩॥

ਪਦ ਅਰਥ ਕਰਹਿ = ਤੂੰ ਕਰਦਾ ਹੈਂ ॥੩॥

SikhNet (Spanish)oh Dios, pues eres el Dador de Paz y Placer y así vivo en Tu Voluntad. (3)

ਆਸਾ ਮਨਸਾ ਦੋਊ ਬਿਨਾਸਤ; ਤ੍ਰਿਹੁ ਗੁਣ ਆਸ ਨਿਰਾਸ ਭਈ ॥

aasaa manasaa doaoo binaasat; trihu gun aas niraas bhee |

Sant Singh KhalsaHope and desire have both been dispelled; I have renounced my longing for the three qualities.
Manmohan SinghBoth hope and desire I have dispelled, and I have renounced longing for mammon of three qualities.
Manmohan Singh (Punjabi)ਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ।
Fareedkot Teekaਆਸਾ ਕਰਨੀ ਔਰ (ਮਨਸਾ) ਬਾਸਨਾ ਏ ਦੋਨੋਂ (ਬਿਨਾਸਤ) ਨਾਸ ਕਰਨੇ ਹਾਰੀ ਹੈਂ, ਐਸੇ ਜਾਨ ਕਰ ਮੇਰੀ ਬੁਧੀ ਜਹਾਂ ਤਕ ਤ੍ਰਿਗੁਣ ਰਚਤ ਪਦਾਰਥ ਹੈ ਸਭ ਸੇ ਨਿਰਾਸ ਹੋਈ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ।

ਪਦ ਅਰਥ ਆਸਾ = ਉਮੀਦ। ਮਨਸਾ = ਮਨ ਦਾ ਫੁਰਨਾ, ਤਾਂਘ, ਲਾਲਸਾ।

SikhNet (Spanish)He entregado mis falsas ilusiones, mis deseos y elevándome más allá de los Tres Modos

ਤੁਰੀਆਵਸਥਾ. ਗੁਰਮੁਖਿ ਪਾਈਐ; ਸੰਤ ਸਭਾ ਕੀ ਓਟ ਲਹੀ ॥੪॥

tureeaavasathaa. guramukh paaeeai; sant sabhaa kee ott lahee |4|

Sant Singh KhalsaThe Gurmukh obtains the state of ecstasy, taking to the Shelter of the Saints' Congregation. ||4||
Manmohan SinghBy seeking the shelter of the congregation of saints, the true Sikh of the Guru, obtain the ecstatic state.
Manmohan Singh (Punjabi)ਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teeka(ਤੁਰੀਆ) ਚੌਥੀ ਅਵਸਥਾ ਜੋ ਆਤਮ ਪਦ ਤੁਮਾਰਾ ਸ੍ਵਰੂਪ ਹੈ, ਸੋ ਗੁਰਾਂ ਦੁਆਰੇ ਪਾਈਤਾ ਹੈ, ਇਉਂ ਜਾਨ ਕਰ ਸੰਤ ਸਭਾ ਕੀ ਓਟ ਲਈ ਹੈ॥੪॥
Prof. Sahib Singhਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ॥੪॥

ਪਦ ਅਰਥ ਤੁਰੀਆਵਸਥਾ = ਉਹ ਆਤਮਕ ਹਾਲਤ ਜਿਥੇ ਮਾਇਆ ਪੋਹ ਨਹੀਂ ਸਕਦੀ ॥੪॥

SikhNet (Spanish)me he vuelto desapegado y a través del Guru he logrado el más elevado Estado de Éxtasis y así he buscado el Refugio en la Compañía de los Santos. (4)

ਗਿਆਨ ਧਿਆਨ ਸਗਲੇ ਸਭਿ ਜਪ ਤਪ; ਜਿਸੁ ਹਰਿ ਹਿਰਦੈ ਅਲਖ ਅਭੇਵਾ ॥

giaan dhiaan sagale sabh jap tap; jis har hiradai alakh abhevaa |

Sant Singh KhalsaAll wisdom and meditation, all chanting and penance, come to one whose heart is filled with the Invisible, Inscrutable Lord.
Manmohan SinghHe, in whose heart the invisible and inscrutable God abides, possesses one and all gnosis, concentration, mediation and penance.
Manmohan Singh (Punjabi)ਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ।
Fareedkot Teekaਹੇ ਅਲਖ ਅਭੇਵ ਹਰਿ! ਜਿਸ ਕੇ ਹ੍ਰਿਦ੍ਯ ਮੇਂ ਤੂੰ ਹੈਂ, ਤਿਸ ਨੇ ਗ੍ਯਾਨ ਧ੍ਯਾਨ ਜਪ ਤਪਾਦਿ ਸਾਧਨ ਸਭ ਕਰ ਲੀਏ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ।

ਪਦ ਅਰਥ ਗਿਆਨ = ਧਰਮ = ਚਰਚਾ। ਧਿਆਨ = ਸਮਾਧੀਆਂ। ਸਭਿ = ਸਾਰੇ। ਅਲਖ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ।

SikhNet (Spanish)Aquél que alaba al Incognoscible e Incomprensible Señor, logra el mérito del conocimiento, la concentración, la meditación y la austeridad.

ਨਾਨਕ. ਰਾਮ ਨਾਮਿ ਮਨੁ ਰਾਤਾ; ਗੁਰਮਤਿ ਪਾਏ ਸਹਜ ਸੇਵਾ ॥੫॥੨੨॥

naanak. raam naam man raataa; guramat paae sehaj sevaa |5|22|

Sant Singh KhalsaO Nanak, one whose mind is imbued with the Lord's Name, finds the Guru's Teachings, and intuitively serves. ||5||22||
Manmohan SinghNanak, he whose mind is imbued with Lord's Name, readily obtains God's service under Guru's instruction.
Manmohan Singh (Punjabi)ਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਰਾਮ)! ਗੁਰੋਂ ਕੀ ਮਤਿ ਲੇਨੇ ਕਰ ਕੇ (ਸਹਜ) ਸਾਂਤੀ ਸਹਤ ਸੇਵਾ ਕਰ ਕੇ ਮੇਰਾ ਮਨ ਤੇਰੇ ਨਾਮ ਮੇਂ ਰਤਾ ਹੈ॥੫॥੨੨॥☬ਸਿਖ ਨੇ ਅਰਦਾਸ ਕਰੀ ਕਿ ਸੰਸਾਰ ਸੇ ਜੀਵ ਕੈਸੇ ਪਾਰ ਹੋਇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ॥੫॥੨੨॥

ਪਦ ਅਰਥ ਨਾਮਿ = ਨਾਮ ਵਿਚ। ਸੇਵਾ = ਸਿਮਰਨ। ਸਹਜ ਸੇਵਾ = ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ॥੫॥੨੨॥

* ਨੋਟ: ਦਰਿਆਵਾਂ ਦੇ ਕੰਢਿਆਂ ਦੇ ਤਾਰੂ ਬੰਦੇ ਹੜ੍ਹਾਂ ਦੀ ਰੁੱਤੇ ਪੱਕੇ ਘੜੇ ਦਾ ਆਸਰਾ ਲੈ ਕੇ ਦਰਿਆ ਤੋਂ ਪਾਰ ਲੰਘ ਜਾਂਦੇ ਹਨ। ਰਾਵੀ ਦੇ ਕੰਢੇ ਰਹਿੰਦਿਆਂ ਇਹ ਅੱਖੀਂ ਵੇਖਿਆ ਨਜ਼ਾਰਾ ਇਥੇ ਦ੍ਰਿਸ਼ਟਾਂਤ ਦੇ ਤੌਰ ਤੇ ਵਰਤਦੇ ਹਨ।

SikhNet (Spanish)Dice Nanak, aquél cuya mente está imbuida en Su Nombre, ese ser, a través de la Sabiduría del Guru, obtiene el regalo de poder servir al Señor en un Estado de Equilibrio. (5-22)

Open this shabad (13 lines, Angs 355-356) →

Shabad Guru Nanak Dev Ji Raag Aasaa

ਆਸਾ ਮਹਲਾ ੧ ਪੰਚਪਦੇ₂ ॥

aasaa mahalaa 1 panchapade₂ |

Sant Singh KhalsaAasaa, First Mehl, Panch-Padhay:
Manmohan SinghAsa Measure. 1st Guru. Panchpade.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ।
SikhNet (Spanish)Asa, Mejl Guru Nanak, Primer Canal Divino, Panch-Padas.

