ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri, Mahala 1
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.
ਡਰਿ ਘਰੁ. ਘਰਿ ਡਰੁ; ਡਰਿ ਡਰੁ ਜਾਇ ॥
ddar ghar. ghar ddar; ddar ddar jaae |
Sant Singh KhalsaPlace the Fear of God within the home of your heart; with this Fear of God in your heart, all other fears shall be frightened away.
Manmohan SinghPlace God's fear in thy heart, and let thy home be in His dread. Thy fear of Death, then shall be frightened away.
Manmohan Singh (Punjabi)ਰੱਬ ਦੇ ਭੈ ਨੂੰ ਆਪਣੇ ਦਿਲ ਅੰਦਰ ਧਾਰ ਅਤੇ ਤੇਰਾ ਗ੍ਰਹਿ ਉਸ ਦੇ ਤ੍ਰਾਸ ਅੰਦਰ ਰਹੇ ਤਦ, ਤੇਰਾ ਮੌਤ ਦਾ ਭੈ, ਭੈਭੀਤ ਹੋ ਟੁਰ ਜਾਵੇਗਾ।
Fareedkot Teekaਹੇ ਵਾਹਿਗੁਰੂ! ਜਿਨੋਂ ਨੇ ਤੇਰਾ ਭੈ (ਘਰੁ) ਰਿਦੇ ਮੇਂ ਧਾਰਨ ਕੀਆ ਹੈ ਔਰੁ ਡਰ ਮੇਂ ਘਰ ਕੀਆ ਹੈਂ, ਤਿਨ ਪੁਰਸੋਂ ਕਾ ਤਿਸ ਡਰ ਸੇਂ ਜਮੋਂ ਕਾ ਡਰੁ ਜਾਤਾ ਰਹਤਾ ਹੈ ਜਿਸੁ ਡਰੁ ਕਰ ਕੇ ਪਹਿਲੇ ਡਰਤਾ ਥਾ॥
Prof. Sahib Singh(ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।ਪਦ ਅਰਥ ਡਰਿ = ਡਰ ਨਾਲ, ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ। ਘਰੁ = ਪ੍ਰਭੂ ਦਾ ਡਰ, ਉਹ ਆਤਮਕ ਅਵਸਥਾ ਜਿਥੇ ਮਨ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਘਰਿ = ਘਰ ਵਿਚ, ਹਿਰਦੇ ਵਿਚ। ਡਰੁ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਹੈ ਤੇ ਸਭ ਵਿਚ ਵੱਸਦਾ ਹੈ। ਡਰੁ ਜਾਇ = (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।
SikhNet (Spanish)En Reverencia a Dios, nuestro Verdadero Ser se nos revela y todos nuestros temores y miedos se desvanecen.
ਸੋ ਡਰੁ ਕੇਹਾ; ਜਿਤੁ ਡਰਿ. ਡਰੁ ਪਾਇ ॥
so ddar kehaa; jit ddar. ddar paae |
Sant Singh KhalsaWhat sort of fear is that, which frightens other fears?
Manmohan SinghWhat sort of fear is that, by which the fear of death is frightened?
Manmohan Singh (Punjabi)ਉਹ ਭੈ ਕਿਸ ਕਿਸਮ ਦਾ ਹੈ ਜਿਸ ਦੁਆਰਾ ਮੌਤ ਦਾ ਭਉੈ ਭੀਤ ਹੋ ਜਾਂਦਾ ਹੈ?
Fareedkot Teeka(ਸੋ ਡਰੁ ਕੇਹਾ) ਕੈਸੇ ਹੈ, ਭਾਵ ਅਬ ਡਰੁ ਨਹੀਂ ਰਹਾ; ਵਾ ਸੋ ਡਰੁ ਕੈਸਾ ਹੈ? ਜਿਸੁ ਕਰ ਕੇ ਡਰੁ ਭੀ ਡਰੁ ਜਾਤਾ ਹੈ॥
Prof. Sahib Singhਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।ਪਦ ਅਰਥ ਸੋ ਡਰੁ ਕੇਹਾ = ਪ੍ਰਭੂ ਦਾ ਡਰ ਐਸਾ ਨਹੀਂ ਹੁੰਦਾ ਕਿ। ਜਿਤੁ ਡਰਿ = ਕਿ ਉਸ ਡਰ ਵਿਚ ਰਿਹਾਂ। ਡਰੁ ਪਾਇ = ਦੁਨੀਆ ਵਾਲਾ ਸਹਮ ਟਿਕਿਆ ਰਹੇ।
SikhNet (Spanish)Tener reverencia a algo que te vuelve más y más temeroso es absurdo y contraproducente.
