ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਉ ਸੁਪ੍ਰਸੰਨ ਹੋਇਓ; ਪ੍ਰਭੁ ਮੇਰਾ ॥
jau suprasan hoeo; prabh meraa |
Sant Singh KhalsaWhen my God is totally pleased with me,
Manmohan SinghWhen my master is mightily pleased with me,
Manmohan Singh (Punjabi)ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,
Fareedkot Teekaਹੇ ਮੇਰਾ ਪ੍ਰਭੂ! ਜੋ ਤੂੰ ਪ੍ਰਸੰਨ ਹੋਯਾ॥
Prof. Sahib Singh(ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ,ਪਦ ਅਰਥ ਜਉ = ਜਦੋਂ। ਸੁਪ੍ਰਸੰਨ = ਬਹੁਤ ਖ਼ੁਸ਼।
SikhNet (Spanish)Si mi Maestro está complacido conmigo,
ਤਾਂ ਦੂਖੁ ਭਰਮੁ; ਕਹੁ ਕੈਸੇ ਨੇਰਾ ॥੧॥
taan dookh bharam; kahu kaise neraa |1|
Sant Singh Khalsathen, tell me, how can suffering or doubt draw near me? ||1||
Manmohan Singhthen say, how can doubt and sorrow draw near me?
Manmohan Singh (Punjabi)ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?
Fareedkot Teekaਤੋ ਕਹੀਏ ਦੂਖ ਅਰੁ ਭ੍ਰਮ ਕੈਸੇ ਸਮੀਪਤਾ ਕਰੇ, ਭਾਵ ਦੁਖ ਅਰੁ ਭ੍ਰਮ ਦੂਰ ਹੋਤਾ ਹੈ॥
Prof. Sahib Singhਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ? ॥੧॥ਪਦ ਅਰਥ ਤਾਂ = ਤਦੋਂ। ਕਹੁ = ਦੱਸੋ। ਕੈਸੇ = ਕਿਵੇਂ? ਨੇਰਾ = ਨੇੜੇ ॥੧॥
SikhNet (Spanish)¿cómo puede entonces la duda y la tristeza acercarse a mí? (1)
ਸੁਨਿ ਸੁਨਿ ਜੀਵਾ; ਸੋਇ ਤੁਮੑਾਰੀ ॥
sun sun jeevaa; soe tumaaree |
Sant Singh KhalsaContinually listening to Your Glory, I live.
Manmohan SinghI live my constantly hearing of thy glory.
Manmohan Singh (Punjabi)ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।
Fareedkot Teekaਮੈਂ ਤੁਮਰੀ ਸੋਭਾ ਸੁਨ ਕਰ ਜੀਵਤਾ ਹੂੰ॥
Prof. Sahib Singh(ਹੇ ਮੇਰੇ ਪ੍ਰਭੂ)! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।ਪਦ ਅਰਥ ਸੁਨਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ। ਸੋਇ = ਖ਼ਬਰ, ਸੋਭਾ।
SikhNet (Spanish)Vivo escuchando de Tu Gloria, oh Señor;
ਮੋਹਿ ਨਿਰਗੁਨ ਕਉ; ਲੇਹੁ ਉਧਾਰੀ ॥੧॥ ਰਹਾਉ ॥
mohi niragun kau; lehu udhaaree |1| rahaau |
Sant Singh KhalsaI am worthless - save me, O Lord! ||1||Pause||
Manmohan SinghO Lord, save Thou me, the meritless one. Pause.
Manmohan Singh (Punjabi)ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
Fareedkot Teekaਹੇ ਸ੍ਵਾਮੀ! ਮੁਝ ਨਿਰਗੁਨ ਕੋ ਸੰਸਾਰ ਸਾਗਰ ਸੇ (ਉਬਾਰੀ) ਬਚਾਇ ਲੀਜੀਏ॥੧॥ ਰਹਾਉ ॥
Prof. Sahib Singh(ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ ॥੧॥ ਰਹਾਉ ॥ਪਦ ਅਰਥ ਮੋਹਿ = ਮੈਨੂੰ। ਕਉ = ਨੂੰ ॥੧॥ ਰਹਾਉ ॥
SikhNet (Spanish)sálvame a mí, el que no tiene méritos, por Tu Misericordia, oh Dios. (1-Pausa)
ਮਿਟਿ ਗਇਆ ਦੂਖੁ; ਬਿਸਾਰੀ ਚਿੰਤਾ ॥
mitt geaa dookh; bisaaree chintaa |
Sant Singh KhalsaMy suffering has been ended, and my anxiety is forgotten.
Manmohan SinghBy repeating the Name, given by the True Guru, I have obtained the reward.
Manmohan Singh (Punjabi)ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।
Fareedkot Teekaਹਮਾਰਾ ਜਨਮਾਦਿ ਦੁਖ ਦੂਰ ਹੋ ਗਯਾ ਅਰੁ ਚਿੰਤਾ ਬਿਸਰ ਗਈ ਹੈ॥
Prof. Sahib Singh(ਹੇ ਭਾਈ! ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ
SikhNet (Spanish)Para que deje mis preocupaciones y mis sufrimientos terminen;
ਫਲੁ ਪਾਇਆ; ਜਪਿ ਸਤਿਗੁਰ ਮੰਤਾ ॥੨॥
fal paaeaa; jap satigur mantaa |2|
Sant Singh KhalsaI have obtained my reward, chanting the Mantra of the True Guru. ||2||
Manmohan SinghMy anguish is effaced and care forgotten.
