ਧਨਾਸਰੀ ਮਃ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਕਰਿ ਕਿਰਪਾ. ਦੀਓ ਮੋਹਿ ਨਾਮਾ; ਬੰਧਨ ਤੇ ਛੁਟਕਾਏ ॥
kar kirapaa. deeo mohi naamaa; bandhan te chhuttakaae |
Sant Singh KhalsaGranting His Grace, God has blessed me with His Name, and released me of my bonds.
Manmohan SinghThe Lord has mercifully blessed me with His Name and freed me of my bonds.
Manmohan Singh (Punjabi)ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣਾ ਨਾਮ ਬਖਸ਼ਿਆ ਹੈ, ਅਤੇ ਮੈਨੂੰ (ਮੋਹ ਦੇ) ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।
Fareedkot Teekaਕਿਰਪਾ ਕਰ ਕੇ ਸਤਿਗੁਰੋਂ ਨੇ ਹਮ ਕੋ ਨਾਮ ਦੀਆ ਹੈ ਅਰੁ ਹਮ ਬੰਧਨ ਤੇ ਛੁਡਾਏ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, (ਜਿਸ ਕਰਕੇ) ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ,ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ। ਤੇ = ਤੋਂ। ਛੁਟਕਾਏ = ਛੁਡਾ ਲਿਆ।
SikhNet (Spanish)El Señor, en Su Misericordia, me ha bendecido con Su Nombre, me ha liberado de mis amarras,
ਮਨ ਤੇ ਬਿਸਰਿਓ ਸਗਲੋ ਧੰਧਾ; ਗੁਰ ਕੀ ਚਰਣੀ ਲਾਏ ॥੧॥
man te bisario sagalo dhandhaa; gur kee charanee laae |1|
Sant Singh KhalsaI have forgotten all worldly entanglements, and I am attached to the Guru's feet. ||1||
Manmohan SinghI have forsaken all the worldly affairs from me mind and the Lord has attached me to the Guru's feet.
Manmohan Singh (Punjabi)ਮੈਂ ਆਪਣੇ ਚਿੱਤ ਤੋਂ ਸਾਰੇ ਸੰਸਾਰੀ ਕਾਰ ਵਿਹਾਰ ਭੁਲਾ ਛੱਡੇ ਹਨ ਅਤੇ ਸਾਹਿਬ ਨੇ ਮੈਨੂੰ ਗੁਰਾਂ ਦੇ ਪੈਰਾਂ ਨਾਲ ਜੋੜ ਦਿੱਤਾ ਹੈ।
Fareedkot Teekaਸੰਪੂਰਨ ਧੰਧਿਓਂ ਕਾ ਸਮੁਦਾਇ ਮਨ ਤੇ ਬਿਨਸ ਗਿਆ ਹੈ ਔਰ ਸਰਬ ਪ੍ਰਕਾਰ ਸੇ ਪ੍ਰਮੇਸ੍ਵਰ ਨੇ ਗੁਰੋਂ ਕੇ ਚਰਨੀ ਲਗਾਏ ਹੈਂ॥੧॥
Prof. Sahib Singhਤੇ ਗੁਰੂ ਦੀ ਚਰਨੀਂ ਲਾ ਕੇ ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ ॥੧॥ਪਦ ਅਰਥ ਤੇ = ਤੋਂ। ਸਗਲੋ ਧੰਧਾ = ਹਰੇਕ ਕਿਸਮ ਦਾ ਝਗੜਾ-ਝੰਬੇਲਾ। ਲਾਏ = ਲਾ ਕੇ ॥੧॥
SikhNet (Spanish)me he desecho de mis apegos y me he podido postrar a los Pies del Guru. (1)
ਸਾਧਸੰਗਿ; ਚਿੰਤ ਬਿਰਾਨੀ ਛਾਡੀ ॥
saadhasang; chint biraanee chhaaddee |
Sant Singh KhalsaIn the Saadh Sangat, the Company of the Holy, I have renounced my other cares and anxieties.
Manmohan SinghIn the society of saints, I have renounced other cares.
