ੴ

ਸਿੱਖਬਾਣੀ · SikhBani

ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

dhrig dhrig khaaeaa dhrig dhrig soeaa dhrig dhrig kaaparr...
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 796, 797 · 16 lines
Translations

ਬਿਲਾਵਲੁ ਮਹਲਾ ੩ ਘਰੁ ੧ ॥

bilaaval mahalaa 3 ghar 1 | Ang 796

Sant Singh KhalsaBilaaval, Third Mehl, First House:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Bilawal, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 796

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਧ੍ਰਿਗੁ ਧ੍ਰਿਗੁ ਖਾਇਆ. ਧ੍ਰਿਗੁ ਧ੍ਰਿਗੁ ਸੋਇਆ; ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

dhrig dhrig khaaeaa. dhrig dhrig soeaa; dhrig dhrig kaaparr ang charraaeaa | Ang 796

Sant Singh KhalsaCursed, cursed is the food; cursed, cursed is the sleep; cursed, cursed are the clothes worn on the body.
Manmohan SinghCursed, cursed is the food, cursed, cursed the sleep and cursed, cursed the robe which one wears on the body.
Manmohan Singh (Punjabi)ਲਾਨ੍ਹਤ, ਲਾਨ੍ਹਤ ਹੈ ਖਾਧ ਖੁਰਾਕ ਨੂੰ, ਲਾਨ੍ਹਤ, ਲਾਨ੍ਹਤ ਨੀਂਦਰ ਨੂੰ ਅਤੇ ਲਾਨ੍ਹਤ ਲਾਨ੍ਹਤ ਪੁਸ਼ਾਕ ਨੂੰ, ਜੋ ਆਦਮੀ ਸਰੀਰ ਉਤੇ ਪਾਉਂਦਾ ਹੈ।
Fareedkot Teekaਤਾਂ ਤੇ ਹੇ ਕਰਤਾਰ! ਤੇਰੇ ਸਿਮਰਨ ਬਿਨਾਂ ਕੁਟੰਬ ਕੇ ਸਹਿਤ ਪਦਾਰਥੋਂ ਕੇ ਖਾਣੇ ਕੋ ਭੀ ਮਨ ਬਾਣੀ ਕਰ ਧ੍ਰਿਕਾਰ ਹੈ, ਅਰ ਸੁਖ ਮਾਨ ਕਰ ਸਿਹਜਾ ਪਰ ਸੋਣੇ ਕੋ ਭੀ ਮਨ ਬਾਣੀ ਕਰ ਧ੍ਰਿਕਾਰ ਹੈ, ਔ ਅੰਗੋਂ ਵਿਖੇ ਅਨੇਕ ਤਰਹ ਕੇ ਬਸਤਰ ਪਹਿਰਣੇ ਕੋ ਭੀ ਸਦਾ ਧ੍ਰਿਕਾਰ ਹੈ॥
Prof. Sahib Singhਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ।

ਪਦ ਅਰਥ ਧ੍ਰਿਗੁ = {धिक् = Fie! Shame!} ਲਾਹਨਤ, ਫਿਟਕਾਰ। ਕਾਪੜੁ = ਕੱਪੜਾ। ਅੰਗਿ = ਸਰੀਰ ਉਤੇ।

SikhNet (Spanish)Maldita sea la comida, maldito sea el sueño, maldita la ropa que uno usa, maldito el cuerpo y la familia,

ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ; ਜਿਤੁ ਹੁਣਿ ਖਸਮੁ. ਨ ਪਾਇਆ ॥

dhrig sareer kuttanb sahit siau; jit hun khasam. na paaeaa | Ang 796

Sant Singh KhalsaCursed is the body, along with family and friends, when one does not find his Lord and Master in this life.
Manmohan SinghAccursed is the body along with one attains not to his Master now.
Manmohan Singh (Punjabi)ਧ੍ਰਿਕਾਰ ਹੈ ਟੱਬਰ ਕਬੀਲੇ ਅਤੇ ਮਿੱਤਰਤਾ ਸਮੇਤ ਦੇਹ ਨੂੰ, ਜਦ ਕਿ ਇਨਸਾਨ, ਹੁਣ ਆਪਣੇ ਸੁਆਮੀ ਨੂੰ ਪਰਾਪਤ ਨਹੀਂ ਕਰਦਾ।
Fareedkot Teekaਸ੍ਰਬਤ ਕੁਟੰਬ ਸਨਬੰਧੀਓਂ ਸੰਜੁਗਤ ਇਸ ਸਰੀਰ ਕੋ ਭੀ ਧ੍ਰਿਕਾਰ ਹੈ, ਜਿਸ ਤੇ ਇਸ ਮਾਨੁਖ ਦੇਹ ਸਿਉਂ (ਹੁਣਿ) ਅਬ ਹੇ (ਖਸਮੁ) ਵਾਹਿਗੁਰੂ ਸੁਆਮੀ! ਤੇਰੇ ਅਪਨੇ ਆਪ ਸ੍ਵਰੂਪ ਕੋ ਨਹੀਂ ਪਾਇਆ, ਭਾਵ ਇਹ ਧਨ, ਪਦਾਰਥ, ਸੰਪਦਾ, ਖਾਨ-ਪਾਨ, ਪਹਿਰਨਾਦੀ ਭਜਨ ਤੇ ਬਿਨਾਂ ਸਭ ਵਿਅਰਥ ਹੈ॥
Prof. Sahib Singh(ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ।

ਪਦ ਅਰਥ ਕੁਟੰਬ = ਪਰਵਾਰ। ਸਹਿਤ = ਸਮੇਤ। ਸਿਉ = ਨਾਲ, ਸਮੇਤ। ਜਿਤੁ = ਜਿਸ (ਸਰੀਰ) ਦੀ ਰਾਹੀਂ। ਹੁਣਿ = ਇਸ ਜਨਮ ਵਿਚ।

SikhNet (Spanish)si uno no logra tomar Conciencia del Señor en esta forma humana.

ਪਉੜੀ ਛੁੜਕੀ ਫਿਰਿ ਹਾਥਿ, ਨ ਆਵੈ; ਅਹਿਲਾ ਜਨਮੁ ਗਵਾਇਆ ॥੧॥

paurree chhurrakee fir haath, na aavai; ahilaa janam gavaaeaa |1| Ang 796

Sant Singh KhalsaHe misses the step of the ladder, and this opportunity will not come into his hands again; his life is wasted, uselessly. ||1||
Manmohan SinghThe opportunity lost comes not to man's hand again and he loses his life in vain.
Manmohan Singh (Punjabi)ਮੌਕਾ ਗੁਆਚਿਆ ਹੋਇਆ, ਮੁੜ ਕੇ ਹੱਥ ਨਹੀਂ ਲੱਗਦਾ ਅਤੇ ਆਦਮੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
Fareedkot Teekaਤਾਂ ਤੇ ਹੇ ਪਰਮੇਸਰ! ਤੇਰੇ ਮੇਂ ਪ੍ਰਾਪਤਿ ਹੋਣੇ ਕੀ ਇਹ ਮਾਨੁਖ ਦੇਹ ਰੂਪ ਪਉੜੀ ਹੈ, ਸੋ ਜਬ ਹਾਥ ਸੇ ਛੁਟ ਗਈ ਤਬ ਫੇਰ ਹਾਥ ਨਹੀਂ ਆਵੇਗੀ। ਔਰ ਤੇਰੇ ਭਜਨ ਸੇ ਬਿਨਾਂ ਇਸ ਜੀਵ ਨੇ (ਅਹਿਲਾ) ਸੁੰਦਰ ਵਾ ਬਿਅਰਥ ਜਨਮ ਗਵਾਇ ਲੀਆ ਹੈ, ਯਥਾ-☬"ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੰਬਾਰ॥"॥੧॥
Prof. Sahib Singh(ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥

ਪਦ ਅਰਥ ਹਾਥਿ = ਹੱਥ ਵਿਚ। ਅਹਿਲਾ = ਬਹੁਤ ਕੀਮਤੀ ॥੧॥

SikhNet (Spanish)Pues una vez que uno pierde el paso en la vida, todo es inútil.(1)

