ਧਨਾਸਰੀ ਮਃ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਬ ਤੇ ਦਰਸਨ ਭੇਟੇ ਸਾਧੂ; ਭਲੇ ਦਿਨਸ ਓਇ ਆਏ ॥
jab te darasan bhette saadhoo; bhale dinas oe aae |
Sant Singh KhalsaEver since I obtained the Blessed Vision of the Darshan of the Holy, my days have been blessed and prosperous.
Manmohan SinghSince I have seen the sight of the saint Guru, fruitful have become my day.
Manmohan Singh (Punjabi)ਜਦੋਂ ਦਾ ਮੈਂ ਸੰਤ ਗੁਰਦੇਵ ਜੀ ਦਾ ਦੀਦਾਰ ਵੇਖਿਆ ਹੈ, ਮੇਰੇ ਦਿਨ ਸਫਲ ਹੋ ਗਏ ਹਨ।
Fareedkot Teekaਜਬ ਤੇ ਸੰਤ ਰੂਪ ਸਤਿਗੁਰੋਂ ਕੇ ਵਾ ਸਾਧੋਂ ਕੇ ਦਰਸ਼ਨ ਮੈਨੂੰ ਭੇਟੇ ਮਿਲੇ ਹੈਂ ਤਬ ਤੇ ਦਿਨ ਭਲੇ ਆਏ ਹੈਂ, ਭਾਵ ਸੇ ਸਫਲ ਹੂਏ ਹੈਂ॥
Prof. Sahib Singhਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ,ਪਦ ਅਰਥ ਜਬ ਤੇ = ਜਦੋਂ ਤੋਂ। ਭੇਟੇ = ਮਿਲੇ, ਪ੍ਰਾਪਤ ਕੀਤੇ। ਸਾਧੂ ਦਰਸਨ = ਗੁਰੂ ਦੇ ਦਰਸਣ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।
SikhNet (Spanish)Desde que tuve la Visión de los Santos, bendecidos han sido mis días.
ਮਹਾ ਅਨੰਦੁ ਸਦਾ ਕਰਿ ਕੀਰਤਨੁ; ਪੁਰਖ ਬਿਧਾਤਾ ਪਾਏ ॥੧॥
mahaa anand sadaa kar keeratan; purakh bidhaataa paae |1|
Sant Singh KhalsaI have found lasting bliss, singing the Kirtan of the Praises of the Primal Lord, the Architect of destiny. ||1||
Manmohan SinghBy ever singing the praises of Lord, the Creator, I have obtained the supreme bliss.
Manmohan Singh (Punjabi)ਸਦੀਵ ਹੀ ਸਿਰਜਣਹਾਰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਮਹਾਂ ਅਨੰਦ ਭਯਾ ਹੈ ਕਿਉਂਕਿ ਸਦਾ ਕੀਰਤਨ ਕਰ ਕੇ (ਬਿਧਾਤਾ) ਫਲ ਪ੍ਰਦਾਤਾ ਸਰੂਪ ਸਤਿਗੁਰੂ ਪਾਏ ਹੈਂ, ਵਾ ਪਰਮੇਸ਼੍ਵਰ ਜੀ ਬਿਧਾਤਾ ਰੂਪੁ ਪਾਏ ਹੈਂ॥੧॥
Prof. Sahib Singhਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ॥੧॥ਪਦ ਅਰਥ ਕਰਿ = ਕਰ ਕੇ। ਪੁਰਖ ਬਿਧਾਤਾ = ਸਰਬ-ਵਿਆਪਕ ਕਰਤਾਰ ॥੧॥
SikhNet (Spanish)Vivo en el Éxtasis Supremo, cantando las Alabanzas del Señor, así es como he tomado Conciencia de mi Señor Creador. (1)
ਅਬ ਮੋਹਿ; ਰਾਮ ਜਸੋ ਮਨਿ ਗਾਇਓ ॥
ab mohi; raam jaso man gaaeo |
Sant Singh KhalsaNow, I sing the Praises of the Lord within my mind.
Manmohan SinghNow I ever sing the Lord's praise within my mind.
Manmohan Singh (Punjabi)ਹੁਣ ਮੈਂ ਆਪਣੇ ਚਿੱਤ ਵਿੱਚ ਸਾਹਿਬ ਦੀ ਕੀਰਤੀ ਅਲਾਪਦਾ ਹਾਂ।
Fareedkot Teekaਅਬ ਮੇਰੇ ਮਨ ਨੇ ਰਾਮ ਕਾ ਜਸੁ ਗਾਇਨ ਕੀਆ ਹੈ॥
Prof. Sahib Singhਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ,ਪਦ ਅਰਥ ਮੋਹਿ = ਮੈਂ। ਜਸੋ = ਜਸੁ, ਸਿਫ਼ਤ-ਸਾਲਾਹ। ਮਨਿ = ਮਨ ਵਿਚ।
SikhNet (Spanish)Ahora mi mente está entonada en las Alabanzas del Señor, Ahora mi mente vive Iluminada y en Éxtasis permanente.
