ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਿਸ ਕਾ ਸਭੁ ਕਿਛੁ; ਤਿਸ ਕਾ ਹੋਇ ॥
jis kaa sabh kichh; tis kaa hoe |
Sant Singh KhalsaAll things belong to Him - let yourself belong to Him as well.
Manmohan SinghHe, to whom belongs everything, to him belong thou. O man.
Manmohan Singh (Punjabi)ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
Fareedkot Teekaਜਿਸ ਅਕਾਲ ਪੁਰਖ ਕਾ ਸਭੁ ਕਿਛੁ ਦੀਆ ਹੂਆ ਹੈ, ਤਿਸ ਕਾ ਜੋ ਹੋ ਰਹਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,ਪਦ ਅਰਥ ਜਿਸ ਕਾ = ਜਿਸ (ਪਰਮਾਤਮਾ) ਦਾ {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
SikhNet (Spanish)A Él a Quien Le pertenecen todas las cosas, a Él, tú también le perteneces,
ਤਿਸੁ ਜਨ; ਲੇਪੁ ਨ ਬਿਆਪੈ ਕੋਇ ॥੧॥
tis jan; lep na biaapai koe |1|
Sant Singh KhalsaNo stain clings to such a humble being. ||1||
Manmohan SinghTo such a man, no filth, ever, attaches.
Manmohan Singh (Punjabi)ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
Fareedkot Teekaਤਿਸ ਦਾਸ ਕੋ ਪੁੰਨ ਪਾਪ ਕਾ ਕੋਈ ਲੇਪੁ ਨਹੀਂ ਬਿਆਪਤਾ ਹੈ॥੧॥
Prof. Sahib Singhਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥ਪਦ ਅਰਥ ਲੇਪੁ = ਮਾਇਆ ਦਾ ਪ੍ਰਭਾਵ। ਬਿਆਪੈ = ਜ਼ੋਰ ਪਾ ਸਕਦਾ ॥੧॥
SikhNet (Spanish)por lo tanto, la impureza no te contamina. (1)
ਹਰਿ ਕਾ ਸੇਵਕੁ; ਸਦ ਹੀ ਮੁਕਤਾ ॥
har kaa sevak; sad hee mukataa |
Sant Singh KhalsaThe Lord's servant is liberated forever.
Manmohan SinghGod's slave is ever emancipated.
Manmohan Singh (Punjabi)ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
Fareedkot Teekaਹਰਿ ਕਾ ਦਾਸ ਨਿਤ੍ਯ ਮੁਕਤ ਰੂਪ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,ਪਦ ਅਰਥ ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ।
SikhNet (Spanish)Sí, el Sirviente del Señor es para siempre redimido, pues cualquier cosa que el Señor haga,
ਜੋ ਕਿਛੁ ਕਰੈ. ਸੋਈ ਭਲ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥
jo kichh karai. soee bhal jan kai; at niramal daas kee jugataa |1| rahaau |
Sant Singh KhalsaWhatever He does, is pleasing to His servant; the way of life of His slave is immaculately pure. ||1||Pause||
Manmohan SinghWhatever the Lord does that is pleasing to his serf and very pure is the way of life of Lord serf. Pause.
Manmohan Singh (Punjabi)ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
Fareedkot Teekaਜੋ ਕਿਛੁ ਪਰਮੇਸਰ ਕਰਤਾ ਹੈ, ਸੋਈ ਦਾਸ ਕੈ ਮਨ ਮੇਂ ਭਲਾ ਲਗਤਾ ਹੈ ਯਹੀ ਦਾਸੋਂ ਕੀ ਅਤਿ ਸੁਧੁ ਰੀਤੀ ਹੈ:☬"ਜੇਤਾ ਪੇਖਨੁ ਤੇਤਾ ਧਿਆਨੁ"☬ਇਤ੍ਯਾਦਿ॥੧॥ ਰਹਾਉ ॥
Prof. Sahib Singhਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥ਪਦ ਅਰਥ ਭਲ = ਭਲਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਜੁਗਤਾ = ਜੀਵਨ ਦੀ ਜੁਗਤਿ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ॥੧॥ ਰਹਾਉ ॥
SikhNet (Spanish)le agradará y puro e inmaculado será su Camino. (1-Pausa)
ਸਗਲ ਤਿਆਗਿ; ਹਰਿ ਸਰਣੀ ਆਇਆ ॥
sagal tiaag; har saranee aaeaa |
Sant Singh KhalsaOne who renounces everything, and enters the Lord's Sanctuary
Manmohan SinghHe, who renouncing everything, has entered God's sanctuary,
Manmohan Singh (Punjabi)ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
Fareedkot Teekaਜੋ ਸਭ ਕੁਛੁ ਤ੍ਯਾਗ ਕਰ ਕੇ ਹਰਿ ਕੀ ਸਰਣ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,
SikhNet (Spanish)Aquél que abandona todo y busca el Refugio del Señor,
ਤਿਸੁ ਜਨ; ਕਹਾ ਬਿਆਪੈ ਮਾਇਆ ॥੨॥
tis jan; kahaa biaapai maaeaa |2|
Sant Singh Khalsa- how can Maya cling to him? ||2||
Manmohan Singhhow can mammon cling to that man?
