ੴ

ਸਿੱਖਬਾਣੀ · SikhBani

Ang 827

Sri Guru Granth Sahib · Raag Bilaaval · 6 shabads, 31 lines
Translations
Shabad Guru Arjan Dev Ji Raag Bilaaval continued from Ang 826

ਸਹੀ ਸਲਾਮਤਿ ਮਿਲਿ ਘਰਿ ਆਏ; ਨਿੰਦਕ ਕੇ ਮੁਖ ਹੋਏ ਕਾਲ ॥

sahee salaamat mil ghar aae; nindak ke mukh hoe kaal |

Sant Singh KhalsaSafe and sound, we have returned home, while the slanderer's face is blackened.
Manmohan SinghSafe and sound, we have together returned home and the slanderer's face is blackened.
Manmohan Singh (Punjabi)ਰਾਜ਼ੀ-ਬਾਜ਼ੀ ਅਸੀਂ ਇਕੱਠੇ ਘਰ ਮੁੜ ਆਏ ਹਾਂ ਅਤੇ ਕਲੰਕ ਲਾਉਣ ਵਾਲੇ ਦਾ ਮੂੰਹ ਕਾਲਾ ਹੋ ਗਿਆ ਹੈ।
Fareedkot Teekaਹਮ ਕੁਟੰਬ ਸਹਿਤ ਅਨੰਦ ਪੂਰਬਕ ਅਪਨੇ ਘਰ ਮੇਂ ਆਏ ਹੈਂ, ਭਾਵ ਵਡਾਲੀ ਸੇ ਅੰਮ੍ਰਿਤਸਰ ਮੇਂ ਆਏ। ਵਾ ਜਬ ਗੁਰੋਂ ਸਾਥ ਮਿਲ ਕੇ (ਘਰਿ) ਸਰੂਪ ਮੇਂ ਆਏ ਤਬ (ਸਹੀ) ਨਿਸਚੇ ਕਰ ਕੇ (ਸਲਾਮਤਿ) ਇਸਥਿਤ ਹੂਏ। ਤਿਸ ਸਮੇਂ ਨਿੰਦਕ ਕਾਲ ਕੇ ਮੁਖ ਮੇਂ ਪ੍ਰਾਪਤ ਹੂਏ ਵਾ ਨਿੰਦਕੋਂ ਕੇ ਮੁਖ ਕਾਲੇ ਹੂਏ॥
Prof. Sahib Singhਹੇ ਭਾਈ! (ਪ੍ਰਭੂ ਦੇ ਸੇਵਕ ਗੁਰੂ-ਚਰਨਾਂ ਵਿਚ) ਮਿਲ ਕੇ ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਹਨ।

ਪਦ ਅਰਥ ਸਹੀ ਸਲਾਮਤਿ = ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ। ਮਿਲਿ = (ਗੁਰੂ ਨੂੰ) ਮਿਲ ਕੇ। ਘਰਿ = ਹਿਰਦੇ-ਘਰ ਵਿਚ। ਕਾਲ = ਕਾਲੇ।

SikhNet (Spanish)He llegado a salvo hasta mi Hogar y el semblante del calumniador se ha oscurecido.

ਕਹੁ ਨਾਨਕ. ਮੇਰਾ ਸਤਿਗੁਰੁ ਪੂਰਾ; ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥

kahu naanak. meraa satigur pooraa; gur prasaad prabh bhe nihaal |2|27|113|

Sant Singh KhalsaSays Nanak, my True Guru is Perfect; by the Grace of God and Guru, I am so happy. ||2||27||113||
Manmohan SinghSays Nanak, Perfect is my True Guru and by the Guru-God's grace, I have been mightily pleased.
Manmohan Singh (Punjabi)ਗੁਰੂ ਜੀ ਆਖਦੇ ਹਨ, ਪੂਰਨ ਹੈ ਮੇਰਾ ਸੱਚਾ ਗੁਰੂ ਅਤੇ ਗੁਰੂ-ਪਰਮੇਸ਼ਰ ਦੀ ਦਇਆ ਦੁਆਰਾ ਮੈਂ ਪਰਮ ਪਰਸੰਨ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਜੋ ਪੂਰਾ ਸਤਿਗੁਰ ਹੈ, ਤਿਨ ਸਤਿਗੁਰੋਂ ਕੀ ਕਿਰਪਾ ਤੇ ਪ੍ਰਭੂ ਕੋ ਜਾਨ ਕਰ ਹਮ ਨਿਹਾਲ ਭਏ ਹੈਂ॥੨॥੨੭॥੧੧੩॥☬ਵਾਹਿਗੁਰੂ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੇਰਾ ਗੁਰੂ ਸਾਰੀ ਸਮਰਥਾ ਵਾਲਾ ਹੈ, (ਗੁਰੂ ਦੇ ਦਰ ਤੇ ਆਏ ਵਡ-ਭਾਗੀਆਂ ਉਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖ਼ੁਸ਼ ਰਹਿੰਦਾ ਹੈ ॥੨॥੨੭॥੧੧੩॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ॥੨॥੨੭॥੧੧੩॥

SikhNet (Spanish)Dice Nanak, mi Guru Verdadero es Perfecto; por la Gracia de Dios y del Guru ahora soy totalmente Feliz. (2-27-113)

Open this shabad (7 lines, Angs 826-827) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮੂ; ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥

moo; laalan siau preet banee | rahaau |

Sant Singh KhalsaI have fallen in love with my Beloved Lord. ||Pause||
Manmohan SinghI have contracted love with my Beloved. Pause.
Manmohan Singh (Punjabi)ਆਪਣੇ ਪ੍ਰੀਤਮ ਨਾਲ ਮੈਂ ਪ੍ਰੇਮ ਪਾਲਿਆ ਹੈ। ਠਹਿਰਾਉ।
Fareedkot Teekaਹੇ ਮੇਰੇ (ਲਾਲਨ) ਪਿਆਰੇ! (ਮੂ) ਮੇਰੀ ਤੇਰੇ ਸਾਥ ਐਸੀ ਪ੍ਰੀਤੀ ਬਨੀ ਹੈ॥
Prof. Sahib Singhਹੇ ਭਾਈ! ਮੇਰਾ ਪਿਆਰ (ਤਾਂ ਹੁਣ) ਸੋਹਣੇ ਪ੍ਰਭੂ ਨਾਲ ਬਣ ਗਿਆ ਹੈ ਰਹਾਉ॥

ਪਦ ਅਰਥ ਮੂ ਪ੍ਰੀਤਿ = ਮੇਰੀ ਪ੍ਰੀਤ। ਲਾਲਨ ਸਿਉ = ਸੋਹਣੇ ਲਾਲ ਨਾਲ ॥ਰਹਾਉ॥

SikhNet (Spanish)Estoy enamorado de mi Señor. (Pausa)

