ੴ

ਸਿੱਖਬਾਣੀ · SikhBani

ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥

bisvanbhar pooran sukhadaataa sagal samagree pokhan bharan
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 827 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰਾਖਿ ਲੀਏ; ਸਤਿਗੁਰ ਕੀ ਸਰਣ ॥

raakh lee; satigur kee saran |

Sant Singh KhalsaI have been saved, in the Sanctuary of the True Guru.
Manmohan SinghSeeking the shelter of the True Guru, I am saved.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਤਰ ਗਿਆ ਹਾਂ।
Fareedkot Teekaਸਤਿਗੁਰੋਂ ਕੀ ਸਰਣ ਹੋਣੇ ਸੇ ਹਮ ਜਨ ਸਤਗੁਰੋਂ ਨੇ ਰਾਖ ਲੀਏ ਹੈਂ॥
Prof. Sahib Singh(ਹੇ ਭਾਈ! ਇਹ ਸੰਸਾਰ ਇਕ ਸਮੁੰਦਰ ਹੈ, ਜਿਸ ਵਿਚੋਂ ਜਿਨ੍ਹਾਂ ਮਨੁੱਖਾਂ ਨੂੰ ਉਹ ਬਚਾਣਾ ਚਾਹੁੰਦਾ ਹੈ, ਉਹਨਾਂ ਨੂੰ) ਗੁਰੂ ਦੀ ਸਰਨ ਪਾ ਕੇ (ਇਸ ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।

ਪਦ ਅਰਥ ਰਾਖਿ ਲੀਏ = ਬਚਾ ਲਏ।

SikhNet (Spanish)Llegando al Refugio del Señor soy salvado;

ਜੈ ਜੈ ਕਾਰੁ ਹੋਆ ਜਗ ਅੰਤਰਿ; ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥

jai jai kaar hoaa jag antar; paarabraham mero taaran taran |1| rahaau |

Sant Singh KhalsaI am cheered and applauded throughout the world; my Supreme Lord God carries me across. ||1||Pause||
Manmohan SinghMy victory is acclaimed in the world, My Exalted Lord is the ship to cross over the world ocean. Pause.
Manmohan Singh (Punjabi)ਮੇਰੀ ਜਿੱਤ ਦੀ ਸੰਸਾਰ ਅੰਦਰ ਵਾਹ ਵਾਹ ਹੋ ਗਈ ਹੈ। ਮੇਰਾ ਉਚਾ ਸੁਆਮੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੇ। ਠਹਿਰਾਉ।
Fareedkot Teekaਪਾਰਬ੍ਰਹਮੁ ਜੋ ਤਾਰਨੇ ਕੋ (ਤਰਣੁ) ਜਹਾਜ ਰੂਪ ਹੈ, ਸੋ ਮੁਝ ਕੋ ਪ੍ਰਾਪਤ ਭਯਾ ਹੈ, ਤਿਸੀ ਤੇ ਮੇਰਾ ਜਗਤ ਮੇਂ ਜੈ ਜੈ ਕਾਰ ਹੂਆ ਹੈ॥੧॥ ਰਹਾਉ ॥
Prof. Sahib Singh(ਇਸ ਸੰਸਾਰ ਸਮੁੰਦ੍ਰ ਤੋਂ) ਪਾਰ ਲੰਘਣ ਵਾਸਤੇ ਪਾਰਬ੍ਰਹਮ ਪਰਮਾਤਮਾ (ਮਾਨੋ) ਜਹਾਜ਼ ਹੈ। (ਜਿਹੜੇ ਉਸ ਦੇ ਆਸਰੇ ਪਾਰ ਲੰਘ ਗਏ) ਜਗਤ ਵਿਚ ਉਹਨਾਂ ਦੀ ਸਦਾ ਹੀ ਸੋਭਾ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਜੈ ਜੈਕਾਰੁ = ਸਦਾ ਦੀ ਸੋਭਾ। ਅੰਤਰਿ = ਅੰਦਰ, ਵਿਚ। ਤਾਰਣੁ = ਪਾਰ ਲੰਘਣ ਵਾਸਤੇ। ਤਰਣ = ਬੇੜੀ, ਜਹਾਜ਼ ॥੧॥ ਰਹਾਉ ॥

SikhNet (Spanish)mi victoria es aclamada por todas partes, pues mi Señor Supremo es mi Salvador. (1-Pausa)