ਮੋਹੁ ਕੁਟੰਬੁ; ਮੋਹੁ ਸਭ ਕਾਰ ॥

mohu kuttanb; mohu sabh kaar |

Sant Singh KhalsaYour attachment to your family, your attachment to all your affairs
Manmohan SinghAbandon love of family and love of every affair.
Manmohan Singh (Punjabi)ਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ।
Fareedkot Teekaਜੋ ਕੁਟੰਬ ਵਿਖੇ ਮੋਹੁ ਹੈ, ਸੋ ਸਭੁ (ਮੋਹੁ) ਮੁਖ ਪਰ (ਕਾਰ) ਕਾਲਖ ਹੈ॥
Prof. Sahib Singh(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ,

ਪਦ ਅਰਥ ਕੁਟੰਬੁ = ਪਰਵਾਰ, ਪਰਵਾਰ ਦੀ ਮਮਤਾ।

SikhNet (Spanish)La familia crea apegos, a través de los apegos viene todo lo demás,

ਮੋਹੁ ਤੁਮ ਤਜਹੁ; ਸਗਲ ਵੇਕਾਰ ॥੧॥

mohu tum tajahu; sagal vekaar |1|

Sant Singh Khalsa- renounce all your attachments, for they are all corrupt. ||1||
Manmohan SinghLeave aside worldly love, as it is all sinful and purposeless.
Manmohan Singh (Punjabi)ਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ!
Fareedkot Teekaਹੇ ਸਿਖ! ਜੋ ਸਕਲ ਬਿਕਾਰ ਰੂਪ ਮੋਹ ਹੈ, ਸੋ ਤੁਮ ਤਜਹੁ॥੧॥
Prof. Sahib Singh(ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ॥੧॥
SikhNet (Spanish)libérate entonces de los apegos, pues sólo te llevarán a cometer errores. (1)

ਮੋਹੁ ਅਰੁ ਭਰਮੁ ਤਜਹੁ; ਤੁਮੑ ਬੀਰ ॥

mohu ar bharam tajahu; tuma beer |

Sant Singh KhalsaRenounce your attachments and doubts, O brother,
Manmohan SinghForsake thou worldly love and superstition (doubt),
Manmohan Singh (Punjabi)ਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ।
Fareedkot Teekaਹੇ (ਬੀਰ) ਭਾਈ! (ਮੋਹੁ) ਅਗ੍ਯਾਨੁ (ਭਰਮ) ਔਰ ਬਸਤੁ ਕੋ ਔਰ ਮਾਂਨਨਾ, ਇਨ ਦੋਨੋਂ ਕੋ ਤੁਮ ਤਜਹੁ॥
Prof. Sahib Singhਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।

ਪਦ ਅਰਥ ਬੀਰ = ਹੇ ਵੀਰ! ਹੇ ਭਾਈ!

SikhNet (Spanish)Oh hombre bravo, termina con tu duda,

ਸਾਚੁ ਨਾਮੁ; ਰਿਦੇ ਰਵੈ ਸਰੀਰ ॥੧॥ ਰਹਾਉ ॥

saach naam; ride ravai sareer |1| rahaau |

Sant Singh Khalsaand dwell upon the True Name within your heart and body. ||1||Pause||
Manmohan SinghO brother, and with thy Name. Pause.
Manmohan Singh (Punjabi)ਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਜੋ ਸਰਬਤ੍ਰ (ਰਵੈ) ਰਮਣ ਕਰ ਰਹਾ ਹੈ, ਸੋ ਸਾਚੁ ਨਾਮ ਹੀ ਜਪੋ, ਹ੍ਰਿਦੈ ਕਰਕੇ, ਭਾਵ ਪਰਾ ਬਾਣੀ ਸੇ ਅਰੁ ਸਰੀਰ ਅਰਥਾਤ ਬੈਖਰੀ ਬਾਣੀ ਸੇ॥੧॥ ਰਹਾਉ ॥
Prof. Sahib Singh(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਸਰੀਰ-(ਭਾਵ,) ਮਨੁੱਖ। ਰਵੈ = ਸਿਮਰਦਾ ਹੈ ॥੧॥ ਰਹਾਉ ॥

SikhNet (Spanish)con tu apego y el Nombre Verdadero del Señor se impregnará en tu ser. (1-Pausa)

ਸਚੁ ਨਾਮੁ; ਜਾ ਨਵ ਨਿਧਿ ਪਾਈ ॥

sach naam; jaa nav nidh paaee |

Sant Singh KhalsaWhen one receives the nine treasures of the True Name,
Manmohan SinghWhen man receives the nine treasures of True Name,
Manmohan Singh (Punjabi)ਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ,
Fareedkot Teekaਜਬ ਸਤ ਨਾਮ ਰੂਪ ਨਵਨਿਧ ਪੁਰਸ ਨੇ ਪਾਈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਜਾ = ਜਦੋਂ। ਨਵਨਿਧਿ = ਨੌ ਖ਼ਜ਼ਾਨੇ।

SikhNet (Spanish)Cuando uno recibe los Nueve Tesoros del Naam, el Nombre del Señor,

ਰੋਵੈ ਪੂਤੁ ਨ ਕਲਪੈ ਮਾਈ ॥੨॥

rovai poot na kalapai maaee |2|

Sant Singh Khalsahis children do not weep, and his mother does not grieve. ||2||
Manmohan Singhhis children weep not, nor his mother grieves.
Manmohan Singh (Punjabi)ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ।
Fareedkot Teekaਤਬ ਪੁਤ੍ਰ ਜੋ ਮਨ ਹੈ, ਸੋ ਪਦਾਰਥੋਂ ਕੇ ਵਾਸਤੇ ਰੁਦਨੁ ਨਹੀਂ ਕਰਤਾ ਹੈ, ਅਰੁ (ਮਾਈ) ਮਾਯਾ ਪਤੀ ਈਸ੍ਵਰ ਕੇ ਕਲਪੇ ਹੂਏ ਜਾਨਤਾ ਹੈ ਵਾ ਬੁਧੀ ਨਹੀਂ ਕਲਪਤੀ ਵਾਸਤੇ ਮਾਯਾ ਕੇ ॥੨॥
Prof. Sahib Singh(ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ॥੨॥