ਦੂਜਾ ਭਾਉ. ਨ ਦੇਈ ਲਿਵ ਲਾਗਣਿ; ਜਿਨਿ ਹਰਿ ਕੇ ਚਰਣ ਵਿਸਾਰੇ ॥

doojaa bhaau. na deee liv laagan; jin har ke charan visaare | Ang 796

Sant Singh KhalsaThe love of duality does not allow him to lovingly focus his attention on the Lord; he forgets the Feet of the Lord.
Manmohan SinghHe, who forgets the Lord's feet; him duality allows not to embrace Lord's love.
Manmohan Singh (Punjabi)ਜਿਸ ਨੇ ਸਾਈਂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਦਾ ਪ੍ਰੇਮ ਪ੍ਰਭੂ ਨਾਲ ਨਹੀਂ ਪੈਣ ਦਿੰਦਾ।
Fareedkot Teekaਹੇ ਹਰੀ! ਜਿਨਾਂ ਨੇ ਤੇਰੇ ਚਰਣਾਰਵਿੰਦ ਮਨ ਤੇ ਵਿਸਾਰੇ ਹੈਂ, ਤਿਨਾਂ ਕੋ ਦ੍ਵੈਤ ਭਾਵ ਤੇਰੇ ਮੇਂ ਚਿਤ ਕੀ ਬ੍ਰਿਤੀ ਨਹੀਂ ਲਾਗਣੇ ਦੇਤਾ, ਭਾਵ ਯਿਹ ਦ੍ਵੈਤ ਭਾਵ ਮੇਂ ਲਗੇ ਹੂਏ ਹੈਂ॥
Prof. Sahib Singhਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੋੜਨ ਨਹੀਂ ਦੇਂਦਾ।

ਪਦ ਅਰਥ ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ। ਨ ਦੇਈ ਲਾਗਣਿ = ਲੱਗਣ ਨਹੀਂ ਦੇਂਦਾ। ਜਿਨਿ = ਜਿਸ (ਦੂਜੇ ਭਾਵ) ਨੇ।

SikhNet (Spanish)Aquél que abandona los Pies del Señor, no se entona en el Señor y se enamora del otro.

ਜਗਜੀਵਨ ਦਾਤਾ. ਜਨ ਸੇਵਕ ਤੇਰੇ; ਤਿਨ ਕੇ. ਤੈ ਦੂਖ ਨਿਵਾਰੇ ॥੧॥ ਰਹਾਉ ॥

jagajeevan daataa. jan sevak tere; tin ke. tai dookh nivaare |1| rahaau | Ang 796

Sant Singh KhalsaO Life of the World, O Great Giver, you eradicate the sorrows of your humble servants. ||1||Pause||
Manmohan SinghO the Life-Giver Lord of the world, thou hast numberless slaves and serfs, Their sorrows, thou sheddest all. Pause.
Manmohan Singh (Punjabi)ਜੇ ਜਗਤ ਨੂੰ ਜਿੰਦ-ਜਾਨ ਬਖਸ਼ਣਹਾਰ ਸੁਆਮੀ! ਤੇਰੇ ਅਣਗਿਣਤ ਨੌਕਰ ਅਤੇ ਨਫਰ ਹਨ। ਤੂੰ ਉਨ੍ਹਾਂ ਨੂੰ ਸਾਰੇ ਦੁਖੜੇ ਦੂਰ ਕਰਦਾ ਹੈਂ। ਠਹਿਰਾਉ।
Fareedkot Teekaਹੇ ਜੀਵਨ ਦਾਤਾ! ਤੇਰੇ ਜੋ ਸੇਵਕ ਸੰਤ ਜਨ ਹੈਂ ਤਿਨਾਂ ਕੇ ਤੈਂਨੇ ਸਰਬ ਅਗ੍ਯਾਨ, ਜਨ੍ਯ, ਜਨਮ, ਮਰਨ ਆਦੀ ਦੁਖ ਨਿਬ੍ਰਿਤ ਕਰ ਦੀਏ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ॥੧॥ ਰਹਾਉ ॥

ਪਦ ਅਰਥ ਜਗ ਜੀਵਨ = ਜਗਤ ਦੀ ਜਿੰਦ। ਤੈ = ਤੂੰ {ਲਫ਼ਜ਼ 'ਤੂੰ' ਅਤੇ 'ਤੈ' ਵਿਚ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}। ਨਿਵਾਰੇ = ਦੂਰ ਕਰ ਦਿੱਤੇ ॥੧॥ ਰਹਾਉ ॥

SikhNet (Spanish)Oh Señor, eres el Ser Compasivo con toda la vida; a Tus Devotos les borras su tristeza. (1-Pausa)