ਤੋਰੀ. ਨ ਤੂਟੈ, ਛੋਰੀ. ਨ ਛੂਟੈ; ਐਸੀ ਮਾਧੋ ਖਿੰਚ ਤਨੀ ॥੧॥

toree. na toottai, chhoree. na chhoottai; aisee maadho khinch tanee |1|

Sant Singh KhalsaCutting it, it does not break, and releasing it, it does not let go. Such is the string the Lord has tied me with. ||1||
Manmohan SinghThe Lord of wealth has drawn me with such a string, that by breaking, it breaks not, and by letting it go, it goes not.
Manmohan Singh (Punjabi)ਮਾਇਆ ਦੇ ਸੁਆਮੀ ਨੇ ਮੈਨੂੰ ਇਹੋ ਜਿਹੀ ਡੋਰ ਨਾਲ ਖਿਚਿਆ ਹੈ ਕਿ ਤੋੜਨ ਦੁਆਰਾ ਇਹ ਟੁੱਟਦੀ ਨਹੀਂ ਅਤੇ ਛੱਡਣ ਦੁਆਰਾ, ਇਹ ਛੱਡੀ ਨਹੀਂ ਜਾਂਦੀ।
Fareedkot Teekaਔਰ ਕੀ ਤੋੜੀ ਹੋਈ ਤੂੜਤੀ ਨਹੀਂ ਔ ਆਪ ਸੇ ਛੋਰੀ ਹੂਈ ਛੂਟਤੀ ਨਹੀਂ। ਹੇ ਮਾਧੋਂ! ਐਸੀ ਦ੍ਰਿੜ ਪ੍ਰੀਤੀ ਖਿੰਚ ਕੇ (ਤਨੀ) ਤੇਰੇ ਚਰਨੋਂ ਕੀ ਪ੍ਰੀਤ ਨੇ ਮੇਰੇ ਚਿਤ ਕੀ ਬਿਰਤੀ ਕੋ ਐਸਾ ਖੈਂਚ ਲੀਆ ਕਿ ਤੇਰੇ ਸਾਥ ਅਭੇਦ ਹੋ ਗਏ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਨੇ ਪਿਆਰ ਦੀ ਡੋਰ ਐਸੀ ਕੱਸੀ ਹੋਈ ਹੈ, ਕਿ ਉਹ ਡੋਰ ਨਾਹ ਹੁਣ ਤੋੜਿਆਂ ਟੁੱਟਦੀ ਹੈ ਅਤੇ ਨਾਹ ਛੱਡਿਆਂ ਛੱਡੀ ਜਾ ਸਕਦੀ ਹੈ ॥੧॥

ਪਦ ਅਰਥ ਤੋਰੀ = ਤੋੜਿਆਂ। ਛੋਰੀ = ਛੱਡਿਆਂ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ (ਨੇ)। ਖਿੰਚ = ਉਹ ਰੱਸਾ ਜੋ ਜੁਲਾਹੇ ਤਾਣੇ ਨੂੰ ਪਾ ਕੇ ਕਿੱਲੇ ਦੇ ਉੱਤੋਂ ਦੀ ਲਿਆ ਕੇ ਖੱਡੀ ਦੇ ਕੋਲ ਦੇ ਕਿੱਲੇ ਨਾਲ ਬੰਨ੍ਹੀ ਰੱਖਦੇ ਹਨ। ਜਿਉਂ ਜਿਉਂ ਕੱਪੜਾ ਉਣਦੇ ਜਾਂਦੇ ਹਨ, ਉਸ ਰੱਸੇ ਨੂੰ ਢਿੱਲਾ ਕਰੀ ਜਾਂਦੇ ਹਨ। (੨) ਗੱਡੇ ਉਤੇ ਕਮਾਦ ਲੱਦ ਕੇ ਉਤੋਂ ਦੀ ਰੱਸਾ ਪਾਂਦੇ ਹਨ, ਉਸ ਨੂੰ ਭੀ ਦੁਆਬੇ ਵਿਚ ਖਿੱਚ (ਖੇਂਜ) ਆਖਦੇ ਹਨ। ਤਨੀ = ਤਾਣੀ ਹੋਈ ਹੈ (ਮਾਧੋ ਨੇ) ॥੧॥

SikhNet (Spanish)Los lazos de mi Devoción son tan fuertes que nadie los puede romper, ni yo puedo abandonar a mi Amor. (1)

ਦਿਨਸੁ ਰੈਨਿ ਮਨ ਮਾਹਿ ਬਸਤੁ ਹੈ; ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥

dinas rain man maeh basat hai; too kar kirapaa prabh apanee |2|

Sant Singh KhalsaDay and night, He dwells within my mind; please bless me with Your Mercy, O my God. ||2||
Manmohan SinghDay and night the Lord abides within my mind. My Master shower Thou thine benediction on me.
Manmohan Singh (Punjabi)ਦਿਨ ਰਾਤ ਸਾਹਿਬ ਮੇਰੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਾਰ।
Fareedkot Teekaਤਿਸੀ ਤੇ ਹੇ ਪ੍ਰਭੂ! ਤੂੰ ਆਪਨੀ ਕ੍ਰਿਪਾ ਕਰ ਕੇ ਮੇਰੇ ਮਨ ਮੇਂ ਦਿਨੇ ਰਾਤ੍ਰ ਸਦਾ ਨਿਵਾਸ ਕਰਤਾ ਹੈਂ॥੨॥
Prof. Sahib Singhਹੇ ਭਾਈ! ਉਹ ਪਿਆਰ ਹੁਣ ਦਿਨ ਰਾਤ ਤੇਰੇ ਮਨ ਵਿਚ ਵੱਸ ਰਿਹਾ ਹੈ। ਹੇ ਪ੍ਰਭੂ! ਤੂੰ ਆਪਣੀ ਕਿਰਪਾ ਕਰੀ ਰੱਖ (ਕਿ ਇਹ ਪਿਆਰ ਕਾਇਮ ਰਹੇ) ॥੨॥

ਪਦ ਅਰਥ ਰੈਨਿ = ਰਾਤ। ਮਾਹਿ = ਵਿਚ। ਬਸਤੁ ਹੈ = ਵੱਸਦਾ ਹੈ। ਪ੍ਰਭ = ਹੇ ਪ੍ਰਭੂ! ॥੨॥

SikhNet (Spanish)El Señor habita en mí noche y día; oh Dios, ten Compasión de mí. (2)

ਬਲਿ ਬਲਿ ਜਾਉ. ਸਿਆਮ ਸੁੰਦਰ ਕਉ; ਅਕਥ ਕਥਾ ਜਾ ਕੀ ਬਾਤ ਸੁਨੀ ॥੩॥

bal bal jaau. siaam sundar kau; akath kathaa jaa kee baat sunee |3|

Sant Singh KhalsaI am a sacrifice, a sacrifice to my beauteous Lord; I have heard his Unspoken Speech and Story. ||3||
Manmohan SinghI am a sacrifice, a sacrifice unto my black, beauteous Lord, whose ineffable discourse and story have I heard.
Manmohan Singh (Punjabi)ਮੈਂ ਆਪਣੇ ਸਾਵਲੇ ਸੋਹਣੇ ਸੁਆਮੀ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ, ਜਿਸ ਦੀ ਅਕਹਿ ਵਾਰਤਾ ਅਤੇ ਕਹਾਣੀ ਮੈਂ ਸ੍ਰਵਣ ਕੀਤੀ ਹੈ।
Fareedkot Teekaਹੇ ਸਿਆਮ ਸੁੰਦਰ ਸਰੂਪ! ਮੈਂ ਤੇਰੇ ਪਰ ਮਨ ਬਾਣੀ ਸੇ ਬਲਿਹਾਰਨੇ ਜਾਤਾ ਹੂੰ। ਪੁਨਾ ਤੂੰ ਕੈਸਾ ਹੈਂ? ਕਥਨ ਤੇ ਅਕਥ ਹੈਂ ਐਸੀ ਜਿਸ ਕੀ ਬਾਤ ਸੁਨੀ ਹੈ॥੩॥
Prof. Sahib Singh(ਹੇ ਭਾਈ! ਉਸ ਪਿਆਰ ਦੀ ਬਰਕਤ ਨਾਲ) ਮੈਂ (ਹਰ ਵੇਲੇ) ਉਸ ਦਾ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਬਾਬਤ ਇਹ ਗੱਲ ਸੁਣੀ ਹੋਈ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਬਿਆਨ ਤੋਂ ਪਰੇ ਹੈ ॥੩॥

