ੴ

ਸਿੱਖਬਾਣੀ · SikhBani

ਆਪੇ ਸਬਦੁ ਆਪੇ ਨੀਸਾਨੁ ॥

aape sabad aape neesaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Bilaaval · Ang 795, 796 · 19 lines
Translations

ਬਿਲਾਵਲੁ ਮਹਲਾ ੧ ॥

bilaaval mahalaa 1 | Ang 795

Sant Singh KhalsaBilaawal, First Mehl:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
SikhNet (Spanish)Bilawal, Mejl Guru Nanak, Primer Canal Divino.

ਆਪੇ ਸਬਦੁ; ਆਪੇ ਨੀਸਾਨੁ ॥

aape sabad; aape neesaan | Ang 795

Sant Singh KhalsaHe Himself is the Word of the Shabad, and He Himself is the Insignia.
Manmohan SinghThe Lord Himself is the Divine Word and Himself the insignia of approval.
Manmohan Singh (Punjabi)ਪ੍ਰਭੂ ਆਮ ਰੱਬੀ ਕਲਾਮ ਹੈ ਅਤੇ ਆਪ ਹੀ ਪਰਵਾਨਗੀ ਦਾ ਚਿੰਨ੍ਹ।
Fareedkot Teekaਤੂੰ ਆਪ ਹੀ ਆਪ ਬ੍ਰਹਮ ਸਦਾ (ਨੀਸਾਨੁ) ਪ੍ਰਗਟ ਸ੍ਵਰੂਪ ਹੈਂ॥
Prof. Sahib Singh(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ), ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ,

ਪਦ ਅਰਥ ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਨੀਸਾਨੁ = ਪਰਵਾਨਾ, ਰਾਹਦਾਰੀ।

SikhNet (Spanish)El Señor Mismo es la Palabra del Shabd; Él Mismo es la Insignia.

ਆਪੇ ਸੁਰਤਾ; ਆਪੇ ਜਾਨੁ ॥

aape surataa; aape jaan | Ang 795

Sant Singh KhalsaHe Himself is the Listener, and He Himself is the Knower.
Manmohan SinghHe Himself is the hearer and Himself the Knower.
Manmohan Singh (Punjabi)ਉਹ ਆਪ ਸੁਣਨ ਵਾਲਾ ਅਤੇ ਆਪ ਹੀ ਜਾਨਣ ਵਾਲਾ ਹੈ।
Fareedkot Teekaਤੂੰ ਆਪ ਹੀ (ਸੁਰਤਾ) ਸ੍ਰੋਤਾ ਜਗ੍ਯਾਸੂ ਰੂਪ ਹੈਂ ਅਰੁ ਤੂੰ ਆਪ ਹੀ ਸ੍ਵੈਸਰੂਪ ਕੇ ਜਾਨਣੇ ਵਾਲਾ ਗ੍ਯਾਨੀ ਰੂਪ ਹੈਂ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ।

ਪਦ ਅਰਥ ਸੁਰਤਾ = ਸੁਣਨ ਵਾਲਾ। ਜਾਨੁ = ਜਾਣਨ ਵਾਲਾ।

SikhNet (Spanish)Él Mismo es Quien escucha. Escucha:

ਆਪੇ. ਕਰਿ ਕਰਿ ਵੇਖੈ ਤਾਣੁ ॥

aape. kar kar vekhai taan | Ang 795

Sant Singh KhalsaHe Himself created the creation, and He Himself beholds His almighty power.
Manmohan SinghMaking the universe Himself; the Lord beholds His might.
Manmohan Singh (Punjabi)ਆਪ ਹੀ ਦ੍ਰਿਸ਼ਟੀ ਨੂੰ ਸਾਜ ਕੇ ਸਾਹਿਬ ਆਪਣੀ ਸ਼ਕਤੀ ਨੂੰ ਵੇਖਦਾ ਹੈ।
Fareedkot Teekaਤੂੰ ਆਪੇ ਅਪਨੇ ਬਲ ਕਰ ਸੰਸਾਰ ਕੋ (ਕਰਿ ਕਰਿ) ਰਚ ਰਚ ਕਰ ਦੇਖਤਾ ਹੈਂ॥
Prof. Sahib Singhਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।

