ੴ

ਸਿੱਖਬਾਣੀ · SikhBani

Ang 388

Sri Guru Granth Sahib · Raag Aasaa · 5 shabads, 53 lines
Translations
Shabad Guru Arjan Dev Ji Raag Aasaa continued from Ang 387

ਦਿਨੁ ਰੈਣਿ; ਤੇਰਾ ਨਾਮੁ ਵਖਾਨਾ ॥੧॥

din rain; teraa naam vakhaanaa |1|

Sant Singh KhalsaDay and night, I chant Your Name. ||1||
Manmohan SinghDay and night I repeat Thy Name, O Lord.
Manmohan Singh (Punjabi)ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!
Fareedkot Teekaਰਾਤ ਦਿਨ ਮੈਂ ਤੇਰਾ ਨਾਮ ਜਪਤਾ ਹੂੰ॥੧॥
Prof. Sahib Singh(ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ॥੧॥

ਪਦ ਅਰਥ ਰੈਣੀ = ਰਾਤ। ਵਖਾਨਾ = ਮੈਂ ਉਚਾਰਦਾ ਹਾਂ ॥੧॥

SikhNet (Spanish)Solamente repito Tu Único Nombre día y noche, oh Dios. (1)

ਮੈ ਨਿਰਗੁਨ; ਗੁਣੁ ਨਾਹੀ ਕੋਇ ॥

mai niragun; gun naahee koe |

Sant Singh KhalsaI am worthless; I have no virtue at all.
Manmohan SinghI am meritless and virtue I have none.
Manmohan Singh (Punjabi)ਖੂਬੀ-ਵਿਹੁਣ ਹਾਂ, ਨੇਕੀ ਮੇਰੇ ਵਿੱਚ ਕੋਈ ਨਹੀਂ।
Fareedkot Teekaਮੁਝ ਨਿਰਗੁਨ ਮੇਂ ਕੋਈ ਸੁਭ ਗੁਣ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ)

ਪਦ ਅਰਥ ਨਿਰਗੁਨ = ਗੁਣ-ਹੀਨ।

SikhNet (Spanish)No valgo nada; no tengo Virtud,

ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥

karan karaavanahaar prabh soe |1| rahaau |

Sant Singh KhalsaGod is the Creator, the Cause of all causes. ||1||Pause||
Manmohan SinghHe, the Lord is the doer and the prompter. Pause.
Manmohan Singh (Punjabi)ਉਹ ਸਾਹਿਬ ਦੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
Fareedkot Teekaਹੇ ਅਕਾਲ ਪੁਰਖ ਪ੍ਰਭੂ! ਕਰਨ ਕਰਾਵਨ ਹਾਰ ਸੋ ਤੁਹੀ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ॥੧॥ ਰਹਾਉ ॥

ਪਦ ਅਰਥ ਕਰਨਹਾਰ = (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਕਰਨ ਦੀ ਤਾਕਤ ਰੱਖਣ ਵਾਲਾ। ਕਰਾਵਨਹਾਰ = (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ। ਪ੍ਰਭ = ਹੇ ਪ੍ਰਭੂ! ॥੧॥ ਰਹਾਉ ॥

SikhNet (Spanish)Dios es el Creador y la Causa de causas. (1-Pausa)

ਮੂਰਖ ਮੁਗਧ; ਅਗਿਆਨ ਅਵੀਚਾਰੀ ॥

moorakh mugadh; agiaan aveechaaree |

Sant Singh KhalsaI am foolish, stupid, ignorant and thoughtless;
Manmohan SinghI am foolish, stupid, ignorant and thoughtless,
Manmohan Singh (Punjabi)ਮੈਂ ਹਾਂ ਬੇਵਕੂਫ, ਬੁੱਧੂ, ਬੇਸਮਝ ਅਤੇ ਵਿਚਾਰ-ਹੀਣ।
Fareedkot Teekaਮੈਂ ਅਗਿਆਨੀ ਮਨ ਕਰ ਕੇ ਮੂਰਖ ਔਰ ਤਨ ਕਰ ਮੁਗਧ, ਬਾਨੀ ਕਰ ਕੇ ਅਬੀਚਾਰੀ ਹੋ ਰਹਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ),

ਪਦ ਅਰਥ ਮੁਗਧ = ਬੇ-ਵਕੂਫ਼। ਅਗਿਆਨ = ਗਿਆਨ-ਹੀਣ। ਅਵੀਚਾਰੀ = ਬੇ-ਸਮਝ, ਵਿਚਾਰ ਦੀ ਗੱਲ ਨਾਹ ਕਰ ਸਕਣ ਵਾਲਾ।

SikhNet (Spanish)Ignorante, presuntuoso, sin sabiduría y sin pensamientos,

ਨਾਮ ਤੇਰੇ ਕੀ ਆਸ; ਮਨਿ ਧਾਰੀ ॥੨॥

naam tere kee aas; man dhaaree |2|

Sant Singh KhalsaYour Name is my mind's only hope. ||2||
Manmohan Singhthy Name is my mind's only hope.
Manmohan Singh (Punjabi)ਮੇਰੇ ਨਾਮ ਦੀ ਹੀ ਮੇਰੇ ਚਿੱਤ ਅੰਦਰ ਊਮੈਦ ਹੈ।
Fareedkot Teekaਏਕ ਤੇਰੇ ਨਾਮ ਕੀ ਆਸਾ ਮਨ ਮੇਂ ਧਾਰਨ ਕਰੀ ਹੈ॥੨॥
Prof. Sahib Singhਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ॥੨॥

ਪਦ ਅਰਥ ਮਨਿ = ਮਨ ਵਿਚ ॥੨॥

SikhNet (Spanish)ese soy yo; ahora Tu Nombre es la única esperanza de mi mente. (2)

ਜਪੁ ਤਪੁ ਸੰਜਮੁ; ਕਰਮ ਨ ਸਾਧਾ ॥

jap tap sanjam; karam na saadhaa |

Sant Singh KhalsaI have not practiced chanting, deep meditation, self-discipline or good actions;
Manmohan SinghI have practised not recitation of religious books, penance, self mortification and rituals,
Manmohan Singh (Punjabi)ਮੈਂ ਧਾਰਮਕ ਪੁਸਤਕਾਂ ਦੇ ਪਾਠ, ਤਪੱਸਿਆ, ਸਵੈਰਿਆਜ਼ਤ ਅਤੇ ਕਰਮ ਕਾਂਡਾ ਦੀ ਕਮਾਈ ਨਹੀਂ ਕੀਤੀ,
Fareedkot Teekaਮੈਨੇ ਜਪ ਤਪ ਸੰਜਮ ਕੋਈ ਧਰਮ ਸਾਧਨ ਨਹੀਂ ਕੀਆ ਹੈ॥
Prof. Sahib Singhਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ)

ਪਦ ਅਰਥ ਸਾਧਾ = ਅੱਭਿਆਸ ਕੀਤਾ।ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ

SikhNet (Spanish)No he practicado meditación, ni austeridad, ni construido fuerza de voluntad alguna,