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ। ਸਿਆਮ ਸੁੰਦਰ ਕਉ = ਸੋਹਣੇ ਸ਼ਿਆਮ ਤੋਂ, ਪ੍ਰਭੂ ਤੋਂ। ਅਕਥ = ਅਕੱਥ, ਬਿਆਨ ਤੋਂ ਬਾਹਰ। ਬਾਤ = ਗੱਲ ॥੩॥

SikhNet (Spanish)Ofrezco mi ser en sacrificio a Ti, mi Bello Dios, Cuya Palabra es Inefable e Inexplicable. (3)

ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ; ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

jan naanak daasan daas kaheeat hai; mohi karahu kripaa tthaakur apunee |4|28|114|

Sant Singh KhalsaServant Nanak is said to be the slave of His slaves; O my Lord and Master, please bless me with Your Mercy. ||4||28||114||
Manmohan SinghSlave Nanak is said to be the slave of the Lord's slaves. O my Master, shower Thou Thine benediction on me.
Manmohan Singh (Punjabi)ਗੋਲਾ ਨਾਨਕ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ। ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਆਪਣੀ ਰਹਿਮਤ ਧਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੇਰੇ ਦਾਸੋਂ ਕੇ ਦਾਸ ਕਹਿਤੇ ਹੈਂ। ਤਾਂ ਤੇ ਹੇ ਠਾਕਰ! ਐਸੇ ਹਮ ਦਾਸੋਂ ਪਰ ਅਪਨੀ ਕ੍ਰਿਪਾ ਕਰੋ॥੪॥੨੮॥੧੧੪॥☬ਨਿਜ ਮਨ ਕੇ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਤੇਰਾ ਇਹ ਸੇਵਕ ਨਾਨਕ ਤੇਰੇ) ਦਾਸਾਂ ਦਾ ਦਾਸ ਅਖਵਾਂਦਾ ਹੈ। ਹੇ ਠਾਕੁਰ! ਆਪਣੀ ਕਿਰਪਾ ਮੇਰੇ ਉਤੇ ਕਰੀ ਰੱਖ (ਤੇ, ਇਹ ਪਿਆਰ ਬਣਿਆ ਰਹੇ) ॥੪॥੨੮॥੧੧੪॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ। ਕਹੀਅਤ ਹੈ = ਕਿਹਾ ਜਾਂਦਾ ਹੈ। ਮੋਹਿ = ਮੇਰੇ ਉੱਤੇ। ਠਾਕੁਰ = ਹੇ ਠਾਕੁਰ! ॥੪॥੨੮॥੧੧੪॥

SikhNet (Spanish)Dice Nanak, el Esclavo de los Esclavos del Señor, oh Maestro, ten Misericordia de mí. (4-28-114)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਹਰਿ ਕੇ ਚਰਨ ਜਪਿ; ਜਾਂਉ ਕੁਰਬਾਨੁ ॥

har ke charan jap; jaanau kurabaan |

Sant Singh KhalsaI meditate on the Lord's Feet; I am a sacrifice to Them.
Manmohan SinghMeditate I on the Lord's feet and am a sacrifice unto them.
Manmohan Singh (Punjabi)ਮੈਂ ਸੁਆਮੀ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।
Fareedkot Teekaਹੇ ਮਨ! ਹਰੀ ਕੇ ਨਾਮ ਕੋ ਜਪ ਕਰ ਤਿਸ ਕੇ ਚਰਨ ਕਮਲੋਂ ਪਰ ਕੁਰਬਾਨ ਜਾਵਾਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾ ਕੇ, ਮੈਂ ਉਸ ਤੋਂ (ਸਦਾ) ਸਦਕੇ ਜਾਂਦਾ ਹਾਂ।

ਪਦ ਅਰਥ ਜਪਿ = ਜਪ ਕੇ, ਹਿਰਦੇ ਵਿਚ ਵਸਾ ਕੇ। ਜਾਂਉ = ਜਾਂਉਂ, ਮੈਂ ਜਾਂਦਾ ਹਾਂ। ਕੁਰਬਾਨੁ = ਬਲਿਹਾਰ, ਸਦਕੇ।

SikhNet (Spanish)Vivo a los Pies del Señor; sí, ofrezco mi ser en sacrificio a ellos,

ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ; ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥

gur meraa paarabraham paramesur; taa kaa hiradai dhar man dhiaan |1| rahaau |

Sant Singh KhalsaMy Guru is the Supreme Lord God, the Transcendent Lord; I enshrine Him within my heart, and meditate on Him within my mind. ||1||Pause||
Manmohan SinghMy Guru is himself the Supreme Lord Master, Within my mind and heart, embrace I His contemplation. Pause.
Manmohan Singh (Punjabi)ਮੇਰੇ ਗੁਰਦੇਵ ਖੁਦ ਹੀ ਸ਼੍ਰੋਮਣੀ ਸਾਹਿਬ ਮਾਲਕ ਹਨ ਆਪਣੇ ਰਿਦੇ ਅਤੇ ਦਿਲ ਅੰਦਰ ਮੈਂ ਉਨ੍ਹਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਮੇਰੇ ਗੁਰੋਂ ਨੇ ਪਾਰਬ੍ਰਹਮ ਪਰਮੇਸਰ ਜੋ ਬਤਾਯਾ ਹੈ, ਹੇ ਮਨ! ਤੂੰ ਰਿਦੇ ਮੇਂ ਤਿਸ ਕਾ ਹੀ ਧਿਆਨੁ ਧਾਰਨ ਕਰੁ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਮੇਰਾ ਗੁਰੂ (ਭੀ) ਪਰਮਾਤਮਾ (ਦਾ ਰੂਪ) ਹੈ, ਹਿਰਦੇ ਵਿਚ ਉਸ (ਗੁਰੂ) ਦਾ ਧਿਆਨ ਧਰਿਆ ਕਰ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ। ਮਨ = ਹੇ ਮਨ! ਤਾ ਕਾ = ਉਸ (ਗੁਰੂ) ਦਾ ॥੧॥ ਰਹਾਉ ॥

SikhNet (Spanish)mi Guru es el Señor Supremo, el Dios de dioses, oh mente mía, Contémplalo en tu interior. (1-Pausa)

ਸਿਮਰਿ ਸਿਮਰਿ ਸਿਮਰਿ ਸੁਖਦਾਤਾ; ਜਾ ਕਾ ਕੀਆ ਸਗਲ ਜਹਾਨੁ ॥

simar simar simar sukhadaataa; jaa kaa keea sagal jahaan |

Sant Singh KhalsaMeditate, meditate, meditate in remembrance on the Giver of peace, who created the whole Universe.
Manmohan SinghRemember, remember, remember thou the Peace-giving Lord, who created the whole world.
Manmohan Singh (Punjabi)ਤੂੰ ਆਰਾਮ-ਦੇਣਹਾਰ ਸੁਆਮੀ ਦਾ ਚਿੰਤਨ, ਚਿੰਤਨ, ਚਿੰਤਨ ਕਰ ਜਿਸ ਨੇ ਸਾਰਾ ਸੰਸਾਰ ਸਾਜਿਆ ਹੈ।
Fareedkot Teekaਭੂਤ ਭਵਿਖਤ ਵਰਤਮਾਨ ਸਦਾ ਹੀ ਸੁਖੋਂ ਕਾ ਦਾਤਾ ਜੋ ਵਾਹਿਗੁਰੂ ਹੈ, ਤਿਸ ਕਾ ਸਿਮਰਨ ਕਰ। ਪੁਨਾ ਵਹੁ ਕੈਸਾ ਹੈ? ਜਿਸ ਕਾ ਸੰਪੂਰਨ ਜਗਤ ਕੀਆ ਹੂਆ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ, ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਨੂੰ ਸਦਾ ਹੀ ਯਾਦ ਕਰਦਾ ਰਹੁ।