ਪਦ ਅਰਥ ਪੂਤੁ = ਮਾਇਆ ਦਾ ਪੁੱਤਰ ਮਨ, ਮਾਇਆ-ਵੇੜ੍ਹਿਆ ਮਨ। ਮਾਈ = ਮਾਇਆ (ਦੀ ਖ਼ਾਤਰ) ॥੨॥

SikhNet (Spanish)uno no vuelve a ir ni a venir, su hijo no volverá a sufrir, ni su madre tampoco. (2)

ਏਤੁ ਮੋਹਿ; ਡੂਬਾ ਸੰਸਾਰੁ ॥

et mohi; ddoobaa sansaar |

Sant Singh KhalsaIn this attachment, the world is drowning.
Manmohan SinghIn this worldly love, the world is drowned.
Manmohan Singh (Punjabi)ਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ।
Fareedkot Teekaਇਸ ਮੋਹ ਕਰ ਕੇ ਸੰਸਾਰ ਡੂਬਾ ਹੈ॥
Prof. Sahib Singhਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ,

ਪਦ ਅਰਥ ਏਤੁ = ਇਸ ਵਿਚ। ਮੋਹਿ = ਮੋਹ ਵਿਚ। ਏਤੁ ਮੋਹਿ = ਇਸ ਮੋਹ ਵਿਚ।

SikhNet (Spanish)El mundo se ahoga en el mar del apego;

ਗੁਰਮੁਖਿ ਕੋਈ; ਉਤਰੈ ਪਾਰਿ ॥੩॥

guramukh koee; utarai paar |3|

Sant Singh KhalsaFew are the Gurmukhs who swim across. ||3||
Manmohan SinghSome rare, pious person swims across.
Manmohan Singh (Punjabi)ਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ।
Fareedkot Teekaਕੋਈ ਗੁਰਮੁਖ ਪਾਰ ਉਤਰਤੇ ਹੈਂ॥
Prof. Sahib Singhਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ॥੩॥
SikhNet (Spanish)excepcional es el Gurmukj que es llevado a través. (3)

ਏਤੁ ਮੋਹਿ; ਫਿਰਿ ਜੂਨੀ ਪਾਹਿ ॥

et mohi; fir joonee paeh |

Sant Singh KhalsaIn this attachment, people are reincarnated over and over again.
Manmohan SinghFor reasons of this false love, the mortal are born again.
Manmohan Singh (Punjabi)ਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ।
Fareedkot Teekaਇਸੀ ਮੋਹ ਕਰ ਕੇ ਚੌਰਾਸੀ ਲਾਖ ਜੋਨ ਮੇਂ ਭ੍ਰਮਤਾ ਹੈ॥
Prof. Sahib Singh(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ,

ਪਦ ਅਰਥ ਪਾਹਿ = ਤੂੰ ਪਏਂਗਾ।

SikhNet (Spanish)A través del apego uno crea un destino que lo hace entrar en la ronda,

ਮੋਹੇ ਲਾਗਾ; ਜਮ ਪੁਰਿ ਜਾਹਿ ॥੪॥

mohe laagaa; jam pur jaeh |4|

Sant Singh KhalsaAttached to emotional attachment, they go to the city of Death. ||4||
Manmohan SinghAttached to temporal love, the man goes to the City of Death.
Manmohan Singh (Punjabi)ਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।
Fareedkot Teekaਇਸੀ ਮੋਹ ਮੇਂ ਲੱਗ ਕਰ ਕੇ ਜੀਵ ਜਮ ਪੁਰ ਮੇਂ ਜਾਤਾ ਹੈ॥੪॥☬ਜੇ ਕਹੇ ਇਸ ਮੋਹ ਕੀ ਨਿਵਿਰਤੀ ਕੈਸੇ ਹੋਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ॥੪॥

ਪਦ ਅਰਥ ਜਮਪੁਰਿ = ਜਮ ਦੇ ਦੇਸ਼ ਵਿਚ। ਜਾਹਿ = ਤੂੰ ਜਾਵੇਂਗਾ ॥੪॥

SikhNet (Spanish)sí, apegándose a las cosas uno será arrastrado hasta el dogal de la muerte. (4)

ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥

gur deekhiaa le; jap tap kamaeh |

Sant Singh KhalsaYou have received the Guru's Teachings - now practice meditation and penance.
Manmohan SinghHaving obtained Guru's instruction, practises thou meditation and hard toil.
Manmohan Singh (Punjabi)ਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ।
Fareedkot Teekaਜੋ ਗੁਰ ਸਿਖ੍ਯਾ ਲੈ ਕਰ ਕੇ ਜਪੁ ਤਪੁ ਕਮਾਵਤੇ ਹੈਂ॥
Prof. Sahib Singhਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ,

ਪਦ ਅਰਥ ਦੀਖਿਆ = ਸਿੱਖਿਆ। ਕਮਾਹਿ = ਲੋਕ ਕਮਾਂਦੇ ਹਨ।

SikhNet (Spanish)Si instruido por un maestro, uno practica meditación y austeridades,

ਨਾ ਮੋਹੁ ਤੂਟੈ; ਨਾ ਥਾਇ ਪਾਹਿ ॥੫॥

naa mohu toottai; naa thaae paeh |5|

Sant Singh KhalsaIf attachment is not broken, no one is approved. ||5||
Manmohan SinghNeither is the temporal love sundered, nor is the man approved.
Manmohan Singh (Punjabi)ਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ।
Fareedkot Teekaਨਾ ਤਿਨ ਕਾ ਮੋਹ ਰੂਪ ਬੰਧਨ ਤੂਟਤਾ ਹੈ ਅਰ ਨਾ ਵਹੁ ਸਰੂਪ ਕੋ ਪਾਵਤੇ ਹੈਂ⁽¹⁾॥੫॥
Prof. Sahib Singhਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ॥੫॥

ਪਦ ਅਰਥ ਥਾਇ ਪਾਹਿ = ਕਬੂਲ ਹੁੰਦੇ ਹਨ ॥੫॥

SikhNet (Spanish)como un ritual, sus amarras no serán cortadas ni será aprobado. (5)

ਨਦਰਿ ਕਰੇ; ਤਾ ਏਹੁ ਮੋਹੁ ਜਾਇ ॥

nadar kare; taa ehu mohu jaae |

Sant Singh KhalsaBut if He bestows His Glance of Grace, then this attachment departs.
Manmohan SinghIf the Lord casts His merciful glance, then does this love depart.
Manmohan Singh (Punjabi)ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ।
Fareedkot Teekaਜਬ ਸਤਗੁਰ ਹੀ (ਨਦਰਿ) ਕ੍ਰਿਪਾ ਦ੍ਰਿਸ੍ਟ ਕਰੈ ਤਬ ਯਹ ਮੋਹ ਜਾਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ।
SikhNet (Spanish)Dice Nanak, cuando Él, el Señor nos muestra Su Gracia, los apegos propios desaparecen,

ਨਾਨਕ. ਹਰਿ ਸਿਉ; ਰਹੈ ਸਮਾਇ ॥੬॥੨੩॥

naanak. har siau; rahai samaae |6|23|

Sant Singh KhalsaO Nanak, then one remains merged in the Lord. ||6||23||
Manmohan SinghThe man then, remains blended with God, `Nanak.
Manmohan Singh (Punjabi)ਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਹਰੀ ਮੇਂ (ਸਮਾਇ) ਅਭੇਦ ਹੋ ਰਹਤਾ ਹੈ॥੬॥੨੩॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੬॥੨੩॥

