ਨਟ ਮਹਲਾ ੪ ॥
natt mahalaa 4 | Ang 982
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਰਾਮ; ਕਰਿ ਕਿਰਪਾ ਲੇਹੁ ਉਬਾਰੇ ॥
raam; kar kirapaa lehu ubaare | Ang 982
Sant Singh KhalsaGrant Your Grace, Lord, and save me,
Manmohan SinghShowering Thine benediction, O Lord, save Thou me,
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਹੇ ਪ੍ਰਭੂ! ਤੂੰ ਮੇਰੀ ਰੱਖਿਆ ਕਰ,
Fareedkot Teekaਹੇ ਰਾਮ! ਕਿਰਪਾ ਕਰ ਕੇ ਸੰਸਾਰ ਥੀਂ ਰਖ ਲੇਵਹੁ॥
Prof. Sahib Singhਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ),ਪਦ ਅਰਥ ਰਾਮ = ਹੇ ਮੇਰੇ ਰਾਮ! ਲੇਹੁ ਉਬਾਰੇ = ਉਬਾਰਿ ਲੇਹੁ, ਮੈਨੂੰ ਬਚਾ ਲੈ।
SikhNet (Spanish)Oh Dios, ten Compasión y emancípame;
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ; ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
jiau pakar dropatee dusattaan aanee; har har laaj nivaare |1| rahaau | Ang 982
Sant Singh Khalsaas You saved Dropadi from shame when she was seized and brought before the court by the evil villians. ||1||Pause||
Manmohan Singhas Thou, O Lord-God, had saved Daropadi from shame, when she was seized and brought in the court by the miscreants.
Manmohan Singh (Punjabi)ਜਿਸ ਤਰ੍ਹਾਂ ਤੂੰ ਹੇ ਸੁਆਮੀ ਵਾਹਿਗੁਰੂ! ਦ੍ਰੋਪਦੀ ਨੂੰ ਸ਼ਰਮ ਤੋਂ ਬਚਾਇਆ ਸੀ, ਜਦ ਕੁਕਰਮੀਆਂ ਨੇ ਉਸ ਨੂੰ ਫੜ ਕੇ ਦਰਬਾਰ ਵਿੱਚ ਲਿਆਂਦਾ ਸੀ।
Fareedkot Teekaਜਿਸ ਪਰਕਾਰ ਪਕਰ ਕੇ ਦ੍ਰੋਪਤੀ ਦੁਸਟਾਂ ਨੇ ਸਭਾ ਮੇਂ ਆਨੀ ਥੀ, ਹੇ ਹਰੀ! ਸਭ ਕਸਟੋਂ ਕੇ ਹਰਨੇ ਵਾਲੇ, ਜੋ ਦ੍ਰੋਪਤੀ ਕੇ ਦੁਸਾਸਨਾ ਦੀ ਲਜਾ ਹਰਨੇਹਾਰੇ ਥੇ, ਸੋ ਤੈਨੈ ਨਿਵਾਰੇ ਹੈ॥੧॥ ਰਹਾਉ ॥
Prof. Sahib Singhਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ॥੧॥ ਰਹਾਉ ॥ਪਦ ਅਰਥ ਪਕਰਿ = ਫੜ ਕੇ। ਆਨੀ = ਲਿਆਂਦੀ। ਲਾਜ = ਸ਼ਰਮ। ਲਾਜ ਨਿਵਾਰੇ = ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ॥੧॥ ਰਹਾਉ ॥
SikhNet (Spanish)así como salvaste de la vergüenza a Dropadi cuando los malvados villanos la llevaron a la corte.(1-Pausa)
ਕਰਿ ਕਿਰਪਾ ਜਾਚਿਕ ਜਨ ਤੇਰੇ; ਇਕੁ ਮਾਗਉ ਦਾਨੁ ਪਿਆਰੇ ॥
kar kirapaa jaachik jan tere; ik maagau daan piaare | Ang 982
Sant Singh KhalsaBless me with Your Grace - I am just a humble beggar of Yours; I beg for a single blessing, O my Beloved.
Manmohan SinghI am a beggar and a serf of Thine door, O my Beloved and ask for a boon from Thee. Show Thou, The mercy, unto me.
Manmohan Singh (Punjabi)ਮੈਂ ਤੈਂਡੇ ਦਰ ਦਾ ਇਕ ਮੰਗਤਾ ਅਤੇ ਗੁਮਾਸ਼ਤਾ ਹਾਂ, ਹੇ ਮੈਂਡੇ ਪ੍ਰੀਤਮ! ਅਤੇ ਤੇਰੇ ਪਾਸੋਂ ਇਕ ਦਾਤ ਮੰਗਦਾ ਹਾਂ! ਤੂੰ ਮੇਰੇ ਉੱਤੇ ਆਪਣੀ ਰਹਿਮਤ ਧਾਰ।
Fareedkot Teekaਹੇ ਪਿਆਰੇ ਪਰਮੇਸਰ! ਹਮ ਜਾਚਕ ਜਨ ਤੇਰੇ ਸੇ ਇਕ ਦਾਨੁ ਮਾਂਗਤੇ ਹੈਂ, ਹਮਾਰੇ ਪਰ ਕਿਰਪਾ ਕਰੋ॥
Prof. Sahib Singhਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ।ਪਦ ਅਰਥ ਜਾਚਕ = ਮੰਗਤੇ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!