ਤੁਧੁ ਬਿਨੁ; ਦੂਜੀ ਨਾਹੀ ਜਾਇ ॥
tudh bin; doojee naahee jaae |
Sant Singh KhalsaWithout You, I have other place of rest at all.
Manmohan SinghWithout Thee, there is no other place of rest.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਤੇਰੇ ਸੇ ਬਿਨਾਂ ਕੋਈ ਦੂਸਰੀ ਜਗਾ ਪ੍ਰਤੀਤ ਨਹੀਂ ਹੋਤੀ॥
Prof. Sahib Singh(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ।ਪਦ ਅਰਥ ਜਾਇ = ਥਾਂ।
SikhNet (Spanish)Oh Señor, no hay manera de protegerse, si no es en Ti;
ਜੋ ਕਿਛੁ ਵਰਤੈ; ਸਭ ਤੇਰੀ ਰਜਾਇ ॥੧॥
jo kichh varatai; sabh teree rajaae |1|
Sant Singh KhalsaWhatever happens is all according to Your Will. ||1||
Manmohan SinghWhatsoever happens, is all according to Thy will.
Manmohan Singh (Punjabi)ਜੋ ਕੁਝ ਭੀ ਹੁੰਦਾ ਹੈ, ਸਮੂਹ ਤੇਰੇ ਭਾਣੇ ਅਨੁਸਾਰ ਹੈ।
Fareedkot Teekaਜੋ ਕੁਛੁ ਵਰਤਤਾ ਹੈ, ਸੋ ਤੇਰੀ ਆਗਿਆ ਮੇਂ ਹੈ॥੧॥
Prof. Sahib Singhਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ॥੧॥ਪਦ ਅਰਥ ਰਜਾਇ = ਹੁਕਮ, ਮਰਜ਼ੀ ॥੧॥
SikhNet (Spanish)todo sucede por Tu Voluntad. (1)
ਡਰੀਐ; ਜੇ ਡਰੁ ਹੋਵੈ ਹੋਰੁ ॥
ddareeai; je ddar hovai hor |
Sant Singh KhalsaBe afraid, if you have any fear, other than the Fear of God.
Manmohan SinghFear, if we have any other fear than that of the Lord.
Manmohan Singh (Punjabi)ਅਸੀਂ ਖੌਫ ਖਾ, ਜੇਕਰ ਸਾਨੂੰ ਪ੍ਰਭੂ ਦੇ ਬਾਝੋਂ ਕਿਸੇ ਹੋਰਸ ਦਾ ਖੌਫ ਹੋਵੇ।
Fareedkot Teekaਜੋ ਕੋਈ ਔਰੁ ਹਮ ਕੋ ਭੈ ਦੇਣੇ ਵਾਲਾ ਹੋਵੈ ਤਬ ਡਰੀਏ, ਭਾਵ ਇਹ ਕਿ ਸਰਬ ਰੂਪ ਤੂੰਹੀ ਹੈਂ॥
Prof. Sahib Singh(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ।ਪਦ ਅਰਥ ਡਰੀਐ = ਸਹਮੇ ਰਹੀਏ। ਹੋਰੁ = ਓਪਰਾ, ਕਿਸੇ ਓਪਰੇ ਦਾ।
* ਨੋਟ: ਜੇ ਦੋ ਮਨੁੱਖਾਂ ਦੇ ਜੀਵਨ ਨੂੰ ਤੋਲੀਏ, ਇੱਕ ਦੇ ਅੰਦਰ ਪ੍ਰਭੂ ਦਾ ਡਰ ਤੇ ਦੂਜੇ ਦੇ ਅੰਦਰ ਆਪਣੇ ਮਨ ਦੀ ਮਤਿ ਹੋਵੇ, ਪਹਿਲੇ ਦਾ ਜੀਵਨ ਗੌਰਾ ਗੰਭੀਰ ਹੋਵੇਗਾ ਦੂਜੇ ਦਾ ਹੌਲੇ ਮੇਲ ਦਾ।
SikhNet (Spanish)¿Por qué dejarnos llevar por toda clase de miedos cuando es sólo la Reverencia a Dios
ਡਰਿ ਡਰਿ ਡਰਣਾ; ਮਨ ਕਾ ਸੋਰੁ ॥੧॥ ਰਹਾਉ ॥
ddar ddar ddaranaa; man kaa sor |1| rahaau |
Sant Singh KhalsaAfraid of fear, and living in fear, the mind is held in tumult. ||1||Pause||
Manmohan SinghTo be awed with fear, other than the fear of God, is but mind's tumult. Pause.
