ੴ

ਸਿੱਖਬਾਣੀ · SikhBani

ਗੁਰ ਬਚਨੀ ਮਨੁ ਸਹਜ ਧਿਆਨੇ ॥

gur bachanee man sehaj dhiaane
Guru Nanak Dev Ji ਗੁਰੂ ਨਾਨਕ ਦੇਵ ਜੀ · Raag Bilaaval · Ang 796 · 19 lines
Translations

ਬਿਲਾਵਲੁ ਮਹਲਾ ੧ ॥

bilaaval mahalaa 1 |

Sant Singh KhalsaBilaaval, First Mehl:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
SikhNet (Spanish)Bilawal, Mejl Guru Nanak, Primer Canal Divino.

ਗੁਰ ਬਚਨੀ; ਮਨੁ ਸਹਜ ਧਿਆਨੇ ॥

gur bachanee; man sehaj dhiaane |

Sant Singh KhalsaThrough the Word of the Guru's Teachings, the mind intuitively meditates on the Lord.
Manmohan SinghBy Guru's instruction, man obtains the Lord's meditations.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸੁਆਮੀ ਦੇ ਸਿਮਰਨ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਗੁਰੋਂ ਕੇ ਬਚਨਾਂ ਦ੍ਵਾਰਾ ਮੇਰਾ ਮਨ (ਸਹਿਜ) ਸਾਂਤ ਪਦ ਕੇ ਧਿਆਨ ਮੇਂ ਇਸਥਤ ਹੂਆ ਹੈ॥
Prof. Sahib Singhਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ (ਭਾਵ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ),

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ, ਗੁਰੂ ਦੇ ਬਚਨਾਂ ਤੇ ਤੁਰਿਆਂ। ਸਹਜ ਧਿਆਨੇ = ਸਹਜ ਧਿਆਨਿ, ਅਡੋਲਤਾ ਦੀ ਸਮਾਧੀ ਵਿਚ।

SikhNet (Spanish)A través de la Sabiduría del Guru mi mente está entonada en el Señor en total Equilibrio.

ਹਰਿ ਕੈ ਰੰਗਿ ਰਤਾ; ਮਨੁ ਮਾਨੇ ॥

har kai rang rataa; man maane |

Sant Singh KhalsaImbued with the Lord's Love, the mind is satisfied.
Manmohan SinghImbued with the Lord's Love, man is satiated.
Manmohan Singh (Punjabi)ਪ੍ਰਭੂ ਦੇ ਪ੍ਰੈਮ ਨਾਲ ਰੰਗੀਜ, ਇਨਸਾਨ ਰੱਜ ਜਾਂਦਾ ਹੈ।
Fareedkot Teekaਹਰੀ ਕੇ (ਰੰਗਿ) ਪ੍ਰੇਮ ਮੇਂ ਰਤਾ ਹੂਆ ਮੇਰਾ ਮਨੁ ਅਰ ਇੰਦ੍ਰੈ ਪਤੀਆਇ ਗਏ ਹੈਂ॥
Prof. Sahib Singhਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ।

ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ। ਮਾਨੇ = ਮੰਨ ਜਾਂਦਾ ਹੈ, ਪਰਚ ਜਾਂਦਾ ਹੈ।

SikhNet (Spanish)Imbuido en el Amor del Señor vivo satisfecho.

ਮਨਮੁਖ ਭਰਮਿ ਭੁਲੇ ਬਉਰਾਨੇ ॥

manamukh bharam bhule bauraane |

Sant Singh KhalsaThe insane, self-willed manmukhs wander around, deluded by doubt.
Manmohan SinghThe crazy egocentrics go astray in doubt.
Manmohan Singh (Punjabi)ਝੱਲੇ, ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਜੋ ਮਨਮੁਖ ਪੁਰਸ ਹੈਂ, ਸੋ ਗੁਰਾਂ ਤੇ ਬਿਨਾਂ ਭਰਮ ਮੇਂ ਭੂਲੇ ਹੂਏ ਬਾਵਰੇ ਹੋਇ ਰਹੇ ਹੈਂ॥
Prof. Sahib Singh(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭਰਮਿ = ਭਟਕਣਾ ਵਿਚ। ਬਉਰਾਨੇ = ਕਮਲੇ, ਝੱਲੇ।

SikhNet (Spanish)Los insanos y arrogantes Manmukjs vagan alrededor y son engañados por la duda.