SikhNet (Spanish)Somos sólo pordioseros en Tu Puerta, oh Dios; bendícenos con Tus Regalos.
ਸਤਿਗੁਰ ਕੀ ਨਿਤ ਸਰਧਾ ਲਾਗੀ; ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
satigur kee nit saradhaa laagee; mo kau har gur mel savaare |1| Ang 982
Sant Singh KhalsaI long constantly for the True Guru. Lead me to meet the Guru, O Lord, that I may be exalted and embellished. ||1||
Manmohan SinghI ever long for my True Guru. Lead me Thou to the Guru-God, that I may be embellished.
Manmohan Singh (Punjabi)ਮੈਂ ਸਦਾ ਹੀ ਆਪਣੇ ਸੱਚੇ ਗੁਰਾਂ ਨੂੰ ਲੋਚਦਾ ਹਾਂ। ਤੂੰ ਮੈਨੂੰ ਗੁਰੂ ਪ੍ਰਮੇਸ਼ਰ ਨਾਲ ਮਿਲਾ ਦੇ, ਤਾਂ ਜੋ ਮੈਂ ਸ਼ਸ਼ੋਭਤ ਥੀ ਵੰਝਾਂ।
Fareedkot Teekaਸਤਿਗੁਰੋਂ ਕੀ ਮੇਰੇ ਮਨ ਕੋ ਨਿਤ ਸਰਧਾ ਲਾਗੀ ਹੈ। ਸੋ ਹੇ ਹਰੀ! ਗੁਰੂ ਮੇਲੋ, ਜੋ ਮੇਰੇ ਕੋ ਸਵਾਰੇ॥੧॥
Prof. Sahib Singh(ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ ॥੧॥ਪਦ ਅਰਥ ਨਿਤ = ਸਦਾ। ਸਰਧਾ = ਤਾਂਘ। ਸਤਿਗੁਰੂ ਕੀ ਸਰਧਾ = ਗੁਰੂ ਨੂੰ ਮਿਲਣ ਦੀ ਤਾਂਘ। ਮੋ ਕਉ = ਮੈਨੂੰ। ਹਰਿ = ਹੇ ਹਰੀ! ਗੁਰੁ ਮੇਲਿ = ਗੁਰੂ ਮਿਲਾ। ਸਵਾਰੇ = (ਮੇਰਾ ਜੀਵਨ) ਸਵਾਰ ॥੧॥
SikhNet (Spanish)Añoro ver a mi Guru Verdadero, oh mi Señor; guíame hasta Él y libérame.(1)
ਸਾਕਤ ਕਰਮ. ਪਾਣੀ ਜਿਉ ਮਥੀਐ; ਨਿਤ ਪਾਣੀ ਝੋਲ ਝੁਲਾਰੇ ॥
saakat karam. paanee jiau matheeai; nit paanee jhol jhulaare | Ang 982
Sant Singh KhalsaThe actions of the faithless cynic are like the churning of water; he churns, constantly churning only water.
Manmohan SinghThe deeds of an infidel are like the churning of water and he daily agitates water.
Manmohan Singh (Punjabi)ਅਧਰਮੀ ਪੁਰਸ਼ ਦੇ ਅਮਲ ਪਾਣੀ ਰਿੜਕਣ ਦੀ ਮਾਨੰਦ ਹਨ ਅਤੇ ਉਹ ਨਿਤਾਪ੍ਰਤੀ ਪਾਣੀ ਹੀ ਮੱਥਦਾ ਹੈ।
Fareedkot Teekaਸਾਕਤੋਂ ਕੇ ਕਰਮ ਐਸੇ ਹੈਂ ਜੈਸੇ ਪਾਣੀ ਕੋ ਮਥੀਐ ਤੌ ਘੀਉ ਨਹੀਂ ਨਿਕਸਤਾ ਝਾਗ ਹੀ ਹੋਤੀ ਹੈ, ਤੈਸੇ ਆਤਮ ਤਤ ਕੋ ਨਹੀਂ ਪਾਵਤੇ ਹੈਂ। ਬਿਖੇ ਸੁਖ ਝਾਗ ਕੋ ਪਾਵਤੇ ਹੈਂ, ਨਿਤ ਪਾਨੀ ਕੋ ਝੋਲਕੈ ਝਾਗ ਕੇ ਝੁਲਾਰੇ ਦੇਖਤੇ ਹੈਂ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ।ਪਦ ਅਰਥ ਸਾਕਤ ਕਰਮ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ। ਮਥੀਐ = ਰਿੜਕੀਦਾ ਹੈ। ਝੋਲ ਝੁਲਾਰੇ = ਮੁੜ ਮੁੜ ਰਿੜਕਦਾ ਹੈ।
SikhNet (Spanish)El que alaba a Maya hace una acción parecida a batir el agua en vano,
ਮਿਲਿ ਸਤਸੰਗਤਿ ਪਰਮ ਪਦੁ ਪਾਇਆ; ਕਢਿ ਮਾਖਨ ਕੇ ਗਟਕਾਰੇ ॥੨॥
mil satasangat param pad paaeaa; kadt maakhan ke gattakaare |2| Ang 982