ਨਾਮੁ ਪ੍ਰਭੂ ਕਾ; ਮਨਹਿ ਅਰਾਧਾ ॥੩॥

naam prabhoo kaa; maneh araadhaa |3|

Sant Singh Khalsabut within my mind, I have worshipped God's Name. ||3||
Manmohan Singhbut have only remembered Lord's Name in my mind.
Manmohan Singh (Punjabi)ਪ੍ਰੰਤੂ ਆਪਣੇ ਚਿੱਤ ਅੰਦਰ ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਹੇ ਪ੍ਰਭੂ! ਕੇਵਲ ਆਪ ਕਾ ਨਾਮ ਮਨ ਮੇਂ ਅਰਾਧਨ ਕੀਆ ਹੈ॥੩॥
Prof. Sahib Singhਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ॥੩॥

ਪਦ ਅਰਥ ਮਨਹਿ = ਮਨ ਵਿਚ ॥੩॥

SikhNet (Spanish)ni he hecho buenas obras, pero en mi mente he logrado apreciar Tu Único Nombre, oh Señor. (3)

ਕਿਛੂ ਨ ਜਾਨਾ; ਮਤਿ ਮੇਰੀ ਥੋਰੀ ॥

kichhoo na jaanaa; mat meree thoree |

Sant Singh KhalsaI know nothing, and my intellect is inadequate.
Manmohan SinghI know nothing. Poor is my wisdom.
Manmohan Singh (Punjabi)ਮੈਂ ਕੁਝ ਨਹੀਂ ਜਾਣਦਾ। ਮੇਰੇ ਵਿੱਚ ਥੋੜੀ ਅਕਲ ਹੈ!
Fareedkot Teekaਮੇਰੀ ਤੁਛ ਬੁਧ ਹੈ, ਮੈਂ ਆਪ ਕਾ ਕਛੁ ਭੀ ਜਸ ਕਰਨੇ ਨਹੀਂ ਜਾਨਤਾ॥
Prof. Sahib Singhਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ।

ਪਦ ਅਰਥ ਥੋਰੀ = ਥੋੜੀ।

SikhNet (Spanish)No conozco ni una cosa, pues pequeña es mi Sabiduría.

ਬਿਨਵਤਿ ਨਾਨਕ; ਓਟ ਪ੍ਰਭ ਤੋਰੀ ॥੪॥੧੮॥੬੯॥

binavat naanak; ott prabh toree |4|18|69|

Sant Singh KhalsaPrays Nanak, O God, You are my only Support. ||4||18||69||
Manmohan SinghSupplicates Nanak; Thou, O Lord, art my shelter.
Manmohan Singh (Punjabi)ਬੇਨਤੀ ਕਰਦਾ ਹੈ ਨਾਨਕ, ਤੂੰ ਹੇ ਸੁਆਮੀ! ਮੇਰੀ ਟੇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝੇ ਕੇਵਲ ਆਪ ਹੀ ਕੀ ਟੇਕ ਹੈ॥੪॥੧੮॥੬੯॥
Prof. Sahib Singhਨਾਨਕ ਬੇਨਤੀ ਕਰਦਾ ਹੈ- ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ॥੪॥੧੮॥੬੯॥

ਪਦ ਅਰਥ ਬਿਨਵਤਿ = ਬੇਨਤੀ ਕਰਦਾ ਹੈ। ਤੋਰੀ = ਤੇਰੀ ॥੪॥੧੮॥੬੯॥

SikhNet (Spanish)Nanak Te reza: Sálvame, oh Dios, pues Tú eres el Único Ser que me puede salvar. (4-18-69)

Open this shabad (11 lines, Angs 387-388) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਰਿ ਹਰਿ ਅਖਰ ਦੁਇ; ਇਹ ਮਾਲਾ ॥

har har akhar due; ih maalaa |

Sant Singh KhalsaThese two words, Har, Har, make up my maalaa.
Manmohan SinghThese two words, God, God make my rosary.
Manmohan Singh (Punjabi)ਇਹ ਦੋ ਸ਼ਬਦ, ਹਰੀ ਹਰੀ ਮੇਰੀ ਜਪੁਨੀ ਹਨ।
Fareedkot Teekaਹਰਿ ਹਰਿ ਏਹ ਦੋ ਅਖਰ ਮਾਲਾ ਹੈਂ॥
Prof. Sahib Singh(ਹੇ ਭਾਈ! ਮੇਰੇ ਪਾਸ ਤਾਂ) 'ਹਰਿ ਹਰਿ'-ਇਹ ਦੋ ਲਫ਼ਜ਼ਾਂ ਦੀ ਮਾਲਾ ਹੈ,

ਪਦ ਅਰਥ ਅਖਰ ਦੁਇ = ਦੋਵੇਂ ਲਫ਼ਜ਼ (ਹਰਿ ਹਰਿ)।

SikhNet (Spanish)Mi rosario solamente tiene dos cuentas: el Único Señor,

ਜਪਤ ਜਪਤ; ਭਏ ਦੀਨ ਦਇਆਲਾ ॥੧॥

japat japat; bhe deen deaalaa |1|

Sant Singh KhalsaContinually chanting and reciting this rosary, God has become merciful to me, His humble servant. ||1||
Manmohan SinghBy continuously telling this rosary, the Lord becomes merciful unto me, the poor.
Manmohan Singh (Punjabi)ਇਹ ਮਾਲਾ ਇਕਰਸ ਫੇਰਨ ਦੁਆਰਾ, ਮਾਲਕ, ਮੈਂ ਗਰੀਬ ਉਤੇ ਮਿਹਰਬਾਨ ਹੋ ਜਾਂਦਾ ਹੈ।
Fareedkot Teekaਜੋ ਦੀਨ ਹੋ ਕਰ ਬਾਰੰਬਾਰ ਇਸ ਜਾਪ ਕੋ ਜਪਤੇ ਹੈਂ ਤਿਨ ਪਰ ਪਰਮੇਸ੍ਵਰ ਜੀ ਦ੍ਯਾਲ ਹੂਏ ਹੈਂ ਵਾ ਓਹ ਜਾਪਕ ਦੀਨ ਦ੍ਯਾਲ ਕਾ ਸ੍ਵਰੂਪ ਭਏ ਹੈਂ॥੧॥
Prof. Sahib Singhਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ॥੧॥

ਪਦ ਅਰਥ ਜਪਤ = ਜਪਦਿਆਂ। ਦੀਨ = ਦੀਨਾਂ ਉਤੇ, ਕੰਗਾਲਾਂ ਉਤੇ ॥੧॥

SikhNet (Spanish)y el Único Señor otra vez, y contando éstas, el Señor se vuelve Misericordioso conmigo. (1)

ਕਰਉ ਬੇਨਤੀ; ਸਤਿਗੁਰ ਅਪੁਨੀ ॥

krau benatee; satigur apunee |

Sant Singh KhalsaI offer my prayer to the True Guru.
Manmohan SinghMy supplication, I make unto the True Guru.
Manmohan Singh (Punjabi)ਆਪਣੀ ਅਰਜ਼, ਮੈਂ ਸੱਚੇ ਗੁਰਾਂ ਦੇ ਮੂਹਰੇ ਕਰਦਾ ਹਾਂ।
Fareedkot Teekaਹੇ ਸਤਿਗੁਰੁ! ਮੈਂ ਆਪਣੀ ਤਰਫ ਸੇ ਏਹ ਬੇਨਤੀ ਕਰਤਾ ਹੂੰ॥
Prof. Sahib Singhਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਸਤਿਗੁਰ = ਹੇ ਸਤਿਗੁਰ!