ਤੂ ਦਇਆਲੁ. ਦਇਆਪਤਿ ਦਾਤਾ; ਕਿਆ ਏਹਿ ਜੰਤ ਵਿਚਾਰੇ ॥

too deaal. deaapat daataa; kiaa ehi jant vichaare | Ang 796

Sant Singh KhalsaYou are Merciful, O Great Giver of Mercy; what are these poor beings?
Manmohan SinghMy Beneficent Master, Thou art my compassionate Lord of mercy. What are these poor beings before Thee?
Manmohan Singh (Punjabi)ਮੇਰੇ ਦਾਤਾਰ ਮਾਲਕ! ਤੂੰ ਮੇਰਾ ਮਿਹਰਬਾਨ ਰਹਿਮਤ ਦਾ ਸੁਆਮੀ ਹੈ, ਇਹ ਗਰੀਬ ਜੀਵ ਤੇਰੇ ਅੱਗੇ ਕੀ ਹਨ?
Fareedkot Teekaਤੂੰ ਪ੍ਰਮ ਦ੍ਯਾਲ ਦ੍ਯਾ ਕੇ ਕਰਨੇਹਾਰਾ ਦਾਤਾਰੁ ਹੈਂ ਔ ਸਰਬ ਕਾ (ਪਤਿ) ਮਾਲਕ ਹੈਂ, ਏਹ ਵਿਚਾਰੇ ਜੰਤ ਅਨਾਥ ਕ੍ਯਾ ਕਰ ਸਕਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ।

ਪਦ ਅਰਥ ਦਇਆ ਪਤਿ = ਦਇਆ ਦਾ ਮਾਲਕ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}।

SikhNet (Spanish)Eres nuestro Maestro Benévolo, Compasivo y Misericordioso; ante Ti, ¿qué pueden hacer las pobres criaturas?

ਮੁਕਤ ਬੰਧ ਸਭਿ ਤੁਝ ਤੇ ਹੋਏ; ਐਸਾ ਆਖਿ ਵਖਾਣੇ ॥

mukat bandh sabh tujh te hoe; aisaa aakh vakhaane | Ang 796

Sant Singh KhalsaAll are liberated or placed into bondage by You; this is all one can say.
Manmohan SinghEmancipated and bound are all from Thee. It is proper to say and speak thus.
Manmohan Singh (Punjabi)ਬੰਦਖਲਾਸ ਅਤੇ ਬੱਝੇ ਹੋਏ ਸਮੂਹ ਤੇਰੇ ਤੋਂ ਹੀ ਹਨ। ਇੰਜ ਹੀ ਕਹਿਣਾ ਅਤੇ ਆਖਣਾ ਮੁਨਾਸਬ ਹੈ।
Fareedkot Teekaਏਹ ਜੀਵ ਤੇਰੇ ਰਚੇ ਹੂਏ ਬੰਧਨੋਂ ਸੇ ਮੁਕਤਿ ਭੀ ਤੇਰੀ ਹੀ ਕ੍ਰਿਪਾ ਤੇ ਹੋਵੈਂਗੇ, ਵਾ ਬੰਧਨ ਔ ਮੁਕਤਿ ਸਹਿਤ ਸਭ ਜੀਵ ਤੇਰੇ ਤੇ ਹੂਏ ਹੂਏ ਹੈਂ, ਐਸਾ ਤੇਰਾ ਜਸ ਬੇਦ (ਵਖਾਣੇ) ਬਿਸਤਾਰ ਸਹਿਤ ਉਚਾਰਨ ਕਰਤੇ ਹੈਂ॥
Prof. Sahib Singhਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ-ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ।

ਪਦ ਅਰਥ ਮੁਕਤ = ਮਾਇਆ ਦੇ ਮੋਹ ਤੋਂ ਆਜ਼ਾਦ। ਬੰਧ = ਮੋਹ ਵਿਚ ਬੱਝੇ ਹੋਏ। ਸਭਿ = ਸਾਰੇ। ਵਖਾਣੇ = ਬਿਆਨ ਕਰਦਾ ਹੈ।

SikhNet (Spanish)Los emancipados y los confundidos, ambos, pertenecen a Ti; es todo lo que puede uno decir.