Manmohan Singh (Punjabi)ਸਤਿ-ਸੰਗਤ ਅੰਦਰ ਮੈਂ ਹੋਰ ਫਿਕਰ ਛੱਡ ਛੱਡੇ ਹਨ।
Fareedkot Teekaਸੰਤੋਂ ਕੀ ਸੰਗਤਿ ਕਰ (ਬਿਰਾਨੀ) ਬਿਗਾਨੀ ਅਰਥਾਤ ਔਰ ਇਸਤ੍ਰੀ ਪੁਤ੍ਰਾਦਿਕੋਂ ਕੀ ਚਿੰਤਾ ਹਮ ਨੇ ਤਿਆਗ ਦਈ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ।ਪਦ ਅਰਥ ਸੰਗਿ = ਸੰਗ ਵਿਚ। ਚਿੰਤ = ਆਸ। ਬਿਰਾਨੀ = ਬਿਗਾਨੀ, ਓਪਰੀ।
SikhNet (Spanish)En la Sociedad de los Santos, he podido entregar todas mis preocupaciones
ਅਹੰਬੁਧਿ ਮੋਹ ਮਨ ਬਾਸਨ; ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥
ahanbudh moh man baasan; de kar gaddahaa gaaddee |1| rahaau |
Sant Singh KhalsaI dug a deep pit, and buried my egotistical pride, emotional attachment and the desires of my mind. ||1||Pause||
Manmohan SinghDigging a pit I have buried therein my haughty disposition, worldly attachments and my mind's desires. Pause.
Manmohan Singh (Punjabi)ਟੋਆ ਪੁੱਟ ਕੇ, ਮੈਂ ਉਸ ਅੰਦਰ ਆਪਣੀ ਹੰਕਾਰੀ ਮਤ ਸੰਸਾਰੀ ਲਗਨ ਤੇ ਆਪਣੇ ਚਿੱਤ ਦੀਆਂ ਖਾਹਿਸ਼ਾਂ ਦੱਬ ਛੱਡੀਆਂ ਹਨ। ਠਹਿਰਾਓ।
Fareedkot Teekaਹੰਕਾਰ ਬੁਧੀ ਔ ਮੋਹਿ ਔ ਮਨ ਕੀ ਵਾਸਨਾ ਦੇ ਕਰ (ਗਡਹਾ ਗਾਡੀ) ਵਿਚਾਰ ਰੂਪੀ ਖਾਤਾ ਖੋਦ ਕਰ ਗਡ ਦਈ ਹੈ॥੧॥ ਰਹਾਉ ॥
Prof. Sahib Singhਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ) ॥੧॥ ਰਹਾਉ ॥ਪਦ ਅਰਥ ਅਹੰਬੁਧਿ = ਹਉਮੈ ਵਾਲੀ ਅਕਲ। ਬਾਸਨ = ਵਾਸਨਾ। ਦੇ ਕਰਿ = ਦੇ ਕੇ, ਪੁੱਟ ਕੇ। ਗਡਹਾ = ਟੋਆ। ਗਾਡੀ = ਨੱਪ ਦਿੱਤੀ ॥੧॥ ਰਹਾਉ ॥
SikhNet (Spanish)y así he enterrado en lo más profundo mi ego, mis deseos y todas las pasiones que habitan en mi mente. (1-Pausa)
ਨਾ ਕੋ. ਮੇਰਾ ਦੁਸਮਨੁ ਰਹਿਆ; ਨਾ ਹਮ ਕਿਸ ਕੇ ਬੈਰਾਈ ॥
naa ko. meraa dusaman rahiaa; naa ham kis ke bairaaee |
Sant Singh KhalsaNo one is my enemy, and I am no one's enemy.
Manmohan SinghNo one is, now, my adversary, nor am I am enemy of any one.
Manmohan Singh (Punjabi)ਹੁਣ ਨਾਂ ਕੋਈ ਮੇਰਾ ਵੈਰੀ ਹੈ, ਨਾਂ ਹੀ ਮੈਂ ਕਿਸੇ ਦਾ ਸ਼ਤਰੂ ਹਾਂ।
Fareedkot Teekaਅਬ ਨਾ ਕੋਈ ਹਮਾਰਾ ਸਤ੍ਰੂ ਰਹਾ ਹੈ ਔਰ ਨਾ ਹਮ ਕਿਸੀ ਕੇ ਵੈਰੀ ਹੈਂ; ਭਾਵ ਸੇ ਨਿਰਭੈ ਔਰ ਨਿਰਵੈਰ ਰੂਪ ਭਏ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ।ਪਦ ਅਰਥ ਕਿਸ ਕੇ = ਕਿਸੇ ਦੇ। ਬੈਰਾਈ = ਵੈਰੀ।
SikhNet (Spanish)Nadie es ahora mi enemigo, ni nadie tiene influencia sobre mí,
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ; ਸਤਿਗੁਰ ਤੇ ਸੋਝੀ ਪਾਈ ॥੨॥
braham pasaar pasaario bheetar; satigur te sojhee paaee |2|
Sant Singh KhalsaGod, who expanded His expanse, is within all; I learned this from the True Guru. ||2||
Manmohan SinghThe Lord who has spread the world, is within all and this understanding I have gathered from the Guru.