Manmohan Singh (Punjabi)ਰੱਬ ਦੇ ਭਊ ਬਗੈਰ ਹੋਰਸ ਦੇ ਭਉ ਨਾਲ ਸਹਿਮ ਜਾਣਾ ਨਿਰਾਪੁਰਾ ਚਿੱਤ ਦਾ ਸ਼ੋਰ ਸ਼ਰਾਬਾ ਹੀ ਹੈ। ਠਹਿਰਾਉ।
Fareedkot Teekaਔਰ ਜੋ ਡਰ ਕੇ ਡਰਾਏ ਡਰਣਾ ਹੈ, ਸੋ ਮਨ ਕਾ ਸੋਰ ਸਰਾਬਾ ਹੈ॥੧॥ ਰਹਾਉ ॥
Prof. Sahib Singhਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਡਰਿ ਡਰਿ ਡਰਣਾ = ਸਦਾ ਡਰਦੇ ਰਹਿਣਾ। ਸੋਰੁ = ਰੌਲਾ, ਘਬਰਾਹਟ, ਡੋਲਣ ਦੀ ਨਿਸ਼ਾਨੀ ॥੧॥ ਰਹਾਉ ॥
SikhNet (Spanish)lo único que vale, lo único que cuenta en verdad? Todos nuestros supuestos miedos, no son más que alucinaciones de la mente.(1-Pausa)
ਨਾ ਜੀਉ ਮਰੈ; ਨ ਡੂਬੈ ਤਰੈ ॥
naa jeeo marai; na ddoobai tarai |
Sant Singh KhalsaThe soul does not die; it does not drown, and it does not swim across.
Manmohan SinghBy itself the soul dies not, neither it is drowned, nor swims across.
Manmohan Singh (Punjabi)ਆਪਣੇ ਆਪ ਨਾਂ ਆਤਮਾ ਮਰਦੀ ਹੈ, ਨਾਂ ਡੁਬਦੀ ਹੈ ਅਤੇ ਨਾਂ ਹੀ ਪਾਰ ਉਤਰਦੀ ਹੈ।
Fareedkot Teekaਵਾਸਤਵ ਸੇ ਯਹ ਜੀਵ ਆਪਨੇ ਆਪਤੇ ਨ ਮਰਤਾ ਹੈ ਨ ਡੂਬਤਾ ਹੈ ਨ ਤਰਤਾ ਹੈ॥
Prof. Sahib Singh(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ)।ਪਦ ਅਰਥ ਜੀਉ = ਜੀਵਾਤਮਾ।
SikhNet (Spanish)Por el esfuerzo propio, uno ni vive ni muere, ni es ahogado en la perdición, ni es elevado.
ਜਿਨਿ ਕਿਛੁ ਕੀਆ; ਸੋ ਕਿਛੁ ਕਰੈ ॥
jin kichh keea; so kichh karai |
Sant Singh KhalsaThe One who created everything does everything.
Manmohan SinghHe, Who did make the creation, does everything.
