ਧਨਾਸਰੀ ਮਹਲਾ ੫ ॥
dhanaasaree mahalaa 5 | Ang 670
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino,
ਬਿਨੁ ਜਲ. ਪ੍ਰਾਨ ਤਜੇ ਹੈ ਮੀਨਾ; ਜਿਨਿ ਜਲ ਸਿਉ ਹੇਤੁ ਬਢਾਇਓ ॥
bin jal. praan taje hai meenaa; jin jal siau het badtaaeo | Ang 670
Sant Singh KhalsaThe fish out of water loses its life; it is deeply in love with the water.
Manmohan SinghThe fish, which is in deep love with water, loses its life without it.
Manmohan Singh (Punjabi)ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ।
Fareedkot Teekaਜੈਸੇ ਤਿਸੁ ਮਛ ਨੇ ਜਲ ਬਿਨ ਪ੍ਰਾਣ ਤਿਆਗੇ ਹੈਂ, ਜਿਸ ਨੇ ਕੇਵਲ ਜਲ ਕੇ ਸਾਥ ਪ੍ਰੇਮੁ ਵਧਾਇਆ ਹੈ॥
Prof. Sahib Singhਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ।ਪਦ ਅਰਥ ਤਜੇ ਹੈ = ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ।
SikhNet (Spanish)Sin agua el pez pierde la vida, pues no puede vivir sin ella; engolosinada en el amor de la flor de loto,
ਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ. ਨ ਪਾਇਓ ॥੧॥
kamal het binasio hai bhavaraa; un maarag nikas. na paaeo |1| Ang 670
Sant Singh KhalsaThe bumble bee, totally in love with the lotus flower, is lost in it; it cannot find the way to escape from it. ||1||
Manmohan SinghInvolved in the love of lotus, the bumble-bee dies, It finds not its way out to escape.
Manmohan Singh (Punjabi)ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ।
Fareedkot Teekaਔਰ ਜੈਸੇ ਕਮਲ ਕੇ ਪ੍ਰੇਮ ਸੇ ਭਵਰਾ ਬਿਨਸਿਆ ਹੈ, ਕਿਉਂਕਿ ਉਸ ਨੇ ਕਮਲ ਕੇ ਬੀਚ ਸੇ ਨਿਕਸਣੇ ਕਾ ਰਸਤਾ ਨਹੀਂ ਪਾਯਾ ਹੈ, ਭਾਵ ਸੇ ਤਿਸਮੇਂ ਬੰਧਾ ਹੂਆ ਕਵਲ ਕੋ ਕਾਟਤਾ ਨਹੀਂ ਹੈ॥੧॥
Prof. Sahib Singhਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ ॥੧॥ਪਦ ਅਰਥ ਕਮਲ ਹੇਤਿ = ਕੌਲ-ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ ॥੧॥
SikhNet (Spanish)la abeja negra se pierde en su dulzura y muere. (1)
ਅਬ ਮਨ; ਏਕਸ ਸਿਉ ਮੋਹੁ ਕੀਨਾ ॥
ab man; ekas siau mohu keenaa | Ang 670
Sant Singh KhalsaNow, my mind has nurtured love for the One Lord.
Manmohan SinghNow my soul has cultivated love with one Lord.
Manmohan Singh (Punjabi)ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ।
Fareedkot Teekaਹੇ ਭਾਈ! ਅਬ ਹਮ ਨੇ ਏਕ ਵਾਹਿਗੁਰੂ ਕੇ ਸਾਥ ਮੋਹਿ ਕਰਿਆ ਹੈ ਅਰਥਾਤ ਪ੍ਰੇਮ ਕੀਆ ਹੈ॥
Prof. Sahib Singhਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ,ਪਦ ਅਰਥ ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ।
SikhNet (Spanish)Mi mente también ama solo al Único Señor, Quien no se va, ni muere,
ਮਰੈ ਨ ਜਾਵੈ. ਸਦ ਹੀ ਸੰਗੇ; ਸਤਿਗੁਰਸਬਦੀ ਚੀਨਾ ॥੧॥ ਰਹਾਉ ॥
marai na jaavai. sad hee sange; satigurasabadee cheenaa |1| rahaau | Ang 670
Sant Singh KhalsaHe does not die, and is not born; He is always with me. Through the Word of the True Guru's Shabad, I know Him. ||1||Pause||
Manmohan SinghBy Guru's instruction, I have known Him, who dies not, nor is born and is ever with me. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ।
Fareedkot Teekaਜੋ ਨ ਮਰਤਾ ਹੈ ਔਰ ਨ ਕਹੀਂ ਜਾਤਾ ਹੈ, ਸਦਾ ਸੰਗ ਰਹਿਤਾ ਹੈ। ਤਿਸ ਕੌ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ (ਸਬਦੀ) ਉਪਦੇਸੋਂ ਦ੍ਵਾਰੇ ਹਮ ਨੇ (ਚੀਨਾ) ਜਾਣਿਆ ਹੈ॥੧॥ ਰਹਾਉ ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ ॥੧॥ ਰਹਾਉ ॥
SikhNet (Spanish)Está siempre con nosotros y Es conocido a través de la Palabra del Shabd Verdadero del Guru. (1-Pausa)
ਕਾਮ ਹੇਤਿ. ਕੁੰਚਰੁ ਲੈ ਫਾਂਕਿਓ; ਓਹੁ ਪਰ ਵਸਿ ਭਇਓ ਬਿਚਾਰਾ ॥
kaam het. kunchar lai faankio; ohu par vas bheo bichaaraa | Ang 671
Sant Singh KhalsaLured by sexual desire, the elephant is trapped; the poor beast falls into the power of another.