ਪਦ ਅਰਥ ਸਿਮਰਿ = ਸਿਮਰਦਾ ਰਹੁ। ਕੀਆ = ਪੈਦਾ ਕੀਤਾ ਹੋਇਆ। ਸਗਲੁ = ਸਾਰਾ।

SikhNet (Spanish)Medita en tu Señor de Éxtasis Quien ha creado el Universo entero;

ਰਸਨਾ ਰਵਹੁ ਏਕੁ ਨਾਰਾਇਣੁ; ਸਾਚੀ ਦਰਗਹ ਪਾਵਹੁ ਮਾਨੁ ॥੧॥

rasanaa ravahu ek naaraaein; saachee daragah paavahu maan |1|

Sant Singh KhalsaWith your tongue, savor the One Lord, and you shall be honored in the Court of the True Lord. ||1||
Manmohan SinghWith thy tongue, utter thou the Name of one Lord, and obtain honour in the True Court.
Manmohan Singh (Punjabi)ਆਪਣੀ ਜੀਭ੍ਹਾ ਨਾਲ ਤੂੰ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਰਾਪਤ ਕਰ।
Fareedkot Teekaਤਿਸ ਏਕ ਨਾਰਾਯਣ ਕਾ ਨਾਮ ਰਸਨਾ ਕਰ ਕੇ (ਰਵਹੁ) ਜਪੋ। ਹੇ ਭਾਈ! ਤੁਮ ਤਿਸ ਕੀ ਸਚੀ ਦਰਗਾਹਿ ਮੇਂ ਮਾਨ ਪਾਵੋਗੇ॥੧॥
Prof. Sahib Singh(ਆਪਣੀ) ਜੀਭ ਨਾਲ ਉਸ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ, (ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ ॥੧॥

ਪਦ ਅਰਥ ਰਸਨਾ = ਜੀਭ ਨਾਲ। ਰਵਹੁ = ਜਪਦੇ ਰਹੋ। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ ॥੧॥

SikhNet (Spanish)reciten sólo el Nombre de Dios, oh mis labios, para que sean honrados en la Corte del Señor.(1)

ਸਾਧੂ ਸੰਗੁ ਪਰਾਪਤਿ ਜਾ ਕਉ; ਤਿਨ ਹੀ ਪਾਇਆ ਏਹੁ ਨਿਧਾਨੁ ॥

saadhoo sang paraapat jaa kau; tin hee paaeaa ehu nidhaan |

Sant Singh KhalsaHe alone obtains this treasure, who joins the Saadh Sangat, the Company of the Holy.
Manmohan SinghHe alone, who meets the society of saints obtains this treasure.
Manmohan Singh (Punjabi)ਕੇਵਲ ਉਹ ਹੀ ਜੋ ਸਤਿ-ਸੰਗਤ ਨਾਲ ਮਿਲਦਾ ਹੈ, ਇਸ ਖਜਾਨੇ ਨੂੰ ਪਾਉਂਦਾ ਹੈ।
Fareedkot Teekaਜਿਨ ਕੋ ਸੰਤਾਂ ਕਾ ਸੰਗ ਪ੍ਰਾਪਤਿ ਹੂਆ ਹੈ, ਤਿਨੋਂ ਨੇ ਹੀ ਇਹ ਨਾਮ ਨਿਧੋਂ ਕਾ ਖਜਾਨਾ ਪਾਇਆ ਹੈ।☬ਔਰ ਤਿਸ ਆਗੈ ਐਸੀ ਬੇਨਤੀ ਕਰੁ:
Prof. Sahib Singhਪਰ, ਹੇ ਭਾਈ! ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੇ ਹੀ ਹਾਸਲ ਕੀਤਾ ਹੈ, ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ ਹੈ।

ਪਦ ਅਰਥ ਸਾਧੂ ਸੰਗੁ = ਗੁਰੂ ਦਾ ਸਾਥ। ਜਾ ਕਉ = ਜਿਸ (ਮਨੁੱਖ) ਨੂੰ। ਤਿਨਹੀ = ਤਿਨਿ ਹੀ, ਉਸ ਨੇ ਹੀ {ਨੋਟ: ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਨਿਧਾਨੁ = ਖ਼ਜ਼ਾਨਾ।

SikhNet (Spanish)Los que se unen a la Hermandad de los Santos son los que son bendecidos con este Tesoro.

ਗਾਵਉ ਗੁਣ ਕੀਰਤਨੁ ਨਿਤ ਸੁਆਮੀ; ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥

gaavau gun keeratan nit suaamee; kar kirapaa naanak deejai daan |2|29|115|

Sant Singh KhalsaO Lord and Master, mercifully bless Nanak with this gift, that he may ever sing the Glorious Praises of Your Kirtan. ||2||29||115||
Manmohan SinghO Lord, Mercifully bless Thou Nanak with this gift, that he may ever sing Thine excellences and praise.
Manmohan Singh (Punjabi)ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਨਾਨਕ ਨੂੰ ਇਹ ਦਾਤ ਬਖਸ਼ ਕਿ ਉਹ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਅਤੇ ਕੀਰਤੀ ਗਾਇਨ ਕਰਦਾ ਰਹੇ।
Fareedkot Teekaਹੇ ਸੁਆਮੀ! ਮੈਂ ਦਾਸ ਤੇਰੇ ਗੁਣੋਂ ਕਾ ਕੀਰਤਨ ਨਿਤ ਹੀ ਗਾਯਨ ਕਰੋਂ। ਸ੍ਰੀ ਗੁਰੂ ਜੀ ਕਹਤੇ ਹੈਂ: ਅਪਨੀ ਕ੍ਰਿਪਾ ਕਰ ਕੇ ਹਮ ਕੋ ਇਹ ਦਾਨ ਦੀਜੀਏ॥੨॥੨੯॥੧੧੫॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਮੇਰੇ ਮਾਲਕ! ਮੇਹਰ ਕਰ ਕੇ (ਮੈਨੂੰ) ਨਾਨਕ ਨੂੰ ਇਹ ਖ਼ੈਰ ਪਾ ਕਿ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ, ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੨॥੨੯॥੧੧੫॥

ਪਦ ਅਰਥ ਗਾਵਉ = ਗਾਵਉਂ, ਮੈਂ ਗਾਂਦਾ ਰਹਾਂ। ਨਿਤ = ਸਦਾ। ਕਰਿ = ਕਰ ਕੇ। ਨਾਨਕ ਦੀਜੈ = ਨਾਨਕ ਨੂੰ ਦੇਹ। ਦਾਨੁ = ਦਾਤਿ, ਖ਼ੈਰ ॥੨॥੨੯॥੧੧੫॥