ਪਦ ਅਰਥ ਕਰਿ ਕਰਿ = ਸ੍ਰਿਸ਼ਟੀ ਰਚ ਰਚ ਕੇ। ਵੇਖੈ = ਸੰਭਾਲ ਕਰਦਾ ਹੈ। ਤਾਣੁ = ਤਾਕਤ, ਬਲ।

SikhNet (Spanish)Él Mismo es sabio en Su Propia Sabiduría. Tu Poder abarca el Universo entero,

ਤੂ ਦਾਤਾ; ਨਾਮੁ ਪਰਵਾਣੁ ॥੧॥

too daataa; naam paravaan |1| Ang 795

Sant Singh KhalsaYou are the Great Giver; Your Name alone is approved. ||1||
Manmohan SinghThou art the beneficent Lord and at Thy door, the Name alone is accepted.
Manmohan Singh (Punjabi)ਤੂੰ ਦਰਿਆਦਿਲ ਸੁਆਮੀ ਹੈਂ ਤੇਰੇ ਦਰ ਤੇ ਕੇਵਲ ਨਾਮੀ ਹੀ ਕਬੂਲ ਪੈਂਦਾ ਹੈ।
Fareedkot Teekaਤੂੰ ਆਪ ਹੀ ਨਾਮ ਕਾ ਦਾਤਾ ਹੈਂ, ਜਿਨ ਕੋ ਨਾਮਦਾਨ ਤੈਂਨੇ ਦੀਆ ਹੈ, ਸੋ ਸੰਤ ਜਨ ਤੇਰੀ ਦਰਗਾਹ ਮੇਂ ਪ੍ਰਵਾਨ ਭਏ ਹੈਂ॥੧॥
Prof. Sahib Singhਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ ॥੧॥

ਪਦ ਅਰਥ ਪਰਵਾਣੁ = ਕਬੂਲ ॥੧॥

SikhNet (Spanish)oh Señor; Eres Tú Quien observas Tu Poder. Eres el Señor Benévolo; sólo Tu Nombre tiene Tu Aprobación.(1)

ਐਸਾ ਨਾਮੁ ਨਿਰੰਜਨ ਦੇਉ ॥

aisaa naam niranjan deo | Ang 796

Sant Singh KhalsaSuch is the Name of the Immaculate, Divine Lord.
Manmohan SinghSuch is the Name of the Immaculate Luminous Lord.
Manmohan Singh (Punjabi)ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ।
Fareedkot Teekaਹੇ (ਨਿਰੰਜਨ) ਮਾਇਆ ਸੇ ਅਲੇਪ ਪ੍ਰਕਾਸ ਰੂਪ! ਤੇਰਾ ਨਾਮ ਐਸਾ ਹੈ, ਜੋ ਜਾਪਕ ਕੌ ਮੁਕਤੀ ਦੇਨੇਹਾਰਾ ਹੈ॥
Prof. Sahib Singhਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ)।

ਪਦ ਅਰਥ ਐਸਾ = ਏਹੋ ਜੇਹਾ ਹੀ (ਭਾਵ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰੱਖਣ ਵਾਲਾ)। ਨਿਰੰਜਨ = ਹੇ ਨਿਰਲੇਪ ਪ੍ਰਭੂ! ਦੇਉ = ਪ੍ਰਕਾਸ਼-ਰੂਪ।