Sant Singh KhalsaJoining the Sat Sangat, the True Congregation, the supreme status is obtained; the butter is produced, and eaten with delight. ||2||
Manmohan SinghMeeting the society of the saints, one is blessed with the supreme status and taking out butter, he eats it with relish.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਮਨੁਸ਼ ਨੂੰ ਮਹਾਨ ਮਰਤਬੇ ਦੀ ਦਾਤ ਪ੍ਰਦਾਨ ਹੋ ਜਾਂਦੀ ਹੈ ਅਤ ਮੱਖਣ ਨੂੰ ਨਿਕਾਲ ਉਹ ਉਸ ਨੂੰ ਸੁਆਦ ਨਾਲ ਖਾਂਦਾ ਹੈ।
Fareedkot Teekaਜਿਨੋਂ ਗੁਰਮੁਖੋਂ ਨੇ ਮਿਲ ਕੇ ਸਤਸੰਗਤਿ ਮੇਂ ਪਰਮ ਪਦ ਕੋ ਪਾਇਆ ਹੈ, ਸੋ ਕਾਢ ਕੇ (ਮਾਖਨ) ਆਤਮ ਅਨੰਦ ਕੋ (ਗਟਕਾਰੇ) ਭੋਗ ਰਹੇ ਹੈਂ॥੨॥
Prof. Sahib Singhਪਰ ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ ॥੨॥ਪਦ ਅਰਥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਢਿ = (ਦੁੱਧ ਵਿਚੋਂ) ਕੱਢ ਕੇ। ਗਟਕਾਰੇ = ਗਟਕਾਰੇ ਮਾਰਦਾ ਹੈ; ਸੁਆਦ ਲਾ ਲਾ ਕੇ ਖਾਂਦਾ ਹੈ ॥੨॥
SikhNet (Spanish)pero la mantequilla del Señor la prueba uno con gozo y obtiene el Estado Supremo de Éxtasis sólo si se asocia con los Santos.(2)
ਨਿਤ ਨਿਤ ਕਾਇਆ ਮਜਨੁ ਕੀਆ; ਨਿਤ ਮਲਿ ਮਲਿ ਦੇਹ ਸਵਾਰੇ ॥
nit nit kaaeaa majan keea; nit mal mal deh savaare | Ang 982
Sant Singh KhalsaHe may constantly and continually wash his body; he may constantly rub, clean and polish his body.
Manmohan SinghEver, ever man washes his body and ever the rubs, cleanses and polishes the body.
Manmohan Singh (Punjabi)ਹਰ ਰੋਜ਼ ਹੀ ਇਨਸਾਨ ਆਪਣੇ ਸਰੀਰ ਨੂੰ ਧੌਦਾਂ ਹੈ ਅਤੇ ਹਰ ਰੋਜ਼ ਹੀ ਉਹ ਸਰੀਰ ਨੂੰ ਮਲਦਾ, ਸਾਫ ਕਰਦਾ ਤੇ ਚਿਲਕਾਉਂਦਾ ਹੈ।
Fareedkot Teekaਮਨਮੁਖੋਂ ਨੇ ਨਿਤ੍ਯੰਪ੍ਰਤੀ (ਕਾਇਆ) ਦੇਹ ਕਰ ਕੇ ਇਸਨਾਨ ਕੀਆ ਹੈ ਔ ਦੇਹ ਕੋ ਭੀ ਮਲ ਮਲ ਕੇ ਸਵਾਰਤੇ ਹੈਂ, ਭਾਵ ਦੇਹਧਯਾਸੀ ਹੈਂ॥
Prof. Sahib Singhਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ,ਪਦ ਅਰਥ ਨਿਤ = ਸਦਾ। ਕਾਇਆ = ਸਰੀਰ। ਮਜਨੁ = ਇਸ਼ਨਾਨ। ਮਲਿ = ਮਲ ਕੇ। ਦੇਹ = ਸਰੀਰ। ਸਵਾਰੇ = ਸਵਾਰਦਾ ਹੈ, ਸਾਫ਼-ਸੁਥਰਾ ਬਣਾਂਦਾ ਹੈ।
SikhNet (Spanish)Si uno limpia su cuerpo, lo talla y lo pule para que brille.
ਮੇਰੇ ਸਤਿਗੁਰ ਕੇ ਮਨਿ ਬਚਨ. ਨ ਭਾਏ; ਸਭ ਫੋਕਟ ਚਾਰ ਸੀਗਾਰੇ ॥੩॥
mere satigur ke man bachan. na bhaae; sabh fokatt chaar seegaare |3| Ang 983
Sant Singh KhalsaBut if the Word of my True Guru is not pleasing to his mind, then all his preparations and beautiful decorations are useless. ||3||
Manmohan SinghIf the word of my True Guru is not pleasing to his mind, then all his beauteous decorations are, in vain.