Manmohan Singh (Punjabi)ਜਿਸ ਸੁਆਮੀ ਨੇ ਸੰਸਾਰ ਫੈਲਾਇਆ ਹੈ, ਉਹ ਸਾਰਿਆਂ ਦੇ ਅੰਦਰ ਹੈ। ਇਹ ਸਮਝ ਮੈਨੂੰ ਸੱਚੇ ਗੁਰਾਂ ਤੋਂ ਪ੍ਰਾਪਤ ਹੋਈ ਹੈ।
Fareedkot Teekaਜਿਸ ਬ੍ਰਹਮ ਨੇ ਪ੍ਰਪੰਚ ਰੂਪ ਪਸਾਰਾ ਪਸਾਰਿਆ ਹੈ, ਸੋ ਸਰੀਰ ਕੇ ਭੀਤਰ ਹੀ ਹੈ। ਇਹ ਸਮਝ ਸਤਿਗੁਰੋਂ ਤੇ ਹਮ ਨੇ ਪਾਈ ਹੈ॥੨॥
Prof. Sahib Singhਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ॥੨॥ਪਦ ਅਰਥ ਪਸਾਰੁ = ਖਿਲਾਰਾ। ਭੀਤਰਿ = (ਹਰੇਕ ਦੇ) ਅੰਦਰ। ਤੇ = ਤੋਂ ॥੨॥
SikhNet (Spanish)pues el Señor prevalece en la raíz de mi mente, esta es la Sabiduría que he obtenido del Guru. (2)
ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥
sabh ko meet ham aapan keenaa; ham sabhanaa ke saajan |
Sant Singh KhalsaI am a friend to all; I am everyone's friend.
Manmohan SinghI have befriended all, and unto everyone, I am a friend.
Manmohan Singh (Punjabi)ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਮੈਂ ਹਰ ਇਕਸ ਦਾ ਦੋਸਤ ਹਾਂ।
Fareedkot Teekaਸਭ ਕਿਸੀ ਕੋ ਹਮ ਨੇ ਅਪਨਾ ਮਿਤ੍ਰ ਕੀਆ ਹੈ ਔਰ ਹਮ ਸਭਨਾ ਕੇ ਸਾਜਨ ਰੂਪ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ।ਪਦ ਅਰਥ ਸਭੁ ਕੋ = ਹਰੇਕ ਪ੍ਰਾਣੀ। ਹਮ = ਅਸਾਂ, ਮੈਂ।
SikhNet (Spanish)Me he vuelto amigo de todos,
ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨ ॥੩॥
door paraaeo man kaa birahaa; taa mel keeo merai raajan |3|
Sant Singh KhalsaWhen the sense of separation was removed from my mind, then I was united with the Lord, my King. ||3||
Manmohan SinghWhen the separation of my mind was removed, then I was united with my Lord, the King.
Manmohan Singh (Punjabi)ਜਦ ਮੇਰੇ ਚਿੱਤ ਦਾ ਵਿਛੋੜਾ ਦੂਰ ਹੋ ਗਿਆ, ਤਦ ਪ੍ਰਮੇਸ਼ਵਰ, ਪਾਤਿਸ਼ਾਹ ਨਾਲ ਮੇਰਾ ਮਿਲਾਪ ਹੋ ਗਿਆ।
Fareedkot Teekaਜਬ ਮੇਰੇ (ਰਾਜਨ) ਰਾਜਾ ਵਾਹਿਗੁਰੂ ਨੇ ਮੇਲ ਕੀਆ ਹੈ ਤਬ ਹਰੀ ਕਾ ਵਿਯੋਗ ਦੁਖਦਾਈ ਮਨ ਸੇ ਦੂਰ ਭਇਆ ਹੈ॥੩॥
Prof. Sahib Singhਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ॥੩॥ਪਦ ਅਰਥ ਪਰਾਇਓ = ਚਲਾ ਗਿਆ। ਬਿਰਹਾ = (ਪ੍ਰਭੂ ਤੋਂ) ਵਿਛੋੜਾ। ਤਾ = ਤਦੋਂ। ਮੇਲੁ = ਮਿਲਾਪ। ਮੇਰੈ ਰਾਜਨ = ਮੇਰੇ ਪ੍ਰਭੂ-ਪਾਤਿਸ਼ਾਹ ਨੇ ॥੩॥
SikhNet (Spanish)la separación de mi mente ha sido removida y ahora estoy unido a mi Dios, mi Rey. (3)
ਬਿਨਸਿਓ ਢੀਠਾ. ਅੰਮ੍ਰਿਤੁ ਵੂਠਾ; ਸਬਦੁ ਲਗੋ ਗੁਰ ਮੀਠਾ ॥
binasio dteetthaa. amrit vootthaa; sabad lago gur meetthaa |
Sant Singh KhalsaMy stubbornness is gone, Ambrosial Nectar rains down, and the Word of the Guru's Shabad seems so sweet to me.