SikhNet (Spanish)Tal es el Nombre del Inmaculado y Divino Señor,

ਹਉ ਜਾਚਿਕੁ; ਤੂ ਅਲਖ ਅਭੇਉ ॥੧॥ ਰਹਾਉ ॥

hau jaachik; too alakh abheo |1| rahaau | Ang 796

Sant Singh KhalsaI am just a beggar; You are invisible and unknowable. ||1||Pause||
Manmohan SinghI am Thine beggar and Thou art the Invisible and Inscrutable Lord of mine. Pause.
Manmohan Singh (Punjabi)ਮੈਂ ਤੇਰਾ ਮੰਗਤਾ ਹਾਂ ਅਤੇ ਤੂੰ ਮੇਰਾ ਅਦ੍ਰਿਸ਼ਟ ਅਤੇ ਸਾਹਿਬ ਹੈਂ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਠਹਿਰਾਉ।
Fareedkot Teekaਤੂੰ ਅਲਖ ਅਭੇਵ ਸ੍ਵਰੂਪ ਹੈਂ, ਮੈਂ ਤਿਸ ਤੇਰੇ ਨਾਮ ਕਾ ਜਾਚਕ ਮਾਗਣੇਹਾਰਾ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ) ॥੧॥ ਰਹਾਉ ॥

ਪਦ ਅਰਥ ਹਉ = ਮੈਂ। ਜਾਚਿਕੁ = ਮੰਗਤਾ। ਅਲਖ = ਜਿਸ ਦਾ ਕੋਈ ਚਿਹਨ ਚੱਕ੍ਰ ਨਾਹ ਲੱਭ ਸਕੇ। ਅਭੇਉ = ਜਿਸ ਦਾ ਭੇਦ ਨਾ ਪਾਇਆ ਜਾ ਸਕੇ ॥੧॥ ਰਹਾਉ ॥

SikhNet (Spanish)yo soy sólo un pordiosero y Tú eres Invisible e Incomprensible.(1-Pausa)

ਮਾਇਆ ਮੋਹੁ; ਧਰਕਟੀ ਨਾਰਿ ॥

maaeaa mohu; dharakattee naar | Ang 796

Sant Singh KhalsaLove of Maya is like a cursed woman,
Manmohan SinghThe love of worldly valuables is like the love of an accursed,
Manmohan Singh (Punjabi)ਸੰਸਾਰੀ ਪਦਾਰਥਾਂ ਦਾ ਪਿਆਰ ਉਸ ਤੁਲ ਹੈ ਜੋ ਇਕ ਭ੍ਰਿਸ਼ਟੀ ਹੋਈ,
Fareedkot Teekaਤੇਰੀ ਜੋ ਮਾਯਾ ਹੈ, ਸੋ ਜੀਵੋਂ ਕੋ ਮੋਹਣੇ ਵਾਲੀ (ਧਰਕਟੀ) ਬਿਭਚਾਰਨੀ ਇਸਤ੍ਰੀ ਸਮ ਹੈ॥
Prof. Sahib Singh(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ,

ਪਦ ਅਰਥ ਧਰਕਟੀ ਨਾਰਿ = ਵਿਭਚਾਰਨ ਇਸਤ੍ਰੀ।

SikhNet (Spanish)Maya y el apego son como el amor a una mujer frívola,

ਭੂੰਡੀ ਕਾਮਣਿ; ਕਾਮਣਿਆਰਿ ॥

bhoonddee kaaman; kaamaniaar | Ang 796

Sant Singh KhalsaUgly, dirty and promiscuous.
Manmohan Singhugly, unchaste she-sorcerer.
Manmohan Singh (Punjabi)ਕੋਝੀ, ਪਲੀਤ ਅਤੇ ਟੂਣੇਹਾਰ ਤ੍ਰੀਮਤ ਨੂੰ ਕੀਤਾ ਜਾਂਦਾ ਹੈ।
Fareedkot Teekaਸੋ (ਭੂੰਡੀ) ਭੈੜੀ ਕ੍ਯਾ ਖੋਟੀ (ਕਾਮਣਿ) ਇਸਤ੍ਰੀ (ਕਾਮਣਿਆਰਿ) ਟੂਣੇ ਕਰਨੇ ਵਾਲੀ ਹੈ, ਭਾਵ ਸੇ ਛਲ ਰੂਪ ਸਰਬ ਕੋ ਅਪਣੇ ਵਸਿ ਕਰ ਲੇਤੀ ਹੈ॥੩॥
Prof. Sahib Singhਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ।

ਪਦ ਅਰਥ ਭੂੰਡੀ = ਭੈੜੀ। ਕਾਮਣਿ = ਇਸਤ੍ਰੀ। ਕਾਮਣਿਆਰਿ = ਟੂਣੇ ਕਰਨ ਵਾਲੀ।

SikhNet (Spanish)promiscua y horrible.