ਹਰਿ ਬਿਨੁ. ਕਿਉ ਰਹੀਐ; ਗੁਰ ਸਬਦਿ ਪਛਾਨੇ ॥੧॥

har bin. kiau raheeai; gur sabad pachhaane |1|

Sant Singh KhalsaWithout the Lord, how can anyone survive? Through the Word of the Guru's Shabad, He is realized. ||1||
Manmohan SinghHow can one do without God? He is realised through the Guru's instruction.
Manmohan Singh (Punjabi)ਰੱਬ ਦੇ ਬਗੈਰ ਆਦਮੀ ਕਿਸ ਤਰ੍ਹਾਂ ਰਹਿ ਸਕਦਾ ਹੈ? ਉਹ ਗੁਰਾਂ ਦੇ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰ ਸਬਦ ਦ੍ਵਾਰਾ ਤਿਸ ਹਰੀ ਕੀ ਪਛਾਣ ਬਿਨਾਂ ਕੈਸੇ ਰਹਿਆ ਜਾਵੇ ॥੧॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੇ ॥੧॥

ਪਦ ਅਰਥ ਕਿਉ ਰਹੀਐ = ਨਹੀਂ ਰਹਿ ਸਕੀਦਾ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਨੇ = ਪਛਾਣ, ਸਾਂਝ, ਮੇਲ-ਜੋਲ ॥੧॥

SikhNet (Spanish)Sin el Señor, ¿cómo puede uno sobrevivir? A través del Shabd del Guru, Él es conocido. (1)

ਬਿਨੁ ਦਰਸਨ; ਕੈਸੇ ਜੀਵਉ ਮੇਰੀ ਮਾਈ ॥

bin darasan; kaise jeevau meree maaee |

Sant Singh KhalsaWithout the Blessed Vision of His Darshan, how can I live, O my mother?
Manmohan SinghWithout having the Lord's sight, how can I sustain life, o my mother?
Manmohan Singh (Punjabi)ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?
Fareedkot Teekaਹੇ ਭਾਈ ਸੰਤ ਜਨੋਂ! ਵਾਹਿਗੁਰੂ ਕੇ ਦਰਸ਼ਨ ਦੇਖਨੇ ਸੇ ਬਿਨਾਂ ਮੈਂ ਕਿਸ ਪ੍ਰਕਾਰ ਜੀਵਾਂ॥
Prof. Sahib Singhਹੇ ਮੇਰੀ ਮਾਂ! ਹੁਣ ਮੈਂ ਪ੍ਰਭੂ ਦੇ ਦਰਸ਼ਨ ਤੋਂ ਬਿਨਾ ਵਿਆਕੁਲ ਹੋ ਜਾਂਦੀ ਹਾਂ।

ਪਦ ਅਰਥ ਕੈਸੇ ਜੀਵਉ = ਮੈਂ ਨਹੀਂ ਜੀਊ ਸਕਦਾ। ਮਾਈ = ਹੇ ਮਾਂ!

SikhNet (Spanish)¿Cómo vivir sin la Bendita Visión de Su Darshan, oh madre mía?

ਹਰਿ ਬਿਨੁ ਜੀਅਰਾ ਰਹਿ. ਨ ਸਕੈ ਖਿਨੁ; ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥

har bin jeearaa reh. na sakai khin; satigur boojh bujhaaee |1| rahaau |

Sant Singh KhalsaWithout the Lord, my soul cannot survive, even for an instant; the True Guru has helped me understand this. ||1||Pause||
Manmohan SinghWithout God, my soul can live not even for a moment. The True Guru has imparted to me this true understanding. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਇਕ ਮੁਹਤ ਹਭਰ ਲਈ ਭੀ ਬਚ ਨਹੀਂ ਸਕਦੀ। ਸੱਚੇ ਗੁਰਾਂ ਨੇ ਮੈਨੂੰ ਇਹ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।
Fareedkot Teekaਤਿਸ ਹਰੀ ਬਿਨਾਂ ਮੇਰਾ ਜੀਉ ਖਿਨ ਮਾਤ੍ਰ ਭੀ ਰਹਿ ਨਹੀਂ ਸਕਤਾ ਹੈ, ਅਬ ਸਤਗੁਰਾਂ ਨੇ ਤਿਸ ਕੇ ਮਿਲਨੇ ਕੀ (ਬੂਝ) ਸਮਝ ਮੈਨੂੰ (ਬੁਝਾਈ) ਸਮਝਾਇ ਦਈ ਹੈ॥੧॥ ਰਹਾਉ ॥
Prof. Sahib Singh(ਜਦੋਂ ਤੋਂ) ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ ॥੧॥ ਰਹਾਉ ॥

ਪਦ ਅਰਥ ਜੀਅਰਾ = ਨਿਮਾਣੀ ਜਿੰਦ। ਖਿਨੁ = ਰਤਾ ਕੁ ਸਮਾ ਭੀ। ਸਤਿਗੁਰਿ = ਸਤਿਗੁਰੂ ਨੇ। ਬੂਝ = ਅਕਲ, ਸਮਝ। ਬੁਝਾਈ = ਸਮਝਾ ਦਿੱਤੀ ਹੈ ॥੧॥ ਰਹਾਉ ॥

SikhNet (Spanish)Sin Dios mi ser no vive ni por un instante, el Guru Verdadero me hizo entender esto. (1-Pausa)

ਮੇਰਾ ਪ੍ਰਭੁ ਬਿਸਰੈ; ਹਉ ਮਰਉ ਦੁਖਾਲੀ ॥

meraa prabh bisarai; hau mrau dukhaalee |

Sant Singh KhalsaForgetting my God, I die in pain.
Manmohan SinghForgetting my Lord, I die in pain.
Manmohan Singh (Punjabi)ਆਪਣੇ ਸੁਆਮੀ ਭੁਲਾ ਕੇ ਮੈਂ ਤਕਲੀਫ ਅੰਦਰ ਮਰਦੀ ਹਾਂ।
Fareedkot Teekaਜਬ ਛਿਨ ਮੇਂ ਮੇਰਾ (ਪ੍ਰਭੂ) ਸੁਆਮੀ ਬਿਸਰੇ ਤਬ ਮੈਂ ਦੁਖੀ ਹੋ ਕਰ ਫਿਰਤੀ ਹੂੰ॥
Prof. Sahib Singh(ਜੇ ਕਦੇ) ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ।

ਪਦ ਅਰਥ ਹਉ ਮਰਉ = ਮੈਂ ਮਰਦੀ ਹਾਂ, ਮੇਰੀ ਜਿੰਦ ਵਿਆਕਲ ਹੋ ਜਾਂਦੀ ਹੈ। ਦੁਖਾਲੀ = ਦੁੱਖੀ।

SikhNet (Spanish)Cuando abandono a mi Señor me muero de dolor;

ਸਾਸਿ ਗਿਰਾਸਿ ਜਪਉ; ਅਪੁਨੇ ਹਰਿ ਭਾਲੀ ॥

saas giraas jpau; apune har bhaalee |

Sant Singh KhalsaWith each breath and morsel of food, I meditate on my Lord, and seek Him.
Manmohan SinghWith every breath and morsel of mine, I contemplate and seek my God.
Manmohan Singh (Punjabi)ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦੀ ਅਤੇ ਭਾਲਦੀ ਹਾਂ।
Fareedkot Teekaਤਾਂ ਤੇ ਗ੍ਰਾਸ ਲੇਤੇ ਹੂਏ ਭੀ ਜੋ ਸ੍ਵਾਸ ਆਵਤੇ ਹੈਂ ਅਰਥਾਤ ਸਰਬ ਸਮੇਂ ਸ੍ਵਾਸ ਸ੍ਵਾਸ ਸਾਥ ਅਪਨੇ ਹਰੀ ਸੁਆਮੀ ਕੋ ਖੋਜ ਕਰ ਸਦਾ ਜਪਤੀ ਹੂੰ॥
Prof. Sahib Singhਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ।