Manmohan Singh (Punjabi)ਜੇਕਰ ਮੈਂਡੇ ਸੱਚੇ ਗੁਰਾਂ ਦੀ ਬਾਣੀ ਉਸ ਦੇ ਚਿੱਤ ਨੂੰ ਚੰਗੀ ਨਹੀਂ ਲਗਦੀ, ਤਾਂ ਉਸ ਦੇ ਸਾਰੇ ਸੁੰਦਰ ਹਾਰਸ਼ਿੰਗਾਰ ਵਿਅਰਥ ਹਨ।
Fareedkot Teekaਤਿਨੋਂ ਕੇ ਮਨ ਮੇਂ ਮੇਰੇ ਸਤਿਗੁਰੋਂ ਕੇ ਬਚਨ ਨਹੀਂ ਭਾਏ। ਉਨ ਕੇ ਸੁੰਦ੍ਰ ਸੀਗਾਰ ਅਰਥਾਤ ਸਾਧਨਾਂ ਸਭ (ਫੋਕਟ) ਖਾਲੀ ਹੈ॥੩॥
Prof. Sahib Singhਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥ਪਦ ਅਰਥ ਮਨਿ = ਮਨ ਵਿਚ। ਭਾਏ = ਚੰਗੇ ਲੱਗੇ। ਚਾਰ = ਸੁੰਦਰ। ਫੋਕਟ = ਫੋਕੇ, ਵਿਅਰਥ ॥੩॥
SikhNet (Spanish)Pero si la Palabra del Guru no está complaciendo su mente, todos sus preparativos y decoro serán totalmente en vano.(3)
ਮਟਕਿ ਮਟਕਿ ਚਲੁ ਸਖੀ ਸਹੇਲੀ; ਮੇਰੇ ਠਾਕੁਰ ਕੇ ਗੁਨ ਸਾਰੇ ॥
mattak mattak chal sakhee sahelee; mere tthaakur ke gun saare | Ang 983
Sant Singh KhalsaWalk playfully and carefree, O my friends and companions; cherish the Glorious Virtues of my Lord and Master.
Manmohan SinghWalk ye with and dalliance, O my mates and comrades and contemplate ye over the virtues of my Lord.
Manmohan Singh (Punjabi)ਤੁਸੀਂ ਨਾਜ਼ ਨਖਰੇ ਨਾਲ ਟੁਰੋ, ਹੇ ਮੈਂਡੀਓ ਸਾਥਣੋ! ਅਤੇ ਹਮ-ਜੋਲਣੋ! ਅਤੇ ਮੈਂਡੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰੋ।
Fareedkot Teekaਹੇ ਗੁਰਮੁਖ ਪਿਆਰੀ ਸਹੇਲੀ! ਸਨੇ ਸਨੇ ਪ੍ਰੇਮ ਸਾਥ ਪ੍ਰਭੂ ਕੇ ਮਾਰਗ ਮੇਂ ਚਲ ਔ ਮੇਰੇ ਠਾਕੁਰ ਕੇ ਗੁਨ ਸੰਭਾਲੁ॥
Prof. Sahib Singhਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ।ਪਦ ਅਰਥ ਮਟਕਿ = ਮਟਕ ਕੇ, ਮੌਜ ਨਾਲ, ਆਤਮਕ ਅਡੋਲਤਾ ਵਿਚ। ਚਲੁ = ਤੁਰ, ਜੀਵਨ-ਸਫ਼ਰ ਵਿਚ ਤੁਰ। ਸਖੀ = ਹੇ ਸਖੀ! ਸਾਰੇ = ਸਾਰਿ, ਸੰਭਾਲ, ਹਿਰਦੇ ਵਿਚ ਵਸਾਈ ਰੱਖ।
SikhNet (Spanish)Oh amado compañero, ama los Méritos del Señor, camina tranquilo y sin preocupación en tu Sendero,
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ; ਮੈ. ਸਤਿਗੁਰ ਅਲਖੁ ਲਖਾਰੇ ॥੪॥
guramukh sevaa mere prabh bhaaee; mai. satigur alakh lakhaare |4| Ang 983
Sant Singh KhalsaTo serve, as Gurmukh, is pleasing to my God. Through the True Guru, the unknown is known. ||4||
Manmohan SinghThe service of the Supreme Guru, pleases my Lord, Through the True Guru, I have known the Unknowable Lord.