SikhNet (Spanish)Yo Te rezo, oh mi Verdadero Guía;

ਕਰਿ ਕਿਰਪਾ ਰਾਖਹੁ ਸਰਣਾਈ; ਮੋ ਕਉ ਦੇਹੁ, ਹਰੇ ਹਰਿ ਜਪਨੀ ॥੧॥ ਰਹਾਉ ॥

kar kirapaa raakhahu saranaaee; mo kau dehu, hare har japanee |1| rahaau |

Sant Singh KhalsaShower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
Manmohan SinghMercifully keep me under thy protection, and give me the rosary of God's Name. Pause.
Manmohan Singh (Punjabi)ਮਿਹਰ ਧਾਰ ਕੇ ਮੈਨੂੰ ਆਪਣੀ ਪਨਾਹ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਤਸਬੀ ਪਰਦਾਨ ਕਰ। ਠਹਿਰਾਉ।
Fareedkot Teekaਕਿ ਮੁਝੇ ਹਰਿ ਹਰਿ ਜਾਪ ਰੂਪ (ਜਪਨੀ) ਮਾਲਾ ਦੇਹੁ ਔਰ ਅਪਨੀ ਸਰਣ ਮੇਂ ਰਖੋ॥੧॥ ਰਹਾਉ ॥
Prof. Sahib Singhਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ 'ਹਰਿ ਹਰਿ' ਨਾਮ ਦੀ ਮਾਲਾ ਦੇਹ ॥੧॥ ਰਹਾਉ ॥

ਪਦ ਅਰਥ ਮੋ ਕਉ = ਮੈਨੂੰ। ਜਪਨੀ = ਮਾਲਾ ॥੧॥ ਰਹਾਉ ॥

SikhNet (Spanish)sé Misericordioso conmigo y mantenme en Tu Refugio, para que siempre resida en Tu Nombre. (1-Pausa)

ਹਰਿ ਮਾਲਾ; ਉਰ ਅੰਤਰਿ ਧਾਰੈ ॥

har maalaa; ur antar dhaarai |

Sant Singh KhalsaOne who enshrines this rosary of the Lord's Name within his heart,
Manmohan SinghHe, who wears the rosary of God's Name in his heart,
Manmohan Singh (Punjabi)ਜੋ ਹਰੀ ਦੇ ਨਾਮ ਦੀ ਮਾਲਾ ਆਪਣੇ ਦਿਲ ਵਿੱਚ ਪਾਉਂਦਾ ਹੈ,
Fareedkot Teekaਜਬ ਜੀਵ ਐਸੇ ਹਰਿ ਸਿਮਰਨ ਕੀ ਮਾਲ ਹ੍ਰਿਦ੍ਯ ਮੇਂ ਧਾਰਤਾ ਹੈ॥
Prof. Sahib Singhਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ,

ਪਦ ਅਰਥ ਉਰ = ਹਿਰਦਾ। ਅੰਤਰਿ = ਅੰਦਰ। ਧਾਰੈ = ਟਿਕਾਈ ਰੱਖਦਾ ਹੈ।

SikhNet (Spanish)Aquél que repite el Mala del Señor en su corazón,

ਜਨਮ ਮਰਣ ਕਾ; ਦੂਖੁ ਨਿਵਾਰੈ ॥੨॥

janam maran kaa; dookh nivaarai |2|

Sant Singh Khalsais freed of the pains of birth and death. ||2||
Manmohan Singhis freed from the pain of birth and death.
Manmohan Singh (Punjabi)ਉਹ ਜੰਮਣ ਤੇ ਮਰਨ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਤਬ ਜਨਮ ਮਰਨ ਕਾ ਦੁਖ ਦੂਰ ਕਰ ਲੇਤਾ ਹੈ॥੧॥
Prof. Sahib Singhਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ॥੨॥

ਪਦ ਅਰਥ ਨਿਵਾਰੈ = ਦੂਰ ਕਰ ਲੈਂਦਾ ਹੈ ॥੨॥

SikhNet (Spanish)se sobrepone al dolor del nacimiento y de la muerte. (2)

ਹਿਰਦੈ ਸਮਾਲੈ; ਮੁਖਿ ਹਰਿ ਹਰਿ ਬੋਲੈ ॥

hiradai samaalai; mukh har har bolai |

Sant Singh KhalsaThe humble being who contemplates the Lord within his heart, and chants the Lord's Name, Har, Har, with his mouth,
Manmohan SinghHe who remembers the Lord God in his mind,
Manmohan Singh (Punjabi)ਜੋ ਆਪਣੇ ਮਨ ਵਿੱਚ ਵਾਹਿਗੁਰੂ ਸੁਆਮੀ ਨੂੰ ਯਾਦ ਕਰਦਾ ਹੈ,
Fareedkot Teekaਜੋ ਇਸ ਮਾਲਾ ਕੋ ਹਿਰਦੇ ਮੇਂ ਸੰਭਾਲ ਕਰ ਰਖੇ ਔਰ ਮੁਖ ਸੇ ਭੀ ਹਰਿ ਹਰਿ ਕਰਤਾ ਰਹੇ॥
Prof. Sahib Singhਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ,

ਪਦ ਅਰਥ ਸਮ੍ਹ੍ਹਾਲੇ = ਸਾਂਭ ਕੇ ਰੱਖਦਾ ਹੈ। ਮੁਖਿ = ਮੂੰਹ ਨਾਲ।

SikhNet (Spanish)Aquél que aprecia al Señor en su corazón y Lo repite con su lengua,

ਸੋ ਜਨੁ ਇਤ ਉਤ; ਕਤਹਿ ਨ ਡੋਲੈ ॥੩॥

so jan it ut; kateh na ddolai |3|

Sant Singh Khalsanever wavers, here or hereafter. ||3||
Manmohan Singhand utters him with his mouth, that man never wavers here and hereafter.
Manmohan Singh (Punjabi)ਅਤੇ ਆਪਣੇ ਮੂੰਹ ਨਾਲ ਉਸ ਨੂੰ ਜਪਦਾ ਹੈ, ਉਹ ਪੁਰਸ਼ ਏਥੇ ਅਤੇ ਓਥੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।
Fareedkot Teekaਸੋ ਦਾਸ (ਇਤ ਉਤ) ਇਧਰ ਉਧਰ ਅਰਥਾਤ ਲੋਕ ਪ੍ਰਲੋਕ ਮੇਂ ਕਹੀਂ ਡੋਲਾਇਮਾਨ ਨਹੀਂ ਹੋਤਾ ਹੈ॥੩॥
Prof. Sahib Singhਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ ॥੩॥

ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ। ਕਤਹਿ = ਕਿਤੇ ਭੀ ॥੩॥

SikhNet (Spanish)no vacila aquí ni en el más allá. (3)

