ਰਾਗੁ ਮਾਲੀ ਗਉੜਾ ਮਹਲਾ ੪ ॥
raag maalee gaurraa mahalaa 4 |
Sant Singh KhalsaRaag Maalee Gauraa, Fourth Mehl:
Manmohan SinghRag Mali Gaura 4th Guru.
Manmohan Singh (Punjabi)ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
Prof. Sahib Singhਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Mali, Gaura, Mejl Guru Ram Das, Cuarto Canal Divino.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and immortal His form. He is without fear, sans enmity, unborn and self illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru, el Omnisciente Espíritu Divino, el Creador Sin Miedo, Sin Enojo, el Ser más allá del tiempo, No Encarnado, Auto Existente, Iluminador.
ਅਨਿਕ ਜਤਨ ਕਰਿ ਰਹੇ; ਹਰਿ ਅੰਤੁ. ਨਾਹੀ ਪਾਇਆ ॥
anik jatan kar rahe; har ant. naahee paaeaa |
Sant Singh KhalsaCountless have tried, but none have found the Lord's limit.
Manmohan SinghMillions have made efforts, but have found not the Lord's limit.
Manmohan Singh (Punjabi)ਘਣੇਰਿਆਂ ਨੇ ਹੀ ਉਪਰਾਲੇ ਕੀਤੇ ਹਨ, ਪਰ ਪ੍ਰਭੂ ਦਾ ਓੜਕ ਕਿਸੇ ਨੂੰ ਨਹੀਂ ਲੱਭਾ।
Fareedkot Teekaਅਨੇਕ ਹੀ ਬ੍ਰਹਮਾਦੀ ਜਤਨ ਕਰਤੇ ਰਹੇ ਹੈਂ, ਪਰੰਤੂ ਹਰੀ ਕਾ ਅੰਤ ਕਿਸੀ ਨੇ ਨਹੀਂ ਪਾਇਆ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।ਪਦ ਅਰਥ ਕਰਿ ਰਹੇ = ਕਰਕੇ ਥੱਕ ਗਏ।
SikhNet (Spanish)Millones han tratado infructuosamente de encontrar los Límites del Señor,
ਹਰਿ ਅਗਮ ਅਗਮ ਅਗਾਧਿ ਬੋਧਿ; ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥
har agam agam agaadh bodh; aades har prabh raaeaa |1| rahaau |
Sant Singh KhalsaThe Lord is inaccessible, unapproachable and unfathomable; I humbly bow to the Lord God, my King. ||1||Pause||
Manmohan SinghGod is Unapproachabel, Unfathomable, Unapprehensible and above human understanding, My salutation is unto that Lord-God, the King. Pause.
Manmohan Singh (Punjabi)ਵਾਹਿਗੁਰੂ ਪਹੁੰਚ ਤੋਂ ਪਰੇ, ਬੇਥਾਹ, ਅਲਖ ਅਤੇ ਮਨੁੱਖੀ ਸਮਝ ਤੋਂ ਉਚੇਰਾ ਹੈ। ਉਸ ਸੁਆਮੀ ਵਾਹਿਗੁਰੂ ਪਾਤਸ਼ਾਹ ਨੂੰ ਮੇਰੀ ਨਮਸ਼ਕਾਰ ਹੈ। ਠਹਿਰਾਉ।
Fareedkot Teekaਹਰੀ ਕਾ ਬੋਧ ਮਨ ਬਾਣੀ ਸੇ ਪਰੇ ਹੈ ਔ ਅਗਾਧ ਹੈ। ਐਸੇ ਹਰੀ ਪ੍ਰਭੂ ਰਾਜਾ ਕੋ ਹਮਾਰਾ ਆਦੇਸੁ ਹੈ॥੧॥ ਰਹਾਉ ॥
Prof. Sahib Singhਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ ॥ਪਦ ਅਰਥ ਅਗਮ = ਅਪਹੁੰਚ। ਅਗਾਧਿ ਬੋਧਿ = ਉਹ ਜਿਸ ਦੀ ਹਸਤੀ ਬਾਰੇ ਬੋਧ ਅਥਾਹ ਹੈ। ਆਦੇਸੁ = ਨਮਸਕਾਰ। ਪ੍ਰਭ ਰਾਇਆ = ਹੇ ਪ੍ਰਭੂ ਪਾਤਿਸ਼ਾਹ! ॥੧॥ ਰਹਾਉ ॥
SikhNet (Spanish)oh Dios, eres Insondable e Inconcebible; oh Rey, Hosanna a Ti.(1-Pausa)
ਕਾਮੁ ਕ੍ਰੋਧੁ ਲੋਭੁ ਮੋਹੁ; ਨਿਤ ਝਗਰਤੇ ਝਗਰਾਇਆ ॥
kaam krodh lobh mohu; nit jhagarate jhagaraaeaa |
Sant Singh KhalsaSexual desire, anger, greed and emotional attachment bring continual conflict and strife.