ਗੁਰਮੁਖਿ ਹੋਵੈ. ਸੋ ਮੁਕਤੁ ਕਹੀਐ; ਮਨਮੁਖ ਬੰਧ ਵਿਚਾਰੇ ॥੨॥

guramukh hovai. so mukat kaheeai; manamukh bandh vichaare |2| Ang 796

Sant Singh KhalsaOne who becomes Gurmukh is said to be liberated, while the poor self-willed manmukhs are in bondage. ||2||
Manmohan SinghHe who turns Guru-wards is termed as emancipated and the helpless egocentric are bound down.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਬੰਦਖਲਾਸ ਆਖਿਆ ਜਾਂਦਾ ਹੈ ਅਤੇ ਨਿਹੱਥਲ ਆਪ-ਹੁਦਰੇ ਨਰੜ ਲਏ ਜਾਂਦੇ ਹਨ।
Fareedkot Teekaਜੋ ਗੁਰਮੁਖ ਹੈਂ, ਸੋ ਮੁਕਤ ਰੂਪ ਕਹੀਤੇ ਹੈਂ ਔਰ ਜੋ ਮਨਮੁਖ ਹੈਂ, ਸੋ ਬੀਚਾਰੇ ਬੰਧੇ ਹੂਏ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ॥੨॥

SikhNet (Spanish)Aquél que entona su mirada hacia Ti es emancipado, mientras que los pobres arrogantes Manmukjs están destinados a vagar a través de muchos vientres maternos. (2)

ਸੋ ਜਨੁ ਮੁਕਤੁ. ਜਿਸੁ ਏਕ ਲਿਵ ਲਾਗੀ; ਸਦਾ ਰਹੈ ਹਰਿ ਨਾਲੇ ॥

so jan mukat. jis ek liv laagee; sadaa rahai har naale | Ang 796

Sant Singh KhalsaHe alone is liberated, who lovingly focuses his attention on the One Lord, always dwelling with the Lord.
Manmohan SinghThat man alone is emancipated who enshrines affections for the One Lord and ever abides with the Lord.
Manmohan Singh (Punjabi)ਕੇਵਲ ਉਹ ਜਣਾ ਹੀ ਬੰਦਖਲਾਸ ਹੈ, ਜਿਸ ਦੀ ਪ੍ਰੀਤ ਇਕ ਸਾਹਿਬ ਨਾਲ ਲੱਗੀ ਹੋਈ ਹੈ ਅਤੇ ਜੋ ਹਮੇਸ਼ਾਂ ਸਾਹਿਬ ਨਾਲ ਵੱਸਦਾ ਹੈ।
Fareedkot Teekaਜਿਸ ਕੀ ਏਕ ਤੇਰੇ ਸ੍ਵਰੂਪ ਮੇਂ ਬ੍ਰਿਤੀ ਲਾਗ ਰਹੀ ਹੈ, ਸੋਈ ਗੁਰਮੁਖ ਜਨ ਮੁਕਤ ਰੂਪ ਹੈ, ਔਰ ਹੇ ਹਰੀ! ਵਹੁ ਸਦਹੀ ਤੇਰੇ ਸਾਥ ਰਹਤਾ ਹੈ ਕਯਾ ਅਭੇਦ ਰੂਪ ਹੂਆ ਹੈ॥
Prof. Sahib Singhਜਿਸ ਮਨੁੱਖ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਜਨੁ = ਮਨੁੱਖ। ਲਿਵ = ਸੁਰਤਿ। ਨਾਲੇ = ਨਾਲ।

SikhNet (Spanish)Sólo aquél que está entonado en el Uno, es redimido y puede habitar en su Señor.

ਤਿਨ ਕੀ ਗਹਣ ਗਤਿ ਕਹੀ, ਨ ਜਾਈ; ਸਚੈ ਆਪਿ ਸਵਾਰੇ ॥

tin kee gehan gat kahee, na jaaee; sachai aap savaare | Ang 796

Sant Singh KhalsaHis depth and condition cannot be described. The True Lord Himself embellishes him.
Manmohan SinghHis depth and loftiness can be described not, The True Lord Himself embellishes them.
Manmohan Singh (Punjabi)ਉਸ ਦੀ ਡੂੰਘਾਈ ਅਤੇ ਉਚਾਈ ਵਰਣਨ ਕੀਤੀ ਨਹੀਂ ਜਾ ਸਕਦੀ। ਸੱਚਾ ਸੁਆਮੀ ਖੁਦ ਉਸ ਨੂੰ ਸ਼ਸ਼ੋਭਤ ਕਰਦਾ ਹੈ।
Fareedkot Teekaਹੇ ਸਚੇ ਸੁਆਮੀ! ਸੋ ਤੈਂਨੇ ਆਪ ਸਵਾਰੇ ਹੈਂ, ਤਿਨ ਕੀ (ਗਹਣ) ਗੁਹਯ ਗਤੀ ਕਹੀ ਨਹੀਂ ਜਾਤੀ॥
Prof. Sahib Singhਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ।