Manmohan SinghInebriated by lust, the elephant is ensnared. The poor animal falls into another's power.
Manmohan Singh (Punjabi)ਵਿਸ਼ੇ ਭੋਗ ਦੀ ਲਗਨ ਕਾਰਨ, ਹਾਥੀ ਫਸ ਜਾਂਦਾ ਹੈ। ਉਹ ਗਰੀਬ ਹੋਰਨਾਂ ਦੇ ਕਾਬੂ ਆ ਜਾਂਦਾ ਹੈ।
Fareedkot Teekaਪੁਨਾ ਜੈਸੇ ਕਾਮ ਕੇ ਹੇਤ ਕੋ ਲੈਕਰ (ਕੁੰਚਰੁ) ਹਾਥੀ (ਫਾਂਕਿਓ) ਫਸਿਆ ਹੈ, ਤਿਸੀ ਤੇ ਵਹੁ ਵਿਚਾਰਾ ਏਤਾ ਬਲੀ ਹੋ ਕਰ ਪਰ ਵਸ ਹੋਤਾ ਭਯਾ॥
Prof. Sahib Singhਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ।ਪਦ ਅਰਥ ਕਾਮਿ ਹੇਤਿ = ਕਾਮ-ਵਾਸ਼ਨਾ ਦੀ ਖ਼ਾਤਰ। ਕੁੰਚਰੁ = ਹਾਥੀ। ਫਾਂਕਿਓ = ਫੜਿਆ ਗਿਆ। ਓਹੁ = ਉਹ ਹਾਥੀ। ਵਸਿ = ਵੱਸ ਵਿਚ।
SikhNet (Spanish)El elefante es engañado por su lujuria que lo lleva a la esclavitud, y así es conducido y guiado por otro;
ਨਾਦ ਹੇਤਿ. ਸਿਰੁ ਡਾਰਿਓ ਕੁਰੰਕਾ; ਉਸ ਹੀ ਹੇਤ ਬਿਦਾਰਾ ॥੨॥
naad het. sir ddaario kurankaa; us hee het bidaaraa |2| Ang 671
Sant Singh KhalsaLured by the sound of the hunter's bell, the deer offers its head; because of this enticement, it is killed. ||2||
Manmohan SinghThe deer offers its head for the love of the tune of hunter's bell and through that love, is he slain.
Manmohan Singh (Punjabi)ਹਰਨ, ਸ਼ਿਕਾਰੀ ਦੇ ਘੰਡੇ ਹੇੜੇ ਦੀ ਆਵਾਜ਼ ਦੇ ਮੋਹ ਵਿੱਚ ਆਪਣਾ ਸੀਸ ਭੇਟ ਕਰ ਦਿੰਦਾ ਹੈ ਅਤੇ ਉਸੇ ਪ੍ਰੇਮ ਦੇ ਰਾਹੀਂ ਹੀ ਉਹ ਮਾਰਿਆ ਜਾਂਦਾ ਹੈ।
Fareedkot Teekaਜੈਸੇ ਨਾਦ ਘੰਟਾ ਹੇੜੇ ਕੇ ਸ੍ਵਰ ਕੇ ਹੇਤੁ ਕਾਰਨ ਸੇ ਮ੍ਰਿਗ ਨੇ ਅਪਨਾ ਸਿਰ ਡਾਰ ਦੀਆ ਅਰਥਾਤ ਤਿਆਗ ਦੀਆ ਹੈ, ਵਹੁ ਉਸੀ ਕੇ ਪ੍ਰੇਮ ਮੇਂ (ਬਿਦਾਰਾ) ਨਸਟ ਹੂਆ ਹੈ॥੨॥
Prof. Sahib Singh(ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ ॥੨॥ਪਦ ਅਰਥ ਨਾਦ ਹੇਤਿ = (ਘੰਡੇਹੇੜੇ ਦੀ) ਆਵਾਜ਼ ਦੇ ਮੋਹ ਵਿਚ। ਕੁਰੰਕਾ = ਹਰਨ। ਬਿਦਾਰਾ = ਮਾਰਿਆ ਗਿਆ ॥੨॥
SikhNet (Spanish)el venado es engañado y conducido hasta la muerte por las dulces melodías de la música. (2)
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ; ਮਾਇਆ ਕਉ ਲਪਟਾਨਾ ॥
dekh kuttanb lobh mohio praanee; maaeaa kau lapattaanaa | Ang 671
Sant Singh KhalsaGazing upon his family, the mortal is enticed by greed; he clings in attachment to Maya.