Manmohan SinghGripped by lust, wrath, avarice and worldly love men ever quarrel and are involved in strifes.
Manmohan Singh (Punjabi)ਵਿਸ਼ੇ ਭੋਗ, ਗੁੱਸੇ ਲਾਲਚ ਤੇ ਸੰਸਾਰੀ ਮਮਤਾ ਦੇ ਗ੍ਰਸੇ ਹੋਏ ਇਨਸਾਨ ਹਮੇਸ਼ਾਂ ਲੜਦੇ ਤੇ ਬਖੇੜਿਆਂ ਵਿੱਚ ਪੈਂਦੇ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ, ਆਦਕਿ ਜੋ ਆਸਰੀ ਗੁਨ ਹੈਂ, ਇਨ ਕੇ ਝਗਰਾਏ ਹੋਏ ਜੀਵ ਨਿਤ ਝਗਰਤੇ ਹੈਂ॥
Prof. Sahib Singhਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।ਪਦ ਅਰਥ ਝਗਰਤੇ = (ਜੀਵ) ਝਗੜਦੇ ਰਹਿੰਦੇ ਹਨ। ਝਗਰਾਇਆ = ਕਾਮਾਦਿਕ ਵਿਕਾਰਾਂ ਦੇ ਝਗੜਾਏ ਹੋਏ, ਝਗੜਿਆਂ ਵਿਚ ਪਾਏ ਹੋਏ।
SikhNet (Spanish)Sí, atrapados por la lujuria, el enojo, la avaricia y el apego, vivimos envueltos en la contienda,
ਹਮ ਰਾਖੁ ਰਾਖੁ ਦੀਨ ਤੇਰੇ; ਹਰਿ ਸਰਨਿ ਹਰਿ ਪ੍ਰਭ ਆਇਆ ॥੧॥
ham raakh raakh deen tere; har saran har prabh aaeaa |1|
Sant Singh KhalsaSave me, save me, I am your humble creature, O Lord; I have come to Your Sanctuary, O my Lord God. ||1||
Manmohan SinghMy God, the Lord Master, I have entered Thine sanctuary. Save, save Thou, Thy meek creature.