ਭਇਓ ਪ੍ਰਗਾਸੁ. ਸਦਾ ਸੁਖੁ ਮਨ ਮਹਿ; ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
bheo pragaas. sadaa sukh man meh; satigur pooraa paaeo |1| rahaau |
Sant Singh KhalsaMy mind has been illumined and enlightened, and it is always at peace; I have found the Perfect True Guru. ||1||Pause||
Manmohan SinghMy mind is illumined and is ever in peace. The perfect True Guru I have now obtained. Pause.
Manmohan Singh (Punjabi)ਮੇਰਾ ਹਿਰਦਾ ਰੌਸ਼ਨ ਹੋ ਗਿਆ ਹੈ ਤੇ ਇਸ ਵਿੱਚ ਹਮੇਸ਼ਾਂ ਲਈ ਠੰਢ ਚੈਨ ਹੈ। ਮੈਂ ਪੂਰਨ ਸੱਚੇ ਗੁਰਾਂ ਨੂੰ ਪਾ ਲਿਆ ਹੈ। ਠਹਿਰਾਓ।
Fareedkot Teekaਤਿਸੀ ਤੇ ਗਿਆਨ ਰੂਪੁ ਪ੍ਰਕਾਸ਼ ਭਇਆ ਔ ਮਨਮੈਂ ਸਦਾ ਸੁਖ ਹੂਆ ਹੈ, ਕਿਉਂਕਿ ਪੂਰਾ ਸਤਿਗੁਰੂ ਹਮ ਨੇ ਪਾਇਆ ਹੈ॥੧॥ ਰਹਾਉ ॥
Prof. Sahib Singh(ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ ॥੧॥ ਰਹਾਉ ॥
SikhNet (Spanish)Ahora me he encontrado con el Guru Verdadero. (1-Pausa)
ਗੁਣ ਨਿਧਾਨੁ ਰਿਦ ਭੀਤਰਿ ਵਸਿਆ; ਤਾ ਦੂਖੁ ਭਰਮ ਭਉ ਭਾਗਾ ॥
gun nidhaan rid bheetar vasiaa; taa dookh bharam bhau bhaagaa |
Sant Singh KhalsaThe Lord, the treasure of virtue, abides deep within the heart, and so pain, doubt and fear have been dispelled.
Manmohan SinghWhen God, the Treasure of virtues abides in the mind, then, vanish all the pains, doubts and dreads.
Manmohan Singh (Punjabi)ਜਦ ਨੇਕੀ ਦਾ ਖਜ਼ਾਨਾ, ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਤਦ ਸਾਰੇ ਦੁਖੜੇ। ਸੰਦੇਹ ਤੇ ਡਰ ਅਲੋਪ ਹੋ ਜਾਂਣੇ ਹਨ।
Fareedkot Teekaਗੁਣੋਂ ਕਾ ਨਿਧਾਨ ਵਾਹਿਗੁਰੂ ਜਬ ਹਮਾਰੇ ਰਿਦੇ ਮੇਂ ਬਸਾ ਹੈ ਤਬ ਜਨਮ ਮਰਣ ਕਾ ਦੁਖ ਔ ਭ੍ਰਮ ਭੈ ਸੰਪੂਰਨ ਭਾਗ ਗਿਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ।ਪਦ ਅਰਥ ਨਿਧਾਨੁ = ਖ਼ਜ਼ਾਨਾ। ਰਿਦ = ਹਿਰਦਾ।
SikhNet (Spanish)Ahora mi Dios, el Tesoro de Virtud, está enaltecido en mi mente y mis dudas,
ਭਈ ਪਰਾਪਤਿ ਵਸਤੁ ਅਗੋਚਰ; ਰਾਮ ਨਾਮਿ ਰੰਗੁ ਲਾਗਾ ॥੨॥
bhee paraapat vasat agochar; raam naam rang laagaa |2|
Sant Singh KhalsaI have obtained the most incomprehensible thing, enshrining love for the Name of the Lord. ||2||