ਪਦ ਅਰਥ ਗਹਣ = ਡੂੰਘੀ। ਗਤਿ = ਆਤਮਕ ਅਵਸਥਾ। ਸਚੈ = ਸਦਾ ਕਾਇਮ ਰਹਿਣ ਵਾਲੇ ਨੇ।

SikhNet (Spanish)Las profundidades del Señor, uno no las puede sondear; el Uno Verdadero nos bendice en Su Ser.

ਭਰਮਿ ਭੁਲਾਣੇ. ਸਿ ਮਨਮੁਖ ਕਹੀਅਹਿ; ਨਾ ਉਰਵਾਰਿ. ਨ ਪਾਰੇ ॥੩॥

bharam bhulaane. si manamukh kaheeeh; naa uravaar. na paare |3| Ang 797

Sant Singh KhalsaThose who wander around, deluded by doubt, are called manmukhs; they are neither on this side, nor on the other side. ||3||
Manmohan SinghThey, who stray in doubt, are termed as apostates. They are neither on this side nor on the yonder one.
Manmohan Singh (Punjabi)ਜੋ ਵਹਿਮ ਅੰਦਰ ਭਟਕਦੇ ਹਨ, ਉਹ ਅਧਰਮੀ ਆਖਾ ਜਾਂਦੇ ਹਨ। ਉਹ ਨਾਂ ਉਰਲੇ ਕਿਨਾਰੇ ਤੇਹਨ ਅਤੇ ਨਾਂ ਹੀ ਪਰਲੇ ਤੇ।
Fareedkot Teekaਔਰ ਜੋ ਅਗਯਾਨ ਕਰ ਭਰਮ ਮੇਂ ਲਗ ਕਰ ਤੇਰੇ ਸੇ ਭੂਲੇ ਹੂਏ ਹੈਂ, ਸੋ ਮਨਮੁਖ ਕਹੀਤੇ ਹੈਂ। ਔਰ ਵਹੁ ਸੰਸਾਰ ਸਮੁਦ੍ਰ ਤੇ ਨਾ ਉਰਾਰ ਨਾ ਪਾਰ ਹੋਤੇ ਭਏ, ਬੀਚ ਹੀ ਜਨਮ ਮ੍ਰਿਤੁ ਕੋ ਪਾਵਤੇ ਹੈਂ॥੧॥
Prof. Sahib Singhਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ॥੩॥

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਣੇ = ਭੁੱਲੇ ਹੋਏ, ਕੁਰਾਹੇ ਪਏ ਹੋਏ। ਕਹੀਅਹਿ = ਕਹੇ ਜਾਂਦੇ ਹਨ। {ਕਹੀਐ = ਕਿਹਾ ਜਾਂਦਾ ਹੈ}। ਉਰਵਾਰਿ = (ਸੰਸਾਰ-ਸਮੁੰਦਰ ਦੇ) ਉਰਲੇ ਪਾਸੇ ॥੩॥

SikhNet (Spanish)Pero los arrogantes Manmukjs, desviados por la duda, no están ni aquí ni allá(3)

ਜਿਸ ਨੋ ਨਦਰਿ ਕਰੇ. ਸੋਈ ਜਨੁ ਪਾਏ; ਗੁਰ ਕਾ ਸਬਦੁ ਸਮੑਾਲੇ ॥

jis no nadar kare. soee jan paae; gur kaa sabad samaale | Ang 797

Sant Singh KhalsaThat humble being, who is blessed by the Lord's Glance of Grace obtains Him, and contemplates the Word of the Guru's Shabad.
Manmohan SinghHe, to whom the Lord shows mercy; that man obtains Him and reflects over the Guru's hymns.
Manmohan Singh (Punjabi)ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਉਹ ਪੁਰਸ਼ ਨੂੰ ਪਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।
Fareedkot Teekaਜਿਸ ਨੂੰ ਹੇ ਵਾਹਿਗੁਰੂ! ਤੂੰ ਆਪਣੀ ਕ੍ਰਿਪਾ ਦ੍ਰਿਸਟਿ ਕਰੇਂ ਸੋ ਜਨ ਸਤਿਗੁਰੋਂ ਕੇ ਸਬਦ ਕੋ ਸਮਾਲ ਕਰ ਤੇਰੇ ਸਰੂਪ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਨਦਰਿ = ਨਿਗਾਹ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਂਦਾ ਹੈ।