ਪਦ ਅਰਥ ਸਾਸਿ = ਇੱਕ ਸਾਹ ਨਾਲ। ਗਿਰਾਸਿ = ਇਕ ਗਿਰਾਹੀ ਨਾਲ। ਸਾਸਿ ਗਿਰਾਸਿ = ਇਕ ਇਕ ਸਾਹ ਤੇ ਗਿਰਾਹੀ ਨਾਲ, ਹਰ ਵੇਲੇ। ਭਾਲੀ = ਭਾਲੀਂ, ਮੈਂ ਭਾਲਦੀ ਹਾਂ, ਲੱਭਦੀ ਹਾਂ।

SikhNet (Spanish)por eso Lo busco y habito en Él.

ਸਦ ਬੈਰਾਗਨਿ; ਹਰਿ ਨਾਮੁ ਨਿਹਾਲੀ ॥

sad bairaagan; har naam nihaalee |

Sant Singh KhalsaI remain always detached, but I am enraptured with the Lord's Name.
Manmohan SinghI ever remain detached and am gladdened with God's Name.
Manmohan Singh (Punjabi)ਮੈਂ ਸਦੀਵ ਹੀ ਨਿਰਲੇਪ ਰਹਿੰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।
Fareedkot Teekaਤਿਸ ਕਰ ਸਦਾ (ਬੈਰਾਗਨਿ) ਵੈਰਾਗਵਾਨ ਵਾ ਪ੍ਰੇਮਵਾਂਨ ਮੇਰੀ ਬੁਧੀ ਭਈ ਹੈ, ਔ ਹਰੀ ਨਾਮ ਕੋ ਮੁਕਤੀ ਕਾ ਦਾਤਾ ਜਾਨ ਕਰ ਤਿਸ ਹੀ ਕੌ ਸਦਾ (ਨਿਹਾਲੀ) ਦੇਖਤੀ ਹੈ॥
Prof. Sahib Singhਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨੂੰ ਹੀ (ਆਪਣੀ ਨਿਗਾਹ ਵਿਚ) ਰੱਖਦੀ ਹਾਂ।

ਪਦ ਅਰਥ ਬੈਰਾਗਨਿ = ਦੁਨੀਆ ਦੇ ਰਸਾਂ ਵਲੋਂ ਉਦਾਸ। ਨਿਹਾਲੀ = ਮੈਂ ਵੇਖਦੀ ਹਾਂ, ਨਜ਼ਰ ਰੱਖਦੀ ਹਾਂ।

SikhNet (Spanish)Ahora que he visto la Gloria del Nombre del Señor, vivo desapegado.

ਅਬ ਜਾਨੇ; ਗੁਰਮੁਖਿ ਹਰਿ ਨਾਲੀ ॥੨॥

ab jaane; guramukh har naalee |2|

Sant Singh KhalsaNow, as Gurmukh, I know that the Lord is always with me. ||2||
Manmohan SinghBy the Guru's grace, I have now realised God to be with me.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੁਣ ਮੈਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਅਨੁਭਵ ਕਰ ਲਿਆ ਹੈ।
Fareedkot Teekaਅਬ ਸਤਿਗੁਰਾਂ ਦੁਆਰਾ ਹਰਿ ਜੀ ਅਪਨੇ ਸਾਥ ਹੀ ਜਾਨੇ ਹੈਂ॥੨॥
Prof. Sahib Singhਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ ॥੨॥

ਪਦ ਅਰਥ ਅਬ = ਹੁਣ। ਜਾਨੇ = ਜਾਣਿਆ ਹੈ, ਸਮਝ ਆਈ ਹੈ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਰਾਹੀਂ। ਨਾਲੀ = ਨਾਲਿ, ਅੰਗ-ਸੰਗ ॥੨॥

SikhNet (Spanish)Ahora, a través del Guru, sé que el Señor está siempre conmigo. (2)