Manmohan SinghImbibing love for the Lord's Name, I have attained the Incomprehensible Thing.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਮਝ ਸੋਚ ਤੋਂ ਉਚੇਰੀ ਚੀਜ਼ ਪਾ ਲਈ ਹੈ।
Fareedkot Teekaਇੰਦ੍ਰਿਓਂ ਤੇ ਪਰੇ ਜੋ ਆਤਮ ਵਸਤੂ ਹੈ, ਸੋ ਸਤਿਗੁਰੋਂ ਤੇ ਪਰਾਪਤਿ ਭਈ ਹੈ, ਜਿਸੀ ਤੇ ਰਾਮ ਨਾਮ ਮੇਂ (ਰੰਗੁ) ਪ੍ਰੇਮ ਲਾਗਾ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ॥੨॥ਪਦ ਅਰਥ ਅਗੋਚਰ ਵਸਤੁ = ਉਹ ਚੀਜ਼ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਨੋਟ: ਲਫ਼ਜ਼ 'ਵਸਤੁ' ਇਸਤ੍ਰੀ ਲਿੰਗ ਹੈ}। ਨਾਮਿ = ਨਾਮ ਵਿਚ। ਰੰਗੁ = ਪਿਆਰ ॥੨॥
SikhNet (Spanish)miedos y tristezas se han esfumado, pues he logrado lo increíble y mi mente está imbuida en el Amor de Dios. (2)
ਚਿੰਤ ਅਚਿੰਤਾ ਸੋਚ ਅਸੋਚਾ; ਸੋਗੁ ਲੋਭੁ ਮੋਹੁ ਥਾਕਾ ॥
chint achintaa soch asochaa; sog lobh mohu thaakaa |
Sant Singh KhalsaI was anxious, and now I am free of anxiety; I was worried, and now I am free of worry; my grief, greed and emotional attachments are gone.
Manmohan SinghFree from all anxieties and rid of all sorrows, now my grief, greed and worldly attachment are gone.
Manmohan Singh (Punjabi)ਮੈਂ ਚਿੰਤਾ ਤੋਂ ਬੇਫਿਕਰ ਅਤੇ ਸੋਚ-ਰਹਿਤ ਹੋ ਗਿਆ ਹਾਂ ਅਤੇ ਮੇਰਾ ਰੰਜ, ਲਾਲਚ ਤੇ ਸੰਸਾਰੀ ਮੋਹ ਦੂਰ ਹੋ ਗਏ ਹਨ।
Fareedkot Teekaਚਿੰਤਾ ਤੇ ਅਚਿੰਤ ਔਰ ਸੋਚੋਂ ਸੇ ਅਸੋਚ ਹੂਏ ਹੈਂ, ਪੁਨਾ ਸ਼ੋਕ, ਲੋਭ, ਮੋਹਿ, ਆਦੀ ਸੰਘਾਤ ਥਕਤ ਹੂਆ ਹੈ, ਭਾਵ ਸੇ ਦੂਰ ਭਇਆ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ।ਪਦ ਅਰਥ ਅਚਿੰਤਾ = ਚਿੰਤਾ ਤੋਂ ਰਹਿਤ। ਅਸੋਚਾ = ਸੋਚਾਂ ਤੋਂ ਰਹਿਤ। ਸੋਗੁ = ਗ਼ਮ।
SikhNet (Spanish)Ahora, libre de preocupaciones, mi mente no vaga, mis tristezas, mis apegos y mi avaricia me han dejado.
ਹਉਮੈ ਰੋਗ ਮਿਟੇ. ਕਿਰਪਾ ਤੇ; ਜਮ ਤੇ ਭਏ ਬਿਬਾਕਾ ॥੩॥
haumai rog mitte. kirapaa te; jam te bhe bibaakaa |3|
Sant Singh KhalsaBy His Grace, I am cured of the disease of egotism, and the Messenger of Death no longer terrifies me. ||3||
Manmohan SinghBy God's grace my ailment of egotism is cared and death's myrmidon is no longer a terror unto me.