SikhNet (Spanish)Oh Señor, bendíceme en Tu Misericordia para que siempre cante Tu Alabanza. (2-29-115)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰਾਖਿ ਲੀਏ; ਸਤਿਗੁਰ ਕੀ ਸਰਣ ॥

raakh lee; satigur kee saran |

Sant Singh KhalsaI have been saved, in the Sanctuary of the True Guru.
Manmohan SinghSeeking the shelter of the True Guru, I am saved.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਤਰ ਗਿਆ ਹਾਂ।
Fareedkot Teekaਸਤਿਗੁਰੋਂ ਕੀ ਸਰਣ ਹੋਣੇ ਸੇ ਹਮ ਜਨ ਸਤਗੁਰੋਂ ਨੇ ਰਾਖ ਲੀਏ ਹੈਂ॥
Prof. Sahib Singh(ਹੇ ਭਾਈ! ਇਹ ਸੰਸਾਰ ਇਕ ਸਮੁੰਦਰ ਹੈ, ਜਿਸ ਵਿਚੋਂ ਜਿਨ੍ਹਾਂ ਮਨੁੱਖਾਂ ਨੂੰ ਉਹ ਬਚਾਣਾ ਚਾਹੁੰਦਾ ਹੈ, ਉਹਨਾਂ ਨੂੰ) ਗੁਰੂ ਦੀ ਸਰਨ ਪਾ ਕੇ (ਇਸ ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।

ਪਦ ਅਰਥ ਰਾਖਿ ਲੀਏ = ਬਚਾ ਲਏ।

SikhNet (Spanish)Llegando al Refugio del Señor soy salvado;

ਜੈ ਜੈ ਕਾਰੁ ਹੋਆ ਜਗ ਅੰਤਰਿ; ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥

jai jai kaar hoaa jag antar; paarabraham mero taaran taran |1| rahaau |

Sant Singh KhalsaI am cheered and applauded throughout the world; my Supreme Lord God carries me across. ||1||Pause||
Manmohan SinghMy victory is acclaimed in the world, My Exalted Lord is the ship to cross over the world ocean. Pause.
Manmohan Singh (Punjabi)ਮੇਰੀ ਜਿੱਤ ਦੀ ਸੰਸਾਰ ਅੰਦਰ ਵਾਹ ਵਾਹ ਹੋ ਗਈ ਹੈ। ਮੇਰਾ ਉਚਾ ਸੁਆਮੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੇ। ਠਹਿਰਾਉ।
Fareedkot Teekaਪਾਰਬ੍ਰਹਮੁ ਜੋ ਤਾਰਨੇ ਕੋ (ਤਰਣੁ) ਜਹਾਜ ਰੂਪ ਹੈ, ਸੋ ਮੁਝ ਕੋ ਪ੍ਰਾਪਤ ਭਯਾ ਹੈ, ਤਿਸੀ ਤੇ ਮੇਰਾ ਜਗਤ ਮੇਂ ਜੈ ਜੈ ਕਾਰ ਹੂਆ ਹੈ॥੧॥ ਰਹਾਉ ॥
Prof. Sahib Singh(ਇਸ ਸੰਸਾਰ ਸਮੁੰਦ੍ਰ ਤੋਂ) ਪਾਰ ਲੰਘਣ ਵਾਸਤੇ ਪਾਰਬ੍ਰਹਮ ਪਰਮਾਤਮਾ (ਮਾਨੋ) ਜਹਾਜ਼ ਹੈ। (ਜਿਹੜੇ ਉਸ ਦੇ ਆਸਰੇ ਪਾਰ ਲੰਘ ਗਏ) ਜਗਤ ਵਿਚ ਉਹਨਾਂ ਦੀ ਸਦਾ ਹੀ ਸੋਭਾ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਜੈ ਜੈਕਾਰੁ = ਸਦਾ ਦੀ ਸੋਭਾ। ਅੰਤਰਿ = ਅੰਦਰ, ਵਿਚ। ਤਾਰਣੁ = ਪਾਰ ਲੰਘਣ ਵਾਸਤੇ। ਤਰਣ = ਬੇੜੀ, ਜਹਾਜ਼ ॥੧॥ ਰਹਾਉ ॥

SikhNet (Spanish)mi victoria es aclamada por todas partes, pues mi Señor Supremo es mi Salvador. (1-Pausa)

ਬਿਸ੍ਵੰਭਰ ਪੂਰਨ ਸੁਖਦਾਤਾ; ਸਗਲ ਸਮਗ੍ਰੀ ਪੋਖਣ ਭਰਣ ॥

bisvanbhar pooran sukhadaataa; sagal samagree pokhan bharan |

Sant Singh KhalsaThe Perfect Lord fills the Universe; He is the Giver of peace; He cherishes and fulfills the whole Universe.
Manmohan SinghThe Perfect Lord is the Filler of universe and the Giver of peace. He cherishes and fulfils the entire creation.
Manmohan Singh (Punjabi)ਪੂਰਾ ਪ੍ਰਭੂ ਆਲਮ ਨੂੰ ਭਰਣ ਵਾਲਾ ਅਤੇ ਆਰਾਮ ਬਸ਼ਣਹਾਰ ਹੈ। ਉਹ ਸਾਰੀ ਰਚਨਾ ਨੂੰ ਪਾਲਦਾ-ਪੋਸਦਾ ਅਤੇ ਪਰੀਪੂਰਨ ਕਰਦਾ ਹੈ।
Fareedkot Teeka(ਬਿਸ੍ਵੰਭਰ) ਵਿਸ੍ਵ ਕੇ ਭਰਨਹਾਰਾ (ਪੂਰਨ) ਵਿਆਪਕ ਸਰੂਪ ਸੁਖੋਂ ਕਾ ਦਾਤਾ ਹੈ। ਔ ਸਰਬ ਜਗਤ ਰੂਪ ਸਮਗ੍ਰੀ ਕੌ ਭਰਕਰ ਸਰਬ ਜੀਵੋਂ ਕੀ (ਪੋਖਣ) ਪੁਸਟੀ ਪਾਲਨਾਂ ਕਰਤਾ ਹੈਂ॥☬ਪੁਨਾ ਤੂੰ ਕੈਸਾ ਹੈਂ?
Prof. Sahib Singhਹੇ ਭਾਈ! ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸਰਬ-ਵਿਆਪਕ ਹੈ, ਸਾਰੇ ਸੁਖ ਦੇਣ ਵਾਲਾ ਹੈ, (ਜਗਤ ਨੂੰ) ਪਾਲਣ ਪੋਸਣ ਵਾਸਤੇ ਸਾਰੇ ਪਦਾਰਥ ਉਸ ਦੇ ਹੱਥ ਵਿਚ ਹਨ।

ਪਦ ਅਰਥ ਬਿਸ੍ਵੰਭਰ = ਸਾਰੇ ਜਗਤ ਨੂੰ ਪਾਲਣ ਵਾਲਾ {विश्व = ਸਾਰਾ ਸੰਸਾਰ}। ਪੂਰਨ = ਸਰਬ-ਵਿਆਪਕ। ਸਮਗ੍ਰੀ = ਪਦਾਰਥ। ਪੋਖਣ ਭਰਣ = ਪਾਲਣ ਪੋਸਣ ਵਾਲਾ।

SikhNet (Spanish)Él, Quien llena el Universo, Quien bendice a todos con un Éxtasis Perfecto, Quien sostiene y prevalece en todo, Él,