Manmohan Singh (Punjabi)ਜਿਸ ਨੇ ਰਚਨਾ ਰਚੀ ਹੈ, ਉਹੀ ਸਭ ਕੁਝ ਕਰਦਾ ਹੈ।
Fareedkot Teekaਜਿਸ ਤੈਨੇ ਕਛੁ ਏਹੁ ਪ੍ਰਪੰਚੁ ਕੀਆ ਹੈ, ਸੋਈ ਕਛੁ ਕਰਤਾ ਹੈ, ਭਾਵ ਤੂੰਹੀ ਡੋਬਨਾ ਤਾਰਨਾ ਕਰਤਾ ਹੈਂ॥
Prof. Sahib Singh(ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ।ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਕਿਛੁ = ਇਹ ਜਗਤ-ਰਚਨਾ। ਸੋ = ਉਹੀ ਪ੍ਰਭੂ। ਕਿਛੁ = ਸਭ ਕੁਝ।
SikhNet (Spanish)Dios, Quien creó el Universo, realiza todo sin ayuda de nadie, y uno se desenvuelve en Su Voluntad.
ਹੁਕਮੇ ਆਵੈ; ਹੁਕਮੇ ਜਾਇ ॥
hukame aavai; hukame jaae |
Sant Singh KhalsaBy the Hukam of His Command we come, and by the Hukam of His Command we go.
Manmohan SinghBy Lord's order man comes, and by His order he goes.
Manmohan Singh (Punjabi)ਸਾਈਂ ਦੇ ਅਮਰ ਦੁਆਰਾ ਬੰਦਾ ਆਉਂਦਾ ਹੈ, ਅਤੇ ਉਸ ਦੀ ਆਗਿਆ ਦੁਆਰਾ ਉਹ ਚਲਿਆ ਜਾਂਦਾ ਹੈ।
Fareedkot Teekaਤੇਰੇ ਹੁਕਮ ਮੇਂ (ਆਵੈ) ਜਨਮਤਾ ਹੈ ਔਰੁ ਹੁਕਮ ਮੇਂ ਹੀ ਜਾਇ ਮਰ ਜਾਤਾ ਹੈ॥
Prof. Sahib Singhਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ।ਪਦ ਅਰਥ ਆਵੈ = ਜੰਮਦਾ ਹੈ। ਜਾਇ = ਮਰਦਾ ਹੈ।
SikhNet (Spanish)Su Voluntad prevalece en todas partes, y a través de todos los tiempos,
ਆਗੈ ਪਾਛੈ; ਹੁਕਮਿ ਸਮਾਇ ॥੨॥
aagai paachhai; hukam samaae |2|
Sant Singh KhalsaBefore and after, His Command is pervading. ||2||
Manmohan SinghBefore and after this birth, as well, the mortal remain absorbed in His fiat.
Manmohan Singh (Punjabi)ਇਸ ਜਨਮ ਦੇ ਅਗਾੜੀ ਤੇ ਪਿਛਾੜੀ ਭੀ ਪ੍ਰਾਣੀ ਉਸ ਦੇ ਫੁਰਮਾਨ ਅੰਦਰ ਲੀਨ ਰਹਿੰਦਾ ਹੈ।
Fareedkot Teekaਆਗੇ ਪੀਛੈ ਅਰ ਮਧ ਅਰਥਾਤ ਤੀਨ ਕਾਲ ਮੇਂ ਤੇਰੇ ਹੁਕਮ ਮੇਂ ਹੀ ਸਮਾਇ ਰਹਾ ਹੈ॥੨॥
Prof. Sahib Singhਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ। ਸਮਾਇ = ਟਿਕਿਆ ਰਹਿੰਦਾ ਹੈ, ਟਿਕਿਆ ਰਹਿਣਾ ਪੈਂਦਾ ਹੈ ॥੨॥
SikhNet (Spanish)En todos los tiempos su voluntad prevalece. (2)
ਹੰਸੁ ਹੇਤੁ; ਆਸਾ ਅਸਮਾਨੁ ॥
hans het; aasaa asamaan |
Sant Singh KhalsaCruelty, attachment, desire and egotism
Manmohan SinghIn whom there is cruelty, worldly love, desire, and egotism,
Manmohan Singh (Punjabi)ਜਿਨ੍ਹਾਂ ਵਿੱਚ ਨਿਰਦਈਪੁਣਾ, ਸੰਸਾਰੀ ਮੋਹ, ਖਾਹਿਸ਼ ਅਤੇ ਹੰਕਾਰਾਂ ਹਨ,