ਕਹੁ ਨਾਨਕ; ਜੋ ਰਾਚੈ ਨਾਇ ॥

kahu naanak; jo raachai naae |

Sant Singh KhalsaSays Nanak, one who is imbued with the Name,
Manmohan SinghSays Nanak, he who is absorbed in the Name,
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਨਾਮ ਅੰਦਰ ਲੀਨ ਹੋਇਆ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਪ੍ਰੀਤ ਕਰਤਾ ਹੈ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ,

ਪਦ ਅਰਥ ਨਾਇ = ਨਾਮ ਵਿਚ।

SikhNet (Spanish)Dice Nanak, aquél que está imbuido en el Naam, en el Nombre del Señor,

ਹਰਿ ਮਾਲਾ; ਤਾ ਕੈ ਸੰਗਿ ਜਾਇ ॥੪॥੧੯॥੭੦॥

har maalaa; taa kai sang jaae |4|19|70|

Sant Singh Khalsagoes to the next world with the maalaa of the Lord's Name. ||4||19||70||
Manmohan Singhwith him goes the Lord's rosary into the next world.
Manmohan Singh (Punjabi)ਪ੍ਰਭੂ ਦੀ ਜਪਨੀ, ਪ੍ਰਲੋਕ ਵਿੱਚ ਉਸ ਦੇ ਨਾਲ ਜਾਂਦੀ ਹੈ।
Fareedkot Teekaਯਹ ਹਰਿ ਮਾਲਾ ਪਰਲੋਕ ਮੇਂ ਤਿਸ ਕੇ ਸੰਗ ਜਾਤੀ ਹੈ, ਭਾਵ ਸਹਾਇਤਾ ਕਰਤੀ ਹੈ॥੪॥੧੯॥੭੦॥
Prof. Sahib Singhਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ ॥੪॥੧੯॥੭੦॥

ਪਦ ਅਰਥ ਸੰਗਿ = ਨਾਲ ॥੪॥੧੯॥੭੦॥

SikhNet (Spanish)es acompañado por el Mala del Señor en el más allá. (4-19-70)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਿਸ ਕਾ ਸਭੁ ਕਿਛੁ; ਤਿਸ ਕਾ ਹੋਇ ॥

jis kaa sabh kichh; tis kaa hoe |

Sant Singh KhalsaAll things belong to Him - let yourself belong to Him as well.
Manmohan SinghHe, to whom belongs everything, to him belong thou. O man.
Manmohan Singh (Punjabi)ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
Fareedkot Teekaਜਿਸ ਅਕਾਲ ਪੁਰਖ ਕਾ ਸਭੁ ਕਿਛੁ ਦੀਆ ਹੂਆ ਹੈ, ਤਿਸ ਕਾ ਜੋ ਹੋ ਰਹਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,

ਪਦ ਅਰਥ ਜਿਸ ਕਾ = ਜਿਸ (ਪਰਮਾਤਮਾ) ਦਾ {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।

SikhNet (Spanish)A Él a Quien Le pertenecen todas las cosas, a Él, tú también le perteneces,

ਤਿਸੁ ਜਨ; ਲੇਪੁ ਨ ਬਿਆਪੈ ਕੋਇ ॥੧॥

tis jan; lep na biaapai koe |1|

Sant Singh KhalsaNo stain clings to such a humble being. ||1||
Manmohan SinghTo such a man, no filth, ever, attaches.
Manmohan Singh (Punjabi)ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
Fareedkot Teekaਤਿਸ ਦਾਸ ਕੋ ਪੁੰਨ ਪਾਪ ਕਾ ਕੋਈ ਲੇਪੁ ਨਹੀਂ ਬਿਆਪਤਾ ਹੈ॥੧॥
Prof. Sahib Singhਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥

ਪਦ ਅਰਥ ਲੇਪੁ = ਮਾਇਆ ਦਾ ਪ੍ਰਭਾਵ। ਬਿਆਪੈ = ਜ਼ੋਰ ਪਾ ਸਕਦਾ ॥੧॥

SikhNet (Spanish)por lo tanto, la impureza no te contamina. (1)

ਹਰਿ ਕਾ ਸੇਵਕੁ; ਸਦ ਹੀ ਮੁਕਤਾ ॥

har kaa sevak; sad hee mukataa |

Sant Singh KhalsaThe Lord's servant is liberated forever.
Manmohan SinghGod's slave is ever emancipated.
Manmohan Singh (Punjabi)ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
Fareedkot Teekaਹਰਿ ਕਾ ਦਾਸ ਨਿਤ੍ਯ ਮੁਕਤ ਰੂਪ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,

ਪਦ ਅਰਥ ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ।

SikhNet (Spanish)Sí, el Sirviente del Señor es para siempre redimido, pues cualquier cosa que el Señor haga,

ਜੋ ਕਿਛੁ ਕਰੈ. ਸੋਈ ਭਲ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥

jo kichh karai. soee bhal jan kai; at niramal daas kee jugataa |1| rahaau |

Sant Singh KhalsaWhatever He does, is pleasing to His servant; the way of life of His slave is immaculately pure. ||1||Pause||
Manmohan SinghWhatever the Lord does that is pleasing to his serf and very pure is the way of life of Lord serf. Pause.
Manmohan Singh (Punjabi)ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
Fareedkot Teekaਜੋ ਕਿਛੁ ਪਰਮੇਸਰ ਕਰਤਾ ਹੈ, ਸੋਈ ਦਾਸ ਕੈ ਮਨ ਮੇਂ ਭਲਾ ਲਗਤਾ ਹੈ ਯਹੀ ਦਾਸੋਂ ਕੀ ਅਤਿ ਸੁਧੁ ਰੀਤੀ ਹੈ:☬"ਜੇਤਾ ਪੇਖਨੁ ਤੇਤਾ ਧਿਆਨੁ"☬ਇਤ੍ਯਾਦਿ॥੧॥ ਰਹਾਉ ॥
Prof. Sahib Singhਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਭਲ = ਭਲਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਜੁਗਤਾ = ਜੀਵਨ ਦੀ ਜੁਗਤਿ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ॥੧॥ ਰਹਾਉ ॥

SikhNet (Spanish)le agradará y puro e inmaculado será su Camino. (1-Pausa)

ਸਗਲ ਤਿਆਗਿ; ਹਰਿ ਸਰਣੀ ਆਇਆ ॥

sagal tiaag; har saranee aaeaa |

Sant Singh KhalsaOne who renounces everything, and enters the Lord's Sanctuary
Manmohan SinghHe, who renouncing everything, has entered God's sanctuary,
Manmohan Singh (Punjabi)ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
Fareedkot Teekaਜੋ ਸਭ ਕੁਛੁ ਤ੍ਯਾਗ ਕਰ ਕੇ ਹਰਿ ਕੀ ਸਰਣ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,
SikhNet (Spanish)Aquél que abandona todo y busca el Refugio del Señor,

ਤਿਸੁ ਜਨ; ਕਹਾ ਬਿਆਪੈ ਮਾਇਆ ॥੨॥

tis jan; kahaa biaapai maaeaa |2|

Sant Singh Khalsa- how can Maya cling to him? ||2||
Manmohan Singhhow can mammon cling to that man?
Manmohan Singh (Punjabi)ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
Fareedkot Teekaਤਿਸ ਦਾਸ ਕੋ ਭਲਾ ਮਾਯਾ ਕਬ ਬ੍ਯਾਪ ਸਕਤੀ ਹੈ॥੨॥
Prof. Sahib Singhਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥

ਪਦ ਅਰਥ ਕਹਾ = ਕਿੱਥੇ? ਬਿਲਕੁਲ ਨਹੀਂ ॥੨॥

SikhNet (Spanish)a él la Maya no lo contamina. (2)

ਨਾਮੁ ਨਿਧਾਨੁ; ਜਾ ਕੇ ਮਨ ਮਾਹਿ ॥

naam nidhaan; jaa ke man maeh |

Sant Singh KhalsaWith the treasure of the Naam, the Name of the Lord, in his mind,
Manmohan SinghHe, within whose mind is the Name treasure,
Manmohan Singh (Punjabi)ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
Fareedkot Teekaਜਿਸ ਕੇ ਮਨ ਮੇਂ ਨਾਮ ਨਿਧਾਨ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,

ਪਦ ਅਰਥ ਨਿਧਾਨੁ = ਖ਼ਜ਼ਾਨਾ। ਮਹਿ = ਵਿਚ।

SikhNet (Spanish)Aquél cuya mente atesora nada más que el Naam, el Nombre del Señor,

ਤਿਸ ਕਉ ਚਿੰਤਾ; ਸੁਪਨੈ ਨਾਹਿ ॥੩॥

tis kau chintaa; supanai naeh |3|

Sant Singh Khalsahe suffers no anxiety, even in dreams. ||3||
Manmohan Singhfor him there is no anxiety even in dream.
Manmohan Singh (Punjabi)ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
Fareedkot Teekaਤਿਸ ਕੋ ਸੁਪਨੇ ਮੇਂ ਭੀ ਚਿੰਤਾ ਨਹੀਂ ਹੋਤੀ ਹੈ॥੩॥
Prof. Sahib Singhਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥

ਪਦ ਅਰਥ ਸੁਪਨੈ = ਸੁਪਨੈ ਵਿਚ ਭੀ, ਕਦੇ ਭੀ ॥੩॥

SikhNet (Spanish)para él no hay ninguna preocupación, ni siquiera en sueños. (3)

ਕਹੁ ਨਾਨਕ. ਗੁਰੁ ਪੂਰਾ ਪਾਇਆ ॥

kahu naanak. gur pooraa paaeaa |

Sant Singh KhalsaSays Nanak, I have found the Perfect Guru.
Manmohan SinghSays Nanak, I have obtained the perfect Guru.
Manmohan Singh (Punjabi)ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਪੂਰਾ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)Dice Nanak, encontré al Perfecto Guru

ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥

bharam mohu sagal binasaaeaa |4|20|71|

Sant Singh KhalsaMy doubts and attachments have been totally obliterated. ||4||20||71||
Manmohan SinghMy doubt and worldly attachment are all obliterated.
Manmohan Singh (Punjabi)ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
Fareedkot Teekaਤਿਨੋਂ ਨੇ (ਮੋਹੁ) ਅਗ੍ਯਾਨ ਜਾਨਤ ਸਗਲੇ ਭ੍ਰਮੋਂ ਕਾ ਨਾਸ ਕਰਾਇਆ ਹੈ॥੪॥੨੦॥੭੧॥
Prof. Sahib Singhਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥

ਪਦ ਅਰਥ ਭਰਮੁ = ਮਾਇਆ ਦੀ ਭਟਕਣਾ। ਸਗਲ = ਸਾਰਾ ॥੪॥੨੦॥੭੧॥

SikhNet (Spanish)y mis dudas y apegos han terminado. (4-20-71)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਉ ਸੁਪ੍ਰਸੰਨ ਹੋਇਓ; ਪ੍ਰਭੁ ਮੇਰਾ ॥

jau suprasan hoeo; prabh meraa |

Sant Singh KhalsaWhen my God is totally pleased with me,
Manmohan SinghWhen my master is mightily pleased with me,
Manmohan Singh (Punjabi)ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,
Fareedkot Teekaਹੇ ਮੇਰਾ ਪ੍ਰਭੂ! ਜੋ ਤੂੰ ਪ੍ਰਸੰਨ ਹੋਯਾ॥
Prof. Sahib Singh(ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ,

ਪਦ ਅਰਥ ਜਉ = ਜਦੋਂ। ਸੁਪ੍ਰਸੰਨ = ਬਹੁਤ ਖ਼ੁਸ਼।

SikhNet (Spanish)Si mi Maestro está complacido conmigo,

ਤਾਂ ਦੂਖੁ ਭਰਮੁ; ਕਹੁ ਕੈਸੇ ਨੇਰਾ ॥੧॥

taan dookh bharam; kahu kaise neraa |1|

Sant Singh Khalsathen, tell me, how can suffering or doubt draw near me? ||1||
Manmohan Singhthen say, how can doubt and sorrow draw near me?
Manmohan Singh (Punjabi)ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?
Fareedkot Teekaਤੋ ਕਹੀਏ ਦੂਖ ਅਰੁ ਭ੍ਰਮ ਕੈਸੇ ਸਮੀਪਤਾ ਕਰੇ, ਭਾਵ ਦੁਖ ਅਰੁ ਭ੍ਰਮ ਦੂਰ ਹੋਤਾ ਹੈ॥
Prof. Sahib Singhਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ? ॥੧॥

ਪਦ ਅਰਥ ਤਾਂ = ਤਦੋਂ। ਕਹੁ = ਦੱਸੋ। ਕੈਸੇ = ਕਿਵੇਂ? ਨੇਰਾ = ਨੇੜੇ ॥੧॥

SikhNet (Spanish)¿cómo puede entonces la duda y la tristeza acercarse a mí? (1)

ਸੁਨਿ ਸੁਨਿ ਜੀਵਾ; ਸੋਇ ਤੁਮੑਾਰੀ ॥

sun sun jeevaa; soe tumaaree |

Sant Singh KhalsaContinually listening to Your Glory, I live.
Manmohan SinghI live my constantly hearing of thy glory.
Manmohan Singh (Punjabi)ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।
Fareedkot Teekaਮੈਂ ਤੁਮਰੀ ਸੋਭਾ ਸੁਨ ਕਰ ਜੀਵਤਾ ਹੂੰ॥
Prof. Sahib Singh(ਹੇ ਮੇਰੇ ਪ੍ਰਭੂ)! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਪਦ ਅਰਥ ਸੁਨਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ। ਸੋਇ = ਖ਼ਬਰ, ਸੋਭਾ।

SikhNet (Spanish)Vivo escuchando de Tu Gloria, oh Señor;