ਪਦ ਅਰਥ ਰਹੈ ਸਮਾਇ = ਲੀਨ ਹੋਇਆ ਰਹਿੰਦਾ ਹੈ ॥੬॥੨੩॥

* ਨੋਟ: ਸ਼ਬਦ ਨੰ: ੧੯ ਦਾ ਸਿਰਲੇਖ ਸੀ "ਪੰਚ ਪਦੇ"। ਸੋ, ਸ਼ਬਦ ਨੰ: ੨੪ ਤਕ 'ਪੰਚ ਪਦੇ' ਹੀ ਹਨ। ਪਰ ਇਥੇ ਫਿਰ ਸਿਰਲੇਖ ਆ ਗਿਆ "ਪੰਚ ਪਦੇ"। ਇਹ 'ਪੰਚਪਦੇ' ਉਸ ਸੰਗ੍ਰਹ ਦਾ ਹਿੱਸਾ ਹੀ ਹਨ, ਉਂਞ ਇਹਨਾਂ ਦੇ 'ਬੰਦ' ਛੋਟੇ ਹਨ। ਇਹ ਸ਼ਬਦ ਨੰ: ੨੩ ਛੇ ਬੰਦਾਂ ਦਾ ਹੈ, ਪਰ ਸਿਰਲੇਖ ਆਮ ਤੌਰ ਤੇ ਚਉਪਦੇ ਪੰਚਪਦੇ ਦੁਪਦੇ ਹੀ ਹਨ। 'ਛੇਪਦਾ' ਸਿਰਲੇਖ ਕਦੇ ਨਹੀਂ ਵਰਤਿਆ ਗਿਆ। ਸੋ, ਇਸ ਨੂੰ 'ਪੰਚਪਦਾ' ਹੀ ਕਿਹਾ ਗਿਆ ਹੈ।

SikhNet (Spanish)y uno se funde en el Mismo Señor. (6-23)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure, 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਆਪਿ ਕਰੇ; ਸਚੁ ਅਲਖ ਅਪਾਰੁ ॥

aap kare; sach alakh apaar |

Sant Singh KhalsaHe Himself does everything, the True, Invisible, Infinite Lord.
Manmohan SinghThe Invisible and Infinite True Lord, Himself does everything.
Manmohan Singh (Punjabi)ਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ।
Fareedkot Teekaਹੇ ਸਚੇ ਅਲਖ ਅਪਾਰ ਰੂਪ! ਸਭ ਕੁਛ ਤੂੰ ਆਪ ਹੀ ਕਰਤਾ ਹੈਂ॥
Prof. Sahib Singh(ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਰੂਪ ਬਿਆਨ ਨ ਹੋ ਸਕੇ।

SikhNet (Spanish)Él, el Señor, por Sí Mismo, lo hace todo, si, Él, el Señor Verdadero,

ਹਉ ਪਾਪੀ; ਤੂੰ ਬਖਸਣਹਾਰੁ ॥੧॥

hau paapee; toon bakhasanahaar |1|

Sant Singh KhalsaI am a sinner, You are the Forgiver. ||1||
Manmohan SinghI am a sinner and Thou art the Pardoner.
Manmohan Singh (Punjabi)ਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ।
Fareedkot Teekaਮੈਂ ਪਾਪੀ ਹੂੰ ਤੂੰ ਬਖਸਣਹਾਰ ਹੈਂ॥੧॥
Prof. Sahib Singh(ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ ॥੧॥
SikhNet (Spanish)el Ser Incognoscible y Uno Infinito. Yo sólo vivo cometiendo errores y Él, el Señor, es el Eterno Dador. (1)

ਤੇਰਾ ਭਾਣਾ; ਸਭੁ ਕਿਛੁ ਹੋਵੈ ॥

teraa bhaanaa; sabh kichh hovai |

Sant Singh KhalsaBy Your Will, everything come to pass.
Manmohan SinghIn Thy will, everything is accomplished.
Manmohan Singh (Punjabi)ਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ।
Fareedkot Teekaਹੇ ਅਕਾਲ ਪੁਰਖ! ਤੇਰਾ ਜੋ ਭਾਣਾ ਹੈ ਤਿਸ ਮੇਂ ਸਭ ਕੁਛ ਹੋ ਰਹਾ ਹੈ॥
Prof. Sahib Singhਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ।

ਪਦ ਅਰਥ ਤੇਰਾ ਭਾਣਾ = ਜੋ ਕੁਝ ਤੈਨੂੰ ਚੰਗਾ ਲੱਗਦਾ ਹੈ।

SikhNet (Spanish)En Tu Voluntad se mueve todo lo que es,

ਮਨਹਠਿ ਕੀਚੈ; ਅੰਤਿ ਵਿਗੋਵੈ ॥੧॥ ਰਹਾਉ ॥

manahatth keechai; ant vigovai |1| rahaau |

Sant Singh KhalsaOne who acts in stubborn-mindedness is ruined in the end. ||1||Pause||
Manmohan SinghHe, who acts through mind's obstinacy, is ultimately ruined. Pause.
Manmohan Singh (Punjabi)ਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਮਨ ਕੇ ਹਠਿ ਸੇ ਕਰੀਏ ਤੋ ਵਹ ਕਰਮਿ ਅੰਤ ਕੋ ਖਰਾਬ ਕਰਤੇ ਹੈਂ॥੧॥ ਰਹਾਉ ॥☬ਤਾਂ ਤੇ ਮੈਂ ਔਰੋਂ ਕੋ ਐਸੇ ਉਪਦੇਸ ਕਰਤਾ ਹੂੰ:
Prof. Sahib Singh(ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਹਠਿ = ਹਠ ਨਾਲ। ਅੰਤਿ = ਆਖ਼ਰ ਨੂੰ। ਵਿਗੋਵੈ = ਖ਼ੁਆਰ ਹੁੰਦਾ ਹੈ ॥੧॥ ਰਹਾਉ ॥

SikhNet (Spanish)oh Dios, y aquél que voluntariosamente fuerza su mente para satisfacerse a sí mismo, sufre al final. (1-Pausa)

ਮਨਮੁਖ ਕੀ ਮਤਿ; ਕੂੜਿ ਵਿਆਪੀ ॥

manamukh kee mat; koorr viaapee |

Sant Singh KhalsaThe intellect of the self-willed manmukh is engrossed in falsehood.
Manmohan SinghThe way-ward man's intellect is engrossed in falsehood.
Manmohan Singh (Punjabi)ਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ।
Fareedkot Teekaਮਨਮੁਖੋਂ ਕੀ ਬੁਧਿ ਝੂਠਿ ਮੇਂ ਬਿਆਪ ਰਹੀ ਹੈ॥
Prof. Sahib Singh(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ,

ਪਦ ਅਰਥ ਮਨਮੁਖ = ਜੋ ਆਪਣੇ ਮਨ ਦੇ ਪਿਛੇ ਤੁਰਦਾ ਹੈ। ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਵਿਆਪੀ = ਗ੍ਰਸੀ ਰਹਿੰਦੀ ਹੈ, ਫਸੀ ਰਹਿੰਦੀ ਹੈ।