Manmohan Singh (Punjabi)ਸ਼੍ਰੋਮਣੀ ਗੁਰਾਂ ਦੀ ਟਹਿਲ ਸੇਵਾ, ਮੈਂਡੇ ਮਾਲਕ ਨੂੰ ਚੰਗੀ ਲਗਦੀ ਹੈ। ਸੱਚੇ ਗੁਰਾਂ ਦੇ ਰਾਹੀਂ, ਮੈਂ ਅਗਾਧ ਦੇ ਸਾਈਂ ਨੂੰ ਜਾਣ ਲਿਆ ਹੈ।
Fareedkot Teekaਗੁਰਮੁਖੋਂ ਕੀ ਸੇਵਾ ਮੇਰੇ ਪ੍ਰਭੂ ਕੋ ਭਾਇ ਗਈ ਹੈ, ਇਸੀ ਤੇ ਮੇਰੇ ਕੋ ਸਤਿਗੁਰੋਂ ਨੇ (ਅਲਖੁ) ਪ੍ਰਮਾਤਮਾ ਕੋ ਲਖਾਇ ਦੀਆ ਹੈ॥੪॥
Prof. Sahib Singhਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵਾ = ਭਗਤੀ। ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਮੈ = ਮੈਨੂੰ (ਭੀ)। ਸਤਿਗੁਰ = ਹੇ ਗੁਰੂ! ਲਖਾਰੇ = ਲਖਾਰਿ, ਵਿਖਾ ਦੇ, ਸੂਝ ਬਖ਼ਸ਼। ਅਲਖੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੪॥
SikhNet (Spanish)sirve a tu Guru como Gurmukj, pues esto le complace a Dios; a través del Guru conocerás al Ser Inefable.(4)
ਨਾਰੀ ਪੁਰਖੁ. ਪੁਰਖੁ ਸਭ ਨਾਰੀ; ਸਭੁ ਏਕੋ ਪੁਰਖੁ ਮੁਰਾਰੇ ॥
naaree purakh. purakh sabh naaree; sabh eko purakh muraare | Ang 983
Sant Singh KhalsaWomen and men, all the men and women, all came from the One Primal Lord God.
Manmohan SinghWomen and men and all the men and women have welled up from the one Lord, the Enemy of pride.
Manmohan Singh (Punjabi)ਔਰਤਾਂ ਤੇ ਮਰਦ ਅਤੇ ਸਮੂਹ ਮਰਦ ਅਤੇ ਔਰਤਾਂ, ਹੰਕਾਰ ਦੇ ਵੈਰੀ, ਇਕ ਪ੍ਰਭੂ ਤੋਂ ਉਤਪੰਨ ਹੋਈਆਂ ਹਨ।
Fareedkot Teeka(ਨਾਰੀ) ਪ੍ਰਕ੍ਰਿਤੀ (ਪੁਰਖੁ) ਈਸਰ ਅਰਥਾਤ ਪੁਰਖ ਪ੍ਰਕ੍ਰਿਤੀ ਤੇ ਪੁਰਖ ਔ ਨਾਰੀ ਸਭ ਉਤਪਤ ਹੂਏ ਹੈਂ। ਵਾਸਤਵ ਵੀਚਾਰ ਕੀਏ ਤੇ ਸਭ ਏਕ ਮੁਰਾਰੀ ਪੁਰਸ਼ ਹੀ ਹੈਂ, ਭੇਦ ਕਛੁ ਭੀ ਨਹੀਂ॥
Prof. Sahib Singhਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;ਪਦ ਅਰਥ ਨਾਰੀ = ਇਸਤ੍ਰੀ। ਪੁਰਖੁ = ਮਰਦ। ਸਭ = ਸਭਨਾਂ ਵਿਚ। ਸਭੁ = ਹਰ ਥਾਂ। ਪੁਰਖੁ ਮੁਰਾਰੇ = ਸਰਬ-ਵਿਆਪਕ ਹਰੀ {ਮੁਰ-ਅਰਿ}।
SikhNet (Spanish)Sí, hay sólo un Ser, Dios, y todas Sus Criaturas, hombres y mujeres, son Sus Esposas.
ਸੰਤ ਜਨਾ ਕੀ ਰੇਨੁ ਮਨਿ ਭਾਈ; ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
sant janaa kee ren man bhaaee; mil har jan har nisataare |5| Ang 983
Sant Singh KhalsaMy mind loves the dust of the feet of the humble; the Lord emancipates those who meet with the Lord's humble servants. ||5||
Manmohan SinghMy mind loves the dust of the feet of the saintly persons. The Lord God emancipates the mortals, who associates with His slaves.