ਰਾਜੁ ਰੂਪੁ ਝੂਠਾ; ਦਿਨ ਚਾਰਿ ॥

raaj roop jhootthaa; din chaar | Ang 796

Sant Singh KhalsaPower and beauty are false, and last for only a few days.
Manmohan SinghSovereignty and beauty are false and last but for four days.
Manmohan Singh (Punjabi)ਪਾਤਿਸ਼ਾਹੀ ਅਤੇ ਸੁੰਦਰਤਾ ਕੂੜੇ ਵਿੱਚ ਅਤੇ ਕੇਵਲ ਚਾਰ ਦਿਹਾੜੇ ਹੀ ਰਹਿੰਦੇ ਹਨ।
Fareedkot Teekaਇਹੁ ਤਿਸ ਕੇ ਕੀਏ ਹੂਏ ਪਦਾਰਥ ਰਾਜ ਔਰ ਰੂਪਾਦੀ ਸਭ ਚਾਰ ਦਿਨ ਕੇ ਦਿਖਾਈ ਦੇਤੇ ਹੈਂ, ਤਾਂ ਤੇ ਇਨ ਕਾ ਅਭਿਮਾਨ ਭੀ ਝੂਠਾ ਹੈ॥
Prof. Sahib Singhਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ)।

ਪਦ ਅਰਥ ਝੂਠਾ = ਨਾਸਵੰਤ। ਦਿਨ ਚਾਰਿ = ਥੋੜ੍ਹੇ ਦਿਨ ਰਹਿਣ ਵਾਲਾ।

SikhNet (Spanish)La belleza y las posesiones duran sólo pocos días,

ਨਾਮੁ ਮਿਲੈ; ਚਾਨਣੁ ਅੰਧਿਆਰਿ ॥੨॥

naam milai; chaanan andhiaar |2| Ang 796

Sant Singh KhalsaBut when one is blessed with the Naam, the darkness within is illuminated. ||2||
Manmohan SinghI f man is blessed with the name, his inner darkness changes into illumination.
Manmohan Singh (Punjabi)ਜੇਕਰ ਬੰਦੇ ਨੂੰ ਨਾਮ ਪਰਾਪਤ ਹੋ ਜਾਵੇ ਤਾਂ ਉਸ ਦਾ ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਤਾਂ ਤੇ ਮੈਨੂੰ ਤੇਰਾ ਜੋ ਨਾਮੁ ਪ੍ਰਾਪਤਿ ਹੋਵੈ, ਜਿਸ ਤੇ ਅਗ੍ਯਾਨ ਸਹਤ ਜੋ ਮਨ ਹੈ ਤਿਸ ਮੇਂ ਗ੍ਯਾਨ ਰੂਪ ਪ੍ਰਕਾਸ ਹੋ ਜਾਵੇ॥੨॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ ॥੨॥

ਪਦ ਅਰਥ ਅੰਧਿਆਰਿ = (ਮਾਇਆ ਦੇ ਮੋਹ ਦੇ) ਹਨੇਰੇ ਵਿਚ ॥੨॥

SikhNet (Spanish)pero si uno es bendecido con el Naam, la oscuridad interior es iluminada. (2)

ਚਖਿ ਛੋਡੀ; ਸਹਸਾ ਨਹੀ ਕੋਇ ॥

chakh chhoddee; sahasaa nahee koe | Ang 796

Sant Singh KhalsaI tasted Maya and renounced it, and now, I have no doubts.
Manmohan SinghI have tasted and then renounced mammon, so no doubt is left within my mind.
Manmohan Singh (Punjabi)ਮੈਂ ਅਜਮਾ ਕੇ ਮਾਇਆ ਨੂੰ ਤਿਆਗਿਆ ਹੈ, ਇਸ ਲਈ ਮੇਰੇ ਚਿੱਤ ਵਿੱਚ ਕੋਈ ਸੰਦੇਹ ਨਹੀਂ ਰਿਹਾ।
Fareedkot Teekaਮਾਇਆ ਦੇਖ ਛਡੀ ਹੈ ਇਸ ਬਾਤ ਮੇਂ ਕੋਈ ਸੰਸਾ ਨਹੀਂ ਹੈ, ਭਾਵ ਜੈਸੀ ਹੈ ਤੈਸੀ ਜਾਣੀ ਹੈ, ਅਨਰਵਚਨੀ ਹੈ॥
Prof. Sahib Singh(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ,