Manmohan SinghMy impudence is gone, ambrosia rains upon me and the Guru's hymns seem sweet unto me.
Manmohan Singh (Punjabi)ਮੇਰੀ ਬੇ-ਹਯਾਈ ਦੂਰ ਹੋ ਗਈ, ਮੇਰੇ ਉਤੇ ਆਬਿ-ਹਿਯਾਤ ਵਰਸਦਾ ਹੈ ਅਤੇ ਗੁਰਾਂ ਦੀ ਬਾਣੀ ਮੈਨੂੰ ਮਿੱਠੀ ਲੱਗਦੀ ਹੈ।
Fareedkot Teekaਜਬ ਗੁਰੋਂ ਕਾ ਸਬਦ ਮੀਠਾ ਲਾਗਾ ਤਬ (ਢੀਠਾ) ਕਠੋਰ ਸੁਭਾਵ ਬਿਨਸ ਗਿਆ ਹੈ, ਔਰ ਅੰਤਸਕਰਨ ਮੇਂ ਅੰਮ੍ਰਤ ਬਸਿਆ ਹੈ॥
Prof. Sahib Singh(ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ।ਪਦ ਅਰਥ ਢੀਠਾ = ਢੀਠ-ਪੁਣਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਆ ਵੱਸਿਆ। ਸਬਦੁ ਗੁਰ = ਗੁਰੂ ਦਾ ਸ਼ਬਦ।
SikhNet (Spanish)La obstinación de mi mente se ha ido, el Néctar gotea sobre mí y la Palabra del Guru le es dulce a mi ser.
ਜਲਿ ਥਲਿ ਮਹੀਅਲਿ ਸਰਬ ਨਿਵਾਸੀ; ਨਾਨਕ ਰਮਈਆ ਡੀਠਾ ॥੪॥੩॥
jal thal maheeal sarab nivaasee; naanak rameea ddeetthaa |4|3|
Sant Singh KhalsaHe is pervading everywhere, in the water, on the land and in the sky; Nanak beholds the all-pervading Lord. ||4||3||
Manmohan SinghNanak beholds God pervading everywhere, in ocean, earth and sky.
Manmohan Singh (Punjabi)ਨਾਨਕ ਵਿਆਪਕ ਵਾਹਿਗੁਰੂ ਨੂੰ ਹਰ ਥਾਂ ਸਮੁੰਦਰ, ਧਰਤੀ ਤੇ ਆਕਾਸ਼ ਵਿੱਚ ਵਿਆਪਕ ਵੇਖਦਾ ਹੈ।
Fareedkot Teekaਜਲ ਥਲ ਪ੍ਰਿਥਵੀ ਅਕਾਸ਼ ਆਦੀ ਸਰਬ ਕਾ ਜੋ ਨਿਵਾਸੀ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਰਾਮਈਆ ਹਮ ਨੇ ਦੇਖਿਆ ਹੈ॥੪॥੩॥☬ਅਬ ਸਤਿ ਰੂਪੁ ਸਤਿਗੁਰਾਂ ਕੀ ਮਹਿਮਾਂ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ ॥੪॥੩॥ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਤੇ ਤਲੇ ਉਪਰ, ਆਕਾਸ਼ ਵਿਚ, ਪੁਲਾੜ ਵਿਚ। ਰਮਈਆ = ਸੋਹਣਾ ਰਾਮ ॥੪॥੩॥
SikhNet (Spanish)Nanak ha visto a su Dios prevalecer en todos los corazones de la tierra, en los mares y también en los espacios inferiores. (4-3)