ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ॥
raag bilaaval mahalaa 5 dupade ghar 8 |
Sant Singh KhalsaRaag Bilaaval, Fifth Mehl, Dho-Padhay, Eighth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੈ ਨਾਹੀ; ਪ੍ਰਭ ਸਭੁ ਕਿਛੁ ਤੇਰਾ ॥
mai naahee; prabh sabh kichh teraa |
Sant Singh KhalsaI am nothing, God; everything is Yours.
Manmohan SinghI am nothing, everything is Thine, O Lord.
Manmohan Singh (Punjabi)ਮੈਂ ਕੁਛ ਭੀ ਨਹੀਂ ਸਭ ਕੁਛ ਤੇਰਾ ਹੀ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਅਬ ਮੈਂ ਕੁਛ ਨਹੀਂ ਵਾ ਮੈਂਨੇ ਆਪਨਾ ਕੁਛ ਨਹੀਂ ਮੰਨਿਆ ਹੈ, ਮਨ ਤਨ ਆਦੀ ਸਭ ਕਿਛ ਤੇਰਾ ਹੀ ਹੈ॥
Prof. Sahib Singhਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ।ਪਦ ਅਰਥ ਪ੍ਰਭ = ਹੇ ਪ੍ਰਭੂ! ਸਭੁ ਕਿਛੁ = ਹਰੇਕ ਚੀਜ਼।
SikhNet (Spanish)Oh Señor, no soy nadie y todo pertenece a Ti;
ਈਘੈ ਨਿਰਗੁਨ. ਊਘੈ ਸਰਗੁਨ; ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥
eeghai niragun. aooghai saragun; kel karat bich suaamee meraa |1| rahaau |
Sant Singh KhalsaIn this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||
Manmohan SinghHere Thou art the Absolute Lord and there the Related One. betwixt the two, Thou playest Thy play, O my Lord. Pause.
Manmohan Singh (Punjabi)ਏਥੇ ਤੂੰ ਨਿਰਸੰਬੰਧਤ ਸਾਹਿਬ ਹੈ ਅਤੇ ਓਥੇ ਸੰਬੰਧਤ ਸਰੂਪ ਵਿੱਚ। ਦੋਨਾਂ ਦੇ ਵਿਚਕਾਰ ਤੂੰ ਆਪਣੀ ਖੇਡ ਖੇਲ ਰਿਹਾ ਹੈ, ਹੇ ਮੇਰੇ ਸਾਹਿਬ! ਠਹਿਰਾਉ।
Fareedkot Teeka(ਈਘੈ) ਇਧ੍ਰ ਤੌ (ਨਿਰਗੁਨ) ਸਰਬ੍ਯਗ੍ਯਤਾ ਆਦੀ ਗੁਣੋਂ ਸੇ ਰਹਿਤ ਜੀਵ ਹੈ ਔਰ (ਊਘੈ) ਉਧਰ (ਸਰਗੁਨ) ਸਰਬ ਗੁਣ ਸਪੰਨ ਈਸ੍ਹ੍ਵਰ ਹੈ। ਤਿਨ ਦੋਨੋਂ ਮੇਂ ਹੀ ਹੈ ਮੇਰਾ ਸੁਆਮੀ ਤੂੰ ਨਿਰਗੁਣ ਬ੍ਰਹਮ (ਕੇਲ) ਕ੍ਰੀੜਾ ਕਰ ਰਹਾ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ। ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ॥੧॥ ਰਹਾਉ ॥ਪਦ ਅਰਥ ਈਘੈ = ਇਕ ਪਾਸੇ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਊਘੈ = ਦੂਜੇ ਪਾਸੇ। ਸਰਗੁਨ = ਮਾਇਆ ਦੇ ਤਿੰਨ ਗੁਣਾਂ ਸੰਯੁਕਤ। ਕੇਲ = ਜਗਤ-ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ ॥੧॥ ਰਹਾਉ ॥
SikhNet (Spanish)aquí eres mi Señor Absoluto, y allá, el Relativo, y entre los dos términos realizas Tu Obra. (1-Pausa)
ਨਗਰ ਮਹਿ ਆਪਿ. ਬਾਹਰਿ ਫੁਨਿ ਆਪਨ; ਪ੍ਰਭ ਮੇਰੇ ਕੋ ਸਗਲ ਬਸੇਰਾ ॥
nagar meh aap. baahar fun aapan; prabh mere ko sagal baseraa |
Sant Singh KhalsaYou exist within the city, and beyond it as well; O my God, You are everywhere.
Manmohan SinghThou Thyself art within the city and Thyself without it as well Thou, O my Lord, abidest everywhere.