Fareedkot Teekaਹੰਸੁ) ਹਿੰਸਾ (ਹੇਤੁ) ਮੋਹੁ (ਆਸਾ) ਚਾਹ ਇਹ ਅਕਾਸ ਸਮ ਅਪੂਰ ਹੈ, ਭਾਵ ਏਹ ਕਿ ਅਨੇਕ ਬ੍ਰਹਮਾਂਡੋਂ ਕੋ ਪਾਇ ਕਰ ਤ੍ਰਿਪਤਿ ਨਹੀਂ ਹੋਤੇ ਹੈਂ॥
Prof. Sahib Singh(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ,ਪਦ ਅਰਥ ਹੰਸੁ = ਹਿੰਸਾ, ਨਿਰਦਇਤਾ। ਹੇਤੁ = ਮੋਹ। ਅਸਮਾਨੁ = ਸ੍ਵਮਾਨ (ਜਿਵੇਂ ਸ੍ਵਰੂਪ ਤੋਂ ਅਸਰੂਪ) ਅਹੰਕਾਰ।
SikhNet (Spanish)pero dentro de nosotros rigen la violencia, el deseo y la avaricia y así no reconocemos nada ni a nadie más.
ਤਿਸੁ ਵਿਚਿ ਭੂਖ ਬਹੁਤੁ; ਨੈ ਸਾਨੁ ॥
tis vich bhookh bahut; nai saan |
Sant Singh Khalsathere is great hunger in these, like the raging torrent of a wild stream.
Manmohan Singhin them, like the water of a stream, there is a great hunger.
Manmohan Singh (Punjabi)ਉਨ੍ਹਾਂ ਵਿੱਚ ਨਦੀ ਦੇ ਪਾਣੀ ਮਾਨਿੰਦ ਬੜੀ ਭੁਖ ਹੈ।
Fareedkot Teeka(ਜਿਸ ਕੇ ਅੰਤਹਕਰਣ ਮੇਂ ਮੋਹਾਦਿ ਪੂਰਬ ਕਹੇ ਵਿਕਾਰ ਹੈਂ) ਤਿਸ ਕੇ ਰਿਦੇ ਮੇਂ (ਨੈ) ਨਦੀ ਕੇ ਪ੍ਰਵਾਹਿ (ਸਾਨੁ) ਸਾਦ੍ਰਸ ਤ੍ਰਿਸਨਾ ਅਧਿਕ ਹੈ ਵਾ (ਨੈਸਾਨੁ) ਪ੍ਰਗਟ ਹੈ॥
Prof. Sahib Singhਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ।ਪਦ ਅਰਥ ਭੂਖ = ਤ੍ਰਿਸ਼ਨਾ। ਨੈ = ਨਦੀ। ਸਾਨੁ = ਵਾਂਗ।
SikhNet (Spanish)Y el torrente de la insatisfacción nos inunda y arrasa con cualquier otra consideración.
ਭਉ; ਖਾਣਾ ਪੀਣਾ ਆਧਾਰੁ ॥
bhau; khaanaa peenaa aadhaar |
Sant Singh KhalsaLet the Fear of God be your food, drink and support.
Manmohan SinghFor the Guruwards, Lord's fear is the food, drink, and main-stay.
Manmohan Singh (Punjabi)ਗੁਰਮੁਖਾਂ ਲਈ ਸੁਆਮੀ ਦਾ ਡਰ ਹੀ ਖਾਣ, ਪੀਣ ਅਤੇ ਆਸਰਾ ਹੈ।
Fareedkot Teekaਜਿਨਾਂ ਨੇ ਤੇਰੇ ਭੈ ਕਾ ਹੀ ਖਾਣਾ ਪੀਣਾ ਅਰੁ ਆਸਰਾ ਕੀਆ ਹੈ, ਸੋ ਵਿਕਾਰੋਂ ਸੇ ਬਚਤੇ ਹੈਂ॥
Prof. Sahib Singhਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ;ਪਦ ਅਰਥ ਆਧਾਰੁ = (ਆਤਮਕ ਜੀਵਨ ਦਾ) ਆਸਰਾ।
SikhNet (Spanish)Solamente si uno se alimenta de la Reverencia a Dios,
ਵਿਣੁ ਖਾਧੇ; ਮਰਿ ਹੋਹਿ ਗਵਾਰ ॥੩॥
vin khaadhe; mar hohi gavaar |3|
Sant Singh KhalsaWithout doing this, the fools simply die. ||3||
Manmohan SinghWithout entertaining Lord's fear the fools perish away.