Manmohan Singh (Punjabi)ਵਾਹਿਗੁਰੂ ਦੀ ਮਿਹਰ ਦੁਆਰਾ ਮੇਰੀ ਹੰਕਾਰ ਦੀ ਬਿਮਾਰੀ ਮਿੱਟ ਗਈ ਹੈ ਤੇ ਮੌਤ ਦੇ ਫ਼ਰਿਸ਼ਤੇ ਦਾ ਹੁਣ ਮੈਨੂੰ ਕੋਈ ਡਰ ਨਹੀਂ।
Fareedkot Teekaਹਉਮੈਂ ਆਦਿ ਰੋਗ ਸਤਿਗੁਰੋਂ ਕੀ ਕ੍ਰਿਪਾ ਤੇ ਮਿਟ ਗਏ ਹੈਂ ਔਰ ਜਮ ਤੇ (ਬਿਬਾਕਾ) ਨਿਰਭੈ ਹੂਏ ਹੈਂ ਵਾ ਬੇਵਾਕਥ ਹੋਏ ਹੈਂ॥੩॥
Prof. Sahib Singh(ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ॥੩॥ਪਦ ਅਰਥ ਤੇ = ਤੋਂ, ਨਾਲ। ਬਿਬਾਕਾ = ਨਿਡਰ, ਬੇ-ਬਾਕ ॥੩॥
SikhNet (Spanish)En Su Misericordia, el Señor me ha curado del ego, y la muerte no me aterra más. (3)
ਗੁਰ ਕੀ ਟਹਲ. ਗੁਰੂ ਕੀ ਸੇਵਾ; ਗੁਰ ਕੀ ਆਗਿਆ ਭਾਣੀ ॥
gur kee ttehal. guroo kee sevaa; gur kee aagiaa bhaanee |
Sant Singh KhalsaWorking for the Guru, serving the Guru and the Guru's Command, all are pleasing to me.
Manmohan SinghGuru's service, Guru's labour and Guru's command are now sweet unto me.
Manmohan Singh (Punjabi)ਗੁਰਾਂ ਦੀ ਚਾਕਰੀ, ਗੁਰਾਂ ਦੀ ਘਾਲ ਅਤੇ ਗੁਰਾਂ ਦਾ ਹੁਕਮ ਮੈਨੂੰ ਮਿੱਠੜੇ ਲੱਗਦੇ ਹਨ।
Fareedkot Teekaਗੁਰੋਂ ਕੀ ਟਹਿਲ ਔ ਗੁਰੂ ਕੀ ਸੇਵਾ ਔਰ ਗੁਰੋਂ ਕੀ ਆਗਿਆ ਮੇਰੇ ਮਨ ਮੇਂ ਭਾਣੀ ਹੈ। ਗੁਰ ਕੀ ਟਹਲ ਔ ਗੁਰ ਕੀ ਸੇਵਾ ਯੇਹੀ ਹੈ, ਜੋ ਗੁਰ ਕੀ ਆਗਿਆ ਭਾਉਣੀ। ਕਿਉਂਕਿ ਲਿਖਾ ਹੈ ਤੁਲਸੀ ਰਾਮਾਯਨ ਮੇਂ-☬'ਆਗਿਆ ਸਮ ਨਹਿ ਸਾਹਿਬ ਸੇਵਾ'॥
Prof. Sahib Singhਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ।ਪਦ ਅਰਥ ਭਾਣੀ = ਚੰਗੀ ਲੱਗਦੀ ਹੈ।
SikhNet (Spanish)Ahora el Servicio del Guru y Su Comando son dulces para mí.
ਕਹੁ ਨਾਨਕ. ਜਿਨਿ ਜਮ ਤੇ ਕਾਢੇ; ਤਿਸੁ ਗੁਰ ਕੈ ਕੁਰਬਾਣੀ ॥੪॥੪॥
kahu naanak. jin jam te kaadte; tis gur kai kurabaanee |4|4|
Sant Singh KhalsaSays Nanak, He has released me from the clutches of Death; I am a sacrifice to that Guru. ||4||4||
Manmohan SinghSays Nanak I am devoted to the Guru, who has released me from the death-courier's clutches.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਹਨਾਂ ਗੁਰਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੌਤ ਦੇ ਦੂਤ ਦੇ ਪੰਜੇ ਤੋਂ ਛੁਡਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸਤਗੁਰੋਂ ਨੇ ਹਮ ਦਾਸ ਜਮ ਕੇ ਭੈ ਤੇ ਕਾਢੇ ਹੈਂ, ਤਿਨ ਸਤਗੁਰੋਂ ਕੇ ਕੁਰਬਾਨ ਜਾਤੇ ਹੈਂ॥੪॥੪॥☬ਅਪਨਾ ਅਦ੍ਵੈਤ ਨਿਸਚਾ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ॥੪॥੪॥ਪਦ ਅਰਥ ਜਿਨਿ = ਜਿਸ (ਗੁਰੂ) ਨੇ। ਕੈ = ਤੋਂ। ਕੁਰਬਾਣੀ = ਸਦਕੇ ॥੪॥੪॥
SikhNet (Spanish)Dice Nanak, ofrezco mi ser en sacrificio al Guru, quien me ha liberado de las garras de la muerte. (4-4)