ਥਾਨ ਥਨੰਤਰਿ ਸਰਬ ਨਿਰੰਤਰਿ; ਬਲਿ ਬਲਿ ਜਾਂਈ. ਹਰਿ ਕੇ ਚਰਣ ॥੧॥

thaan thanantar sarab nirantar; bal bal jaanee. har ke charan |1|

Sant Singh KhalsaHe is completely filling all places and interspaces; I am a devoted sacrifice to the Lord's Feet. ||1||
Manmohan SinghThe Lord is contained within all the places and inter-spaces, Unto he God's feet, I am a sacrifice, a sacrifice.
Manmohan Singh (Punjabi)ਸੁਆਮੀ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ। ਸੁਆਮੀ ਦੇ ਚਰਨਾਂ ਉਤੇ ਮੈਂ ਸਦਕੇ ਸਦਕੇ ਜਾਂਦਾ ਹਾਂ।
Fareedkot Teekaਸ਼ਰਬ ਅਸਥਾਨ ਰੂਪ ਹੋ ਕਰ ਪੁਨਾ ਸਰਬ ਅਸਥਾਨੋਂ ਕੇ ਅੰਤਰ ਪੂਰਨ ਹੈ ਅਰੁ (ਨਿਰੰਤਰਿ) ਅੰਤਰੇ ਤੇ ਰਹਿਤ ਏਕ ਰਸ ਸਰੂਪ ਹੈਂ। ਤਾਂ ਤੇ ਹੇ ਹਰੀ! ਤੇਰੇ ਚਰਨੋਂ ਕੇ ਊਪਰ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਉਹ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਸਭਨਾਂ ਵਿਚ ਇਕ ਰਸ ਵੱਸ ਰਿਹਾ ਹੈ। ਮੈਂ ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਨਿਰੰਤਰਿ = ਇਕ-ਰਸ {ਨਿਰ-ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾ। ਜਾਂਈ = ਜਾਈਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ ॥੧॥

SikhNet (Spanish)Quien compenetra todos los lugares y los espacios interiores, a Sus Pies ofrezco mi ser en sacrificio. (1)

ਜੀਅ ਜੁਗਤਿ ਵਸਿ ਮੇਰੇ ਸੁਆਮੀ; ਸਰਬ ਸਿਧਿ ਤੁਮ ਕਾਰਣ ਕਰਣ ॥

jeea jugat vas mere suaamee; sarab sidh tum kaaran karan |

Sant Singh KhalsaThe ways of all beings are in Your Power, O my Lord and Master. All supernatural spiritual powers are Yours; You are the Creator, the Cause of causes.
Manmohan SinghThe designs of the beings are in Thy power, O my Lord, Thou possesset all the supernatural powers and art the Cause of causes.
Manmohan Singh (Punjabi)ਜੀਵਾਂ ਦੀਆਂ ਸਾਰੀਆਂ ਤਦਬੀਰਾਂ ਤੇਰੇ ਇਖਤਿਆਰ ਵਿੱਚ ਹਨ, ਹੇ ਮੇਰੇ ਸਾਈਂ! ਤੇਰੇ ਕੋਲ ਸਾਰੀਆਂ ਕਰਾਮਾਤਾਂ ਸ਼ਕਤੀਆਂ ਹਨ ਅਤੇ ਤੂੰ ਹੇਤੂਆਂ ਦਾ ਹੇਤੂ ਹੈਂ।
Fareedkot Teekaਹੇ ਮੇਰੇ ਸੁਆਮੀ! ਸਰਬ ਜੀਵੋਂ ਕੀ ਜੁਗਤੀ ਤੇਰੇ ਅਧੀਨ ਹੈ, ਔਰੁ ਸਰਬ ਸਿਧੀਓਂ ਕੇ ਕਾਰਣ ਰੂਪ ਅਰੁ ਕਰਨ ਵਾਲੇ ਤੁਮ ਹੀ ਹੋ॥
Prof. Sahib Singhਹੇ ਮੇਰੇ ਮਾਲਕ! (ਸਭ ਜੀਵਾਂ ਦੀ) ਜੀਵਨ-ਜੁਗਤਿ ਤੇਰੇ ਵੱਸ ਵਿਚ ਹੈ, ਤੇਰੇ ਵੱਸ ਵਿਚ ਸਾਰੀਆਂ ਤਾਕਤਾਂ ਹਨ, ਤੂੰ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਜੀਅ ਜੁਗਤਿ = ਜਿੰਦ ਦੀ ਮਰਯਾਦਾ। ਵਸਿ = ਵੱਸ ਵਿਚ। ਸੁਆਮੀ = ਹੇ ਸੁਆਮੀ! ਸਿਧਿ = ਸਿੱਧੀਆਂ। ਕਰਣ = ਸਬੱਬ, ਮੂਲ। ਕਾਰਣ = ਜਗਤ।

SikhNet (Spanish)La llave de la vida está en Sus Manos, oh mi Maestro. Tú posees todos los poderes milagrosos; eres la Causa de causas.

ਆਦਿ ਜੁਗਾਦਿ ਪ੍ਰਭੁ ਰਖਦਾ ਆਇਆ; ਹਰਿ ਸਿਮਰਤ ਨਾਨਕ. ਨਹੀ ਡਰਣ ॥੨॥੩੦॥੧੧੬॥

aad jugaad prabh rakhadaa aaeaa; har simarat naanak. nahee ddaran |2|30|116|

Sant Singh KhalsaIn the beginning, and throughout the ages, God is our Savior and Protector; remembering the Lord in meditation, O Nanak, fear is eliminated. ||2||30||116||
Manmohan SinghFrom the beginning and the commencement of ages, the Lord has been saving the honour of His saints, contemplating on the Lord, O Nanak, the man gets rid of fear.
Manmohan Singh (Punjabi)ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਸੁਆਮੀ ਆਪਣੇ ਸੰਤਾਂ ਦੀ ਪੈਜ ਰੱਖਦਾ ਆਇਆ ਹੈ। ਸੁਆਮੀ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਬੰਦਾ ਡਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੂੰ ਆਦ ਜੁਗਾਦਿ ਅਪਨੇ ਭਗਤੋਂ ਕੋ ਰਖਦਾ ਆਇਆ ਹੈਂ। ਹੇ ਹਰੀ! ਤੇਰੇ ਨਾਮ ਕੇ ਸਿਮਰਨ ਕਰਨੇ ਮੇਂ ਪੁਨਾ ਕੋਈ ਭੈ ਨਹੀਂ ਰਹਤਾ ਹੈ॥੨॥੩੦॥੧੧੬॥☬ਪੁਨਾ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸ਼ੁਰੂ ਤੋਂ ਹੀ ਪਰਮਾਤਮਾ (ਸਰਨ ਪਿਆਂ ਦੀ) ਰੱਖਿਆ ਕਰਦਾ ਆ ਰਿਹਾ ਹੈ। ਉਸ ਦਾ ਨਾਮ ਸਿਮਰਿਆਂ ਕੋਈ ਡਰ ਨਹੀਂ ਰਹਿ ਜਾਂਦਾ ਹੈ ॥੨॥੩੦॥੧੧੬॥

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ॥੨॥੩੦॥੧੧੬॥

SikhNet (Spanish)Oh Señor, desde la eternidad has salvado a millones y Contemplándote uno es bendecido con el Estado donde no existe miedo alguno. (2-30-116)