Manmohan Singh (Punjabi)ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
Fareedkot Teekaਤਿਸ ਦਾਸ ਕੋ ਭਲਾ ਮਾਯਾ ਕਬ ਬ੍ਯਾਪ ਸਕਤੀ ਹੈ॥੨॥
Prof. Sahib Singhਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥ਪਦ ਅਰਥ ਕਹਾ = ਕਿੱਥੇ? ਬਿਲਕੁਲ ਨਹੀਂ ॥੨॥
SikhNet (Spanish)a él la Maya no lo contamina. (2)
ਨਾਮੁ ਨਿਧਾਨੁ; ਜਾ ਕੇ ਮਨ ਮਾਹਿ ॥
naam nidhaan; jaa ke man maeh |
Sant Singh KhalsaWith the treasure of the Naam, the Name of the Lord, in his mind,
Manmohan SinghHe, within whose mind is the Name treasure,
Manmohan Singh (Punjabi)ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
Fareedkot Teekaਜਿਸ ਕੇ ਮਨ ਮੇਂ ਨਾਮ ਨਿਧਾਨ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,ਪਦ ਅਰਥ ਨਿਧਾਨੁ = ਖ਼ਜ਼ਾਨਾ। ਮਹਿ = ਵਿਚ।
SikhNet (Spanish)Aquél cuya mente atesora nada más que el Naam, el Nombre del Señor,
ਤਿਸ ਕਉ ਚਿੰਤਾ; ਸੁਪਨੈ ਨਾਹਿ ॥੩॥
tis kau chintaa; supanai naeh |3|
Sant Singh Khalsahe suffers no anxiety, even in dreams. ||3||
Manmohan Singhfor him there is no anxiety even in dream.
Manmohan Singh (Punjabi)ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
Fareedkot Teekaਤਿਸ ਕੋ ਸੁਪਨੇ ਮੇਂ ਭੀ ਚਿੰਤਾ ਨਹੀਂ ਹੋਤੀ ਹੈ॥੩॥
Prof. Sahib Singhਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥ਪਦ ਅਰਥ ਸੁਪਨੈ = ਸੁਪਨੈ ਵਿਚ ਭੀ, ਕਦੇ ਭੀ ॥੩॥
SikhNet (Spanish)para él no hay ninguna preocupación, ni siquiera en sueños. (3)
ਕਹੁ ਨਾਨਕ. ਗੁਰੁ ਪੂਰਾ ਪਾਇਆ ॥
kahu naanak. gur pooraa paaeaa |
Sant Singh KhalsaSays Nanak, I have found the Perfect Guru.
Manmohan SinghSays Nanak, I have obtained the perfect Guru.
Manmohan Singh (Punjabi)ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਪੂਰਾ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,ਪਦ ਅਰਥ ਨਾਨਕ = ਹੇ ਨਾਨਕ!
SikhNet (Spanish)Dice Nanak, encontré al Perfecto Guru
ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥
bharam mohu sagal binasaaeaa |4|20|71|
Sant Singh KhalsaMy doubts and attachments have been totally obliterated. ||4||20||71||
Manmohan SinghMy doubt and worldly attachment are all obliterated.
Manmohan Singh (Punjabi)ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
Fareedkot Teekaਤਿਨੋਂ ਨੇ (ਮੋਹੁ) ਅਗ੍ਯਾਨ ਜਾਨਤ ਸਗਲੇ ਭ੍ਰਮੋਂ ਕਾ ਨਾਸ ਕਰਾਇਆ ਹੈ॥੪॥੨੦॥੭੧॥
Prof. Sahib Singhਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥ਪਦ ਅਰਥ ਭਰਮੁ = ਮਾਇਆ ਦੀ ਭਟਕਣਾ। ਸਗਲ = ਸਾਰਾ ॥੪॥੨੦॥੭੧॥
SikhNet (Spanish)y mis dudas y apegos han terminado. (4-20-71)