ੴ

ਸਿੱਖਬਾਣੀ · SikhBani

ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥

saadhoo purakh saadh jan paae ik binau krau gur piaare
Guru Ramdas Ji ਗੁਰੂ ਰਾਮਦਾਸ ਜੀ · Raag Nat Naaraayan · Ang 983 · 19 lines
Translations

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਭਜੁ ਠਾਕੁਰ ਅਗਮ ਅਪਾਰੇ ॥

mere man; bhaj tthaakur agam apaare |

Sant Singh KhalsaO my mind, vibrate, meditate on the inaccessible and infinite Lord and Master.
Manmohan SinghO my soul, meditate thou on the Inaccessible and Infinite and virtueless.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਅਗਮ ਅਪਾਰ ਠਾਕਰ ਕੇ ਨਾਮ ਕੋ ਭਜ॥
Prof. Sahib Singhਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,

ਪਦ ਅਰਥ ਮੇਰੇ ਮਨ = ਹੇ ਮੇਰੇ ਮਨ! ਭਜੁ = ਸਿਮਰ, ਯਾਦ ਕਰ। ਠਾਕੁਰ = ਮਾਲਕ-ਪ੍ਰਭੂ। ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)Oh mi mente, contempla a mi Dios Infinito e Insondable; me encuentro sin mérito,

ਹਮ ਪਾਪੀ ਬਹੁ ਨਿਰਗੁਣੀਆਰੇ; ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥

ham paapee bahu niraguneeaare; kar kirapaa gur nisataare |1| rahaau |

Sant Singh KhalsaI am such a great sinner; I am so unworthy. And yet the Guru, in His Mercy, has saved me. ||1||Pause||
Manmohan SinghI am a great sinner and virtueless. The Guru has mercifully emancipated me. Pause.
Manmohan Singh (Punjabi)ਮੈਂ ਭਾਰਾ ਗੁਨਾਹਗਾਰ ਅਤੇ ਨੇਕੀ-ਵਿਹੂਣ ਹਾਂ। ਮਿਹਰ ਧਾਰ, ਗੁਰਾਂ ਨੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ। ਠਹਿਰਾਉ।
Fareedkot Teekaਹਮ ਪਾਪੀ ਔ ਬਹੁਤ ਨਿਰਗੁਨੀ ਥੇ, ਕ੍ਰਿਪਾ ਕਰ ਕੇ ਗੁਰੋਂ ਨੇ ਤਾਰੇ ਹੈਂ॥੧॥ ਰਹਾਉ ॥
Prof. Sahib Singh(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥

ਪਦ ਅਰਥ ਹਮ = ਅਸੀਂ ਜੀਵ। ਨਿਰਗੁਣੀਆਰੇ = ਗੁਣਾਂ ਤੋਂ ਸੱਖਣੇ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ ॥੧॥ ਰਹਾਉ ॥

SikhNet (Spanish)lleno de errores. Emancípame en Tu Misericordia, oh Señor, a través del Guru.(1-Pausa)

ਸਾਧੂ ਪੁਰਖ ਸਾਧ ਜਨ ਪਾਏ; ਇਕ ਬਿਨਉ ਕਰਉ ਗੁਰ ਪਿਆਰੇ ॥

saadhoo purakh saadh jan paae; ik binau krau gur piaare |

Sant Singh KhalsaI have found the Holy Person, the Holy and humble servant of the Lord; I offer a prayer to Him, my Beloved Guru.
Manmohan SinghI have met with my sweet, Guru the saintly person and the holy man and make a supplication before him.
Manmohan Singh (Punjabi)ਮੈਂ ਆਪਣੇ, ਸੰਤ ਸਰੂਪ ਪੁਰਸ਼ ਅਤੇ ਨੇਕ ਮਰਦ ਮਿੱਠੜੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਮੁਹਰੇ ਇਕ ਬੇਨਤੀ ਕਰਦਾ ਹਾਂ।
Fareedkot Teeka(ਸਾਧੂ ਪੁਰਖ) ਸਤਿਗੁਰੂ ਜੋ ਸ੍ਰੇਸ਼ਟ ਜਨ ਪਾਇ ਹੈਂ, ਤਿਨ ਗੁਰੂ ਪਿਆਰਿਆਂ ਅਗੇ ਇਕ ਬੇਨਤੀ ਕਰਤਾ ਹਾਂ॥
Prof. Sahib Singhਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)

ਪਦ ਅਰਥ ਸਾਧੂ ਪੁਰਖੁ = ਭਲਾ ਮਨੁੱਖ, ਸੰਤ। ਸਾਧ ਜਨ ਪਾਏ = (ਜਿਹੜਾ) ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ। ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ!

SikhNet (Spanish)He sido bendecido por Ti, oh Señor, con la Sociedad de los Santos.