Manmohan Singh (Punjabi)ਮੇਰਾ ਮਨੂਆ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਨੂੰ ਪਿਆਰ ਕਰਦਾ ਹੈ। ਸੁਆਮੀ ਵਾਹਿਗੁਰੂ ਉਨ੍ਹਾਂ ਪ੍ਰਾਨੀਆਂ ਦੀ ਕਲਿਆਣ ਕਰ ਦਿੰਦਾ ਹੈ, ਜੋ ਉਸ ਦੇ ਗੋਲਿਆਂ ਦੀ ਸੰਗਤ ਕਰਦੇ ਹਨ।
Fareedkot Teekaਜਿਨ ਕੇ ਮਨ ਮੇਂ ਸੰਤ ਜਨੋਂ ਕੀ ਧੂੜ ਭਾਈ ਹੈ, ਤਿਨ ਜਨੋਂ ਕੋ ਮਿਲ ਕੇ ਜੋ ਹਰੀ ਨਾਮ ਕੋ ਜਪਤੇ ਹੈਂ, ਹੇ ਹਰੀ! ਸੋ ਤੈਨੇ ਤਾਰੇ ਹੈਂ॥੫॥
Prof. Sahib Singhਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥ਪਦ ਅਰਥ ਰੇਨੁ = ਚਰਨ-ਧੂੜ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਮਿਲਿ = ਮਿਲ ਕੇ। ਮਿਲਿ ਹਰਿ ਜਨ = ਸੰਤ ਜਨਾਂ ਨੂੰ ਮਿਲ ਕੇ, ਸੰਤ ਜਨਾਂ ਨੂੰ ਮਿਲਿਆਂ ਹੀ। ਨਿਸਤਾਰੇ = ਪਾਰ ਲੰਘਾਂਦਾ ਹੈ ॥੫॥
SikhNet (Spanish)Cuando amas el Polvo de los Pies de los Santos y habitas con ellos, el Señor te emancipa. (5)
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ; ਰਿਦ ਅੰਤਰਿ ਹਰਿ ਜਨ ਭਾਰੇ ॥
graam graam nagar sabh firiaa; rid antar har jan bhaare | Ang 983
Sant Singh KhalsaFrom village to village, throughout all the cities I wandered; and then, inspired by the Lord's humble servants, I found Him deep within the nucleus of my heart.
Manmohan SinghI wandered from village to village and through all the cities, but through the Lord's slaves I found God in my very mind.
Manmohan Singh (Punjabi)ਮੈਂ ਪਿੰਡ ਪਿੰਡ ਅਤੇ ਸਮੂਹ ਸ਼ਹਿਰ ਅੰਦਰ ਭਟਕਿਆ, ਪ੍ਰੰਤੂ ਸੁਆਮੀ ਦੇ ਸੇਵਕਾਂ ਰਾਹੀਂ ਮੈਂ ਵਾਹਿਗੁਰੂ ਨੂੰ ਆਪਦੇ ਮਨ ਅੰਦਰ ਹੀ ਲੱਭ ਲਿਆ।
Fareedkot Teeka(ਗ੍ਰਾਮ) ਥੋੜੇ ਘਰੋਂ ਕੀ ਵਾਸੀ, (ਨਗਰ) ਬਹੁਤ ਘਰੋਂ ਕੀ ਵਾਸੀ, ਸਭ (ਗ੍ਰਾਮ) ਸਮੂਹੋਂ ਵਿਖੇ ਫਿਰਿਆ ਥਾ ਤੌ ਹਰੀ ਨਾ ਮਿਲੇ। ਔ ਸੰਤ ਜਨੋਂ ਦ੍ਵਾਰੇ ਰਿਦੇ ਕੇ ਅੰਤਰ ਹੀ ਭਾਲ ਲੀਏ ਹੈਂ॥
Prof. Sahib Singhਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।ਪਦ ਅਰਥ ਗ੍ਰਾਮ = ਪਿੰਡ। ਨਗਰ = ਸ਼ਹਿਰ। ਸਭ = ਸਭਨੀਂ ਥਾਈਂ। ਰਿਦ ਅੰਤਰਿ = ਹਿਰਦੇ ਦੇ ਅੰਦਰ ਹੀ। ਭਾਰੇ = ਭਾਲੇ, ਭਾਲਿਆ, ਲੱਭ ਲਿਆ।
SikhNet (Spanish)He viajado mucho por villas y ciudades, pero los Santos me revelaron a Dios desde mi interior.
ਸਰਧਾ ਸਰਧਾ ਉਪਾਇ ਮਿਲਾਏ; ਮੋ ਕਉ. ਹਰਿ ਗੁਰ ਗੁਰਿ ਨਿਸਤਾਰੇ ॥੬॥
saradhaa saradhaa upaae milaae; mo kau. har gur gur nisataare |6| Ang 983
Sant Singh KhalsaFaith and longing have welled up within me, and I have been blended with the Lord; the Guru, the Guru, has saved me. ||6||
Manmohan SinghFaith and confidence have welled up within me and the Great Guru-God has emancipated and blended me with the Lord.