Manmohan Singh (Punjabi)ਸਾਹਿਬ ਦਾ ਡਰ ਧਾਰਨ ਕਰਨ ਦੇ ਬਾਝੋਂ ਮੂਰਖ ਨਾਸ ਹੋ ਜਾਂਦੇ ਹਨ।
Fareedkot Teekaਔਰ ਭੈ (ਖਾਧੇ) ਧਾਰੇ ਬਿਨਾ ਗਵਾਰੋਂ ਕਾ ਮਰਨਾ ਹੋਤਾ ਹੈ, ਭਾਵ ਏਹ ਕਿ ਜਨਮ ਮਰਣ ਮੇਂ ਰਹਤੇ ਹੈਂ॥੩॥
Prof. Sahib Singhਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥ਪਦ ਅਰਥ ਮਰਿ = ਮਰ ਕੇ, ਡਰ ਵਿਚ ਖਪ ਕੇ, ਡਰ ਡਰ ਕੇ। ਗਵਾਰ ਹੋਹਿ = ਝੱਲੇ ਹੁੰਦੇ ਜਾ ਰਹੇ ਹਨ ॥੩॥
SikhNet (Spanish)se salva de pasar la vida en la futilidad de la ignorancia.(3)
ਜਿਸ ਕਾ ਕੋਇ ਕੋਈ; ਕੋਇ ਕੋਇ ॥
jis kaa koe koee; koe koe |
Sant Singh KhalsaIf anyone really has anyone else - how rare is that person!
Manmohan SinghIf mortal has someone as his own then that some one is very rare indeed.
Manmohan Singh (Punjabi)ਜੇਕਰ ਪ੍ਰਾਣੀ ਦਾ ਕੋਈ ਜਣਾ ਆਪਣਾ ਨਿੱਜ ਦਾ ਹੈ ਤਾਂ ਉਹ ਕੋਈ ਜਣਾ ਬਹੁਤ ਹੀ ਵਿਰਲਾ ਹੈ।
Fareedkot Teekaਤੇਰੇ ਬਿਨਾ ਪ੍ਰਥਮ ਤੋ ਕਿਸੇ ਕਾ ਕੋਈ ਨਹੀਂ, ਜੇ ਕੋਈ ਜਿਸ ਕਿਸੇ ਕਾ ਹੈ, ਸੋ ਕੋਈ ਕਹੋ (ਕੋਇ) ਕਵਨ ਹੈ, ਭਾਵ ਏਹ ਕਿ ਕੋਈ ਨਹੀਂ॥
Prof. Sahib Singh(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ),ਪਦ ਅਰਥ ਜਿਸ ਕਾ = ਜਿਸ ਕਿਸੇ ਦਾ। ਜਿਸ ਕਾ ਕੋਇ = ਜਿਸ ਕਿਸੇ ਦਾ ਕੋਈ (ਸਹਾਰਾ) ਬਣਦਾ ਹੈ। ਕੋਈ ਕੋਇ ਕੋਇ = ਕੋਈ ਵਿਰਲਾ ਹੀ ਬਣਦਾ ਹੈ।
SikhNet (Spanish)Algunos piensan tener el apoyo de otros,
ਸਭੁ ਕੋ ਤੇਰਾ; ਤੂੰ ਸਭਨਾ ਕਾ ਸੋਇ ॥
sabh ko teraa; toon sabhanaa kaa soe |
Sant Singh KhalsaAll are Yours - You are the Lord of all.
Manmohan SinghAll are Thine, and thou, O sublime Lord art of all.