ਮੋਹਿ ਨਿਰਗੁਨ ਕਉ; ਲੇਹੁ ਉਧਾਰੀ ॥੧॥ ਰਹਾਉ ॥

mohi niragun kau; lehu udhaaree |1| rahaau |

Sant Singh KhalsaI am worthless - save me, O Lord! ||1||Pause||
Manmohan SinghO Lord, save Thou me, the meritless one. Pause.
Manmohan Singh (Punjabi)ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
Fareedkot Teekaਹੇ ਸ੍ਵਾਮੀ! ਮੁਝ ਨਿਰਗੁਨ ਕੋ ਸੰਸਾਰ ਸਾਗਰ ਸੇ (ਉਬਾਰੀ) ਬਚਾਇ ਲੀਜੀਏ॥੧॥ ਰਹਾਉ ॥
Prof. Sahib Singh(ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ। ਕਉ = ਨੂੰ ॥੧॥ ਰਹਾਉ ॥

SikhNet (Spanish)sálvame a mí, el que no tiene méritos, por Tu Misericordia, oh Dios. (1-Pausa)

ਮਿਟਿ ਗਇਆ ਦੂਖੁ; ਬਿਸਾਰੀ ਚਿੰਤਾ ॥

mitt geaa dookh; bisaaree chintaa |

Sant Singh KhalsaMy suffering has been ended, and my anxiety is forgotten.
Manmohan SinghBy repeating the Name, given by the True Guru, I have obtained the reward.
Manmohan Singh (Punjabi)ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।
Fareedkot Teekaਹਮਾਰਾ ਜਨਮਾਦਿ ਦੁਖ ਦੂਰ ਹੋ ਗਯਾ ਅਰੁ ਚਿੰਤਾ ਬਿਸਰ ਗਈ ਹੈ॥
Prof. Sahib Singh(ਹੇ ਭਾਈ! ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ
SikhNet (Spanish)Para que deje mis preocupaciones y mis sufrimientos terminen;

ਫਲੁ ਪਾਇਆ; ਜਪਿ ਸਤਿਗੁਰ ਮੰਤਾ ॥੨॥

fal paaeaa; jap satigur mantaa |2|

Sant Singh KhalsaI have obtained my reward, chanting the Mantra of the True Guru. ||2||
Manmohan SinghMy anguish is effaced and care forgotten.
Manmohan Singh (Punjabi)ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।
Fareedkot Teekaਸਤਿਗੁਰੋਂ ਕਾ ਮੰਤ੍ਰ ਜਪਨੇ ਸੇ ਹਮ ਨੇ ਯਹ ਫਲੁ ਪਾਯਾ ਹੈ॥੨॥
Prof. Sahib Singhਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ॥੨॥

ਪਦ ਅਰਥ ਜਪਿ = ਜਪ ਕੇ। ਮੰਤਾ = ਉਪਦੇਸ਼, ਸ਼ਬਦ ॥੨॥

SikhNet (Spanish)sí, contemplando el Mantra del Guru, obtengo el Fruto del Naam, el Nombre del Señor. (2)

ਸੋਈ ਸਤਿ; ਸਤਿ ਹੈ ਸੋਇ ॥

soee sat; sat hai soe |

Sant Singh KhalsaHe is True, and True is His glory.
Manmohan SinghHe is true and true is his repute.
Manmohan Singh (Punjabi)ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।
Fareedkot Teekaਸੋਈ ਤੂੰ ਆਦਿ ਮੇਂ ਸੱਤ ਹੈਂ ਅਰ ਸੋਈ ਤੂੰ ਅੰਤ ਮੇਂ ਭੀ ਸੱਤ ਹੈਂ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,

ਪਦ ਅਰਥ ਸੋਈ = ਉਹ (ਪਰਮਾਤਮਾ) ਹੀ। ਸਤਿ = ਸਦਾ ਕਾਇਮ ਰਹਿਣ ਵਾਲਾ।

SikhNet (Spanish)Verdad es Él, Verdad es sólo Él;

ਸਿਮਰਿ ਸਿਮਰਿ; ਰਖੁ ਕੰਠਿ ਪਰੋਇ ॥੩॥

simar simar; rakh kantth paroe |3|

Sant Singh KhalsaRemembering, remembering Him in meditation, keep Him clasped to your heart. ||3||
Manmohan SinghRemember and meditate thou on him and keep him strung in thy heart.
Manmohan Singh (Punjabi)ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।
Fareedkot Teekaਔਰ ਤੇਰਾ ਨਾਮ ਮਨ ਬਾਣੀ ਸੇ ਸਿਮਰ ਕੇ ਮੈਨੇ ਕੰਠ ਮੇਂ (ਪਰੋਇ), ਭਾਵ ਧਾਰਨ ਕਰ ਰਖਾ ਹੈ॥੩॥
Prof. Sahib Singhਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ॥੩॥

ਪਦ ਅਰਥ ਕੰਠਿ = ਗਲੇ ਵਿਚ। ਪਰੋਇ = ਪ੍ਰੋ ਕੇ ॥੩॥

SikhNet (Spanish)Contémplalo, y entonces Llévalo en tu corazón. (3)

ਕਹੁ ਨਾਨਕ; ਕਉਨ ਉਹ ਕਰਮਾ ॥

kahu naanak; kaun uh karamaa |

Sant Singh KhalsaSays Nanak, what action is there left to do,
Manmohan SinghSays Nanak, what deed of him is left to be done,
Manmohan Singh (Punjabi)ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਕੌਨ ਕਰਮਾਂ ਵਾਲਾ ਓਹ ਪੁਰਸੁ ਹੈ; ਵਾ ਓਹੁ ਕੌਨੁ (ਕਰਮਾ) ਕਰਮੁ ਹੈ, ਜੋ ਕਰਨਾ ਰਹਿ ਗਯਾ ਹੈ, ਭਾਵ ਹੋਰ ਕਰਤਬੁ ਨਹੀਂ ਰਹਾ॥
Prof. Sahib Singhਨਾਨਕ ਆਖਦਾ ਹੈ- (ਉਸ ਮਨੁੱਖ ਲਈ) ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ),

ਪਦ ਅਰਥ ਕਰਮਾ = (ਮਿਥਿਆ ਹੋਇਆ ਧਾਰਮਿਕ) ਕੰਮ।

SikhNet (Spanish)Dice Nanak, ¿qué mejor acción puede hacer

ਜਾ ਕੈ ਮਨਿ ਵਸਿਆ; ਹਰਿ ਨਾਮਾ ॥੪॥੨੧॥੭੨॥

jaa kai man vasiaa; har naamaa |4|21|72|

Sant Singh Khalsaby one whose mind is filled with the Lord's Name? ||4||21||72||
Manmohan Singhwithin whose mind abides the Lord's Name?
Manmohan Singh (Punjabi)ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।
Fareedkot Teekaਜਿਸ ਕੇ ਮਨ ਮੇਂ ਹਰਿ ਨਾਮੋਂ ਕਾ ਸਮਦਾਉ ਬਸਾ ਹੈ ਅਰਥਾਤ ਕੋਈ ਦੁਰਲਭ ਨਹੀਂ ਹੈ॥੪॥੨੧॥੭੨॥☬ਮਨਮੁਖੋਂ ਕੀ ਨਿਖੇਧੀ ਗੁਰਮੁਖੋਂ ਕੀ ਮਹਮਾਂ ਉਚਾਰਨ ਕਰਤੇ ਹੈਂ:
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ ॥੪॥੨੧॥੭੨॥