SikhNet (Spanish)Aquél a quien el Señor bendice, obtiene a su Señor y alaba la Palabra del Shabd del Guru,

ਹਰਿ ਜਨ; ਮਾਇਆ ਮਾਹਿ ਨਿਸਤਾਰੇ ॥

har jan; maaeaa maeh nisataare | Ang 797

Sant Singh KhalsaIn the midst of Maya, the Lord's servant is emancipated.
Manmohan SinghLiving in the midst of mammon, the Lord's slave is redeemed.
Manmohan Singh (Punjabi)ਮੋਹਨੀ ਅੰਦਰ ਰਹਿੰਦਾ ਹੋਇਆ ਸੁਆਮੀ ਦਾ ਗੋਲਾ ਪਾਰ ਉਤਰ ਜਾਂਦਾ ਹੈ।
Fareedkot Teekaਹੇ ਹਰੀ ਵਾਹਿਗੁਰੂ! ਸੋ ਨਿਜ ਦਾਸ ਮਾਇਆ ਕੇ ਬੀਚ ਹੀ ਬਿਵਹਾਰ ਕਰਤੇ ਤੈਂਨੇ ਨਿਸਤਾਰ ਦੀਏ ਹੈਂ, ਅਰਥਾਤ ਮਾਯਾਵੀ ਪਦਾਰਥੋਂ ਕੇ ਬੀਚ ਹੋ ਕੇ ਅਸੰਗ ਰਹਿਤੇ ਹੈਂ॥
Prof. Sahib Singh(ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਨਿਸਤਾਰੇ = ਪਾਰ ਲੰਘਾ ਲੈਂਦਾ ਹੈ।

SikhNet (Spanish)y entonces el Devoto del Señor es emancipado aún viviendo en medio de Maya.

ਨਾਨਕ. ਭਾਗੁ ਹੋਵੈ ਜਿਸੁ ਮਸਤਕਿ; ਕਾਲਹਿ ਮਾਰਿ ਬਿਦਾਰੇ ॥੪॥੧॥

naanak. bhaag hovai jis masatak; kaaleh maar bidaare |4|1| Ang 797

Sant Singh KhalsaO Nanak, one who has such destiny inscribed upon his forehead, conquers and destroys death. ||4||1||
Manmohan SinghNanak, he on whose forehead it is so writ, annihilates and destroys death.
Manmohan Singh (Punjabi)ਨਾਨਕ, ਜਿਸ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਮੌਤ ਨੂੰ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ! ਤੇਰੀ ਕ੍ਰਿਪਾ ਤੇ ਜਿਸ ਕੇ ਮਸਤਕ ਮੇਂ ਐਸੇ ਭਾਗ ਹੋਵੇਂ ਸੋ (ਕਾਲਹਿ) ਜਮਕੋ ਮਾਰ ਕਰ ਦੂਰ ਕਰ ਦੇਤੇ ਹੈਂ, ਭਾਵ ਯਹਿ ਕਿ ਜਨਮ ਮ੍ਰਿਤ ਸੇ ਰਹਿਤ ਹੋ ਜਾਤੇ ਹੈਂ॥੪॥੧॥☬ਏਕ ਵਾਹਗੁਰੂ ਕੋ ਸਰਬ ਰੂਪ ਕਰ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥

ਪਦ ਅਰਥ ਮਸਤਕਿ = ਮੱਥੇ ਉਤੇ। ਕਾਲਹਿ = ਕਾਲ ਨੂੰ, ਮੌਤ ਨੂੰ, ਮੌਤ ਦੇ ਸਹਿਮ ਨੂੰ, ਆਤਮਕ ਮੌਤ ਨੂੰ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦੇਂਦਾ ਹੈ ॥੪॥੧॥

* ਨੋਟ: ਮ: ੩ ਦੇ ਇਸ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅਖ਼ੀਰਲਾ ਅੰਕ ੧।

SikhNet (Spanish)Oh, dice Nanak, quien tiene ese Destino inscrito así, conquista y destruye a la muerte. (4-1)
Answers quote the Granth verbatim with Ang citations. AI commentary is not Gurbani and not a religious ruling.