ਪਦ ਅਰਥ ਚਖਿ ਛੋਡੀ = ਪਰਖ ਵੇਖੀ ਹੈ {ਨੋਟ: ਲਫ਼ਜ਼ 'ਛੋਡੀ' ਦਾ ਭਾਵ ਸਮਝਣ ਵਾਸਤੇ ਵੇਖੋ "ਰਾਗ ਆਸਾ ਪਟੀ ਮ: ੧" ਵਿਚ ਆਇਆ ਲਫ਼ਜ਼ 'ਛੋਡੀ'}। ਸਹਸਾ = ਸ਼ੱਕ।

SikhNet (Spanish)La he probado y después dejado, y ahora ninguna duda aflige a mi mente,

ਬਾਪੁ ਦਿਸੈ; ਵੇਜਾਤਿ. ਨ ਹੋਇ ॥

baap disai; vejaat. na hoe | Ang 796

Sant Singh KhalsaOne whose father is known, cannot be illegitimate.
Manmohan SinghHe whose father is manifest cannot be illegitimate.
Manmohan Singh (Punjabi)ਜਿਸ ਦਾ ਪਿਉ ਪ੍ਰਗਟ ਹੈ, ਉਹ ਦੋਗਲਾ ਨਹੀਂ ਹੋ ਸਕਦਾ।
Fareedkot Teekaਦ੍ਰਾਸ੍ਟਾਂਤ- ਜਿਸ ਕਾ ਪਿਤਾ ਦੇਖੀਤਾ ਹੈ ਵਹੁ ਪੁਰਸ ਹੋਰ ਜਾਤੀ ਨਹੀਂ ਹੋਤਾ ਹੈ, ਤੈਸੇ ਹੀ ਜਿਸ ਕਾ ਸੁਆਮੀ ਤੂੰ ਹੈ ਓਹ ਤੇਰਾ ਕਹਾਵਤਾ ਹੈ॥
Prof. Sahib Singhਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ)।

ਪਦ ਅਰਥ ਬਾਪੁ = ਪਿਉ। ਦਿਸੈ = ਹਰੇਕ ਨੂੰ ਪਤਾ ਹੋਵੇ, ਪ੍ਰਤੱਖ ਨਜ਼ਰੀਂ ਆਉਂਦਾ ਹੋਵੇ। ਵੇਜਾਤਿ = ਹਰਾਮੀ।

SikhNet (Spanish)pues he visto a mi Señor, el Padre, y no quiero permanecer sin Padre como el hijo de la prostituta.

ਏਕੇ ਕਉ; ਨਾਹੀ ਭਉ ਕੋਇ ॥

eke kau; naahee bhau koe | Ang 796

Sant Singh KhalsaOne who belongs to the One Lord, has no fear.
Manmohan SinghTo the One Lord, has no fear.
Manmohan Singh (Punjabi)ਇਕ ਸੁਆਮੀ ਨੂੰ ਕੋਈ ਡਰ ਨਹੀਂ।
Fareedkot Teekaਏਕ ਅਦੁਤੀ ਸਰੂਪ ਜੋ ਤੂੰ ਹੈਂ ਤਿਸ ਤੇਰੇ ਪਛਾਨਣੇ ਵਾਲੇ ਕੋ ਕੋਈ ਭੈ ਨਹੀਂ ਰਹਿਤਾ ਹੈ॥
Prof. Sahib Singhਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ,