ਪਦ ਅਰਥ ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ ॥੪॥੨੧॥੭੨॥

SikhNet (Spanish)aquél en cuya mente habita el Naam, el Nombre del Señor? (4-21-72)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥

kaam krodh ahankaar vigoote |

Sant Singh KhalsaSexual desire, anger, and egotism lead to ruin.
Manmohan SinghBy lust, wrath and pride, the mortals are ruined.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੇ ਜੀਵ ਬਰਬਾਦ ਕਰ ਛੱਡੇ ਹਨ।
Fareedkot Teekaਭਗਤਿ ਹੀਨ ਪੁਰਖ ਕਾਮ ਕ੍ਰੋਧ ਹੰਕਾਰ ਕਰ (ਬਿਗੂਤੇ) ਖਰਾਬ ਹੋਏ ਹੈਂ॥
Prof. Sahib Singh(ਹੇ ਭਾਈ! ਮਾਇਆ-ਗ੍ਰਸੇ ਜੀਵ) ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸ ਕੇ) ਖ਼ੁਆਰ ਹੁੰਦੇ ਰਹਿੰਦੇ ਹਨ।

ਪਦ ਅਰਥ ਕਾਮਿ = ਕਾਮ ਵਿਚ। ਕ੍ਰੋਧਿ = ਕੋਧ ਵਿਚ। ਅਹੰਕਾਰਿ = ਅਹੰਕਾਰ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ।

SikhNet (Spanish)En la lujuria, en el enojo y en el ego, los hombres son destruidos;

ਹਰਿ ਸਿਮਰਨੁ ਕਰਿ; ਹਰਿ ਜਨ ਛੂਟੇ ॥੧॥

har simaran kar; har jan chhootte |1|

Sant Singh KhalsaMeditating on the Lord, the Lord's humble servants are redeemed. ||1||
Manmohan SinghBy God's meditation, the slaves of God are redeemed.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਦੁਆਰਾ ਵਾਹਿਗੁਰੂ ਦੇ ਗੋਲੇ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਹਰੀ ਕੇ ਭਗਤਿ ਹਰਿ ਸਿਮਰਨ ਕਰ ਕਾਮ ਕ੍ਰੋਧ ਫੰਧ ਸੇ ਛੁਟ ਗਏ ਹੈਂ॥੧॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ (ਕਾਮ ਕ੍ਰੋਧ ਅਹੰਕਾਰ ਆਦਿਕ ਤੋਂ) ਬਚੇ ਰਹਿੰਦੇ ਹਨ ॥੧॥

ਪਦ ਅਰਥ ਛੂਟੇ = ਬਚ ਜਾਂਦੇ ਹਨ ॥੧॥

SikhNet (Spanish)meditando en el Señor, Sus Sirvientes son redimidos. (1)

ਸੋਇ ਰਹੇ; ਮਾਇਆ ਮਦ ਮਾਤੇ ॥

soe rahe; maaeaa mad maate |

Sant Singh KhalsaThe mortals are asleep, intoxicated with the wine of Maya.
Manmohan SinghIntoxicated with the wine of worldliness the mortals are asleep.
Manmohan Singh (Punjabi)ਦੁਨੀਆਂਦਾਰੀ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਪ੍ਰਾਣੀ ਸੁੱਤੇ ਪਏ ਹਨ।
Fareedkot Teekaਮਨਮੁਖ ਮਾਯਾ ਕੇ ਮਦ ਮੇਂ ਮਤੇ ਹੂਏ ਸੋਇ ਰਹੇ ਹੈਂ॥
Prof. Sahib Singh(ਹੇ ਭਾਈ! ਮਾਇਆ ਵੇੜ੍ਹੇ ਜੀਵ) ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ (ਆਤਮਕ ਜੀਵਨ ਵਲੋਂ) ਸੁੱਤੇ ਰਹਿੰਦੇ ਹਨ (ਬੇ-ਪਰਵਾਹ ਟਿਕੇ ਰਹਿੰਦੇ ਹਨ)।

ਪਦ ਅਰਥ ਮਾਤੇ = ਮਸਤ, ਹੋਏ। ਮਦ = ਨਸ਼ਾ।

SikhNet (Spanish)Intoxicado por el vino de la gran ilusión, uno permanece dormido,

ਜਾਗਤ ਭਗਤ; ਸਿਮਰਤ ਹਰਿ ਰਾਤੇ ॥੧॥ ਰਹਾਉ ॥

jaagat bhagat; simarat har raate |1| rahaau |

Sant Singh KhalsaThe devotees remain awake, imbued with the Lord's meditation. ||1||Pause||
Manmohan SinghImbued with the meditation of God, the saints remain awake. Pause.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਨਾਲ ਰੰਗੇ ਹੋਏ ਸਾਧੂ ਜਾਗਦੇ ਰਹਿੰਦੇ ਹਨ। ਠਹਿਰਾਉ।
Fareedkot Teekaਜੋ ਭਗਤ ਹੈਂ, ਸੋ (ਰਤੇ) ਪ੍ਰੇਮੀ ਹੂਏ ਹਰੀ ਕੋ ਸਿਮਰਤੇ ਹੂਏ ਜਾਗਤੇ ਹੈਂ, ਭਾਵ ਭਜਨ ਮੇਂ ਸਾਵਧਾਨ ਹੈਂ॥੧॥ ਰਹਾਉ ॥
Prof. Sahib Singhਪਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦੇ ਹੋਏ (ਹਰਿ-ਨਾਮ-ਰੰਗ ਵਿਚ) ਰੰਗੀਜ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਰਾਤੇ = ਰੱਤੇ ਹੋਏ, ਰੰਗੇ ਹੋਏ ॥੧॥ ਰਹਾਉ ॥

SikhNet (Spanish)pero los Devotos están despiertos embriagados con la Contemplación del Señor. (1-Pausa)

ਮੋਹ ਭਰਮਿ; ਬਹੁ ਜੋਨਿ ਭਵਾਇਆ ॥

moh bharam; bahu jon bhavaaeaa |

Sant Singh KhalsaIn emotional attachment and doubt, the mortals wander through countless incarnations.
Manmohan SinghWorldly attachment and doubt, make man wander through many births.
Manmohan Singh (Punjabi)ਸੰਸਾਰੀ ਲਗਨ ਅਤੇ ਸੰਦੇਹ ਆਦਮੀ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦੇ ਹਨ।
Fareedkot Teekaਅਕਾਲ ਪੁਰਖ ਨੇ ਭਗਤ ਹੀਨ ਪੁਰਖੋਂ ਕੋ ਮੋਹ ਔਰ ਭਰਮ ਕੇ ਹੋਨੇ ਕਰ ਬਹੁਤ ਜੋਨੀਓਂ ਮੇਂ ਭ੍ਰਮਾਇਆ ਹੈ॥
Prof. Sahib Singh(ਹੇ ਭਾਈ! ਮਾਇਆ ਦੇ) ਮੋਹ ਦੀ ਭਟਕਣਾ ਵਿਚ ਪੈ ਕੇ ਮਨੁੱਖ ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ,

ਪਦ ਅਰਥ ਭਰਮਿ = ਭਟਕਣਾ ਵਿਚ।

SikhNet (Spanish)Apego y duda hacen que los hombres vaguen a través de millones de nacimientos,