Manmohan Singh (Punjabi)ਤੂੰ ਆਪ ਸ਼ਹਿਰ ਦੇ ਅੰਦਰ ਹੈ ਅਤੇ ਆਪੇ ਹੀ ਇਸ ਦੇ ਬਾਹਰ ਭੀ। ਤੂੰ, ਹੇ ਮੇਰੇ ਸੁਆਮੀ! ਹਰ ਥਾਂ ਵਸ ਰਿਹਾ ਹੈ।
Fareedkot Teekaਨਗਰ ਮੇਂ ਬੀ ਆਪ ਔ ਬਾਹਰ ਭੀ ਆਪਣਾ ਆਪ ਹੀ ਹੈ। ਹੇ ਪ੍ਰਭੂ! ਆਪ ਕਾ ਸੰਪੂਰਨ ਜਗਤ ਮੇਂ (ਬਸੇਰਾ) ਨਿਵਾਸ ਹੈ, ਭਾਵ ਯਹਿ ਤੂੰ ਸਰਬ ਵਿਆਪੀ ਹੈਂ॥
Prof. Sahib Singhਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ। ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ।ਪਦ ਅਰਥ ਨਗਰ = ਸਰੀਰ। ਫੁਨਿ = ਫਿਰ, ਭੀ। ਆਪਨ = ਆਪ ਹੀ। ਕੋ = ਦਾ। ਸਗਲ = ਸਭਨਾਂ ਵਿਚ।
SikhNet (Spanish)Vives en la ciudad de mi cuerpo y fuera de ella también, pues Tú lo compenetras todo.
ਆਪੇ ਹੀ ਰਾਜਨੁ. ਆਪੇ ਹੀ ਰਾਇਆ; ਕਹ ਕਹ ਠਾਕੁਰੁ. ਕਹ ਕਹ ਚੇਰਾ ॥੧॥
aape hee raajan. aape hee raaeaa; keh keh tthaakur. keh keh cheraa |1|
Sant Singh KhalsaYou Yourself are the King, and You Yourself are the subject. In one place, You are the Lord and Master, and in another place, You are the slave. ||1||
Manmohan SinghThou Thyself art the King and Thyself the subject. At one place Thou art the Lord and at another the slave.
Manmohan Singh (Punjabi)ਤੂੰ ਖੁਦ ਪਾਤਿਸ਼ਾਹ ਹੈਂ ਅਤੇ ਖੁਦ ਹੀ ਰਿਆਇਆ ਇਕ ਥਾਂ ਤੇ ਤੂੰ ਮਾਲਕ ਹੈ ਅਤੇ ਦੂਜੀ ਤੇ ਗੁਮਾਸ਼ਤਾ।
Fareedkot Teekaਤੂੰ ਆਪ ਹੀ ਰਾਜਿਓਂ ਕਾ ਸਰੂਪ ਹੋ ਰਹਾ ਹੈਂ ਔ ਆਪ ਹੀ ਰਾਇਆ ਰੂਪ ਹੈਂ। ਰਾਇਆ ਰਾਜੇ ਸੇ ਨੀਚੇ ਜੁਦੀ ਸੰਗ੍ਯਾ ਹੋਤੀ ਹੈ। ਪੁਨਾ ਆਪ ਹੀ ਕਹੀਂ ਕਹੀਂ ਠਾਕੁਰ ਔ ਕਹੀਂ ਕਹੀਂ (ਚੇਰਾ) ਦਾਸ ਰੂਪ ਹੋ ਰਹਾ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ। ਕਿਤੇ ਮਾਲਕ ਬਣਿਆ ਹੋਇਆ ਹੈ। ਕਿਤੇ ਸੇਵਕ ਬਣਿਆ ਹੋਇਆ ਹੈ ॥੧॥ਪਦ ਅਰਥ ਰਾਜਨ = ਰਾਜਾ, ਪਾਤਿਸ਼ਾਹ। ਰਾਇਆ = ਰਿਆਇਆ, ਰਈਅਤ। ਕਹ ਕਹ = ਕਿਤੇ ਕਿਤੇ। ਠਾਕੁਰੁ = ਮਾਲਕ। ਚੇਰਾ = ਨੌਕਰ ॥੧॥
SikhNet (Spanish)Eres el Rey y también el súbdito, el Maestro tanto como el esclavo. (1)
ਕਾ ਕਉ ਦੁਰਾਉ. ਕਾ ਸਿਉ ਬਲਬੰਚਾ; ਜਹ ਜਹ ਪੇਖਉ ਤਹ ਤਹ ਨੇਰਾ ॥
kaa kau duraau. kaa siau balabanchaa; jeh jeh pekhau teh teh neraa |
Sant Singh KhalsaFrom whom should I hide? Whom should I try to deceive? Wherever I look, I see Him near at hand.
Manmohan SinghFrom whom should I hide and with whom should I practise fraud? Wheresoever I see there I see the Lord just near me.