SikhNet (Spanish)La falsedad corre en la mente del egocéntrico manmukj,

ਬਿਨੁ ਹਰਿ ਸਿਮਰਣ; ਪਾਪਿ ਸੰਤਾਪੀ ॥੨॥

bin har simaran; paap santaapee |2|

Sant Singh KhalsaWithout the meditative remembrance of the Lord, it suffers in sin. ||2||
Manmohan SinghWithout God's remembrance, it is afflicted by sin.
Manmohan Singh (Punjabi)ਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ।
Fareedkot Teekaਹਰੀ ਕੇ ਸਿਮਰਨ ਸੇ ਰਹਤ ਔ ਪਾਪ ਕਰ ਸੰਤਿਪਤ ਹੋ ਰਹੀ ਹੈ॥੨॥
Prof. Sahib Singh(ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ॥੨॥

ਪਦ ਅਰਥ ਪਾਪਿ = ਪਾਪ ਦੇ ਕਾਰਨ। ਸੰਤਾਪੀ = ਦੁਖੀ ॥੨॥

SikhNet (Spanish)sin meditar en el Señor, sufre la consecuencia de sus errores. (2)

ਦੁਰਮਤਿ ਤਿਆਗਿ; ਲਾਹਾ ਕਿਛੁ ਲੇਵਹੁ ॥

duramat tiaag; laahaa kichh levahu |

Sant Singh KhalsaRenounce evil-mindedness, and you shall reap the rewards.
Manmohan SinghBy discarding evil-intellect, reap thou some benefit.
Manmohan Singh (Punjabi)ਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ।
Fareedkot Teekaਖੋਟੀ ਬੁਧਿ ਕੋ ਤ੍ਯਾਗ ਕਰ ਸੰਸਾਰ ਮੇਂ ਆਉਨੇ ਕਾ ਯਹੀ ਕੁਛ ਲਾਹਾ (ਲੇਵਹੁ) ਲਵੋ; ਵਾ ਹੇ ਜੀਵੋ! ਖੋਟੀ ਮਤੀ ਤਿ੍ਯਾਗ ਕਰ ਕਛੁ ਹਰੀ ਨਾਮ ਕਾ ਲਾਭੁ ਲੈ ਲਹੋ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ,

ਪਦ ਅਰਥ ਦੁਰਮਤਿ = ਭੈੜੀ ਮਤਿ। ਤਿਆਗਿ = ਛੱਡ ਕੇ। ਲਾਹਾ = ਲਾਭ।

SikhNet (Spanish)Deshazte de la falsedad de tu mente y tu vida dará el Fruto de Dios,

ਜੋ ਉਪਜੈ; ਸੋ ਅਲਖ ਅਭੇਵਹੁ ॥੩॥

jo upajai; so alakh abhevahu |3|

Sant Singh KhalsaWhoever is born, comes through the Unknowable and Mysterious Lord. ||3||
Manmohan SinghWho-so-ever is born, he is through the Unknowable and Inscrutable Lord.
Manmohan Singh (Punjabi)ਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ।
Fareedkot Teekaਕਿ ਜੋ ਸੰਕਲਪ ਬਿਕਲਪ ਉਪਜੇ ਹੈਂ, ਸੋ ਅਲਖ ਅਭੇਵ ਅਕਾਲ ਪੁਰਖ ਕੇ ਹੀ ਚਿੰਤਨ ਸੇ ਉਪਜਤਾ ਹੈ, ਜੋ ਨਾਮ ਰੂਪ ਜਗਤੁ ਉਪਜਤਾ ਹੈ ਅਰ ਉਪਜੇਗਾ ਸੋ ਅਲਖ ਅਭੇਵ, ਭਾਵ ਹਰੀ ਰੂਪ ਜਾਨੋ॥੩॥
Prof. Sahib Singh(ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ॥੩॥

ਪਦ ਅਰਥ ਅਭੇਵਹੁ = ਅਭੇਵ ਪ੍ਰਭੂ ਤੋਂ ॥੩॥

SikhNet (Spanish)pues todo lo que se vive y se puede ser, es a través del Señor, el Ser Incognoscible e Infinito. (3)

ਐਸਾ ਹਮਰਾ; ਸਖਾ ਸਹਾਈ ॥

aisaa hamaraa; sakhaa sahaaee |

Sant Singh KhalsaSuch is my Friend and Companion;
Manmohan SinghSuch is my friend and helper.
Manmohan Singh (Punjabi)ਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ।
Fareedkot Teekaਐਸਾ ਸਖਾ ਹਮਾਰਾ ਸਹਾਯਕ ਵਾਹਗੁਰੂ ਹੈ॥
Prof. Sahib Singh(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ।

ਪਦ ਅਰਥ ਸਹਾਈ = ਮਦਦ ਕਰਨ ਵਾਲਾ।

SikhNet (Spanish)Tal es mi Amigo y Benefactor, mi Dios Guru,

ਗੁਰ ਹਰਿ ਮਿਲਿਆ; ਭਗਤਿ ਦ੍ਰਿੜਾਈ ॥੪॥

gur har miliaa; bhagat drirraaee |4|

Sant Singh Khalsameeting with the Guru, the Lord, devotion was implanted within me. ||4||
Manmohan SinghBy meeting the Guru-God, Lord's Devotional Service is implanted in me,
Manmohan Singh (Punjabi)ਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ,
Fareedkot Teekaਜਬ ਗੁਰ ਨੇ ਹਰੀ ਕੀ ਭਗਤੀ ਦ੍ਰਿੜਾਈ ਹੈ ਤਬ ਹਰੀ ਮਿਲਤਾ ਹੈ॥
Prof. Sahib Singh(ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ॥੪॥

ਪਦ ਅਰਥ ਦ੍ਰਿੜਾਈ = ਮਨ ਵਿਚ ਪੱਕੀ ਕਰ ਦਿੱਤੀ ॥੪॥

SikhNet (Spanish)al Conocerlo, no volví a alabar a nadie más que a mi Señor. (4)

ਸਗਲੀਂ ਸਉਦੀਂ; ਤੋਟਾ ਆਵੈ ॥

sagalanee saudanee; tottaa aavai |

Sant Singh KhalsaIn all other transactions, one suffers loss.
Manmohan Singhin all other transactions one suffers loss.
Manmohan Singh (Punjabi)ਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ।
Fareedkot Teekaਸਭ ਬਪਾਰੋਂ ਮੇਂ (ਤੋਟਾ) ਘਾਟਾ ਆਉਤਾ ਹੈ॥
Prof. Sahib Singh(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ);

ਪਦ ਅਰਥ ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ।

SikhNet (Spanish)Con cualquier otro trato uno pierde y sufre, así que uno debería apreciar,

ਨਾਨਕ; ਰਾਮ ਨਾਮੁ ਮਨਿ ਭਾਵੈ ॥੫॥੨੪॥

naanak; raam naam man bhaavai |5|24|

Sant Singh KhalsaThe Name of the Lord is pleasing to Nanak's mind. ||5||24||
Manmohan SinghTo Nanak's mind, the Lord's Name is pleasing.
Manmohan Singh (Punjabi)ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਮੇਰੇ ਮਨ ਮੇਂ ਰਾਮ ਕਾ ਹੀ ਨਾਮ ਭਾਉਤਾ ਹੈ॥੫॥੨੪॥☬ਨਾਮ ਕੀ ਮਹਤਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੫॥੨੪॥

ਪਦ ਅਰਥ ਮਨਿ = ਮਨ ਵਿਚ ॥੫॥੨੪॥

SikhNet (Spanish)dice Nanak, el Naam, el Nombre del Señor en su mente. (5-24)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ਚਉਪਦੇ₄ ॥

aasaa mahalaa 1 chaupade₄ |

Sant Singh KhalsaAasaa, First Mehl, Chau-Padhay:
Manmohan SinghAsa Measure 1st Guru. Chaupade
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ ਚਉਪਦੇ।
SikhNet (Spanish)Asa, Mejl Guru Nanak, Primer Canal Divino.