Manmohan Singh (Punjabi)ਭਰੋਸਾ ਤੇ ਯਕੀਨ ਮੇਰੇ ਅੰਦਰ ਉਤਪੰਨ ਹੋ ਗਏ ਹਨ ਅਤੇ ਵਿਸ਼ਾਲ ਗੁਰੂ ਪ੍ਰਮੇਸ਼ਰ ਨੇ ਮੈਨੂੰ ਮੋਖਸ਼ ਕਰ ਪ੍ਰਭੂ ਨਾਲ ਅਭੇਦ ਕਰ ਦਿੱਤਾ ਹੈ।
Fareedkot Teekaਸਰਧਾ ਕਰਨੇ ਜੋਗ ਨੇ ਰਿਦੇ ਮੇਂ ਸਰਧਾ ਉਪਾਇ ਕਰਿ ਜਗ੍ਯਾਸੀ ਮਿਲਾਏ ਹੈਂ। ਮੋਕੋ ਭੀ ਹਰੀ ਸਰੂਪ ਗੁਰੂ (ਗੁਰਿ) ਬਡਾ ਪੂਜਨੇ ਜੋਗ ਨਿਸਤਾਰੇਗਾ॥੬॥
Prof. Sahib Singhਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥ਪਦ ਅਰਥ ਉਪਾਇ = ਪੈਦਾ ਕਰ ਕੇ। ਮੋ ਕੁੳ = ਮੈਨੂੰ। ਮਿਲਾਏ = ਮਿਲਾਇ, ਜੋੜ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ ॥੬॥
SikhNet (Spanish)La Fe en mí creció y por la Gracia del Guru, fui redimido y liberado. (6)
ਪਵਨ ਸੂਤੁ ਸਭੁ ਨੀਕਾ ਕਰਿਆ; ਸਤਿਗੁਰਿ ਸਬਦੁ ਵੀਚਾਰੇ ॥
pavan soot sabh neekaa kariaa; satigur sabad veechaare | Ang 983
Sant Singh KhalsaThe thread of my breath has been made totally sublime and pure; I contemplate the Shabad, the Word of the True Guru.
Manmohan SinghThe entire lineage of my breaths the True Guru has rendered sublime and I now reflect over the Name.
Manmohan Singh (Punjabi)ਮੇਰੇ ਸੁਆਸਾਂ ਦਾ ਸਾਰਾ ਧਾਗਾ ਸੱਚੇ ਗੁਰਦੇਵ ਜੀ ਨੇ ਸ਼੍ਰੇਸਟ ਬਣਾ ਦਿੱਤਾ ਹੈ ਅਤੇ ਮੈਂ ਹੁਣ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਸਤਿਗੁਰੋਂ ਕਾ ਸਬਦ ਬੀਚਾਰ ਕਰਿ ਪ੍ਰਾਣ ਪੌਣ ਰੂਪ ਸੂਤ ਸਭ ਸ੍ਰੇਸਟ ਕੀਆ ਹੈ ਅਰਥਾਤ ਸਫਲ ਕੀਆ ਹੈ॥
Prof. Sahib Singhਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।ਪਦ ਅਰਥ ਪਵਨ = ਸੁਆਸ। ਪਵਨ ਸੂਤੁ = ਸੁਆਸਾਂ ਦਾ ਧਾਗਾ, ਸੁਆਸਾਂ ਦੀ ਡੋਰ, ਸਾਰੇ ਸੁਆਸ। ਨੀਕਾ = ਸੋਹਣਾ, ਚੰਗਾ। ਸਤਿਗੁਰਿ = ਗੁਰੂ ਵਿਚ (ਜੁੜ ਕੇ)। ਵੀਚਾਰੇ = ਵੀਚਾਰਿ, ਵੀਚਾਰ ਕੇ, ਸੁਰਤ ਵਿਚ ਟਿਕਾ ਕੇ।
SikhNet (Spanish)El hilo de mi respiración, el Guru lo limpió volviéndolo sublime, y así es como habité en la Palabra del Guru, penetré en mi ser y probé el Néctar del Señor.
ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ; ਬਿਨੁ ਨੈਨਾ. ਜਗਤੁ ਨਿਹਾਰੇ ॥੭॥
nij ghar jaae amrit ras peea; bin nainaa. jagat nihaare |7| Ang 983
Sant Singh KhalsaI came back to the home of my own inner self; drinking in the ambrosial essence, I see the world, without my eyes. ||7||
Manmohan SinghArriving at my own home, I now drink in the immortalising Name-Nectar and see the world within, without eyes.
Manmohan Singh (Punjabi)ਆਪਣੇ ਨਿੱਜ ਦੇ ਧਾਮ ਪੁੱਜ ਕੇ ਮੈਂ ਹੁਣ ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਪੀਂਦਾ ਹਾਂ ਅਤੇ ਅੱਖਾਂ ਦੇ ਬਗੈਰ ਹੀ ਸੰਸਾਰ ਨੂੰ ਵੇਖਦਾ ਹਾਂ।
Fareedkot Teekaਸ੍ਵੈ ਸਰੂਪ ਮੇਂ (ਜਾਇ) ਪ੍ਰਾਪਤਿ ਹੋਇ ਕੈ ਆਤਮਾਨੰਦ ਰੂਪ ਅੰਮ੍ਰਿਤ ਰਸ ਕੋ ਪੀਆ ਹੈ। ਇਨ ਨੇਤ੍ਰੋਂ ਸੇ ਬਿਨਾਂ ਬੁਧੀ ਰੂਪ ਨੇਤ੍ਰੋਂ ਕਰ ਕੇ ਜਗਤ ਕੋ ਬ੍ਰਹਮ ਰੂਪ ਦੇਖਿਆ ਹੈ॥੭॥
Prof. Sahib Singhਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ। ਜਾਇ = ਜਾ ਕੇ, ਟਿਕ ਕੇ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬਿਨੁ ਨੈਨਾ = ਅੱਖਾਂ ਤੋਂ ਬਿਨਾ, ਮਾਇਕ ਅੱਖਾਂ ਤੋਂ ਬਿਨਾ, ਮਾਇਆ ਦਾ ਮੋਹ ਦੂਰ ਕਰ ਕੇ। ਨਿਹਾਰੇ = ਨਿਹਾਰਿ, ਵੇਖ ਕੇ ॥੭॥
SikhNet (Spanish)Fue así como vi la realidad del mundo aunque mis ojos no alcanzaban a mirar.(7)
ਤਉ ਗੁਨ ਈਸ ਬਰਨਿ. ਨਹੀ ਸਾਕਉ; ਤੁਮ ਮੰਦਰ. ਹਮ ਨਿਕ ਕੀਰੇ ॥
tau gun ees baran. nahee saakau; tum mandar. ham nik keere | Ang 983
Sant Singh KhalsaI cannot describe Your Glorious Virtues, Lord; You are the temple, and I am just a tiny worm.