Manmohan Singh (Punjabi)ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।
Fareedkot Teekaਸਤਿਗੁਰੋਂ ਕਾ ਮੰਤ੍ਰ ਜਪਨੇ ਸੇ ਹਮ ਨੇ ਯਹ ਫਲੁ ਪਾਯਾ ਹੈ॥੨॥
Prof. Sahib Singhਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ॥੨॥ਪਦ ਅਰਥ ਜਪਿ = ਜਪ ਕੇ। ਮੰਤਾ = ਉਪਦੇਸ਼, ਸ਼ਬਦ ॥੨॥
SikhNet (Spanish)sí, contemplando el Mantra del Guru, obtengo el Fruto del Naam, el Nombre del Señor. (2)
ਸੋਈ ਸਤਿ; ਸਤਿ ਹੈ ਸੋਇ ॥
soee sat; sat hai soe |
Sant Singh KhalsaHe is True, and True is His glory.
Manmohan SinghHe is true and true is his repute.
Manmohan Singh (Punjabi)ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।
Fareedkot Teekaਸੋਈ ਤੂੰ ਆਦਿ ਮੇਂ ਸੱਤ ਹੈਂ ਅਰ ਸੋਈ ਤੂੰ ਅੰਤ ਮੇਂ ਭੀ ਸੱਤ ਹੈਂ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,ਪਦ ਅਰਥ ਸੋਈ = ਉਹ (ਪਰਮਾਤਮਾ) ਹੀ। ਸਤਿ = ਸਦਾ ਕਾਇਮ ਰਹਿਣ ਵਾਲਾ।
SikhNet (Spanish)Verdad es Él, Verdad es sólo Él;
ਸਿਮਰਿ ਸਿਮਰਿ; ਰਖੁ ਕੰਠਿ ਪਰੋਇ ॥੩॥
simar simar; rakh kantth paroe |3|
Sant Singh KhalsaRemembering, remembering Him in meditation, keep Him clasped to your heart. ||3||
Manmohan SinghRemember and meditate thou on him and keep him strung in thy heart.
Manmohan Singh (Punjabi)ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।
Fareedkot Teekaਔਰ ਤੇਰਾ ਨਾਮ ਮਨ ਬਾਣੀ ਸੇ ਸਿਮਰ ਕੇ ਮੈਨੇ ਕੰਠ ਮੇਂ (ਪਰੋਇ), ਭਾਵ ਧਾਰਨ ਕਰ ਰਖਾ ਹੈ॥੩॥
Prof. Sahib Singhਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ॥੩॥ਪਦ ਅਰਥ ਕੰਠਿ = ਗਲੇ ਵਿਚ। ਪਰੋਇ = ਪ੍ਰੋ ਕੇ ॥੩॥
SikhNet (Spanish)Contémplalo, y entonces Llévalo en tu corazón. (3)
ਕਹੁ ਨਾਨਕ; ਕਉਨ ਉਹ ਕਰਮਾ ॥
kahu naanak; kaun uh karamaa |
Sant Singh KhalsaSays Nanak, what action is there left to do,
Manmohan SinghSays Nanak, what deed of him is left to be done,
Manmohan Singh (Punjabi)ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਕੌਨ ਕਰਮਾਂ ਵਾਲਾ ਓਹ ਪੁਰਸੁ ਹੈ; ਵਾ ਓਹੁ ਕੌਨੁ (ਕਰਮਾ) ਕਰਮੁ ਹੈ, ਜੋ ਕਰਨਾ ਰਹਿ ਗਯਾ ਹੈ, ਭਾਵ ਹੋਰ ਕਰਤਬੁ ਨਹੀਂ ਰਹਾ॥
Prof. Sahib Singhਨਾਨਕ ਆਖਦਾ ਹੈ- (ਉਸ ਮਨੁੱਖ ਲਈ) ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ),ਪਦ ਅਰਥ ਕਰਮਾ = (ਮਿਥਿਆ ਹੋਇਆ ਧਾਰਮਿਕ) ਕੰਮ।
SikhNet (Spanish)Dice Nanak, ¿qué mejor acción puede hacer
ਜਾ ਕੈ ਮਨਿ ਵਸਿਆ; ਹਰਿ ਨਾਮਾ ॥੪॥੨੧॥੭੨॥
jaa kai man vasiaa; har naamaa |4|21|72|
Sant Singh Khalsaby one whose mind is filled with the Lord's Name? ||4||21||72||
Manmohan Singhwithin whose mind abides the Lord's Name?
Manmohan Singh (Punjabi)ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।
Fareedkot Teekaਜਿਸ ਕੇ ਮਨ ਮੇਂ ਹਰਿ ਨਾਮੋਂ ਕਾ ਸਮਦਾਉ ਬਸਾ ਹੈ ਅਰਥਾਤ ਕੋਈ ਦੁਰਲਭ ਨਹੀਂ ਹੈ॥੪॥੨੧॥੭੨॥☬ਮਨਮੁਖੋਂ ਕੀ ਨਿਖੇਧੀ ਗੁਰਮੁਖੋਂ ਕੀ ਮਹਮਾਂ ਉਚਾਰਨ ਕਰਤੇ ਹੈਂ:
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ ॥੪॥੨੧॥੭੨॥ਪਦ ਅਰਥ ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ ॥੪॥੨੧॥੭੨॥
SikhNet (Spanish)aquél en cuya mente habita el Naam, el Nombre del Señor? (4-21-72)