Open this shabad →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ॥

raag bilaaval mahalaa 5 dupade ghar 8 |

Sant Singh KhalsaRaag Bilaaval, Fifth Mehl, Dho-Padhay, Eighth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੈ ਨਾਹੀ; ਪ੍ਰਭ ਸਭੁ ਕਿਛੁ ਤੇਰਾ ॥

mai naahee; prabh sabh kichh teraa |

Sant Singh KhalsaI am nothing, God; everything is Yours.
Manmohan SinghI am nothing, everything is Thine, O Lord.
Manmohan Singh (Punjabi)ਮੈਂ ਕੁਛ ਭੀ ਨਹੀਂ ਸਭ ਕੁਛ ਤੇਰਾ ਹੀ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਅਬ ਮੈਂ ਕੁਛ ਨਹੀਂ ਵਾ ਮੈਂਨੇ ਆਪਨਾ ਕੁਛ ਨਹੀਂ ਮੰਨਿਆ ਹੈ, ਮਨ ਤਨ ਆਦੀ ਸਭ ਕਿਛ ਤੇਰਾ ਹੀ ਹੈ॥
Prof. Sahib Singhਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਸਭੁ ਕਿਛੁ = ਹਰੇਕ ਚੀਜ਼।

SikhNet (Spanish)Oh Señor, no soy nadie y todo pertenece a Ti;

ਈਘੈ ਨਿਰਗੁਨ. ਊਘੈ ਸਰਗੁਨ; ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥

eeghai niragun. aooghai saragun; kel karat bich suaamee meraa |1| rahaau |

Sant Singh KhalsaIn this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||
Manmohan SinghHere Thou art the Absolute Lord and there the Related One. betwixt the two, Thou playest Thy play, O my Lord. Pause.
Manmohan Singh (Punjabi)ਏਥੇ ਤੂੰ ਨਿਰਸੰਬੰਧਤ ਸਾਹਿਬ ਹੈ ਅਤੇ ਓਥੇ ਸੰਬੰਧਤ ਸਰੂਪ ਵਿੱਚ। ਦੋਨਾਂ ਦੇ ਵਿਚਕਾਰ ਤੂੰ ਆਪਣੀ ਖੇਡ ਖੇਲ ਰਿਹਾ ਹੈ, ਹੇ ਮੇਰੇ ਸਾਹਿਬ! ਠਹਿਰਾਉ।
Fareedkot Teeka(ਈਘੈ) ਇਧ੍ਰ ਤੌ (ਨਿਰਗੁਨ) ਸਰਬ੍ਯਗ੍ਯਤਾ ਆਦੀ ਗੁਣੋਂ ਸੇ ਰਹਿਤ ਜੀਵ ਹੈ ਔਰ (ਊਘੈ) ਉਧਰ (ਸਰਗੁਨ) ਸਰਬ ਗੁਣ ਸਪੰਨ ਈਸ੍ਹ੍ਵਰ ਹੈ। ਤਿਨ ਦੋਨੋਂ ਮੇਂ ਹੀ ਹੈ ਮੇਰਾ ਸੁਆਮੀ ਤੂੰ ਨਿਰਗੁਣ ਬ੍ਰਹਮ (ਕੇਲ) ਕ੍ਰੀੜਾ ਕਰ ਰਹਾ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ। ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ॥੧॥ ਰਹਾਉ ॥

ਪਦ ਅਰਥ ਈਘੈ = ਇਕ ਪਾਸੇ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਊਘੈ = ਦੂਜੇ ਪਾਸੇ। ਸਰਗੁਨ = ਮਾਇਆ ਦੇ ਤਿੰਨ ਗੁਣਾਂ ਸੰਯੁਕਤ। ਕੇਲ = ਜਗਤ-ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ ॥੧॥ ਰਹਾਉ ॥

SikhNet (Spanish)aquí eres mi Señor Absoluto, y allá, el Relativo, y entre los dos términos realizas Tu Obra. (1-Pausa)

ਨਗਰ ਮਹਿ ਆਪਿ. ਬਾਹਰਿ ਫੁਨਿ ਆਪਨ; ਪ੍ਰਭ ਮੇਰੇ ਕੋ ਸਗਲ ਬਸੇਰਾ ॥

nagar meh aap. baahar fun aapan; prabh mere ko sagal baseraa |

Sant Singh KhalsaYou exist within the city, and beyond it as well; O my God, You are everywhere.
Manmohan SinghThou Thyself art within the city and Thyself without it as well Thou, O my Lord, abidest everywhere.
Manmohan Singh (Punjabi)ਤੂੰ ਆਪ ਸ਼ਹਿਰ ਦੇ ਅੰਦਰ ਹੈ ਅਤੇ ਆਪੇ ਹੀ ਇਸ ਦੇ ਬਾਹਰ ਭੀ। ਤੂੰ, ਹੇ ਮੇਰੇ ਸੁਆਮੀ! ਹਰ ਥਾਂ ਵਸ ਰਿਹਾ ਹੈ।
Fareedkot Teekaਨਗਰ ਮੇਂ ਬੀ ਆਪ ਔ ਬਾਹਰ ਭੀ ਆਪਣਾ ਆਪ ਹੀ ਹੈ। ਹੇ ਪ੍ਰਭੂ! ਆਪ ਕਾ ਸੰਪੂਰਨ ਜਗਤ ਮੇਂ (ਬਸੇਰਾ) ਨਿਵਾਸ ਹੈ, ਭਾਵ ਯਹਿ ਤੂੰ ਸਰਬ ਵਿਆਪੀ ਹੈਂ॥
Prof. Sahib Singhਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ। ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ।

ਪਦ ਅਰਥ ਨਗਰ = ਸਰੀਰ। ਫੁਨਿ = ਫਿਰ, ਭੀ। ਆਪਨ = ਆਪ ਹੀ। ਕੋ = ਦਾ। ਸਗਲ = ਸਭਨਾਂ ਵਿਚ।

SikhNet (Spanish)Vives en la ciudad de mi cuerpo y fuera de ella también, pues Tú lo compenetras todo.

ਆਪੇ ਹੀ ਰਾਜਨੁ. ਆਪੇ ਹੀ ਰਾਇਆ; ਕਹ ਕਹ ਠਾਕੁਰੁ. ਕਹ ਕਹ ਚੇਰਾ ॥੧॥

aape hee raajan. aape hee raaeaa; keh keh tthaakur. keh keh cheraa |1|

Sant Singh KhalsaYou Yourself are the King, and You Yourself are the subject. In one place, You are the Lord and Master, and in another place, You are the slave. ||1||
Manmohan SinghThou Thyself art the King and Thyself the subject. At one place Thou art the Lord and at another the slave.
Manmohan Singh (Punjabi)ਤੂੰ ਖੁਦ ਪਾਤਿਸ਼ਾਹ ਹੈਂ ਅਤੇ ਖੁਦ ਹੀ ਰਿਆਇਆ ਇਕ ਥਾਂ ਤੇ ਤੂੰ ਮਾਲਕ ਹੈ ਅਤੇ ਦੂਜੀ ਤੇ ਗੁਮਾਸ਼ਤਾ।
Fareedkot Teekaਤੂੰ ਆਪ ਹੀ ਰਾਜਿਓਂ ਕਾ ਸਰੂਪ ਹੋ ਰਹਾ ਹੈਂ ਔ ਆਪ ਹੀ ਰਾਇਆ ਰੂਪ ਹੈਂ। ਰਾਇਆ ਰਾਜੇ ਸੇ ਨੀਚੇ ਜੁਦੀ ਸੰਗ੍ਯਾ ਹੋਤੀ ਹੈ। ਪੁਨਾ ਆਪ ਹੀ ਕਹੀਂ ਕਹੀਂ ਠਾਕੁਰ ਔ ਕਹੀਂ ਕਹੀਂ (ਚੇਰਾ) ਦਾਸ ਰੂਪ ਹੋ ਰਹਾ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ। ਕਿਤੇ ਮਾਲਕ ਬਣਿਆ ਹੋਇਆ ਹੈ। ਕਿਤੇ ਸੇਵਕ ਬਣਿਆ ਹੋਇਆ ਹੈ ॥੧॥