ਰਾਮ ਨਾਮੁ ਧਨੁ ਪੂਜੀ ਦੇਵਹੁ; ਸਭੁ ਤਿਸਨਾ ਭੂਖ ਨਿਵਾਰੇ ॥੧॥

raam naam dhan poojee devahu; sabh tisanaa bhookh nivaare |1|

Sant Singh KhalsaPlease, bless me with the wealth, the capital of the Lord's Name, and take away all my hunger and thirst. ||1||
Manmohan SinghBless thou me with the capital and wealth of the Lord's Name, Wherewith thirst and hunger are all effaced.
Manmohan Singh (Punjabi)ਤੂੰ ਮੈਨੂੰ ਪ੍ਰਭੂ ਦੇ ਨਾਮ ਦੀ ਰਾਸ ਅਤੇ ਦੌਲਤ ਪਰਦਾਨ ਕਰ, ਜਿਸ ਨਾਲ ਤ੍ਰੇਹਾਂ ਤੇ ਭੁੱਖ ਸਮੂਹ ਮਿੱਟ ਜਾਂਦੀਆਂ ਹਨ।
Fareedkot Teekaਰਾਮ ਨਾਮ ਧਨ ਰੂਪ ਮੇਰੇ ਕੋ (ਪੂਜੀ) ਰਾਸ ਦੇਵੋ। ਤਿਸ ਪੂੰਜੀ ਤ੍ਰਿਸਨਾ ਇਸ ਲੋਕ ਕੇ ਪਦਾਰਥੋਂ ਕੀ ਔ ਭੂਖ ਪ੍ਰਲੋਕ ਕੀ ਸਭ ਦੂਰ ਕਰੇਗੀ॥੧॥
Prof. Sahib Singhਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥

ਪਦ ਅਰਥ ਪੂਜੀ = ਪੂੰਜੀ, ਸਰਮਾਇਆ, ਰਾਸਿ। ਨਿਵਾਰੇ = ਦੂਰ ਕਰ ਦੇਵੇ ॥੧॥

SikhNet (Spanish)Oh Guru, mi oración la elevo para que me bendigas con las Riquezas del Nombre del Señor y mi ansiedad sea calmada.(1)

ਪਚੈ ਪਤੰਗੁ ਮ੍ਰਿਗ, ਭ੍ਰਿੰਗ ਕੁੰਚਰ ਮੀਨ; ਇਕ ਇੰਦ੍ਰੀ ਪਕਰਿ ਸਘਾਰੇ ॥

pachai patang mrig, bhring kunchar meen; ik indree pakar saghaare |

Sant Singh KhalsaThe moth, the deer, the bumble bee, the elephant and the fish are ruined, each by the one passion that controls them.
Manmohan SinghMoth, deer, bumble-bee, elephant and first are dominated and ruined by one passion each.
Manmohan Singh (Punjabi)ਕੇਵਲ ਇਕ ਵਿਸ਼ੈ ਵੇਗ ਹੀ ਪਰਵਾਨ, ਹਰਨ, ਭੌਰੇ, ਹਾਥੀ ਅਤੇ ਮੱਛੀ ਨੂੰ ਪਕੜ ਕੇ, ਤਬਾਹ ਹੋ ਮਲੀਆ-ਮੇਟ ਕਰ ਸੁੱਟਦਾ ਹੈ।
Fareedkot Teekaਜਲਤਾ ਹੈ ਪਤੰਗਾ, ਮ੍ਰਿਗ, ਭੌਰਾ, ਹਾਥੀ, ਮਛ, ਏਕ ਏਕ ਇੰਦ੍ਰੀ ਨੇ ਪਕਰਕੇ ਏਹੁ ਸਭ ਸੰਘਾਰੇ ਹੈਂ॥
Prof. Sahib Singhਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।

ਪਦ ਅਰਥ ਪਚੈ = ਸੜਦਾ ਹੈ। ਪਤੰਗੁ = ਭੰਭਟ। ਮ੍ਰਿਗ = ਹਰਨ। ਭ੍ਰਿੰਗ = ਭੌਰਾ। ਕੁੰਚਰ = ਹਾਥੀ। ਮੀਨ = ਮੱਛੀ। ਇੰਦ੍ਰੀ = (ਭਾਵ) ਵਿਕਾਰ = ਵਾਸਨਾ। ਪਕਰਿ = ਫੜ ਕੇ। ਸਘਾਰੇ = ਸੰਘਾਰੇ, ਨਾਸ ਕਰ ਦਿੱਤੇ, ਜਾਨੋਂ ਮਾਰ ਦਿੱਤੇ।

SikhNet (Spanish)La palomilla, el venado, la abeja, el elefante, el pez, todos ellos son destruidos por un solo deseo.