Manmohan SinghThine excellences, O Lord, I can describe not. Thou art the Temple and I a tiny worm.
Manmohan Singh (Punjabi)ਤੇਰੀਆਂ ਵਡਿਅਈਆਂ ਮੈਂ ਵਰਨਣ ਨਹੀਂ ਕਰ ਸਕਦਾ, ਹੇ ਈਸ਼ਵਰ! ਤੂੰ ਪੂਜ ਅਸਥਾਨ ਹੈਂ ਅਤੇ ਮੈਂ ਇਕ ਨਿਕੜਾ ਜੇਹਾ ਕਿਰਮ।
Fareedkot Teekaਹੇ ਈਸਰ! ਤੇਰੇ ਗੁਨੋਂ ਕੋ ਮੈਂ ਬਰਨਨ ਨਹੀਂ ਕਰ ਸਕਤਾ। ਤੁਮ ਤੋ ਮੰਦਰ ਰੂਪ ਹੋ ਹਮ ਨੀਕੇ ਕਰਮ ਹੈਂ, ਭਾਵ ਤੇਰੇ ਆਸਰੇ ਰਹਨੇ ਵਾਲੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ।ਪਦ ਅਰਥ ਤਉ = ਤੇਰੇ। ਈਸ = ਹੇ ਈਸ਼! ਹੇ ਈਸ਼੍ਵਰ! ਸਾਕਉ = ਸਾਕਉਂ। ਹਮ = ਅਸੀਂ ਸੰਸਾਰੀ ਜੀਵ। ਨਿਕ = ਨਿੱਕੇ ਨਿੱਕੇ। ਕੀਰੇ = ਕੀੜੇ।
SikhNet (Spanish)Oh Dios, no podría recitar Tus Méritos; eres todo un Templo, mientras que yo soy un gusano retorcido y solitario en un agujero.
ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ; ਮੈ ਰਾਮੁ ਜਪਤ ਮਨੁ ਧੀਰੇ ॥੮॥੫॥
naanak kripaa karahu gur melahu; mai raam japat man dheere |8|5| Ang 983
Sant Singh KhalsaBless Nanak with Your Mercy, and unite him with the Guru; meditating on my Lord, my mind is comforted and consoled. ||8||5||
Manmohan SinghShow Thou mercy unto Nanak and make me meet the Guru contemplating my Lord, my soul is comforted.
Manmohan Singh (Punjabi)ਤੂੰ ਨਾਨਕ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੇਰੀ ਜਿੰਦੜੀ ਨੂੰ ਠੰਢ-ਚੈਨ ਆ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਵਾਹਿਗੁਰੂ! ਕ੍ਰਿਪਾ ਕਰ ਕੇ ਗੁਰੋਂ ਕੇ ਮੇਲੋ। ਮੈਂ ਤਿਨ ਦ੍ਵਾਰਾ ਹੇ ਰਾਮ! ਆਪ ਕੋ ਜਪੋਂ, ਕਿਉਂਕਿ ਆਪ ਕੋ ਜਪਤਿਆਂ ਹੀ ਮਨ (ਧੀਰੇ) ਠਹਿਰਤਾ ਹੈ ਅਰਥਾਤ ਬਿਨਾ ਜਾਪ ਸੇ ਮਨ ਚੰਚਲ ਰਹਿਤਾ ਹੈ॥੮॥੫॥
Prof. Sahib Singhਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥ਪਦ ਅਰਥ ਗੁਰ ਮੇਲਹੁ = ਗੁਰੂ (ਨਾਲ) ਮਿਲਾਪ ਕਰੋ। ਮੈ ਮਨੁ = ਮੇਰਾ ਮਨ। ਧੀਰੇ = ਟਿਕ ਜਾਏ ॥੮॥੫॥
SikhNet (Spanish)Ten Compasión de mí y llévame hasta el Guru y meditando en Ti, oh mi Dios, mi mente se pondrá en Paz.(8-5)