Manmohan Singh (Punjabi)ਮੇਰੇ ਵਾਹਿਗੁਰੂ, ਸੁਆਮੀ ਮਾਲਕ, ਮੈਂ ਤੇਰੀ ਪਨਾਹ ਲਈ ਹੈ। ਤੂੰ ਆਪਣੇ ਮਸਕੀਨ ਜੀਵ ਦੀ ਰੱਖਿਆ ਰੱਖਿਆ ਕਰ।
Fareedkot Teekaਹੇ ਹਰੀ! ਹਮ ਕੋ ਰਖੋ ਦੀਨ ਹਾਂ ਔ ਤੇਰੇ ਦਾਸ ਹਾਂ। ਹੇ ਹਰੀ ਸਾਮ੍ਰਥ! ਮੇਂ ਤੇਰੀ ਸਰਨ ਆਇਆ ਹਾਂ॥੧॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥ਪਦ ਅਰਥ ਹਮ = ਅਸਾਂ ਜੀਵਾਂ ਨੂੰ। ਦੀਨ = ਮੰਗਤੇ ॥੧॥
SikhNet (Spanish)oh Dios, busco Tu Refugio, sálvame, salva a esta humilde criatura. (1)
ਸਰਣਾਗਤੀ ਪ੍ਰਭ ਪਾਲਤੇ; ਹਰਿ ਭਗਤਿ ਵਛਲੁ ਨਾਇਆ ॥
saranaagatee prabh paalate; har bhagat vachhal naaeaa |
Sant Singh KhalsaYou protect and preserve those who take to Your Sanctuary, God; You are called the Lover of Your devotees.
Manmohan SinghO Lord-Master, Thou sustaineth him who seeks Thy refuge and Thy repute is that Thou lovest Thine saints.
Manmohan Singh (Punjabi)ਹੇ ਸਾਈਂ ਮਾਲਕ! ਤੂੰ ਉਸ ਦੀ ਪ੍ਰਵਰਸ਼ ਕਰਦਾ ਹੈਂ ਜੋ ਤੇਰੀ ਸ਼ਰਣ ਲੈਂਦਾ ਹੈ। ਤੇਰਾ ਨਾਮ ਆਪਣਿਆਂ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ।
Fareedkot Teekaਹੇ ਪ੍ਰਭੂ! ਜੋ ਤੇਰੀ ਸਰਣ ਆਵਤਾ ਹੈ ਤਿਸ ਕੋ ਤੁਮ ਪਾਲਤੇ ਹੋ। ਹੇ ਹਰੀ! ਭਗਤੋਂ ਕਾ ਪਿਆਰਾ ਤੇਰਾ ਨਾਉਂ ਹੈ॥
Prof. Sahib Singhਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਤੇਰਾ (ਪ੍ਰਸਿੱਧ) ਨਾਮ ਹੈ।ਪਦ ਅਰਥ ਸਰਣਾਗਤੀ = ਸਰਣ ਆਏ ਹੋਇਆਂ ਨੂੰ। ਪ੍ਰਭ = ਹੇ ਪ੍ਰਭੂ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਾਇਆ = (ਤੇਰਾ) ਨਾਮ।
SikhNet (Spanish)Oh Señor, Tu Reputación se funda en el Amor a Tus Devotos y quien busca Tu Refugio, lo sostienes,
ਪ੍ਰਹਿਲਾਦੁ ਜਨੁ. ਹਰਨਾਖਿ ਪਕਰਿਆ; ਹਰਿ ਰਾਖਿ ਲੀਓ ਤਰਾਇਆ ॥੨॥
prahilaad jan. haranaakh pakariaa; har raakh leeo taraaeaa |2|
Sant Singh KhalsaPrahlaad, Your humble servant, was caught by Harnaakhash; but You saved Him and carried him across, Lord. ||2||
Manmohan SinghPrahlad, Thy slave, was caught by Harnakhsh. Thou didst save and emancipated him, O God.
Manmohan Singh (Punjabi)ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!