ਅਕਥ ਕਥਾ ਕਹੀਐ ਗੁਰ ਭਾਇ ॥

akath kathaa kaheeai gur bhaae |

Sant Singh KhalsaThe Unspoken Speech is spoken, by the Will of the Guru.
Manmohan SinghBy abiding in the Guru's will, the Lord's ineffable discourse is described.
Manmohan Singh (Punjabi)ਗੁਰਾਂ ਦੀ ਰਜ਼ਾ ਅੰਦਰ ਵਸਦ ਦੁਆਰਾ ਪ੍ਰਭੂ ਦੀ ਅਕਹਿ ਵਾਰਤਾ ਵਰਣਨ ਕੀਤੀ ਜਾਂਦੀ ਹੈ।
Fareedkot Teekaਤਿਨ ਸਤਿਗੁਰਾਂ ਮੇਂ (ਭਾਇ) ਪ੍ਰੇਮ ਕਰ ਕੇ (ਅਕਥ) ਵਾਹਿਗੁਰੂ ਕੀ ਹੀ ਕਥਾ ਕੌ ਸਦਾ ਉਚਾਰਨ ਕਰੀਏ, ਕਿਆ ਹਰੀ ਗੁਰ ਅਵਤਾਰੋਂ ਕੀ ਲੀਲਾ ਕੋ ਬਰਨਨ ਕਰਨਾਂ॥
Prof. Sahib Singhਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਹੀ ਕੀਤੀ ਜਾ ਸਕਦੀ ਹੈ।

ਪਦ ਅਰਥ ਅਕਥੁ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਅਕਥ ਕਥਾ = ਬੇਅੰਤ ਗੁਣਾਂ ਨਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ। ਕਹੀਐ = ਆਖੀ ਜਾ ਸਕਦੀ ਹੈ। ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ ਜੁੜਿਆਂ।

SikhNet (Spanish)A través de la Sabiduría del Guru,

ਪ੍ਰਭੁ ਅਗਮ ਅਗੋਚਰੁ; ਦੇਇ ਦਿਖਾਇ ॥

prabh agam agochar; dee dikhaae |

Sant Singh KhalsaHe shows us that God is unapproachable and unfathomable.
Manmohan SinghThe Guru shows the Unfathomable and Unapprehensible Lord.
Manmohan Singh (Punjabi)ਗੁਰੂ ਜੀ ਅਥਾਹ ਅਤੇ ਅਗਾਧ ਸੁਆਮੀ ਨੂੰ ਵਿਖਾਲ ਦਿੰਦੇ ਹਨ।
Fareedkot Teekaਸੋ ਸਤਿਗੁਰ ਅਗਮ ਅਗੋਚਰ ਸੁਆਮੀ ਕੋ ਦਿਖਾਇ ਦੇਤੇ ਹੈਂ॥
Prof. Sahib Singhਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।

ਪਦ ਅਰਥ ਦੇਇ ਦਿਖਇ = ਵਿਖਾਲ ਦੇਂਦਾ ਹੈ।

SikhNet (Spanish)ahora recito lo Inefable y veo al Señor Insondable e Imperceptible.

ਬਿਨੁ ਗੁਰ ਕਰਣੀ; ਕਿਆ ਕਾਰ ਕਮਾਇ ॥

bin gur karanee; kiaa kaar kamaae |

Sant Singh KhalsaWithout the Guru, what lifestyle could we practice, and what work could we do?
Manmohan SinghWithout the Guru, what way of life and service can be practised?
Manmohan Singh (Punjabi)ਗੁਰਾਂ ਦੇ ਬਗੈਰ, ਜੀਵਨ ਦੀ ਕਿਹੜੀ ਰਹਿਣੀ-ਬਹਿਣੀ ਅਤੇ ਸੇਵਾ ਕਮਾਈ ਜਾ ਸਕਦੀ ਹੈ?
Fareedkot Teekaਬਿਨਾਂ ਸਤਿਗੁਰਾਂ ਤੇ (ਕਰਣੀ) ਭਗਤੀ ਕੀ ਕਾਰ ਕਿਆ ਕਮਾਵੇਗਾ, ਭਾਵ ਸੇ ਸਤਿਗੁਰਾਂ ਤੇ ਬਿਨਾਂ ਜੀਵ ਕੋ ਪੂਰਬੋਕਤ ਸੁਭ ਗੁਣ ਪ੍ਰਾਪਤਿ ਨਹੀਂ ਹੋਤੇ॥
Prof. Sahib Singhਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ।