ਵਿਦਿਆ ਵੀਚਾਰੀ; ਤਾਂ ਪਰਉਪਕਾਰੀ ॥

vidiaa veechaaree; taan praupakaaree |

Sant Singh KhalsaContemplate and reflect upon knowledge, and you will become a benefactor to others.
Manmohan SinghIf thou art to deliberate over thy knowledge, only then wilt thou become the benefactor of all.
Manmohan Singh (Punjabi)ਜੇਕਰ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ।
Fareedkot Teekaਬਿਦ੍ਯਾ ਬਿਚਾਰੀ ਹੂਈ ਤੋ ਉਹੀ ਸਫਲ ਹੈ, ਜੋ ਪਰੋਪਕਾਰੀ ਹੋਇ॥
Prof. Sahib Singh(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
SikhNet (Spanish)Si uno habita en la Esencia del Conocimiento, uno se convierte en el benefactor de todos.

ਜਾਂ ਪੰਚ ਰਾਸੀ; ਤਾਂ ਤੀਰਥ ਵਾਸੀ ॥੧॥

jaan panch raasee; taan teerath vaasee |1|

Sant Singh KhalsaWhen you conquer the five passions, then you shall come to dwell at the sacred shrine of pilgrimage. ||1||
Manmohan SinghWhen thou correctest (controls) thine five evil passions, then, shalt thou become the dweller at the pilgrimage station.
Manmohan Singh (Punjabi)ਜਦ ਤੂੰ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਦਰੁਸਤ ਕਰ ਲੈਦਾ ਹੈ, ਤਦ ਤੂੰ ਯਾਤ੍ਰਾ-ਅਸਕਾਨ ਤੇ ਰਹਿਣ ਵਾਲਾ ਹੋ ਜਾਵੇਗਾ।
Fareedkot Teekaਤੀਰਥ ਬਾਸੀ ਹੋਨਾ ਤਉ ਹੀ ਸ੍ਰੇਸ੍ਟ ਹੈ, ਜੋ ਪੰਜ ਕਾਮਾਦਿ ਬਿਕਾਰੋਂ ਤੇ ਮਨ ਕੋ (ਰਾਸੀ) ਸਚਾ ਕਰੈ, ਭਾਵ ਰਹਤ ਹੋਵੈ॥੧॥
Prof. Sahib Singhਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ॥੧॥

ਪਦ ਅਰਥ ਪੰਚਰਾਸੀ = ਪੰਜ ਕਾਮਾਦਿਕਾਂ ਨੂੰ ਰਾਸ ਕਰ ਲੈਣ ਵਾਲਾ, ਵੱਸ ਵਿਚ ਕਰ ਲੈਣ ਵਾਲਾ ॥੧॥

SikhNet (Spanish)Cuando uno conquista las cinco pasiones, uno vive como si estuviera hospedado en un lugar de peregrinaje. (1)

ਘੁੰਘਰੂ ਵਾਜੈ; ਜੇ ਮਨੁ ਲਾਗੈ ॥

ghungharoo vaajai; je man laagai |

Sant Singh KhalsaYou shall hear the vibrations of the tinkling bells, when your mind is held steady.
Manmohan SinghIf the mind is fixed, then that is the tinkling of small bells.
Manmohan Singh (Punjabi)ਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ।
Fareedkot Teekaਹੇ ਹਰੀ! ਘੁੰਘਰੂ ਤਾਂ ਹੀ ਵਜਾਉਣੇ ਸਫਲ ਹੈਂ ਜੇ ਕਰ ਤੇਰੇ ਮੇਂ ਮਨ ਲਾਗੇ; ਵਾ ਜਬ (ਘੁੰਘਰੂ) ਘੋਰੜੂ ਵਾਜੇ ਤਬ ਭੀ ਮਨ ਲਗ ਜਾਵੇ, ਭਾਵ ਅੰਤਕਾਲ ਮੇਂ ਬੀ ਸਿਮਰਨ ਹੋ ਆਵੇ॥
Prof. Sahib Singhਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ।
SikhNet (Spanish)Si la mente de uno toma compostura, eso es como si le estuvieran tocando las campanitas de Yangam.

ਤਉ ਜਮੁ. ਕਹਾ ਕਰੇ; ਮੋ ਸਿਉ ਆਗੈ ॥੧॥ ਰਹਾਉ ॥

tau jam. kahaa kare; mo siau aagai |1| rahaau |

Sant Singh KhalsaSo what can the Messenger of Death do to me hereafter? ||1||Pause||
Manmohan SinghThen, what can the death's courier, do unto me, hereafter? Pause.
Manmohan Singh (Punjabi)ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ।
Fareedkot Teekaਤਬ ਆਗੇ ਪਰਲੋਕ ਮੇਂ ਮੇਰੇ ਕੋ ਜਮੁ ਕਿਆ ਕਰੇਗਾ ਅਰਥਾਤ ਕੁਛ ਨਹੀਂ ਕਰੇਗਾ॥੧॥ ਰਹਾਉ ॥
Prof. Sahib Singhਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ॥੧॥ ਰਹਾਉ ॥

ਪਦ ਅਰਥ ਆਗੈ = ਪਰਲੋਕ ਵਿਚ ॥੧॥ ਰਹਾਉ ॥

SikhNet (Spanish)¿Que podría entonces Yama, el mensajero de la muerte hacer a aquél en el más allá? (1-Pausa)

ਆਸ ਨਿਰਾਸੀ; ਤਉ ਸੰਨਿਆਸੀ ॥

aas niraasee; tau saniaasee |

Sant Singh KhalsaWhen you abandon hope and desire, then you become a true Sannyaasi.
Manmohan Singhwhen man abandons desire, then does he become a true renouncer.
Manmohan Singh (Punjabi)ਜਦ ਬੰਦਾ ਖ਼ਾਹਿਸ਼ ਨੂੰ ਤਿਆਗ ਦਿੰਦਾ ਹੈ, ਤਦ ਉਹ ਤਿਆਗੀ ਥੀ ਵੰਞਦਾ ਹੈ।
Fareedkot Teekaਸਰਬ ਪਰਕਾਰ ਕੀ ਆਸ ਤੇ ਨਿਰਾਸਾ ਹੋਇ ਜਾਇ ਤਉ ਸੰਨਿਆਸੀ ਹੋਤਾ ਹੈ॥
Prof. Sahib Singhਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ।
SikhNet (Spanish)Cuando uno se deshace de sus ilusiones, uno es un verdadero Sanyasa;

ਜਾਂ ਜਤੁ ਜੋਗੀ; ਤਾਂ ਕਾਇਆ ਭੋਗੀ ॥੨॥

jaan jat jogee; taan kaaeaa bhogee |2|

Sant Singh KhalsaWhen the Yogi practices abstinence, then he enjoys his body. ||2||
Manmohan Singhwhen the yogi practises chastity, then he enjoys his body.
Manmohan Singh (Punjabi)ਜਦ ਯੋਗੀ ਜੱਤ ਸੱਤ ਕਮਾਉਂਦਾ ਹੈ, ਤਦ ਉਹ ਦੇਹਿ ਦਾ ਅਨੰਦ ਮਾਣਦਾ ਹੈ।
Fareedkot Teekaਜਤ ਧਾਰੀ ਜਤੀ ਔ ਜੋਗੀ ਤਉ ਹੀ ਹੈ ਜਉ (ਕਾਇਆ) ਦੇਹ ਕੇ ਅੰਤਰ ਹੀ ਆਤਮਾ ਨੰਦ ਕਾ ਭੋਗਤਾ ਹੋਵਾਂ ਅਰ ਦੋਹੋਹੰ ਅਭਾਵ ਹੋਇ॥੨॥
Prof. Sahib Singhਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ ॥੨॥