Fareedkot Teekaਪ੍ਰਹਲਾਦ ਜੋ ਦਾਸ ਥਾ, ਜਬ ਹਰਿਨਾਖਸ ਨੇ ਪਕਰਿਆ ਤਬ ਹੇ ਹਰੀ! ਤੈਂਨੇ ਰਾਖ ਲੀਆ ਔ ਸੰਸਾਰ ਥੀਂ ਭੀ ਤਾਰਿਆ॥੨॥
Prof. Sahib Singhਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥ਪਦ ਅਰਥ ਜਨੁ = (ਤੇਰਾ) ਸੇਵਕ। ਹਰਨਾਖਿ = ਹਰਨਾਖਸ਼ ਨੇ। ਹਰਿ = ਹੇ ਹਰੀ! ॥੨॥
SikhNet (Spanish)pues ¿no liberaste a Prehlad de las garras del malvado Harnakash y lo emancipaste por estar dedicado a Ti?(2)
ਹਰਿ ਚੇਤਿ ਰੇ ਮਨ. ਮਹਲੁ ਪਾਵਣ; ਸਭ ਦੂਖ ਭੰਜਨੁ ਰਾਇਆ ॥
har chet re man. mehal paavan; sabh dookh bhanjan raaeaa |
Sant Singh KhalsaRemember the Lord, O mind, and rise up to the Mansion of His Presence; the Sovereign Lord is the Destroyer of pain.
Manmohan SinghTo mount to His mansion, remember thou thy God, O man Lord, the King, is the Destroyer of the pains.
Manmohan Singh (Punjabi)ਉਸ ਦਾ ਮੰਦਰ ਪ੍ਰਾਪਤ ਕਰਨ ਲਈ, ਤੂੰ ਆਪਣੇ ਰੱਬ ਨੂੰ ਯਾਦ ਕਰ, ਹੇ ਬੰਦੇ! ਪ੍ਰਭੂ ਪਾਤਸ਼ਾਹ ਸਾਰੇ ਦੁਖੜੇ ਦੂਰ ਕਰਨ ਵਾਲਾ ਹੈ।
Fareedkot Teekaਹੇ ਮਨ! ਤਿਸੀ ਹਰੀ ਕੋ ਚੇਤੁ ਜੋ ਸਰੂਪ ਕੋ ਪਾਵਣਾ ਚਾਹਤਾ ਹੈ, ਸੋ ਹਰੀ ਰਾਜਾ ਸਭ ਦੁਖੋਂ ਕੋ ਭੰਨਨੇ ਵਾਲਾ ਹੈ॥
Prof. Sahib Singhਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।ਪਦ ਅਰਥ ਚੇਤਿ = ਸਿਮਰ। ਮਹਲੁ = (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ। ਪਾਵਣ = ਪ੍ਰਾਪਤ ਕਰਨ ਲਈ।
SikhNet (Spanish)Oh mi mente, alaba a tu Dios y llega hasta Su Castillo.
ਭਉ ਜਨਮ ਮਰਨ ਨਿਵਾਰਿ ਠਾਕੁਰ; ਹਰਿ ਗੁਰਮਤੀ ਪ੍ਰਭੁ ਪਾਇਆ ॥੩॥
bhau janam maran nivaar tthaakur; har guramatee prabh paaeaa |3|
Sant Singh KhalsaOur Lord and Master takes away the fear of birth and death; following the Guru's Teachings, the Lord God is found. ||3||
Manmohan SinghThe Lord destroys the fear of birth and death By Guru's instruction; the Lord God is attained to.
Manmohan Singh (Punjabi)ਸੁਆਮੀ ਜੰਮਣ ਤੇ ਮਰਨ ਦਾ ਡਰ ਨਾਸ ਕਰਨ ਵਾਲਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਜਨਮ ਮਰਨ ਕੇ ਭੈ ਕੋ ਨਿਵਾਰਨੇ ਵਾਲਾ ਜੋ ਠਾਕੁਰ ਹੈ, ਐਸਾ ਹਰਿ ਪ੍ਰਭੂ ਗੁਰੋਂ ਕੀ ਮਤਿ ਕਰ ਕੇ ਪਾਇਆ ਹੈ॥੩॥
Prof. Sahib Singhਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥ਪਦ ਅਰਥ ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗੁਰਮਤੀ = ਗੁਰੂ ਦੀ ਮੱਤ ਤੇ ਤੁਰਿਆਂ ॥੩॥
SikhNet (Spanish)Oh Señor, mi Rey, eres el Destructor de todas nuestras tristezas; Tú destruyes el miedo a la trasmigración y eres obtenido a través de la Palabra del Guru. (3)
ਹਰਿ. ਪਤਿਤ ਪਾਵਨ ਨਾਮੁ ਸੁਆਮੀ; ਭਉ ਭਗਤ ਭੰਜਨੁ ਗਾਇਆ ॥
har. patit paavan naam suaamee; bhau bhagat bhanjan gaaeaa |
Sant Singh KhalsaThe Name of the Lord, our Lord and Master, is the Purifier of sinners; I sing of the Lord, the Destroyer of the fears of His devotees.