ਪਦ ਅਰਥ ਏਕੇ ਕਉ = ਇੱਕ ਪ੍ਰਭੂ-ਪਿਤਾ ਵਾਲੇ ਨੂੰ।

SikhNet (Spanish)Aquél que pertenece al Señor no conoce el miedo,

ਕਰਤਾ ਕਰੇ. ਕਰਾਵੈ ਸੋਇ ॥੩॥

karataa kare. karaavai soe |3| Ang 796

Sant Singh KhalsaThe Creator acts, and causes all to act. ||3||
Manmohan SinghHe, the Creator, does and makes others do everything.
Manmohan Singh (Punjabi)ਉਹ ਸਿਰਜਣਹਾਰ ਸਾਰਾ ਕੁਝ ਕਰਦਾ ਹੈ ਅਤੇ ਹੋਰਨਾਂ ਤੋਂ ਕਰਾਉਂਦਾ ਹੈ।
Fareedkot Teekaਜੋ ਆਪ ਕੋ ਕਰਤਾ ਮਾਨ ਕਰ ਕਰਮ ਕਰਤਾ ਕਰਾਵਤਾ ਥਾ, ਸੋ ਅਬ ਅਪਨੇ ਕੋ ਅਕਰਤਾ ਰੂਪ ਜਾਨਤਾ ਭਯਾ ਹੈ; ਵਾ ਹੇ ਕਰਤਾ ਪੁਰਖ! ਸੋ ਤੂੰ ਹੀ ਸਭ ਕੁਛ ਕਰਾਵਤਾ ਹੈਂ, ਏਹੁ ਜਾਨਾ ਹੈ॥
Prof. Sahib Singh(ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ ॥੩॥
SikhNet (Spanish)pues sabe que lo que viene es la Voluntad del Señor. (3)

ਸਬਦਿ ਮੁਏ; ਮਨੁ. ਮਨ ਤੇ ਮਾਰਿਆ ॥

sabad mue; man. man te maariaa | Ang 796

Sant Singh KhalsaOne who dies in the Word of the Shabad conquers his mind, through his mind.
Manmohan SinghHe, who dies by the name, conquers his mind through the mind.
Manmohan Singh (Punjabi)ਜੋ ਨਾਮ ਦੁਆਰਾ ਮਰ ਜਾਂਦਾ ਹੈ; ਉਹ ਮਨੂਏ ਰਾਹੀਂ ਹੀ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।
Fareedkot Teekaਐਸੇ ਜੋ ਪੁਰਖ ਸਤਗੁਰੋਂ ਕੇ (ਸਬਦਿ) ਉਪਦੇਸ ਕਰ ਜੀਵ ਭਾਵ ਸੇ ਮਰੇ ਹੈਂ, ਤਿਨੋਂ ਨੇ ਅਪਨੇ ਮਨ ਕੌ ਮੈਂ ਮੇਰੀ ਮਨੌਤ ਤੇ ਮਾਰਿਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜ ਕੇ)। ਮੁਏ = ਜੋ ਮਨੁੱਖ ਆਪਾ-ਭਾਵ ਵਲੋਂ ਮਰੇ ਹਨ। ਮਨ ਤੇ = ਮਨ ਤੋਂ, ਮਾਨਸਕ ਫੁਰਨਿਆਂ ਤੋਂ, ਮਾਇਕ ਫੁਰਨਿਆਂ ਵਲੋਂ।

SikhNet (Spanish)A través de la Palabra del Shabd, muere para su ego y a través de la disciplina conquista su mente.