ਪਦ ਅਰਥ ਕਾਇਆ ਭੋਗੀ = ਕਾਇਆ ਨੂੰ ਭੋਗਣ ਵਾਲਾ, ਗ੍ਰਿਹਸਤੀ ॥੨॥

SikhNet (Spanish)cuando el Yogui vive en la castidad, entonces disfruta de su cuerpo. (2)

ਦਇਆ ਦਿਗੰਬਰੁ; ਦੇਹ ਬੀਚਾਰੀ ॥

deaa diganbar; deh beechaaree |

Sant Singh KhalsaThrough compassion, the naked hermit reflects upon his inner self.
Manmohan SinghHe is the naked-hermit, who has compassion and examines his inner-self.
Manmohan Singh (Punjabi)ਉਹੀ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ।
Fareedkot Teekaਦਿਗੰਬਰ ਤਉ ਹੀ ਹੋਤਾ ਹੈ, ਜੋ ਮਾਨੁਖਾ ਦੇਹ ਪਾਇ ਕਰ ਸਭ ਜੀਵੋਂ ਪਰ ਦਯਾ ਕਾ ਬੀਚਾਰੀ ਹੋਇ॥
Prof. Sahib Singhਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ);

ਪਦ ਅਰਥ ਦਿਗੰਬਰੁ = {ਦਿਗ-ਅੰਬਰ} ਦਿਸ਼ਾ ਹਨ ਜਿਸ ਦੇ ਕੱਪੜੇ, ਨੰਗਾ ਰਹਿਣ ਵਾਲਾ, ਨਾਂਗਾ ਜੈਨੀ।

SikhNet (Spanish)El Digambara, que anda desnudo por todas partes,

ਆਪਿ ਮਰੈ; ਅਵਰਾ ਨਹ ਮਾਰੀ ॥੩॥

aap marai; avaraa neh maaree |3|

Sant Singh KhalsaHe slays his own self, instead of slaying others. ||3||
Manmohan SinghHe says his ownself and slays nor others.
Manmohan Singh (Punjabi)ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾਂ ਨੂੰ ਨਹੀਂ ਮਾਰਦਾ।
Fareedkot Teekaਔਰ ਆਪ (ਮਰੈ) ਖੇਦ ਸਹਾਰ ਲੇਇ ਔਰ ਕਿਸੇ ਕੋ ਮਾਰਨੇ ਹਾਰਾ ਨਾ ਹੋਇ ਅਰਥਾਤ ਔਰੋਂ ਕੋ ਦੁਖ ਨ ਦੇਵੇ॥੩॥☬ਅਰੁ ਐਸੇ ਪ੍ਰਾਰਥਨਾ ਕਰੇ:
Prof. Sahib Singhਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ॥੩॥
SikhNet (Spanish)y se tapa la boca para no matar microbios. (3)

ਏਕੁ ਤੂ; ਹੋਰਿ ਵੇਸ ਬਹੁਤੇਰੇ ॥

ek too; hor ves bahutere |

Sant Singh KhalsaYou, O Lord, are the One, but You have so many Forms.
Manmohan SinghThou Lord, art but one and many are thine garbs.
Manmohan Singh (Punjabi)ਤੂੰ ਹੇ ਸੁਆਮੀ! ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਲਿਬਾਸ।
Fareedkot Teekaਔਰ (ਵੇਸ) ਭੇਖ ਬਹੁਤ ਸੇ ਹੈਂ, ਸੋ ਏਕ ਤੂੰ ਹੀ ਹੈਂ॥
Prof. Sahib Singh(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ।
SikhNet (Spanish)Tú, oh Señor, eres el Único, pero tienes tantas formas.

ਨਾਨਕੁ; ਜਾਣੈ ਚੋਜ ਨ. ਤੇਰੇ ॥੪॥੨੫॥

naanak; jaanai choj na. tere |4|25|

Sant Singh KhalsaNanak does not know Your wondrous plays. ||4||25||
Manmohan SinghNanak know not thine wondrous plays.
Manmohan Singh (Punjabi)ਨਾਨਕ ਤੇਰੇ ਅਸਚਰਜ ਕੌਤਕਾਂ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਚੋਜ ਬਿਲਾਸ ਜਾਨੇ ਨਹੀਂ ਜਾਤੇ ਹੈਂ॥੪॥੨੫॥☬ਜਗ੍ਯਾਸੀ ਕੀ ਬੇਨਤੀ ਸੰਤੋਂ ਪਾਸ:
Prof. Sahib Singhਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ॥੪॥੨੫॥