ਪਦ ਅਰਥ ਗੁਰ ਕਰਣੀ = ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ। ਕਿਆ ਕਾਰ = ਹੋਰ ਕੋਈ ਕਾਰ ਨਹੀਂ।

SikhNet (Spanish)Ahora no practico nada más que la Sabiduría del Guru;

ਹਉਮੈ ਮੇਟਿ ਚਲੈ; ਗੁਰ ਸਬਦਿ ਸਮਾਇ ॥੩॥

haumai mett chalai; gur sabad samaae |3|

Sant Singh KhalsaEradicating egotism, and walking in harmony with the Guru's Will, I am absorbed in the Word of the Shabad. ||3||
Manmohan SinghStilling my ego and walking in the Guru's way I am absorbed in the Name.
Manmohan Singh (Punjabi)ਆਪਣੀ ਹੰਗਤਾ ਮਾਰ ਕੇ ਅਤੇ ਗੁਰਾਂ ਦੇ ਮਾਰਗ ਤੇ ਟੁਰ ਕੇ ਮੈਂ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਜੋ ਪੁਰਸ਼ ਸਤਿਗੁਰਾਂ ਦੁਆਰੇ ਤਿਸ ਭਗਤੀ ਮਾਰਗ ਮੇਂ ਚਲੇ ਹੈਂ, ਸੋ ਹੌਮੈ ਕੋ ਮਿਟਾਇ ਕਰ (ਸਬਦਿ) ਬ੍ਰਹਮ ਮੇਂ ਸਮਾਇ ਗਏ ਹੈਂ॥੩॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ ॥੩॥

ਪਦ ਅਰਥ ਮੇਟਿ = ਮਿਟਾ ਕੇ। ਸਮਾਇ = ਲੀਨ ਹੋ ਕੇ ॥੩॥

SikhNet (Spanish)así mi ego se calma y se inmerge en la Palabra del Guru.

ਮਨਮੁਖੁ ਵਿਛੁੜੈ; ਖੋਟੀ ਰਾਸਿ ॥

manamukh vichhurrai; khottee raas |

Sant Singh KhalsaThe self-willed manmukhs are separated from the Lord, gathering false wealth.
Manmohan SinghThe apostates are separated from the Lord and amass false capital.
Manmohan Singh (Punjabi)ਅਧਰਮੀ ਪ੍ਰਭੂ ਨਾਲੋਂ ਵਿਛੜ ਗਏ ਹਨ ਅਤੇ ਕੂੜੀ ਪੂੰਜੀ ਇਕੱਤਰ ਕਰਦੇ ਹਨ।
Fareedkot Teekaਜੋ ਮਨਮੁਖ ਮੰਦਕਰਮੋਂ ਰੂਪੀ ਖੋਟੀ (ਰਾਸਿ) ਪੂੰਜੀ ਵਾਲੇ ਹੈਂ, ਸੋ ਤਿਸ ਵਾਹਿਗੁਰੂ ਕੇ ਸਦਾ ਵਿਯੋਗੀ ਰਹਿਤੇ ਹੈਂ॥
Prof. Sahib Singhਜੋ ਮਨੁੱਖ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੇ ਥਾਂ) ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਰਾਸਿ = ਪੂੰਜੀ।

SikhNet (Spanish)Los hombres, en su propio ego, están separados de su Dios, y juntan un capital falso,