Manmohan Singh (Punjabi)ਮੈਂ ਕੀਹਦੇ ਕੋਲੋਂ ਲੁਕਾਵਾਂ ਅਤੇ ਕੀਹਦੇ ਨਾਲ ਠੱਗੀ ਕਰਾਂ? ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਸੁਆਮੀ ਨੂੰ ਆਪਣੇ ਐਨ ਨਜਦੀਕ ਵੇਖਦਾ ਹਾਂ।
Fareedkot Teekaਤਾਂ ਤੇ ਹੇ ਵਾਹਿਗੁਰੂ! ਕਿਸ ਵਸਤੂ ਕਾ (ਦੁਰਾਉ) ਛਪਾਉ ਕਰੀਏ ਔ ਕਿਸ ਕੇ ਸਾਥ (ਬਲਬੰਚਾ) ਠਗੀ ਵਾ ਬਲ ਅਰੁ ਠਗੀ ਕਰੀਏ। ਕਿਉਂਕਿ ਜਹਾਂ ਜਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਤੂੰ (ਨੇਰਾ) ਨਿਕਟਵਰਤੀ ਹੈਂ, ਭਾਵ ਯਹਿ ਸਰਬ ਰੂਪ ਤੂੰ ਹੀਂ ਹੋ ਰਹਾ ਹੈਂ॥
Prof. Sahib Singhਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ। (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ)।ਪਦ ਅਰਥ ਕਾ ਕਉ = ਕਿਸ ਪਾਸੋਂ? ਦੁਰਾਉ = ਲੁਕਾਉ, ਉਹਲਾ। ਕਾ ਸਿਉ = ਕਿਸ ਨਾਲ? ਬਲਬੰਚਾ = ਵਲ-ਛਲ, ਠੱਗੀ। ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ ਤਹ = ਉਥੇ ਉਥੇ। ਨੇਰਾ = ਨੇੜੇ।
SikhNet (Spanish)¿De quién podrías esconderte, quién Te ha traicionado, oh Dios? Donde sea que volteo a ver, ahí veo Tu Presencia cerca, muy cerca.
ਸਾਧ ਮੂਰਤਿ ਗੁਰੁ ਭੇਟਿਓ, ਨਾਨਕ; ਮਿਲਿ ਸਾਗਰ ਬੂੰਦ, ਨਹੀ ਅਨ ਹੇਰਾ ॥੨॥੧॥੧੧੭॥
saadh moorat gur bhettio, naanak; mil saagar boond, nahee an heraa |2|1|117|
Sant Singh KhalsaI have met with Guru Nanak, the Embodiment of the Holy Saints. When the drop of water merges into the ocean, it cannot be distinguished as separate again. ||2||1||117||
Manmohan SinghI have met with Guru Nanak, the saints embodiment. When the water drop merges with the ocean, its separateness can be discerned not.
Manmohan Singh (Punjabi)ਮੈਂ ਸੰਤ ਸਰੂਪ ਗੁਰੂ ਨਾਨਕ ਦੇਵ ਜੀ ਨਾਲ ਮਿਲ ਪਿਆ ਹਾਂ। ਜਦ ਪਾਣੀ ਦਾ ਤੁਪਕਾ ਸਮੁੰਦਰ ਅਭੇਦ ਹੋ ਜਾਂਦਾ ਹੈ, ਇਸ ਦੀ ਭਿੰਨਤਾ ਵੇਖੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਮੂਰਤ ਸੰਤ ਰੂਪ ਸਤਿਗੁਰ ਜਬ ਹਮ ਕੋ (ਭੇਟਿਓ) ਮਿਲੇ ਹੈ, ਤਬ ਤੇਰਾ ਸਰੂਪ ਹਮਨੇ ਐਸੇ ਜਾਣਿਆਂ ਹੈ ਜੈਸੇ ਸਾਗਰ ਮੇਂ ਬੂੰਦ ਜਲ ਰੂਪਤਾ ਕਰ ਕੇ ਮਿਲੀ ਹੋਈ ਅਭੇਦ ਹੋਤੀ ਹੈ। ਤੈਸੇ ਜੀਵ ਕੋ ਹੇ ਪਾਰਬ੍ਰਹਮ! ਤੇਰੇ ਸਾਥ ਅਭੇਦ ਜਾਣਿਆਂ ਹੈ, ਤੇਰੇ ਤੇ (ਅਨ) ਭਿੰਨ ਨਹੀਂ ਦੇਖਿਆ ਹੈ॥੨॥੧॥੧੧੭॥ ਯਥਾ-☬"ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥☬ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥" (ਬਿ: ਛੰ: ਮ: ੫)☬ਪੁਨਾ ਗੁਰੂ ਪਰਮੇਸ੍ਵਰ ਕੋ ਅਭੇਦ ਰੂਪ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ॥੨॥੧॥੧੧੭॥ਪਦ ਅਰਥ ਸਾਧ ਮੂਰਤਿ = ਪਵਿੱਤਰ ਹਸਤੀ ਵਾਲਾ {साधु = Virtuous}। ਭੇਟਿਓ = ਮਿਲਿਆ। ਮਿਲਿ ਸਾਗਰ = ਸਮੁੰਦਰ ਨੂੰ ਮਿਲ ਕੇ। ਅਨ = {अन्य} ਹੋਰ, ਵੱਖਰੀ। ਹੇਰਾ = ਵੇਖੀ ਜਾਂਦੀ ॥੨॥੧॥੧੧੭॥
* ਨੋਟ: ਇਥੋਂ ਘਰ ੮ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।
SikhNet (Spanish)He conocido a Guru Nanak, la Encarnación de todos, cuando la gota de agua se une al Océano, no se le puede concebir como algo separado.(2-1-17)