ਪਦ ਅਰਥ ਚੋਜ = ਕੌਤਕ, ਤਮਾਸ਼ੇ ॥੪॥੨੫॥

* ਨੋਟ: ਇਹ ਸਾਰਾ ਸੰਗ੍ਰਹ 'ਘਰੁ ੨' ਦਾ ਚਲਾ ਆ ਰਿਹਾ ਹੈ। ਪਹਿਲੇ ੧੮ ਸ਼ਬਦ 'ਚਉਪਦੇ' ਹਨ; ਫਿਰ ੬ ਸ਼ਬਦ 'ਪੰਚਪਦੇ' ਹਨ। ਹੁਣ ਫਿਰ 'ਚਉਪਦੇ' ਸ਼ੁਰੂ ਹੋ ਗਏ ਹਨ। ਇਹ ਗਿਣਤੀ ਵਿਚ ਚਾਰ ਹਨ। ਵੇਖੋ ਲਫ਼ਜ਼ 'ਚਉਪਦੇ' ਦੇ ਹੇਠ ਅੰਕ ੪। ਪਹਿਲੇ ਚਉਪਦੇ-ਸ਼ਬਦਾਂ ਦੇ ਹਰੇਕ ਬੰਦ ਵਿਚ 'ਚਉਪਈ'-ਮੇਲ ਦੀਆਂ ਘੱਟ ਤੋਂ ਘੱਟ ੪ ਤੁਕਾਂ ਹਨ, 'ਦੋਹਰਾ'-ਮੇਲ ਦੀਆਂ ਦੋ ਤੁਕਾਂ, ਪਰ ਇਸ ਨਵੇਂ ਸੰਗ੍ਰਹ ਵਿਚ 'ਚੌਪਈ'-ਮੇਲ ਦੀਆਂ ਤੁਕਾਂ ਹੀ ਸਿਰਫ਼ ਦੋ ਦੋ ਹਨ। ਇਹ ਸੰਗ੍ਰਹ ਪਹਿਲੇ ਨਾਲੋਂ ਵੱਖ ਲਿਖ ਦਿੱਤਾ ਗਿਆ ਹੈ। * ਨੋਟ: ਇਸ ਸ਼ਬਦ ਦੀਆਂ ਤੁਕਾਂ ਵਿਚ ਦੋ ਦੋ ਚੀਜ਼ਾਂ ਦਾ ਟਾਕਰਾ ਕਰ ਕੇ ਇਕ ਨਾਲੋਂ ਦੂਜੀ ਵਧੀਆ ਦੱਸੀ ਗਈ ਹੈ-ਤੀਰਥਵਾਸੀ ਉਹੀ ਸਮਝੋ ਜੋ ਪੰਚਰਾਸੀ ਹੈ। ਜੇ 'ਮਨੁ ਲਾਗੈ' ਤਾਂ 'ਘੁੰਘਰੂ ਵਾਜੈ' ਪ੍ਰਵਾਨ ਹੈ। ਜੇ 'ਆਸ ਨਿਰਾਸੀ' ਹੈ ਤਾਂ ਹੀ 'ਸੰਨਿਆਸੀ' ਹੈ। ਜੇ 'ਜੋਗੀ ਜਤੁ' ਹੈ ਤਾਂ ਹੀ ਅਸਲ 'ਕਾਇਆ ਭੋਗੀ' ਹੈ। ਜੇ 'ਦਇਆ' ਹੈ, ਜੇ 'ਦੇਹ ਬੀਚਾਰੀ' ਹੈ ਤਾਂ ਹੀ 'ਦਿਗੰਬਰ' ਹੈ। ਜੇ 'ਆਪਿ ਮਰੈ' ਤਾਂ ਹੀ ਸਮਝੋ ਕਿ 'ਅਵਰਾ ਨਹ ਮਾਰੀ'। ਇਸੇ ਹੀ ਤਰ੍ਹਾਂ ਪਹਿਲੀ ਤੁਕ ਵਿਚ ਭੀ ਇਕ ਚੀਜ਼ ਦੇ ਟਾਕਰੇ ਤੇ ਦੂਜੀ ਪ੍ਰਵਾਨ ਕੀਤੀ ਗਈ ਹੈ; ਭਾਵ, ਉਹੀ ਹੈ 'ਵਿਦਿਆ ਵੀਚਾਰੀ' ਜੋ 'ਪਰਉਪਕਾਰੀ' ਹੈ। ਸੋ, ਪਹਿਲੀ ਤੁਕ ਦੇ ਪਾਠ ਵੇਲੇ ਲਫ਼ਜ਼ 'ਤਾਂ' ਉਤੇ ਬਿਸਰਾਮ ਕਰਨਾ ਹੈ। ਅਰਥ ਵੇਲੇ ਲਫ਼ਜ਼ 'ਪਰਉਪਕਾਰੀ' ਦੇ ਨਾਲ ਲਫ਼ਜ਼ 'ਜਾਂ' ਵਰਤਣਾ ਹੈ।

SikhNet (Spanish)Nanak no conoce Tus Maravillas. (4-25)

Open this shabad →

Shabad Guru Nanak Dev Ji Raag Aasaa continues on Ang 357

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਏਕ ਨ. ਭਰੀਆ; ਗੁਣ ਕਰਿ ਧੋਵਾ ॥

ek na. bhareea; gun kar dhovaa |

Sant Singh KhalsaI am not stained by only one sin, that could be washed clean by virtue.
Manmohan SinghI am not soiled with one sin, that may be washed clean with virtue alone.
Manmohan Singh (Punjabi)ਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ।
Fareedkot Teekaਮੈਂ ਏਕ ਪਾਪ ਕਰ ਭਰੀ ਹੂਈ ਨਹੀਂ ਹੂੰ ਜੋ ਕਿਸੀ ਗੁਣ ਸੇ ਉਸ ਪਾਪ ਕੋ ਧੋ ਕਰ ਸੁਧ ਹੋ ਜਾਊਂ, ਭਾਵ ਏਹ ਕਿ ਮੁਝ ਮੇਂ ਅਨੰਤ ਪਾਪ ਹੈਂ॥
Prof. Sahib Singhਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ)
SikhNet (Spanish)Mi error no es sólo uno, con una actitud virtuosa podría ser lavado.

ਮੇਰਾ ਸਹੁ ਜਾਗੈ; ਹਉ ਨਿਸਿ ਭਰਿ ਸੋਵਾ ॥੧॥

meraa sahu jaagai; hau nis bhar sovaa |1|

Sant Singh KhalsaMy Husband Lord is awake, while I sleep through the entire night of my life. ||1||
Manmohan Singhmy spouse awakes and sleep the whole night.
Manmohan Singh (Punjabi)ਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।
Fareedkot Teekaਮੇਰਾ ਪਤੀ ਤੋ ਜਾਗਤਾ ਰਹਤਾ ਹੈ ਔਰ ਮੇਂ ਰਾਤ ਭਰ ਸੋਈ ਰਹਤੀ ਹੂੰ॥
Prof. Sahib Singhਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ॥੧॥

ਪਦ ਅਰਥ ਨਿਸਿ = ਰਾਤ। ਨਿਸਿ ਭਰਿ = ਸਾਰੀ ਰਾਤ, ਸਾਰੀ ਉਮਰ। ਸੋਵਾ = ਮੈਂ (ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ। ਜਾਗੈ = ਜਾਗਦਾ ਹੈ; ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ ॥੧॥

SikhNet (Spanish)Mi Señor Esposo estuvo despierto, mientras que yo me dormí la vida entera. (1)

ਇਉ ਕਿਉ; ਕੰਤ ਪਿਆਰੀ ਹੋਵਾ ॥

eiau kiau; kant piaaree hovaa |

Sant Singh KhalsaIn this way, how can I become dear to my Husband Lord?
Manmohan SinghHow can I, thus become dear to my spouse?
Manmohan Singh (Punjabi)ਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ?
Fareedkot Teekaਐਸੇ ਮੈਂ ਕਿਸ ਪ੍ਰਕਾਰ ਪਤੀ ਕੀ ਪ੍ਯਾਰੀ ਹੋਊਂਗੀ॥
Prof. Sahib Singhਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?
SikhNet (Spanish)¿Cómo puedo pensar que me convertí en el amante de mi Bienamado,

ਸਹੁ ਜਾਗੈ; ਹਉ ਨਿਸ ਭਰਿ ਸੋਵਾ ॥੧॥ ਰਹਾਉ ॥

sahu jaagai; hau nis bhar sovaa |1| rahaau |

Sant Singh KhalsaMy Husband Lord remains awake, while I sleep through the entire night of my life. ||1||Pause||
Manmohan SinghMy Husband keeps awake, I sleep the whole night. Pause.
Manmohan Singh (Punjabi)ਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ।
Fareedkot Teekaਮੇਰਾ ਪਤੀ ਤੋ ਜਾਗਤਾ ਰਹਤਾ ਹੈ ਔਰ ਮੇਂ ਰਾਤ ਭਰ ਸੋਈ ਰਹਤੀ ਹੂੰ, ਭਾਵ ਏਹ ਕਿ ਪਤਿ ਤੋ ਚੈਤੰਨ੍ਯ ਦੇਵ ਹੈ, ਮੈਂ ਅਵਿਦ੍ਯਾ ਨਿੰਦ੍ਰਾ ਕਰ ਗ੍ਰਸ੍ਤ ਅਵਸਥਾ ਭਰ ਸੋ ਰਹੀ ਹੂੰ॥੧॥ ਰਹਾਉ ॥
Prof. Sahib Singhਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥
SikhNet (Spanish)cuando Él se mantiene despierto y yo duermo toda la noche? (1-Pausa)

Open this shabad (17 lines, Angs 356-357) →

Ang 356 of 1430