ਗੁਰਮੁਖਿ ਨਾਮਿ ਮਿਲੈ ਸਾਬਾਸਿ ॥

guramukh naam milai saabaas |

Sant Singh KhalsaThe Gurmukhs are celebrated with the glory of the Naam, the Name of the Lord.
Manmohan SinghThe Guru-wards are blessed with the Glory of the Lord's Name.
Manmohan Singh (Punjabi)ਗੁਰੂ-ਸਮਰਪਣਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਭਤਾ ਪਰਾਪਤ ਹੁੰਦੀ ਹੈ।
Fareedkot Teekaਜੋ ਗੁਰਮੁਖ ਸਰਧਾ ਪੂੰਜੀ ਸੰਜੁਗਤਿ ਹੈਂ, ਸੋ ਤਿਸ (ਨਾਮਿ) ਵਾਹਿਗੁਰੂ ਮੇਂ ਮਿਲ ਗਏ ਹੈਂ, ਤਾਂ ਤੇ ਤਿਨਾਂ ਕੋ ਹੀ (ਸਾਬਾਸਿ) ਧੰਨ੍ਯਤਾ ਪ੍ਰਾਪਤਿ ਭਈ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ।

ਪਦ ਅਰਥ ਸਾਬਾਸਿ = ਸੋਭਾ।

SikhNet (Spanish)mientras que los Hombres de Dios, son bendecidos con la Gloria del Nombre del Señor.

ਹਰਿ ਕਿਰਪਾ ਧਾਰੀ; ਦਾਸਨਿ ਦਾਸ ॥

har kirapaa dhaaree; daasan daas |

Sant Singh KhalsaThe Lord has showered His Mercy upon me, and made me the slave of His slaves.
Manmohan SinghGod has shown mercy unto me and has made me the slave of His slaves.
Manmohan Singh (Punjabi)ਵਾਹਿਗੁਰੂ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੈਨੂੰ ਆਪਣਿਆਂ ਗੋਲਿਆਂ ਦਾ ਗੋਲਾ ਬਣਾ ਲਿਆ ਹੈ।
Fareedkot Teekaਜੋ ਦਾਸੋਂ ਕੇ ਦਾਸ ਭਏ ਹੈਂ ਤਿਨਾ ਪੁਰ ਤਿਸ ਹਰੀ ਨੇ ਅਪਣੀ ਕਿਰਪਾ (ਧਾਰੀ) ਕੀਤੀ ਹੈ॥
Prof. Sahib Singhਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ,

ਪਦ ਅਰਥ ਦਾਸਨਿ ਦਾਸ = ਦਾਸਾਂ ਦਾ ਦਾਸ, ਸੰਤ ਜਨਾਂ ਦਾ ਸੇਵਕ।

SikhNet (Spanish)El Señor me ha bendecido con Su Misericordia; ahora soy el Esclavo de Sus Esclavos.

ਜਨ ਨਾਨਕ; ਹਰਿ ਨਾਮ ਧਨੁ ਰਾਸਿ ॥੪॥੪॥

jan naanak; har naam dhan raas |4|4|

Sant Singh KhalsaThe Name of the Lord is the wealth and capital of servant Nanak. ||4||4||
Manmohan SinghThe Lord's Name is the wealth and capital of serf Nanak,
Manmohan Singh (Punjabi)ਸੁਆਮੀ ਦਾ ਨਾਮ ਨਫਰ ਨਾਨਕ ਦੀ ਦੋਲਤ ਅਤੇ ਪੂੰਜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਦਾਸੋਂ ਕੋ (ਰਾਸਿ) ਸਚਾ ਹਰੀ ਨਾਮ ਧਨ ਪ੍ਰਾਪਤਿ ਭਇਆ ਹੈ॥੪॥੪॥☬ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਵਾਹਿਗੁਰੂ ਕੇ ਨਾਮ ਸੇ ਬਿਨਾਂ ਸਰਬ ਪਦਾਰਥਾਂ ਕੇ ਭੋਗੋਂ ਕੋ ਧ੍ਰਿਕਾਰਤੇ ਹੂਏ ਸਨਮੁਖ ਬੇਨਤੀ ਕਰ ਸਬਦ ਉਚਾਰਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ ॥੪॥੪॥
SikhNet (Spanish)De esta forma Nanak ha acumulado el Capital del Nombre del Señor.(4-4)
Answers quote the Granth verbatim with Ang citations. AI commentary is not Gurbani and not a religious ruling.