Manmohan SinghThe Name of the Lord God is the Purifier of the sinners. I sing the praise of God, the Destroyer of the dread of His devotees.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਆਪਣੇ ਸ਼ਰਧਾਲੂਆਂ ਦਾ ਡਰ ਨਾਸ ਕਰਨ ਵਾਲਾ ਹੈ।
Fareedkot Teekaਹਰੀ ਸ੍ਵਾਮੀ ਕਾ ਨਾਮ ਪਾਪੀਓਂ ਕੋ ਪਵਿਤਰ ਕਰਤਾ ਹੈ, ਪੁਨਾ ਭਗਤੋਂ ਕੇ ਜਨਮ ਮਰਨ ਕੇ ਭਉ ਭੰਜਨਹਾਰਾ ਬੇਦੋਂ ਨੇ ਗਾਇਆ ਹੈ ਅਰਥਾਤ ਕਹਿਆ ਹੈ॥
Prof. Sahib Singhਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।ਪਦ ਅਰਥ ਪਵਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਭਉ ਭੰਜਨੁ = ਹਰੇਕ ਡਰ ਨਾਸ ਕਰਨ ਵਾਲਾ।
SikhNet (Spanish)Sí, eres el Purificador de los que traicionaron su conciencia y Tus Devotos Te cantan,
ਹਰਿ ਹਾਰੁ ਹਰਿ ਉਰਿ ਧਾਰਿਓ; ਜਨ ਨਾਨਕ. ਨਾਮਿ ਸਮਾਇਆ ॥੪॥੧॥
har haar har ur dhaario; jan naanak. naam samaaeaa |4|1|
Sant Singh KhalsaOne who wears the necklace of the Name of the Lord, Har, Har, in his heart, O servant Nanak, merges in the Naam. ||4||1||
Manmohan SinghHe who wears the necklace of the Lord on his heart's neck, merges in His Name, O slave Nanak,
Manmohan Singh (Punjabi)ਜੋ ਸੁਆਮੀ ਵਾਹਿਗੁਰੂ ਦੀ ਮਾਲਾ ਆਪਣੇ ਦਿਲ ਰੂਪ ਗਲੇ ਤੇ ਪਾਉਂਦਾ ਹੈ, ਉਹ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹੇ ਗੋਲੇ ਨਾਨਕ!
Fareedkot Teekaਜਿਨੋਂ ਨੇ ਹਰਿ ਹਰਿ ਕਰਨਾ ਏਹੀ ਹਾਰ ਰਿਦੇ ਮੇਂ ਧਾਰਿਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮੁ ਜਪੁ ਕਰ ਹਰੀ ਮੇਂ ਸਮਾਇ ਗਿਆ ਹੈ॥੪॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥ਪਦ ਅਰਥ ਉਰਿ = ਹਿਰਦੇ ਵਿਚ। ਧਾਰਿਓ = ਵਸਾਇਆ। ਨਾਮਿ = ਨਾਮ ਵਿਚ ॥੪॥੧॥
SikhNet (Spanish)oh Destructor del miedo, he adornado mi ser con Tu Collar, oh Dios, y me he inmergido en Tu Amado Nombre.(4-1)