ਪਦ ਅਰਥ ਰਾਜਨ = ਰਾਜਾ, ਪਾਤਿਸ਼ਾਹ। ਰਾਇਆ = ਰਿਆਇਆ, ਰਈਅਤ। ਕਹ ਕਹ = ਕਿਤੇ ਕਿਤੇ। ਠਾਕੁਰੁ = ਮਾਲਕ। ਚੇਰਾ = ਨੌਕਰ ॥੧॥

SikhNet (Spanish)Eres el Rey y también el súbdito, el Maestro tanto como el esclavo. (1)

ਕਾ ਕਉ ਦੁਰਾਉ. ਕਾ ਸਿਉ ਬਲਬੰਚਾ; ਜਹ ਜਹ ਪੇਖਉ ਤਹ ਤਹ ਨੇਰਾ ॥

kaa kau duraau. kaa siau balabanchaa; jeh jeh pekhau teh teh neraa |

Sant Singh KhalsaFrom whom should I hide? Whom should I try to deceive? Wherever I look, I see Him near at hand.
Manmohan SinghFrom whom should I hide and with whom should I practise fraud? Wheresoever I see there I see the Lord just near me.
Manmohan Singh (Punjabi)ਮੈਂ ਕੀਹਦੇ ਕੋਲੋਂ ਲੁਕਾਵਾਂ ਅਤੇ ਕੀਹਦੇ ਨਾਲ ਠੱਗੀ ਕਰਾਂ? ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਸੁਆਮੀ ਨੂੰ ਆਪਣੇ ਐਨ ਨਜਦੀਕ ਵੇਖਦਾ ਹਾਂ।
Fareedkot Teekaਤਾਂ ਤੇ ਹੇ ਵਾਹਿਗੁਰੂ! ਕਿਸ ਵਸਤੂ ਕਾ (ਦੁਰਾਉ) ਛਪਾਉ ਕਰੀਏ ਔ ਕਿਸ ਕੇ ਸਾਥ (ਬਲਬੰਚਾ) ਠਗੀ ਵਾ ਬਲ ਅਰੁ ਠਗੀ ਕਰੀਏ। ਕਿਉਂਕਿ ਜਹਾਂ ਜਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਤੂੰ (ਨੇਰਾ) ਨਿਕਟਵਰਤੀ ਹੈਂ, ਭਾਵ ਯਹਿ ਸਰਬ ਰੂਪ ਤੂੰ ਹੀਂ ਹੋ ਰਹਾ ਹੈਂ॥
Prof. Sahib Singhਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ। (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ)।

ਪਦ ਅਰਥ ਕਾ ਕਉ = ਕਿਸ ਪਾਸੋਂ? ਦੁਰਾਉ = ਲੁਕਾਉ, ਉਹਲਾ। ਕਾ ਸਿਉ = ਕਿਸ ਨਾਲ? ਬਲਬੰਚਾ = ਵਲ-ਛਲ, ਠੱਗੀ। ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ ਤਹ = ਉਥੇ ਉਥੇ। ਨੇਰਾ = ਨੇੜੇ।

SikhNet (Spanish)¿De quién podrías esconderte, quién Te ha traicionado, oh Dios? Donde sea que volteo a ver, ahí veo Tu Presencia cerca, muy cerca.

ਸਾਧ ਮੂਰਤਿ ਗੁਰੁ ਭੇਟਿਓ, ਨਾਨਕ; ਮਿਲਿ ਸਾਗਰ ਬੂੰਦ, ਨਹੀ ਅਨ ਹੇਰਾ ॥੨॥੧॥੧੧੭॥

saadh moorat gur bhettio, naanak; mil saagar boond, nahee an heraa |2|1|117|

Sant Singh KhalsaI have met with Guru Nanak, the Embodiment of the Holy Saints. When the drop of water merges into the ocean, it cannot be distinguished as separate again. ||2||1||117||
Manmohan SinghI have met with Guru Nanak, the saints embodiment. When the water drop merges with the ocean, its separateness can be discerned not.
Manmohan Singh (Punjabi)ਮੈਂ ਸੰਤ ਸਰੂਪ ਗੁਰੂ ਨਾਨਕ ਦੇਵ ਜੀ ਨਾਲ ਮਿਲ ਪਿਆ ਹਾਂ। ਜਦ ਪਾਣੀ ਦਾ ਤੁਪਕਾ ਸਮੁੰਦਰ ਅਭੇਦ ਹੋ ਜਾਂਦਾ ਹੈ, ਇਸ ਦੀ ਭਿੰਨਤਾ ਵੇਖੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਮੂਰਤ ਸੰਤ ਰੂਪ ਸਤਿਗੁਰ ਜਬ ਹਮ ਕੋ (ਭੇਟਿਓ) ਮਿਲੇ ਹੈ, ਤਬ ਤੇਰਾ ਸਰੂਪ ਹਮਨੇ ਐਸੇ ਜਾਣਿਆਂ ਹੈ ਜੈਸੇ ਸਾਗਰ ਮੇਂ ਬੂੰਦ ਜਲ ਰੂਪਤਾ ਕਰ ਕੇ ਮਿਲੀ ਹੋਈ ਅਭੇਦ ਹੋਤੀ ਹੈ। ਤੈਸੇ ਜੀਵ ਕੋ ਹੇ ਪਾਰਬ੍ਰਹਮ! ਤੇਰੇ ਸਾਥ ਅਭੇਦ ਜਾਣਿਆਂ ਹੈ, ਤੇਰੇ ਤੇ (ਅਨ) ਭਿੰਨ ਨਹੀਂ ਦੇਖਿਆ ਹੈ॥੨॥੧॥੧੧੭॥ ਯਥਾ-☬"ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥☬ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥" (ਬਿ: ਛੰ: ਮ: ੫)☬ਪੁਨਾ ਗੁਰੂ ਪਰਮੇਸ੍ਵਰ ਕੋ ਅਭੇਦ ਰੂਪ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ॥੨॥੧॥੧੧੭॥

ਪਦ ਅਰਥ ਸਾਧ ਮੂਰਤਿ = ਪਵਿੱਤਰ ਹਸਤੀ ਵਾਲਾ {साधु = Virtuous}। ਭੇਟਿਓ = ਮਿਲਿਆ। ਮਿਲਿ ਸਾਗਰ = ਸਮੁੰਦਰ ਨੂੰ ਮਿਲ ਕੇ। ਅਨ = {अन्य} ਹੋਰ, ਵੱਖਰੀ। ਹੇਰਾ = ਵੇਖੀ ਜਾਂਦੀ ॥੨॥੧॥੧੧੭॥

* ਨੋਟ: ਇਥੋਂ ਘਰ ੮ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

SikhNet (Spanish)He conocido a Guru Nanak, la Encarnación de todos, cuando la gota de agua se une al Océano, no se le puede concebir como algo separado.(2-1-17)

Open this shabad →

Shabad Guru Arjan Dev Ji Raag Bilaaval continues on Ang 828

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

Open this shabad (7 lines, Angs 827-828) →

Ang 827 of 1430