ਬਿਸ੍ਵੰਭਰ ਪੂਰਨ ਸੁਖਦਾਤਾ; ਸਗਲ ਸਮਗ੍ਰੀ ਪੋਖਣ ਭਰਣ ॥

bisvanbhar pooran sukhadaataa; sagal samagree pokhan bharan |

Sant Singh KhalsaThe Perfect Lord fills the Universe; He is the Giver of peace; He cherishes and fulfills the whole Universe.
Manmohan SinghThe Perfect Lord is the Filler of universe and the Giver of peace. He cherishes and fulfils the entire creation.
Manmohan Singh (Punjabi)ਪੂਰਾ ਪ੍ਰਭੂ ਆਲਮ ਨੂੰ ਭਰਣ ਵਾਲਾ ਅਤੇ ਆਰਾਮ ਬਸ਼ਣਹਾਰ ਹੈ। ਉਹ ਸਾਰੀ ਰਚਨਾ ਨੂੰ ਪਾਲਦਾ-ਪੋਸਦਾ ਅਤੇ ਪਰੀਪੂਰਨ ਕਰਦਾ ਹੈ।
Fareedkot Teeka(ਬਿਸ੍ਵੰਭਰ) ਵਿਸ੍ਵ ਕੇ ਭਰਨਹਾਰਾ (ਪੂਰਨ) ਵਿਆਪਕ ਸਰੂਪ ਸੁਖੋਂ ਕਾ ਦਾਤਾ ਹੈ। ਔ ਸਰਬ ਜਗਤ ਰੂਪ ਸਮਗ੍ਰੀ ਕੌ ਭਰਕਰ ਸਰਬ ਜੀਵੋਂ ਕੀ (ਪੋਖਣ) ਪੁਸਟੀ ਪਾਲਨਾਂ ਕਰਤਾ ਹੈਂ॥☬ਪੁਨਾ ਤੂੰ ਕੈਸਾ ਹੈਂ?
Prof. Sahib Singhਹੇ ਭਾਈ! ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸਰਬ-ਵਿਆਪਕ ਹੈ, ਸਾਰੇ ਸੁਖ ਦੇਣ ਵਾਲਾ ਹੈ, (ਜਗਤ ਨੂੰ) ਪਾਲਣ ਪੋਸਣ ਵਾਸਤੇ ਸਾਰੇ ਪਦਾਰਥ ਉਸ ਦੇ ਹੱਥ ਵਿਚ ਹਨ।

ਪਦ ਅਰਥ ਬਿਸ੍ਵੰਭਰ = ਸਾਰੇ ਜਗਤ ਨੂੰ ਪਾਲਣ ਵਾਲਾ {विश्व = ਸਾਰਾ ਸੰਸਾਰ}। ਪੂਰਨ = ਸਰਬ-ਵਿਆਪਕ। ਸਮਗ੍ਰੀ = ਪਦਾਰਥ। ਪੋਖਣ ਭਰਣ = ਪਾਲਣ ਪੋਸਣ ਵਾਲਾ।

SikhNet (Spanish)Él, Quien llena el Universo, Quien bendice a todos con un Éxtasis Perfecto, Quien sostiene y prevalece en todo, Él,

ਥਾਨ ਥਨੰਤਰਿ ਸਰਬ ਨਿਰੰਤਰਿ; ਬਲਿ ਬਲਿ ਜਾਂਈ. ਹਰਿ ਕੇ ਚਰਣ ॥੧॥

thaan thanantar sarab nirantar; bal bal jaanee. har ke charan |1|

Sant Singh KhalsaHe is completely filling all places and interspaces; I am a devoted sacrifice to the Lord's Feet. ||1||
Manmohan SinghThe Lord is contained within all the places and inter-spaces, Unto he God's feet, I am a sacrifice, a sacrifice.
Manmohan Singh (Punjabi)ਸੁਆਮੀ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ। ਸੁਆਮੀ ਦੇ ਚਰਨਾਂ ਉਤੇ ਮੈਂ ਸਦਕੇ ਸਦਕੇ ਜਾਂਦਾ ਹਾਂ।
Fareedkot Teekaਸ਼ਰਬ ਅਸਥਾਨ ਰੂਪ ਹੋ ਕਰ ਪੁਨਾ ਸਰਬ ਅਸਥਾਨੋਂ ਕੇ ਅੰਤਰ ਪੂਰਨ ਹੈ ਅਰੁ (ਨਿਰੰਤਰਿ) ਅੰਤਰੇ ਤੇ ਰਹਿਤ ਏਕ ਰਸ ਸਰੂਪ ਹੈਂ। ਤਾਂ ਤੇ ਹੇ ਹਰੀ! ਤੇਰੇ ਚਰਨੋਂ ਕੇ ਊਪਰ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਉਹ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਸਭਨਾਂ ਵਿਚ ਇਕ ਰਸ ਵੱਸ ਰਿਹਾ ਹੈ। ਮੈਂ ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਨਿਰੰਤਰਿ = ਇਕ-ਰਸ {ਨਿਰ-ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾ। ਜਾਂਈ = ਜਾਈਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ ॥੧॥

SikhNet (Spanish)Quien compenetra todos los lugares y los espacios interiores, a Sus Pies ofrezco mi ser en sacrificio. (1)