ਠਾਕਿ ਰਹੇ; ਮਨੁ ਸਾਚੈ ਧਾਰਿਆ ॥

tthaak rahe; man saachai dhaariaa | Ang 796

Sant Singh KhalsaKeeping his mind restrained, he enshrines the True Lord within his heart.
Manmohan SinghRestraining his mind thus, he keeps it enshrined in the True Lord.
Manmohan Singh (Punjabi)ਇਸ ਤਰ੍ਹਾਂ ਆਪਣੇ ਮਨ ਨੂੰ ਹੋੜ ਕੇ ਉਹ ਇਸ ਨੂੰ ਸੱਚੇ ਸਾਹਿਬ ਅੰਦਰ ਟਿਕਾਈ ਰੱਖਦਾ ਹੈ।
Fareedkot Teekaਪੁਨਾ ਔਰ ਮਨ ਕੋ ਸੰਕਲਪੋਂ ਮੇਂ ਧਾਵਣੇ ਤੇ ਰੋਕ ਰਹੇ ਹੈਂ ਅਰਥਾਤ ਇਸਥਤ ਕੀਆ ਹੈ ਔ ਸੱਚ ਸਰੂਪ ਮੇਂ ਧਾਰਨ ਕੀਆ ਹੈ॥
Prof. Sahib Singhਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ।

ਪਦ ਅਰਥ ਠਾਕਿ ਰਹੇ = ਠਾਕੇ ਰਹਿੰਦੇ ਹਨ, ਰੁਕੇ ਰਹਿੰਦੇ ਹਨ। ਸਾਚੈ = ਸੱਚੇ ਪ੍ਰਭੂ ਨੇ। ਧਾਰਿਆ = ਆਸਰਾ ਦਿੱਤਾ ਹੈ।

SikhNet (Spanish)Calmando su mente se inmerge en el Uno Verdadero.

ਅਵਰੁ. ਨ ਸੂਝੈ; ਗੁਰ ਕਉ ਵਾਰਿਆ ॥

avar. na soojhai; gur kau vaariaa | Ang 796

Sant Singh KhalsaHe does not know any other, and he is a sacrifice to the Guru.
Manmohan SinghHe knows not another and is a sacrifice unto his Guru.
Manmohan Singh (Punjabi)ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਬਿਨਾਂ ਔਰ ਕੋਈ ਨਹੀਂ (ਸੂਝੈ) ਦ੍ਰਿਸ੍ਟ ਆਵਤਾ ਹੈ, ਜਿਨਾਂ ਸਤਗੁਰਾਂ ਨੇ ਏਹ ਦਾਤ ਕਰੀ ਹੈ, ਤਿਨ ਪਰ ਮੈਂ ਵਾਰਨੇ ਜਾਤਾ ਹੂੰ॥
Prof. Sahib Singhਮੈਂ ਗੁਰੂ ਤੋਂ ਸਦਕੇ ਹਾਂ, ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ)।

ਪਦ ਅਰਥ ਵਾਰਿਆ = ਕੁਰਬਾਨ ਹੁੰਦੇ ਹਨ।

SikhNet (Spanish)No conozco a nadie más; por eso ofrezco mi ser en sacrificio al Guru.

ਨਾਨਕ; ਨਾਮਿ ਰਤੇ ਨਿਸਤਾਰਿਆ ॥੪॥੩॥

naanak; naam rate nisataariaa |4|3| Ang 796

Sant Singh KhalsaO Nanak, attuned to the Naam, he is emancipated. ||4||3||
Manmohan SinghImbued with the Name, O Nanak he is emancipated.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ।
Fareedkot Teekaਤਾਂ ਤੇ ਹੇ (ਨਾਮ) ਅਕਾਲ ਪੁਰਖ! ਤੇਰੇ ਵਿਖੇ ਜੋ ਇਸ ਪ੍ਰਕਾਰ (ਰਤੇ) ਪ੍ਰੀਤਵਾਂਨ ਭਏ ਹੈਂ, ਤਿਨਾਂ ਸੰਤ ਜਨਾਂ ਕੋ ਤੈਂਨੇ ਸੰਸਾਰ ਸਮੁੰਦਰ ਤੇ ਨਿਸਤਾਰਿਆ ਹੈ॥੪॥੩॥☬ਅਬ ਅਪਨੀ ਦਸਾ ਸੂਚਨ ਕਰਤੇ ਹੂਏ ਸਰਬ ਪ੍ਰਤੀ ਉਪਦੇਸ਼ ਰੂਪ ਸਬਦ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ ॥੪॥੩॥

SikhNet (Spanish)Imbuido en el Nombre del Señor soy emancipado. (4-3)
Answers quote the Granth verbatim with Ang citations. AI commentary is not Gurbani and not a religious ruling.