ਪੰਚ ਭੂਤ ਸਬਲ ਹੈ ਦੇਹੀ; ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥

panch bhoot sabal hai dehee; gur satigur paap nivaare |2|

Sant Singh KhalsaThe five powerful demons are in the body; the Guru, the True Guru turns out these sins. ||2||
Manmohan SinghBut in the body are the five powerful demons. The Great True Guru turns out these evil doers.
Manmohan Singh (Punjabi)ਸਰੀਰ ਦੇ ਅੰਦਰ ਪੰਜ ਜ਼ੋਰਾਵਰ ਭੂਤਨੇ ਹਨ। ਵਿਸ਼ਾਲ ਸੱਚੇ ਗੁਰੂ ਇਨ੍ਹਾਂ ਪਾਪੀਆਂ ਨੂੰ ਬਾਹਰ ਕੱਢ ਦਿੰਦੇ ਹਨ।
Fareedkot Teekaਦੇਹੀ ਮੇਂ ਤੌ ਪੰਚ ਹੀ ਸਹਿਤ ਬਲ ਕੇ ਭਾਰੀ ਪਾਪ ਰੂਪ ਕਾਮਾਦੀ ਭੂਤਨੇ ਹੈਂ। ਜੋ ਸਤਿਗੁਰੋਂ ਕੀ ਸਰਨ ਹੈਂ ਤਿਨ ਕੇ (ਨਿਵਾਰੇ) ਦੂਰ ਕੀਏ ਹੈਂ॥੨॥
Prof. Sahib Singhਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥

ਪਦ ਅਰਥ ਪੰਚ ਭੂਤ = ਕਾਮਾਦਿਕ ਪੰਜ ਦੈਂਤ। ਸਬਲ = ਸ-ਬਲ, ਬਲ ਵਾਲੇ, ਬਲੀ। ਹੈ = ਹੈਂ। ਦੇਹੀ = ਸਰੀਰ ਵਿਚ ॥੨॥

SikhNet (Spanish)He buscado en los Vedas y los Shastras y a lo que Narad, el Sabio, (2)

ਸਾਸਤ੍ਰ ਬੇਦ ਸੋਧਿ ਸੋਧਿ ਦੇਖੇ; ਮੁਨਿ ਨਾਰਦ ਬਚਨ ਪੁਕਾਰੇ ॥

saasatr bed sodh sodh dekhe; mun naarad bachan pukaare |

Sant Singh KhalsaI searched and searched through the Shaastras and the Vedas; Naarad the silent sage proclaimed these words as well.
Manmohan SinghThe six Shastras and the four Vedas I have carefully searched and seen, and Narad, the silent sage, too utters the same words.
Manmohan Singh (Punjabi)ਛੇ ਸ਼ਾਸਤ੍ਰ ਅਤੇ ਚਾਰੇ ਵੇਦ ਮੈਂ ਚੰਗੀ ਤਰ੍ਹਾਂ ਪੜਤਾਲੇ ਤੇ ਵੇਖੇ ਹਨ ਅਤੇ ਮੋਨਧਾਰੀ ਰਿਸ਼ੀ, ਨਾਰਦ ਭੀ ਏਹੋ ਸ਼ਬਦ ਹੀ ਉਚਾਰਨ ਕਰਦਾ ਹੈ।
Fareedkot Teekaਖਟ ਸਾਸਤ੍ਰ ਔ ਚਾਰੋਂ ਬੇਦ ਸੋਧ ਸੋਧ ਕੇ ਦੇਖੇ ਹੈਂ ਵਹੁ ਭੀ ਇਹੀ ਕਹਿਤੇ ਹੈਂ ਔ ਮੁਨੀ ਨਾਰਦਾਦਿਕ ਭੀ ਇਹੀ ਬਚਨ ਪੁਕਾਰਤੇ ਹੈਂ॥
Prof. Sahib Singhਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,

ਪਦ ਅਰਥ ਸੋਧਿ = ਸੋਧ ਕੇ, ਪਰਖ ਕੇ, ਵਿਚਾਰ ਕੇ। ਪੁਕਾਰੇ = ਉੱਚੀ ਉੱਚੀ ਦੱਸਦੇ ਹਨ।

SikhNet (Spanish)ha llegado es que uno logra la emancipación sólo recitando el Nombre del Señor