Manmohan Singh (Punjabi)ਸਾਰੇ ਤੇਰੇ ਹਨ, ਅਤੇ ਤੂੰ ਹੇ ਸ਼੍ਰੇਸ਼ਟ ਸੁਆਮੀ ਸਾਰਿਆਂ ਦਾ ਹੈ।
Fareedkot Teekaਸੋ ਤੂੰ ਸਭਨਾ ਕਾ ਮਾਲਕੁ ਹੈਂ, ਤੇਰਾ ਸਭ ਕੋਈ ਦਾਸੁ ਹੈ॥
Prof. Sahib Singhਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।ਪਦ ਅਰਥ ਸਭੁ ਕੋ = ਹਰੇਕ ਜੀਵ। ਸੋਇ = ਸਾਰ ਲੈਣ ਵਾਲਾ।
SikhNet (Spanish)pero Tú, oh Señor, eres el Único Soporte Verdadero de todos,
ਜਾ ਕੇ ਜੀਅ ਜੰਤ; ਧਨੁ ਮਾਲੁ ॥
jaa ke jeea jant; dhan maal |
Sant Singh KhalsaAll beings and creatures, wealth and property belong to Him.
Manmohan SinghTo whom belong all living beings, wealth and property,
Manmohan Singh (Punjabi)ਜਿਸ (ਪ੍ਰਭੂ) ਦੇ ਸਾਰੇ ਜੀਵ-ਜੰਤ, ਸਭ ਦੌਲਤ ਅਤੇ ਜਾਇਦਾਦ ਹਨ,
Fareedkot Teekaਜਿਸ ਆਪ ਕੇ ਜੀਵ ਜੰਤੁ ਅਰਥਾਤ ਜੋ ਸੂਖਮ ਅਸਥੂਲ ਹੈਂ, ਸੋ ਸਭ ਧਨੁ ਮਾਲੁ ਹੈ, ਭਾਵ ਏਹ ਕਿ ਏਹੁ ਤੇਰੀ ਵਿਭੂਤੀ ਹੈ॥
Prof. Sahib Singhਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ, (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ।
SikhNet (Spanish)y es a Ti a Quien todos pertenecen.
ਨਾਨਕ; ਆਖਣੁ ਬਿਖਮੁ ਬੀਚਾਰੁ ॥੪॥੨॥
naanak; aakhan bikham beechaar |4|2|
Sant Singh KhalsaO Nanak, it is so difficult to describe and contemplate Him. ||4||2||
Manmohan SinghNanak, it is not easy to describe and explain Him.
Manmohan Singh (Punjabi)ਨਾਨਕ, ਔਖਾ ਹੈ, ਉਸ ਦਾ ਵਰਨਣ ਅਤੇ ਵਿੱਚਾਰ ਕਰਨਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇਰਾ ਆਖਣਾ ਔਰੁ ਵੀਚਾਰ ਕਰਨਾ ਕਠਨੁ ਹੈ॥੪॥੨॥☬ਜਬ ਸ੍ਰੀ ਗੁਰੂ ਜੀ ਤਲਵੰਡੀ ਮੇਂ ਚੰਦ੍ਰਭਾਨ ਕੇ ਕੂਪ ਪਰ ਜਾਇ ਬੈਠੇ ਤਬ ਗੁਰੂ ਜੀ ਕੇ ਚਾਚਾ ਲਾਲੂ ਜੀ ਨੇ ਪੂਛਾ, 'ਆਪ ਕਹਾਂ ਗਏ ਥੇ, ਸੰਬੰਧੀਆਂ ਮੇਂ ਕਿਉਂ ਨਹੀਂ ਰਹਤੇ'? ਤਿਸ ਪਰ ਪਰਮੇਸ੍ਵਰ ਕੇ ਸਨਮੁਖ ਹੋ ਕਰ ਸੁਭ ਗੁਨ ਰੂਪੀ ਸੰਬੰਧੀਓਂ ਕੋ ਸੂਚਨ ਕਰਾਵਤੇ ਹੂਏ ਉੱਤਰ ਦੇਤੇ ਹੈਂ:
Prof. Sahib Singhਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥
SikhNet (Spanish)Sí, a Ti, a Quien pertenecen todos los aspectos y los atributos de toda la vida.(4-2)