ਜੀਅ ਜੁਗਤਿ ਵਸਿ ਮੇਰੇ ਸੁਆਮੀ; ਸਰਬ ਸਿਧਿ ਤੁਮ ਕਾਰਣ ਕਰਣ ॥

jeea jugat vas mere suaamee; sarab sidh tum kaaran karan |

Sant Singh KhalsaThe ways of all beings are in Your Power, O my Lord and Master. All supernatural spiritual powers are Yours; You are the Creator, the Cause of causes.
Manmohan SinghThe designs of the beings are in Thy power, O my Lord, Thou possesset all the supernatural powers and art the Cause of causes.
Manmohan Singh (Punjabi)ਜੀਵਾਂ ਦੀਆਂ ਸਾਰੀਆਂ ਤਦਬੀਰਾਂ ਤੇਰੇ ਇਖਤਿਆਰ ਵਿੱਚ ਹਨ, ਹੇ ਮੇਰੇ ਸਾਈਂ! ਤੇਰੇ ਕੋਲ ਸਾਰੀਆਂ ਕਰਾਮਾਤਾਂ ਸ਼ਕਤੀਆਂ ਹਨ ਅਤੇ ਤੂੰ ਹੇਤੂਆਂ ਦਾ ਹੇਤੂ ਹੈਂ।
Fareedkot Teekaਹੇ ਮੇਰੇ ਸੁਆਮੀ! ਸਰਬ ਜੀਵੋਂ ਕੀ ਜੁਗਤੀ ਤੇਰੇ ਅਧੀਨ ਹੈ, ਔਰੁ ਸਰਬ ਸਿਧੀਓਂ ਕੇ ਕਾਰਣ ਰੂਪ ਅਰੁ ਕਰਨ ਵਾਲੇ ਤੁਮ ਹੀ ਹੋ॥
Prof. Sahib Singhਹੇ ਮੇਰੇ ਮਾਲਕ! (ਸਭ ਜੀਵਾਂ ਦੀ) ਜੀਵਨ-ਜੁਗਤਿ ਤੇਰੇ ਵੱਸ ਵਿਚ ਹੈ, ਤੇਰੇ ਵੱਸ ਵਿਚ ਸਾਰੀਆਂ ਤਾਕਤਾਂ ਹਨ, ਤੂੰ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਜੀਅ ਜੁਗਤਿ = ਜਿੰਦ ਦੀ ਮਰਯਾਦਾ। ਵਸਿ = ਵੱਸ ਵਿਚ। ਸੁਆਮੀ = ਹੇ ਸੁਆਮੀ! ਸਿਧਿ = ਸਿੱਧੀਆਂ। ਕਰਣ = ਸਬੱਬ, ਮੂਲ। ਕਾਰਣ = ਜਗਤ।

SikhNet (Spanish)La llave de la vida está en Sus Manos, oh mi Maestro. Tú posees todos los poderes milagrosos; eres la Causa de causas.

ਆਦਿ ਜੁਗਾਦਿ ਪ੍ਰਭੁ ਰਖਦਾ ਆਇਆ; ਹਰਿ ਸਿਮਰਤ ਨਾਨਕ. ਨਹੀ ਡਰਣ ॥੨॥੩੦॥੧੧੬॥

aad jugaad prabh rakhadaa aaeaa; har simarat naanak. nahee ddaran |2|30|116|

Sant Singh KhalsaIn the beginning, and throughout the ages, God is our Savior and Protector; remembering the Lord in meditation, O Nanak, fear is eliminated. ||2||30||116||
Manmohan SinghFrom the beginning and the commencement of ages, the Lord has been saving the honour of His saints, contemplating on the Lord, O Nanak, the man gets rid of fear.
Manmohan Singh (Punjabi)ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਸੁਆਮੀ ਆਪਣੇ ਸੰਤਾਂ ਦੀ ਪੈਜ ਰੱਖਦਾ ਆਇਆ ਹੈ। ਸੁਆਮੀ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਬੰਦਾ ਡਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੂੰ ਆਦ ਜੁਗਾਦਿ ਅਪਨੇ ਭਗਤੋਂ ਕੋ ਰਖਦਾ ਆਇਆ ਹੈਂ। ਹੇ ਹਰੀ! ਤੇਰੇ ਨਾਮ ਕੇ ਸਿਮਰਨ ਕਰਨੇ ਮੇਂ ਪੁਨਾ ਕੋਈ ਭੈ ਨਹੀਂ ਰਹਤਾ ਹੈ॥੨॥੩੦॥੧੧੬॥☬ਪੁਨਾ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸ਼ੁਰੂ ਤੋਂ ਹੀ ਪਰਮਾਤਮਾ (ਸਰਨ ਪਿਆਂ ਦੀ) ਰੱਖਿਆ ਕਰਦਾ ਆ ਰਿਹਾ ਹੈ। ਉਸ ਦਾ ਨਾਮ ਸਿਮਰਿਆਂ ਕੋਈ ਡਰ ਨਹੀਂ ਰਹਿ ਜਾਂਦਾ ਹੈ ॥੨॥੩੦॥੧੧੬॥

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ॥੨॥੩੦॥੧੧੬॥

SikhNet (Spanish)Oh Señor, desde la eternidad has salvado a millones y Contemplándote uno es bendecido con el Estado donde no existe miedo alguno. (2-30-116)
Answers quote the Granth verbatim with Ang citations. AI commentary is not Gurbani and not a religious ruling.