ਅਸਥਿਰੁ ਭਗਤ; ਹਰਿ ਚਰਣ ਧਿਆਇਆ ॥੨॥

asathir bhagat; har charan dhiaaeaa |2|

Sant Singh KhalsaThe devotees remain ever-stable, meditating on the Lord's Lotus Feet. ||2||
Manmohan SinghImmortal are Lord's devotees, who contemplate over his feet.
Manmohan Singh (Punjabi)ਅਹਿੱਲ ਹਨ ਪ੍ਰਭੂ ਦੇ ਅਨੁਰਾਗੀ, ਜੋ ਉਸ ਦੇ ਪੈਰਾਂ ਦਾ ਆਰਾਧਨ ਕਰਦੇ ਹਨ।
Fareedkot Teekaਔਰ ਜਿਨ ਭਗਤੋਂ ਨੇ ਚਰਨੋਂ ਕੋ ਧਯਾਇਆ ਹੈ, ਸੋ ਸਿਥਰ ਹੂਏ ਹੈਂ॥੨॥
Prof. Sahib Singhਪਰ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ (ਜਨਮ ਮਰਨ ਦੇ ਗੇੜ ਵਲੋਂ) ਅਡੋਲ ਰਹਿੰਦੇ ਹਨ ॥੨॥

ਪਦ ਅਰਥ ਅਸਥਿਰੁ = ਟਿਕਿਆ ਹੋਇਆ, ਜਨਮ ਮਰਨ ਦੇ ਗੇੜ ਤੋਂ ਬਚਿਆ ਹੋਇਆ ॥੨॥

SikhNet (Spanish)pero el Devoto que contempla los Pies del Señor, se vuelve Eterno. (2)

ਬੰਧਨ ਅੰਧ ਕੂਪ ਗ੍ਰਿਹ ਮੇਰਾ ॥

bandhan andh koop grih meraa |

Sant Singh KhalsaBound to household and possessions, the mortals are lost in the deep, dark pit.
Manmohan SinghHe, who is attached to his home, is shut up in the blind well.
Manmohan Singh (Punjabi)ਜੋ ਆਪਣੇ ਘਰ ਨਾਲ ਜੁੜਿਆ ਹੋਇਆ ਹੈ, ਉਹ ਅੰਨ੍ਹੇ ਖੂਹ ਵਿੱਚ ਬੰਦ ਹੋਇਆ ਹੋਇਆ ਹੈ।
Fareedkot Teekaਭਗਤ ਹੀਨ ਮੈਂ ਮੇਰਾ ਕਰਤੇ ਇਸ ਅੰਧਕੂਪ ਗ੍ਰਹਸਤ ਕੇ ਬੰਧਨ ਮੇਂ ਪੜੇ ਹੈਂ॥
Prof. Sahib Singh(ਹੇ ਭਾਈ!) ਇਹ ਘਰ ਮੇਰਾ ਹੈ, ਇਹ ਘਰ ਮੇਰਾ ਹੈ-ਇਸ ਮੋਹ ਦੇ ਅੰਨ੍ਹੇ ਖੂਹ ਦੇ ਬੰਧਨਾਂ ਤੋਂ-

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ।

SikhNet (Spanish)Aquéllos que se aferran a las amarras de las posesiones, se encierran a sí mismos en el pozo oscuro,

ਮੁਕਤੇ ਸੰਤ; ਬੁਝਹਿ ਹਰਿ ਨੇਰਾ ॥੩॥

mukate sant; bujheh har neraa |3|

Sant Singh KhalsaThe Saints are liberated, knowing the Lord to be near at hand. ||3||
Manmohan SinghEmancipated are the saints, who know God to be near.
Manmohan Singh (Punjabi)ਮੁਕਤ ਹਨ ਉਹ ਸਾਧੂ, ਜੋ ਵਾਹਿਗੁਰੂ ਨੂੰ ਨੇੜ੍ਹੇ ਜਾਣਦੇ ਹਨ।
Fareedkot Teekaਸੰਤ ਹਰਿ ਕੋ ਨਿਕਟ ਜਾਨਤੇ ਹੈਂ, ਇਸ ਕਰ ਬੰਧਨ ਸੇ (ਮੁਕਤੇ) ਰਹਿਤ ਭਏ ਹੈਂ॥੩॥
Prof. Sahib Singhਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜੇਹੜੇ ਪਰਮਾਤਮਾ ਨੂੰ (ਹਰ ਵੇਲੇ) ਆਪਣੇ ਨੇੜੇ ਵੱਸਦਾ ਸਮਝਦੇ ਹਨ ॥੩॥

ਪਦ ਅਰਥ ਮੁਕਤੇ = ਸੁਤੰਤਰ, ਆਜ਼ਾਦ। ਨੇਰਾ = ਨੇੜੇ ॥੩॥

SikhNet (Spanish)pero los Santos son liberados porque tienen al Señor cerca. (3)

ਕਹੁ ਨਾਨਕ; ਜੋ ਪ੍ਰਭ ਸਰਣਾਈ ॥

kahu naanak; jo prabh saranaaee |

Sant Singh KhalsaSays Nanak, one who has taken to God's Sanctuary,
Manmohan SinghSays Nanak, he who is under the Lord's protection,
Manmohan Singh (Punjabi)ਗੁਰੂ ਜੀ ਆਖਦੇ ਹਨ ਜਿਹੜਾ ਸੁਆਮੀ ਦੀ ਛਤਰ-ਛਾਇਆ ਹੇਠ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੀ ਸਰਣਾਗਤਿ ਹੈਂ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ,

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)Dice Nanak, quien se entrega al Señor,

ਈਹਾ ਸੁਖੁ; ਆਗੈ ਗਤਿ ਪਾਈ ॥੪॥੨੨॥੭੩॥

eehaa sukh; aagai gat paaee |4|22|73|

Sant Singh Khalsaobtains peace in this world, and salvation in the world hereafter. ||4||22||73||
Manmohan Singhhe obtain peace and salvation hereafter.
Manmohan Singh (Punjabi)ਉਹ ਏਥੇ ਆਰਾਮ ਅਤੇ ਅੱਗੇ ਮੁਕਤੀ ਪਾਊਦਾਂ ਹੈ।
Fareedkot Teekaਸੋ (ਈਹਾਂ) ਇਸ ਲੋਕ ਮੇਂ ਸੁਖ ਪਾਵਤੇ ਹੈਂ ਆਗੇ ਪਰਲੋਕ ਮੇਂ ਮੁਕਤੀ ਪਾਏ ਹੈਂ॥੪॥੨੨॥੭੩॥
Prof. Sahib Singhਉਹ ਇਸ ਲੋਕ ਵਿਚ ਆਤਮਕ ਆਨੰਦ ਮਾਣਦਾ ਹੈ, ਪਰਲੋਕ ਵਿਚ ਭੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ ॥੪॥੨੨॥੭੩॥

ਪਦ ਅਰਥ ਈਹਾ = ਇਸ ਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੪॥੨੨॥੭੩॥

SikhNet (Spanish)obtiene Paz aquí y la Liberación aquí después. (4-22-73)

Open this shabad →

Ang 388 of 1430