ਰਾਮ ਨਾਮੁ ਪੜਹੁ ਗਤਿ ਪਾਵਹੁ; ਸਤਸੰਗਤਿ ਗੁਰਿ ਨਿਸਤਾਰੇ ॥੩॥

raam naam parrahu gat paavahu; satasangat gur nisataare |3|

Sant Singh KhalsaChanting the Lord's Name, salvation is attained; the Guru saves those in the Sat Sangat, the True Congregation. ||3||
Manmohan SinghThat in the society of the saints and through the Guru's grace, man is emancipated and delivered, by uttering the Lord's Name.
Manmohan Singh (Punjabi)ਕਿ ਸਾਧ ਸੰਗਤ ਅੰਦਰ ਅਤੇ ਗੁਰਾਂ ਦੀ ਦਇਆ ਰਾਹੀਂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤ ਅਤੇ ਬੰਦਖਲਾਸ ਹੋ ਜਾਂਦਾ ਹੈ।
Fareedkot Teekaਸੋ ਬਚਨ ਇਹੁ ਹੈ ਹੇ ਭਾਈ! ਰਾਮ ਨਾਮ ਪੜੋ ਤੋ ਹੀ ਗਤੀ ਪਾਵੋਗੇ। ਪਰੰਤੂ ਸਾਧ ਸੰਗਤ ਕਰੋ ਤਾਂ ਗੁਰੋਂ ਕੀ ਪਰਾਪਤੀ ਹੋਵੇਗੀ, ਵਹੁ ਰਾਮ ਨਾਮ ਕਾ ਉਪਦੇਸ ਦੇ ਕੇ ਤਾਰੇਂਗੇ॥੩॥
Prof. Sahib Singh(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਗੁਰਿ = ਗੁਰੂ ਨੇ (ਹੀ)। ਨਿਸਤਾਰੇ = ਪਾਰ ਉਤਾਰਨਾ ਹੈ ॥੩॥

SikhNet (Spanish)y cuando uno se asocia con los Santos por la Gracia del Guru.(3)

ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ; ਜਿਵ ਸੂਰਜੁ ਕਮਲੁ ਨਿਹਾਰੇ ॥

preetam preet lagee prabh keree; jiv sooraj kamal nihaare |

Sant Singh KhalsaIn love with the Beloved Lord God, one looks at Him as the lotus looks at the sun.
Manmohan SinghHe, who enshrines affection for his Beloved Lord, beholds Him as the lotus does the sun.
Manmohan Singh (Punjabi)ਜਿਸ ਦੀ ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ ਉਹ ਉਸ ਵਲ ਐਉਂ ਤੱਕਦਾ ਹੈ, ਜਿਵੇਂ ਕੰਵਲ ਸੂਰਜ ਵੱਲ।
Fareedkot Teekaਜਿਨ ਕੋ ਪ੍ਰਭੂ ਪ੍ਰੀਤਮ ਕੀ ਪ੍ਰੀਤਿ ਲਾਗੀ ਹੈ ਵਹੁ ਜਿਸ ਪ੍ਰਕਾਰ ਸੂਰਜ ਕੌ ਕਮਲੁ ਦੇਖਤਾ ਹੈ, ਤੈਸੇ ਦੇਖ ਰਹੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)

ਪਦ ਅਰਥ ਕੇਰੀ = ਦੀ। ਨਿਹਾਰੇ = ਵੇਖਦਾ ਹੈ।

SikhNet (Spanish)Estoy enamorado de Dios, así como el loto ama el sol

ਮੇਰ ਸੁਮੇਰ. ਮੋਰੁ ਬਹੁ ਨਾਚੈ; ਜਬ ਉਨਵੈ ਘਨ ਘਨਹਾਰੇ ॥੪॥

mer sumer. mor bahu naachai; jab unavai ghan ghanahaare |4|

Sant Singh KhalsaThe peacock dances on the mountain, when the clouds hang low and heavy. ||4||
Manmohan SinghWhen the descending clouds roar, the pea-cock greatly dances on the summer mountain.
Manmohan Singh (Punjabi)ਜਦ ਝੁਕੇ ਹੋਏ ਬੱਦਲ ਗੱਜਦੇ ਹਨ, ਤਾਂ ਮੋਰ ਸੁਮੇਰ ਪਰਬਤ ਤੇ ਬਹੁਤਾ ਹੀ ਨੱਚਦਾ ਹੈ।
Fareedkot Teekaਜਬ (ਉਨਵੈ ਘਨ) ਓਰੜ ਅਰਥਾਤ ਝੁਕ ਕਰਿ ਗੁਰੂ ਰੂਪੀ ਮੇਘ (ਘਨਹਾਰੇ) ਬੋਲਤੇ ਹੈਂ, ਭਾਵ ਦਿਆਲ ਹੋਕਰਿ ਉਪਦੇਸ ਕਰਤੇ ਹੈਂ ਤਬ (ਮੇਰ) ਊਚਾ ਜੋ ਪ੍ਰੇਮ ਰੂਪੀ ਸੁਮੇਰ ਪਰਬਤ ਹੈ ਤਿਸ ਪਰ ਇਸਥਤ ਹੂਆ ਹੂਆ ਉਤਮ ਅਧਿਕਾਰੀ ਮੋਰ ਨਿਰਤ ਕਰਤਾ ਹੈ। ਭਾਵ ਤਤ ਬਿਤ ਹੋਇ ਕਰਿ ਬ੍ਰਹਮ ਕਾ ਨਿਰਨਾ ਕਰਤਾ ਹੈ॥੪॥
Prof. Sahib Singhਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥

ਪਦ ਅਰਥ ਮੇਰ = ਪਹਾੜ। ਨਾਚੈ = ਨੱਚਦਾ ਹੈ। ਉਨਵੈ = (ਵਰ੍ਹਨ ਵਾਸਤੇ) ਝੁਕਦਾ ਹੈ। ਘਨ = ਬਹੁਤ। ਘਨਹਾਰੇ = ਬੱਦਲ ॥੪॥

SikhNet (Spanish)o como cuando el pavo real baila cuando ve las nubes rodear la montaña.(4)

ਸਾਕਤ ਕਉ. ਅੰਮ੍ਰਿਤ ਬਹੁ ਸਿੰਚਹੁ; ਸਭ ਡਾਲ ਫੂਲ, ਬਿਸੁਕਾਰੇ ॥

saakat kau. amrit bahu sinchahu; sabh ddaal fool, bisukaare |

Sant Singh KhalsaThe faithless cyinc may be totally drenched with ambrosial nectar, but even so, all his branches and flowers are filled with venom.
Manmohan SinghThough the mammon-worshipper be greatly irrigated with ambrosia, even then all its branches and flowers become venomous.
Manmohan Singh (Punjabi)ਭਾਵੇਂ ਮਾਇਆ ਦਾ ਉਪਾਸ਼ਕ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਹੀ ਸਿੰਜਿਆ ਜਾਵੇ ਤਦ ਭੀ ਇਸ ਦੀਆਂ ਸਾਰੀਆਂ ਡਾਲੀਆਂ ਅਤੇ ਫੁਲ ਵਿਹੁ ਵਾਲੇ ਹੀ ਰਹਿੰਦੇ ਹਨ।
Fareedkot Teekaਸਾਕਤ ਕਉ ਅੰਮ੍ਰਿਤ ਭੀ ਬਹੁ ਸੰਚੀਐ, ਭਾਵ ਉਤਮ ਉਪਦੇਸ ਭੀ ਕਰੀਏ ਤਬ ਭੀ ਡਾਲ ਰੂਪ ਇੰਦ੍ਰ੍ਯ (ਫੂਲ) ਕਰਮ (ਬਿਸਕਾਰੇ) ਵਿਸੇ ਵਾਸਨਾ ਕਰ ਕਾਲੇ ਹੈਂ ਅਰਥਾਤ ਸਾਕਤੋਂ ਕੇ ਸਭ ਕਰਮ ਪਾਪੋਂ ਸਹਤ ਹੀ ਹੋਤੇ ਹੈਂ॥
Prof. Sahib Singhਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਬਿਸੁ = ਵਿਹੁ, ਜ਼ਹਰ। ਬਿਸਕਾਰੇ = ਵਿਹੁਲੇ, ਜ਼ਹਰੀਲੇ।

SikhNet (Spanish)Aunque uno alimente al que alaba a Maya con Néctar, las hojas y las flores se convierten en veneno

ਜਿਉ ਜਿਉ ਨਿਵਹਿ. ਸਾਕਤ ਨਰ ਸੇਤੀ; ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥

jiau jiau niveh. saakat nar setee; chherr chherr kadtai bikh khaare |5|

Sant Singh KhalsaThe more one bows down in humility before the faithless cyinc, the more he provokes, and stabs, and spits out his poison. ||5||
Manmohan SinghThe more man bows in humility before a perverse person, the more he provokes, pricks and spits out poison.
Manmohan Singh (Punjabi)ਜਿੰਨਾ ਜ਼ਿਆਦਾ ਇਨਸਾਨ ਮਨਮੁਖ ਪੁਰਸ ਮੂਹਰੇ ਨਿਮਰਤਾ ਅੰਦਰ ਨਿਉਂਦਾ ਹੈ, ਓਨੀਂ ਹੀ ਜ਼ਿਆਦਾ ਉਹ ਛੇੜਖਾਨੀ ਕਰਦਾ, ਚੁਭਦਾ ਅਤੇ ਵਿਹੁ ਉਗਲਦਾ ਹੈਂ।
Fareedkot Teekaਜਿਉਂ ਜਿਉਂ ਭਲਾ ਪੁਰਸ ਸਾਕਤ ਪੁਰਸੁ ਕੇ ਸਾਥ ਨਿਵੇ ਵਹੁ ਛੇੜ ਕੋ ਛੇੜ ਕੈ, ਭਾਵ ਤਰਕਾਂ ਕਾਢਤਾ ਹੈ। ਬਿਖ ਰੂਪ ਬਚਨ ਖਾਰੇ, ਭਾਵ ਦੁਖਦਾਈ ਬੋਲਤਾ ਹੈ॥੫॥
Prof. Sahib Singhਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥

ਪਦ ਅਰਥ ਨਿਵਹਿ = ਨੀਉਂਦੇ ਹਨ, ਨਿਮ੍ਰਤਾ ਵਾਲਾ ਸਲੂਕ ਕਰਦੇ ਹਨ। ਸੇਤੀ = ਨਾਲ। ਛੇੜਿ = ਛੇੜ ਕੇ। ਕਢੈ = ਕੱਢਦਾ ਹੈ {ਇਕ-ਵਚਨ}। ਬਿਖੁ = ਜ਼ਹਰ। ਖਾਰੇ = ਖਾਰਾ, ਕੌੜਾ ॥੫॥

SikhNet (Spanish)y mientras más se postre uno ante él en humildad, más pica y más escupe veneno. (5)

ਸੰਤਨ ਸੰਤ ਸਾਧ. ਮਿਲਿ ਰਹੀਐ; ਗੁਣ ਬੋਲਹਿ ਪਰਉਪਕਾਰੇ ॥

santan sant saadh. mil raheeai; gun boleh praupakaare |

Sant Singh KhalsaRemain with the Holy man, the Saint of the Saints, who chants the Lord's Praises for the benefit of all.
Manmohan SinghRemain thou united with the holy Guru, the saint of the saints, who utters the Lord's praise for the public good.
Manmohan Singh (Punjabi)ਤੂੰ ਸਾਧੂਆਂ ਦੇ ਸਾਧੂ, ਪਵਿੱਤਰ ਗੁਰਾਂ ਦੇ ਨਾਲ ਜੁੜਿਆ ਰਹੋ, ਜੋ ਲੋਕਾਂ ਦੇ ਭਲੇ ਲਈ ਪ੍ਰਭੂ ਦੇ ਜੱਸ ਦਾ ਉਚਾਰਨ ਕਰਦੇ ਹਨ।
Fareedkot Teeka(ਸਾਧ) ਸ੍ਰੇਸ੍ਟ ਜੋ ਸਾਧ ਹੈਂ (ਸੰਤ) ਸਾਂਤਿ ਰੂਪ ਤਿਨ ਕੇ ਸਾਥ ਮਿਲ ਰਹੀਏ। ਵਹੁ ਪਰਉਪਕਾਰੀ ਕੇ ਲੀਏ ਗੁਣ ਹੀ ਬੋਲਤੇ ਹੈਂ॥
Prof. Sahib Singh(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।

ਪਦ ਅਰਥ ਮਿਲਿ = ਮਿਲ ਕੇ। ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪਰ ਉਪਕਾਰੇ = ਦੂਜਿਆਂ ਦੀ ਭਲਾਈ ਦੇ ਬਚਨ।

SikhNet (Spanish)Si uno encuentra a los Santos y recita los Méritos del Señor y tiene Compasión por la vida,

ਸੰਤੈ ਸੰਤੁ ਮਿਲੈ. ਮਨੁ ਬਿਗਸੈ; ਜਿਉ ਜਲ ਮਿਲਿ ਕਮਲ ਸਵਾਰੇ ॥੬॥

santai sant milai. man bigasai; jiau jal mil kamal savaare |6|

Sant Singh KhalsaMeeting the Saint of Saints, the mind blossoms forth, like the lotus, exalted by obtaining the water. ||6||
Manmohan SinghMeeting with the Guru, the holiest of the holy, my soul blossoms like the Lotus, which is embellished by obtaining the water.
Manmohan Singh (Punjabi)ਪਵਿੱਤਰਾਂ ਦੇ ਪਰਮ ਪਵਿੱਤਰ ਗੁਰਾਂ ਨਾਲ ਮਿਲਣ ਦੁਆਰਾ, ਮੇਰੀ ਜਿੰਦੜੀ, ਪਾਣੀ ਪ੍ਰਾਪਤ ਹੋਣ ਉੱਤੇ ਕੰਵਲ ਦੇ ਸ਼ਸ਼ੋਭਤ ਹੋਣ ਦੀ ਮਾਨੰਦ ਖਿੜ ਜਾਂਦੀ ਹੈ।
Fareedkot Teekaਸੰਤ ਕੋ ਸੰਤੁ ਮਿਲਕੈ ਮਨ ਮੇਂ ਪ੍ਰਸੰਨ ਹੋਤਾ ਹੈ, ਜੈਸੇ ਜਲ ਸਾਥ ਮਿਲਕੈ ਕਮਲ (ਸਵਾਰੇ) ਪ੍ਰਾਤਹਿਕਾਲ ਪ੍ਰਫੁਲਤ ਹੋਤੇ ਹੈਂ॥੬॥
Prof. Sahib Singhਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥

ਪਦ ਅਰਥ ਸੰਤੈ = ਸੰਤ ਨੂੰ। ਮਿਲੈ = ਮਿਲਦਾ ਹੈ {ਇਕ-ਵਚਨ}। ਬਿਗਸੈ = ਖਿੜ ਪੈਂਦਾ ਹੈ। ਜਲ ਮਿਲਿ = ਪਾਣੀ ਨੂੰ ਮਿਲ ਕੇ ॥੬॥

SikhNet (Spanish)entonces uno florece así como el loto cuando crece en el agua.