Manmohan SinghBeholding his family the mortal is allured by covetousness and clings to mammon.
Manmohan Singh (Punjabi)ਆਪਣੇ ਟੱਬਰ-ਕਬੀਲੇ ਨੂੰ ਵੇਖ ਕੇ ਜੀਵ ਨੂੰ ਲਾਲਚ ਨੇ ਲੁਭਾਇਮਾਨ ਕਰ ਲਿਆ ਹੈ ਤੇ ਉਹ ਧਨ-ਦੌਲਤ ਨਾਲ ਚਿਮੜਿਆ ਬੈਠਾ ਹੈ।
Fareedkot Teekaਤੈਸੇ ਹੀ ਕੁਟੰਬ ਕੋ ਦੇਖ ਕਰ ਇਹ ਪ੍ਰਾਣੀ ਤਿਸ ਕੇ ਲੋਭ ਮੇਂ ਮੋਹਿਆ ਹੂਆ ਮਾਇਆ ਮੇਂ ਲਪਟਾਇਆ ਹੈ॥
Prof. Sahib Singh(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ।ਪਦ ਅਰਥ ਦੇਖਿ = ਦੇਖ ਕੇ। ਕੁਟੰਬੁ = ਪਰਵਾਰ। ਲੋਭਿ = ਲੋਭ ਵਿਚ। ਲਪਟਾਨਾ = ਚੰਬੜਿਆ ਰਿਹਾ।
SikhNet (Spanish)Viendo y teniendo a su familia cerca, el hombre es embrujado por el sentido de posesión y el amor a Maya,
ਅਤਿ ਰਚਿਓ ਕਰਿ ਲੀਨੋ ਅਪੁਨਾ; ਉਨਿ ਛੋਡਿ ਸਰਾਪਰ ਜਾਨਾ ॥੩॥
at rachio kar leeno apunaa; un chhodd saraapar jaanaa |3| Ang 671
Sant Singh KhalsaTotally engrossed in worldly things, he considers them to be his own; but in the end, he shall surely have to leave them behind. ||3||
Manmohan SinghVery much engrossed in worldly valuables, he deems them his own but, for sure, he departs leaving them behind.
Manmohan Singh (Punjabi)ਸੰਸਾਰੀ ਪਦਾਰਥਾਂ ਅੰਦਰ ਅਤਿਅੰਤ ਖੱਚਤ ਹੋਇਆ ਹੋਇਆ ਉਹ ਉਨ੍ਹਾਂ ਨੂੰ ਆਪਣੇ ਨਿੱਜ ਦੇ ਸਮਝਦਾ ਹੈ, ਪਰ (ਅੰਤ ਨੂੰ) ਸਿਚਿਤ ਹੀ ਉਹ ਉਨ੍ਹਾਂ ਨੂੰ ਤਿਆਗ ਕੇ ਟੁਰ ਜਾਂਦਾ ਹੈ।
Fareedkot Teekaਤਿਸ ਮੇਂ ਅਤਿਸੈ ਕਰ ਰਚਿਆ ਹੂਆ ਹੈ ਇਸਬਨੇ ਅਪਨਾ ਹੀ ਕਰ ਲੀਨਾ ਹੈ ਔਰ ਉਸ ਮਾਯਾ ਵਾ ਕੁਟੰਬ ਨੇ ਇਸ ਕੋ ਵਾ ਇਸ ਨੇ ਉਸ ਕੋ (ਸਰਾਪਰ) ਅਵਸ ਹੀ ਤਿਆਗ ਜਾਣਾ ਹੈ॥੩॥
Prof. Sahib Singh(ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ ॥੩॥ਪਦ ਅਰਥ ਅਤਿ ਰਚਿਓ = (ਮਾਇਆ ਵਿਚ) ਬਹੁਤ ਮਗਨ ਹੋ ਗਿਆ। ਉਨਿ = ਉਸ (ਮਨੁੱਖ) ਨੇ। ਸਰਾਪਰ = ਜ਼ਰੂਰ ॥੩॥
SikhNet (Spanish)y así él se vuelve parte de eso y cree poseerlo todo, pero al final nada se irá con él. (3)
ਬਿਨੁ ਗੋਬਿੰਦ. ਅਵਰ ਸੰਗਿ ਨੇਹਾ; ਓਹੁ ਜਾਣਹੁ ਸਦਾ ਦੁਹੇਲਾ ॥
bin gobind. avar sang nehaa; ohu jaanahu sadaa duhelaa | Ang 671
Sant Singh KhalsaKnow it well, that anyone who loves any other than God, shall be miserable forever.
Manmohan SinghKnow that he, who has love with any but God, shall ever be miserable.
Manmohan Singh (Punjabi)ਇਹ ਜਾਣ ਲਵੋ ਕਿ ਜਿਸ ਦਾ ਵਾਹਿਗੁਰੂ ਦੇ ਬਗੈਰ ਕਿਸੇ ਹੋਰ ਨਾਲ ਪਿਆਰ ਹੈ, ਉਹ ਹਮੇਸ਼ਾਂ ਹੀ ਦੁਖੀ ਰਹੇਗਾ।
Fareedkot Teekaਤਾਂ ਤੇ ਹੇ ਭਾਈ! ਗੋਬਿੰਦ ਤੇ ਬਿਨਾ ਜੋ ਅਵਰ ਪਦਾਰਥੋਂ ਸਾਥ ਪ੍ਰੇਮ ਕਰਤਾ ਹੈ, ਵਹੁ ਪੁਰਸ ਸਦਾ (ਦੁਹੇਲਾ) ਔਖਾ ਅਥਵਾ ਯਦ੍ਯਪਿ ਪਰਮੇਸ੍ਵਰ ਸੇ ਬਿਨਾ ਸਰਬ ਸੇ ਪ੍ਰੀਤਿ ਹੈ ਤਥਾਪਿ ਦੁਹੇਲਾ ਨਾਮਿ ਅਕੇਲਾ ਹੀ ਹੈ ਅਰਥਾਤ ਦੁਖੀ ਜਾਨੋ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ।ਪਦ ਅਰਥ ਸੰਗਿ = ਨਾਲ। ਨੇਹਾ = ਪਿਆਰ। ਦੁਹੇਲਾ = ਦੁੱਖੀ।
SikhNet (Spanish)Sin Dios, todos los demás amores son dolorosos.
ਕਹੁ ਨਾਨਕ. ਗੁਰ ਇਹੈ ਬੁਝਾਇਓ; ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥
kahu naanak. gur ihai bujhaaeo; preet prabhoo sad kelaa |4|2| Ang 671
Sant Singh KhalsaSays Nanak, the Guru has explained this to me, that love for God brings lasting bliss. ||4||2||
Manmohan SinghSays Nanak, the Guru has explained to me that there is eternal bliss in the Lord's love.
Manmohan Singh (Punjabi)ਗੁਰੂ ਜੀ ਆਖਦੇ ਹਨ, ਕਿ ਗੁਰਾਂ ਨੇ ਮੈਨੂੰ ਇਹ ਸਮਝਾ ਦਿੱਤਾ ਹੈ ਕਿ ਪ੍ਰਮੇਸ਼ਵਰ ਦੇ ਪ੍ਰੇਮ ਅੰਦਰ ਸਦੀਵੀ ਪ੍ਰਸੰਨਤਾ ਹੈ।
Fareedkot Teekaਸ੍ਰੀ ਗੁਰੂ ਸਾਹਿਬ ਜੀ ਕਹਿਤੇ ਹੈਂ: ਹਮ ਕੋ ਸਤਿਗੁਰੋਂ ਨੇ ਇਹੀ ਸਮਝਾਇਆ ਹੈ ਕਿ ਪ੍ਰਭੂ ਕੀ ਪ੍ਰੀਤੀ ਕਰ ਕੇ ਸਦਾ (ਕੇਲਾ) ਅਨੰਦ ਰਹਤਾ ਹੈ॥੪॥੨॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੨॥ਪਦ ਅਰਥ ਗੁਰਿ = ਗੁਰੂ ਨੇ। ਸਦ = ਸਦਾ। ਕੇਲਾ = ਆਨੰਦ ॥੪॥੨॥
SikhNet (Spanish)Dice Nanak, el Guru me ha hecho suficientemente sabio como para entender que sólo el Amor a Dios lo guía a uno al Éxtasis Eterno. (4-2)