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ; ਹਲਕਿਓ ਸਭਹਿ ਬਿਗਾਰੇ ॥

lobh lehar sabh suaan halak hai; halakio sabheh bigaare |

Sant Singh KhalsaThe waves of greed are like mad dogs with rabies. Their madness ruins everything.
Manmohan SinghThe current of avarice is all like the dog's madness. This madness has spoiled everything.
Manmohan Singh (Punjabi)ਲਾਲਚ ਦਾ ਤ੍ਰੰਗ ਸਮੂਹ ਹੀ ਕੁੱਤੇ ਦੇ ਹਲਕਪੁਣੇ ਦੀ ਮਾਨੰਦ ਹੈ। ਇਸ ਪਾਗਲਪੁਨੇ ਨੇ ਸਾਰਾ ਕੁੱਛ ਵਿਗਾੜ ਛੱਡਿਆ ਹੈ।
Fareedkot Teekaਲੋਭ ਕੀ ਲਹਰ ਐਸੇ ਹੈ ਜੈਸੇ (ਸੁਆਨੁ) ਕੂਕਰ ਕਾ ਹਲਕੁ ਹੋਤਾ ਹੈ। ਹਲਕਿਆ ਹੋਇਆ ਵਹੁ ਕੁਤਾ ਸਭ ਸਾਥੀਓਂ ਕੋ ਬਿਗਾਰਤਾ ਹੈ, ਭਾਵ ਲੋਭੀ ਪੁਰਸ ਸੰਗੀਆਂ ਕੋ ਭੀ ਲੋਭੀ ਕਰ ਲੇਤਾ ਹੈ॥
Prof. Sahib Singhਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।

ਪਦ ਅਰਥ ਲੋਭ ਲਹਰਿ = ਲੋਭ ਦੀ ਲਹਿਰ। ਸਭੁ = ਸਾਰਾ, ਨਿਰੋਲ। ਸੁਆਨੁ = ਕੁੱਤਾ। ਹਲਕੁ ਸੁਆਨ = ਹਲਕਾਇਆ ਕੁੱਤਾ। ਸਭਹਿ = ਸਭਨਾਂ ਨੂੰ।

SikhNet (Spanish)La avaricia, como un perro enloquecido, muerde a quien sea,

ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥

mere tthaakur kai deebaan khabar huoee; gur giaan kharrag lai maare |7|

Sant Singh KhalsaWhen the news reached the Court of my Lord and Master, the Guru took up the sword of spiritual wisdom, and killed them. ||7||
Manmohan SinghWhen the news reached the court of my Lord. then taking up the sword of Divine knowledge, the Great-God did slay it.
Manmohan Singh (Punjabi)ਜਦ ਮੈਂਡੇ ਸੁਆਮੀ ਦੇ ਦਰਬਾਰ ਵਿੱਚ ਕਨਸੋ ਪਹੁੰਚੀ ਤਾਂ ਬ੍ਰਹਮ ਗਿਆਤ ਦੀ ਤਲਵਾਰ ਲੈ ਕੇ, ਵਿਸ਼ਾਲ ਵਾਹਿਗੁਰੂ ਨੇ ਇਸ ਨੂੰ ਮਾਰ ਸੁੱਟਿਆ।
Fareedkot Teekaਮੇਰੇ ਵਾਹਿਗੁਰੂ ਕੇ (ਦੀਬਾਨਿ) ਸਾਧ ਸੰਗਤ ਮੇਂ ਜਬ ਖਬਰ ਹੋਈ, ਬਡਾ ਗਿਆਨ ਰੂਪ (ਖੜਗੁ) ਸ੍ਰੀ ਸਾਹਿਬ, ਭਾਵ ਤਲਵਾਰ ਲੈ ਕੇ ਲੋਭੀ ਕੁਤੇ ਕੋ ਮਾਰਤੇ ਹੈਂ। ਭਾਵ ਜਬ ਸਾਧ ਸੰਗਤ ਮੇਂ ਲੋਭੀ ਪੁਰਸ ਭੀ ਆਵੇ ਤੌ ਵੀਚਾਰ ਕਰ ਉਸ ਕੋ ਤ੍ਯਾਗ ਦੇਤੇ ਹੈਂ॥੭॥
Prof. Sahib Singh(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥

ਪਦ ਅਰਥ ਕੈ ਦੀਬਾਨਿ = ਦੇ ਦੀਵਾਨ ਵਿਚ, ਦੀ ਕਚਹਿਰੀ ਵਿਚ। ਖਬਰਿ = {ਇਹ ਲਫ਼ਜ਼ ਸਦਾ 'ਿ' ਅੰਤ ਹੈ}। ਹਈ = {ਅੱਖਰ 'ਹ' ਦੇ ਨਾਲ ਦੋ ਲਗਾਂ: ਲਗਾਂ ਹਨ: (ੋ) ਅਤੇ (ੁ) ਅਸਲ ਹਨ। ਅਸਲੀ ਲਫ਼ਜ਼ ਹੈ 'ਹੋਈ', ਇਥੇ ਪੜ੍ਹਨਾ ਹੈ 'ਹੁਈ'}। ਗੁਰਿ = ਗੁਰੂ ਦੀ ਰਾਹੀਂ। ਖੜਗੁ = ਤਲਵਾਰ। ਗਿਆਨੁ = ਆਤਮਕ ਜੀਵਨ ਦੀ ਸੂਝ ॥੭॥

SikhNet (Spanish)e infecta con su mal todo lo que toca, pero cuando la Corte del Maestro la reconoce, la destruye con la Espada de la Sabiduría. (7)

ਰਾਖੁ ਰਾਖੁ ਰਾਖੁ ਪ੍ਰਭ ਮੇਰੇ; ਮੈ ਰਾਖਹੁ ਕਿਰਪਾ ਧਾਰੇ ॥

raakh raakh raakh prabh mere; mai raakhahu kirapaa dhaare |

Sant Singh KhalsaSave me, save me, save me, O my God; shower me with Your Mercy, and save me!
Manmohan SinghSave, save, save Thou me, O my Master and rescue me by showering Thine benediction.
Manmohan Singh (Punjabi)ਤੂੰ ਮੈਨੂੰ ਬਚਾ ਲੈ, ਬਚਾ ਲੈ, ਹੇ ਮੈਂਡੇ ਮਾਲਕ! ਤੇ ਆਪਣੀ ਮਿਹਰ ਕਰਕੇ ਮੇਰੀ ਰੱਖਿਆ ਕਰ।
Fareedkot Teekaਮਨ ਬਾਣੀ ਸਰੀਰ ਕਰ ਕੇ ਇਹੀ ਪ੍ਰਾਰਥਨਾ ਹੈ, ਹੇ ਪ੍ਰਭੂ! ਮੇਰੇ ਕੋ ਕਿਰਪਾ ਧਾਰ ਕੈ ਰਾਖ ਲੈ॥
Prof. Sahib Singhਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਮੈ = ਮੈਨੂੰ। ਰਾਖੁ = ਬਚਾ ਲੈ। ਰਾਖਹੁ = ਬਚਾ ਲਵੋ। ਧਾਰੇ = ਧਾਰਿ, ਧਾਰ ਕੇ, ਕਰਕੇ।

SikhNet (Spanish)Oh Dios, ten Compasión de mí y sálvame, pues en verdad Te pertenezco;

ਨਾਨਕ. ਮੈ ਧਰ ਅਵਰ. ਨ ਕਾਈ; ਮੈ. ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥

naanak. mai dhar avar. na kaaee; mai. satigur gur nisataare |8|6| chhakaa 1 |

Sant Singh KhalsaO Nanak, I have no other support; the Guru, the True Guru, has saved me. ||8||6|| First Set of Six Hymns||
Manmohan SinghNanak, I have not any other support. The Great True Guru has ferried me across.
Manmohan Singh (Punjabi)ਨਾਨਕ, ਮੇਰਾ ਹੋਰ ਕੋਈ ਆਸਰਾ ਨਹੀਂ। ਵਿਸ਼ਾਲ ਸੱਚੇ ਗੁਰਦੇਵ ਜੀ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਹੋਰ ਓਟ ਕੋਈ ਨਹੀਂ ਹੈ। ਸਤਿਗੁਰੂ ਜੋ ਪੂਜ੍ਯ ਹੈਂ ਏਹੀ ਤਾਰੈਂਗੇ॥੮॥੬॥ ਛਕਾ॥੧॥
Prof. Sahib Singhਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥

ਪਦ ਅਰਥ ਧਰ = ਆਸਰਾ। ਕਾਈ = {ਇਸਤ੍ਰੀ ਲਿੰਗ। ਪੁਲਿੰਗ 'ਕੋਈ'}। ਮੈ ਸਤਿਗੁਰੁ = ਮੇਰਾ (ਆਸਰਾ) ਗੁਰੂ ਹੀ।੮।ਛਕਾ = ਛੱਕਾ, ਜੋੜ ॥੮॥੬॥ਛਕਾ ੧ ॥

SikhNet (Spanish)sí, no tengo otro soporte en qué apoyarme, oh Señor, emancípame a través del Guru.(8-6) Primero de seis versos
Answers quote the Granth verbatim with Ang citations. AI commentary is not Gurbani and not a religious ruling.